quranm◉

ਪੰਨਾ 104

Range
from 4:163 to 4:170
Surahs covered
ਅਨੁਵਾਦ
8 ਅਨੁਵਾਦ

◉

4:163

إِنَّآ أَوۡحَيۡنَآ إِلَيۡكَ كَمَآ أَوۡحَيۡنَآ إِلَىٰ نُوحٖ وَٱلنَّبِيِّـۧنَ مِنۢ بَعۡدِهِۦۚ وَأَوۡحَيۡنَآ إِلَىٰٓ إِبۡرَٰهِيمَ وَإِسۡمَٰعِيلَ وَإِسۡحَٰقَ وَيَعۡقُوبَ وَٱلۡأَسۡبَاطِ وَعِيسَىٰ وَأَيُّوبَ وَيُونُسَ وَهَٰرُونَ وَسُلَيۡمَٰنَۚ وَءَاتَيۡنَا دَاوُۥدَ زَبُورٗا ﴿163﴾

(ਹੇ ਨਬੀ!) ਬੇਸ਼ੱਕ ਅਸੀਂ ਤੁਹਾਡੇ ਵੱਲ ਉਸੇ ਪ੍ਰਕਾਰ ਵਹੀ[26] (ਰੱਬੀ ਪੈਗ਼ਾਮ) ਭੇਜਿਆ ਹੇ ਜਿਵੇਂ ਨੂਹ ਅਤੇ ਇਸ ਤੋਂ ਬਾਅਦ ਵਾਲੇ ਨਬੀਆਂ ਵੱਲ (ਵਹੀ) ਭੇਜੀ ਸੀ ਅਤੇ ਇਹੋ ਵਹੀ ਇਬਰਾਹੀਮ, ਇਸਮਾਈਲ, ਇਸਹਾਕ, ਯਾਕੂਬ ਅਤੇ ਉਹਨਾਂ ਦੀ ਸੰਤਾਨ ਵੱਲ ਅਤੇ ਈਸਾ, ਅੱਯੂਬ, ਯੂਨੁਸ, ਹਾਰੂਨ ਅਤੇ ਸੁਲੇਮਾਨ ਵੱਲ ਭੇਜੀ ਸੀ। ਅਸੀਂ ਦਾਊਦ ਨੂੰ ਜ਼ਬੂਰ (ਅਕਾਸ਼ੀ ਕਿਤਾਬ) ਬਖ਼ਸ਼ੀ ਸੀ।

4:164

وَرُسُلٗا قَدۡ قَصَصۡنَٰهُمۡ عَلَيۡكَ مِن قَبۡلُ وَرُسُلٗا لَّمۡ نَقۡصُصۡهُمۡ عَلَيۡكَۚ وَكَلَّمَ ٱللَّهُ مُوسَىٰ تَكۡلِيمٗا ﴿164﴾

ਤੁਹਾਥੋਂ ਪਹਿਲਾਂ ਅਸੀਂ ਕਿੰਨੇ ਹੀ ਰਸੂਲ ਭੇਜੇ ਜਿਨ੍ਹਾਂ ਦੀ ਗੱਲ ਅਸੀਂ ਤੁਹਾਨੂੰ ਪਹਿਲਾਂ ਹੀ ਸੁਣਾ ਚੁੱਕੇ ਹਾਂ, ਅਤੇ ਕਈ ਰਸੂਲਾਂ ਦੀਆਂ ਗੱਲਾਂ ਤੁਹਾਨੂੰ ਸੁਣਾਈਆਂ ਵੀ ਨਹੀਂ। ਅਸੀਂ ਮੂਸਾ ਨਾਲ ਵਿਸ਼ੇਸ਼ ਕਰ ਕੇ ਕਲਾਮ ਕੀਤਾ।

4:165

رُّسُلٗا مُّبَشِّرِينَ وَمُنذِرِينَ لِئَلَّا يَكُونَ لِلنَّاسِ عَلَى ٱللَّهِ حُجَّةُۢ بَعۡدَ ٱلرُّسُلِۚ وَكَانَ ٱللَّهُ عَزِيزًا حَكِيمٗا ﴿165﴾

ਅਸੀਂ ਲੋਕਾਂ ਨੂੰ ਖ਼ੁਸ਼ਖ਼ਬਰੀਆਂ ਸੁਣਾਉਣ ਵਾਲੇ ਅਤੇ ਰੱਬ ਦੇ ਅਜ਼ਾਬ ਤੋਂ ਡਰਾਉਣ ਵਾਲੇ ਰਸੂਲ ਭੇਜੇ ਤਾਂ ਜੋ ਲੋਕਾਂ ਕੋਲ ਰਸੂਲਾਂ ਤੋਂ ਬਾਅਦ ਅੱਲਾਹ ਦੇ ਸਿਰ ਕੋਈ ਆਰੋਪ ਲਾਉਣ ਦਾ ਬਹਾਨਾ ਨਾ ਰਹੇ (ਕਿ ਸਾਡੇ ਕੋਲ ਤਾਂ ਡਰਾਉਣ ਵਾਲਾ ਕੋਈ ਆਇਆ ਹੀ ਨਹੀਂ) ਅੱਲਾਹ ਵੱਡਾ ਜ਼ੋਰਾਵਰ ਅਤੇ ਹਿਕਮਤ ਵਾਲਾ ਹੇ।

4:166

لَّـٰكِنِ ٱللَّهُ يَشۡهَدُ بِمَآ أَنزَلَ إِلَيۡكَۖ أَنزَلَهُۥ بِعِلۡمِهِۦۖ وَٱلۡمَلَـٰٓئِكَةُ يَشۡهَدُونَۚ وَكَفَىٰ بِٱللَّهِ شَهِيدًا ﴿166﴾

ਜੋ ਅੱਲਾਹ ਵੱਲੋਂ ਤੁਹਾਡੇ ਲਈ (.ਕੁਰਆਨ) ਉਤਾਰਿਆ ਹੇ ਉਸ ਦੀ ਗਵਾਹੀ ਤਾਂ ਅੱਲਾਹ ਆਪ ਹੀ ਦੇ ਰਿਹਾ ਹੇ ਕਿ ਇਸ ਕੁਰਆਨ ਨੂੰ ਉਸ ਨੇ ਆਪਣੇ ਗਿਆਨ ਨਾਲ ਉਤਾਰਿਆ ਨੂੰ ਅਤੇ ਇਸ ਦੀ ਗਵਾਹੀ ਫ਼ਰਿਸ਼ਤੇ ਵੀ ਦਿੰਦੇ ਹਨ, ਜਦ ਕਿ ਗਵਾਹੀ ਤਾਂ ਅੱਲਾਹ ਦੀ ਹੀ ਬਥੇਰੀ ਹੇ।

4:167

إِنَّ ٱلَّذِينَ كَفَرُواْ وَصَدُّواْ عَن سَبِيلِ ٱللَّهِ قَدۡ ضَلُّواْ ضَلَٰلَۢا بَعِيدًا ﴿167﴾

ਜਿਨ੍ਹਾਂ ਲੋਕਾਂ ਨੇ (.ਕੁਰਆਨ ਅਤੇ ਰਸੂਲਾਂ ਤੋਂ) ਇਨਕਾਰ ਕੀਤਾ ਅਤੇ ਲੋਕਾਂ ਨੂੰ ਅੱਲਾਹ ਦੀ ਰਾਹ ਚੱਲਣ ਤੋਂ ਰੋਕਿਆ, ਬੇਸ਼ੱਕ ਉਹ ਗੁਮਰਾਹੀ ਵਿਚ ਬਹੁਤ ਦੂਰ ਨਿਕਲ ਗਏ ਹਨ।

4:168

إِنَّ ٱلَّذِينَ كَفَرُواْ وَظَلَمُواْ لَمۡ يَكُنِ ٱللَّهُ لِيَغۡفِرَ لَهُمۡ وَلَا لِيَهۡدِيَهُمۡ طَرِيقًا ﴿168﴾

ਜਿਨ੍ਹਾਂ ਲੋਕਾਂ ਨੇ ਅੱਲਾਹ ਅਤੇ ਰਸੂਲ ਦਾ ਇਨਕਾਰ ਕੀਤਾ ਅਤੇ ਉਹਨਾਂ ਨਾਲ ਵਧੀਕੀਆਂ ਵੀ ਕੀਤੀਆਂ ਫ਼ੇਰ ਅੱਲਾਹ ਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਉਹ ਇਹਨਾਂ ਨੂੰ ਬਖ਼ਸ਼ ਦੇਵੇ ਅਤੇ ਨਾ ਹੀ ਇਹ ਸ਼ੋਭਾ ਦਿੰਦਾ ਹੇ ਕਿ ਉਹਨਾਂ ਨੂੰ ਸਿੱਧੀ ਰਾਹ ਵਿਖਾਵੇ।

4:169

إِلَّا طَرِيقَ جَهَنَّمَ خَٰلِدِينَ فِيهَآ أَبَدٗاۚ وَكَانَ ذَٰلِكَ عَلَى ٱللَّهِ يَسِيرٗا ﴿169﴾

ਛੁੱਟ ਨਰਕ ਵਿਚ ਜਾਣ ਤੋਂ ਉਹਨਾਂ ਲਈ ਕੋਈ ਹੋਰ ਰਾਹ ਨਹੀਂ ਜਿਸ ਵਿਚ ਉਹ ਸਦਾ ਲਈ ਰਹਿਣਗੇ ਅਤੇ ਇਹ ਕੰਮ ਅੱਲਾਹ ਲਈ ਬਹੁਤ ਹੀ ਆਸਾਨ ਹੇ।

4:170

يَـٰٓأَيُّهَا ٱلنَّاسُ قَدۡ جَآءَكُمُ ٱلرَّسُولُ بِٱلۡحَقِّ مِن رَّبِّكُمۡ فَـَٔامِنُواْ خَيۡرٗا لَّكُمۡۚ وَإِن تَكۡفُرُواْ فَإِنَّ لِلَّهِ مَا فِي ٱلسَّمَٰوَٰتِ وَٱلۡأَرۡضِۚ وَكَانَ ٱللَّهُ عَلِيمًا حَكِيمٗا ﴿170﴾

ਹੇ ਲੋਕੋ! ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ ਹੱਕ (.ਕੁਰਆਨ) ਲੈ ਕੇ ਰਸੂਲ ਆ ਗਿਆ ਹੇ, ਸੋ ਤੁਸੀਂ ਉਸ ’ਤੇ ਈਮਾਨ ਲੈ ਆਓ, ਇਸੇ ਵਿਚ ਤੁਹਾਡੇ ਲਈ ਭਲਾਈ ਹੇ। ਜੇ ਤੁਸੀਂ ਈਮਾਨ ਨਹੀਂ ਲਿਆਉਂਗੇ ਤਾਂ ਜੋ ਵੀ ਅਕਾਸ਼ਾਂ ਅਤੇ ਧਰਤੀ ਵਿਚ ਹੇ ਉਹਨਾਂ ਸਭ ਦਾ ਮਾਲਿਕ ਅੱਲਾਹ ਹੇ ਅਤੇ ਅੱਲਾਹ ਹੀ ਜਾਣਨਹਾਰ ਅਤੇ ਸੂਝ-ਬੂਝ ਵਾਲਾ ਹੇ।