quranm◉

ਪੰਨਾ 115

Range
from 5:42 to 5:45
Surahs covered
ਅਨੁਵਾਦ
4 ਅਨੁਵਾਦ

◉

5:42

سَمَّـٰعُونَ لِلۡكَذِبِ أَكَّـٰلُونَ لِلسُّحۡتِۚ فَإِن جَآءُوكَ فَٱحۡكُم بَيۡنَهُمۡ أَوۡ أَعۡرِضۡ عَنۡهُمۡۖ وَإِن تُعۡرِضۡ عَنۡهُمۡ فَلَن يَضُرُّوكَ شَيۡـٔٗاۖ وَإِنۡ حَكَمۡتَ فَٱحۡكُم بَيۡنَهُم بِٱلۡقِسۡطِۚ إِنَّ ٱللَّهَ يُحِبُّ ٱلۡمُقۡسِطِينَ ﴿42﴾

ਇਹ (ਮੁਨਾਫ਼ਕ) ਲੋਕ ਝੂਠੀਆਂ ਗੱਲਾਂ ਸੁਣਨ ਵਾਲੇ ਅਤੇ ਹਰਾਮ ਮਾਲ ਖਾਣ ਵਾਲੇ ਹਨ, ਜੇ ਇਹ ਤੁਹਾਡੇ ਕੋਲੇ ਆਉਣ ਤਾਂ (ਹੇ ਨਬੀ!) ਤੁਹਾਨੂੰ ਇਹ ਅਧੀਕਾਰ ਹੇ, ਭਾਵੇਂ ਇਹਨਾਂ ਵਿਚਕਾਰ ਫ਼ੈਸਲਾ ਕਰ ਦਿਓ, ਭਾਵੇਂ ਟਾਲ ਦਿਓ। ਜੇਕਰ ਤੁਸੀਂ ਇਹਨਾਂ ਦਾ ਫ਼ੈਸਲਾ ਕਰਨ ਤੋਂ ਨਾ ਕਰ ਦੇਓ ਤਾਂ ਵੀ ਇਹ ਤੁਹਾਨੂੰ ਕੁੱਝ ਵੀ ਹਾਨੀ ਨਹੀਂ ਪਹੁੰਚਾ ਸਕਦੇ, ਜੇ ਤੁਸੀਂ ਫ਼ੈਸਲਾ ਕਰੋ ਤਾਂ ਹੱਕ-ਇਨਸਾਫ਼ ਦੇ ਨਾਲ ਫ਼ੈਸਲਾ ਕਰੋ। ਅੱਲਾਹ ਇਨਸਾਫ਼ ਕਰਨ ਵਾਲਿਆਂ ਨਾਲ ਮੁਹੱਬਤ ਕਰਦਾ ਹੇ।

5:43

وَكَيۡفَ يُحَكِّمُونَكَ وَعِندَهُمُ ٱلتَّوۡرَىٰةُ فِيهَا حُكۡمُ ٱللَّهِ ثُمَّ يَتَوَلَّوۡنَ مِنۢ بَعۡدِ ذَٰلِكَۚ وَمَآ أُوْلَـٰٓئِكَ بِٱلۡمُؤۡمِنِينَ ﴿43﴾

ਰੁਰਾਨੀ ਵਾਲੀ ਗੱਲ ਹੇ ਕਿ ਉਹ ਤੁਹਾਥੋਂ ਕਿਵੇਂ ਫ਼ੈਸਲਾ ਕਰਵਾਉਂਦੇ ਹਨ, ਜਦ ਕਿ ਉਹਨਾਂ ਕੋਲ ਤੌਰੈਤ (ਮੋਜੂਦ) ਹੇ, ਜਿਸ ਵਿਚ ਅੱਲਾਹ ਵੱਲੋਂ ਦਿੱਤੇ ਹੁਕਮ ਲਿਖੇ ਹੋਏ ਹਨ ਫੇਰ ਵੀ ਉਹ ਇਹਨਾਂ ਹੁਕਮਾਂ ਤੋਂ ਮੂੰਹ ਮੋੜ ਰਹੇ ਹਨ। ਅਸਲ ਗੱਲ ਹੇ ਕਿ ਇਹ ਈਮਾਨ ਵਾਲੇ ਹੇ ਹੀ ਨਹੀਂ।

5:44

إِنَّآ أَنزَلۡنَا ٱلتَّوۡرَىٰةَ فِيهَا هُدٗى وَنُورٞۚ يَحۡكُمُ بِهَا ٱلنَّبِيُّونَ ٱلَّذِينَ أَسۡلَمُواْ لِلَّذِينَ هَادُواْ وَٱلرَّبَّـٰنِيُّونَ وَٱلۡأَحۡبَارُ بِمَا ٱسۡتُحۡفِظُواْ مِن كِتَٰبِ ٱللَّهِ وَكَانُواْ عَلَيۡهِ شُهَدَآءَۚ فَلَا تَخۡشَوُاْ ٱلنَّاسَ وَٱخۡشَوۡنِ وَلَا تَشۡتَرُواْ بِـَٔايَٰتِي ثَمَنٗا قَلِيلٗاۚ وَمَن لَّمۡ يَحۡكُم بِمَآ أَنزَلَ ٱللَّهُ فَأُوْلَـٰٓئِكَ هُمُ ٱلۡكَٰفِرُونَ ﴿44﴾

ਅਸੀਂ ਤੌਰੈਤ ਨਾਜ਼ਿਲ ਕੀਤੀ ਜਿਸ ਵਿਚ ਹਿਦਾਇਤ ਅਤੇ ਨੂਰ ਹੇ। ਯਹੂਦੀਆਂ ਵਿੱਚੋਂ ਅੱਲਾਹ ਦੀ ਤਾਬੇਦਾਰੀ ਕਰਨ ਵਾਲੇ ਸਾਰੇ ਹੀ ਰਸੂਲ, ਅੱਲਾਹ ਵਾਲੇ ਅਤੇ ਗਿਆਨੀ ਲੋਕ ਇਸ ਕਿਤਾਬ ਅਨੁਸਾਰ ਹੀ ਫ਼ੈਸਲਾ ਕਰਦੇ ਸਨ। ਇਸੇ ਲਈ ਉਹ ਅੱਲਾਹ ਦੀ ਇਸ ਕਿਤਾਬ ਦੇ ਰਾਖੇ ਬਣਾਏ ਗਏ ਅਤੇ ਉਹ ਸਾਰੇ ਹੀ ਇਸ ਗੱਲ ਦੇ ਗਵਾਹ ਸਨ। ਸੋ (ਹੇ ਯਹੂਦੀਓ!) ਤੁਸੀਂ ਲੋਕਾਂ ਤੋਂ ਨਾ ਡਰੋ ਅਤੇ ਕੇਵਲ ਮੇਰਾ ਡਰ ਹੀ ਦਿਲ ਵਿਚ ਰੱਖੋ, ਮੇਰੀਆਂ ਆਇਤਾਂ (ਹੁਕਮਾਂ) ਨੂੰ ਥੋੜ੍ਹੇ ਜਿਹੇ ਮੁੱਲ ’ਤੇ ਨਾ ਵੇਚੋ, ਜਿਹੜੇ ਲੋਕੀ ਅੱਲਾਹ ਦੇ ਉਤਾਰੇ ਹੋਏ (ਕਾਨੂੰ ਨ) ਅਨੁਸਾਰ ਫ਼ੈਸਲਾ ਨਹੀਂ ਕਰਦੇ, ਉਹੀਓ ਕਾਫ਼ਿਰ ਹਨ।[9]

5:45

وَكَتَبۡنَا عَلَيۡهِمۡ فِيهَآ أَنَّ ٱلنَّفۡسَ بِٱلنَّفۡسِ وَٱلۡعَيۡنَ بِٱلۡعَيۡنِ وَٱلۡأَنفَ بِٱلۡأَنفِ وَٱلۡأُذُنَ بِٱلۡأُذُنِ وَٱلسِّنَّ بِٱلسِّنِّ وَٱلۡجُرُوحَ قِصَاصٞۚ فَمَن تَصَدَّقَ بِهِۦ فَهُوَ كَفَّارَةٞ لَّهُۥۚ وَمَن لَّمۡ يَحۡكُم بِمَآ أَنزَلَ ٱللَّهُ فَأُوْلَـٰٓئِكَ هُمُ ٱلظَّـٰلِمُونَ ﴿45﴾

ਅਸੀਂ ਉਹਨਾਂ ਯਹੂਦੀਆਂ ਲਈ ਤੌਰੈਤ ਵਿਚ ਹੁਕਮ ਲਿਖ ਦਿੱਤਾ ਸੀ ਕਿ ਬੇਸ਼ੱਕ ਜਾਨ ਦੇ ਬਦਲੇ ਜਾਨ,[10] ਅੱਖ ਦੇ ਬਦਲੇ ਅੱਖ, ਨੱਕ ਦੇ ਬਦਲੇ ਨੱਕ, ਕੰਨ ਦੇ ਬਦਲੇ ਕੰਨ, ਦੰਦ ਦੇ ਬਦਲੇ ਦੰਦ ਅਤੇ ਸਾਰੇ ਵਿਸ਼ੇਸ਼ ਜਖ਼ਮਾ ਦਾ ਵੀ ਬਰਾਬਰ ਦਾ ਬਦਲਾ ਹੇ, ਫੇਰ ਜਿਹੜਾ ਵਿਅਕਤੀ ਮੁਆਫ਼ ਕਰ ਦੇਵੇ (ਬਦਲਾ ਨਾ ਲਵੇ) ਉਸ ਲਈ ਹੀ ਬਦਲੇ ਤੋਂ ਛੁਟਕਾਰਾ ਹੇ ਅਤੇ ਜਿਹੜੇ ਲੋਕ ਅੱਲਾਹ ਵੱਲੋਂ ਨਾਜ਼ਿਲ ਕੀਤੇ ਹੋਏ ਹੁਕਮਾਂ ਅਨੁਸਾਰ ਫ਼ੈਸਲਾ ਨਹੀਂ ਕਰਦੇ, ਉਹੀਓ ਜ਼ਾਲਮ ਹਨ।