quranm◉

ਪੰਨਾ 14

Range
from 2:89 to 2:93
Surahs covered
ਅਨੁਵਾਦ
5 ਅਨੁਵਾਦ

◉

2:89

وَلَمَّا جَآءَهُمۡ كِتَٰبٞ مِّنۡ عِندِ ٱللَّهِ مُصَدِّقٞ لِّمَا مَعَهُمۡ وَكَانُواْ مِن قَبۡلُ يَسۡتَفۡتِحُونَ عَلَى ٱلَّذِينَ كَفَرُواْ فَلَمَّا جَآءَهُم مَّا عَرَفُواْ كَفَرُواْ بِهِۦۚ فَلَعۡنَةُ ٱللَّهِ عَلَى ٱلۡكَٰفِرِينَ ﴿89﴾

ਫਿਰ ਉਹਨਾਂ ਕੋਲ ਉਹਨਾਂ ਦੇ ਰੱਬ ਵੱਲੋਂ ਉਹ ਕਿਤਾਬ (.ਕੁਰਆਨ) ਆ ਗਈ ਜਿਹੜੀ ਉਸ ਕਿਤਾਬ (ਤੌਰੈਤ) ਦੀ ਪੁਸ਼ਟੀ ਕਰਦੀ ਰੁ ਜਿਹੜੀ ਉਹਨਾਂ ਦੇ ਕੋਲ ਹੈ। ਜਦ ਕਿ ਇਸ ਤੋਂ ਪਹਿਲਾਂ ਉਹ ਆਪ ਇਹਨਾਂ (ਕਾਫ਼ਰਾਂ) ਦੇ ਵਿਰੁੱਧ ਫ਼ਤਿਹ (ਦੀਆਂ ਦੁਆਵਾਂ) ਮੰਗਿਆ ਕਰਦੇ ਸਨ ਪਰ ਜਦੋਂ ਉਹ (ਹੱਕ) ਉਹਨਾਂ ਕੋਲ ਆ ਗਿਆ ਜਿਸ ਨੂੰ ਉਹਨਾਂ ਨੇ ਪਛਾਣ ਵੀ ਲਿਆ ਸੀ ਫਿਰ ਵੀ ਉਹਨਾਂ ਨੇ ਉਸ ਨੂੰ ਮੰਣਨ ਤੋਂ ਇਨਕਾਰ ਕਰ ਦਿੱਤਾ। ਅੱਲਾਹ ਦੀ ਇਹਨਾਂ (ਕਾਫ਼ਰਾਂ) ’ਤੇ ਫਿਟਕਾਰ ਹੈ।

2:90

بِئۡسَمَا ٱشۡتَرَوۡاْ بِهِۦٓ أَنفُسَهُمۡ أَن يَكۡفُرُواْ بِمَآ أَنزَلَ ٱللَّهُ بَغۡيًا أَن يُنَزِّلَ ٱللَّهُ مِن فَضۡلِهِۦ عَلَىٰ مَن يَشَآءُ مِنۡ عِبَادِهِۦۖ فَبَآءُو بِغَضَبٍ عَلَىٰ غَضَبٖۚ وَلِلۡكَٰفِرِينَ عَذَابٞ مُّهِينٞ ﴿90﴾

ਬਹੁਤ ਹੀ ਭੈੜੀ ਹੈ ਉਹ ਚੀਜ਼ ਜਿਸ ਦੇ ਬਦਲੇ ਉਹਨਾਂ ਨੇ ਆਪਣੇ ਆਪ ਨੂੰ ਵੇਚ ਸੁੱਟਿਆ ਹੈ। ਇਹ ਉਸ ਚੀਜ਼ ਦਾ ਇਨਕਾਰ ਕਰਦੇ ਹਨ ਜਿਹੜੀ ਅੱਲਾਹ ਵੱਲੋਂ ਨਾਜ਼ਿਲ ਹੋਈ ਹੈ ਕੇਵਲ ਇਸ ਈਰਖਾ ਕਾਰਣ ਕਿ ਅੱਲਾਹ ਨੇ ਆਪਣੇ ਜਿਸ ਬੰਦੇ ਨੂੰ ਚਾਹਿਆ ਉਸ ਨੂੰ (ਪੈਗ਼ੰਬਰੀ ਨਾਲ) ਨਿਵਾਜ਼ ਦਿੱਤਾ। ਇਸ ਲਈ ਉਹ ਉੱਪਰੋਥਲੀ ਕਰੋਪੀ ਦੇ ਭਾਗੀ ਬਣ ਗਏ ਹਨ। ਅਜਿਹੇ ਕਾਫ਼ਰਾਂ ਲਈ ਜ਼ਲੀਲ ਕਰਨ ਵਾਲਾ ਅਜ਼ਾਬ ।

2:91

وَإِذَا قِيلَ لَهُمۡ ءَامِنُواْ بِمَآ أَنزَلَ ٱللَّهُ قَالُواْ نُؤۡمِنُ بِمَآ أُنزِلَ عَلَيۡنَا وَيَكۡفُرُونَ بِمَا وَرَآءَهُۥ وَهُوَ ٱلۡحَقُّ مُصَدِّقٗا لِّمَا مَعَهُمۡۗ قُلۡ فَلِمَ تَقۡتُلُونَ أَنۢبِيَآءَ ٱللَّهِ مِن قَبۡلُ إِن كُنتُم مُّؤۡمِنِينَ ﴿91﴾

ਜਦੋਂ ਉਹਨਾਂ (ਕਾਫ਼ਰਾਂ) ਨੂੰ ਕਿਹਾ ਜਾਂਦਾ ਹੈ ਕਿ ਅੱਲਾਹ ਵੱਲੋਂ ਉਤਾਰੀ ਹੋਈ ਕਿਤਾਬ (.ਕੁਰਆਨ) ਉੱਤੇ ਈਮਾਨ ਲਿਆਓ ਤਾਂ ਆਖਦੇ ਹਨ ਕਿ ਅਸੀਂ ਤਾਂ ਉਸ ’ਤੇ ਹੀ ਈਮਾਨ ਲਿਆਏ ਹਾਂ ਜਿਹੜੀ ਸਾਡੇ ਲਈ (ਤੌਰੈਤ) ਨਾਜ਼ਿਲ ਹੋਈ ਰੁ ਅਤੇ ਉਹ ਇਸ ਤੋਂ ਛੁੱਟ ਹੋਰ ਸਾਰੀਆਂ (ਕਿਤਾਬਾਂ) ਦਾ ਇਨਕਾਰ ਕਰਦੇ ਹਨ। ਜਦ ਕਿ ਇਹ (.ਕੁਰਆਨ) ਹੱਕ ਹੈ ਅਤੇ ਉਸ ਕਿਤਾਬ ਦੀ ਪੁਸ਼ਟੀ ਕਰਦਾ ਰੁ ਜਿਹੜੀ ਉਹਨਾਂ ਦੇ ਕੋਲ ਰੁ। (ਹੇ ਨਬੀ ਸ:!) ਇਹਨਾਂ ਪੁੱਛੋ ਕਿ ਜੇ ਤੁਸੀਂ ਈਮਾਨ ਵਾਲੇ ਹੋ ਤਾਂ ਇਸ ਤੋਂ ਪਹਿਲਾਂ ਤੁਸੀਂ ਅੱਲਾਹ ਦੇ ਨਬੀਆਂ ਕਤਲ ਕਿਉਂ ਕਰਦੇ ਰਹੇ ਹੋ ?

2:92

وَلَقَدۡ جَآءَكُم مُّوسَىٰ بِٱلۡبَيِّنَٰتِ ثُمَّ ٱتَّخَذۡتُمُ ٱلۡعِجۡلَ مِنۢ بَعۡدِهِۦ وَأَنتُمۡ ظَٰلِمُونَ ﴿92﴾

ਬੇਸ਼ੱਕ ਮੂਸਾ ਤੁਹਾਡੇ ਕੋਲ ਸਪਸ਼ਟ ਮੋਅਜਜ਼ੇ (ਰਬੀ ਚਮਤਕਾਰ) ਲੈ ਕੇ ਆਇਆ ਪਰ ਤੁਸੀਂ ਉਸ ਦੇ (ਤੂਰ ਪਹਾੜ ਉੱਤੇ) ਜਾਣ ਤੋਂ ਬਾਅਦ ਵੱਛੇ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਅਸਲ ਵਿਚ ਤੁਸੀਂ ਤਾਂ ਹੋ ਹੀ ਜ਼ਾਲਮ।

2:93

وَإِذۡ أَخَذۡنَا مِيثَٰقَكُمۡ وَرَفَعۡنَا فَوۡقَكُمُ ٱلطُّورَ خُذُواْ مَآ ءَاتَيۡنَٰكُم بِقُوَّةٖ وَٱسۡمَعُواْۖ قَالُواْ سَمِعۡنَا وَعَصَيۡنَا وَأُشۡرِبُواْ فِي قُلُوبِهِمُ ٱلۡعِجۡلَ بِكُفۡرِهِمۡۚ قُلۡ بِئۡسَمَا يَأۡمُرُكُم بِهِۦٓ إِيمَٰنُكُمۡ إِن كُنتُم مُّؤۡمِنِينَ ﴿93﴾

ਅਤੇ (ਰਤਾ ਉਸ ਸਮੇਂ ਨੂੰ ਯਾਦ ਕਰੋ) ਜਦੋਂ ਤੂਰ ਪਹਾੜ ਨੂੰ ਤੁਹਾਡੇ ਉੱਤੇ ਚੁੱਕ ਕੇ ਅਸਾਂ ਤੁਹਾਥੋਂ ਪੱਕਾ ਪ੍ਰਣ ਲਿਆ ਸੀ ਅਤੇ ਹੁਕਮ ਦਿੱਤਾ ਸੀ ਕਿ ਜੋ ਵੀ (ਆਦੇਸ਼) ਤੁਹਾਨੂੰ ਦਿੱਤੇ ਗਏ ਹਨ ਉਹਨਾਂ ਦੀ ਸਖ਼ਤੀ ਨਾਲ ਪਾਲਣਾ ਕਰੋ ਅਤੇ (ਹੁਕਮਾਂ ਨੂੰ ਧਿਆਨ ਨਾਲ) ਸੁਣੋ! ਉਹਨਾਂ (ਕੌਮ) ਨੇ ਆਖਿਆ ਕਿ ਅਸੀਂ (ਸਭ) ਸੁਣ ਲਿਆ ਹੈ ਪਰ ਅਸੀਂ (ਫ਼ੇਰ ਵੀ ਹੁਕਮਾਂ ਦੀ) ਪਾਲਣਾ ਨਹੀਂ ਕਰਾਂਗੇ। ਉਹਨਾਂ ਦੇ ਇਸੇ ਇਨਕਾਰ ਕਾਰਨ ਉਹਨਾਂ ਦੇ ਮਨਾਂ ਵਿਚ ਵਛੇ ਦੀ ਮੁਹੱਬਤ ਪਾ ਦਿੱਤੀ ਗਈ (ਹੇ ਨਬੀ! ਇਹਨਾਂ ਨੂੰ) ਆਖ ਦਿਓ ਕਿ ਜੇ ਤੁਸੀਂ ਮੋਮਿਨ ਹੋ ਤਾਂ (ਸਮਝ ਲਵੋ) ਕਿ ਉਹ ਕੰਮ ਸਾਰੇ ਹੀ ਬੁਰੇ ਹਨ ਜਿਨ੍ਹਾਂ ਲਈ ਤੁਹਾਡਾ ਈਮਾਨ (ਧਰਮ) ਤੁਹਾਨੂੰ ਹੁਕਮ ਦਿੰਦਾ ਹੈ।