quranm◉

ਪੰਨਾ 381

Range
from 27:45 to 27:55
Surahs covered
ਅਨੁਵਾਦ
11 ਅਨੁਵਾਦ

◉

27:45

وَلَقَدۡ أَرۡسَلۡنَآ إِلَىٰ ثَمُودَ أَخَاهُمۡ صَٰلِحًا أَنِ ٱعۡبُدُواْ ٱللَّهَ فَإِذَا هُمۡ فَرِيقَانِ يَخۡتَصِمُونَ ﴿45﴾

ਅਸੀਂ ਸਮੂਦ (ਕੌਮ) ਵੱਲ ਉਹਨਾਂ ਦੇ ਭਰਾ ਸਾਲੇਹ ਨੂੰ (ਇਹ ਪੈਗ਼ਾਮ ਦੇਕੇ) ਭੇਜਿਆ ਕਿ ਤੁਸੀਂ ਸਾਰੇ ਅੱਲਾਹ ਦੀ ਬੰਦਗੀ ਕਰੋ, ਪ੍ਰੰਤੂ ਉਹ ਦੋ ਗੁਟ (ਕਾਫ਼ਿਰਾਂ ਤੇ ਮੋਮਿਨ) ਬਣਕੇ ਆਪਸ ਵਿਚ ਹੀ ਝਗੜਨ ਲੱਗ ਪਏ।

27:46

قَالَ يَٰقَوۡمِ لِمَ تَسۡتَعۡجِلُونَ بِٱلسَّيِّئَةِ قَبۡلَ ٱلۡحَسَنَةِۖ لَوۡلَا تَسۡتَغۡفِرُونَ ٱللَّهَ لَعَلَّكُمۡ تُرۡحَمُونَ ﴿46﴾

ਸਾਲੇਹ ਨੇ ਫ਼ਰਮਾਇਆ, ਹੇ ਮੇਰੀ ਕੌਮ! ਤੁਸੀਂ ਭਲਾਈ ਤੋਂ ਪਹਿਲਾਂ ਬੁਰਾਈ ਭਾਵ ਅਜ਼ਾਬ ਲਈ (ਦੁਆਵਾਂ ਮੰਗਣ ਵਿਚ) ਛੇਤੀ ਕਿਉਂ ਕਰ ਰਹੇ ਹੋ ? ਤੁਸੀਂ ਅੱਲਾਹ ਤੋਂ ਮੁਆਫ਼ੀ ਕਿਉਂ ਨਹੀਂ ਮੰਗ ਲੈਂਦੇ ਤਾਂ ਜੋ ਤੁਹਾਡੇ ’ਤੇ ਰਹਿਮ ਕੀਤਾ ਜਾਵੇ।

27:47

قَالُواْ ٱطَّيَّرۡنَا بِكَ وَبِمَن مَّعَكَۚ قَالَ طَـٰٓئِرُكُمۡ عِندَ ٱللَّهِۖ بَلۡ أَنتُمۡ قَوۡمٞ تُفۡتَنُونَ ﴿47﴾

ਉਹ (ਕੌਮੇ-ਸਮੂਦ) ਆਖਣ ਲੱਗੇ ਕਿ ਅਸੀਂ ਤਾਂ ਤੁਹਾਨੂੰ ਅਤੇ ਤੁਹਾਡੇ ਸਾਥੀਆਂ ਨੂੰ ਬੇ-ਭਾਗ ਸਮਝਦੇ ਹਾਂ। ਸਾਲੇਹ ਨੇ ਆਖਿਆ ਕਿ ਬੇ-ਭਾਗੀ (ਬਦ-ਸ਼ਗੁਨੀ) ਤਾਂ ਅੱਲਾਹ ਦੇ ਹੱਥ ਵਿਚ ਹੈ, ਸਗੋਂ ਤੁਹਾਡੀ ਤਾਂ ਪਰਖ ਹੋ ਰਹੀ ਹੈ।

27:48

وَكَانَ فِي ٱلۡمَدِينَةِ تِسۡعَةُ رَهۡطٖ يُفۡسِدُونَ فِي ٱلۡأَرۡضِ وَلَا يُصۡلِحُونَ ﴿48﴾

ਉਸ ਸ਼ਹਿਰ ਵਿਚ ਨੋ ਸਰਦਾਰ ਸੀ ਜਿਹੜੇ ਧਰਤੀ ’ਤੇ ਫ਼ਸਾਦ ਫ਼ੈਲਾਉਂਦੇ ਸੀ, ਉਹ ਕੋਈ ਵੀ ਸੁਧਾਰ ਦੀ ਗੱਲ ਨਹੀਂ ਸੀ ਕਰਦੇ।

27:49

قَالُواْ تَقَاسَمُواْ بِٱللَّهِ لَنُبَيِّتَنَّهُۥ وَأَهۡلَهُۥ ثُمَّ لَنَقُولَنَّ لِوَلِيِّهِۦ مَا شَهِدۡنَا مَهۡلِكَ أَهۡلِهِۦ وَإِنَّا لَصَٰدِقُونَ ﴿49﴾

ਉਹਨਾਂ (ਨੌ ਸਰਦਾਰਾਂ) ਨੇ ਆਪੋ ਵਿਚ ਆਖਿਆ, ਅੱਲਾਹ ਦੀਆਂ ਕਸਮਾਂ ਖਾਓ ਕਿ ਅਸੀਂ ਰਾਤ ਨੂੰ ਹੀ ਸਾਲੇਹ ਅਤੇ ਉਸ ਦੇ ਘਰ ਵਾਲਿਆਂ ’ਤੇ ਹਮਲਾ ਕਰਾਂਗੇ ਅਤੇ ਉਸ ਦੇ ਵਾਰਸਾਂ ਨੂੰ ਆਖ ਦਿਆਂਗੇ ਕਿ ਅਸੀਂ ਤਾਂ ਉਸ ਦੇ ਘਰ ਵਾਲਿਆਂ ਦੇ ਹਮਲੇ ਦੇ ਸਮੇਂ ਮੌਜੂਦ ਹੀ ਨਹੀਂ ਸੀ, ਅਸੀਂ ਸੱਚ ਆਖਦੇ ਹਾਂ।

27:50

وَمَكَرُواْ مَكۡرٗا وَمَكَرۡنَا مَكۡرٗا وَهُمۡ لَا يَشۡعُرُونَ ﴿50﴾

ਉਹਨਾਂ (ਫ਼ਸਾਦੀਆਂ) ਨੇ ਇਕ ਚਾਲ ਚੱਲੀ ਅਤੇ ਅਸੀਂ ਵੀ ਇਕ ਚਾਲ ਚੱਲੀ ਅਤੇ ਉਹਨਾਂ ਨੂੰ ਉਸ ਦੀ ਖ਼ਬਰ ਤਕ ਨਾ ਹੋਈ।

27:51

فَٱنظُرۡ كَيۡفَ كَانَ عَٰقِبَةُ مَكۡرِهِمۡ أَنَّا دَمَّرۡنَٰهُمۡ وَقَوۡمَهُمۡ أَجۡمَعِينَ ﴿51﴾

ਫੇਰ ਤੁਸੀਂ ਵੇਖੋ ਕਿ ਉਹਨਾਂ ਦੀਆਂ ਚਾਲਾਂ ਦਾ ਅੰਤ ਕੀ ਹੋਇਆ ? ਅਸੀਂ ਉਹਨਾਂ ਨੂੰ ਅਤੇ ਉਹਨਾਂ ਦੀ ਕੌਮ ਨੂੰ (ਸਨੇ ਨੌ ਸਰਦਾਰਾਂ ਦੇ) ਮਲੀਆਂਮੇਟ ਕਰ ਦਿੱਤਾ।

27:52

فَتِلۡكَ بُيُوتُهُمۡ خَاوِيَةَۢ بِمَا ظَلَمُوٓاْۚ إِنَّ فِي ذَٰلِكَ لَأٓيَةٗ لِّقَوۡمٖ يَعۡلَمُونَ ﴿52﴾

ਇਹ ਹਨ ਉਹਨਾਂ ਦੇ ਖ਼ਾਲੀ ਘਰ ਜਿਹੜੇ ਉਹਨਾਂ ਦੇ ਜ਼ੁਲਮਾਂ ਕਾਰਨ ਉਜੜੇ ਪਏ ਹਨ। ਜਿਹੜੇ ਲੋਕੀ ਗਿਆਨ ਰੱਖਦੇ ਹਨ ਉਹਨਾਂ ਲਈ ਇਸ ਵਿਚ ਸਿੱਖਿਆਦਾਇਕ ਨਿਸ਼ਾਨੀਆਂ ਹਨ।

27:53

وَأَنجَيۡنَا ٱلَّذِينَ ءَامَنُواْ وَكَانُواْ يَتَّقُونَ ﴿53﴾

ਅਸੀਂ ਉਹਨਾਂ ਨੂੰ, ਜਿਹੜੇ ਈਮਾਨ ਲਿਆਏ ਸੀ ਤੇ ਅੱਲਾਹ ਤੋਂ ਡਰਦੇ ਸੀ, ਅਜ਼ਾਬ ਤੋਂ ਬਚਾ ਲਿਆ ਸੀ।

27:54

وَلُوطًا إِذۡ قَالَ لِقَوۡمِهِۦٓ أَتَأۡتُونَ ٱلۡفَٰحِشَةَ وَأَنتُمۡ تُبۡصِرُونَ ﴿54﴾

(ਯਾਦ ਕਰੋ) ਜਦੋਂ ਲੂਤ ਨੇ ਆਪਣੀ ਕੌਮ ਨੂੰ ਕਿਹਾ ਕਿ ਕੀ ਤੁਸੀਂ ਅੱਖੀਂ ਵੇਖਦੇ ਹੋਏ ਵੀ ਅਸ਼ਲੀਲ ਕੰਮ ਕਰਦੇ ਹੋ?

27:55

أَئِنَّكُمۡ لَتَأۡتُونَ ٱلرِّجَالَ شَهۡوَةٗ مِّن دُونِ ٱلنِّسَآءِۚ بَلۡ أَنتُمۡ قَوۡمٞ تَجۡهَلُونَ ﴿55﴾

ਕੀ ਤੁਸੀਂ ਔਰਤਾਂ ਨੂੰ ਛੱਡ ਕੇ ਕਾਮ ਵਾਸਨਾਂ ਦੀ ਪੂਰਤੀ ਲਈ ਮਰਦਾਂ ਕੋਲ ਜਾਂਦੇ ਹੋ? ਤੁਸੀਂ ਤਾਂ ਜਾਹਲਾਂ ਵਾਲੇ ਕੰਮ ਕਰਦੇ ਹੋ।