quranm◉

ਪੰਨਾ 383

Range
from 27:64 to 27:76
Surahs covered
ਅਨੁਵਾਦ
13 ਅਨੁਵਾਦ

◉

27:64

أَمَّن يَبۡدَؤُاْ ٱلۡخَلۡقَ ثُمَّ يُعِيدُهُۥ وَمَن يَرۡزُقُكُم مِّنَ ٱلسَّمَآءِ وَٱلۡأَرۡضِۗ أَءِلَٰهٞ مَّعَ ٱللَّهِۚ قُلۡ هَاتُواْ بُرۡهَٰنَكُمۡ إِن كُنتُمۡ صَٰدِقِينَ ﴿64﴾

ਕੀ ਥਾਪੇ ਇਸ਼ਟ ਵਧੀਆ ਹਨ ਜਾਂ ਉਹ ਅੱਲਾਹ ਜਿਹੜਾ ਮੁੱਢੋਂ ਮਖ਼ਲੂਕ ਦੀ ਰਚਨਾਂ ਰਚਾਉਂਦਾ ਹੈ (ਉਸ ਦੇ ਮਰਨ ਮਗਰੋਂ) ਫੇਰ ਮੁੜ ਰਚਾਵੇਗਾ ਅਤੇ ਜਿਹੜਾ ਤੁਹਾਨੂੰ ਅਕਾਸ਼ ਤੇ ਧਰਤੀ ਵਿੱਚੋਂ ਰੋਜ਼ੀਆਂ ਦਿੰਦਾ ਹੈ ? ਕੀ ਅੱਲਾਹ ਤੋਂ ਛੁੱਟ ਕੋਈ ਹੋਰ ਵੀ ਇਸ਼ਟ ਹੈ ? (ਹੇ ਮੁਹੰਮਦ!) ਉਹਨਾਂ ਮੁਸ਼ਰਿਕਾਂ ਨੂੰ ਆਖੋ ਕਿ ਜੇ ਤੁਸੀਂ ਸੱਚੇ ਹੋ (ਕਿ ਅੱਲਾਹ ਦਾ ਹੋਰ ਸਾਂਝੀ ਹੈ) ਤਾਂ ਕੋਈ ਦਲੀਲ ਲਿਆਓ।

27:65

قُل لَّا يَعۡلَمُ مَن فِي ٱلسَّمَٰوَٰتِ وَٱلۡأَرۡضِ ٱلۡغَيۡبَ إِلَّا ٱللَّهُۚ وَمَا يَشۡعُرُونَ أَيَّانَ يُبۡعَثُونَ ﴿65﴾

(ਹੇ ਨਬੀ!) ਆਖ ਦਿਓ ਕਿ ਛੁੱਟ ਅੱਲਾਹ ਤੋਂ ਅਕਾਸ਼ਾਂ ਵਿਚ ਰਹਿਣ ਵਾਲੇ (ਭਾਵ ਫ਼ਰਿਸ਼ਤੇ) ਅਤੇ ਧਰਤੀ ’ਤੇ ਰਹਿਣ ਵਾਲਿਆਂ (ਮਨੁੱਖ ਤੇ ਜਿੰਨਾਂ) ਵਿੱਚੋਂ ਕੋਈ ਵੀ ਗ਼ੈਬ ਦਾ ਗਿਆਨ ਨਹੀਂ ਰੱਖਦਾ, ਇਹ (ਥਾਪੇ ਹੋਏ ਇਸ਼ਟ) ਤਾਂ ਇਹ ਵੀ ਨਹੀਂ ਜਾਣਦੇ ਕਿ ਉਹਨਾਂ ਨੂੰ ਮੁੜ ਜਿਊਂਦਾ ਕਦੋਂ ਕੀਤਾ ਜਾਵੇਗਾ।

27:66

بَلِ ٱدَّـٰرَكَ عِلۡمُهُمۡ فِي ٱلۡأٓخِرَةِۚ بَلۡ هُمۡ فِي شَكّٖ مِّنۡهَاۖ بَلۡ هُم مِّنۡهَا عَمُونَ ﴿66﴾

ਸਗੋਂ ਆਖ਼ਿਰਤ ਦੀ ਜਾਣਕਾਰੀ ਨੂੰ ਇਹ ਗੁਆਚ (ਭੁਲਾ) ਬੈਠੇ ਹਨ, ਇਹ ਇਸ (ਆਖ਼ਿਰਤ) ਵੱਲੋਂ ਸ਼ੱਕ ਵਿਚ ਹਨ ਸਗੋਂ ਇਹ ਤਾਂ (ਆਖ਼ਿਰਤ ਪੱਖੋਂ) ਅੰਨ੍ਹੇ ਹੋ ਗਏ ਹਨ।

27:67

وَقَالَ ٱلَّذِينَ كَفَرُوٓاْ أَءِذَا كُنَّا تُرَٰبٗا وَءَابَآؤُنَآ أَئِنَّا لَمُخۡرَجُونَ ﴿67﴾

ਕਾਫ਼ਿਰ ਪੁੱਛਦੇ ਹਨ ਕਿ ਕੀ ਜਦੋਂ ਅਸੀਂ ਅਤੇ ਸਾਡੇ ਪਿਓ-ਦਾਦੇ ਮਿੱਟੀ ਹੋ ਜਾਵਾਂਗੇ ਤਾਂ ਕੀ ਅਸੀਂ ਮੁੜ (ਧਰਤੀ ਵਿੱਚੋਂ) ਕੱਢੇ ਜਾਵਾਂਗੇ?

27:68

لَقَدۡ وُعِدۡنَا هَٰذَا نَحۡنُ وَءَابَآؤُنَا مِن قَبۡلُ إِنۡ هَٰذَآ إِلَّآ أَسَٰطِيرُ ٱلۡأَوَّلِينَ ﴿68﴾

ਬੇਸ਼ੱਕ ਸਾਨੂੰ ਵੀ ਅਤੇ ਸਾਥੋਂ ਪਹਿਲਾਂ ਸਾਡੇ ਬਾਪ-ਦਾਦਿਆਂ ਨੂੰ ਵੀ ਇਹੋ ਗੱਲਾਂ ਕਹੀਆਂ ਗਈਆਂ ਹਨ। ਪਰ ਇਹ ਤਾਂ ਕੇਵਲ ਪਹਿਲੇ ਲੋਕਾਂ ਦੇ ਕਿੱਸੇ ਕਹਾਣੀਆਂ ਹਨ।

27:69

قُلۡ سِيرُواْ فِي ٱلۡأَرۡضِ فَٱنظُرُواْ كَيۡفَ كَانَ عَٰقِبَةُ ٱلۡمُجۡرِمِينَ ﴿69﴾

(ਹੇ ਨਬੀ!) ਆਖ ਦਿਓ ਕਿ ਧਰਤੀ ’ਤੇ ਤੁਰ ਫਿਰ ਕੇ ਵੇਖੋ ਕਿ ਪਾਪੀਆਂ ਦਾ ਅੰਤ ਕਿਹੋ ਜਿਹਾ ਹੋਇਆ ਸੀ।

27:70

وَلَا تَحۡزَنۡ عَلَيۡهِمۡ وَلَا تَكُن فِي ضَيۡقٖ مِّمَّا يَمۡكُرُونَ ﴿70﴾

(ਹੇ ਮੁਹੰਮਦ ਸ:!) ਤੁਸੀਂ ਉਹਨਾਂ (ਕਾਫ਼ਰਾਂ) ਦੀ ਹਾਲਤ ’ਤੇ ਦੁਖੀ ਨਾ ਹੋਵੋ ਅਤੇ ਨਾ ਹੀ ਉਹਨਾਂ ਦੀਆਂ ਚਾਲਾਂ ’ਤੇ ਦਿਲ ਛੋਟਾ ਕਰੋ।

27:71

وَيَقُولُونَ مَتَىٰ هَٰذَا ٱلۡوَعۡدُ إِن كُنتُمۡ صَٰدِقِينَ ﴿71﴾

ਇਹ (ਕਾਫ਼ਿਰ) ਆਖਦੇ ਹਨ ਕਿ ਇਹ (ਕਿਆਮਤ ਦਾ) ਵਾਅਦਾ ਕਦੋਂ ਪੂਰਾ ਹੋਵੇਗਾ? ਜੇ ਤੁਸੀਂ ਸ?ਚੇ ਹੋ ਤਾਂ (ਇਸ ਦਾ ਸਮਾਂ) ਦੱਸੋ।

27:72

قُلۡ عَسَىٰٓ أَن يَكُونَ رَدِفَ لَكُم بَعۡضُ ٱلَّذِي تَسۡتَعۡجِلُونَ ﴿72﴾

ਉਹਨਾਂ ਨੂੰ ਕਹੋ ਕਿ ਜਿਸ ਗੱਲ ਲਈ ਤੁਸੀਂ ਛੇਤੀ ਕਰ ਰਹੇ ਹੋ ਹੋ ਸਕਦਾ ਹੈ ਕਿ ਉਸ ਦਾ ਕੁੱਝ ਹਿੱਸਾ ਤੁਹਾਡੇ ਨੇੜੇ ਹੀ ਆ ਢੁੱਕਾ ਹੋਵੇ।

27:73

وَإِنَّ رَبَّكَ لَذُو فَضۡلٍ عَلَى ٱلنَّاسِ وَلَٰكِنَّ أَكۡثَرَهُمۡ لَا يَشۡكُرُونَ ﴿73﴾

ਅਤੇ ਬੇਸ਼ੱਕ ਤੁਹਾਡਾ ਪਾਲਣਹਾਰ ਸਾਰੇ ਲੋਕਾਂ ’ਤੇ ਹੀ ਫ਼ਜ਼ਲ (ਮਿਹਰਾਂ) ਕਰਨ ਵਾਲਾ ਹੈ ਪਰ ਫੇਰ ਵੀ ਬਹੁਤੇ ਲੋਕੀ ਤਾਂ ਨਾ-ਸ਼ੁਕਰੀ ਹੀ ਕਰਦੇ ਹਨ।

27:74

وَإِنَّ رَبَّكَ لَيَعۡلَمُ مَا تُكِنُّ صُدُورُهُمۡ وَمَا يُعۡلِنُونَ ﴿74﴾

ਬੇਸ਼ੱਕ ਤੁਹਾਡਾ ਰੱਬ ਉਹਨਾਂ ਗੱਲਾਂ ਨੂੰ ਵੀ ਜਾਣਦਾ ਹੈ ਜਿਨ੍ਹਾਂ ਨੂੰ ਉਹਨਾਂ ਦੇ ਦਿਲ ਲਕੋ ਰਹੇ ਹਨ ਅਤੇ ਜੋ ਵਿਖਾ ਰਹੇ ਹਨ (ਸਭ ਜਾਣਦਾ ਹੈ)।

27:75

وَمَا مِنۡ غَآئِبَةٖ فِي ٱلسَّمَآءِ وَٱلۡأَرۡضِ إِلَّا فِي كِتَٰبٖ مُّبِينٍ ﴿75﴾

ਅਕਾਸ਼ਾਂ ਤੇ ਧਰਤੀ ਦੀ ਕੋਈ ਵੀ ਗੁਪਤ ਚੀਜ਼ ਅਜਿਹੀ ਨਹੀਂ ਜਿਹੜੀ ਸਪਸ਼ਟ ਕਿਤਾਬ (ਲੌਹੇ-ਮਹਫ਼ੂਜ਼) ਵਿਚ ਨਾ ਲਿਖੀ ਹੋਵੇ।

27:76

إِنَّ هَٰذَا ٱلۡقُرۡءَانَ يَقُصُّ عَلَىٰ بَنِيٓ إِسۡرَـٰٓءِيلَ أَكۡثَرَ ٱلَّذِي هُمۡ فِيهِ يَخۡتَلِفُونَ ﴿76﴾

ਬੇਸ਼ੱਕ ਇਹ਼ਕੁਰਆਨ ਬਨੀ-ਇਸਰਾਈਲ ਨੂੰ ਉਹਨਾਂ ਗੱਲਾਂ ਦੀ ਅਸਲੀਅਤ ਬਿਆਨ ਕਰਦਾ ਹੈ ਜਿਨ੍ਹਾਂ ਵਿਚ ਇਹ ਮਤਭੇਦ ਕਰ ਰਹੇ ਹਨ।