quranm◉

ਪੰਨਾ 49

Range
from 2:283 to 2:286
Surahs covered
ਅਨੁਵਾਦ
4 ਅਨੁਵਾਦ

◉

2:283

وَإِن كُنتُمۡ عَلَىٰ سَفَرٖ وَلَمۡ تَجِدُواْ كَاتِبٗا فَرِهَٰنٞ مَّقۡبُوضَةٞۖ فَإِنۡ أَمِنَ بَعۡضُكُم بَعۡضٗا فَلۡيُؤَدِّ ٱلَّذِي ٱؤۡتُمِنَ أَمَٰنَتَهُۥ وَلۡيَتَّقِ ٱللَّهَ رَبَّهُۥۗ وَلَا تَكۡتُمُواْ ٱلشَّهَٰدَةَۚ وَمَن يَكۡتُمۡهَا فَإِنَّهُۥٓ ءَاثِمٞ قَلۡبُهُۥۗ وَٱللَّهُ بِمَا تَعۡمَلُونَ عَلِيمٞ ﴿283﴾

ਜੇ ਤੁਸੀਂ ਸਫ਼ਰ ਵਿਚ ਹੋਵੋ ਅਤੇ ਤੁਹਾਨੂੰ ਕੋਈ ਲਿਖਣ ਵਾਲਾ ਨਾ ਮਿਲੇ ਤਾਂ ਕਿਸੇ ਚੀਜ਼ ਨੂੰ ਗਿਰਵੀ ਰੱਖ ਦਿਓ।[59] ਜੇ ਤੁਹਾਡੇ ਵਿੱਚੋਂ ਕੋਈ ਕਿਸੇ ’ਤੇ ਭਰੋਸਾ ਕਰੇ ਜਿਸ ਵਿਅਕਤੀ ’ਤੇ ਭਰੋਸਾ ਕੀਤਾ ਗਿਆ ਹੇ ਉਸ ਨੂ ਚਾਹੀਦਾ ਹੇ ਕਿ ਅਮਾਨਤ ਵਾਪਸ ਕਰੇ ਅਤੇ ਆਪਣੇ ਰੱਬ ਤੋਂ ਡਰਦਾ ਰਹੇ। ਤੁਹਾਡੇ ਵਿੱਚੋਂ ਕੋਈ ਗਵਾਹੀ ਨੂੰ ਨਾ ਲੁਕੋਵੇ, ਜਿਹੜਾ ਕੋਈ ਗਵਾਹੀ ਨੂੰ ਲਕੋਵੇਗਾ ਉਸ ਦਾ ਮਨ ਪਾਪੀ ਹੇ। ਤੁਸੀਂ ਜੋ ਕੁੱਝ ਵੀ ਕਰਦੇ ਹੋ ਅੱਲਾਹ ਭਲੀ-ਭਾਂਤ ਜਾਣਦਾ ਹੇ।

2:284

لِّلَّهِ مَا فِي ٱلسَّمَٰوَٰتِ وَمَا فِي ٱلۡأَرۡضِۗ وَإِن تُبۡدُواْ مَا فِيٓ أَنفُسِكُمۡ أَوۡ تُخۡفُوهُ يُحَاسِبۡكُم بِهِ ٱللَّهُۖ فَيَغۡفِرُ لِمَن يَشَآءُ وَيُعَذِّبُ مَن يَشَآءُۗ وَٱللَّهُ عَلَىٰ كُلِّ شَيۡءٖ قَدِيرٌ ﴿284﴾

ਅਕਾਸ਼ਾਂ ਅਤੇ ਧਰਤੀ ਵਿਚ ਜੋ ਵੀ ਹੇ ਉਹ ਸਭ ਅੱਲਾਹ ਦਾ ਹੀ ਹੇ ਤੁਹਾਡੇ ਦਿਲਾਂ ਵਿਚ ਜੋ ਵੀ ਹੇ ਤੁਸੀਂ ਭਾਵੇਂ ਉਸ ਨੂੰ ਪ੍ਰਗਟ ਕਰੋ ਜਾਂ ਗੁਪਤ ਰੱਖੋ ਅੱਲਾਹ ਤੁਹਾਥੋਂ ਉਹਨਾਂ ਸਭ ਦਾ ਹਿਸਾਬ ਲਵੇਗਾ ਫਿਰ ਇਹ ਉਸ ਦੀ ਮਰਜ਼ੀ ਹੇ ਕਿ ਜਿਸ ਨੂੰ ਚਾਹੇ ਬਖ਼ਸ਼ ਦੇਵੇ ਜਿਸ ਨੂੰ ਚਾਹੇ ਅਜ਼ਾਬ (ਸਜ਼ਾ) ਦੇਵੇ। ਅੱਲਾਹ ਹਰ ਗੱਲ ਦੀ ਸਮਰਥਾ ਰੱਖਦਾ ਹੇ।

2:285

ءَامَنَ ٱلرَّسُولُ بِمَآ أُنزِلَ إِلَيۡهِ مِن رَّبِّهِۦ وَٱلۡمُؤۡمِنُونَۚ كُلٌّ ءَامَنَ بِٱللَّهِ وَمَلَـٰٓئِكَتِهِۦ وَكُتُبِهِۦ وَرُسُلِهِۦ لَا نُفَرِّقُ بَيۡنَ أَحَدٖ مِّن رُّسُلِهِۦۚ وَقَالُواْ سَمِعۡنَا وَأَطَعۡنَاۖ غُفۡرَانَكَ رَبَّنَا وَإِلَيۡكَ ٱلۡمَصِيرُ ﴿285﴾

ਰਸੂਲ (ਮਹੁੰਮਦ) ਅਤੇ ਸਾਰੇ ਮੋਮਿਨ ਵੀ ਉਸੇ ਹਿਦਾਇਤ (.ਕੁਰਆਨ) ’ਤੇ ਈਮਾਨ ਲਿਆਏ ਹਨ ਜਿਹੜੀ ਉਹਨਾਂ ’ਤੇ ਉਹਨਾਂ ਦੇ ਰੱਬ ਵੱਲੋਂ ਉਤਾਰੀ ਗਈ ਹੇ। ਇਹ ਸਾਰੇ ਅੱਲਾਹ ਤੇ ਉਸ ਦੇ ਫ਼ਰਿਸ਼ਤਿਆਂ, ਉਸ ਦੀਆਂ ਕਿਤਾਬਾਂ, ਅਤੇ ਉਸ ਦੇ ਰਸੂਲਾਂ ’ਤੇ ਈਮਾਨ ਲਿਆਏ ਹਨ ਅਤੇ ਆਖਦੇ ਹਨ ਕਿ ਅਸੀਂ ਉਸ (ਅੱਲਾਹ) ਦੇ ਰਸੂਲਾਂ ਵਿਚ (ਵਡਿਆਈ ਪੱਖੋਂ) ਕੋਈ ਅੰਤਰ ਨਹੀਂ ਰਖਦੇ ਅਤੇ ਆਖਦੇ ਹਨ ਕਿ ਅਸਾਂ ਹੁਕਮ ਸੁਣਿਆ ਅਤੇ ਇਸ ਦੀ ਪੈਰਵੀ ਕੀਤੀ। ਹੇ ਰੱਬਾ! ਅਸੀਂ ਤੇਰੀ ਹੀ ਬਖ਼ਸ਼ਿਸ਼ ਚਾਹੁੰਦੇ ਹਾਂ ਅਤੇ ਅਸਾਂ ਤੇਰੇ ਵੱਲ ਹੀ ਮੁੜ ਆਉਣਾ ਹੇ।

2:286

لَا يُكَلِّفُ ٱللَّهُ نَفۡسًا إِلَّا وُسۡعَهَاۚ لَهَا مَا كَسَبَتۡ وَعَلَيۡهَا مَا ٱكۡتَسَبَتۡۗ رَبَّنَا لَا تُؤَاخِذۡنَآ إِن نَّسِينَآ أَوۡ أَخۡطَأۡنَاۚ رَبَّنَا وَلَا تَحۡمِلۡ عَلَيۡنَآ إِصۡرٗا كَمَا حَمَلۡتَهُۥ عَلَى ٱلَّذِينَ مِن قَبۡلِنَاۚ رَبَّنَا وَلَا تُحَمِّلۡنَا مَا لَا طَاقَةَ لَنَا بِهِۦۖ وَٱعۡفُ عَنَّا وَٱغۡفِرۡ لَنَا وَٱرۡحَمۡنَآۚ أَنتَ مَوۡلَىٰنَا فَٱنصُرۡنَا عَلَى ٱلۡقَوۡمِ ٱلۡكَٰفِرِينَ ﴿286﴾

ਅੱਲਾਹ ਕਿਸੇ ਨੂੰ ਵੀ ਉਸ ਦੀ ਸਹਿਣ ਸ਼ਕਤੀ ਤੋਂ ਵੱਧ ਤਕਲੀਫ਼ ਨਹੀਂ ਦਿੰਦਾ। ਹਰੇਕ ਵਿਅਕਤੀ ਨੇ ਜੋ ਵੀ ਨੇਕ ਕਮਾਈ ਕੀਤੀ ਹੇ ਉਸ ਦਾ ਫਲ (ਬਦਲਾ) ਉਸੇ ਲਈ ਹੇ ਜੋ ਉਸ ਨੇ ਬੁਰਾਈ ਕੀਤੀ ਹੇ ਉਸ ਦਾ ਬੋਝ ਭਾਰ ਵੀ ਉਸੇ ਦੇ ਸਿਰ ਹੇ। (ਈਮਾਨ ਵਾਲੇ ਦੁਆਵਾਂ ਕਰਦੇ ਹਨ ਕਿ) ਹੇ ਸਾਡੇ ਰੱਬਾਂ! ਜੇ ਸਾਥੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਸਾਡੀ ਪਕੜ ਨਾ ਕਰੀਂ। ਹੇ ਸਾਡੇ ਰੱਬ! ਸਾਡੇ ’ਤੇ ਅਜਿਹਾ ਬੋਝ ਨਾ ਪਾਈਂ ਜਿਹੜੇ ਤੂੰ ਸਾਥੋਂ ਪਹਿਲਾਂ ਦੇ ਲੋਕਾਂ ’ਤੇ ਪਾਏ ਸਨ (ਹੇ ਸਾਡੇ ਰੱਬ) ਸਾਡੇ ’ਚ ਜਿਸ ਬੋਝ ਨੂੰ ਚੁੱਕਣ ਦੀ ਹਿੱਮਤ ਹੀ ਨਹੀਂ ਉਹ ਸਾਥੋਂ ਨਾ ਚੁਕਵਾਈਂ। ਸਾਡੀਆਂ ਭੁੱਲਾਂ ਦੀ ਅਣਦੇਖੀ ਕਰ, ਸਾਨੂੰ ਬਖ਼ਸ਼ ਦੇ ਅਤੇ ਸਾਡੇ ’ਤੇ ਰਹਿਮ ਫ਼ਰਮਾ। ਤੂੰ ਹੀ ਸਾਡੇ ਕੰਮ ਸੰਵਾਰਨ ਵਾਲਾ ਹੇ, ਸੋ ਤੂੰ ਕਾਫ਼ਰਾਂ ਦੇ ਮੁਕਾਬਲੇ ਵਿਚ ਸਾਡੀ ਮਦਦ ਫ਼ਰਮਾ।[60] (ਆਮੀਨ!)