quranm◉

ਪੰਨਾ 12

Range
from 2:77 to 2:83
Surahs covered
ਅਨੁਵਾਦ
7 ਅਨੁਵਾਦ

◉

2:77

أَوَلَا يَعۡلَمُونَ أَنَّ ٱللَّهَ يَعۡلَمُ مَا يُسِرُّونَ وَمَا يُعۡلِنُونَ ﴿77﴾

ਕੀ ਉਹ (ਅਜਿਹੀਆਂ ਗੱਲਾਂ ਕਰਨ ਵਾਲੇ) ਨਹੀਂ ਜਾਣਦੇ ਕਿ ਬੇਸ਼ੱਕ ਅੱਲਾਹ (ਸਭ ਕੁੱਝ) ਜਾਣਦਾ ਹੈ, ਉਹ ਵੀ ਜੋ ਉਹ ਗੁਪਤ ਰੱਖਦੇ ਹਨ ਅਤੇ ਉਹ ਵੀ ਜੋ ਉਹ ਪ੍ਰਗਟ ਕਰਦੇ ਹਨ।

2:78

وَمِنۡهُمۡ أُمِّيُّونَ لَا يَعۡلَمُونَ ٱلۡكِتَٰبَ إِلَّآ أَمَانِيَّ وَإِنۡ هُمۡ إِلَّا يَظُنُّونَ ﴿78﴾

ਇਹਨਾਂ ਵਿੱਚੋਂ ਕੁੱਝ ਅਣਪੜ੍ਹ ਵੀ ਹਨ ਉਹ ਕਿਤਾਬ (ਵਿਚ ਲਿਖੇ) ਨੂੰ ਨਹੀਂ ਜਾਣਦੇ ਅਤੇ ਛੁੱਟ ਝੂਠੀਆਂ ਆਸਾਂ ਤੋਂ ਉਹ ਕੇਵਲ ਗੁਮਾਨ ਹੀ ਕਰਦੇ ਹਨ।

2:79

فَوَيۡلٞ لِّلَّذِينَ يَكۡتُبُونَ ٱلۡكِتَٰبَ بِأَيۡدِيهِمۡ ثُمَّ يَقُولُونَ هَٰذَا مِنۡ عِندِ ٱللَّهِ لِيَشۡتَرُواْ بِهِۦ ثَمَنٗا قَلِيلٗاۖ فَوَيۡلٞ لَّهُم مِّمَّا كَتَبَتۡ أَيۡدِيهِمۡ وَوَيۡلٞ لَّهُم مِّمَّا يَكۡسِبُونَ ﴿79﴾

ਸੋ ਉਹਨਾਂ ਲੋਕਾਂ ਲਈ ਬਰਬਾਦੀ ਹੈ ਜਿਹੜੇ ਆਪਣੀ ਹੱਥੀਂ ਕਿਤਾਬ ਲਿਖਦੇ ਹਨ ਫਿਰ ਕਹਿੰਦੇ ਹਨ ਕਿ ਇਹ ਅੱਲਾਹ ਵੱਲੋਂ ਹੈ ਤਾਂ ਜੋ ਇਸ ਦੇ ਬਦਲੇ ਵਿਚ ਥੋੜ੍ਹੀ ਕੀਮਤ (ਸੰਸਾਰਿਕ ਲਾਭ) ਲੈ ਸਕਣ। ਇਸੇ ਲਈ ਜੋ ਵੀ ਉਹਨਾਂ ਦੇ ਹੱਥਾਂ ਨੇ ਲਿਖਿਆ ਉਸੇ ਕਾਰਨ ਉਹਨਾਂ ਦੀ ਬਰਬਾਦੀ ਹੈ ਅਤੇ ਉਹ ਜਿਹੜੀ ਵੀ ਕਮਾਈ ਕਰਦੇ ਹਨ ਉਸ ਕਾਰਨ ਵੀ ਉਹਨਾਂ ਦੀ ਬਰਬਾਦੀ ਹੈ।

2:80

وَقَالُواْ لَن تَمَسَّنَا ٱلنَّارُ إِلَّآ أَيَّامٗا مَّعۡدُودَةٗۚ قُلۡ أَتَّخَذۡتُمۡ عِندَ ٱللَّهِ عَهۡدٗا فَلَن يُخۡلِفَ ٱللَّهُ عَهۡدَهُۥٓۖ أَمۡ تَقُولُونَ عَلَى ٱللَّهِ مَا لَا تَعۡلَمُونَ ﴿80﴾

ਅਤੇ ਇਹਨਾਂ (ਯਹੂਦੀਆਂ) ਦਾ ਕਹਿਣਾ ਰੁ ਕਿ ਗਿਣਤੀ ਦੇ ਥੋੜ੍ਹੇ ਦਿਨਾਂ ਤੋਂ ਛੁੱਟ (ਨਰਕ ਦੀ) ਅੱਗ ਸਾਨੂੰ ਕਦੇ ਵੀ ਨਹੀਂ ਛੂਹੇਗੀ। ਇਹਨਾਂ ਨੂੰ ਪੁੱਛੋ, ਕੀ ਤੁਸੀਂ ਅੱਲਾਹ ਤੋਂ ਇਸ ਦਾ ਕੋਈ ਬਚਨ ਲਿਆ ਹੋਇਆ ਹੈ ?(ਜੇ ਹੈ) ਫਿਰ ਅੱਲਾਹ ਕਦੇ ਵੀ ਆਪਣੇ ਬਚਨਾਂ ਦੀ ਉਲੰਘਣਾ ਨਹੀਂ ਕਰਦਾ। ਕੀ ਤੁਸੀਂ ਅੱਲਾਹ ਦੇ ਸੰਬੰਧ ਵਿਚ ਉਹ ਗੱਲਾਂ ਕਰਦੇ ਹੋ ਜਿਸ ਦਾ ਤੁਹਾ` ਉੱਕਾ ਹੀ ਪਤਾ ਨਹੀਂ ?

2:81

بَلَىٰۚ مَن كَسَبَ سَيِّئَةٗ وَأَحَٰطَتۡ بِهِۦ خَطِيٓـَٔتُهُۥ فَأُوْلَـٰٓئِكَ أَصۡحَٰبُ ٱلنَّارِۖ هُمۡ فِيهَا خَٰلِدُونَ ﴿81﴾

ਜਿਸ ਨੇ ਵੀ ਕੋਈ ਬੁਰਾਈ ਕਮਾਈ ਅਤੇ ਉਸੇ ਬੁਰਾਈ ਵਿਚ ਉਹ ਘਿਰਿਆ ਰਿਹਾ ਉਹੀ ਤਾਂ ਨਰਕ ਵਿਚ ਜਾਵੇਗਾ ਅਤੇ ਸਦਾ ਉਸੇ ਵਿਚ ਹੀ ਰਹੇਗਾ।

2:82

وَٱلَّذِينَ ءَامَنُواْ وَعَمِلُواْ ٱلصَّـٰلِحَٰتِ أُوْلَـٰٓئِكَ أَصۡحَٰبُ ٱلۡجَنَّةِۖ هُمۡ فِيهَا خَٰلِدُونَ ﴿82﴾

ਜਿਹੜੇ ਲੋਕ ਈਮਾਨ ਲਿਆਉਣਗੇ ਅਤੇ ਨੇਕ ਅਮਲ ਕਰਨਗੇ ਉਹ ਜੰਨਤੀ ਹਨ ਅਤੇ ਉਹ ਜੰਨਤ ਵਿਚ ਸਦਾ ਲਈ ਰਹਿਣਗੇ।

2:83

وَإِذۡ أَخَذۡنَا مِيثَٰقَ بَنِيٓ إِسۡرَـٰٓءِيلَ لَا تَعۡبُدُونَ إِلَّا ٱللَّهَ وَبِٱلۡوَٰلِدَيۡنِ إِحۡسَانٗا وَذِي ٱلۡقُرۡبَىٰ وَٱلۡيَتَٰمَىٰ وَٱلۡمَسَٰكِينِ وَقُولُواْ لِلنَّاسِ حُسۡنٗا وَأَقِيمُواْ ٱلصَّلَوٰةَ وَءَاتُواْ ٱلزَّكَوٰةَ ثُمَّ تَوَلَّيۡتُمۡ إِلَّا قَلِيلٗا مِّنكُمۡ وَأَنتُم مُّعۡرِضُونَ ﴿83﴾

ਅਤੇ ਜਦੋਂ ਅਸੀਂ ਬਨੀ ਇਸਰਾਈਲ ਤੋਂ ਪੱਕਾ ਬਚਨ ਲਿਆ ਸੀ ਕਿ ਤੁਸੀਂ ਅੱਲਾਹ ਤੋਂ ਛੁੱਟ ਕਿਸੇ ਹੋਰ ਦੀ ਇਬਾਦਤ ਨਾ ਕਰਨਾ ਅਤੇ ਮਾਂ, ਬਾਪ, ਰਿਸ਼ਤੇਦਾਰਾਂ, ਯਤੀਮਾਂ ਅਤੇ ਮਿਸਕੀਨਾਂ [16]ਨਾਲ ਨੇਕ ਅਤੇ ਸੋਹਣਾ ਵਿਵਹਾਰ ਕਰਨਾ ਅਤੇ ਲੋਕਾਂ ਨੂੰ ਚੰਗੀਆਂ ਗੱਲਾਂ ਆਖਣਾ, ਨਮਾਜ਼ ਕਾਇਮ ਕਰਨਾ ਅਤੇ ਜ਼ਕਾਤ ਅਦਾ ਕਰਨਾ, ਪਰ ਤੁਸੀਂ ਇਹਨਾਂ (ਬਚਨਾਂ) ਤੋਂ ਫਿਰ ਗਏ ਤੁਹਾਡੇ ਵਿੱਚੋਂ ਥੋੜ੍ਹੇ ਲੋਕ ਹੀ (ਆਪਣੇ ਬਚਨਾਂ ਦੇ) ਪਾਬੰਦ ਰਹੇ। ਤੁਸੀਂ ਬਚਨਾਂ ਤੋਂ ਫਿਰ ਜਾਣ ਵਾਲੇ ਹੀ ਹੋ।