quranm◉

ਪੰਨਾ 129

Range
from 6:9 to 6:18
Surahs covered
ਅਨੁਵਾਦ
10 ਅਨੁਵਾਦ

◉

6:9

وَلَوۡ جَعَلۡنَٰهُ مَلَكٗا لَّجَعَلۡنَٰهُ رَجُلٗا وَلَلَبَسۡنَا عَلَيۡهِم مَّا يَلۡبِسُونَ ﴿9﴾

ਜੇ ਅਸੀਂ ਇਸ (ਨਬੀ ਨੂੰ) ਫ਼ਰਿਸ਼ਤਾ ਬਣਾ ਕੇ ਉਤਾਰਦੇ ਤਾਂ ਵੀ ਉਹ ਮਨੁੱਖੀ ਰੂਪ ਵਿਚ ਹੀ ਆਉਂਦਾ। ਇਸੇ ਪ੍ਰਕਾਰ ਦਾ ਸ਼ੱਕ ਇਹ ਫੇਰ ਵੀ ਕਰਦੇ ਜਿਸ ਵਿਚ ਇਹ ਹੁਣ ਫਸੇ ਹੋਏ ਹਨ।

6:10

وَلَقَدِ ٱسۡتُهۡزِئَ بِرُسُلٖ مِّن قَبۡلِكَ فَحَاقَ بِٱلَّذِينَ سَخِرُواْ مِنۡهُم مَّا كَانُواْ بِهِۦ يَسۡتَهۡزِءُونَ ﴿10﴾

ਹੇ ਨਬੀ! ਤੁਹਾਥੋਂ ਪਹਿਲਾਂ ਜਿਹੜੇ ਵੀ ਪੈਗ਼ੰਬਰ ਹੋਏ ਹਨ, ਉਹਨਾਂ ਦਾ ਵੀ ਮਖੌਲ ਕੀਤਾ ਗਿਆ ਸੀ। ਫੇਰ ਇਹਨਾਂ ਵਿੱਚੋਂ ਜਿਹੜੇ ਲੋਕਾਂ ਨੇ ਮਖੌਲ ਕੀਤਾ ਸੀ, ਉਹਨਾਂ ਨੂੰ ਉਸ ਅਜ਼ਾਬ ਨੇ ਆ ਘੇਰਿਆ, ਜਿਸ ਦਾ ਉਹ ਮਖੌਲ ਉਡਾਇਆ ਕਰਦੇ ਸਨ।

6:11

قُلۡ سِيرُواْ فِي ٱلۡأَرۡضِ ثُمَّ ٱنظُرُواْ كَيۡفَ كَانَ عَٰقِبَةُ ٱلۡمُكَذِّبِينَ ﴿11﴾

(ਹੇ ਨਬੀ!) ਤੁਸੀਂ ਆਖ ਦਿਓ ਕਿ ਰਤਾ ਧਰਤੀ ਉੱਤੇ ਘੁੰਮ ਫਿਰ ਕੇ ਵੇਖੋ ਕਿ (ਰੱਬ ਦੇ) ਇਨਕਾਰੀਆਂ ਦਾ ਕਿਹੋ ਜਿਹਾ ਅੰਤ ਹੋਇਆ ਸੀ।

6:12

قُل لِّمَن مَّا فِي ٱلسَّمَٰوَٰتِ وَٱلۡأَرۡضِۖ قُل لِّلَّهِۚ كَتَبَ عَلَىٰ نَفۡسِهِ ٱلرَّحۡمَةَۚ لَيَجۡمَعَنَّكُمۡ إِلَىٰ يَوۡمِ ٱلۡقِيَٰمَةِ لَا رَيۡبَ فِيهِۚ ٱلَّذِينَ خَسِرُوٓاْ أَنفُسَهُمۡ فَهُمۡ لَا يُؤۡمِنُونَ ﴿12﴾

ਇਹਨਾਂ ਤੋਂ ਪੁੱਛੋ! ਕਿ ਜੋ ਕੁੱਝ ਵੀ ਅਕਾਸ਼ਾਂ ਤੇ ਧਰਤੀ ਵਿਚ ਮੌਜੂਦ ਹੇ ਉਹਨਾਂ ਸਭ ਦਾ ਮਾਲਿਕ ਕੌਣ ਹੇ? ਤੁਸੀਂ ਕਹੋ ਕਿ ਸਭ ਦਾ ਮਾਲਿਕ ਅੱਲਾਹ ਹੀ ਹੇ। ਅੱਲਾਹ ਨੇ (ਆਪਣੀ ਮਖ਼ਲੂਕ ਉੱਤੇ) ਮਿਹਰਬਾਨੀ[2] ਕਰਨਾ ਆਪਣੇ ਲਈ ਲਾਜ਼ਮ ਕਰ ਲਿਆ ਹੇ। ਉਹ ਕਿਆਮਤ ਦਿਹਾੜੇ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਹੀ ਇਕੱਠਾ ਕਰੇਗਾ, ਜਿਸ ਦੇ ਆਉਣ ਵਿਚ ਕੋਈ ਸ਼ੱਕ ਨਹੀਂ। ਜਿਨ੍ਹਾਂ ਲੋਕਾਂ ਨੇ ਆਪਣੇ ਆਪ ਨੂੰ ਘਾਟੇ ਵਿਚ ਰੱਖਿਆ ਹੇ ਉਹ ਈਮਾਨ ਨਹੀਂ ਲਿਆਉਣਗੇ।

6:13

وَلَهُۥ مَا سَكَنَ فِي ٱلَّيۡلِ وَٱلنَّهَارِۚ وَهُوَ ٱلسَّمِيعُ ٱلۡعَلِيمُ ﴿13﴾

ਰਾਤ (ਦੇ ਹਨੇਰਿਆਂ) ਅਤੇ ਦਿਨ (ਦੇ ਉਜਾਲੇ) ਵਿਚ ਜੋ ਕੁਝ ਮੌਜੂਦ ਹੇ, ਉਹ ਸਭ ਅੱਲਾਹ ਦਾ ਹੀ ਹੇ। ਉਹ ਸਭ ਕੁੱਝ ਸੁਣਦਾ ਤੇ ਭਲੀ-ਭਾਂਤ ਜਾਣਦਾ ਹੇ।

6:14

قُلۡ أَغَيۡرَ ٱللَّهِ أَتَّخِذُ وَلِيّٗا فَاطِرِ ٱلسَّمَٰوَٰتِ وَٱلۡأَرۡضِ وَهُوَ يُطۡعِمُ وَلَا يُطۡعَمُۗ قُلۡ إِنِّيٓ أُمِرۡتُ أَنۡ أَكُونَ أَوَّلَ مَنۡ أَسۡلَمَۖ وَلَا تَكُونَنَّ مِنَ ٱلۡمُشۡرِكِينَ ﴿14﴾

(ਹੇ ਨਬੀ!) ਤੁਸੀਂ ਆਖ ਦਿਓ, ਕੀ ਮੈਂ ਉਸ ਅੱਲਾਹ ਤੋਂ ਛੁੱਟ ਕਿਸੇ ਹੋਰ ਨੂੰ ਅਪਣਾ ਇਸ਼ਟ ਬਣਾ ਲਵਾਂ? ਉਹੀਓ ਅਕਾਸ਼ਾਂ ਤੇ ਧਰਤੀ ਦਾ ਪੈਦਾ ਕਰਨ ਵਾਲਾ ਹੇ, ਉਹ (ਸਭ ਨੂੰ) ਖਾਣ ਨੂੰ ਦਿੰਦਾ ਹੇ ਅਤੇ ਉਸ ਨੂੰ ਕੋਈ ਖਾਣ ਨੂੰ ਨਹੀਂ ਦਿੰਦਾ। ਸੋ ਤੁਸੀਂ ਆਖ ਦਿਓ ਕਿ ਮੈਨੂੰ ਇਹ ਹੁਕਮ ਹੋਇਆ ਹੇ ਕਿ ਸਭ ਤੋਂ ਪਹਿਲਾਂ ਮੈਂ ਇਸਲਾਮ ਕਬੂਲ ਕਰਾਂ ਅਤੇ ਮੁਸ਼ਰਿਕਾਂ ਵਿਚ ਸ਼ਾਮਿਲ ਨਾ ਹੋਵਾਂ।

6:15

قُلۡ إِنِّيٓ أَخَافُ إِنۡ عَصَيۡتُ رَبِّي عَذَابَ يَوۡمٍ عَظِيمٖ ﴿15﴾

(ਹੇ ਨਬੀ!) ਤੁਸੀਂ ਆਖੋ ਕਿ ਜੇ ਮੈਂ ਅਪਣੇ ਰੱਬ ਦਾ ਕਹਿਣਾ ਨਾਂ ਮੰਨਿਆ ਤਾਂ ਮੈਂ ਇਕ ਵੱਡੇ (ਕਿਆਮਤ ਦੇ) ਦਿਨ ਦੇ ਅਜ਼ਾਬ ਭੋਗਣ ਤੋਂ ਡਰਦਾ ਹਾਂ।

6:16

مَّن يُصۡرَفۡ عَنۡهُ يَوۡمَئِذٖ فَقَدۡ رَحِمَهُۥۚ وَذَٰلِكَ ٱلۡفَوۡزُ ٱلۡمُبِينُ ﴿16﴾

ਜਿਸ ਵਿਅਕਤੀ ਤੋਂ ਉਸ ਦਿਨ (ਨਰਕ ਦਾ) ਅਜ਼ਾਬ ਹਟਾ ਦਿੱਤਾ ਜਾਵੇਗਾ, ਉਸ ਉੱਤੇ ਅੱਲਾਹ ਦਾ ਬਹੁਤ ਹੀ ਵੱਡਾ ਰਹਿਮ ਹੋਵੇਗਾ। ਇਹੋ ਅਸਲੀ ਕਾਮਯਾਬੀ ਹੇ।

6:17

وَإِن يَمۡسَسۡكَ ٱللَّهُ بِضُرّٖ فَلَا كَاشِفَ لَهُۥٓ إِلَّا هُوَۖ وَإِن يَمۡسَسۡكَ بِخَيۡرٖ فَهُوَ عَلَىٰ كُلِّ شَيۡءٖ قَدِيرٞ ﴿17﴾

ਜੇ ਤੁਹਾਨੂੰ ਅੱਲਾਹ ਵੱਲੋਂ ਕੋਈ ਦੁਖ-ਤਕਲੀਫ਼ ਆਵੇ ਤਾਂ ਉਸ ਦਾ ਦੂਰ ਕਰਨ ਵਾਲਾ ਵੀ ਅੱਲਾਹ ਤੋਂ ਛੁੱਟ ਹੋਰ ਕੋਈ ਨਹੀਂ। ਜੇ ਅੱਲਾਹ ਤੁਹਾਨੂੰ ਕਿਸੇ ਭਲਾਈ ਨਾਲ ਨਿਵਾਜ਼ੇ ਤਾਂ (ਉਹੀਓ ਦੇ ਸਕਦਾ ਹੇ ਕਿਉਂ ਜੋ) ਉਹ ਹਰ ਚੀਜ਼ ’ਤੇ ਕੁਦਰਤ ਰੱਖਣ ਵਾਲਾ ਹੇ।

6:18

وَهُوَ ٱلۡقَاهِرُ فَوۡقَ عِبَادِهِۦۚ وَهُوَ ٱلۡحَكِيمُ ٱلۡخَبِيرُ ﴿18﴾

ਉਹੀਓ ਆਪਣੇ ਬੰਦਿਆਂ ਉੱਤੇ ਪੂਰਨ ਅਧਿਕਾਰ ਰੱਖਦਾ ਹੇ ਅਤੇ ਉਹੀਓ ਵੱਡੀਆਂ ਹਿਕਮਤਾਂ ਵਾਲਾ ਅਤੇ ਸਾਰੀਆਂ ਖ਼ਬਰਾਂ ਰੱਖਣ ਵਾਲਾ ਹੇ।