quranm◉

ਪੰਨਾ 16

Range
from 2:102 to 2:105
Surahs covered
ਅਨੁਵਾਦ
4 ਅਨੁਵਾਦ

◉

2:102

وَٱتَّبَعُواْ مَا تَتۡلُواْ ٱلشَّيَٰطِينُ عَلَىٰ مُلۡكِ سُلَيۡمَٰنَۖ وَمَا كَفَرَ سُلَيۡمَٰنُ وَلَٰكِنَّ ٱلشَّيَٰطِينَ كَفَرُواْ يُعَلِّمُونَ ٱلنَّاسَ ٱلسِّحۡرَ وَمَآ أُنزِلَ عَلَى ٱلۡمَلَكَيۡنِ بِبَابِلَ هَٰرُوتَ وَمَٰرُوتَۚ وَمَا يُعَلِّمَانِ مِنۡ أَحَدٍ حَتَّىٰ يَقُولَآ إِنَّمَا نَحۡنُ فِتۡنَةٞ فَلَا تَكۡفُرۡۖ فَيَتَعَلَّمُونَ مِنۡهُمَا مَا يُفَرِّقُونَ بِهِۦ بَيۡنَ ٱلۡمَرۡءِ وَزَوۡجِهِۦۚ وَمَا هُم بِضَآرِّينَ بِهِۦ مِنۡ أَحَدٍ إِلَّا بِإِذۡنِ ٱللَّهِۚ وَيَتَعَلَّمُونَ مَا يَضُرُّهُمۡ وَلَا يَنفَعُهُمۡۚ وَلَقَدۡ عَلِمُواْ لَمَنِ ٱشۡتَرَىٰهُ مَا لَهُۥ فِي ٱلۡأٓخِرَةِ مِنۡ خَلَٰقٖۚ وَلَبِئۡسَ مَا شَرَوۡاْ بِهِۦٓ أَنفُسَهُمۡۚ لَوۡ كَانُواْ يَعۡلَمُونَ ﴿102﴾

ਸਗੋਂ ਉਹਨਾਂ ਨੇ ਉਸ ਦੀ ਪੈਰਵੀ ਕੀਤੀ ਜਿਸ ਨੂੰ ਸ਼ੈਤਾਨ ਸੁਲੇਮਾਨ ਦੀ ਹਕੂਮਤ ਵਿਚ ਪੜ੍ਹਿਆ ਕਰਦੇ ਸਨ। ਸੁਲੇਮਾਨ ਨੇ ਕੁਫ਼ਰ ਨਹੀਂ ਸੀ ਕੀਤਾ ਸਗੋਂ ਸ਼ੈਤਾਨਾਂ ਨੇ ਹੀ ਕੁਫ਼ਰ ਕੀਤਾ ਸੀ। ਉਹ ਲੋਕਾਂ ਨੂੰ ਜਾਦੂ ਦੀ ਸਿੱਖਿਆ ਦਿੰਦੇ ਸਨ। ਉਹਨਾਂ ਨੇ ਉਸ ਦੀ ਪੈਰਵੀ ਕੀਤੀ ਜੋ ਬਾਬੁਲ ਵਿਖੇ ਹਾਰੂਤ ਤੇ ਮਾਰੂਤ (ਨਾਂ ਦੇ) ਦੋ ਫ਼ਰਿਸ਼ਤਿਆਂ ਉੱਤੇ ਨਾਜ਼ਿਲ ਕੀਤਾ ਗਿਆ ਸੀ। ਉਹ ਦੋਵੇਂ ਫ਼ਰਿਸ਼ਤੇ ਲੋਕਾਂ ਨੂੰ ਜਾਦੂ ਸਿਖਾਉਣ ਤੋਂ ਪਹਿਲਾਂ ਕਹਿ ਦਿੰਦੇ ਸਨ ਕਿ ਅਸੀਂ ਤਾਂ ਕੇਵਲ (ਤੁਹਾਡੀ) ਅਜ਼ਮਾਇਸ਼ (ਲਈ ਆਏ) ਹਾਂ, ਸੋ ਤੁਸੀਂ ਕੁਫ਼ਰ ਨਾ ਕਰੋ। ਪਰ ਲੋਕੀ ਉਹਨਾਂ ਦੋਵਾਂ (ਫ਼ਰਿਸ਼ਤਿਆਂ) ਤੋਂ ਉਹ ਜਾਦੂ ਸਿਖਦੇ ਜਿਸ ਨਾਲ ਉਹ ਪਤੀ ਪਤਨੀ ਵਿਚ ਜੁਦਾਈ ਪਾ ਦੇਣ ਜਦ ਕਿ ਉਹ ਜਾਦੂ ਰਾਹੀਂ ਛੁੱਟ ਅੱਲਾਹ ਦੇ ਹੁਕਮਾਂ ਤੋਂ ਕਿਸੇ ਨੂੰ ਕੋਈ ਹਾਨੀ ਨਹੀਂ ਪਹੁੰਚਾ ਸਕਦੇ ਸੀ ਅਤੇ ਲੋਕ ਵੀ ਉਹਨਾਂ (ਫ਼ਰਿਸ਼ਤਿਆਂ) ਤੋਂ ਉਹ ਗਿਆਨ ਸਿਖਦੇ ਸੀ ਜਿਹੜਾ ਉਹਨਾਂ ਨੂੰ ਨੁਕਸਾਨ ਪਹੁੰਚਾਉਂਦਾ ਸੀ, ਨਾ ਕਿ ਕੋਈ ਲਾਭ। ਜਦ ਕਿ ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਜਿਸ ਨੇ ਵੀ ਇਸ (ਜਾਦੂ) ਨੂੰ ਖ਼ਰੀਦਿਆ (ਸਿੱਖਿਆ) ਆਖ਼ਿਰਤ ਵਿਚ ਉਸ ਦਾ ਕੁੱਝ ਵੀ ਹਿੱਸਾ ਨਹੀਂ। ਜਿਸ ਚੀਜ਼ (ਜਾਦੂ) ਦੇ ਬਦਲੇ ਵਿਚ ਉਹਨਾਂ ਨੇ ਆਪਣੀਆਂ ਜਾਨਾਂ ਦਾ ਸੌਦਾ ਕੀਤਾ ਸੀ ਉਹ ਬਹੁਤ ਹੀ ਭੈੜੀ ਚੀਜ਼ ਸੀ। ਕਾਸ਼! ਉਹ ਜਾਣਦੇ (ਕਿ ਉਹ ਕੀ ਕਰ ਰਹੇ ਹਨ)।

2:103

وَلَوۡ أَنَّهُمۡ ءَامَنُواْ وَٱتَّقَوۡاْ لَمَثُوبَةٞ مِّنۡ عِندِ ٱللَّهِ خَيۡرٞۚ لَّوۡ كَانُواْ يَعۡلَمُونَ ﴿103﴾

ਜੇ ਉਹ ਈਮਾਨ ਲਿਆਉਂਦੇ ਅਤੇ ਰੱਬ ਤੋਂ ਡਰਦੇ ਹੋਏ ਬੁਰਾਈਆਂ ਤੋਂ ਬਚੇ ਰਹਿੰਦੇ ਤਾਂ ਅੱਲਾਹ ਦੇ ਕੋਲ ਬੇਸ਼ੱਕ ਉਹਨਾਂ ਨੂੰ ਇਸ ਦਾ ਬਹੁਤ ਹੀ ਵਧੀਆ ਬਦਲਾ ਮਿਲਦਾ। ! ਜੇ ਉਹ ਜਾਣਦੇ।

2:104

يَـٰٓأَيُّهَا ٱلَّذِينَ ءَامَنُواْ لَا تَقُولُواْ رَٰعِنَا وَقُولُواْ ٱنظُرۡنَا وَٱسۡمَعُواْۗ وَلِلۡكَٰفِرِينَ عَذَابٌ أَلِيمٞ ﴿104﴾

ਹੇ ਈਮਾਨ ਵਾਲਿਓ! (ਜਦੋਂ ਤੁਸੀਂ ਨਬੀ (ਸ:) ਨੂੰ ਸੰਬੋਧਿਤ ਕਰੋ ਤਾਂ) ‘ਰਾਇਨਾ’ [17] ਨਾ ਆਖੋ ਸਗੋਂ ‘ਉਨਜ਼ੁਰਨਾ’ ਆਖੋ ਅਤੇ ਤੁਸੀਂ (ਨਬੀ ਦੀ ਗੱਲ ਨੂੰ ) ਧਿਆਨ ਨਾਲ ਸੁਣੋ। ਇਨਕਾਰੀਆਂ ਲਈ ਤਾਂ ਬਹੁਤ ਹੀ ਦੁਖਦਾਈ ਅਜ਼ਾਬ ਹੈ।

2:105

مَّا يَوَدُّ ٱلَّذِينَ كَفَرُواْ مِنۡ أَهۡلِ ٱلۡكِتَٰبِ وَلَا ٱلۡمُشۡرِكِينَ أَن يُنَزَّلَ عَلَيۡكُم مِّنۡ خَيۡرٖ مِّن رَّبِّكُمۡۚ وَٱللَّهُ يَخۡتَصُّ بِرَحۡمَتِهِۦ مَن يَشَآءُۚ وَٱللَّهُ ذُو ٱلۡفَضۡلِ ٱلۡعَظِيمِ ﴿105﴾

ਹੇ ਨਬੀ! ਅਹਲੇ ਕਿਤਾਬ (ਯਹੂਦੀ ਤੇ ਈਸਾਈਆਂ) ਵਿੱਚੋਂ ਜਿਨ੍ਹਾਂ ਨੇ ਵੀ ਕੁਫ਼ਰ ਕੀਤਾ ਉਹ ਨਹੀਂ ਚਾਹੁੰਦੇ ਅਤੇ ਨਾ ਹੀ ਮੁਸ਼ਰਿਕ ਚਾਹੁੰਦੇ ਹਨ ਕਿ ਤੁਹਾਡੇ ’ਤੇ ਤੁਹਾਡੇ ਰੱਬ ਵੱਲੋਂ ਕੋਈ ਭਲਾਈ (ਪੈਗ਼ੰਬਰੀ) ਨਾਜ਼ਿਲ ਹੋਵੇ ਪਰ ਅੱਲਾਹ ਜਿਸ ਨੂੰ ਚਾਹੁੰਦਾ ਹੈ ਉਸੇ ਨੂੰ ਆਪਣੀਆਂ ਮਿਹਰਾਂ ਲਈ ਚੁਣ ਲੈਂਦਾ । ਅੱਲਾਹ ਹੀ ਵੱਡੇ ਫ਼ਜਲਾਂ ਦਾ ਮਾਲਿਕ ਹੈ।