وَقَالُواْ كُونُواْ هُودًا أَوۡ نَصَٰرَىٰ تَهۡتَدُواْۗ قُلۡ بَلۡ مِلَّةَ إِبۡرَٰهِـۧمَ حَنِيفٗاۖ وَمَا كَانَ مِنَ ٱلۡمُشۡرِكِينَ ﴿135﴾وَقَالُواْ كُونُواْ هُودًا أَوۡ نَصَٰرَىٰ تَهۡتَدُواْۗ قُلۡ بَلۡ مِلَّةَ إِبۡرَٰهِـۧمَ حَنِيفٗاۖ وَمَا كَانَ مِنَ ٱلۡمُشۡرِكِينَ
(ਹੇ ਨਬੀ) ਉਹ (ਅਹਲੇ ਕਿਤਾਬ) ਆਖਦੇ ਹਨ ਕਿ ਤੁਸੀਂ ਯਹੂਦੀ ਜਾਂ ਈਸਾਈ ਬਣ ਜਾਉ ਤਾਂ ਹਿਦਾਇਤ ਮਿਲੇਗੀ। ਤੁਸੀਂ ਆਖ ਦਿਉ ਕਿ ਅਸੀਂ ਤਾਂ ਇਬਰਾਹੀਮ ਦੇ ਧਰਮ ਦੀ ਪੈਰਵੀ ਕਰਦੇ ਹਾਂ ਜਿਹੜਾ ਹੱਕ ਸੱਚ ਅੱਗੇ ਝੁਕਣ ਵਾਲਾ ਸੀ ਅਤੇ ਉਹ ਮੁਸ਼ਰਿਕਾਂ [20] ਵਿੱਚੋਂ ਵੀ ਨਹੀਂ ਸੀ।
قُولُوٓاْ ءَامَنَّا بِٱللَّهِ وَمَآ أُنزِلَ إِلَيۡنَا وَمَآ أُنزِلَ إِلَىٰٓ إِبۡرَٰهِـۧمَ وَإِسۡمَٰعِيلَ وَإِسۡحَٰقَ وَيَعۡقُوبَ وَٱلۡأَسۡبَاطِ وَمَآ أُوتِيَ مُوسَىٰ وَعِيسَىٰ وَمَآ أُوتِيَ ٱلنَّبِيُّونَ مِن رَّبِّهِمۡ لَا نُفَرِّقُ بَيۡنَ أَحَدٖ مِّنۡهُمۡ وَنَحۡنُ لَهُۥ مُسۡلِمُونَ ﴿136﴾قُولُوٓاْ ءَامَنَّا بِٱللَّهِ وَمَآ أُنزِلَ إِلَيۡنَا وَمَآ أُنزِلَ إِلَىٰٓ إِبۡرَٰهِـۧمَ وَإِسۡمَٰعِيلَ وَإِسۡحَٰقَ وَيَعۡقُوبَ وَٱلۡأَسۡبَاطِ وَمَآ أُوتِيَ مُوسَىٰ وَعِيسَىٰ وَمَآ أُوتِيَ ٱلنَّبِيُّونَ مِن رَّبِّهِمۡ لَا نُفَرِّقُ بَيۡنَ أَحَدٖ مِّنۡهُمۡ وَنَحۡنُ لَهُۥ مُسۡلِمُونَ
(ਹੇ ਮੁਸਲਮਾਨੋ!) ਤੁਸੀਂ ਆਖੋ ਕਿ ਅਸੀਂ ਅੱਲਾਹ ’ਤੇ ਈਮਾਨ ਲਿਆਏ ਹਾਂ ਅਤੇ ਉਸ ’ਤੇ ਵੀ ਜੋ ਸਾਡੇ ਵਲ (.ਕੁਰਆਨ) ਉਤਾਰਿਆ ਗਿਆ ਹੈ। ਅਤੇ ਜਿਹੜਾ ਵੀ ਇਬਰਾਹੀਮ, ਇਸਮਾਈਲ, ਇਸਹਾਕ, ਯਾਕੂਬ ਅਤੇ ਉਹਨਾਂ ਦੀ ਔਲਾਦ ਲਈ (ਰੱਬੀ ਫ਼ਰਮਾਨ) ਉਤਾਰਿਆ ਗਿਆ ਰੁ ਅਤੇ ਜੋ ਮੂਸਾ, ਅਤੇ ਈਸਾ ਨੂੰ (ਕਿਤਾਬਾਂ) ਦਿੱਤੀਆਂ ਛਗਈਆਂ ਹਨ ਅਤੇ ਜੋ ਦੂਜੇ ਸਾਰੇ ਨਬੀਆਂ ਨੂੰ ਉਹਨਾਂ ਦੇ ਰੱਬ ਵੱਲੋਂ (ਆਦੇਸ਼) ਦਿੱਤੇ ਗਏ ਸਨ (ਸਾਡਾ ਉਹਨਾਂ ਸਭ ’ਤੇ ਈਮਾਨ ਹੈ) ਅਸੀਂ ਉਹਨਾਂ (ਨਬੀਆਂ) ਵਿਚਕਾਰ ਕੋਈ ਭੇਦ ਭਾਵ ਨਹੀਂ ਕਰਦੇ ਅਤੇ ਅਸੀਂ ਸਾਰੇ ਉਸ (ਅੱਲਾਹ) ਦੇ ਆਗਿਆਕਾਰੀ ਹਾਂ।
فَإِنۡ ءَامَنُواْ بِمِثۡلِ مَآ ءَامَنتُم بِهِۦ فَقَدِ ٱهۡتَدَواْۖ وَّإِن تَوَلَّوۡاْ فَإِنَّمَا هُمۡ فِي شِقَاقٖۖ فَسَيَكۡفِيكَهُمُ ٱللَّهُۚ وَهُوَ ٱلسَّمِيعُ ٱلۡعَلِيمُ ﴿137﴾فَإِنۡ ءَامَنُواْ بِمِثۡلِ مَآ ءَامَنتُم بِهِۦ فَقَدِ ٱهۡتَدَواْۖ وَّإِن تَوَلَّوۡاْ فَإِنَّمَا هُمۡ فِي شِقَاقٖۖ فَسَيَكۡفِيكَهُمُ ٱللَّهُۚ وَهُوَ ٱلسَّمِيعُ ٱلۡعَلِيمُ
ਜੇ ਉਹ (ਅਹਲੇ ਕਿਤਾਬ) ਵੀ ਉਹਨਾਂ ਸਾਰੀਆਂ ਚੀਜ਼ਾਂ ’ਤੇ ਈਮਾਨ ਲਿਆਉਣ ਜਿਨ੍ਹਾਂ ’ਤੇ ਤੁਸੀਂ ਈਮਾਨ ਲਿਆਏ ਹੋ ਤਾਂ ਉਹ ਵੀ ਹਿਦਾਇਤ ਵਾਲੇ ਬਣ ਜਾਣਗੇ। ਜੇ ਉਹ ਈਮਾਨ ਲਿਆਉਣ ਤੋਂ ਮੂੰਹ ਮੋੜਨ ਤਾਂ ਉਹ ਤੁਹਾਡੇ ਵਿਰੋਧੀ ਹਨ ਸੋ ਉਹਨਾਂ ਦੇ ਮੁਕਾਬਲੇ ਲਈ ਅੱਲਾਹ ਹੀ ਬਥੇਰਾ ਹੈ ਅਤੇ ਉਹ ਭਲੀ-ਭਾਂਤ ਸੁਣਨ ਤੇ ਜਾਣਨ ਵਾਲਾ ਹੈ।
صِبۡغَةَ ٱللَّهِ وَمَنۡ أَحۡسَنُ مِنَ ٱللَّهِ صِبۡغَةٗۖ وَنَحۡنُ لَهُۥ عَٰبِدُونَ ﴿138﴾صِبۡغَةَ ٱللَّهِ وَمَنۡ أَحۡسَنُ مِنَ ٱللَّهِ صِبۡغَةٗۖ وَنَحۡنُ لَهُۥ عَٰبِدُونَ
(ਹੇ ਨਬੀ ਇਹਨਾਂ ਨੂੰ ਆਖੋ) ਕਿ ਅੱਲਾਹ ਦੇ ਰੰਗ ਵਿਚ ਰੰਗ ਜਾਉ ਉਸ ਦੇ ਰੰਗ ਤੋਂ ਸੋਹਣਾ ਕਿਸ ਦਾ ਰੰਗ ਰੁ ? ਅਤੇ ਅਸੀਂ ਸਾਰੇ ਉਸੇ ਦੀ ਇਬਾਦਤ ਕਰਦੇ ਹਾਂ।
قُلۡ أَتُحَآجُّونَنَا فِي ٱللَّهِ وَهُوَ رَبُّنَا وَرَبُّكُمۡ وَلَنَآ أَعۡمَٰلُنَا وَلَكُمۡ أَعۡمَٰلُكُمۡ وَنَحۡنُ لَهُۥ مُخۡلِصُونَ ﴿139﴾قُلۡ أَتُحَآجُّونَنَا فِي ٱللَّهِ وَهُوَ رَبُّنَا وَرَبُّكُمۡ وَلَنَآ أَعۡمَٰلُنَا وَلَكُمۡ أَعۡمَٰلُكُمۡ وَنَحۡنُ لَهُۥ مُخۡلِصُونَ
(ਹੇ ਨਬੀ! ਤੁਸੀਂ) ਆਖੋ, ਕੀ ਤੁਸੀਂ ਸਾਡੇ ਨਾਲ ਅੱਲਾਹ ਬਾਰੇ ਝਗੜਦੇ ਹੋ ? ਜਦੋਂ ਕਿ ਉਹ ਸਾਡਾ ਵੀ ਰੱਬ ਹੈ ਅਤੇ ਤੁਹਾਡਾ ਵੀ ਉਹੀਓ ਰੱਬ ਹੈ ਅਤੇ ਸਾਡੇ ਲਈ ਸਾਡੇ ਕਰਮ ਹਨ ਅਤੇ ਤੁਹਾਡੇ ਲਈ ਤੁਹਾਡੇ ਕਰਮ ਹਨ ਅਤੇ ਅਸੀਂ ਸਾਰੇ (ਕਰਮ) ਖ਼ਾਲਸ ਉਸੇ (ਅੱਲਾਹ ਦੀ ਰਜ਼ਾ) ਲਈ ਕਰਦੇ ਹਾਂ। [21]
أَمۡ تَقُولُونَ إِنَّ إِبۡرَٰهِـۧمَ وَإِسۡمَٰعِيلَ وَإِسۡحَٰقَ وَيَعۡقُوبَ وَٱلۡأَسۡبَاطَ كَانُواْ هُودًا أَوۡ نَصَٰرَىٰۗ قُلۡ ءَأَنتُمۡ أَعۡلَمُ أَمِ ٱللَّهُۗ وَمَنۡ أَظۡلَمُ مِمَّن كَتَمَ شَهَٰدَةً عِندَهُۥ مِنَ ٱللَّهِۗ وَمَا ٱللَّهُ بِغَٰفِلٍ عَمَّا تَعۡمَلُونَ ﴿140﴾أَمۡ تَقُولُونَ إِنَّ إِبۡرَٰهِـۧمَ وَإِسۡمَٰعِيلَ وَإِسۡحَٰقَ وَيَعۡقُوبَ وَٱلۡأَسۡبَاطَ كَانُواْ هُودًا أَوۡ نَصَٰرَىٰۗ قُلۡ ءَأَنتُمۡ أَعۡلَمُ أَمِ ٱللَّهُۗ وَمَنۡ أَظۡلَمُ مِمَّن كَتَمَ شَهَٰدَةً عِندَهُۥ مِنَ ٱللَّهِۗ وَمَا ٱللَّهُ بِغَٰفِلٍ عَمَّا تَعۡمَلُونَ
ਕੀ ਤੁਸੀਂ (ਅਹਲੇ ਕਿਤਾਬ) ਇਹ ਕਹਿੰਦੇ ਹੋ ਕਿ ਇਬਰਾਹੀਮ, ਇਸਮਾਈਲ, ਇਸਹਾਕ, ਯਾਕੂਬ ਅਤੇ ਉਹਨਾਂ ਦੀ ਸੰਤਾਨ ਯਹੂਦੀ ਜਾ ਈਸਾਈ ਸਨ? (ਹੇ ਨਬੀ ਤੁਸੀਂ) ਇਹਨਾਂ ਨੂੰ ਪੁੱਛੋ, ਕੀ ਤੁਸੀਂ ਵੱਧ ਜਾਣਦੇ ਹੋ ਜਾਂ ਅੱਲਾਹ? ਅਤੇ ਇਸ ਤੋਂ ਵੱਡਾ ਜ਼ਾਲਿਮ ਕੌਣ ਹੋਵੇਗਾ ਜਿਹੜਾ ਉਸ ਗਵਾਹੀ ਨੂੰ ਲੁਕਾਵੇਂ ਜਿਹੜੀ ਉਹਨਾਂ ਕੋਲ ਅੱਲਾਹ ਵੱਲੋਂ (ਤੌਰੈਤ ਤੇ ਇੰਜੀਲ ਵਿਚ) ਆਈ ਹੋਈ ਹੈ ? ਅਤੇ ਅੱਲਾਹ ਤੁਹਾਡੇ ਵੱਲੋਂ ਕੀਤੀਆਂ ਗਈਆਂ ਕਰਤੂਤਾਂ ਤੋਂ ਬੇਖ਼ਬਰ ਨਹੀਂ।
تِلۡكَ أُمَّةٞ قَدۡ خَلَتۡۖ لَهَا مَا كَسَبَتۡ وَلَكُم مَّا كَسَبۡتُمۡۖ وَلَا تُسۡـَٔلُونَ عَمَّا كَانُواْ يَعۡمَلُونَ ﴿141﴾تِلۡكَ أُمَّةٞ قَدۡ خَلَتۡۖ لَهَا مَا كَسَبَتۡ وَلَكُم مَّا كَسَبۡتُمۡۖ وَلَا تُسۡـَٔلُونَ عَمَّا كَانُواْ يَعۡمَلُونَ
(ਇਹ) ਇਕ ਜਮਾਅਤ ਸੀ ਜਿਹੜੀ ਬੀਤ ਚੁੱਕੀ ਹੈ ਜੋ ਉਹਨਾਂ ਨੇ ਕਮਾਇਆ ਉਹਨਾਂ ਲਈ ਸੀ ਅਤੇ ਤੁਹਾਡੇ ਲਈ ਉਹੀ ਹੈ ਜੋ ਤੁਸੀਂ ਕਮਾਇਆ। ਤੁਹਾਥੋਂ ਨਹੀਂ ਪੁੱਛਿਆ ਜਾਵੇਗਾ ਜੋ ਕੁੱਝ ਉਹ ਕਰਦੇ ਸਨ।