quranm◉

ਪੰਨਾ 31

Range
from 2:197 to 2:202
Surahs covered
ਅਨੁਵਾਦ
6 ਅਨੁਵਾਦ

◉

2:197

ٱلۡحَجُّ أَشۡهُرٞ مَّعۡلُومَٰتٞۚ فَمَن فَرَضَ فِيهِنَّ ٱلۡحَجَّ فَلَا رَفَثَ وَلَا فُسُوقَ وَلَا جِدَالَ فِي ٱلۡحَجِّۗ وَمَا تَفۡعَلُواْ مِنۡ خَيۡرٖ يَعۡلَمۡهُ ٱللَّهُۗ وَتَزَوَّدُواْ فَإِنَّ خَيۡرَ ٱلزَّادِ ٱلتَّقۡوَىٰۖ وَٱتَّقُونِ يَـٰٓأُوْلِي ٱلۡأَلۡبَٰبِ ﴿197﴾

ਹੱਜ ਦੇ ਨਿਯਤ ਮਹੀਨਿਆਂ ਨੂੰ ਸਾਰੇ ਜਾਣਦੇ ਹਨ, ਸੋ ਜਿਸ ਵਿਅਕਤੀ ਨੇ ਇਹਨਾਂ (ਮਹੀਨਿਆਂ) ਵਿਚ ਹਜ ਕਰਨਾ ਆਪਣੇ ’ਤੇ ਲਾਜ਼ਮ ਕਰ ਲਿਆ ਤਾਂ ਉਹ ਹੱਜ ਦੇ ਦਿਨਾਂ ਵਿਚ ਕਾਮਵਾਸਨਾ ਵਾਲੀਆਂ ਗੱਲਾਂ ਨਾ ਕਰੇ, ਨਾ ਹੀ ਅੱਲਾਹ ਦੇ ਹੁਕਮਾਂ ਦੀ ਉਲੰਘਣਾ ਕਰੇ ਅਤੇ ਨਾ ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਕਰੇ। ਜਿਹੜੇ ਨੇਕ ਕੰਮ ਤੁਸੀਂ ਕਰਦੇ ਹੋ ਅੱਲਾਹ ਉਹਨਾਂ ਨੂੰ ਜਾਣਦਾ ਹੇ। (ਹੱਜ ਨੂੰ ਜਾਂਦੇ ਹੋਏ) ਵਰਤਣ ਵਾਲਾ ਸਾਮਾਨ ਨਾਲ ਲੈ ਲਿਆ ਕਰੋ ਅਤੇ ਸਭ ਤੋਂ ਵਧੀਆ ਸਫ਼ਰ ਖ਼ਰਚ ਰ=ਬ ਦਾ ਡਰ ਰੁ। ਸੋ ਹੇ ਅਕਲ ਵਾਲਿਓ! ਮੈਥੋਂ ਹੀ ਡਰਿਆ ਕਰੋ।[34]

2:198

لَيۡسَ عَلَيۡكُمۡ جُنَاحٌ أَن تَبۡتَغُواْ فَضۡلٗا مِّن رَّبِّكُمۡۚ فَإِذَآ أَفَضۡتُم مِّنۡ عَرَفَٰتٖ فَٱذۡكُرُواْ ٱللَّهَ عِندَ ٱلۡمَشۡعَرِ ٱلۡحَرَامِۖ وَٱذۡكُرُوهُ كَمَا هَدَىٰكُمۡ وَإِن كُنتُم مِّن قَبۡلِهِۦ لَمِنَ ٱلضَّآلِّينَ ﴿198﴾

ਜੇ ਤੁਸੀਂ (ਹੱਜ ਦੇ ਦਿਨਾਂ ਵਿਚ) ਅੱਲਾਹ ਦਾ ਫ਼ਜ਼ਲ (ਰੋਟੀ ਰੋਜ਼ੀ) ਤਲਾਸ਼ (ਕਰਨ ਲਈ ਮਿਹਨਤ ਮਜ਼ਦੂਰੀ ਜਾਂ ਵਪਾਰ) ਕਰੋ ਤਾਂ ਤੁਹਾਡੇ ਲਈ ਕੋਈ ਗੁਨਾਹ ਵਾਲੀ ਗੱਲ ਨਹੀਂ। ਜਦੋਂ ਤੁਸੀਂ ‘ਅਰਫ਼ਾਤ’ [35] ਤੋਂ ਪਰਤੋ ਤਾਂ ਮਸ਼ਅਰੇ ਹਰਾਮ [36] (ਮੁਜ਼ਦਲਫ਼ਾ) ਜਾ ਕੇ ਅੱਲਾਹ ਨੂੰ ਯਾਦ ਕਰੋ। ਤੁਸੀਂ (ਅੱਲਾਹ ਨੂੰ) ਇੰਜ ਯਾਦ ਕਰੋ ਜਿਵੇਂ ਅੱਲਾਹ ਨੇ ਤੁਹਾ` ਹਿਦਾਇਤ ਦਿੱਤੀ ਹੇ ਜਦ ਕਿ ਇਸ (ਹਿਦਾਇਤ) ਤੋਂ ਪਹਿਲਾਂ ਤੁਸੀਂ ਕੁਰਾਹੇ ਪਏ ਹੋਏ ਸੀ।

2:199

ثُمَّ أَفِيضُواْ مِنۡ حَيۡثُ أَفَاضَ ٱلنَّاسُ وَٱسۡتَغۡفِرُواْ ٱللَّهَۚ إِنَّ ٱللَّهَ غَفُورٞ رَّحِيمٞ ﴿199﴾

ਫਿਰ ਜਿਿਥਓਂ ਸਾਰੇ ਲੋਕ ਮੁੜਦੇ ਹਨ ਉਸੇ ਥਾਂ ਤੋਂ ਤੁਸੀਂ ਵੀ ਮੁੜ ਆਓ ਅੱਲਾਹ ਤੋਂ (ਭਲਾਈ ਲਈ) ਮੁਆਫ਼ੀ ਮੰਗੋ। ਬੇਸ਼ੱਕ ਅੱਲਾਹ ਹੀ ਬਖ਼ਸ਼ਣਹਾਰ ਅਤੇ ਅਤਿਅੰਤ ਰਹਿਮ ਫ਼ਰਮਾਉਣ ਵਾਲਾ ਹੇ।

2:200

فَإِذَا قَضَيۡتُم مَّنَٰسِكَكُمۡ فَٱذۡكُرُواْ ٱللَّهَ كَذِكۡرِكُمۡ ءَابَآءَكُمۡ أَوۡ أَشَدَّ ذِكۡرٗاۗ فَمِنَ ٱلنَّاسِ مَن يَقُولُ رَبَّنَآ ءَاتِنَا فِي ٱلدُّنۡيَا وَمَا لَهُۥ فِي ٱلۡأٓخِرَةِ مِنۡ خَلَٰقٖ ﴿200﴾

ਜਦੋਂ ਤੁਸੀਂ ਹੱਜ ਸੰਬੰਧੀ ਸਾਰੇ ਅਰਕਾਨ (ਨਿਯਤ ਕੰਮ) ਕਰ ਲਵੋ ਤਾਂ ਅੱਲਾਹ ਨੂੰ ਇੰਜ ਯਾਦ ਕਰੋ ਜਿਵੇਂ ਆਪਣੇ ਪਿਓ ਦਾਦਿਆਂ ਨੂੰ ਯਾਦ ਕਰਿਆ ਕਰਦੇ ਸੀ। ਸਗੋਂ ਉਸ ਤੋਂ ਵੀ ਵੱਧ (ਅੱਲਾਹ ਦੀ ਵਡਿਆਈ ਦੀ ਚਰਚਾ ਕਰੋ)। ਉਹਨਾਂ ਵਿੱਚੋਂ ਕੋਈ ਤਾਂ ਅਜਿਹਾ ਹੇ ਜੋ ਕਹਿੰਦਾ ਹੇ ਕਿ ਹੇ ਸਾਡੇ ਰੱਬ! ਸਾਨੂੰ ਸੰਸਾਰ ਵਿਚ ਹੀ (ਸਭ ਕੁੱਝ) ਦੇ ਦੇਵੀਂ। ਅਜਿਹੇ ਵਿਅਕਤੀ ਲਈ ਆਖ਼ਿਰਤ ਵਿਚ ਕੁੱਝ ਵੀ ਹਿੱਸਾ ਨਹੀਂ।

2:201

وَمِنۡهُم مَّن يَقُولُ رَبَّنَآ ءَاتِنَا فِي ٱلدُّنۡيَا حَسَنَةٗ وَفِي ٱلۡأٓخِرَةِ حَسَنَةٗ وَقِنَا عَذَابَ ٱلنَّارِ ﴿201﴾

ਅਤੇ ਉਹਨਾਂ ਵਿੱਚੋਂ ਕੁੱਝ ਉਹ ਹਨ ਜਿਹੜੇ ਅਰਦਾਸ ਕਰਦੇ ਹਨ ਕਿ ਹੇ ਸਾਡੇ ਮਾਲਿਕ! ਸਾਨੂੰ ਦੁਨੀਆਂ ਵਿਚ ਵੀ ਭਲਾਈ ਦੇ ਅਤੇ ਆਖ਼ਿਰਤ ਵਿਚ ਵੀ ਭਲਾਈ ਦੇ ਅਤੇ ਸਾਨੂੰ (ਨਰਕ ਦੀ) ਅੱਗ ਤੋਂ ਸੁਰੱਖਿਅਤ ਰੱਖ।

2:202

أُوْلَـٰٓئِكَ لَهُمۡ نَصِيبٞ مِّمَّا كَسَبُواْۚ وَٱللَّهُ سَرِيعُ ٱلۡحِسَابِ ﴿202﴾

ਅਜਿਹੇ ਲੋਕਾਂ ਨੂੰ ਉਹਨਾਂ ਦੀ ਕਮਾਈ ਅਨੁਸਾਰ ਹੀ (ਆਖ਼ਿਰਤ ਵਿਚ) ਹਿੱਸਾ ਮਿਲੇਗਾ। ਅੱਲਾਹ ਛੇਤੀ ਹੀ ਹਿਸਾਬ ਲੈਣ ਵਾਲਾ ਹੇ।