quranm◉

ਪੰਨਾ 412

Range
from 31:12 to 31:19
Surahs covered
ਅਨੁਵਾਦ
8 ਅਨੁਵਾਦ

◉

31:12

وَلَقَدۡ ءَاتَيۡنَا لُقۡمَٰنَ ٱلۡحِكۡمَةَ أَنِ ٱشۡكُرۡ لِلَّهِۚ وَمَن يَشۡكُرۡ فَإِنَّمَا يَشۡكُرُ لِنَفۡسِهِۦۖ وَمَن كَفَرَ فَإِنَّ ٱللَّهَ غَنِيٌّ حَمِيدٞ ﴿12﴾

ਨਿਰਸੰਦੇਹ, ਅਸੀਂ ਲੁਕਮਾਨ ਨੂੰ ਦਾਨਾਈ ਬਖ਼ਸ਼ੀ ਸੀ ਕਿ ਉਹ ਅੱਲਾਹ ਦਾ ਸ਼ੁਕਰ ਅਦਾ ਕਰੇ। ਹਰ ਸ਼ੁਕਰ ਕਰਨ ਵਾਲਾ ਆਪਣੇ ਨਿਜੀ ਲਾਭ ਲਈ ਹੀ ਸ਼ੁਕਰ ਕਰਦਾ ਹੈ ਅਤੇ ਜਿਹੜਾ ਨਾ-ਸ਼ੁਕਰੀ ਕਰਦਾ ਹੈ ਤਾਂ ਵਾਸਤਵ ਵਿਚ ਅੱਲਾਹ (ਉਸ ਦੀ ਨਾ-ਸ਼ੁਕਰੀ ਤੋਂ)ਬੇਪਰਵਾਹ ਹੈ ਅਤੇ ਸਾਰੀਆਂ ਖ਼ੂਬੀਆਂ ਦਾ ਮਾਲਿਕ ਹੈ ।

31:13

وَإِذۡ قَالَ لُقۡمَٰنُ لِٱبۡنِهِۦ وَهُوَ يَعِظُهُۥ يَٰبُنَيَّ لَا تُشۡرِكۡ بِٱللَّهِۖ إِنَّ ٱلشِّرۡكَ لَظُلۡمٌ عَظِيمٞ ﴿13﴾

(ਯਾਦ ਕਰੋ) ਜਦੋਂ ਲੁਕਮਾਨ ਨੇ ਆਪਣੇ ਪੁੱਤਰ ਨੂੰ ਨਸੀਹਤ ਕਰਦਿਆਂ ਹੋਇਆ ਕਿਹਾ ਸੀ ਕਿ ਹੇ ਮੇਰੇ ਪੁੱਤਰ! ਤੂੰ ਅੱਲਾਹ ਦੇ ਨਾਲ (ਉਸ ਦੀ ਸਿਫ਼ਤਾਂ ਵਿਚ ਅਤੇ ਬੰਦਗੀ ਵਿਚ) ਕਿਸੇ ਨੂੰ ਸ਼ਰੀਕ ਨਾ ਬਣਾਈਂ, ਬੇਸ਼ੱਕ ਸ਼ਿਰਕ ਕਰਨਾ ਮਹਾਂ ਪਾਪ ਹੈ।[4]

31:14

وَوَصَّيۡنَا ٱلۡإِنسَٰنَ بِوَٰلِدَيۡهِ حَمَلَتۡهُ أُمُّهُۥ وَهۡنًا عَلَىٰ وَهۡنٖ وَفِصَٰلُهُۥ فِي عَامَيۡنِ أَنِ ٱشۡكُرۡ لِي وَلِوَٰلِدَيۡكَ إِلَيَّ ٱلۡمَصِيرُ ﴿14﴾

ਅਸਾਂ ਮਨੁੱਖ ਨੂੰ ਉਸ ਦੇ ਮਾਪਿਆਂ ਪ੍ਰਤੀ ਵਧੀਆ ਤੋਂ ਵਧੀਆ ਵਿਹਾਰ ਕਰਨ ਦਾ ਹੁਕਮ ਦਿੱਤਾ ਹੈ। ਉਸ ਦੀ ਮਾਂ ਨੇ ਕਿੰਨੀਆਂ ਕਮਜ਼ੋਰੀਆਂ (ਦੁੱਖ) ਸਹਿ ਕੇ ਉਸ ਨੂੰ ਆਪਣੇ ਗਰਭ ਵਿਚ ਰੱਖਿਆ ਅਤੇ ਦੋ ਸਾਲ ਉਸਦੀ ਦੁੱਧ ਛੁੜਾਈ ਵਿਚ ਲੱਗ ਗਏ ਸੀ ਸੋ ਤੂੰ ਮੇਰਾ ਤੇ ਆਪਣੇ ਮਾਂ-ਪਿਓ ਦਾ ਧੰਨਵਾਦ ਕਰ, ਮੇਰੇ ਵੱਲ ਹੀ (ਤੁਸੀਂ ਸਭ ਨੇ) ਪਰਤ ਕੇ ਆਉਣਾ ਹੈ।

31:15

وَإِن جَٰهَدَاكَ عَلَىٰٓ أَن تُشۡرِكَ بِي مَا لَيۡسَ لَكَ بِهِۦ عِلۡمٞ فَلَا تُطِعۡهُمَاۖ وَصَاحِبۡهُمَا فِي ٱلدُّنۡيَا مَعۡرُوفٗاۖ وَٱتَّبِعۡ سَبِيلَ مَنۡ أَنَابَ إِلَيَّۚ ثُمَّ إِلَيَّ مَرۡجِعُكُمۡ فَأُنَبِّئُكُم بِمَا كُنتُمۡ تَعۡمَلُونَ ﴿15﴾

ਪਰ ਜੇ ਉਹ ਦੋਵੇਂ (ਮਾਂ-ਪਿਓ) ਤੇਰੇ ਉੱਤੇ ਦਬਾਓ ਪਾਉਣ ਕਿ ਤੂੰ ਕਿਸੇ ਅਜਿਹੇ ਨੂੰ (ਸਿਫ਼ਤਾਂ ਤੇ ਪੂਜਾ ਵਿਚ) ਮੇਰਾ ਸਾਂਝੀ ਬਣਾ ਜਿਸ ਦਾ ਤੈਨੂੰ ਕੁੱਝ ਵੀ ਗਿਆਨ ਨਹੀਂ ਤਾਂ ਉਹਨਾਂ ਦੀ ਗੱਲ ਕਦੇ ਵੀ ਨਾ ਮੰਨੀ, ਹਾਂ! ਦੁਨੀਆਂ ਵਿਚ ਉਹਨਾਂ ਨਾਲ ਸੁਚੱਜਾ ਵਰਤਾਓ ਕਰਦਾ ਰਹੀਂ ਅਤੇ ਉਸ ਵਿਅਕਤੀ ਦੇ ਪਿੱਛੇ ਲੱਗੀਂ, ਜਿਹੜਾ ਮੇਰੇ ਵਲ ਮੁੜਦਾ ਹੈ (ਭਾਵ ਝੁਕਦਾ ਹੈ)। ਫੇਰ ਤੁਹਾਡਾ ਸਭ ਦਾ ਪਰਤਣਾ ਤਾਂ ਮੇਰੇ ਵੱਲ ਹੀ ਹੈ। ਤੁਸੀਂ ਜੋ ਵੀ ਕਰਦੇ ਹੋ, ਮੈਂ ਤੁਹਾਨੂੰ ਦੱਸ ਦਿਆਂਗਾ।

31:16

يَٰبُنَيَّ إِنَّهَآ إِن تَكُ مِثۡقَالَ حَبَّةٖ مِّنۡ خَرۡدَلٖ فَتَكُن فِي صَخۡرَةٍ أَوۡ فِي ٱلسَّمَٰوَٰتِ أَوۡ فِي ٱلۡأَرۡضِ يَأۡتِ بِهَا ٱللَّهُۚ إِنَّ ٱللَّهَ لَطِيفٌ خَبِيرٞ ﴿16﴾

(ਲੁਕਮਾਨ ਨੇ ਆਖਿਆ) ਹੇ ਮੇਰੇ ਪੁੱਤਰ! ਬੇਸ਼ੱਕ ਜੇ ਕੋਈ ਚੀਜ਼ ਰਾਈ ਦੇ ਦਾਣੇ ਦੇ ਬਰਾਬਰ ਵੀ ਹੋਵੇ, ਫੇਰ ਉਹ ਭਾਵੇਂ ਕਿਸੇ ਚਟਾਨ ਜਾਂ ਅਕਾਸ਼ਾਂ ਜਾਂ ਧਰਤੀ ਵਿਚ ਕੀਤੇ ਵੀ ਹੋਵੇ, ਅੱਲਾਹ ਉਸ ਨੂੰ (ਕਿਆਮਤ ਦਿਹਾੜੇ) ਜ਼ਰੂਰ ਕੱਢ ਲਿਆਵੇਗਾ। ਬੇਸ਼ੱਕ ਅੱਲਾਹ ਵੱਡਾ ਸੂਖਮਦਰਸ਼ੀ ਤੇ ਖ਼ਬਰਦਾਰ ਹੈ।

31:17

يَٰبُنَيَّ أَقِمِ ٱلصَّلَوٰةَ وَأۡمُرۡ بِٱلۡمَعۡرُوفِ وَٱنۡهَ عَنِ ٱلۡمُنكَرِ وَٱصۡبِرۡ عَلَىٰ مَآ أَصَابَكَۖ إِنَّ ذَٰلِكَ مِنۡ عَزۡمِ ٱلۡأُمُورِ ﴿17﴾

ਹੇ ਮੇਰੇ ਪੁੱਤਰ! ਤੂੰ ਨਮਾਜ਼ ਕਾਇਮ ਕਰ ਤੇ ਨੇਕੀ ਦਾ ਹੁਕਮ ਦੇ, ਬੁਰਾਈ ਤੋਂ ਵਰਜਦਾ ਰਹਿ ਅਤੇ ਜੋ ਵੀ ਮੁਸੀਬਤ ਆਵੇ ਉਸ ’ਤੇ ਸਬਰ ਕਰ। ਬੇਸ਼ੱਕ ਇਹ (ਸਬਰ ਕਰਨਾ) ਹਿੰਮਤ ਵਾਲੇ ਕੰਮਾਂ ਵਿੱਚੋਂ ਹੈ।

31:18

وَلَا تُصَعِّرۡ خَدَّكَ لِلنَّاسِ وَلَا تَمۡشِ فِي ٱلۡأَرۡضِ مَرَحًاۖ إِنَّ ٱللَّهَ لَا يُحِبُّ كُلَّ مُخۡتَالٖ فَخُورٖ ﴿18﴾

ਤੂੰ ਲੋਕਾਂ ਨਾਲ ਮੂੰਹ ਫੇਰ ਕੇ ਗੱਲ ਨਾ ਕਰ ਤੇ ਨਾ ਹੀ ਧਰਤੀ ਉੱਤੇ ਆਕੜ ਕੇ ਤੁਰ, ਕਿਉਂ ਜੋ ਕਿਸੇ ਵੀ ਘਮੰਡੀ ਤੇ ਸ਼ੇਖੀ ਖੋਰੇ ਨੂੰ ਅੱਲਾਹ ਪਸੰਦ ਨਹੀਂ ਕਰਦਾ।

31:19

وَٱقۡصِدۡ فِي مَشۡيِكَ وَٱغۡضُضۡ مِن صَوۡتِكَۚ إِنَّ أَنكَرَ ٱلۡأَصۡوَٰتِ لَصَوۡتُ ٱلۡحَمِيرِ ﴿19﴾

ਤੂੰ ਆਪਣੀ ਚਾਲ ਵਿਚਕਾਰਲੀ ਰੱਖ (ਭਾਵ ਨਾ ਹੀ ਤੇਜ਼ ਤੇ ਨਾ ਹੀ ਹੌਲੀ ਤੁਰ) ਅਤੇ ਆਪਣੀ ਆਵਾਜ਼ ਰਤਾ ਨੀਵੀਂ ਰੱਖ, ਬੇਸ਼ੱਕ ਸਾਰੀਆਂ ਆਵਾਜ਼ਾਂ ਨਾਲੋਂ ਵਧੇਰੇ ਭੈੜੀ ਆਵਾਜ਼ ਖੋਤੇ ਦੀ ਹੁੰਦੀ ਹੈ।