quranm◉

ਪੰਨਾ 421

Range
from 33:23 to 33:30
Surahs covered
ਅਨੁਵਾਦ
8 ਅਨੁਵਾਦ

◉

33:23

مِّنَ ٱلۡمُؤۡمِنِينَ رِجَالٞ صَدَقُواْ مَا عَٰهَدُواْ ٱللَّهَ عَلَيۡهِۖ فَمِنۡهُم مَّن قَضَىٰ نَحۡبَهُۥ وَمِنۡهُم مَّن يَنتَظِرُۖ وَمَا بَدَّلُواْ تَبۡدِيلٗا ﴿23﴾

ਮੋਮਿਨਾਂ ਵਿੱਚੋਂ ਕੁੱਝ ਅਜਿਹੇ ਲੋਕ ਵੀ ਹਨ ਜਿਨ੍ਹਾਂ ਨੇ ਜੋ ਵੀ ਅੱਲਾਹ ਨਾਲ ਪ੍ਰਣ ਕੀਤਾ ਸੀ, ਉਸ ਨੂੰ ਸੱਚ ਕਰ ਵਿਖਾਇਆ।[3]ਸੋ ਕੁੱਝ ਨੇ ਤਾਂ ਆਪਣੇ ਵਚਨਾਂ ਨੂੰ ਪੂਰਾ ਕਰ ਦਿੱਤਾ (ਭਾਵ ਸ਼ਹੀਦ ਹੋ ਗਏ) ਅਤੇ ਕੁੱਝ ਉਹਨਾਂ ਵਿੱਚੋਂ (ਸ਼ਹੀਦ ਹੋਣ ਦੀ) ਉਡੀਕ ਵਿਚ ਹਨ ਅਤੇ ਉਹਨਾਂ ਨੇ ਆਪਣੇ ਵਿਹਾਰ ਵਿਚ ਕੋਈ ਬਦਲਾਓ ਨਹੀਂ ਕੀਤਾ।

33:24

لِّيَجۡزِيَ ٱللَّهُ ٱلصَّـٰدِقِينَ بِصِدۡقِهِمۡ وَيُعَذِّبَ ٱلۡمُنَٰفِقِينَ إِن شَآءَ أَوۡ يَتُوبَ عَلَيۡهِمۡۚ إِنَّ ٱللَّهَ كَانَ غَفُورٗا رَّحِيمٗا ﴿24﴾

(ਇਹ ਇਸ ਲਈ ਹੋਇਆ ਹੈ) ਤਾਂ ਜੋ ਅੱਲਾਹ ਸੱਚੇ ਲੋਕਾਂ ਨੂੰ ਉਹਨਾਂ ਦੀ ਸੱਚਾਈ ਦਾ ਬਦਲਾ ਦੇਵੇ ਅਤੇ ਜੇ ਚਾਹੇ ਤਾਂ ਮੁਨਾਫ਼ਿਕਾਂ ਨੂੰ ਸਜ਼ਾ ਦੇਵੇ ਜਾਂ ਉਹਨਾਂ ਦੀ ਤੌਬਾ ਨੂੰ ਕਬੂਲ ਕਰ ਲਵੇ। ਅੱਲਾਹ ਬਹੁਤ ਹੀ ਬਖ਼ਸ਼ਣਹਾਰ ਤੇ ਮਿਹਰਬਾਨ ਹੈ।

33:25

وَرَدَّ ٱللَّهُ ٱلَّذِينَ كَفَرُواْ بِغَيۡظِهِمۡ لَمۡ يَنَالُواْ خَيۡرٗاۚ وَكَفَى ٱللَّهُ ٱلۡمُؤۡمِنِينَ ٱلۡقِتَالَۚ وَكَانَ ٱللَّهُ قَوِيًّا عَزِيزٗا ﴿25﴾

(ਅਹਜ਼ਾਬ ਦੀ ਜੰਗ ਵਿਚ) ਅੱਲਾਹ ਨੇ ਕਾਫ਼ਿਰਾਂ ਨੂੰ (ਨਾ-ਮੁਰਾਦੀ ਦੇ) ਗੁੱਸੇ ਨਾਲ ਵਾਪਸ ਮੋੜ ਦਿੱਤਾ, ਉਹ (ਜੰਗ ਵਿਚ) ਕੁੱਝ ਵੀ ਲਾਭ ਪ੍ਰਾਪਤ ਨਹੀਂ ਕਰ ਸਕੇ ਅਤੇ ਇਸ ਲੜਾਈ ਵਿਚ ਮੋਮਿਨਾਂ ਲਈ ਅੱਲਾਹ ਹੀ ਬਥੇਰਾ ਹੋ ਗਿਆ। ਅੱਲਾਹ ਵੱਡਾ ਜ਼ੋਰਾਵਰ ਤੇ ਸ਼ਕਤੀਸ਼ਾਲੀ ਹੈ।

33:26

وَأَنزَلَ ٱلَّذِينَ ظَٰهَرُوهُم مِّنۡ أَهۡلِ ٱلۡكِتَٰبِ مِن صَيَاصِيهِمۡ وَقَذَفَ فِي قُلُوبِهِمُ ٱلرُّعۡبَ فَرِيقٗا تَقۡتُلُونَ وَتَأۡسِرُونَ فَرِيقٗا ﴿26﴾

ਅਤੇ ਅਹਲੇ ਕਿਤਾਬ (ਯਹੂਦੀਆਂ) ਵਿੱਚੋਂ ਜਿਨ੍ਹਾਂ ਨੇ ਕਾਫ਼ਿਰਾਂ ਦੀ ਮਦਦ ਕੀਤੀ ਸੀ ਅੱਲਾਹ ਉਹਨਾਂ ਦੀਆਂ ਗੜ੍ਹੀਆਂ ਤੋਂ ਉਹਨਾਂ ਨੂੰ ਕੱਢ ਲਿਆਇਆ। ਉਹਨਾਂ ਦੇ ਦਿਲਾਂ ਵਿਚ (ਮੁਸਲਮਾਨਾਂ ਦਾ) ਅਜਿਹਾ ਰੋਅਬ ਪਾ ਦਿੱਤਾ ਕਿ ਅੱਜ ਤੁਸੀਂ ਉਹਨਾਂ (ਬਨੂਕੁਰੇਜ਼ਾ ਦੇ ਮੁਨਾਫ਼ਿਕਾਂ) ਦੇ ਇਕ ਧੜੇ ਨੂੰ ਕਤਲ ਕਰ ਰਹੇ ਹੋ ਅਤੇ ਦੂਜੇ ਨੂੰ ਕੈਦੀ ਬਣਾ ਰਹੇ ਹੋ।

33:27

وَأَوۡرَثَكُمۡ أَرۡضَهُمۡ وَدِيَٰرَهُمۡ وَأَمۡوَٰلَهُمۡ وَأَرۡضٗا لَّمۡ تَطَـُٔوهَاۚ وَكَانَ ٱللَّهُ عَلَىٰ كُلِّ شَيۡءٖ قَدِيرٗا ﴿27﴾

ਅਤੇ ਇੰਜ ਅੱਲਾਹ ਨੇ ਤੁਹਾਨੂੰ ਉਹਨਾਂ ਦੀ ਧਰਤੀ, ਘਰਾਂ ਅਤੇ ਮਾਲਾਂ ਦਾ ਵਾਰਸ ਬਣਾ ਦਿੱਤਾ ਅਤੇ ਉਸ ਧਰਤੀ ਦਾ ਵੀ (ਵਾਰਸ ਬਣਾਇਆ) ਜਿਸ ਨੂੰ ਤੁਸੀਂ ਆਪਣੇ ਪੈਰਾ ਹੇਠ ਲਤਾੜ੍ਹਿਆ ਵੀ ਨਹੀਂ (ਭਾਵ ਜਿੱਥੇ ਅਜੇ ਤੁਸੀਂ ਗਏ ਵੀ ਨਹੀਂ) ਅੱਲਾਹ ਤਾਂ ਹਰੇਕ ਕੰਮ ਕਰਨ ਦੀ ਸਮਰਥਾ ਰੱਖਦਾ ਹੈ।

33:28

يَـٰٓأَيُّهَا ٱلنَّبِيُّ قُل لِّأَزۡوَٰجِكَ إِن كُنتُنَّ تُرِدۡنَ ٱلۡحَيَوٰةَ ٱلدُّنۡيَا وَزِينَتَهَا فَتَعَالَيۡنَ أُمَتِّعۡكُنَّ وَأُسَرِّحۡكُنَّ سَرَاحٗا جَمِيلٗا ﴿28﴾

ਹੇ ਨਬੀ! ਆਪਣੀਆਂ ਪਤਨੀਆਂ ਨੂੰ ਆਖ ਦਿਓ ਕਿ ਜੇ ਤੁਸੀਂ ਸੰਸਾਰਿਕ ਜੀਵਨ ਅਤੇ ਉਸ ਦੀ ਸ਼ੋਭਾ ਚਾਹੁੰਦੀਆਂ ਹੋ ਤਾਂ ਆਓ! ਮੈਂ ਤੁਹਾਨੂੰ ਕੁੱਝ ਦੇ ਦੁਆ ਦੇ ਸੋਹਣੇ ਢੰਗ ਨਾਲ ਤੌਰ ਦਿਆਂ[4] (ਭਾਵ ਤੁਹਾਨੂੰ ਤਲਾਕ ਦੇ ਦਿਆਂ)।

33:29

وَإِن كُنتُنَّ تُرِدۡنَ ٱللَّهَ وَرَسُولَهُۥ وَٱلدَّارَ ٱلۡأٓخِرَةَ فَإِنَّ ٱللَّهَ أَعَدَّ لِلۡمُحۡسِنَٰتِ مِنكُنَّ أَجۡرًا عَظِيمٗا ﴿29﴾

ਅਤੇ ਜੇ ਤੁਸੀਂ ਅੱਲਾਹ ਤੇ ਉਸ ਦੇ ਰਸੂਲ ਅਤੇ ਆਖ਼ਿਰਤ (ਪਰਲੋਕ) ਦਾ ਘਰ ਚਾਹੁੰਦੀਆਂ ਹੋ ਤਾਂ ਜਾਣ ਲਓ ਕਿ ਤੁਹਾਡੇ ਵਿੱਚੋਂ ਨੇਕ ਕੰਮ ਕਰਨ ਵਾਲੀਆਂ ਲਈ ਤਾਂ ਅੱਲਾਹ ਨੇ ਬਹੁਤ ਹੀ ਵੱਡਾ ਬਦਲਾ ਤਿਆਰ ਕਰ ਛੱਡਿਆ ਹੈ।

33:30

يَٰنِسَآءَ ٱلنَّبِيِّ مَن يَأۡتِ مِنكُنَّ بِفَٰحِشَةٖ مُّبَيِّنَةٖ يُضَٰعَفۡ لَهَا ٱلۡعَذَابُ ضِعۡفَيۡنِۚ وَكَانَ ذَٰلِكَ عَلَى ٱللَّهِ يَسِيرٗا ﴿30﴾

ਹੇ ਨਬੀ ਦੀ ਪਤਨੀਓ! ਤੁਹਾਡੇ ਵਿੱਚੋਂ ਜਿਹੜੀ ਵੀ ਕੋਈ ਪ੍ਰਤੱਖ ਅਸ਼ਲੀਲ ਕੰਮ ਕਰੇਗੀ ਉਸ ਨੂੰ ਦੂਹਰਾ ਅਜ਼ਾਬ ਦਿੱਤਾ ਜਾਵੇਗਾ ਅਤੇ ਅੱਲਾਹ ਲਈ ਇਹ ਕਰਨਾ ਬਹੁਤ ਹੀ ਸੌਖਾ ਕੰਮ ਹੈ।