quranm◉

ਪੰਨਾ 43

Range
from 2:257 to 2:259
Surahs covered
ਅਨੁਵਾਦ
3 ਅਨੁਵਾਦ

◉

2:257

ٱللَّهُ وَلِيُّ ٱلَّذِينَ ءَامَنُواْ يُخۡرِجُهُم مِّنَ ٱلظُّلُمَٰتِ إِلَى ٱلنُّورِۖ وَٱلَّذِينَ كَفَرُوٓاْ أَوۡلِيَآؤُهُمُ ٱلطَّـٰغُوتُ يُخۡرِجُونَهُم مِّنَ ٱلنُّورِ إِلَى ٱلظُّلُمَٰتِۗ أُوْلَـٰٓئِكَ أَصۡحَٰبُ ٱلنَّارِۖ هُمۡ فِيهَا خَٰلِدُونَ ﴿257﴾

ਅੱਲਾਹ ਉਹਨਾਂ ਦਾ ਹੀ ਦੋਸਤ ਹੇ ਜਿਹੜੇ ਈਮਾਨ ਲਿਆਉਣ ਵਾਲੇ ਹਨ, ਉਹ ਉਹਨਾਂ ਨੂੰ (ਕੁਫ਼ਰ ਦੇ) ਹਨੇਰਿਆਂ ’ਚੋਂ ਕੱਢ ਕੇ (ਈਮਾਨ ਦੀ) ਰੋਸ਼ਨੀ ਵਿਚ ਲਿਆਉਂਦਾ ਹੇ ਅਤੇ ਉਹ ਲੋਕ ਜਿਨ੍ਹਾਂ ਨੇ ਕੁਫ਼ਰ ਕੀਤਾ ਉਹਨਾਂ ਦਾ ਦੋਸਤ ‘ਤਾਗ਼ੂਤ’ [52] ਹਨ, ਉਹ ਉਹਨਾਂ ਨੂੰ ਹਿਦਾਇਤ ਦੀ ਰੋਸ਼ਨੀ ’ਚੋਂ ਕੱਢ ਕੇ (ਜਹਾਲਤ ਦੇ) ਹਨੇਰਿਆਂ ਵੱਲ ਲੈ ਜਾਂਦੇ ਹਨ (ਅਜਿਹੇ ਲੋਕ ਹੀ ਨਰਕ ਵਿਚ ਜਾਣਗੇ) ਜਿੱਥੇ ਉਹ ਸਦਾ ਲਈ ਰਹਿਣਗੇ।

2:258

أَلَمۡ تَرَ إِلَى ٱلَّذِي حَآجَّ إِبۡرَٰهِـۧمَ فِي رَبِّهِۦٓ أَنۡ ءَاتَىٰهُ ٱللَّهُ ٱلۡمُلۡكَ إِذۡ قَالَ إِبۡرَٰهِـۧمُ رَبِّيَ ٱلَّذِي يُحۡيِۦ وَيُمِيتُ قَالَ أَنَا۠ أُحۡيِۦ وَأُمِيتُۖ قَالَ إِبۡرَٰهِـۧمُ فَإِنَّ ٱللَّهَ يَأۡتِي بِٱلشَّمۡسِ مِنَ ٱلۡمَشۡرِقِ فَأۡتِ بِهَا مِنَ ٱلۡمَغۡرِبِ فَبُهِتَ ٱلَّذِي كَفَرَۗ وَٱللَّهُ لَا يَهۡدِي ٱلۡقَوۡمَ ٱلظَّـٰلِمِينَ ﴿258﴾

ਕੀ ਤੁਸੀਂ ਉਸ ਵਿਅਕਤੀ ਨੂੰ ਵੇਖਿਆ ਹੇ ਜਿਸ ਨੇ ਇਬਰਾਹੀਮ ਨਾਲ ਕੇਵਲ ਇਸ ਲਈ ਝਗੜਾ ਕੀਤਾ ਸੀ ਕਿ ਅੱਲਾਹ ਨੇ ਉਸ (ਨਮਰੂਦ) ਨੂੰ ਬਾਦਸ਼ਾਹਤ ਦੇ ਛੱਡੀ ਸੀ? ਜਦ ਇਬਰਾਹੀਮ ਨੇ ਕਿਹਾ ਕਿ ਮੇਰਾ ਰੱਬ ਤਾਂ ਉਹ ਹੇ ਜਿਹੜਾ ਜੀਵਨ ਵੀ ਦਿੰਦਾ ਹੇ ਅਤੇ ਮੌਤ ਵੀ ਦਿੰਦਾ ਹੇ ਤਾਂ ਉਸ (ਨਮਰੂਦ ਬਾਦਸ਼ਾਹ) ਨੇ ਕਿਹਾ ਕਿ ਮੈਂ ਵੀ ਜੀਵਨ ਅਤੇ ਮੌਤ ਦਿੰਦਾ ਹਾਂ। ਇਬਰਾਹੀਮ ਨੇ ਕਿਹਾ ਕਿ ਅੱਲਾਹ ਤਾਂ ਸੂਰਜ ਨੂੰ ਪੂਰਬ ’ਚੋਂ ਕੱਢਦਾ ਹੇ ਤੂੰ ਇਸ ਨੂੰ ਪੱਛਮ ’ਚੋਂ ਕੱਢ ਕੇ ਵਿਖਾ। ਇਹ ਸੁਣ ਕੇ ਉਹ ਹੱਕਾ ਬੱਕਾ (ਲਾ ਜਵਾਬ) ਹੋ ਕੇ ਰਹਿ ਗਿਆ। ਉਹ (ਅੱਲਾਹ ਦੀਆਂ ਸ਼ਕਤੀਆਂ ਦਾ) ਇਨਕਾਰੀ ਸੀ। ਅੱਲਾਹ ਉਹਨਾਂ ਲੋਕਾਂ ਨੂੰ ਹਿਦਾਇਤ ਨਹੀਂ ਦਿੰਦਾ ਜਿਹੜੇ ਜ਼ੁਲਮ ਕਰਦੇ ਹਨ।

2:259

أَوۡ كَٱلَّذِي مَرَّ عَلَىٰ قَرۡيَةٖ وَهِيَ خَاوِيَةٌ عَلَىٰ عُرُوشِهَا قَالَ أَنَّىٰ يُحۡيِۦ هَٰذِهِ ٱللَّهُ بَعۡدَ مَوۡتِهَاۖ فَأَمَاتَهُ ٱللَّهُ مِاْئَةَ عَامٖ ثُمَّ بَعَثَهُۥۖ قَالَ كَمۡ لَبِثۡتَۖ قَالَ لَبِثۡتُ يَوۡمًا أَوۡ بَعۡضَ يَوۡمٖۖ قَالَ بَل لَّبِثۡتَ مِاْئَةَ عَامٖ فَٱنظُرۡ إِلَىٰ طَعَامِكَ وَشَرَابِكَ لَمۡ يَتَسَنَّهۡۖ وَٱنظُرۡ إِلَىٰ حِمَارِكَ وَلِنَجۡعَلَكَ ءَايَةٗ لِّلنَّاسِۖ وَٱنظُرۡ إِلَى ٱلۡعِظَامِ كَيۡفَ نُنشِزُهَا ثُمَّ نَكۡسُوهَا لَحۡمٗاۚ فَلَمَّا تَبَيَّنَ لَهُۥ قَالَ أَعۡلَمُ أَنَّ ٱللَّهَ عَلَىٰ كُلِّ شَيۡءٖ قَدِيرٞ ﴿259﴾

ਜਾਂ ਇਸੇ ਤਰ੍ਹਾਂ ਤੁਸੀਂ ਉਸ ਨੂੰ ਵੀ ਨਹੀਂ ਵੇਖਿਆ ਜਿਹੜਾ ਇਕ ਬਸਤੀ ਕੋਲ ਦੀ ਲੰਘਇਆ ਜਿਸ ਦੀਆਂ ਛੱਤਾਂ ਡਿੱਗੀਆਂ ਹੋਈਆਂ ਸਨ? ਉਸ ਨੇ ਆਖਿਆ ਕਿ ਇਸ ਬਸਤੀ (ਦੇ ਵਾਸੀਆਂ) ਦੀ ਮੌਤ ਤੋਂ ਬਾਅਦ ਅੱਲਾਹ ਕਿਵੇਂ ਇਸ ਨੂੰ ਮੁੜ ਜੀਵਤ ਕਰੇਗਾ? ਤਾਂ ਅੱਲਾਹ ਨੇ ਉਸ (ਪੁੱਛਣ ਵਾਲੇ) ਵਿਅਕਤੀ ਨੂੰ ਸੌ ਸਾਲ ਲਈ ਮੌਤ ਦੇ ਦਿੱਤੀ ਫਿਰ ਉਸ ਨੂੰ ਜਿਊਂਦਾ ਕੀਤਾ। ਅੱਲਾਹ ਨੇ (ਉਸ ਤੋਂ) ਪੁੱਛਿਆ ਕਿ ਤੂੰ ਕਿੰਨੀ ਦੇਰ ਇੰਜ (ਮੁਰਦਾ) ਰਿਹਾ? ਉਸ ਨੇ ਕਿਹਾ ਕਿ ਇਕ ਦਿਨ ਲਈ ਜਾਂ ਦਿਨ ਦਾ ਵੀ ਇਕ ਭਾਗ। ਅੱਲਾਹ ਨੇ ਫ਼ਰਮਾਇਆ, ਨਹੀਂ ਤੂੰ ਤਾਂ ਮੌਤ ਦੀ ਹਾਲਤ ਵਿਚ ਸੌ ਸਾਲ ਰਿਹਾ ਹੇ, ਤੂੰ ਆਪਣੇ ਖਾਣ ਪੀਣ (ਦੇ ਸਾਮਾਨ) ਵੱਲ ਵੇਖ ਉਹ ਵੀ ਸੜ੍ਹਿਆ ਨਹੀਂ ਅੇਤ ਆਪਣੇ (ਮਰੇ ਹੋਏ) ਖੋਤੇ ਵੱਲ ਵੇਖ। ਅਸੀਂ ਲੋਕਾਂ ਲਈ ਤੇਨੂੰ (ਇਕ ਨਿਸ਼ਾਨੀ ਬਣਾ ਦੇਣਾ) ਚਾਹੁੰਦੇ ਹਾਂ, ਸੋ ਤੂੰ ਖੋਤੇ ਦੀਆਂ ਹੱਡੀਆਂ ਵੱਲ ਵੇਖ ਕਿ ਅਸੀਂ ਇਹਨਾਂ ਨੂੰ ਕਿੱਦਾਂ ਜੋੜਦੇ ਹਾਂ ਫਿਰ ਇਹਨਾਂ ’ਤੇ ਮਾਸ ਬੋਟੀ ਚੜ੍ਹਾਉਂਦੇ ਹਾਂ। ਜਦੋਂ ਉਸ ਨੇ ਇਹ ਸਭ ਵੇਖ ਲਿਆ ਤਾਂ ਉਸ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਬੇਸ਼ੱਕ ਅੱਲਾਹ ਹਰ ਕੰਮ ਕਰਨ ਦੀ ਕੁਦਰਤ ਰਖਦਾ ਹੇ।