ٱلَّذِينَ يَأۡكُلُونَ ٱلرِّبَوٰاْ لَا يَقُومُونَ إِلَّا كَمَا يَقُومُ ٱلَّذِي يَتَخَبَّطُهُ ٱلشَّيۡطَٰنُ مِنَ ٱلۡمَسِّۚ ذَٰلِكَ بِأَنَّهُمۡ قَالُوٓاْ إِنَّمَا ٱلۡبَيۡعُ مِثۡلُ ٱلرِّبَوٰاْۗ وَأَحَلَّ ٱللَّهُ ٱلۡبَيۡعَ وَحَرَّمَ ٱلرِّبَوٰاْۚ فَمَن جَآءَهُۥ مَوۡعِظَةٞ مِّن رَّبِّهِۦ فَٱنتَهَىٰ فَلَهُۥ مَا سَلَفَ وَأَمۡرُهُۥٓ إِلَى ٱللَّهِۖ وَمَنۡ عَادَ فَأُوْلَـٰٓئِكَ أَصۡحَٰبُ ٱلنَّارِۖ هُمۡ فِيهَا خَٰلِدُونَ ﴿275﴾ٱلَّذِينَ يَأۡكُلُونَ ٱلرِّبَوٰاْ لَا يَقُومُونَ إِلَّا كَمَا يَقُومُ ٱلَّذِي يَتَخَبَّطُهُ ٱلشَّيۡطَٰنُ مِنَ ٱلۡمَسِّۚ ذَٰلِكَ بِأَنَّهُمۡ قَالُوٓاْ إِنَّمَا ٱلۡبَيۡعُ مِثۡلُ ٱلرِّبَوٰاْۗ وَأَحَلَّ ٱللَّهُ ٱلۡبَيۡعَ وَحَرَّمَ ٱلرِّبَوٰاْۚ فَمَن جَآءَهُۥ مَوۡعِظَةٞ مِّن رَّبِّهِۦ فَٱنتَهَىٰ فَلَهُۥ مَا سَلَفَ وَأَمۡرُهُۥٓ إِلَى ٱللَّهِۖ وَمَنۡ عَادَ فَأُوْلَـٰٓئِكَ أَصۡحَٰبُ ٱلنَّارِۖ هُمۡ فِيهَا خَٰلِدُونَ
ਜਿਹੜੇ ਲੋਕ ਸੂਦ[56] ਖਾਂਦੇ ਹਨ ਉਹ (ਕਿਆਮਤ ਦਿਹਾੜੇ) ਉਸ ਵਿਅਕਤੀ ਵਾਂਗ ਖੜੇ ਹੋਣਗੇ ਜਿਸ ਨੂੰ ਸ਼ੈਤਾਨ ਨੇ ਛੂ ਕੇ ਪਾਗਲ ਬਣਾ ਦਿੱਤਾ ਹੋਵੇ। ਉਹਨਾਂ ਨੂੰ ਇਹ ਸਜ਼ਾ ਇਸ ਲਈ ਮਿਲੇਗੀ ਕਿ ਉਹ ਕਿਹਾ ਕਰਦੇ ਸਨ ਕਿ ਵਪਾਰ ਵੀ ਤਾਂ ਵਿਆਜ ਵਾਂਗ ਹੀ ਹੇ ਜਦ ਕਿ ਵਪਾਰ ਨੂੰ ਅੱਲਾਹ ਨੇ ਹਲਾਲ (ਜਾਇਜ਼) ਆਖਿਆ ਹੇ ਅਤੇ ਵਿਆਜ ਨੂੰ ਹਰਾਮ (ਨਾਜਾਇਜ਼)। ਫਿਰ ਜਿਸ ਵਿਅਕਤੀ ਕੋਲ ਉਸ ਦੇ ਰੱਬ ਵੱਲੋਂ ਨਸੀਹਤ ਆ ਜਾਵੇ ਅਤੇ ਉਹ (ਵਿਆਜ ਖਾਣ ਤੋਂ) ਰੁਕ ਜਾਵੇ ਤਾਂ ਜਿਹੜਾ ਵਿਆਜ ਉਹ ਪਹਿਲਾਂ ਖਾ ਚੁੱਕਿਆ ਹੇ ਸੋ ਖਾ ਚੁੱਕਿਆ, ਉਸ ਦਾ ਮੁਆਮਲਾ ਅੱਲਾਹ ਕੋਲ ਹੇ ਪਰ ਜਿਹੜਾ ਵਿਅਕਤੀ ਫਿਰ ਮੁੜ (ਵਿਆਜੂ ਧੰਦਾ) ਕਰੇਗਾ ਤਾਂ ਅਜਿਹੇ ਲੋਕ ਹੀ ਨਰਕ ਵਿਚ ਜਾਣਗੇ, ਜਿੱਥੇ ਉਹ ਸਦਾ ਲਈ ਰਹਿਣਗੇ।
يَمۡحَقُ ٱللَّهُ ٱلرِّبَوٰاْ وَيُرۡبِي ٱلصَّدَقَٰتِۗ وَٱللَّهُ لَا يُحِبُّ كُلَّ كَفَّارٍ أَثِيمٍ ﴿276﴾يَمۡحَقُ ٱللَّهُ ٱلرِّبَوٰاْ وَيُرۡبِي ٱلصَّدَقَٰتِۗ وَٱللَّهُ لَا يُحِبُّ كُلَّ كَفَّارٍ أَثِيمٍ
ਅੱਲਾਹ ਵਿਆਜ ਨੂੰ ਮਿਟਾਉਂਦਾ ਹੇ ਅਤੇ ਖ਼ੈਰਾਤ (ਦਾਨ) ਨੂੰ ਵਧਾਉਂਦਾ ਹੇ। ਅੱਲਾਹ ਕਿਸੇ ਨਾ-ਸ਼ੁਕਰੇ ਗੁਨਾਹਗਾਰ ਵਿਅਕਤੀ ਨੂੰ ਪਸੰਦ ਨਹੀਂ ਕਰਦਾ।
إِنَّ ٱلَّذِينَ ءَامَنُواْ وَعَمِلُواْ ٱلصَّـٰلِحَٰتِ وَأَقَامُواْ ٱلصَّلَوٰةَ وَءَاتَوُاْ ٱلزَّكَوٰةَ لَهُمۡ أَجۡرُهُمۡ عِندَ رَبِّهِمۡ وَلَا خَوۡفٌ عَلَيۡهِمۡ وَلَا هُمۡ يَحۡزَنُونَ ﴿277﴾إِنَّ ٱلَّذِينَ ءَامَنُواْ وَعَمِلُواْ ٱلصَّـٰلِحَٰتِ وَأَقَامُواْ ٱلصَّلَوٰةَ وَءَاتَوُاْ ٱلزَّكَوٰةَ لَهُمۡ أَجۡرُهُمۡ عِندَ رَبِّهِمۡ وَلَا خَوۡفٌ عَلَيۡهِمۡ وَلَا هُمۡ يَحۡزَنُونَ
ਬੇਸ਼ੱਕ ਜਿਹੜੇ ਲੋਕੀ ਈਮਾਨ ਲਿਆਏ ਅਤੇ ਉਹਨਾਂ ਨੇ ਨੇਕ ਕੰਮ ਵੀ ਕੀਤੇ ਨਮਾਜ਼ ਕਾਇਮ ਕੀਤੀ ਅਤੇ ਜ਼ਕਾਤ ਦਿੰਦੇ ਰਹੇ ਉਹਨਾਂ ਦਾ ਬਦਲਾ ਉਹਨਾਂ ਦੇ ਰੱਬ ਕੋਲ ਹੇ, ਨਾ ਉਹਨਾਂ ਨੂੰ ਕੋਈ ਚਿੰਤਾ ਹੋਵੇਗਾ ਅਤੇ ਨਾ ਹੀ ਉਹ ਦੁਖੀ ਹੋਣਗੇ।
يَـٰٓأَيُّهَا ٱلَّذِينَ ءَامَنُواْ ٱتَّقُواْ ٱللَّهَ وَذَرُواْ مَا بَقِيَ مِنَ ٱلرِّبَوٰٓاْ إِن كُنتُم مُّؤۡمِنِينَ ﴿278﴾يَـٰٓأَيُّهَا ٱلَّذِينَ ءَامَنُواْ ٱتَّقُواْ ٱللَّهَ وَذَرُواْ مَا بَقِيَ مِنَ ٱلرِّبَوٰٓاْ إِن كُنتُم مُّؤۡمِنِينَ
ਹੇ ਲੋਕੋ! ਜਿਹੜੇ ਈਮਾਨ ਲਿਆਏ ਹੋ ਅੱਲਾਹ ਤੋਂ ਡਰੋ। ਜਿਹੜਾ ਵਿਆਜ ਲੈਣਾ (ਲੋਕਾਂ ਸਿਰ) ਬਾਕੀ ਰਹਿੰਦਾ ਹੇ ਉਸ ਨੂੰ ਛੱਡ ਦਿਓ,[57] ਜੇ ਤੁਸੀਂ ਸੱਚੇ ਈਮਾਨ ਵਾਲੇ ਹੋ।
فَإِن لَّمۡ تَفۡعَلُواْ فَأۡذَنُواْ بِحَرۡبٖ مِّنَ ٱللَّهِ وَرَسُولِهِۦۖ وَإِن تُبۡتُمۡ فَلَكُمۡ رُءُوسُ أَمۡوَٰلِكُمۡ لَا تَظۡلِمُونَ وَلَا تُظۡلَمُونَ ﴿279﴾فَإِن لَّمۡ تَفۡعَلُواْ فَأۡذَنُواْ بِحَرۡبٖ مِّنَ ٱللَّهِ وَرَسُولِهِۦۖ وَإِن تُبۡتُمۡ فَلَكُمۡ رُءُوسُ أَمۡوَٰلِكُمۡ لَا تَظۡلِمُونَ وَلَا تُظۡلَمُونَ
ਜੇ ਤੁਸੀਂ ਇਹ (ਵਿਆਜ ਖਾਣਾ ਬੰਦ) ਨਾ ਕੀਤਾ ਤਾਂ ਅੱਲਾਹ ਅਤੇ ਉਸ ਦੇ ਰਸੂਲ ਨਾਲ ਜੰਗ ਕਰਨ ਲਈ ਤਿਆਰ ਹੋ ਜਾਓ। ਜੇ ਤੁਸੀਂ ਤੌਬਾ ਕਰ ਲਵੋ ਤਾਂ ਤੁਸੀਂ ਆਪਣਾ ਮੂਲਧਨ ਲੈਣ ਦੇ ਹੱਕਦਾਰ ਹੋ। ਨਾਂ ਤੁਸੀਂ ਕਿਸੇ ’ਤੇ ਜ਼ੁਲਮ ਕਰੋ ਤੇ ਨਾ ਹੀ (ਅੱਲਾਹ ਵੱਲੋਂ) ਤੁਹਾਡੇ ਉੱਤੇ ਜ਼ੁਲਮ ਕੀਤਾ ਜਾਵੇਗਾ।
وَإِن كَانَ ذُو عُسۡرَةٖ فَنَظِرَةٌ إِلَىٰ مَيۡسَرَةٖۚ وَأَن تَصَدَّقُواْ خَيۡرٞ لَّكُمۡ إِن كُنتُمۡ تَعۡلَمُونَ ﴿280﴾وَإِن كَانَ ذُو عُسۡرَةٖ فَنَظِرَةٌ إِلَىٰ مَيۡسَرَةٖۚ وَأَن تَصَدَّقُواْ خَيۡرٞ لَّكُمۡ إِن كُنتُمۡ تَعۡلَمُونَ
ਜੇ (ਤੁਹਾਡੇ ਕਰਜ਼ਦਾਰ ਦਾ) ਹੱਥ ਤੰਗ ਹੋਵੇ ਤਾਂ ਉਸ ਨੂੰ ਹੱਥ ਖੁੱਲ੍ਹਣ ਤਕ ਮੋਹਲਤ ਦਿਓ ਅਤੇ ਤੁਹਾਡੇ ਲਈ ਬਹੁਤ ਹੀ ਵਧੀਆ ਹੇ ਜੇ ਤੁਸੀਂ (ਕਰਜ਼ ਨੂੰ) ਸਦਕਾ [58] (ਭਾਵ ਮੁਆਫ਼) ਕਰ ਦੇਵੋ, ਜੇ ਤੁਹਾਨੂੰ ਇਸ ਦਾ ਗਿਆਨ ਹੇ।
وَٱتَّقُواْ يَوۡمٗا تُرۡجَعُونَ فِيهِ إِلَى ٱللَّهِۖ ثُمَّ تُوَفَّىٰ كُلُّ نَفۡسٖ مَّا كَسَبَتۡ وَهُمۡ لَا يُظۡلَمُونَ ﴿281﴾وَٱتَّقُواْ يَوۡمٗا تُرۡجَعُونَ فِيهِ إِلَى ٱللَّهِۖ ثُمَّ تُوَفَّىٰ كُلُّ نَفۡسٖ مَّا كَسَبَتۡ وَهُمۡ لَا يُظۡلَمُونَ
ਉਸ ਦਿਨ ਤੋਂ ਡਰੋ ਜਦੋਂ ਤੁਸੀਂ ਸਾਰੇ ਅੱਲਾਹ ਵੱਲ ਪਰਤਾਏ ਜਾਉਗੇ ਅਤੇ ਹਰੇਕ ਵਿਅਕਤੀ ਨੇ (ਸੰਸਾਰ ਵਿਚ) ਜੋ ਵੀ (ਅਮਲ ਕੀਤਾ) ਹੋਵੇਗਾ ਉਸ ਨੂੰ ਉਸ ਦਾ ਪੂਰਾ-ਪੂਰਾ ਬਦਲਾ ਦਿੱਤਾ ਜਾਵੇਗਾ, ਕਿਸੇ ਨਾਲ ਕੋਈ ਵਧੀਕੀ ਨਹੀਂ ਹੋਵੇਗੀ।