quranm◉

ਪੰਨਾ 471

Range
from 40:34 to 40:40
Surahs covered
ਅਨੁਵਾਦ
7 ਅਨੁਵਾਦ

◉

40:34

وَلَقَدۡ جَآءَكُمۡ يُوسُفُ مِن قَبۡلُ بِٱلۡبَيِّنَٰتِ فَمَا زِلۡتُمۡ فِي شَكّٖ مِّمَّا جَآءَكُم بِهِۦۖ حَتَّىٰٓ إِذَا هَلَكَ قُلۡتُمۡ لَن يَبۡعَثَ ٱللَّهُ مِنۢ بَعۡدِهِۦ رَسُولٗاۚ كَذَٰلِكَ يُضِلُّ ٱللَّهُ مَنۡ هُوَ مُسۡرِفٞ مُّرۡتَابٌ ﴿34﴾

ਬੇਸ਼ੱਕ ਇਸ (ਮੂਸਾ) ਤੋਂ ਪਹਿਲਾਂ ਤੁਹਾਡੇ ਕੋਲ ਯੂਸੁਫ਼ ਵੀ (ਨਬੀ ਹੋਣ ਦੀਆਂ) ਦਲੀਲਾਂ ਲੈ ਕੇ ਆਇਆ ਸੀ, ਫੇਰ ਵੀ ਤੁਸੀਂ ਉਸ ਦੇ ਬਾਰੇ ਸ਼ੱਕ ਵਿਚ ਹੀ ਰਹੇ ਜੋ ਉਹ ਤੁਹਾਡੇ ਕੋਲ ਨਿਸ਼ਾਨੀਆਂ ਲਿਆਇਆ ਸੀ। ਇੱਥੋਂ ਤਕ ਕਿ ਜਦੋਂ ਉਹ (ਯੂਸੁਫ਼) ਦਾ ਅਕਾਲ ਚਲਾਣਾ ਹੋ ਗਿਆ ਤਾਂ ਤੁਸੀਂ ਆਖਿਆ ਸੀ ਕਿ ਇਹ ਤੋਂ ਮਗਰੋਂ ਅੱਲਾਹ ਹੁਣ ਕਿਸੇ ਰਸੂਲ ਨੂੰ ਨਹੀਂ ਭੇਜੇਗਾ। ਅੱਲਾਹ ਉਸ ਵਿਅਕਤੀ ਨੂੰ ਇਸੇ ਤਰ੍ਹਾਂ ਗੁਮਰਾਹ ਕਰਦਾ ਹੈ ਜਿਹੜਾ ਹੱਦੋਂ ਟੱਪਣ ਵਾਲਾ ਹੈ ਤੇ ਸ਼ੱਕੀ ਹੈ।

40:35

ٱلَّذِينَ يُجَٰدِلُونَ فِيٓ ءَايَٰتِ ٱللَّهِ بِغَيۡرِ سُلۡطَٰنٍ أَتَىٰهُمۡۖ كَبُرَ مَقۡتًا عِندَ ٱللَّهِ وَعِندَ ٱلَّذِينَ ءَامَنُواْۚ كَذَٰلِكَ يَطۡبَعُ ٱللَّهُ عَلَىٰ كُلِّ قَلۡبِ مُتَكَبِّرٖ جَبَّارٖ ﴿35﴾

ਜਿਹੜੇ ਲੋਕ ਅੱਲਾਹ ਵੱਲੋਂ ਆਉਣ ਵਾਲੀਆਂ ਆਇਤਾਂ (ਨਿਸ਼ਾਨੀਆਂ) ਵਿਚ ਜਿਹੜੀਆਂ ਉਹਨਾਂ ਕੋਲ ਆਇਆਂ ਹਨ ਬਿਨਾਂ ਕਿਸੇ ਦਲੀਲ ਤੋਂ ਹੀ ਝਗੜਦੇ ਹਨ, ਉਹਨਾਂ ਦਾ ਇਹ ਵਤੀਰਾ ਅੱਲਾਹ ਅਤੇ ਈਮਾਨ ਵਾਲਿਆਂ ਦੀਆਂ ਨਜ਼ਰਾਂ ਵਿਚ ਗ਼ੁੱਸਾ ਚਾੜ੍ਹਣ ਵਾਲਾ ਹੈ। ਇਸੇ ਲਈ ਅੱਲਾਹ ਹਰ ਹੰਕਾਰੇ ਹੋਏ ਸਰਕਸ਼ (ਬਾਗ਼ੀ) ਦੇ ਦਿਲ ਉੱਤੇ ਠੱਪਾ ਲਾ ਦਿੰਦਾ ਹੈ (ਤਾਂ ਜੋ ਸਮਝ ਸੋਚ ਨਾ ਸਕੇ)।

40:36

وَقَالَ فِرۡعَوۡنُ يَٰهَٰمَٰنُ ٱبۡنِ لِي صَرۡحٗا لَّعَلِّيٓ أَبۡلُغُ ٱلۡأَسۡبَٰبَ ﴿36﴾

ਫ਼ਿਰਔਨ ਨੇ ਕਿਹਾ ਕਿ ਹੇ ਹਾਮਾਨ! ਤੂੰ ਮੇਰੇ ਲਈ ਇਕ ਉੱਚਾ ਭਵਨ ਉਸਾਰ ਦੇ ਤਾਂ ਜੋ ਮੈਂ (ਉਸ ੳੱਤੇ ਚੱੜ੍ਹ ਕੇ) ਗਹਾਂ ਤੀਕ ਪਹੁੰਚ ਜਾਵਾਂ।

40:37

أَسۡبَٰبَ ٱلسَّمَٰوَٰتِ فَأَطَّلِعَ إِلَىٰٓ إِلَٰهِ مُوسَىٰ وَإِنِّي لَأَظُنُّهُۥ كَٰذِبٗاۚ وَكَذَٰلِكَ زُيِّنَ لِفِرۡعَوۡنَ سُوٓءُ عَمَلِهِۦ وَصُدَّ عَنِ ٱلسَّبِيلِۚ وَمَا كَيۡدُ فِرۡعَوۡنَ إِلَّا فِي تَبَابٖ ﴿37﴾

ਅਕਾਸ਼ ਦੀਆਂ ਰਾਹਾਂ ਤੀਕ (ਪਹੁੰਚ ਜਾਵਾਂ), ਤਾਂ ਜੋ ਮੈਂ ਮੂਸਾ ਦੇ ਰੱਬ ਨੂੰ ਝਾਤ ਮਾਰ ਕੇ ਵੇਖ ਲਵਾਂ। ਬੇਸ਼ੱਕ ਮੈਂ ਤਾਂ ਉਸ ਨੂੰ ਝੂਠਾ ਸਮਝਦਾ ਹਾਂ, ਇਸ ਤਰ੍ਹਾਂ ਫ਼ਿਰਔਨ ਲਈ ਉਸ ਦੀਆਂ ਭੈੜੀਆਂ ਕਰਤੂਤਾਂ ਸ਼ੋਭਾਵਾਨ ਬਣਾ ਦਿੱਤੀਆਂ ਅਤੇ ਉਸ ਨੂੰ ਸਿੱਧੇ ਰਾਹੋਂ ਰੋਕ ਦਿੱਤਾ ਗਿਆ ਅਤੇ ਫ਼ਿਰਔਨ ਦੀ ਹਰੇਕ ਚਾਲ ਅਸਫਲ ਹੋ ਕੇ ਰਹਿ ਗਈ।

40:38

وَقَالَ ٱلَّذِيٓ ءَامَنَ يَٰقَوۡمِ ٱتَّبِعُونِ أَهۡدِكُمۡ سَبِيلَ ٱلرَّشَادِ ﴿38﴾

ਉਸੇ ਈਮਾਨ ਲਿਆਉਣ ਵਾਲੇ ਵਿਅਕਤੀ ਨੇ ਕਿਹਾ ਕਿ ਹੇ ਮੇਰੀ ਕੌਮ! ਤੁਸੀਂ ਸਾਰੇ ਮੇਰੇ ਪਿੱਛੇ ਲੱਗੋ, ਮੈਂ ਤੁਹਾਨੂੰ ਭਲਾਈ ਵਾਲੀ ਰਾਹ ਵੱਲ ਲੈ ਜਾਵਾਂਗਾ।

40:39

يَٰقَوۡمِ إِنَّمَا هَٰذِهِ ٱلۡحَيَوٰةُ ٱلدُّنۡيَا مَتَٰعٞ وَإِنَّ ٱلۡأٓخِرَةَ هِيَ دَارُ ٱلۡقَرَارِ ﴿39﴾

ਹੇ ਮੇਰੀ ਕੌਮ ਵਾਲਿਓ! ਇਹ ਸੰਸਾਰਿਕ ਜੀਵਨ ਤਾਂ ਥੋੜ੍ਹੇ ਸਮੇਂ ਲਈ ਹੈ ਜਦ ਕਿ ਸਦਾ ਲਈ ਪਰਲੋਕ ਵਿਚ ਹੀ ਰਹਿਣਾ ਹੈ।

40:40

مَنۡ عَمِلَ سَيِّئَةٗ فَلَا يُجۡزَىٰٓ إِلَّا مِثۡلَهَاۖ وَمَنۡ عَمِلَ صَٰلِحٗا مِّن ذَكَرٍ أَوۡ أُنثَىٰ وَهُوَ مُؤۡمِنٞ فَأُوْلَـٰٓئِكَ يَدۡخُلُونَ ٱلۡجَنَّةَ يُرۡزَقُونَ فِيهَا بِغَيۡرِ حِسَابٖ ﴿40﴾

ਜਿਸ ਨੇ ਵੀ ਕੋਈ ਪਾਪ ਕੀਤਾ ਤਾਂ ਉਸ ਪਾਪ ਅਨੁਸਾਰ ਹੀ ਉਸ ਨੂੰ ਬਦਲਾ (ਸਜ਼ਾ) ਦਿੱਤਾ ਜਾਵੇਗਾ ਅਤੇ ਜਿਸ ਨੇ ਕੋਈ ਨੇਕੀ ਕੀਤੀ ਹੋਵੇਗੀ ਭਾਵੇਂ ਉਹ ਮਰਦ ਹੋਵੇ ਭਾਵੇਂ ਔਰਤ, ਪਰ ਹੋਣ ਈਮਾਨ ਵਾਲੇ ਤਾਂ ਇਹੋ ਲੋਕ ਸਵਰਗ ਵਿਚ ਜਾਣਗੇ ਅਤੇ ਉਹਨਾਂ ਨੂੰ ਅਣਗਿਣਤ ਰਿਜ਼ਕ ਦਿੱਤਾ ਜਾਵੇਗਾ।