quranm◉

ਪੰਨਾ 479

Range
from 41:21 to 41:29
Surahs covered
ਅਨੁਵਾਦ
9 ਅਨੁਵਾਦ

◉

41:21

وَقَالُواْ لِجُلُودِهِمۡ لِمَ شَهِدتُّمۡ عَلَيۡنَاۖ قَالُوٓاْ أَنطَقَنَا ٱللَّهُ ٱلَّذِيٓ أَنطَقَ كُلَّ شَيۡءٖۚ وَهُوَ خَلَقَكُمۡ أَوَّلَ مَرَّةٖ وَإِلَيۡهِ تُرۡجَعُونَ ﴿21﴾

ਉਹ (ਅਪਰਾਧੀ) ਆਪਣੀਆਂ ਚਮੜੀਆਂ ਤੋਂ ਪੁੱਛਣਗੇ ਕਿ ਤੁਸੀਂ ਸਾਡੇ ਵਿਰੁੱਧ ਕਿਉਂ ਗਵਾਹੀ ਦਿੱਤੀ ? ਉਹ ਕਹਿਣਗੀਆਂ ਕਿ ਸਾਨੂੰ ਉਸੇ ਅੱਲਾਹ ਨੇ ਬੁਲਵਾਇਆ ਹੈ ਜਿਸ ਨੇ ਹਰ ਚੀਜ਼ ਨੂੰ ਬੋਲਣਾ ਸਿਖਾਇਆ ਹੈ। ਉਸੇ ਨੇ ਤੁਹਾਨੂੰ ਪਹਿਲੀ ਵਾਰ ਪੈਦਾ ਕੀਤਾ ਸੀ ਅਤੇ ਤੁਸੀਂ ਉਸੇ ਵੱਲ ਪਰਤਾਏ ਗਏ ਹੋ।

41:22

وَمَا كُنتُمۡ تَسۡتَتِرُونَ أَن يَشۡهَدَ عَلَيۡكُمۡ سَمۡعُكُمۡ وَلَآ أَبۡصَٰرُكُمۡ وَلَا جُلُودُكُمۡ وَلَٰكِن ظَنَنتُمۡ أَنَّ ٱللَّهَ لَا يَعۡلَمُ كَثِيرٗا مِّمَّا تَعۡمَلُونَ ﴿22﴾

ਤੁਸੀਂ (ਇਹ ਸੋਚ ਕੇ ਬੁਰਾਈ ਤੋਂ) ਨਹੀਂ ਬਚਦੇ ਸੀ ਕਿ ਤੁਹਾਡੇ ਕੰਨ, ਅੱਖਾਂ ਤੇ ਤੁਹਾਡੀ ਚਮੜੀ ਤੁਹਾਡੇ ਵਿਰੁੱਧ ਗਵਾਹੀ ਦੇਣਗੇ ਸਗੋਂ ਤੁਸੀਂ ਇਹੋ ਸਮਝਦੇ ਰਹੇ ਕਿ ਜੋ ਕੁੱਝ ਵੀ ਤੁਸੀਂ ਕਰ ਰਹੇ ਹੋ, ਅੱਲਾਹ ਉਹਨਾਂ ਵਿੱਚੋਂ ਕਈਆਂ ਦੀਆਂ ਕਰਤੂਤਾਂ ਤੋਂ ਬੇ-ਖ਼ਬਰ ਹੈ।

41:23

وَذَٰلِكُمۡ ظَنُّكُمُ ٱلَّذِي ظَنَنتُم بِرَبِّكُمۡ أَرۡدَىٰكُمۡ فَأَصۡبَحۡتُم مِّنَ ٱلۡخَٰسِرِينَ ﴿23﴾

ਤੁਹਾਡਾ ਇਹੋ ਗੁਮਾਨ (ਵਿਚਾਰ), ਜੋ ਤੁਸੀਂ ਆਪਣੇ ਰੱਬ ਬਾਰੇ ਕਰੀਂ ਬੈਠੇ ਸੀ, ਉਹੀਓ ਤੁਹਾਨੂੰ ਲੈ ਡੁੱਬਿਆ। ਅੰਤ ਤੁਸੀਂ ਘਾਟੇ ਵਿਚ ਰਹਿਣ ਵਾਲਿਆਂ ਨਾਲ ਜਾ ਰਲੇ।

41:24

فَإِن يَصۡبِرُواْ فَٱلنَّارُ مَثۡوٗى لَّهُمۡۖ وَإِن يَسۡتَعۡتِبُواْ فَمَا هُم مِّنَ ٱلۡمُعۡتَبِينَ ﴿24﴾

ਹੁਣ ਜੇ ਉਹ ਲੋਕੀ ਸਬਰ ਵੀ ਕਰਨ ਤਾਂ ਵੀ ਉਹਨਾਂ ਦਾ ਟਿਕਾਣਾ ਨਰਕ ਹੀ ਹੈ ਅਤੇ ਜੇ ਉਹ ਮੁਆਫ਼ੀ ਮੰਗਣ ਤਾਂ ਵੀ ਉਹ ਮੁਆਫ਼ ਕੀਤੇ ਹੋਏ ਲੋਕਾਂ ਵਿੱਚੋਂ ਨਹੀਂ ਹੋਣਗੇ।

41:25

وَقَيَّضۡنَا لَهُمۡ قُرَنَآءَ فَزَيَّنُواْ لَهُم مَّا بَيۡنَ أَيۡدِيهِمۡ وَمَا خَلۡفَهُمۡ وَحَقَّ عَلَيۡهِمُ ٱلۡقَوۡلُ فِيٓ أُمَمٖ قَدۡ خَلَتۡ مِن قَبۡلِهِم مِّنَ ٱلۡجِنِّ وَٱلۡإِنسِۖ إِنَّهُمۡ كَانُواْ خَٰسِرِينَ ﴿25﴾

ਅਸੀਂ ਉਹਨਾਂ (ਕਾਫ਼ਿਰਾਂ) ਦੇ ਕੁੱਝ ਅਜਿਹੇ ਸਾਥੀ ਬਣਾ ਛੱਡੇ ਸੀ, ਜਿਹੜੇ ਉਹਨਾਂ ਦੇ ਅਗਲੇ-ਪਿਛਲੇ ਸਾਰੇ ਅਮਲਾਂ ਨੂੰ ਸੋਹਣਾ ਤੇ ਵਧੀਆ ਬਣਾ ਕੇ ਵਿਖਾਉਂਦੇ ਸਨ। ਅਖ਼ੀਰ ਉਹਨਾਂ ਉੱਤੇ ਵੀ ਅੱਲਾਹ ਵੱਲੋਂ ਉਹੀਓ ਅਜ਼ਾਬ ਦਾ ਫ਼ੈਸਲਾ ਹੋਇਆ ਜਿਹੜਾ ਉਹਨਾਂ ਤੋਂ ਪਹਿਲਾਂ ਬੀਤੇ ਹੋਏ ਜਿੰਨਾਂ ਤੇ ਮਨੁੱਖਾਂ ਦੇ ਗਰੋਹਾਂ ’ਤੇ ਲਾਗੂ ਹੋ ਚੁੱਕਿਆ ਹੈ। ਨਿਰਸੰਦੇਹ, ਉਹ ਲੋਕ ਜ਼ਰੂਰ ਹੀ ਘਾਟੇ ਵਿਚ ਰਹਿ ਜਾਣ ਵਾਲੇ ਹਨ।

41:26

وَقَالَ ٱلَّذِينَ كَفَرُواْ لَا تَسۡمَعُواْ لِهَٰذَا ٱلۡقُرۡءَانِ وَٱلۡغَوۡاْ فِيهِ لَعَلَّكُمۡ تَغۡلِبُونَ ﴿26﴾

ਅਤੇ ਕਾਫ਼ਿਰ (ਇਕ ਦੂਜੇ ਨੂੰ) ਕਹਿੰਦੇ ਸਨ ਕਿ ਤੁਸੀਂ ਇਸ .ਕੁਰਆਨ ਨੂੰ ਨਾ ਸੁਣੋ, ਜਦੋਂ ਇਸ ਨੂੰ ਪੜ੍ਹਿਆ ਜਾਵੇ ਤਾਂ ਡੰਡ (ਵਿਘਣ) ਪਾਓ ਤਾਂ ਜੋ ਤੁਸੀਂ ਹੀ ਭਾਰੂ ਹੋਵੋ।

41:27

فَلَنُذِيقَنَّ ٱلَّذِينَ كَفَرُواْ عَذَابٗا شَدِيدٗا وَلَنَجۡزِيَنَّهُمۡ أَسۡوَأَ ٱلَّذِي كَانُواْ يَعۡمَلُونَ ﴿27﴾

ਸੋ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਸੀ ਅਸੀਂ ਉਹਨਾਂ ਕਾਫ਼ਿਰਾਂ ਨੂੰ ਕਰੜੀ ਸਜ਼ਾ ਦਾ ਸੁਆਦ ਚਖ਼ਾਵਾਂਗੇ ਅਤੇ ਜਿਹੜੀਆਂ ਭੈੜੀਆਂ ਕਰਤੂਤਾਂ ਉਹ ਕਰਦੇ ਰਹੇ ਹਨ ਅਸੀਂ ਉਹਨਾਂ ਨੂੰ ਉਹਨਾਂ ਦਾ ਬਦਲਾ ਜ਼ਰੂਰ ਦੇਵਾਂਗੇ।

41:28

ذَٰلِكَ جَزَآءُ أَعۡدَآءِ ٱللَّهِ ٱلنَّارُۖ لَهُمۡ فِيهَا دَارُ ٱلۡخُلۡدِ جَزَآءَۢ بِمَا كَانُواْ بِـَٔايَٰتِنَا يَجۡحَدُونَ ﴿28﴾

ਇਹ ਅੱਗ ਹੀ ਅੱਲਾਹ ਦੇ ਵੈਰੀਆਂ ਦੀ ਸਜ਼ਾ ਹੈ, ਇਹਨਾਂ ਲਈ ਇਸੇ ਵਿਚ ਸਦੀਵੀ ਘਰ ਹੈ। ਇਹ ਸਜ਼ਾ ਉਸ ਅਪਰਾਧ ਦੀ ਹੈ ਕਿ ਉਹ ਸਾਡੀਆਂ ਆਇਤਾਂ (ਆਦੇਸ਼) ਦਾ ਇਨਕਾਰ ਕਰਦੇ ਸਨ।

41:29

وَقَالَ ٱلَّذِينَ كَفَرُواْ رَبَّنَآ أَرِنَا ٱلَّذَيۡنِ أَضَلَّانَا مِنَ ٱلۡجِنِّ وَٱلۡإِنسِ نَجۡعَلۡهُمَا تَحۡتَ أَقۡدَامِنَا لِيَكُونَا مِنَ ٱلۡأَسۡفَلِينَ ﴿29﴾

ਅਤੇ ਕਾਫ਼ਿਰ ਆਖਣਗੇ ਕਿ ਹੇ ਸਾਡੇ ਰੱਬਾ! ਸਾਨੂੰ ਜਿੰਨਾਂ ਤੇ ਮਨੁੱਖਾਂ ਵਿੱਚੋਂ ਉਹ ਲੋਕ ਵਿਖਾ ਜਿਨ੍ਹਾਂ ਨੇ ਸਾਨੂੰ (ਸਿੱਧੇ ਰਾਹੋਂ) ਭਟਕਾਇਆ ਸੀ ਤਾਂ ਜੋ ਅਸੀਂ ਉਹਨਾਂ ਨੂੰ ਆਪਣੇ ਪੈਰਾਂ ਹੇਠ ਲਤਾੜੀਏ, ਤਾਂ ਜੋ ਉਹ ਜ਼ਲੀਲ ਲੋਕਾਂ ਵਿਚ ਹੋ ਜਾਣ।