quranm◉

ਪੰਨਾ 62

Range
from 3:92 to 3:100
Surahs covered
ਅਨੁਵਾਦ
9 ਅਨੁਵਾਦ

◉

3:92

لَن تَنَالُواْ ٱلۡبِرَّ حَتَّىٰ تُنفِقُواْ مِمَّا تُحِبُّونَۚ وَمَا تُنفِقُواْ مِن شَيۡءٖ فَإِنَّ ٱللَّهَ بِهِۦ عَلِيمٞ ﴿92﴾

ਜਦੋਂ ਤਕ ਤੁਸੀਂ ਆਪਣੀ ਪਸੰਦ ਦੀਆਂ ਵਸਤੂਆਂ ਨੂੰ ਅੱਲਾਹ ਦੀ ਰਾਹ ਵਿਚ ਖ਼ਰਚ ਨਹੀਂ ਕਰੋਗੇ ਤੁਸੀਂ ਕਦੇ ਵੀ ਭਲਾਈ (ਨੇਕੀ) ਨਹੀਂ ਪਾ ਸਕੋਗੇ ਅਤੇ ਜੋ ਵੀ ਤੁਸੀਂ ਖ਼ਰਚ ਕਰੋਗੇ ਅੱਲਾਹ ਉਸ ਨੂੰ ਭਲੀ-ਭਾਂਤ ਜਾਣਦਾ ਹੇ।

3:93

كُلُّ ٱلطَّعَامِ كَانَ حِلّٗا لِّبَنِيٓ إِسۡرَـٰٓءِيلَ إِلَّا مَا حَرَّمَ إِسۡرَـٰٓءِيلُ عَلَىٰ نَفۡسِهِۦ مِن قَبۡلِ أَن تُنَزَّلَ ٱلتَّوۡرَىٰةُۚ قُلۡ فَأۡتُواْ بِٱلتَّوۡرَىٰةِ فَٱتۡلُوهَآ إِن كُنتُمۡ صَٰدِقِينَ ﴿93﴾

ਬਨੀ ਇਸਰਾਈਲ ਲਈ ਖਾਣ ਵਾਲੀਆਂ ਸਾਰੀਆਂ ਚੀਜ਼ਾਂ ਹਲਾਲ ਸਨ, ਛੁੱਟ ਉਹਨਾਂ ਚੀਜ਼ਾ ਤੋਂ ਜਿਨ੍ਹਾਂ ਨੂੰ ਤੌਰੈਤ ਨਾਜ਼ਲ ਹੋਣ ਤੋ ਪਹਿਲਾਂ ਯਾਕੂਬ ਨੇ ਆਪਣੇ ਉੱਤੇ ਹਰਾਮ ਕਰ ਲਿਆ ਸੀ। (ਹੇ ਮਹੁੱਮਦ!) ਤੁਸੀਂ ਆਖ ਦਿਓ ਕਿ ਜੇ ਤੁਸੀਂ ਸੱਚੇ ਹੋ ਤਾਂ ਤੌਰੈਤ ਲੈ ਆਓ ਅਤੇ (ਉਸ ਨੂੰ) ਪੜ੍ਹੋ।

3:94

فَمَنِ ٱفۡتَرَىٰ عَلَى ٱللَّهِ ٱلۡكَذِبَ مِنۢ بَعۡدِ ذَٰلِكَ فَأُوْلَـٰٓئِكَ هُمُ ٱلظَّـٰلِمُونَ ﴿94﴾

ਇਸ (ਦਲੀਲ) ਤੋਂ ਪਿੱਛੋਂ ਵੀ ਜਿਹੜੇ ਲੋਕ ਅੱਲਾਹ ਉੱਤੇ ਝੂੱਠੀਆਂ ਗੱਲਾਂ ਜੋੜਦੇ ਹਨ ਉਹੀਓ ਅਸਲ ਜ਼ਾਲਮ ਹਨ।

3:95

قُلۡ صَدَقَ ٱللَّهُۗ فَٱتَّبِعُواْ مِلَّةَ إِبۡرَٰهِيمَ حَنِيفٗاۖ وَمَا كَانَ مِنَ ٱلۡمُشۡرِكِينَ ﴿95﴾

(ਹੇ ਨਬੀ!) ਆਖ ਦਿਓ ਕਿ ਅੱਲਾਹ ਦਾ ਫ਼ਰਮਾਨ ਸੱਚਾ ਹੇ, ਸੋ ਤੁਸੀਂ ਸਾਰੇ ਇਬਰਾਹੀਮ ਦੇ ਤਰੀਕੇ ਦੀ ਪੈਰਵੀ ਕਰੋ ਜਿਹੜਾ ਕਿ ਹੱਕ ਦਾ ਪੁਜਾਰੀ ਸੀ ਅਤੇ ਮੁਸ਼ਰਕੀਨ [10] ਵਿੱਚੋਂ ਨਹੀਂ ਸੀ।

3:96

إِنَّ أَوَّلَ بَيۡتٖ وُضِعَ لِلنَّاسِ لَلَّذِي بِبَكَّةَ مُبَارَكٗا وَهُدٗى لِّلۡعَٰلَمِينَ ﴿96﴾

ਅੱਲਾਹ ਦਾ ਪਹਿਲਾ ਘਰ ਜੋ ਲੋਕਾਂ (ਦੀ ਇਬਾਦਤ) ਲਈ ਮੁਕੱਰਰ ਕੀਤਾ ਗਿਆ ਹੇ ਉਹੀਓ ਹੇ ਜਿਹੜਾ (ਸ਼ਹਿਰ) ਮੱਕਾ ਵਿਖੇ ਹੇ। ਉਹ ਸਾਰੀ ਦੁਨੀਆਂ ਲਈ ਬਰਕਤਾਂ ਤੇ ਹਿਦਾਇਤ ਵਾਲੀ ਥਾਂ ਹੇ।

3:97

فِيهِ ءَايَٰتُۢ بَيِّنَٰتٞ مَّقَامُ إِبۡرَٰهِيمَۖ وَمَن دَخَلَهُۥ كَانَ ءَامِنٗاۗ وَلِلَّهِ عَلَى ٱلنَّاسِ حِجُّ ٱلۡبَيۡتِ مَنِ ٱسۡتَطَاعَ إِلَيۡهِ سَبِيلٗاۚ وَمَن كَفَرَ فَإِنَّ ٱللَّهَ غَنِيٌّ عَنِ ٱلۡعَٰلَمِينَ ﴿97﴾

ਉਸ ਵਿਚ ਖੁੱਲ੍ਹੀਆਂ ਨਿਸ਼ਾਨੀਆਂ ਹਨ ਮੁਕਾਮੇ ਇਬਰਾਹੀਮ ਹੇ, ਜਿਹੜਾ ਇੱਥੇ ਜਾਵੇਗਾ ਅਮਨ ਵਿਚ ਆ ਜਾਂਦਾ ਹੇ। ਅੱਲਾਹ ਨੇ ਉਹਨਾਂ ਲੋਕਾ ਲਈ ਜੋ ਇਸ ਵੱਲ ਸਫ਼ਰ ਕਰ ਸਕਦੇ ਹਨ ਇਸ ਘਰ ਦਾ ਹੱਜ ਕਰਨਾ ਫ਼ਰਜ਼ ਕਰ ਦਿੱਤਾ ਹੇ। ਜਿਹੜਾ (ਹੱਜ ਦਾ) ਇਨਕਾਰ ਕਰੇ ਤਾਂ ਅੱਲਾਹ ਸਾਰੀ ਦੁਨੀਆਂ ਤੋਂ ਬੇਪਰਵ੍ਹਾ ਹੇ।

3:98

قُلۡ يَـٰٓأَهۡلَ ٱلۡكِتَٰبِ لِمَ تَكۡفُرُونَ بِـَٔايَٰتِ ٱللَّهِ وَٱللَّهُ شَهِيدٌ عَلَىٰ مَا تَعۡمَلُونَ ﴿98﴾

(ਹੇ ਨਬੀ!)ਤੁਸੀਂ ਆਖ ਦਿਓ ਕਿ ਹੇ ਕਿਤਾਬ ਵਾਲਿਓ! ਤੁਸੀਂ ਅੱਲਾਹ ਦੀਆਂ ਆਇਤਾਂ (ਆਦੇਸ਼ਾਂ) ਨਾਲ ਕਿਉਂ ਕੁਫ਼ਰ (ਇਨਕਾਰ) ਕਰਦੇ ਹੋ। ਜੋ ਕੁੱਝ ਵੀ ਤੁਸੀਂ ਕਰਦੇ ਹੋ ਅੱਲਾਹ ਉਸ ’ਤੇ ਗਵਾਹ ਹੇ (ਭਾਵ) ਉਹ ਸਭ ਕੁੱਝ ਜਾਣਦਾ ਹੇ।

3:99

قُلۡ يَـٰٓأَهۡلَ ٱلۡكِتَٰبِ لِمَ تَصُدُّونَ عَن سَبِيلِ ٱللَّهِ مَنۡ ءَامَنَ تَبۡغُونَهَا عِوَجٗا وَأَنتُمۡ شُهَدَآءُۗ وَمَا ٱللَّهُ بِغَٰفِلٍ عَمَّا تَعۡمَلُونَ ﴿99﴾

ਇਹਨਾਂ ਕਿਤਾਬ ਵਾਲਿਆਂ ਨੂੰ ਆਖ ਦਿਓ ਕਿ ਤੁਸੀਂ ਅੱਲਾਹ ਦੇ ਰਸਤੇ ’ਤੇ ਚੱਲਣ ਤੋਂ ਮੋਮਿਨਾਂ ਨੂੰ ਕਿਉਂ ਰੋਕਦੇ ਹੋ। ਤੁਸੀਂ ਚਾਹੁੰਦੇ ਹੋ ਕਿ ਉਹ ਵਿੰਗੇ ਟੇਢੇ ਰਸਤਿਆਂ ’ਤੇ ਹੀ ਤੁਰਦੇ ਰਹਿਣ ਜਦੋਂ ਕਿ ਤੁਸੀਂ ਆਪ ਉਸ ਦੀ ਸਿੱਧੀ ਰਾਹ ਹੋਣ ਉੱਤੇ ਗਵਾਹ ਹੋ। ਅੱਲਾਹ ਤੁਹਾਡੇ ਅਮਲਾਂ ਤੋਂ ਬੇਖ਼ਬਰ ਨਹੀਂ ਹੇ।

3:100

يَـٰٓأَيُّهَا ٱلَّذِينَ ءَامَنُوٓاْ إِن تُطِيعُواْ فَرِيقٗا مِّنَ ٱلَّذِينَ أُوتُواْ ٱلۡكِتَٰبَ يَرُدُّوكُم بَعۡدَ إِيمَٰنِكُمۡ كَٰفِرِينَ ﴿100﴾

ਹੇ ਈਮਾਨ ਵਾਲਿਓ! ਜੇਕਰ ਤੁਸੀਂ ਕਿਤਾਬ ਵਾਲਿਆਂ (ਈਸਾਈ ਜਾਂ ਯਹੂਦੀਆਂ) ਵਿੱਚੋਂ ਕਿਸੇ ਇਕ ਟੋਲੇ ਦੀ ਗੱਲ ਮੰਨ ਲਈ ਤਾਂ ਉਹ ਤੁਹਾਨੂੰ ਤੁਹਾਡੇ ਈਮਾਨ ਲਿਆਉਣ ਮਗਰੋਂ ਫੇਰ (ਕੁਫ਼ਰ ਵੱਲ) ਮੋੜ ਲੈ ਜਾਣਗੇ।