quranm◉

ਪੰਨਾ 69

Range
from 3:149 to 3:153
Surahs covered
ਅਨੁਵਾਦ
5 ਅਨੁਵਾਦ

◉

3:149

يَـٰٓأَيُّهَا ٱلَّذِينَ ءَامَنُوٓاْ إِن تُطِيعُواْ ٱلَّذِينَ كَفَرُواْ يَرُدُّوكُمۡ عَلَىٰٓ أَعۡقَٰبِكُمۡ فَتَنقَلِبُواْ خَٰسِرِينَ ﴿149﴾

ਹੇ ਈਮਾਨ ਵਾਲਿਓ! ਜੇ ਤੁਸੀਂ ਕਾਫ਼ਿਰਾਂ ਦੀਆਂ ਗੱਲਾਂ ਮੰਨੋਗੇ ਤਾਂ ਇਹ ਤੁਹਾਨੂੰ ਪੁੱਠੇ ਫੇਰ ਲੈ ਜਾਣਗੇ [16] (ਭਾਵ ਤੁਹਾਨੂੰ ਮੁੜ ਕਾਫ਼ਿਰ ਬਣਾ ਦੇਣਗੇ) ਫੇਰ ਤੁਸੀਂ ਨਾ ਮੁਰਾਦ ਹੋ ਜਾਓਗੇ।

3:150

بَلِ ٱللَّهُ مَوۡلَىٰكُمۡۖ وَهُوَ خَيۡرُ ٱلنَّـٰصِرِينَ ﴿150﴾

ਹਕੀਕਤ ਵਿਚ ਅੱਲਾਹ ਹੀ ਤੁਹਾਡਾ ਹਮਾਇਤੀ ਹੇ ਅਤੇ ਉਹੀਓ ਸਭ ਤੋਂ ਵਧੀਆ ਮਦਦ ਕਰਨ ਵਾਲਾ ਹੇ।

3:151

سَنُلۡقِي فِي قُلُوبِ ٱلَّذِينَ كَفَرُواْ ٱلرُّعۡبَ بِمَآ أَشۡرَكُواْ بِٱللَّهِ مَا لَمۡ يُنَزِّلۡ بِهِۦ سُلۡطَٰنٗاۖ وَمَأۡوَىٰهُمُ ٱلنَّارُۖ وَبِئۡسَ مَثۡوَى ٱلظَّـٰلِمِينَ ﴿151﴾

ਅਸੀਂ (ਅੱਲਾਹ ਛੇਤੀ ਹੀ) ਕਾਫ਼ਿਰਾਂ ਦੇ ਮਨਾਂ ਵਿਚ ਤੁਹਾਡਾ ਰੋਅਬ ਬਿਠਾਂ ਦੇਵਾਂਗੇ ਇਸ ਲਈ ਕਿ ਇਹ ਲੋਕੀ ਅੱਲਾਹ ਦੇ ਨਾਲ ਉਹਨਾਂ ਨੂੰ ਵੀ (ਰੱਬ ਦੀ ਖ਼ੁਦਾਈ ਵਿਚ) ਸ਼ਰੀਕ ਕਰਦੇ ਹਨ ਜਿਸ ਦੀ ਕੋਈ ਵੀ ਦਲੀਲ ਰੱਬ ਵੱਲੋਂ ਨਹੀਂ ਉਤਾਰੀ ਗਈ। ਉਹਨਾਂ ਦਾ ਟਿਕਾਣਾ ਨਰਕ ਹੀ ਹੇ ਅਤੇ ਇਹ ਇਹਨਾਂ (ਸ਼ਿਰਕ ਕਰਨ ਵਾਲੇ) ਜ਼ਾਲਮਾਂ ਲਈ ਭੈੜੀ ਜਗ੍ਹਾ ਹੇ।

3:152

وَلَقَدۡ صَدَقَكُمُ ٱللَّهُ وَعۡدَهُۥٓ إِذۡ تَحُسُّونَهُم بِإِذۡنِهِۦۖ حَتَّىٰٓ إِذَا فَشِلۡتُمۡ وَتَنَٰزَعۡتُمۡ فِي ٱلۡأَمۡرِ وَعَصَيۡتُم مِّنۢ بَعۡدِ مَآ أَرَىٰكُم مَّا تُحِبُّونَۚ مِنكُم مَّن يُرِيدُ ٱلدُّنۡيَا وَمِنكُم مَّن يُرِيدُ ٱلۡأٓخِرَةَۚ ثُمَّ صَرَفَكُمۡ عَنۡهُمۡ لِيَبۡتَلِيَكُمۡۖ وَلَقَدۡ عَفَا عَنكُمۡۗ وَٱللَّهُ ذُو فَضۡلٍ عَلَى ٱلۡمُؤۡمِنِينَ ﴿152﴾

ਹੇ ਨਬੀ! ਬੇਸ਼ੱਕ ਅੱਲਾਹ ਨੇ ਤੁਹਾਡੇ ਨਾਲ (ਮਦਦ ਕਰਨ ਦਾ) ਕੀਤਾ ਹੋਇਆ ਬਚਨ ਪੂਰੀ ਤਰ੍ਹਾਂ ਨਿਭਾਇਆ ਜਦੋਂ ਤੁਸੀਂ (ਉਹਦ ਵਿਚ) ਉਸ ਦੇ ਹੁਕਮ ਨਾਲ ਕਾਫ਼ਿਰਾਂ ਨੂੰ ਕਤਲ ਕਰ ਰਹੇ ਸੀ, ਪਰ ਜਦੋਂ ਤੁਸੀਂ ਕੰਮਜ਼ੋਰੀ ਵਿਖਾਈ ਅਤੇ ਆਪਣੇ ਕੰਮਾਂ ਵਿਚ ਇਕ ਦੂਜੇ ਨਾਲ ਮਤਭੇਦ ਕੀਤਾ ਅਤੇ ਜਿਵੇਂ ਹੀ ਅੱਲਾਹ ਨੇ ਤੁਹਾਨੂੰ (ਗ਼ਨੀਮਤ ਦੇ ਮਾਲ ਦੀ ਝਲਕ) ਵਿਖਾਈ ਜਿਸ ਨਾਲ ਤੁਸੀਂ ਮੁਹੱਬਤ ਕਰਦੇ ਸੀ ਤਾਂ ਤੁਸੀਂ (ਰਸੂਲ ਦੀ) ਨਾ-ਫ਼ਰਮਾਨੀ ਕੀਤੀ। ਇਹ ਇਸ ਲਈ ਕਿ ਤੁਹਾਡੇ ਵਿੱਚੋਂ ਕੁੱਝ ਲੋਕ ਦੁਨੀਆਂ ਨੂੰ ਚਾਹੁੰਦੇ ਸੀ ਅਤੇ ਕੁੱਝ ਆਖ਼ਿਰਤ ਦੇ ਹੀ ਇਛੁੱਕ ਸਨ। ਫੇਰ ਅੱਲਾਹ ਨੇ ਤੁਹਾਨੂੰ ਕਾਫ਼ਿਰਾਂ ਦੇ ਮੁਕਾਬਲੇ ਵਿਚ ਪਰਾਜਿਤ ਕਰ ਦਿੱਤਾ ਤਾਂ ਜੋ ਤੁਹਾਡੀ ਅਜ਼ਮਾਇਸ਼ ਕਰੇ। ਫੇਰ ਵੀ ਅੱਲਾਹ ਨੇ ਤੁਹਾਡੀਆਂ ਗ਼ਲਤੀਆਂ ਨੂੰ ਮੁਆਫ਼ ਕਰ ਦਿੱਤਾ। ਅੱਲਾਹ ਈਮਾਨ ਵਾਲਿਆਂ ’ਤੇ ਬਹੁਤ ਹੀ ਵੱਡੀ ਮਿਹਰ ਕਰਦਾ ਹੇ।

3:153

إِذۡ تُصۡعِدُونَ وَلَا تَلۡوُۥنَ عَلَىٰٓ أَحَدٖ وَٱلرَّسُولُ يَدۡعُوكُمۡ فِيٓ أُخۡرَىٰكُمۡ فَأَثَٰبَكُمۡ غَمَّۢا بِغَمّٖ لِّكَيۡلَا تَحۡزَنُواْ عَلَىٰ مَا فَاتَكُمۡ وَلَا مَآ أَصَٰبَكُمۡۗ وَٱللَّهُ خَبِيرُۢ بِمَا تَعۡمَلُونَ ﴿153﴾

ਯਾਦ ਕਰੋ ਜਦੋਂ ਤੁਸੀਂ (ਹਾਰ ਦੇ ਕਾਰਨ ਮੈਦਾਨ ਵਿੱਚੋਂ) ਭੱਜੇ ਜਾ ਰਹੇ ਸੀ ਅਤੇ ਕਿਸੇ ਵੱਲ ਮੁੜ ਕੇ ਵੇਖਦੇ ਵੀ ਨਹੀਂ ਸੀ ਅਤੇ ਰਸੂਲ (ਹਜ਼ਰਤ ਮਹੁੰਮਦ) ਤੁਹਾਡੇ ਪਿੱਛੇ ਤੁਹਾਨੂੰ ਸੱਦ ਰਹੇ ਸੀ। ਫੇਰ ਅੱਲਾਹ ਨੇ ਤੁਹਾਨੂੰ ਉੱਪਰ ਥੱਲੇ ਦੁੱਖ ਇਸ ਲਈ ਦਿੱਤੇ ਤਾਂ ਜੋ ਤੁਸੀਂ ਸਿੱਖਿਆ ਪ੍ਰਾਪਤ ਕਰ ਸਕੋਂ ਕਿ ਜੋ ਵੀ ਤੁਹਾਡੇ ਹੱਥੋਂ ਖੁੱਸ ਜਾਵੇ ਜਾਂ ਤੁਹਾਡੇ ’ਤੇ ਕੋਈ ਮੁਸੀਬਤ ਆ ਜਾਵੇ ਉਸ ਉੱਤੇ ਤੁਹਾਨੂੰ ਉਦਾਸ ਹੋਣ ਦੀ ਕੋਈ ਲੋੜ ਨਹੀਂ। ਅੱਲਾਹ ਤੁਹਾਡੇ ਅਮਲਾਂ ਤੋਂ ਪੂਰੀ ਤਰ੍ਹਾਂ ਜਾਣੂ ਹੇ।