quranm◉

ਪੰਨਾ 84

Range
from 4:34 to 4:37
Surahs covered
ਅਨੁਵਾਦ
4 ਅਨੁਵਾਦ

◉

4:34

ٱلرِّجَالُ قَوَّـٰمُونَ عَلَى ٱلنِّسَآءِ بِمَا فَضَّلَ ٱللَّهُ بَعۡضَهُمۡ عَلَىٰ بَعۡضٖ وَبِمَآ أَنفَقُواْ مِنۡ أَمۡوَٰلِهِمۡۚ فَٱلصَّـٰلِحَٰتُ قَٰنِتَٰتٌ حَٰفِظَٰتٞ لِّلۡغَيۡبِ بِمَا حَفِظَ ٱللَّهُۚ وَٱلَّـٰتِي تَخَافُونَ نُشُوزَهُنَّ فَعِظُوهُنَّ وَٱهۡجُرُوهُنَّ فِي ٱلۡمَضَاجِعِ وَٱضۡرِبُوهُنَّۖ فَإِنۡ أَطَعۡنَكُمۡ فَلَا تَبۡغُواْ عَلَيۡهِنَّ سَبِيلًاۗ إِنَّ ٱللَّهَ كَانَ عَلِيّٗا كَبِيرٗا ﴿34﴾

ਮਰਦਾਂ ਨੂੰ ਔਰਤਾਂ ’ਤੇ ਹੁਕਮ ਚਲਾਉਣ ਦਾ ਇਸ ਲਈ ਅਧੀਕਾਰ ਹੇ ਕਿ ਅੱਲਾਹ ਨੇ ਉਹਨਾਂ ਵਿੱਚੋਂ ਇਕ ਨੂੰ ਦੂਜੇ ਦੇ ਮੁਕਾਬਲੇ ਅੱਗੇ ਰੱਖਿਆ ਹੇ। ਉਹ ਇਸ ਲਈ ਕਿ ਉਹ (ਮਰਦ) ਆਪਣੇ ਮਾਲ ਵਿੱਚੋਂ ਉਹਨਾਂ ’ਤੇ ਖ਼ਰਚ ਕਰਦੇ ਹਨ। ਜੋ ਪਤਨੀਆਂ ਨੇਕ ਤੇ ਆਗਿਆਕਾਰੀ ਹੁੰਦੀਆਂ ਹਨ ਉਹ ਆਪਣੇ ਪਤੀ ਦੇ ਪਿੱਠ ਪਿੱਛੇ ਅੱਲਾਹ ਦੀ ਨਿਗਰਾਨੀ ਹੇਠ ਉਹਨਾਂ ਦੀ (ਹਰ ਪੱਖੋ) ਰਾਖੀ ਕਰਦੀਆਂ ਹਨ। ਅਤੇ ਜਿਨ੍ਹਾਂ ਪਤਨੀਆਂ ਦੀ ਨਾ-ਫ਼ਰਮਾਨੀ ਜਾਂ ਸਰਕਸ਼ੀ ਦਾ ਤੁਹਾਨੂ ਡਰ ਹੋਵੇ ਤੁਸੀਂ ਉਹਨਾਂ ਨੂੰ ਸਮਝਾਓ (ਜੇ ਨਾ ਸਮਝਣ ਤਾਂ) ਉਹਨਾਂ ਦਾ ਪੈਣਾ ਸੋਣਾ ਵੱਖ ਕਰ ਦਿਓ (ਜੇ ਫੇਰ ਵੀ ਨਾ ਸਮਝਣ) ਉਹਨਾਂ ਨੂੰ ਹਲਕੀ ਸਜ਼ਾ ਦੇਵੋ। (ਪ੍ਰੰਤੂ ਮੂੰਹ ’ਤੇ ਨਾ ਮਾਰੋ) ਜੇ ਉਹ ਆਗਿਆਕਾਰੀ ਬਣ ਜਾਣ ਤਾਂ ਉਹਨਾਂ ਨੂੰ ਤੰਗ ਕਰਨ ਦੇ ਬਹਾਨੇ ਨਾ ਲੱਭੋ। ਬੇਸ਼ੱਕ ਅੱਲਾਹ ਵੱਡੀ ਵਡਿਆਈ ਵਾਲਾ ਤੇ ਸਰਵ-ਉੱਚ ਹੇ।

4:35

وَإِنۡ خِفۡتُمۡ شِقَاقَ بَيۡنِهِمَا فَٱبۡعَثُواْ حَكَمٗا مِّنۡ أَهۡلِهِۦ وَحَكَمٗا مِّنۡ أَهۡلِهَآ إِن يُرِيدَآ إِصۡلَٰحٗا يُوَفِّقِ ٱللَّهُ بَيۡنَهُمَآۗ إِنَّ ٱللَّهَ كَانَ عَلِيمًا خَبِيرٗا ﴿35﴾

ਜੇਕਰ ਤੁਹਾਨੂੰ (ਰਿਸ਼ਤੇਦਾਰਾਂ ਨੂੰ) ਪਤੀ ਪਤਨੀ ਦੇ ਆਪਸੀ ਸੰਬੰਧਾ ਵਿਚ ਕਿਸੇ ਅਣਬਣ ਹੋਣ ਦਾ ਡਰ ਹੋਵੇ ਤਾਂ ਇਕ ਮੁਨਸਿਫ਼ (ਪੰਚ) ਪਤੀ ਵੱਲੋਂ ਤੇ ਇਕ ਮੁਨਸਿਫ਼ ਪਤਨੀ ਦੇ ਰਿਸ਼ਤੇਦਾਰਾਂ ਵੱਲੋਂ ਨਿਯਤ ਕਰੋ, ਜੇ ਉਹ ਦੋਵੇਂ ਸੁਲਾਹ ਕਰਵਾਉਣਾ ਚਾਹੁੰਦੇ ਹਨ ਤਾਂ ਅੱਲਾਹ ਦੋਵਾਂ (ਪਤੀ-ਪਤਨੀ) ਦਾ ਮਿਲਾਪ ਕਰਾ ਦੇਵੇਗਾ। ਬੇਸ਼ੱਕ ਅੱਲਾਹ (ਹਰ ਪ੍ਰਕਾਰ ਦਾ) ਗਿਆਨ ਰੱਖਣ ਵਾਲਾ ਤੇ (ਹਾਲਾਤ ਤੋਂ) ਬਾ-ਖ਼ਬਰ ਹੇ।

4:36

وَٱعۡبُدُواْ ٱللَّهَ وَلَا تُشۡرِكُواْ بِهِۦ شَيۡـٔٗاۖ وَبِٱلۡوَٰلِدَيۡنِ إِحۡسَٰنٗا وَبِذِي ٱلۡقُرۡبَىٰ وَٱلۡيَتَٰمَىٰ وَٱلۡمَسَٰكِينِ وَٱلۡجَارِ ذِي ٱلۡقُرۡبَىٰ وَٱلۡجَارِ ٱلۡجُنُبِ وَٱلصَّاحِبِ بِٱلۡجَنۢبِ وَٱبۡنِ ٱلسَّبِيلِ وَمَا مَلَكَتۡ أَيۡمَٰنُكُمۡۗ إِنَّ ٱللَّهَ لَا يُحِبُّ مَن كَانَ مُخۡتَالٗا فَخُورًا ﴿36﴾

ਤੁਸੀਂ ਸਾਰੇ ਅੱਲਾਹ ਦੀ ਇਬਾਦਤ ਕਰੋ ਅਤੇ ਉਸ ਦੇ ਨਾਲ ਕਿਸੇ ਹੋਰ ਨੂੰ ਸ਼ਰੀਕ ਨਾ ਬਣਾਓ, ਮਾਂ ਬਾਪ ਨਾਲ ਨੇਕੀ ਵਾਲਾ ਵਰਤਾਓ ਕਰੋ, ਰਿਸ਼ਤੇਦਾਰਾਂ, ਯਤੀਮਾਂ, ਮੁਥਾਜਾਂ, ਨੇੜੇ ਦੇ ਸਾਥੀ (ਦੋਸਤਾਂ), ਗੁਆਂਡੀ ਅਤੇ ਓਪਰੇ ਗੁਵਾਂਡੀ, ਨੇੜੇ ਦੇ ਸਾਥੀ, ਰਾਹੀਂ-ਮੁਸਾਫ਼ਰ ਅਤੇ ਜਿਹੜੇ ਤੁਹਾਡੇ ਗ਼ੁਲਾਮ ਤੇ ਬਾਂਦੀਆਂ (ਅਤੇ ਘਰੇਲੂ ਨੋਕਰ) ਹਨ ਉਹਨਾਂ ਸਭ ਨਾਲ ਨੇਕੀ ਕਰੋ। ਬੇਸ਼ੱਕ ਅੱਲਾਹ ਸੇਖ਼ੀ ਖੋਰ ਅਤੇ ਘਮੰਡੀ ਨੂੰ ਪਸੰਦ ਨਹੀਂ ਕਰਦਾ।

4:37

ٱلَّذِينَ يَبۡخَلُونَ وَيَأۡمُرُونَ ٱلنَّاسَ بِٱلۡبُخۡلِ وَيَكۡتُمُونَ مَآ ءَاتَىٰهُمُ ٱللَّهُ مِن فَضۡلِهِۦۗ وَأَعۡتَدۡنَا لِلۡكَٰفِرِينَ عَذَابٗا مُّهِينٗا ﴿37﴾

ਉਹ ਲੋਕ ਵੀ ਅੱਲਾਹ ਨੂੰ ਨਹੀਂ ਭਾਉਂਦੇ ਜਿਹੜੇ ਲੋਕ ਆਪ ਵੀ ਕੰਜੂਸੀ ਕਰਦੇ ਹਨ ਤੇ ਦੂਜਿਆਂ ਨੂੰ ਵੀ ਕੰਜੂਸੀ ਕਰਨ ਲਈ ਆਖਦੇ ਹਨ, ਜੋ ਕੁੱਝ ਅੱਲਾਹ ਨੇ ਉਹਨਾਂ ਨੂੰ ਆਪਣੇ ਫ਼ਜ਼ਲਾਂ (ਮਾਲ ਦੋਲਤ) ਨਾਲ ਨਵਾਜ਼ਿਆ ਹੋਇਆ ਹੇ ਉਸ ਨੂੰ ਲਕੋ ਲੈਂਦੇ ਹਨ। ਅਸੀਂ ਉਹਨਾਂ ਕਾਫ਼ਿਰਾਂ (ਨਾ-ਸ਼ੁਕਰੇ) ਲਈ ਜ਼ਲੀਲ ਕਰਨ ਵਾਲਾ ਅਜ਼ਾਬ ਤਿਆਰ ਕਰ ਰੱਖਿਆ ਹੇ ।[7]