quranm◉

Surah Al-Bayyinah transliteration

◉ ਸੂਰਾ · ∞

98:1

لَمۡ يَكُنِ ٱلَّذِينَ كَفَرُواْ مِنۡ أَهۡلِ ٱلۡكِتَٰبِ وَٱلۡمُشۡرِكِينَ مُنفَكِّينَ حَتَّىٰ تَأۡتِيَهُمُ ٱلۡبَيِّنَةُ ﴿1﴾

Transliteration: Lam yakuni allatheena kafaroo min ahli alkitabi waalmushrikeena munfakkeena hatta tatiyahumu albayyinatu

Translation: ਅਹਲੇ ਕਿਤਾਬ ਭਾਵ ਯਹੂਦੀ ਤੇ ਈਸਾਈਆਂ ਵਿੱਚੋਂ ਕੁੱਝ ਕਾਫ਼ਿਰ ਤੇ ਮੁਸ਼ਰਿਕ (ਉਦੋਂ ਤਕ ਕੁਫ਼ਰ ਤੋਂ) ਰੁਕਣ ਵਾਲੇ ਨਹੀਂ ਸਨ, ਜਦੋਂ ਤਕ ਕਿ ਉਹਨਾਂ ਕੋਲ (ਰੱਬ ਵੱਲ) ਕੋਈ ਸਪਸ਼ਟ ਦਲੀਲ ਨਾ ਆ ਜਾਵੇ।

98:2

رَسُولٞ مِّنَ ٱللَّهِ يَتۡلُواْ صُحُفٗا مُّطَهَّرَةٗ ﴿2﴾

Transliteration: Rasoolun mina Allahi yatloo suhufan mutahharatan

Translation: (ਭਾਵ) ਅੱਲਾਹ ਵੱਲੋਂ ਇਕ ਪੈਗ਼ੰਬਰ ਆਵੇ, ਜਿਹੜਾ ਪਵਿੱਤਰ (.ਕੁਰਆਨ ਦੇ) ਪੰਨੇ ਪੜ੍ਹੇ।

98:3

فِيهَا كُتُبٞ قَيِّمَةٞ ﴿3﴾

Transliteration: Feeha kutubun qayyimatun

Translation: ਜਿਸ ਵਿਚ ਠੀਕ ਤੇ ਸੰਤੁਲਿਤ ਆਦੇਸ਼ ਹਨ।

98:4

وَمَا تَفَرَّقَ ٱلَّذِينَ أُوتُواْ ٱلۡكِتَٰبَ إِلَّا مِنۢ بَعۡدِ مَا جَآءَتۡهُمُ ٱلۡبَيِّنَةُ ﴿4﴾

Transliteration: Wama tafarraqa allatheena ootoo alkitaba illa min baAAdi ma jaathumu albayyinatu

Translation: ਅਤੇ ਜਿਨ੍ਹਾਂ ਲੋਕਾਂ ਨੂੰ ਕਿਤਾਬ ਦਿੱਤੀ ਗਈ ਸੀ ਉਹਨਾਂ ਵਿਚ ਮਤਭੇਦ ਉਹਨਾਂ ਕੋਲ ਖੁੱਲ੍ਹੀਆਂ ਦਲੀਲਾਂ ਆਉਣ ਤੋਂ ਮਗਰੋਂ ਹੋਏ।

98:5

وَمَآ أُمِرُوٓاْ إِلَّا لِيَعۡبُدُواْ ٱللَّهَ مُخۡلِصِينَ لَهُ ٱلدِّينَ حُنَفَآءَ وَيُقِيمُواْ ٱلصَّلَوٰةَ وَيُؤۡتُواْ ٱلزَّكَوٰةَۚ وَذَٰلِكَ دِينُ ٱلۡقَيِّمَةِ ﴿5﴾

Transliteration: Wama omiroo illa liyaAAbudoo Allaha mukhliseena lahu alddeena hunafaa wayuqeemoo alssalata wayutoo alzzakata wathalika deenu alqayyimati

Translation: ਜਦ ਕਿ ਉਹਨਾਂ ਨੂੰ ਇਹੋ ਹੁਕਮ ਦਿੱਤਾ ਗਿਆ ਸੀ ਕਿ ਉਹ ਆਪਣੀ ਬੰਦਗੀ ਨੂੰ ਅੱਲਾਹ ਲਈ ਹੀ ਖ਼ਾਲਿਸ ਕਰਕੇ ਇਕਾਗਰ ਹੋਕੇ ਉਸੇ ਦੀ ਇਬਾਦਤ ਕਰਨ, ਉਹ ਨਮਾਜ਼ ਕਾਇਮ ਕਰਨ ਅਤੇ ਜ਼ਕਾਤ ਅਦਾ ਕਰਨ, ਇਹੋ ਸੱਚਾ ਧਰਮ ਹੈ।

98:6

إِنَّ ٱلَّذِينَ كَفَرُواْ مِنۡ أَهۡلِ ٱلۡكِتَٰبِ وَٱلۡمُشۡرِكِينَ فِي نَارِ جَهَنَّمَ خَٰلِدِينَ فِيهَآۚ أُوْلَـٰٓئِكَ هُمۡ شَرُّ ٱلۡبَرِيَّةِ ﴿6﴾

Transliteration: Inna allatheena kafaroo min ahli alkitabi waalmushrikeena fee nari jahannama khalideena feeha olaika hum sharru albariyyati

Translation: ਬੇਸ਼ੱਕ ਅਹਲੇ ਕਿਤਾਬ (ਤੌਰੈਤ ਅਤੇ ਇੰਜੀਲ ਦੇ ਮੰਣਨ ਵਾਲਿਆਂ) ਵਿੱਚੋਂ ਜਿਹੜੇ ਲੋਕਾਂ ਨੇ ਕੁਫ਼ਰ ਕੀਤਾ ਅਤੇ ਰੱਬ ਦਾ ਸਾਂਝੀ ਬਣਾਉਣ ਵਾਲੇ (ਮੁਸ਼ਰਿਕ) ਨਰਕ ਦੀ ਅੱਗ ਵਿਚ ਸੁੱਟੇ ਜਾਣਗੇ, ਜਿੱਥੇ ਉਹ ਸਦਾ ਲਈ ਰਹਿਣਗੇ। ਉਹੀਓ ਸਭ ਤੋਂ ਭੈੜੀ ਮਖਲੂਕ ਹੈ।[1]

98:7

إِنَّ ٱلَّذِينَ ءَامَنُواْ وَعَمِلُواْ ٱلصَّـٰلِحَٰتِ أُوْلَـٰٓئِكَ هُمۡ خَيۡرُ ٱلۡبَرِيَّةِ ﴿7﴾

Transliteration: Inna allatheena amanoo waAAamiloo alssalihati olaika hum khayru albariyyati

Translation: ਪਰ ਜਿਹੜੇ ਈਮਾਨ ਲਿਆਏ ਅਤੇ ਉਹਨਾਂ ਨੇ ਨੇਕ ਕੰਮ ਵੀ ਕੀਤੇ, ਉਹੀਓ (ਸਾਰੀ) ਮਖ਼ਲੂਕ ਵਿੱਚੋਂ ਵਧੀਆ (ਲੋਕ) ਹਨ।

98:8

جَزَآؤُهُمۡ عِندَ رَبِّهِمۡ جَنَّـٰتُ عَدۡنٖ تَجۡرِي مِن تَحۡتِهَا ٱلۡأَنۡهَٰرُ خَٰلِدِينَ فِيهَآ أَبَدٗاۖ رَّضِيَ ٱللَّهُ عَنۡهُمۡ وَرَضُواْ عَنۡهُۚ ذَٰلِكَ لِمَنۡ خَشِيَ رَبَّهُۥ ﴿8﴾

Transliteration: Jazaohum AAinda rabbihim jannatu AAadnin tajree min tahtiha alanharu khalideena feeha abadan radiya Allahu AAanhum waradoo AAanhu thalika liman khashiya rabbahu

Translation: ਉਹਨਾਂ ਦੀ ਜਜ਼ਾ (ਵਧੀਆ ਬਦਲਾ) ਉਹਨਾਂ ਦੇ ਰੱਬ ਕੋਲ ਸਦਾ ਰਹਿਣ ਵਾਲੇ ਬਾਗ਼ ਹਨ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ। ਉਹ (ਈਮਾਨ ਵਾਲੇ) ਸਦਾ ਲਈ ਉਸ ਵਿਚ ਰਹਿਣਗੇ, ਅੱਲਾਹ ਉਹਨਾਂ ਤੋਂ ਰਾਜ਼ੀ ਹੈ ਅਤੇ ਉਹ ਅੱਲਾਹ ਤੋਂ ਰਾਜ਼ੀ ਹਨ। ਇਹ (ਬਦਲਾ) ਉਹਨਾਂ ਨੂੰ ਹੀ ਮਿਲਦਾ ਹੈ, ਜਿਹੜੇ ਆਪਣੇ ਰੱਬ ਤੋਂ ਡਰਦੇ ਹੈ।

Transliteration source: English Transliteration by Tanzil. Used under Tanzil's non-commercial terms; see the source and latest updates at Tanzil. Tanzil translation download