ਸੂਰਾ Al-Baqarah 2:203
۞وَٱذۡكُرُواْ ٱللَّهَ فِيٓ أَيَّامٖ مَّعۡدُودَٰتٖۚ فَمَن تَعَجَّلَ فِي يَوۡمَيۡنِ فَلَآ إِثۡمَ عَلَيۡهِ وَمَن تَأَخَّرَ فَلَآ إِثۡمَ عَلَيۡهِۖ لِمَنِ ٱتَّقَىٰۗ وَٱتَّقُواْ ٱللَّهَ وَٱعۡلَمُوٓاْ أَنَّكُمۡ إِلَيۡهِ تُحۡشَرُونَ ﴿٢٠٣﴾
◉
ਅਨੁਵਾਦ
(ਹੱਜ ਦੇ) ਇਹਨਾਂ ਗਿਣਤੀ ਦੇ ਕੁੱਝ ਦਿਨਾਂ ਵਿਚ ਤੁਸੀਂ ਵੱਧ ਤੋਂ ਵੱਧ ਅੱਲਾਹ ਨੂੰ ਯਾਦ ਕਰੋ।[37] ਫਿਰ ਜਿਹੜਾ ਕੋਈ ਛੇਤੀ ਕਰਕੇ ਦੋ ਦਿਨ ਵਿਚ ਹੀ (ਮਿਨਾ ਤੋਂ ਮੱਕੇ ਵੱਲ) ਮੁੜ ਆਵੇ ਤਾਂ ਕੋਈ ਗੁਨਾਹ ਨਹੀਂ ਅਤੇ ਜਿਸ ਨੇ ਮੁੜਨ ਵਿਚ ਇਕ ਦਿਨ ਦੀ ਦੇਰੀ ਕੀਤੀ ਤਾਂ ਵੀ ਕੋਈ ਗੁਨਾਹ ਨਹੀਂ। ਪਰ ਸ਼ਰਤ ਇਹ ਹੇ ਕਿ ਉਹ ਰੱਬ ਤੋਂ ਡਰਦਾ ਰਹੇ। ਤੁਸੀਂ ਸਾਰੇ ਅੱਲਾਹ ਤੋਂ ਹੀ ਡਰੋ ਅਤੇ ਚੰਗੀ ਤਰ੍ਹਾਂ ਜਾਣ ਲਓ ਕਿ ਇਕ ਦਿਨ ਉਸ ਦੀ ਹਜ਼ੂਰੀ ਵਿਚ ਇਕੱਠਾ ਹੋਣਾ ਹੇ।