ਸੂਰਾ Al-Baqarah 2:219
۞يَسۡـَٔلُونَكَ عَنِ ٱلۡخَمۡرِ وَٱلۡمَيۡسِرِۖ قُلۡ فِيهِمَآ إِثۡمٞ كَبِيرٞ وَمَنَٰفِعُ لِلنَّاسِ وَإِثۡمُهُمَآ أَكۡبَرُ مِن نَّفۡعِهِمَاۗ وَيَسۡـَٔلُونَكَ مَاذَا يُنفِقُونَۖ قُلِ ٱلۡعَفۡوَۗ كَذَٰلِكَ يُبَيِّنُ ٱللَّهُ لَكُمُ ٱلۡأٓيَٰتِ لَعَلَّكُمۡ تَتَفَكَّرُونَ ﴿٢١٩﴾
◉
ਅਨੁਵਾਦ
(ਹੇ ਨਬੀ!) ਲੋਕੀ ਤੁਹਾਥੋਂ ਸ਼ਰਾਬ ਅਤੇ ਜੂਅੇ ਬਾਰੇ ਪੁੱਛਦੇ ਹਨ, ਆਖ ਦਿਓ ਕਿ ਇਹਨਾਂ ਦੋਵਾਂ ਵਿਚ ਬਹੁਤ ਵੱਡਾ ਗੁਨਾਹ ਹੇ ਭਾਵੇ ਲੋਕਾਂ ਲਈ ਕੁੱਝ ਲਾਭ ਵੀ ਹਨ ਪਰੰਤੂ ਦੋਹਾਂ ਦਾ ਗੁਨਾਹ ਇਹਨਾਂ ਦੇ ਲਾਭ ਨਾਲੋਂ ਕੀਤੇ ਵੱਧਕੇ ਹੇ। ਉਹ ਇਹ ਵੀ ਪੁੱਛਦੇ ਹਨ ਕਿ (ਰੱਬ ਦੀ ਰਾਹ ਵਿਚ) ਕੀ ਖ਼ਰਚ ਕਰੀਏ ? ਆਖ ਦਿਓ ਕਿ ਜੋ ਵੀ ਤੁਹਾਡੀ ਲੋੜ ਤੋਂ ਵੱਧ ਹੇ (ਖ਼ਰਚ ਕਰੋ), ਤੁਹਾਡੇ (ਸਮਝਾਉਣ ਲਈ) ਅੱਲਾਹ ਆਪਣੇ ਹੁਕਮਾਂ ਨੇ ਇਸੇ ਤਰ੍ਹਾਂ ਸਪਸ਼ਟ ਕਰਦਾ ਹੇ ਤਾਂ ਜੋ ਤੁਸੀਂ ਸੋਚ ਵਿਚਾਰ ਕਰੋ।[41]