quranm◉

ਪੰਨਾ 23

Range
from 2:146 to 2:153
Surahs covered
ਅਨੁਵਾਦ
8 ਅਨੁਵਾਦ

◉

2:146

ٱلَّذِينَ ءَاتَيۡنَٰهُمُ ٱلۡكِتَٰبَ يَعۡرِفُونَهُۥ كَمَا يَعۡرِفُونَ أَبۡنَآءَهُمۡۖ وَإِنَّ فَرِيقٗا مِّنۡهُمۡ لَيَكۡتُمُونَ ٱلۡحَقَّ وَهُمۡ يَعۡلَمُونَ ﴿146﴾

ਜਿਨ੍ਹਾਂ ਲੋਕਾਂ ਨੂੰ ਅਸੀਂ ਕਿਤਾਬਾਂ ਦਿੱਤੀਆਂ ਉਹ ਇਸ (ਰਸੂਲ) ਨੂੰ ਇੰਜ ਪਛਾਣਦੇ ਹਨ ਜਿਵੇਂ ਆਪਣੇ ਪੁੱਤਰਾਂ ਨੰ ਪਛਾਣਦੇ ਹਨ। ਪਰ ਇਹਨਾਂ ਵਿੱਚੋਂ ਇਕ ਟੋਲਾ ਹਕ ਨੂੰ ਜਾਣ ਬੁਝ ਕੇ ਲੁਕਾ ਰਿਹਾ ਹੈ ਜਦ ਕਿ ਉਹ (ਸੱਚਾਈ ਨੂੰ) ਭਲੀਭਾਂਤ ਜਾਣਦਾ ਹੈ।

2:147

ٱلۡحَقُّ مِن رَّبِّكَ فَلَا تَكُونَنَّ مِنَ ٱلۡمُمۡتَرِينَ ﴿147﴾

ਬੇਸ਼ੱਕ ਤੁਹਾਡੇ ਰੱਬ ਵੱਲੋਂ ਇਹੋ ਹੱਕ ਵਾਲੀ ਗੱਲ ਹੈ, ਸੋ ਤੁਸੀਂ ਇਸ ਬਾਰੇ ਕਿਸੇ ਸੰਦੇਹ ਵਿਚ ਨਾ ਪੁਓ।

2:148

وَلِكُلّٖ وِجۡهَةٌ هُوَ مُوَلِّيهَاۖ فَٱسۡتَبِقُواْ ٱلۡخَيۡرَٰتِۚ أَيۡنَ مَا تَكُونُواْ يَأۡتِ بِكُمُ ٱللَّهُ جَمِيعًاۚ إِنَّ ٱللَّهَ عَلَىٰ كُلِّ شَيۡءٖ قَدِيرٞ ﴿148﴾

ਹਰੇਕ ਲਈ ਇਕ ਦਿਸ਼ਾ ਹੈ ਜਿਸ ਵੱਲ ਉਹ ਮੁੜਦਾ ਹੈ। ਸੋ ਤੁਸੀਂ ਨੇਕੀਆਂ ਕਰਨ ਵਿਚ ਇਕ ਦੂਜੇ ਤੋਂ ਅਗਾਂਹ ਵੱਧੋ। ਤੁਸੀਂ ਜਿੱਥੇ ਵੀ ਹੋਵੋਗੇ ਅੱਲਾਹ ਤੁਹਾਨੂੰ ਸਭ ਨੂੰ (ਇਸੇ ਦਿਸ਼ਾ ਵੱਲ) ਲੈ ਆਵੇਗਾ। ਬੇਸ਼ੱਕ ਅੱਲਾਹ ਹਰ ਪ੍ਰਕਾਰ ਦੀ ਸਮਰਥਾ ਰਖਦਾ ਹੈ।

2:149

وَمِنۡ حَيۡثُ خَرَجۡتَ فَوَلِّ وَجۡهَكَ شَطۡرَ ٱلۡمَسۡجِدِ ٱلۡحَرَامِۖ وَإِنَّهُۥ لَلۡحَقُّ مِن رَّبِّكَۗ وَمَا ٱللَّهُ بِغَٰفِلٍ عَمَّا تَعۡمَلُونَ ﴿149﴾

(ਹੇ ਨਬੀ!) ਤੁਸੀਂ ਜਿੱਥੇ ਵੀ ਹੋਵੋ ਹੋ ਕੇ ਲੰਘੋ ਆਪਣਾ ਮੂੰਹ (ਨਮਾਜ਼ ਵੇਲੇ) ਮਸਜਿਦੇ ਹਰਾਮ (ਖ਼ਾਨਾ-ਕਾਅਬਾ) ਵੱਲ ਕਰ ਲਿਆ ਕਰੋ ਅਤੇ ਇਹ ਤੁਹਾਡੇ ਰੱਬ ਵੱਲੋਂ ਇਨਸਾਫ਼ ਵਾਲਾ ਫ਼ੈਸਲਾ ਹੈ ਅਤੇ ਅੱਲਾਹ ਤੁਹਾਡੇ ਕੀਤੇ ਅਮਲਾਂ ਤੋਂ ਬੇਖ਼ਬਰ ਨਹੀਂ।

2:150

وَمِنۡ حَيۡثُ خَرَجۡتَ فَوَلِّ وَجۡهَكَ شَطۡرَ ٱلۡمَسۡجِدِ ٱلۡحَرَامِۚ وَحَيۡثُ مَا كُنتُمۡ فَوَلُّواْ وُجُوهَكُمۡ شَطۡرَهُۥ لِئَلَّا يَكُونَ لِلنَّاسِ عَلَيۡكُمۡ حُجَّةٌ إِلَّا ٱلَّذِينَ ظَلَمُواْ مِنۡهُمۡ فَلَا تَخۡشَوۡهُمۡ وَٱخۡشَوۡنِي وَلِأُتِمَّ نِعۡمَتِي عَلَيۡكُمۡ وَلَعَلَّكُمۡ تَهۡتَدُونَ ﴿150﴾

(ਹੇ ਨਬੀ) ਤੁਸੀਂ ਜਿੱਥੇ ਵੀ ਹੋ ਕੇ ਲੰਘੋ ਅਪਣਾ ਮੂੰਹ ਮਸਜਿਦੇ ਹਰਾਮ ਵੱਲ (ਨਮਾਜ਼ ਵੇਲੇ) ਕਰ ਲਿਆ ਕਰੋ ਅਤੇ (ਹੇ ਮੁਸਲਮਾਨੋ) ਤੁਸੀਂ ਵੀ ਜਿੱਥੇ ਵੀ ਹੋਵੋ ਆਪਣਾ ਮੂੰਹ (ਨਮਾਜ਼ ਵੇਲੇ) ਉਸੇ (ਖ਼ਾਨਾ-ਕਾਅਬਾ) ਵੱਲ ਕਰ ਲਿਆ ਕਰੋ ਤਾਂ ਜੋ ਲੋਕਾਂ ਨੂੰ ਤੁਹਾਡੇ ਵਿਰੁੱਧ (ਬੋਲਣ ਲਈ) ਕੋਈ ਦਲੀਲ ਨਾ ਮਿਲੇ। ਹਾਂ! ਇਹਨਾਂ ਵਿੱਚੋਂ ਜਿਹੜੇ ਜ਼ਾਲਿਮ ਹਨ (ਉਹ ਬੋਲਦੇ ਰਹਿਣਗੇ) ਤੁਸੀਂ ਉਹਨਾਂ ਤੋਂ ਨਾ ਡਰੋ ਕੇਵਲ ਮੈਥੋਂ ਹੀ ਡਰੋ ਤਾਂ ਜੋ ਮੈਂ ਤੁਹਾਡੇ ’ਤੇ ਆਪਣੀਆਂ ਸਾਰੀਆਂ ਨਿਅਮਤਾਂ ਪੂਰੀਆਂ ਕਰ ਦੇਵਾਂ ਤਾਂ ਜੋ ਤੁਸੀਂ ਸਿੱਧੀ ਰਾਹ ਪ੍ਰਾਪਤ ਕਰ ਸਕੋ।

2:151

كَمَآ أَرۡسَلۡنَا فِيكُمۡ رَسُولٗا مِّنكُمۡ يَتۡلُواْ عَلَيۡكُمۡ ءَايَٰتِنَا وَيُزَكِّيكُمۡ وَيُعَلِّمُكُمُ ٱلۡكِتَٰبَ وَٱلۡحِكۡمَةَ وَيُعَلِّمُكُم مَّا لَمۡ تَكُونُواْ تَعۡلَمُونَ ﴿151﴾

ਅਸੀਂ ਤੁਹਾਡੇ ਲਈ ਤੁਹਾਡੇ ਵਿੱਚੋਂ ਹੀ ਇਕ ਰਸੂਲ (ਨਿਅਮਤ ਵਜੋਂ) ਭੇਜਿਆ ਹੈ, ਉਹ ਤੁਹਾਨੂੰ ਸਾਡੀਆਂ ਆਇਤਾਂ (.ਕੁਰਆਨ) ਸੁਣਾਉਂਦਾ ਹੈ ਅਤੇ ਤੁਹਾਨੂੰ ਪਾਕ ਕਰਦਾ ਰੁ ਅਤੇ ਤੁਹਾਨੂੰ ਕਿਤਾਬ ਅਤੇ ਹਿਕਮਤ (.ਕੁਰਆਨ ਤੇ ਹਦੀਸ) ਦੀ ਸਿੱਖਿਆ ਦਿੰਦਾ ਹੈ ਅਤੇ ਤੁਹਾਨੂੰ ਉਹ ਗੱਲਾਂ ਸਿਖਾਉਂਦਾ ਹੈ ਜਿਨ੍ਹਾਂ ਨੂੰ ਤੁਸੀਂ (ਉੱਕਾ ਹੀ) ਨਹੀਂ ਜਾਣਦੇ ਸੀ।

2:152

فَٱذۡكُرُونِيٓ أَذۡكُرۡكُمۡ وَٱشۡكُرُواْ لِي وَلَا تَكۡفُرُونِ ﴿152﴾

ਸੋ ਤੁਸੀਂ (ਹੇ ਈਮਾਨ ਵਾਲਿਓ!) ਮੈਨੂੰ ਯਾਦ ਰੱਖੋ ਮੈਂ ਤੁਹਾਨੂੰ ਯਾਦ ਰਖਾਂਗਾ।[23] ਤੁਸੀਂ ਮੇਰਾ ਸ਼ੁਕਰ ਅਦਾ ਕਰੋ ਮੇਰੀ ਨਾ-ਸ਼ੁਕਰੀ ਨਾ ਕਰੋ।

2:153

يَـٰٓأَيُّهَا ٱلَّذِينَ ءَامَنُواْ ٱسۡتَعِينُواْ بِٱلصَّبۡرِ وَٱلصَّلَوٰةِۚ إِنَّ ٱللَّهَ مَعَ ٱلصَّـٰبِرِينَ ﴿153﴾

ਹੇ ਈਮਾਨ ਵਾਲਿਓ! ਤੁਸੀਂ (ਅੱਲਾਹ ਤੋਂ) ਸਬਰ ਅਤੇ ਨਮਾਜ਼ ਰਾਹੀਂ ਮਦਦ ਮੰਗੋ ਬੇਸ਼ੱਕ ਅੱਲਾਹ ਸਬਰ ਕਰਨ ਵਾਲਿਆਂ ਦਾ ਸਾਥ ਦਿੰਦਾ ਹੈ।