فَمَنۡ خَافَ مِن مُّوصٖ جَنَفًا أَوۡ إِثۡمٗا فَأَصۡلَحَ بَيۡنَهُمۡ فَلَآ إِثۡمَ عَلَيۡهِۚ إِنَّ ٱللَّهَ غَفُورٞ رَّحِيمٞ ﴿182﴾فَمَنۡ خَافَ مِن مُّوصٖ جَنَفًا أَوۡ إِثۡمٗا فَأَصۡلَحَ بَيۡنَهُمۡ فَلَآ إِثۡمَ عَلَيۡهِۚ إِنَّ ٱللَّهَ غَفُورٞ رَّحِيمٞ
ਫਿਰ ਜੇ ਕਿਸੇ ਵਸੀਅਤ ਨੂੰ ਕਰਨ ਵਾਲੇ ਵੱਲੋਂ ਕਿਸੇ ਦਾ ਹੱਕ ਮਾਰਨ ਜਾਂ ਕਿਸੇ ਗੁਨਾਹ ਹੋਣ ਦਾ ਡਰ ਹੋਵੇ ਅਤੇ ਉਹ (ਹੱਕਦਾਰਾਂ ਵਿਚਾਲੇ) ਸਮਝੌਤਾ ਕਰਾ ਦੇਵੇ ਤਾਂ ਇਸ ਵਿਚ ਕੋਈ ਹਰਜ ਨਹੀਂ। ਬੇਸ਼ੱਕ ਅੱਲਾਹ (ਭੁੱਲਾਂ ਨੂੰ) ਬਖ਼ਸ਼ਣ ਵਾਲਾ ਅਤੇ ਅਤਿ ਰਹਿਮ ਕਰਨ ਵਾਲਾ ਹੇ।
يَـٰٓأَيُّهَا ٱلَّذِينَ ءَامَنُواْ كُتِبَ عَلَيۡكُمُ ٱلصِّيَامُ كَمَا كُتِبَ عَلَى ٱلَّذِينَ مِن قَبۡلِكُمۡ لَعَلَّكُمۡ تَتَّقُونَ ﴿183﴾يَـٰٓأَيُّهَا ٱلَّذِينَ ءَامَنُواْ كُتِبَ عَلَيۡكُمُ ٱلصِّيَامُ كَمَا كُتِبَ عَلَى ٱلَّذِينَ مِن قَبۡلِكُمۡ لَعَلَّكُمۡ تَتَّقُونَ
ਹੇ ਲੋਕੋ! ਜਿਹੜੇ ਈਮਾਨ ਲਿਆਏ ਹੋ! ਤੁਹਾਡੇ ’ਤੇ ਸੌਮ[26] (ਰੋਜ਼ੇ ਰਖਣਾ) ਉਸੇ ਤਰ੍ਹਾਂ ਫ਼ਰਜ਼ ਕੀਤੇ ਗਏ ਹਨ ਜਿਵੇਂ ਉਹਨਾਂ ਲੋਕਾਂ ਉੱਤੇ ਫ਼ਰਜ਼ ਕੀਤੇ ਗਏ ਸੀ ਜਿਹੜੇ ਤੁਹਾਥੋਂ ਪਹਿਲਾਂ (ਨਬੀਆਂ ਦੇ ਪੈਰੋਕਾਰ) ਗੁਜ਼ਰ ਚੁੱਕੇ ਹਨ ਤਾਂ ਜੋ ਤੁਸੀਂ ਰੱਬ ਤੋਂ ਡਰਨ ਵਾਲੇ ਬਣ ਜਾਵੋ।
أَيَّامٗا مَّعۡدُودَٰتٖۚ فَمَن كَانَ مِنكُم مَّرِيضًا أَوۡ عَلَىٰ سَفَرٖ فَعِدَّةٞ مِّنۡ أَيَّامٍ أُخَرَۚ وَعَلَى ٱلَّذِينَ يُطِيقُونَهُۥ فِدۡيَةٞ طَعَامُ مِسۡكِينٖۖ فَمَن تَطَوَّعَ خَيۡرٗا فَهُوَ خَيۡرٞ لَّهُۥۚ وَأَن تَصُومُواْ خَيۡرٞ لَّكُمۡ إِن كُنتُمۡ تَعۡلَمُونَ ﴿184﴾أَيَّامٗا مَّعۡدُودَٰتٖۚ فَمَن كَانَ مِنكُم مَّرِيضًا أَوۡ عَلَىٰ سَفَرٖ فَعِدَّةٞ مِّنۡ أَيَّامٍ أُخَرَۚ وَعَلَى ٱلَّذِينَ يُطِيقُونَهُۥ فِدۡيَةٞ طَعَامُ مِسۡكِينٖۖ فَمَن تَطَوَّعَ خَيۡرٗا فَهُوَ خَيۡرٞ لَّهُۥۚ وَأَن تَصُومُواْ خَيۡرٞ لَّكُمۡ إِن كُنتُمۡ تَعۡلَمُونَ
ਇਹ (ਰੋਜ਼ੇ) ਗਿਣਤੀ ਦੇ ਕੁੱਝ ਦਿਨਾਂ ਲਈ ਹਨ। ਜੇ ਤੁਹਾਡੇ ਵਿੱਚੋਂ ਕੋਈ ਬੀਮਾਰ ਹੋਵੇ ਜਾਂ ਸਫ਼ਰ ’ਤੇ ਹੋਵੇ ਤਾਂ ਉਹ (ਛੱਡੇ ਹੋਏ) ਰੋਜ਼ਿਆਂ ਦੀ ਗਿਣਤੀ ਨੂੰ ਦੂਜੇ ਦਿਨਾਂ ਵਿਚ ਪੂਰੀ ਕਰ ਲਵੇ ਜੇ ਕੋਈ ਰੋਜ਼ੇ ਰੱਖਣ ਦੀ ਤਾਕਤ ਰੱਖਦਾ ਹੋਵੇ (ਫਿਰ ਵੀ ਰੋਜ਼ਾ ਨਾ ਰੱਖੇ) ਤਾਂ ਫ਼ਿਦਿਯਾ [27] ਅਦਾ ਕਰੇ (ਭਾਵ ਬਦਲੇ ਵਿਚ ਇਕ ਮੁਥਾਜ ਨੂੰ ਭੋਜਨ ਕਰਵਾਉਣਾ ਹੇ) ਜੇ ਕੋਈ ਆਪਣੀ ਖ਼ੁਸ਼ੀ ਨਾਲ (ਵੱਧ) ਨੇਕੀ ਕਰੇ ਤਾਂ ਇਹ ਉਸ ਲਈ ਵਧੀਆ ਹੇ। ਜੇ ਤੁਸੀਂ ਸੱਚ ਜਾਣੋ ਤਾਂ ਰੋਜ਼ਾ ਰੱਖਣਾ ਤੁਹਾਡੇ ਲਈ ਵਧੇਰੇ ਵਧੀਆ ਹੇ।
شَهۡرُ رَمَضَانَ ٱلَّذِيٓ أُنزِلَ فِيهِ ٱلۡقُرۡءَانُ هُدٗى لِّلنَّاسِ وَبَيِّنَٰتٖ مِّنَ ٱلۡهُدَىٰ وَٱلۡفُرۡقَانِۚ فَمَن شَهِدَ مِنكُمُ ٱلشَّهۡرَ فَلۡيَصُمۡهُۖ وَمَن كَانَ مَرِيضًا أَوۡ عَلَىٰ سَفَرٖ فَعِدَّةٞ مِّنۡ أَيَّامٍ أُخَرَۗ يُرِيدُ ٱللَّهُ بِكُمُ ٱلۡيُسۡرَ وَلَا يُرِيدُ بِكُمُ ٱلۡعُسۡرَ وَلِتُكۡمِلُواْ ٱلۡعِدَّةَ وَلِتُكَبِّرُواْ ٱللَّهَ عَلَىٰ مَا هَدَىٰكُمۡ وَلَعَلَّكُمۡ تَشۡكُرُونَ ﴿185﴾شَهۡرُ رَمَضَانَ ٱلَّذِيٓ أُنزِلَ فِيهِ ٱلۡقُرۡءَانُ هُدٗى لِّلنَّاسِ وَبَيِّنَٰتٖ مِّنَ ٱلۡهُدَىٰ وَٱلۡفُرۡقَانِۚ فَمَن شَهِدَ مِنكُمُ ٱلشَّهۡرَ فَلۡيَصُمۡهُۖ وَمَن كَانَ مَرِيضًا أَوۡ عَلَىٰ سَفَرٖ فَعِدَّةٞ مِّنۡ أَيَّامٍ أُخَرَۗ يُرِيدُ ٱللَّهُ بِكُمُ ٱلۡيُسۡرَ وَلَا يُرِيدُ بِكُمُ ٱلۡعُسۡرَ وَلِتُكۡمِلُواْ ٱلۡعِدَّةَ وَلِتُكَبِّرُواْ ٱللَّهَ عَلَىٰ مَا هَدَىٰكُمۡ وَلَعَلَّكُمۡ تَشۡكُرُونَ
ਰਮਜ਼ਾਨ ਉਹ ਮਹੀਨਾਂ ਹੇ ਜਿਸ ਵਿਚ .ਕੁਰਆਨ ਨਾਜ਼ਿਲ ਕੀਤਾ ਗਿਆ ਜਿਹੜਾ ਲੋਕਾਂ ਲਈ ਹਿਦਾਇਤ ਹੇ ਅਤੇ ਇਸ ਵਿਚ ਸਪਸ਼ਟ ਅਤੇ ਸੱਚ ਨੂੰ ਝੂਠ ਤੋਂ ਵੱਖ ਵੱਖ ਕਰਨ ਵਾਲੀਆਂ ਦਲੀਲਾਂ ਹਨ। ਜਿਹੜਾ ਵੀ ਤੁਹਾਡੇ ਵਿੱਚੋਂ ਇਸ ਮਹੀਨੇ ਨੂੰ ਪਾਵੇ ਤਾਂ ਉਸ ਨੂੰ ਇਸ ਮਹੀਨੇ ਦੇ ਰੋਜ਼ੇ ਰੱਖਣੇ ਚਾਹੀਦੇ ਹਨ।[28] ਜੇ ਕੋਈ ਬਿਮਾਰ ਹੋਵੇ ਜਾਂ ਸਫ਼ਰ ’ਤੇ ਹੋਵੇ ਤਾਂ ਉਹ (ਛੱਡੇ ਹੋਏ ਰੋਜ਼ਿਆਂ ਦੀ) ਗਿਣਤੀ ਦੂਜੇ ਦਿਨਾਂ ਵਿਚ ਪੂਰੀ ਕਰ ਲਵੇ। ਅੱਲਾਹ ਤੁਹਾਡੇ ਲਈ ਆਸਾਨੀ ਚਾਹੁੰਦਾ ਹੇ, ਉਹ ਤੁਹਾਡੇ ਲਈ ਤੰਗੀ ਨਹੀਂ ਚਾਹੁੰਦਾ। ਜਦੋਂ ਤੁਸੀਂ ਰੋਜ਼ਿਆਂ ਦੀ ਗਿਣਤੀ ਪੂਰੀ ਕਰ ਲਵੋ ਤਾਂ ਇਸ ਲਈ ਰੱਬ ਦੀ ਵਡਿਆਈ ਬਿਆਨ ਕਰੋ ਕਿ ਉਸ ਨੇ ਤੁਹਾ` ਹਿਦਾਇਤ ਦਿੱਤੀ ਤਾਂ ਜੋ ਤੁਸੀਂ ਉਸ ਦਾ ਧੰਨਵਾਦ ਕਰੋ।
وَإِذَا سَأَلَكَ عِبَادِي عَنِّي فَإِنِّي قَرِيبٌۖ أُجِيبُ دَعۡوَةَ ٱلدَّاعِ إِذَا دَعَانِۖ فَلۡيَسۡتَجِيبُواْ لِي وَلۡيُؤۡمِنُواْ بِي لَعَلَّهُمۡ يَرۡشُدُونَ ﴿186﴾وَإِذَا سَأَلَكَ عِبَادِي عَنِّي فَإِنِّي قَرِيبٌۖ أُجِيبُ دَعۡوَةَ ٱلدَّاعِ إِذَا دَعَانِۖ فَلۡيَسۡتَجِيبُواْ لِي وَلۡيُؤۡمِنُواْ بِي لَعَلَّهُمۡ يَرۡشُدُونَ
(ਹੇ ਨਬੀ!) ਜਦੋਂ ਮੇਰੇ ਬੰਦੇ ਤੁਹਾਥੋਂ ਮੇਰੇ ਬਾਰੇ ਪੁੱਛਣ (ਕਿ ਮੈਂ ਕਿੱਥੇ ਹਾਂ) ਤਾਂ ਆਖ ਦਿਓ ਕਿ ਮੈਂ ਉਹਨਾਂ ਦੇ ਅੰਗ-ਸੰਗ ਹੀ ਹਾਂ [29] ਜਦੋਂ ਵੀ ਉਹ ਮੈਂਥੋਂ ਦੁਆਵਾਂ ਕਰਦੇ ਹਨ ਤਾਂ ਮੈਂ ਉਹਨਾਂ ਦੀਆਂ ਦੁਆਵਾਂ ਨੂੰ ਕਬੂਲ ਕਰਦਾ ਹਾਂ ਸੋ ਉਹਨਾਂ ਨੂ ਚਾਹੀਦਾ ਹੇ ਕਿ ਮੇਰੇ ਹੁਕਮਾਂ ਦੀ ਪਾਲਣਾ ਕਰਨ ਅਤੇ ਮੇਰੇ ਉੱਤੇ ਹੀ ਈਮਾਨ ਲਿਆਉਣ ਤਾਂ ਜੋ ਉਹ ਹਿਦਾਇਤ ਪ੍ਰਾਪਤ ਕਰ ਸਕਣ।