quranm◉

ਪੰਨਾ 301

Range
from 18:62 to 18:74
Surahs covered
ਅਨੁਵਾਦ
13 ਅਨੁਵਾਦ

◉

18:62

فَلَمَّا جَاوَزَا قَالَ لِفَتَىٰهُ ءَاتِنَا غَدَآءَنَا لَقَدۡ لَقِينَا مِن سَفَرِنَا هَٰذَا نَصَبٗا ﴿62﴾

ਜਦੋਂ ਉਹ ਦੋਵੇਂ ਉਥਿਓਂ ਅੱਗੇ ਤੁਰੇ ਤਾਂ ਮੂਸਾ ਨੇ ਆਪਣੇ ਸਾਥੀ ਨੂੰ ਆਖਿਆ ਕਿ ਲਿਆ ਸਾਡਾ ਨਾਸ਼ਤਾ! ਅਸੀਂ ਤਾਂ ਇਸ ਸਫ਼ਰ ਤੋਂ ਬੁਰੀ ਤਰ੍ਹਾਂ ਥੱਕ ਗਏ ਹਾਂ।

18:63

قَالَ أَرَءَيۡتَ إِذۡ أَوَيۡنَآ إِلَى ٱلصَّخۡرَةِ فَإِنِّي نَسِيتُ ٱلۡحُوتَ وَمَآ أَنسَىٰنِيهُ إِلَّا ٱلشَّيۡطَٰنُ أَنۡ أَذۡكُرَهُۥۚ وَٱتَّخَذَ سَبِيلَهُۥ فِي ٱلۡبَحۡرِ عَجَبٗا ﴿63﴾

ਉਸ (ਸਾਥੀ) ਨੇ ਆਖਿਆ, ਕੀ ਤੁਸੀਂ ਵੇਖਿਆ ਸੀ ਜਦੋਂ ਅਸੀਂ ਇਕ ਚੱਟਾਨ ਲਾਗੇ ਰੁਕੇ ਸਾਂ, ਤਾਂ ਮੈਂ ਉੱਥੇ ਹੀ ਮੱਛੀ ਨੂੰ ਭੁੱਲ ਆਇਆ ਤੇ ਸ਼ੈਤਾਨ ਨੇ ਮੈਨੂੰ ਭੁਲਾ ਦਿੱਤਾ ਕਿ ਮੈਨੂੰ ਤੁਹਾਨੂੰ ਇਸ ਦੀ ਖ਼ਬਰ ਦਿੰਦਾ, ਉਹ (ਮੱਛੀ) ਤਾਂ ਬੜੇ ਹੀ ਅਜੀਬ ਢੰਗ ਨਾਲ ਦਰਿਆ ਵਿਚ ਰਸਤਾ ਬਣਾ ਕੇ ਚਲੀ ਗਈ।

18:64

قَالَ ذَٰلِكَ مَا كُنَّا نَبۡغِۚ فَٱرۡتَدَّا عَلَىٰٓ ءَاثَارِهِمَا قَصَصٗا ﴿64﴾

ਮੂਸਾ ਨੇ ਆਖਿਆ, ਇਹੋ ਥਾਂ ਤਾਂ ਅਸੀਂ ਚਾਹੁੰਦੇ ਸੀ। ਫੇਰ ਉਹ ਆਪਣੇ ਪੈਰਾਂ ਦੇ ਨਿਸ਼ਾਨ ਵੇਖਦੇ ਹੋਏ (ਉਸੇ ਥਾਂ) ਮੁੜ ਆਏ।

18:65

فَوَجَدَا عَبۡدٗا مِّنۡ عِبَادِنَآ ءَاتَيۡنَٰهُ رَحۡمَةٗ مِّنۡ عِندِنَا وَعَلَّمۡنَٰهُ مِن لَّدُنَّا عِلۡمٗا ﴿65﴾

ਉੱਥੇ ਉਹਨਾਂ ਨੇ ਸਾਡੇ ਬੰਦਿਆਂ ਵਿੱਚੋਂ ਇਕ ਬੰਦਾ (ਖ਼ਿਜ਼ਰ ਨੂੰ) ਵੇਖਿਆ, ਜਿਸ ਨੂੰ ਅਸੀਂ ਆਪਣੇ ਵਲੋਂ ਮਿਹਰਾਂ ਨਾਲ ਨਿਵਾਜ਼ਿਆ ਸੀ ਅਤੇ ਉਸ ਨੂੰ ਆਪਣੇ ਵੱਲੋਂ ਇਕ ਵਿਸ਼ੇਸ਼ ਗਿਆਨ ਵੀ ਬਖ਼ਸ਼ਿਆ।

18:66

قَالَ لَهُۥ مُوسَىٰ هَلۡ أَتَّبِعُكَ عَلَىٰٓ أَن تُعَلِّمَنِ مِمَّا عُلِّمۡتَ رُشۡدٗا ﴿66﴾

ਮੂਸਾ ਨੇ ਉਸ (ਖ਼ਿਜ਼ਰ) ਨੂੰ ਪੁੱਛਿਆ, ਕੀ ਮੈਂ ਤੁਹਾਡੇ ਸੰਗ ਰਹਿ ਸਕਦਾ ਹਾਂ ਕਿ ਤੁਸੀਂ ਮੈਨੂੰ ਵੀ ਉਸ ਗਿਆਨ ਵਿੱਚੋਂ ਸਿਖਾਓ ਜਿਹੜੀ ਭਲਾਈ (ਹਿਕਮਤ) ਤੁਹਾਨੂੰ ਸਿਖਾਈ ਗਈ ਹੈ ?

18:67

قَالَ إِنَّكَ لَن تَسۡتَطِيعَ مَعِيَ صَبۡرٗا ﴿67﴾

ਉਸ (ਖ਼ਿਜ਼ਰ) ਨੇ ਆਖਿਆ ਕਿ ਤੁਸੀਂ ਮੇਰੇ ਸੰਗ (ਰਹਿ ਕੇ) ਸਬਰ ਨਹੀਂ ਕਰ ਸਕਦੇ।

18:68

وَكَيۡفَ تَصۡبِرُ عَلَىٰ مَا لَمۡ تُحِطۡ بِهِۦ خُبۡرٗا ﴿68﴾

ਅਤੇ ਜਿਸ ਚੀਜ਼ ਦਾ ਤੁਹਾਨੂੰ ਗਿਆਨ ਹੀ ਨਾ ਹੋਵੇ ਉਸ ’ਤੇ ਸਬਰ ਹੋ ਵੀ ਕਿਵੇਂ ਸਕਦਾ ਹੈ ?

18:69

قَالَ سَتَجِدُنِيٓ إِن شَآءَ ٱللَّهُ صَابِرٗا وَلَآ أَعۡصِي لَكَ أَمۡرٗا ﴿69﴾

ਮੂਸਾ ਨੇ ਕਿਹਾ ਕਿ “ਇੰਸ਼ਾ ਅੱਲਾਹ” (ਰੱਬ ਨੇ ਚਾਹਿਆ), ਤੁਸੀਂ ਮੈਨੂੰ ਸਬਰ ਕਰਨ ਵਾਲਿਆਂ ਵਿੱਚੋਂ ਪਾਓਗੇ ਅਤੇ ਮੈਂ ਕਿਸੇ ਵੀ ਗੱਲ ਵਿਚ ਤੁਹਾਡੀ ਨਾ-ਫ਼ਰਮਾਨੀ ਨਹੀਂ ਕਰਾਂਗੇ।

18:70

قَالَ فَإِنِ ٱتَّبَعۡتَنِي فَلَا تَسۡـَٔلۡنِي عَن شَيۡءٍ حَتَّىٰٓ أُحۡدِثَ لَكَ مِنۡهُ ذِكۡرٗا ﴿70﴾

ਉਸ (ਖ਼ਿਜ਼ਰ) ਨੇ ਕਿਹਾ ਕਿ ਚੰਗਾ ਜੇ ਤੁਸੀਂ ਮੇਰੇ ਨਾਲ ਚੱਲਣ ਲਈ ਜ਼ਿੱਦ ਕਰਦੇ ਹੋ ਤਾਂ ਯਾਦ ਰੱਖੋ ਕਿ ਕਿਸੇ ਵੀ ਚੀਜ਼ ਪ੍ਰਤੀ ਮੈਥੋਂ ਨਾ ਪੁੱਛਣਾ ਜਦੋਂ ਤੀਕ ਮੈਂ ਆਪ ਹੀ ਉਸ ਬਾਰੇ ਤੁਹਾਡੇ ਨਾਲ ਕੋਈ ਚਰਚਾ ਨਾ ਕਰਾਂ।

18:71

فَٱنطَلَقَا حَتَّىٰٓ إِذَا رَكِبَا فِي ٱلسَّفِينَةِ خَرَقَهَاۖ قَالَ أَخَرَقۡتَهَا لِتُغۡرِقَ أَهۡلَهَا لَقَدۡ جِئۡتَ شَيۡـًٔا إِمۡرٗا ﴿71﴾

ਫੇਰ ਉਹ ਦੋਵੇਂ (ਮੂਸਾ ਤੇ ਖ਼ਿਜ਼ਰ) ਤੁਰ ਪਏ, ਇੱਥੋਂ ਤਕ ਕਿ ਉਹ ਇਕ ਕਿਸ਼ਤੀ ’ਤੇ ਸਵਾਰ ਹੋ ਗਏ ਤਾਂ ਉਸ (ਖ਼ਿਜ਼ਰ) ਨੇ ਕਿਸ਼ਤੀ ਦੇ ਤਖ਼ਤੇ ਤੋੜ ਦਿੱਤੇ (ਭਾਵ ਛੇਕ ਕਰ ਦਿੱਤਾ)। ਮੂਸਾ ਨੇ ਕਿਹਾ, ਕੀ ਤੁਸੀਂ ਇਸ ਨੂੰ ਇਸ ਲਈ ਤੋੜ ਰਹੇ ਹੋ ਤਾਂ ਜੋ ਕਿਸ਼ਤੀ ਦੇ ਸਵਾਰ ਡੁੱਬ ਜਾਣ ? ਇਹ ਤਾਂ ਤੁਸੀਂ ਇਕ ਭਿਆਨਕ ਕੰਮ ਕੀਤਾ ਹੈ।

18:72

قَالَ أَلَمۡ أَقُلۡ إِنَّكَ لَن تَسۡتَطِيعَ مَعِيَ صَبۡرٗا ﴿72﴾

ਉਸ (ਖ਼ਿਜ਼ਰ) ਨੇ ਕਿਹਾ ਕਿ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਕਿ ਤੁਸੀਂ (ਮੂਸਾ) ਮੇਰੇ ਨਾਲ (ਰਹਿ ਕੇ) ਸਬਰ ਨਹੀਂ ਕਰ ਸਕਦੇ।

18:73

قَالَ لَا تُؤَاخِذۡنِي بِمَا نَسِيتُ وَلَا تُرۡهِقۡنِي مِنۡ أَمۡرِي عُسۡرٗا ﴿73﴾

(ਮੂਸਾ ਨੇ) ਕਿਹਾ ਕਿ ਮੇਰੀ ਭੁੱਲ ਚੁੱਕ ’ਤੇ ਮੇਰੀ ਪਕੜ [3] ਨਾ ਕਰੋ ਅਤੇ ਮੇਰੇ ਬਾਰੇ ਇੰਨੀ ਕਰੜਾਈ ਤੋਂ ਕੰਮ ਨਾ ਲਓ।

18:74

فَٱنطَلَقَا حَتَّىٰٓ إِذَا لَقِيَا غُلَٰمٗا فَقَتَلَهُۥ قَالَ أَقَتَلۡتَ نَفۡسٗا زَكِيَّةَۢ بِغَيۡرِ نَفۡسٖ لَّقَدۡ جِئۡتَ شَيۡـٔٗا نُّكۡرٗا ﴿74﴾

ਫੇਰ ਉਹ ਦੋਵੇਂ ਤੁਰ ਪਏ ਇੱਥੋਂ ਤਕ ਕਿ ਉਹਨਾਂ ਨੂੰ ਇਕ ਬਾਲਕ ਮਿਿਲਆ ਉਸ (ਖ਼ਿਜ਼ਰ) ਨੇ ਉਸ ਨੂੰ ਮਾਰ ਦਿੱਤਾ ਮੂਸਾ ਨੇ ਕਿਹਾ ਕਿ ਤੁਸੀਂ ਤਾਂ ਇਕ ਨਿਰਦੋਸ਼ ਨੂੰ ਬਿਨਾਂ ਕਿਸੇ ਕਾਰਨ ਮਾਰ ਸੁੱਟਿਆ। ਤੁਸੀਂ ਤਾਂ ਬਹੁਤ ਹੀ ਭੈੜਾ ਕੰਮ ਕੀਤਾ ਹੈ।