quranm◉

ਪੰਨਾ 303

Range
from 18:84 to 18:97
Surahs covered
ਅਨੁਵਾਦ
14 ਅਨੁਵਾਦ

◉

18:84

إِنَّا مَكَّنَّا لَهُۥ فِي ٱلۡأَرۡضِ وَءَاتَيۡنَٰهُ مِن كُلِّ شَيۡءٖ سَبَبٗا ﴿84﴾

ਬੇਸ਼ੱਕ ਅਸੀਂ ਉਸ ਨੂੰ ਧਰਤੀ ਦੀ ਰਾਜ ਸੱਤਾ ਬਖ਼ਸ਼ੀ ਅਤੇ ਉਸ ਨੂੰ ਹਰ ਪ੍ਰਕਾਰ ਦੇ ਸਾਧਨਾਂ ਤੋਂ ਵੀ ਨਿਵਾਜ਼ਿਆ ਸੀ।

18:85

فَأَتۡبَعَ سَبَبًا ﴿85﴾

ਉਹ ਇਕ ਮੁਹਿਮ ’ਤੇ ਤੁਰ ਪਿਆ।

18:86

حَتَّىٰٓ إِذَا بَلَغَ مَغۡرِبَ ٱلشَّمۡسِ وَجَدَهَا تَغۡرُبُ فِي عَيۡنٍ حَمِئَةٖ وَوَجَدَ عِندَهَا قَوۡمٗاۖ قُلۡنَا يَٰذَا ٱلۡقَرۡنَيۡنِ إِمَّآ أَن تُعَذِّبَ وَإِمَّآ أَن تَتَّخِذَ فِيهِمۡ حُسۡنٗا ﴿86﴾

ਇੱਥੋਂ ਤੀਕ ਕਿ ਉਹ ਸੂਰਜ ਡੂਬਣ ਵਾਲੀ ਥਾਂ ਪਹੁੰਚ ਗਿਆ ਉਸ ਨੇ ਵੇਖਿਆ ਕਿ ਉਹ (ਸੂਰਜ) ਕਾਲੇ ਪਾਣੀ ਵਿਚ ਡੁਬ ਰਿਹਾ ਹੈ ਅਤੇ ਉੱਥੇ ਇਕ ਕੌੌਮ ਵੇਖੀ। ਅਸੀਂ ਆਖਿਆ ਕਿ ਹੇ ਜ਼ੁਲ ਕੁਰਨੈਨ! ਤੈਨੂੰ ਅਧਿਕਾਰ ਹੈ ਕਿ ਭਾਵੇਂ ਤੂੰ ਇਹਨਾਂ ਨੂੰ ਦੰਡਿਤ ਕਰ ਭਾਵੇਂ ਵਧੀਆ ਵਿਵਹਾਰ ਕਰ।

18:87

قَالَ أَمَّا مَن ظَلَمَ فَسَوۡفَ نُعَذِّبُهُۥ ثُمَّ يُرَدُّ إِلَىٰ رَبِّهِۦ فَيُعَذِّبُهُۥ عَذَابٗا نُّكۡرٗا ﴿87﴾

ਉਸ (ਜ਼ੁਲਕਰਨੈਨ) ਨੇ ਆਖਿਆ ਕਿ ਜਿਹੜੇ ਜ਼ਾਲਮ ਹਨ ਅਸੀਂ ਉਹਨਾਂ ਨੂੰ ਛੇਤੀ ਹੀ ਸਜ਼ਾ ਦੇਵਾਂਗੇ। ਫੇਰ ਉਹ ਆਪਣੇ ਰੱਬ ਵੱਲ ਪਰਤਾਏ ਜਾਣਗੇ ਜਿੱਥੇ ਉਹ ਉਸ ਨੂੰ ਕਰੜੀ ਸਜ਼ਾ ਦੇਵੇਗਾ।

18:88

وَأَمَّا مَنۡ ءَامَنَ وَعَمِلَ صَٰلِحٗا فَلَهُۥ جَزَآءً ٱلۡحُسۡنَىٰۖ وَسَنَقُولُ لَهُۥ مِنۡ أَمۡرِنَا يُسۡرٗا ﴿88﴾

ਅਤੇ ਜਿਹੜਾ ਕੋਈ ਈਮਾਨ ਲਿਆਵੇ ਤੇ ਅਮਲ ਵੀ ਨੇਕ ਕਰੇ, ਉਹਨਾਂ ਲਈ ਅੱਲਾਹ ਕੋਲ ਸੋਹਣਾ ਬਦਲਾ ਹੈ ਅਤੇ ਅਸੀਂ ਵੀ ਆਪਣੇ ਕੰਮਾਂ ਲਈ ਉਹਨਾਂ ਨੂੰ ਸੁਖਾਲੇ ਆਦੇਸ਼ ਦਿਆਂਗੇ।

18:89

ثُمَّ أَتۡبَعَ سَبَبًا ﴿89﴾

ਫੇਰ ਉਹ ਇਕ ਦੂਜੀ ਮੁਹਿਮ ਦੇ ਪਿੱਛੇ ਤੁਰ ਪਿਆ।

18:90

حَتَّىٰٓ إِذَا بَلَغَ مَطۡلِعَ ٱلشَّمۡسِ وَجَدَهَا تَطۡلُعُ عَلَىٰ قَوۡمٖ لَّمۡ نَجۡعَل لَّهُم مِّن دُونِهَا سِتۡرٗا ﴿90﴾

ਇੱਥੋਂ ਤੀਕ ਕਿ ਉਹ ਸੂਰਜ ਚੜ੍ਹਨ ਦੀ ਸੀਮਾ ’ਤੇ ਪਹੁੰਚ ਗਿਆ ਉਸ ਨੇ ਵੇਖਿਆ ਕਿ ਉਹ (ਸੂਰਜ) ਇਕ ਅਜਿਹੀ ਕੌਮ ’ਤੇ ਨਿਕਲ ਰਿਹਾ ਹੈ ਜਿਸ ਲਈ ਅਸੀਂ ਸੂਰਜ ਤੇ ਲੋਕਾਂ ਵਿਚਕਾਰ ਕੋਈ ਪੜਦਾ ਨਹੀਂ ਰੱਖਿਆ।

18:91

كَذَٰلِكَۖ وَقَدۡ أَحَطۡنَا بِمَا لَدَيۡهِ خُبۡرٗا ﴿91﴾

ਹਕੀਕਤ ਇਹੋ ਹੈ ਅਤੇ ਜੋ ਕੁੱਝ ਵੀ ਉਸ ਦੇ ਕੋਲ ਸੀ ਉਹ ਸਭ ਸਾਡੇ ਵਿਥਾਰ ਪੂਰਵਕ ਗਿਆਨ ਦੇ ਘੇਰੇ ਵਿਚ ਹੈ।

18:92

ثُمَّ أَتۡبَعَ سَبَبًا ﴿92﴾

ਫੇਰ ਉਹ ਇਕ ਹੋਰ ਮੁਹਿਮ ਦੇ ਪਿੱਛੇ ਤੁਰ ਪਿਆ।

18:93

حَتَّىٰٓ إِذَا بَلَغَ بَيۡنَ ٱلسَّدَّيۡنِ وَجَدَ مِن دُونِهِمَا قَوۡمٗا لَّا يَكَادُونَ يَفۡقَهُونَ قَوۡلٗا ﴿93﴾

ਜਦੋਂ ਉਹ ਦੋ ਦੀਵਾਰਾਂ ਦੇ (ਭਾਵ ਪਹਾੜਾਂ ਦੇ) ਵਿਚਾਲੇ ਪੁੱਜਿਆ ਤਾਂ ਉਸ ਨੂੰ ਉੱਥੇ ਇਕ ਕੌਮ ਵੇਖੀ ਜਿਹੜੀ ਕੋਈ ਵੀ ਗੱਲਬਾਤ ਸਮਝਣ ਵਿਚ ਅਸਮਰਥ ਲੱਗਦੀ ਸੀ।

18:94

قَالُواْ يَٰذَا ٱلۡقَرۡنَيۡنِ إِنَّ يَأۡجُوجَ وَمَأۡجُوجَ مُفۡسِدُونَ فِي ٱلۡأَرۡضِ فَهَلۡ نَجۡعَلُ لَكَ خَرۡجًا عَلَىٰٓ أَن تَجۡعَلَ بَيۡنَنَا وَبَيۡنَهُمۡ سَدّٗا ﴿94﴾

ਉਹ (ਕੌਮ) ਆਖਣ ਲੱਗੀ ਕਿ ਹੇ ਜ਼ੁਲ ਕਰਨੈਨ! ਯਾਜੂਜ ਮਾਜੂਜ [4] ਇਸ ਧਰਤੀ ’ਤੇ ਫ਼ਸਾਦ ਮਚਾਉਂਦੇ ਰਹਿੰਦੇ ਹਨ। ਕੀ ਅਸੀਂ ਤੇਰੇ ਲਈ ਕੁੱਝ ਧੰਨ ਇਕੱਠਾ ਕਰ ਲਈਏ ਤਾਂ ਜੋ ਤੂੰ ਸਾਡੇ ਤੇ ਉਹਨਾਂ ਵਿਚਾਲੇ ਇਕ ਕੰਧ ਉਸਾਰ ਦੇਵੇਂ ?

18:95

قَالَ مَا مَكَّنِّي فِيهِ رَبِّي خَيۡرٞ فَأَعِينُونِي بِقُوَّةٍ أَجۡعَلۡ بَيۡنَكُمۡ وَبَيۡنَهُمۡ رَدۡمًا ﴿95﴾

ਉਸ (ਜ਼ੁਲਕਰਨੈਨ) ਨੇ ਕਿਹਾ ਕਿ ਮੇਰੇ ਰੱਬ ਨੇ ਜੋ ਮੈਨੂੰ ਧੰਨ ਦੇ ਰੱਖਿਆ ਹੈ ਉਹ ਬਥੇਰਾ ਹੈ, ਤੁਸੀਂ ਕੇਵਲ ਸ਼ਰੀਰਿਕ ਸ਼ਕਤੀ ਪੱਖੋਂ ਮੇਰੀ ਸਹਾਇਤਾ ਕਰੋ, ਫੇਰ ਮੈਂ ਤੁਹਾਡੇ ਤੇ ਉਹਨਾਂ ਵਿਚਾਲੇ ਇਕ ਮਜ਼ਬੂਤ ਬੰਨ੍ਹ ਬਣਾ ਦਿਆਂਗਾ।

18:96

ءَاتُونِي زُبَرَ ٱلۡحَدِيدِۖ حَتَّىٰٓ إِذَا سَاوَىٰ بَيۡنَ ٱلصَّدَفَيۡنِ قَالَ ٱنفُخُواْۖ حَتَّىٰٓ إِذَا جَعَلَهُۥ نَارٗا قَالَ ءَاتُونِيٓ أُفۡرِغۡ عَلَيۡهِ قِطۡرٗا ﴿96﴾

ਬਸ ਤੁਸੀਂ ਮੈਨੂੰ ਲੋਹੇ ਦੀਆਂ ਚੱਦਰਾਂ ਲਿਆ ਦਿਓ। ਜਦੋਂ ਉਹਨਾਂ ਨੇ ਦੋਵੇਂ ਪਹਾੜਾਂ ਦੇ ਵਿਚਕਾਰਲਾ ਖੱਪਾ (ਚਦਰਾਂ ਰਾਹੀਂ) ਬਰਾਬਰ ਕਰ ਦਿੱਤਾ ਤਾਂ ਕਿਹਾ ਕਿ ਹੁਣ ਇਸ ਵਿਚ ਅੱਗ ਸੁਲਘਾਓ। ਜਦੋਂ ਉਸ ਨੇ ਉਸ (ਲੋਹੇ ਦੀ ਚੱਦਰਾਂ) ਨੂੰ ਅੱਗ ਵਾਂਗ ਬਣਾ ਦਿੱਤਾ ਤਾਂ ਆਖਿਆ ਕਿ ਹੁਣ ਇਸ ’ਤੇ ਪਾਉਣ ਲਈ ਪੰਘੇਰਿਆ ਹੋਇਆ ਤਾਂਬਾ ਲਿਆਓ।

18:97

فَمَا ٱسۡطَٰعُوٓاْ أَن يَظۡهَرُوهُ وَمَا ٱسۡتَطَٰعُواْ لَهُۥ نَقۡبٗا ﴿97﴾

ਹੁਣ ਉਹ (ਯਾਜੂਜ-ਮਾਜੂਜ) ਇਸ (ਕੰਧ) ’ਤੇ ਚੜ੍ਹਣ ਦੀ ਹਿੰਮਤ ਨਹੀਂ ਸੀ ਰੱਖਦੇ ਅਤੇ ਨਾ ਹੀ ਇਸ ਵਿਚ ਸੰਨ੍ਹ ਲਾ ਸਕਦੇ ਸੀ।