quranm◉

ਪੰਨਾ 304

Range
from 18:98 to 18:110
Surahs covered
ਅਨੁਵਾਦ
13 ਅਨੁਵਾਦ

◉

18:98

قَالَ هَٰذَا رَحۡمَةٞ مِّن رَّبِّيۖ فَإِذَا جَآءَ وَعۡدُ رَبِّي جَعَلَهُۥ دَكَّآءَۖ وَكَانَ وَعۡدُ رَبِّي حَقّٗا ﴿98﴾

ਜ਼ੁਲਕਰਨੈਨ ਨੇ ਆਖਿਆ ਕਿ ਇਹ ਸਭ ਮੇਰੇ ਰੱਬ ਦੀ ਮਿਹਰ ਹੈ। ਹਾਂ, ਜਦੋਂ ਮੇਰੇ ਰੱਬ ਦਾ ਵਾਅਦਾ (ਕਿਆਮਤ ਦਿਹਾੜੇ ਦਾ) ਆ ਜਾਵੇਗਾ ਤਾਂ ਉਹ ਇਸ (ਕੰਧ) ਨੂੰ ਪੱਧਰ ਕਰ ਦੇਵੇਗਾ ਅਤੇ ਮੇਰੇ ਰੱਬ ਦਾ ਵਾਅਦਾ ਸੱਚਾ ਹੈ।

18:99

وَتَرَكۡنَا بَعۡضَهُمۡ يَوۡمَئِذٖ يَمُوجُ فِي بَعۡضٖۖ وَنُفِخَ فِي ٱلصُّورِ فَجَمَعۡنَٰهُمۡ جَمۡعٗا ﴿99﴾

ਉਸ ਦਿਨ (ਕਿਆਮਤ ਦਿਹਾੜੇ) ਅਸੀਂ ਇਹਨਾਂ ਨੂੰ ਇਕ ਦੂਜੇ ਵਿਚ ਗੱਡ ਮੱਡ ਹੋਣ ਲਈ ਛੱਡ ਦਿਆਂਗੇ। ਫੇਰ ਸੂਰ (ਨਰਸਿੰਘਾ) ਵਜਾਇਆ ਜਾਵੇਗਾ ਅਤੇ ਅਸੀਂ ਇਹਨਾਂ ਸਾਰਿਆਂ (ਮਨੁੱਖਾਂ) ਨੂੰ ਇਕੱਠਾ ਕਰਾਂਗੇ।

18:100

وَعَرَضۡنَا جَهَنَّمَ يَوۡمَئِذٖ لِّلۡكَٰفِرِينَ عَرۡضًا ﴿100﴾

ਉਸ ਦਿਨ ਅਸੀਂ ਨਰਕ ਨੂੰ ਕਾਫ਼ਿਰਾਂ ਦੇ ਹੈ-ਬਰੂ ਲਿਆਵਾਂਗੇ।

18:101

ٱلَّذِينَ كَانَتۡ أَعۡيُنُهُمۡ فِي غِطَآءٍ عَن ذِكۡرِي وَكَانُواْ لَا يَسۡتَطِيعُونَ سَمۡعًا ﴿101﴾

(ਉਹਨਾਂ ਕਾਫ਼ਿਰਾਂ ਦੇ ਰੂ-ਬਰੂ) ਜਿਨ੍ਹਾਂ ਦੀਆਂ ਅੱਖਾਂ ਮੇਰੀ ਯਾਦ ਤੋਂ ਪੜਦੇ ਵਿਚ ਸਨ ਅਤੇ ਨਾ ਹੀ ਉਹ (ਹੱਕ) ਸੁਣਨ ਦੀ ਸਮਰਥਾ ਰੱਖਦੇ ਸੀ।

18:102

أَفَحَسِبَ ٱلَّذِينَ كَفَرُوٓاْ أَن يَتَّخِذُواْ عِبَادِي مِن دُونِيٓ أَوۡلِيَآءَۚ إِنَّآ أَعۡتَدۡنَا جَهَنَّمَ لِلۡكَٰفِرِينَ نُزُلٗا ﴿102﴾

ਕੀ ਕਾਫ਼ਿਰ ਇਹ ਸਮਝਦੇ ਹਨ ਕਿ ਉਹ ਮੈਨੂੰ ਛੱਡ ਕੇ ਮੇਰੇ ਬੰਦਿਆਂ ਨੂੰ ਆਪਣਾ ਹਿਮਾਇਤੀ ਬਣਾ ਲੈਣਗੇ ?[5] ਬੇਸ਼$ਕ ਅਸੀਂ ਕਾਫ਼ਿਰਾਂ ਦੀ ਸੇਵਾ ਲਈ ਨਰਕ ਤਿਆਰ ਕਰ ਰੱਖੀ ਹੈ।

18:103

قُلۡ هَلۡ نُنَبِّئُكُم بِٱلۡأَخۡسَرِينَ أَعۡمَٰلًا ﴿103﴾

ਹੇ ਨਬੀ! ਇਹਨਾਂ ਨੂੰਆਖੋ, ਕੀ ਅਸੀਂ ਤੁਹਾਨੂੰ ਦੱਸੀਏ ਕਿ ਕਰਮਾਂ ਪੱਖੋਂ ਸਭ ਤੋਂ ਵੱਧ ਘਾਟੇ ਵਿਚ ਰਹਿਣ ਵਾਲੇ ਕੌਣ ਹਨ ?

18:104

ٱلَّذِينَ ضَلَّ سَعۡيُهُمۡ فِي ٱلۡحَيَوٰةِ ٱلدُّنۡيَا وَهُمۡ يَحۡسَبُونَ أَنَّهُمۡ يُحۡسِنُونَ صُنۡعًا ﴿104﴾

(ਉਹ ਘਾਟੇ ਵਿਚ ਹਨ) ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸੰਸਾਰਿਕ ਜੀਵਨ ਵਿਚ ਹੀ ਬਰਬਾਦ ਹੋ ਗਈਆਂ ਜਦ ਕਿ ਉਹ ਸਮਝਦੇ ਹਨ ਕਿ ਉਹ ਸਾਰੇ ਕੰਮ ਭਲਾਈ ਤੇ ਨੇਕੀ ਵਾਲੇ ਕਰ ਰਹੇ ਹਨ। [6]

18:105

أُوْلَـٰٓئِكَ ٱلَّذِينَ كَفَرُواْ بِـَٔايَٰتِ رَبِّهِمۡ وَلِقَآئِهِۦ فَحَبِطَتۡ أَعۡمَٰلُهُمۡ فَلَا نُقِيمُ لَهُمۡ يَوۡمَ ٱلۡقِيَٰمَةِ وَزۡنٗا ﴿105﴾

ਇਹ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਰੱਬ ਦੀਆਂ ਆਇਤਾਂ (ਨਿਸ਼ਾਨੀਆਂ) ਦਾ ਅਤੇ ਉਸ ਦੀ ਮਿਲਣੀ ਦਾ ਇਨਕਾਰ ਕੀਤਾ, ਇਸੇ ਕਾਰਨ ਉਹਨਾਂ ਦੇ ਸਾਰੇ ਕਰਮ ਬਰਬਾਦ ਹੋ ਗਏ। ਸੋ ਕਿਆਮਤ ਦਿਹਾੜੇ ਅਸੀਂ ਉਹਨਾਂ (ਦੇ ਕਰਮਾਂ) ਨੂੰ ਤੋਲਣ ਦਾ ਕੋਈ ਪ੍ਰਬੰਧ ਨਹੀਂ ਕਰਾਂਗੇ।

18:106

ذَٰلِكَ جَزَآؤُهُمۡ جَهَنَّمُ بِمَا كَفَرُواْ وَٱتَّخَذُوٓاْ ءَايَٰتِي وَرُسُلِي هُزُوًا ﴿106﴾

ਇਹੋ ਨਰਕ ਉਹਨਾਂ ਦੀ ਸਜ਼ਾ ਹੈ, ਕਿਉਂ ਜੋ ਉਹਨਾਂ ਨੇ ਕੁਫ਼ਰ ਕੀਤਾ ਸੀ ਅਤੇ ਮੇਰੀਆਂ ਆਇਤਾਂ (ਨਿਸ਼ਾਨੀਆਂ) ਤੇ ਮੇਰੇ ਰਸੂਲਾਂ ਦਾ ਮਖੌਲ ਕਰਦੇ ਸਨ।

18:107

إِنَّ ٱلَّذِينَ ءَامَنُواْ وَعَمِلُواْ ٱلصَّـٰلِحَٰتِ كَانَتۡ لَهُمۡ جَنَّـٰتُ ٱلۡفِرۡدَوۡسِ نُزُلًا ﴿107﴾

ਜਿਹੜੇ ਲੋਕ ਈਮਾਨ ਲਿਆਏ ਤੇ ਉਹਨਾਂ ਨੇ ਨੇਕ ਕਰਮ ਵੀ ਕੀਤੇ ਉਹਨਾਂ ਦੀ ਮਹਿਮਾਨਦਾਰੀ (ਭਾਵ ਸੇਵਾ) ਲਈ ਜੰਨਤੁ-ਉਲ-ਫ਼ਿਰਦੌਸ (ਉੱਚ ਕੋਟੀ) ਦਾ ਬਾਗ਼ ਹੈ।

18:108

خَٰلِدِينَ فِيهَا لَا يَبۡغُونَ عَنۡهَا حِوَلٗا ﴿108﴾

ਉਹ ਉਹਨਾਂ ਵਿਚ ਸਦਾ ਰਹਿਣਗੇ ਜਿੱਥਿਓ ਉਹ ਜਗ੍ਹਾ ਬਦਲਣਾ ਪਸੰਦ ਨਹੀਂ ਕਰਨਗੇ।

18:109

قُل لَّوۡ كَانَ ٱلۡبَحۡرُ مِدَادٗا لِّكَلِمَٰتِ رَبِّي لَنَفِدَ ٱلۡبَحۡرُ قَبۡلَ أَن تَنفَدَ كَلِمَٰتُ رَبِّي وَلَوۡ جِئۡنَا بِمِثۡلِهِۦ مَدَدٗا ﴿109﴾

(ਹੇ ਨਬੀ!) ਆਖ ਦਿਓ! ਜੇ ਮੇਰੇ ਰੱਬ ਦੀਆਂ ਗੱਲਾਂ (ਸਿਫ਼ਤਾਂ ਲਿਖਣ ਲਈ) ਸਮੁੰਦਰ (ਦਾ ਪਾਣੀ) ਰੌਸ਼ਨਾਈ (ਸਿਆਹੀ) ਬਣ ਜਾਵੇ ਤਾਂ ਮੇਰੇ ਰੱਬ ਦੀਆਂ ਗੱਲਾਂ ਖ਼ਤਮ ਹੋਣ ਤੋਂ ਪਹਿਲਾਂ ਸਮੁੰਦਰ ਖ਼ਤਮ ਹੋ ਜਾਵੇਗਾ ਭਾਵੇਂ ਅਸੀਂ ਇਸ ਦੇ ਬਰਾਬਰ ਇਕ ਹੋਰ (ਸਮੁੰਦਰ) ਮਦਦ ਲਈ ਲੇ ਆਈਏ।

18:110

قُلۡ إِنَّمَآ أَنَا۠ بَشَرٞ مِّثۡلُكُمۡ يُوحَىٰٓ إِلَيَّ أَنَّمَآ إِلَٰهُكُمۡ إِلَٰهٞ وَٰحِدٞۖ فَمَن كَانَ يَرۡجُواْ لِقَآءَ رَبِّهِۦ فَلۡيَعۡمَلۡ عَمَلٗا صَٰلِحٗا وَلَا يُشۡرِكۡ بِعِبَادَةِ رَبِّهِۦٓ أَحَدَۢا ﴿110﴾

(ਹੇ ਨਬੀ!) ਆਖ ਦਿਓ! ਮੈਂ ਤਾਂ ਤੁਹਾਡੇ ਵਰਗਾਂ ਹੀ ਇਕ ਮਨੁੱਖ ਹਾਂ, ਮੇਰੇ ਵੱਲ ਵਹੀ (ਰੱਬੀ ਪੈਗ਼ਾਮ) ਆਉਂਦੀ ਹੈ ਕਿ ਤੁਹਾਡਾ ਇਸ਼ਟ ਕੇਵਲ ਇਕ ਇਸ਼ਟ ਹੈ, ਫੇਰ ਜਿਹੜਾ ਵਿਅਕਤੀ ਰੱਬ ਨਾਲ ਮਿਲਣ ਦੀ ਆਸ ਰੱਖਦਾ ਹੈ ਉਸ ਨੂੰ ਚਾਹੀਦਾ ਹੈ ਕਿ ਨੇਕ ਅਮਲ ਕਰੇ ਅਤੇ ਆਪਣੇ ਰੱਬ ਦੀ ਬੰਦਗੀ ਵਿਚ ਕਿਸੇ ਹੋਰ ਨੂੰ ਸ਼ਰੀਕ ਨਾ ਕਰੇ।