أَلَمۡ تَرَ إِلَى ٱلۡمَلَإِ مِنۢ بَنِيٓ إِسۡرَـٰٓءِيلَ مِنۢ بَعۡدِ مُوسَىٰٓ إِذۡ قَالُواْ لِنَبِيّٖ لَّهُمُ ٱبۡعَثۡ لَنَا مَلِكٗا نُّقَٰتِلۡ فِي سَبِيلِ ٱللَّهِۖ قَالَ هَلۡ عَسَيۡتُمۡ إِن كُتِبَ عَلَيۡكُمُ ٱلۡقِتَالُ أَلَّا تُقَٰتِلُواْۖ قَالُواْ وَمَا لَنَآ أَلَّا نُقَٰتِلَ فِي سَبِيلِ ٱللَّهِ وَقَدۡ أُخۡرِجۡنَا مِن دِيَٰرِنَا وَأَبۡنَآئِنَاۖ فَلَمَّا كُتِبَ عَلَيۡهِمُ ٱلۡقِتَالُ تَوَلَّوۡاْ إِلَّا قَلِيلٗا مِّنۡهُمۡۚ وَٱللَّهُ عَلِيمُۢ بِٱلظَّـٰلِمِينَ ﴿246﴾أَلَمۡ تَرَ إِلَى ٱلۡمَلَإِ مِنۢ بَنِيٓ إِسۡرَـٰٓءِيلَ مِنۢ بَعۡدِ مُوسَىٰٓ إِذۡ قَالُواْ لِنَبِيّٖ لَّهُمُ ٱبۡعَثۡ لَنَا مَلِكٗا نُّقَٰتِلۡ فِي سَبِيلِ ٱللَّهِۖ قَالَ هَلۡ عَسَيۡتُمۡ إِن كُتِبَ عَلَيۡكُمُ ٱلۡقِتَالُ أَلَّا تُقَٰتِلُواْۖ قَالُواْ وَمَا لَنَآ أَلَّا نُقَٰتِلَ فِي سَبِيلِ ٱللَّهِ وَقَدۡ أُخۡرِجۡنَا مِن دِيَٰرِنَا وَأَبۡنَآئِنَاۖ فَلَمَّا كُتِبَ عَلَيۡهِمُ ٱلۡقِتَالُ تَوَلَّوۡاْ إِلَّا قَلِيلٗا مِّنۡهُمۡۚ وَٱللَّهُ عَلِيمُۢ بِٱلظَّـٰلِمِينَ
(ਹੇ ਨਬੀ!) ਕੀ ਤੁਸੀਂ ਮੂਸਾ ਤੋਂ ਬਾਅਦ ਬਨੀ ਇਸਰਾਈਲ ਦੀ ਇਕ (ਉਹ) ਜਮਾਅਤ ਨਹੀਂ ਵੇਖੀ ਜਦੋਂ ਉਹਨਾਂ ਨੇ ਆਪਣੇ ਨਬੀ ਨੂੰ ਕਿਹਾ ਸੀ ਕਿ ਸਾਡੇ ਲਈ ਇਕ ਬਾਦਸ਼ਾਹ ਨਿਯੁਕਤ ਕਰ ਦਿਓ ਤਾਂ ਜੋ ਅਸੀਂ ਵੀ ਅੱਲਾਹ ਦੀ ਰਾਹ ਵਿਚ ਲੜਾਈ ਕਰੀਏ। ਉਸ (ਨਬੀ) ਨੇ ਆਖਿਆ ਕਿ ਹੋ ਸਕਦਾ ਹੇ ਕਿ ਜੇ ਤੁਹਾਡੇ ’ਤੇ ਜਿਹਾਦ ਫ਼ਰਜ਼ ਕਰ ਦਿੱਤਾ ਜਾਵੇ ਤਾਂ ਤੁਸੀਂ ਜਿਹਾਦ ਨਾ ਕਰੋ। ਉਹਨਾਂ (ਕੌਮ) ਨੇ ਕਿਹਾ ਕਿ ਭਲਾ ਸਾਨੂੰ ਕੀ ਹੋਇਆ ਹੇ ਕਿ ਅਸੀਂ ਅੱਲਾਹ ਦੀ ਰਾਹ ਵਿਚ ਨਹੀਂ ਲੜਾਂਗੇ ਜਦ ਕਿ ਸਾਨੂੰ ਆਪਣੇ ਘਰਾਂ ਤੋਂ ਬੇਘਰ ਅਤੇ ਆਪਣੀ ਔਲਾਦ ਤੋਂ ਦੂਰ ਕਰ ਦਿੱਤਾ ਗਿਆ ਹੇ। ਜਦੋਂ ਉਹਨਾਂ ’ਤੇ ਲੜਣਾ ਫ਼ਰਜ਼ ਕਰ ਦਿੱਤਾ ਗਿਆ ਤਾਂ ਕੁੱਝ ਲੋਕਾਂ ਨੂੰ ਛਡ ਕੇ ਸਾਰੇ (ਆਪਣੀਆਂ ਗੱਲਾਂ ਤੋਂ) ਫਿਰ (ਮੁਕਰ) ਗਏ ਅੱਲਾਹ ਜ਼ਾਲਮਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੇ।
وَقَالَ لَهُمۡ نَبِيُّهُمۡ إِنَّ ٱللَّهَ قَدۡ بَعَثَ لَكُمۡ طَالُوتَ مَلِكٗاۚ قَالُوٓاْ أَنَّىٰ يَكُونُ لَهُ ٱلۡمُلۡكُ عَلَيۡنَا وَنَحۡنُ أَحَقُّ بِٱلۡمُلۡكِ مِنۡهُ وَلَمۡ يُؤۡتَ سَعَةٗ مِّنَ ٱلۡمَالِۚ قَالَ إِنَّ ٱللَّهَ ٱصۡطَفَىٰهُ عَلَيۡكُمۡ وَزَادَهُۥ بَسۡطَةٗ فِي ٱلۡعِلۡمِ وَٱلۡجِسۡمِۖ وَٱللَّهُ يُؤۡتِي مُلۡكَهُۥ مَن يَشَآءُۚ وَٱللَّهُ وَٰسِعٌ عَلِيمٞ ﴿247﴾وَقَالَ لَهُمۡ نَبِيُّهُمۡ إِنَّ ٱللَّهَ قَدۡ بَعَثَ لَكُمۡ طَالُوتَ مَلِكٗاۚ قَالُوٓاْ أَنَّىٰ يَكُونُ لَهُ ٱلۡمُلۡكُ عَلَيۡنَا وَنَحۡنُ أَحَقُّ بِٱلۡمُلۡكِ مِنۡهُ وَلَمۡ يُؤۡتَ سَعَةٗ مِّنَ ٱلۡمَالِۚ قَالَ إِنَّ ٱللَّهَ ٱصۡطَفَىٰهُ عَلَيۡكُمۡ وَزَادَهُۥ بَسۡطَةٗ فِي ٱلۡعِلۡمِ وَٱلۡجِسۡمِۖ وَٱللَّهُ يُؤۡتِي مُلۡكَهُۥ مَن يَشَآءُۚ وَٱللَّهُ وَٰسِعٌ عَلِيمٞ
ਉਹਨਾਂ ਦੇ ਨਬੀ (ਸਮੋਈਲ) ਨੇ ਆਖਿਆ ਕਿ ਅੱਲਾਹ ਨੇ ਤੁਹਾਡੇ ਲਈ ਤਾਲੂਤ ਨੂੰ ਬਾਦਸ਼ਾਹ ਨਿਯੁਕਤ ਕੀਤਾ ਹੇ। ਉਹਨਾਂ (ਕੌਮ) ਨੇ ਕਿਹਾ ਕਿ ਉਹ ਸਾਡੇ ’ਤੇ ਹਕੂਮਤ ਕਿਵੇਂ ਕਰ ਸਕਦਾ ਹੇ, ਜਦ ਕਿ ਅਸੀਂ ਉਸ ਤੋਂ ਵੱਧ ਬਾਦਸ਼ਾਹਤ ਦੇ ਹੱਕਦਾਰ ਹਾਂ? ਉਸ ਦੇ ਕੋਲ ਤਾਂ ਧੰਨ ਦੋਲਤ ਦੀ ਫ਼ਰਾਖੀ ਵੀ ਨਹੀਂ। ਉਸ (ਨਬੀ) ਨੇ ਕਿਹਾ ਬੇਸ਼ੱਕ ਅੱਲਾਹ ਨੇ ਤੁਹਾਡੇ ਲਈ ਉਸੇ (ਤਾਲੂਤ) ਦੀ ਚੋਣ ਕੀਤੀ ਹੇ ਅਤੇ ਉਸ ਨੂੰ ਗਿਆਨ ਅਤੇ ਸ਼ਰੀਰਿਕ ਸ਼ਕਤੀ ਪੱਖੋਂ ਬਹੁਤ ਖੁੱਲ੍ਹ ਦਿੱਤੀ ਹੇ। ਅੱਲਾਹ ਜਿਸ ਨੂੰ ਵੀ ਚਾਹੁੰਦਾ ਹੇ ਰਾਜਪਾਟ ਬਖ਼ਸ਼ ਦਿੰਦਾ ਅਤੇ ਅੱਲਾਹ ਹੀ ਵੱਡੀ ਫ਼ਰਾਖੀ ਵਾਲਾ ਅਤੇ ਸਭ ਕੁੱਝ ਜਾਣਨ ਵਾਲਾ ਹੇ।
وَقَالَ لَهُمۡ نَبِيُّهُمۡ إِنَّ ءَايَةَ مُلۡكِهِۦٓ أَن يَأۡتِيَكُمُ ٱلتَّابُوتُ فِيهِ سَكِينَةٞ مِّن رَّبِّكُمۡ وَبَقِيَّةٞ مِّمَّا تَرَكَ ءَالُ مُوسَىٰ وَءَالُ هَٰرُونَ تَحۡمِلُهُ ٱلۡمَلَـٰٓئِكَةُۚ إِنَّ فِي ذَٰلِكَ لَأٓيَةٗ لَّكُمۡ إِن كُنتُم مُّؤۡمِنِينَ ﴿248﴾وَقَالَ لَهُمۡ نَبِيُّهُمۡ إِنَّ ءَايَةَ مُلۡكِهِۦٓ أَن يَأۡتِيَكُمُ ٱلتَّابُوتُ فِيهِ سَكِينَةٞ مِّن رَّبِّكُمۡ وَبَقِيَّةٞ مِّمَّا تَرَكَ ءَالُ مُوسَىٰ وَءَالُ هَٰرُونَ تَحۡمِلُهُ ٱلۡمَلَـٰٓئِكَةُۚ إِنَّ فِي ذَٰلِكَ لَأٓيَةٗ لَّكُمۡ إِن كُنتُم مُّؤۡمِنِينَ
ਉਹਨਾਂ (ਕੌਮ) ਦੇ ਨਬੀ (ਸਮੋਈਲ) ਨੇ ਉਹਨਾਂ ਨੂੰ (ਬਾਦਸ਼ਾਹ ਦੀ ਨਿਸ਼ਾਨੀ ਪੁੱਛਣ ’ਤੇ) ਕਿਹਾ ਕਿ ਉਸ ਦੀ ਬਾਦਸ਼ਾਹਤ ਦੀ ਨਿਸ਼ਾਨੀ ਇਹ ਹੇ ਕਿ ਤੁਹਾਡੇ ਕੋਲ ਉਹ ਸੰਦੂਕ ਆਵੇਗਾ ਜਿਸ ਵਿਚ ਤੁਹਾਡੇ ਰੱਬ ਵੱਲੋਂ ਤੁਹਾਡੇ (ਦਿਲਾਂ ਦੀ) ਤਸੱਲੀ [49] ਲਈ ਉਹ ਸਾਰੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਮੂਸਾ ਤੇ ਹਾਰੂਨ ਦੀਆਂ ਔਲਾਦਾਂ ਛੱਡ ਗਈਆਂ ਸਨ ਅਤੇ ਇਸ (ਸੰਦੂਕ) ਨੂੰ ਫ਼ਰਿਸ਼ਤੇ ਚੁੱਕ ਕੇ ਲਿਆਉਣਗੇ। ਬੇਸ਼ੱਕ ਇਸ ਵਿਚ ਤੁਹਾਡੇ ਲਈ ਇਕ ਵੱਡੀ ਨਿਸ਼ਾਨੀ ਹੇ ਜੇ ਤੁਸੀਂ ਈਮਾਨ ਵਾਲੇ ਹੋ।