حَٰفِظُواْ عَلَى ٱلصَّلَوَٰتِ وَٱلصَّلَوٰةِ ٱلۡوُسۡطَىٰ وَقُومُواْ لِلَّهِ قَٰنِتِينَ ﴿238﴾حَٰفِظُواْ عَلَى ٱلصَّلَوَٰتِ وَٱلصَّلَوٰةِ ٱلۡوُسۡطَىٰ وَقُومُواْ لِلَّهِ قَٰنِتِينَ
ਤੁਸੀਂ ਆਪਣੀਆਂ ਨਮਾਜ਼ਾਂ ਦੀ ਵਿਸ਼ੇਸ਼ ਕਰ ਵਿਚਕਾਰ ਵਾਲੀ ਨਮਾਜ਼ (ਅਸਰ)[47] ਦੀ ਰਾਖੀ ਕਰੋ ਅਤੇ ਅੱਲਾਹ ਦੇ ਅੱਗੇ ਨਿਮਾਣੇ ਜਿਹੇ ਬਣ ਕੇ ਖੜੇ ਹੋ ਜਾਓ।
فَإِنۡ خِفۡتُمۡ فَرِجَالًا أَوۡ رُكۡبَانٗاۖ فَإِذَآ أَمِنتُمۡ فَٱذۡكُرُواْ ٱللَّهَ كَمَا عَلَّمَكُم مَّا لَمۡ تَكُونُواْ تَعۡلَمُونَ ﴿239﴾فَإِنۡ خِفۡتُمۡ فَرِجَالًا أَوۡ رُكۡبَانٗاۖ فَإِذَآ أَمِنتُمۡ فَٱذۡكُرُواْ ٱللَّهَ كَمَا عَلَّمَكُم مَّا لَمۡ تَكُونُواْ تَعۡلَمُونَ
ਜੇ ਤੁਸੀਂ ਬਦਅਮਨੀ ਦੀ ਹਾਲਤ ਵਿਚ ਹੋਵੋਂ ਤਾਂ ਭਾਵੇਂ [48] ਪੈਦਲ ਹੋਵੋ ਜਾਂ ਸਵਾਰ (ਨਮਾਜ਼ ਪੜ੍ਹ ਲਿਆ ਕਰੋ) ਜਦ ਅਮਨ ਹੋ ਜਾਵੇ ਤਾਂ ਉਸ ਤਰ੍ਹਾਂ ਅੱਲਾਹ ਨੂੰ ਯਾਦ ਕਰੋ (ਭਾਵ ਨਮਾਜ਼ ਪੜ੍ਹੋ) ਜਿਵੇਂ ਤੁਹਾਨੂੰ ਉਸ (ਅੱਲਾਹ) ਨੇ ਉਹ ਸਭ ਸਿਖਾਇਆ ਹੇ ਜਿਸ ਨੂੰ ਤੁਸੀਂ ਪਹਿਲਾਂ ਜਾਣਦੇ ਨਹੀਂ ਸੀ।
وَٱلَّذِينَ يُتَوَفَّوۡنَ مِنكُمۡ وَيَذَرُونَ أَزۡوَٰجٗا وَصِيَّةٗ لِّأَزۡوَٰجِهِم مَّتَٰعًا إِلَى ٱلۡحَوۡلِ غَيۡرَ إِخۡرَاجٖۚ فَإِنۡ خَرَجۡنَ فَلَا جُنَاحَ عَلَيۡكُمۡ فِي مَا فَعَلۡنَ فِيٓ أَنفُسِهِنَّ مِن مَّعۡرُوفٖۗ وَٱللَّهُ عَزِيزٌ حَكِيمٞ ﴿240﴾وَٱلَّذِينَ يُتَوَفَّوۡنَ مِنكُمۡ وَيَذَرُونَ أَزۡوَٰجٗا وَصِيَّةٗ لِّأَزۡوَٰجِهِم مَّتَٰعًا إِلَى ٱلۡحَوۡلِ غَيۡرَ إِخۡرَاجٖۚ فَإِنۡ خَرَجۡنَ فَلَا جُنَاحَ عَلَيۡكُمۡ فِي مَا فَعَلۡنَ فِيٓ أَنفُسِهِنَّ مِن مَّعۡرُوفٖۗ وَٱللَّهُ عَزِيزٌ حَكِيمٞ
ਜਿਹੜੇ ਵਿਅਕਤੀ (ਤੁਹਾਡੇ ਵਿਚੋਂ) ਮਰ ਜਾਣ ਅਤੇ ਪਿੱਛੇ ਪਤਨੀਆਂ ਵੀ ਛੱਡ ਜਾਣ ਉਹਨਾਂ ਲਈ ਆਪਣੀਆਂ ਪਤਨੀਆਂ ਦੇ ਹੱਕ ਵਿਚ ਵਸੀਅਤ ਕਰਨਾ ਲਾਜ਼ਮੀ ਹੋ ਜਾਂਦਾ ਹੇ ਕਿ ਉਹਨਾਂ (ਦੀਆਂ ਵਿਧਵਾਵਾਂ) ਨੂੰ ਖ਼ਰਚਾ ਦਿੱਤਾ ਜਾਵੇ ਅਤੇ ਇਕ ਸਾਲ ਤਕ ਉਹਨਾਂ ਨੂੰ (ਪਤੀ ਦੇ ਘਰੋਂ) ਨਾ ਕੱਢਿਆ ਜਾਵੇ। ਫਿਰ ਜੇ ਉਹ ਆਪੇ ਘਰੋਂ ਚਲੀਆਂ ਜਾਣ ਤਾਂ ਆਪਣੇ ਬਾਰੇ ਸੋਹਣੇ ਢੰਗ ਨਾਲ ਉਹ ਜੋ ਕੁੱਝ ਵੀ ਕਰਨ ਉਸ ਵਿਚ ਤੁਹਾਡਾ (ਘਰ ਵਾਲਿਆਂ ਦਾ) ਕੋਈ ਦੋਸ਼ ਨਹੀਂ। ਅੱਲਾਹ ਹੀ ਜ਼ੋਰਾਵਰ ਤੇ ਦਾਨਾਈ ਵਾਲਾ ਹੇ।
وَلِلۡمُطَلَّقَٰتِ مَتَٰعُۢ بِٱلۡمَعۡرُوفِۖ حَقًّا عَلَى ٱلۡمُتَّقِينَ ﴿241﴾وَلِلۡمُطَلَّقَٰتِ مَتَٰعُۢ بِٱلۡمَعۡرُوفِۖ حَقًّا عَلَى ٱلۡمُتَّقِينَ
ਜਿਨ੍ਹਾਂ ਔਰਤਾਂ ਨੂੰ ਤਲਾਕ ਦਿੱਤੀ ਗਈ ਹੇ ਉਹਨਾਂ ਨੂੰ ਸੋਹਣੇ ਢੰਗ ਨਾਲ ਕੁੱਝ (ਮਾਲ) ਦੇ ਕੇ ਹੀ ਘਰੋਂ ਵਿਦਾ ਕੀਤਾ ਜਾਵੇ। ਇੰਜ ਕਰਨਾ ਪਰਹੇਜ਼ਗਾਰਾਂ ਲਈ ਅਤਿ ਜ਼ਰੂਰੀ ਹੇ।
كَذَٰلِكَ يُبَيِّنُ ٱللَّهُ لَكُمۡ ءَايَٰتِهِۦ لَعَلَّكُمۡ تَعۡقِلُونَ ﴿242﴾كَذَٰلِكَ يُبَيِّنُ ٱللَّهُ لَكُمۡ ءَايَٰتِهِۦ لَعَلَّكُمۡ تَعۡقِلُونَ
ਇੰਜ ਹੀ ਅੱਲਾਹ ਤੁਹਾਡੇ ਲਈ ਆਪਣੀਆਂ ਆਇਤਾਂ ਖੋਲ੍ਹ-ਖੋਲ੍ਹ ਕੇ ਬਿਆਨ ਕਰਦਾ ਹੇ ਤਾਂ ਜੋਂ ਤੁਸੀਂ (ਚੰਗੀ ਤਰ੍ਹਾਂ) ਸਮਝ ਸਕੋ।
أَلَمۡ تَرَ إِلَى ٱلَّذِينَ خَرَجُواْ مِن دِيَٰرِهِمۡ وَهُمۡ أُلُوفٌ حَذَرَ ٱلۡمَوۡتِ فَقَالَ لَهُمُ ٱللَّهُ مُوتُواْ ثُمَّ أَحۡيَٰهُمۡۚ إِنَّ ٱللَّهَ لَذُو فَضۡلٍ عَلَى ٱلنَّاسِ وَلَٰكِنَّ أَكۡثَرَ ٱلنَّاسِ لَا يَشۡكُرُونَ ﴿243﴾۞أَلَمۡ تَرَ إِلَى ٱلَّذِينَ خَرَجُواْ مِن دِيَٰرِهِمۡ وَهُمۡ أُلُوفٌ حَذَرَ ٱلۡمَوۡتِ فَقَالَ لَهُمُ ٱللَّهُ مُوتُواْ ثُمَّ أَحۡيَٰهُمۡۚ إِنَّ ٱللَّهَ لَذُو فَضۡلٍ عَلَى ٱلنَّاسِ وَلَٰكِنَّ أَكۡثَرَ ٱلنَّاسِ لَا يَشۡكُرُونَ
(ਹੇ ਨਬੀ!) ਕੀ ਤੁਸੀਂ ਉਹਨਾਂ ਲੋਕਾਂ ਨੂੰ ਨਹੀਂ ਵੇਖਿਆ ਜਿਹੜੇ ਹਜ਼ਾਰਾਂ ਦੀ ਗਿਣਤੀ ਵਿਚ ਸਨ ਅਤੇ ਮੌਤ ਤੋਂ ਡਰਦੇ ਹੋਏ ਆਪਣੇ ਘਰਾਂ ਤੋਂ ਨਿਕਲੇ ਸਨ। ਅੱਲਾਹ ਨੇ ਉਹਨਾਂ ਨੂੰ ਆਖਿਆ ਕਿ ਤੁਸੀਂ ਮਰ ਜਾਓ (ਉਹ ਸਭ ਮਰ ਗਏ) ਫਿਰ ਉਸ ਨੇ ਉਹਨਾਂ ਨੂੰ ਮੁੜ ਜਿਊਂਦਾ ਕੀਤਾ। ਬੇਸ਼ੱਕ ਅੱਲਾਹ ਆਪਣੇ ਬੰਦਿਆਂ ’ਤੇ ਵੱਡੀਆਂ-ਵੱਡੀਆਂ ਮਿਹਰਾਂ ਫ਼ਰਮਾਉਣ ਵਾਲਾ ਹੇ ਪਰ (ਫ਼ੇਰ ਵੀ) ਬਹੁਤੇ ਲੋਕ ਸ਼ੁਕਰ ਨਹੀ ਕਰਦੇ।
وَقَٰتِلُواْ فِي سَبِيلِ ٱللَّهِ وَٱعۡلَمُوٓاْ أَنَّ ٱللَّهَ سَمِيعٌ عَلِيمٞ ﴿244﴾وَقَٰتِلُواْ فِي سَبِيلِ ٱللَّهِ وَٱعۡلَمُوٓاْ أَنَّ ٱللَّهَ سَمِيعٌ عَلِيمٞ
(ਹੇ ਮੁਸਲਮਾਨੋ!) ਤੁਸੀਂ ਅੱਲਾਹ ਦੀ ਰਾਹ ਵਿਚ ਲੜੋ ਅਤੇ ਇਹ ਯਾਦ ਰੱਖੋ ਕਿ ਬੇਸ਼ੱਕ ਅੱਲਾਹ (ਸਭ ਕੁੱਝ) ਸੁਣਨ ਵਾਲਾ ਅਤੇ ਜਾਣਨ ਵਾਲਾ ਹੇ।
مَّن ذَا ٱلَّذِي يُقۡرِضُ ٱللَّهَ قَرۡضًا حَسَنٗا فَيُضَٰعِفَهُۥ لَهُۥٓ أَضۡعَافٗا كَثِيرَةٗۚ وَٱللَّهُ يَقۡبِضُ وَيَبۡصُۜطُ وَإِلَيۡهِ تُرۡجَعُونَ ﴿245﴾مَّن ذَا ٱلَّذِي يُقۡرِضُ ٱللَّهَ قَرۡضًا حَسَنٗا فَيُضَٰعِفَهُۥ لَهُۥٓ أَضۡعَافٗا كَثِيرَةٗۚ وَٱللَّهُ يَقۡبِضُ وَيَبۡصُۜطُ وَإِلَيۡهِ تُرۡجَعُونَ
ਕੋਣ ਹੇ ਜਿਹੜਾ ਅੱਲਾਹ ਨੂੰ ਸੋਹਣਾ ਕਰਜ਼ਾ ਦੇਵੇ ਤਾਂ ਜੋ ਅੱਲਾਹ ਵੀ ਉਸ ਦੇ ਮਾਲ ਵਿਚ ਕਈ ਗੁਣਾ ਵਧਾ ਕੇ ਮੋੜ ਦੇਵੇ? ਕਿਉਂ ਜੋ ਘਟਾਉਣਾ ਤੇ ਵਧਾਉਣਾ (ਤੰਗੀ ਤੇ ਖ਼ੁਸ਼ਹਾਲੀ) ਅੱਲਾਹ ਦੇ ਹੀ ਵੱਸ ਵਿਚ ਹੇ ਅਤੇ ਤੁਸੀਂ ਸਾਰੇ ਉਸੇ ਵੱਲ ਪਰਤੋਗੇ।