quranm◉

ਪੰਨਾ 407

Range
from 30:25 to 30:32
Surahs covered
ਅਨੁਵਾਦ
8 ਅਨੁਵਾਦ

◉

30:25

وَمِنۡ ءَايَٰتِهِۦٓ أَن تَقُومَ ٱلسَّمَآءُ وَٱلۡأَرۡضُ بِأَمۡرِهِۦۚ ثُمَّ إِذَا دَعَاكُمۡ دَعۡوَةٗ مِّنَ ٱلۡأَرۡضِ إِذَآ أَنتُمۡ تَخۡرُجُونَ ﴿25﴾

ਉਸੇ (ਰੱਬ) ਦੀ ਇਕ ਨਿਸ਼ਾਨੀ ਇਹ ਵੀ ਹੈ ਕਿ ਅਕਾਸ਼ ਤੇ ਧਰਤੀ ਉਸੇ ਦੇ ਹੁਕਮ ਨਾਲ ਕਾਇਮ ਹਨ। ਜਦੋਂ ਉਹ ਤੁਹਾਨੂੰ ਧਰਤੀ (ਕਬਰਾਂ) ਵਿੱਚੋਂ ਸੱਦੇਗਾ ਫੇਰ ਤੁਸੀਂ ਸਾਰੇ ਧਰਤੀ ਵਿੱਚੋਂ ਕੇਵਲ ਇਕ ਸੱਦੇ ’ਤੇ ਹੀ ਬਾਹਰ ਨਿੱਕਲ ਆਓਗੇ।

30:26

وَلَهُۥ مَن فِي ٱلسَّمَٰوَٰتِ وَٱلۡأَرۡضِۖ كُلّٞ لَّهُۥ قَٰنِتُونَ ﴿26﴾

ਜੋ ਕੁੱਝ ਵੀ ਅਕਾਸ਼ਾਂ ਤੇ ਧਰਤੀ ਵਿਚ ਹੈ ਉਹ ਸਭ ਉਸ ਦੀ ਮਲਕੀਅਤ ਹੈ ਅਤੇ ਸਾਰੇ ਉਸੇ ਦੇ ਆਗਿਆਕਾਰੀ ਹਨ।

30:27

وَهُوَ ٱلَّذِي يَبۡدَؤُاْ ٱلۡخَلۡقَ ثُمَّ يُعِيدُهُۥ وَهُوَ أَهۡوَنُ عَلَيۡهِۚ وَلَهُ ٱلۡمَثَلُ ٱلۡأَعۡلَىٰ فِي ٱلسَّمَٰوَٰتِ وَٱلۡأَرۡضِۚ وَهُوَ ٱلۡعَزِيزُ ٱلۡحَكِيمُ ﴿27﴾

ਉਹੀ (ਅੱਲਾਹ) ਹੈ ਜਿਹੜਾ ਸਸ਼੍ਰਿਟੀ ਨੂੰ ਪਹਿਲੀ ਵਾਰ ਪੈਦਾ ਕਰਦਾ ਹੈ ਉਹੀਓ ਫੇਰ ਉਸ ਨੂੰ ਮੁੜ ਪੈਦਾ ਕਰੇਗਾ ਅਤੇ ਇਹ ਕਰਨਾ ਉਸ ਲਈ ਤਾਂ ਇਹ ਬਹੁਤ ਹੀ ਸੌਖਾ ਹੈ ਅਕਾਸ਼ਾਂ ਤੇ ਧਰਤੀ ਵਿਚ ਉਸੇ (ਰੱਬ) ਦੀ ਸ਼ਾਨ ਸਭ ਤੋਂ ਉੱਚੀ ਹੈ ਅਤੇ ਉਹੀ ਜ਼ਬਰਦਸਤ ਤੇ ਹਿਕਮਤਾਂ ਵਾਲਾ ਹੈ।

30:28

ضَرَبَ لَكُم مَّثَلٗا مِّنۡ أَنفُسِكُمۡۖ هَل لَّكُم مِّن مَّا مَلَكَتۡ أَيۡمَٰنُكُم مِّن شُرَكَآءَ فِي مَا رَزَقۡنَٰكُمۡ فَأَنتُمۡ فِيهِ سَوَآءٞ تَخَافُونَهُمۡ كَخِيفَتِكُمۡ أَنفُسَكُمۡۚ كَذَٰلِكَ نُفَصِّلُ ٱلۡأٓيَٰتِ لِقَوۡمٖ يَعۡقِلُونَ ﴿28﴾

(ਹੇ ਲੋਕੋ!) ਉਸ ਨੇ ਤੁਹਾਡੇ (ਸਮਝਾਉਣ) ਲਈ ਤੁਹਾਡੇ ਵਿੱਚੋਂ ਹੀ ਇਕ ਉਦਾਹਰਨ ਦਿੱਤੀ ਹੈ ਕਿ ਜੋ ਅਸੀਂ ਤੁਹਾਨੂੰ ਰਿਜ਼ਕ ਦਿੱਤਾ ਹੈ, ਕੀ ਉਸ ਵਿਚ ਤੁਹਾਡੇ ਗ਼ੁਲਾਮਾਂ (ਅਧੀਨ ਲੋਕਾਂ) ਵਿੱਚੋਂ ਵੀ ਕੋਈ ਸਾਂਝੀ ਹੋ ਸਕਦਾ ਹੈ ? ਕੀ ਤੁਸੀਂ ਅਤੇ ਉਹ ਇਕੋ ਬਰਾਬਰ ਹੋ ? ਕੀ ਤੁਸੀਂ (ਆਪਣੇ ਮਾਲ ’ਚੋਂ ਖ਼ਰਚ ਕਰਦੇ ਹੋਏ) ਉਹਨਾਂ ਤੋਂ ਇਸ ਤਰ੍ਹਾਂ ਡਰਦੇ ਹੋ ਜਿਵੇਂ ਆਪਣੇ ਸਾਂਝੀਆਂ ਤੋਂ ਡਰਦੇ ਹੋ ? ਇਸ ਤਰ੍ਹਾਂ ਅਸੀਂ ਸਮਝ ਰੱਖਣ ਵਾਲਿਆਂ ਲਈ ਆਪਣੀਆਂ ਨਿਸ਼ਾਨੀਆਂ ਖੋਲ੍ਹ-ਖੋਲ੍ਹ ਕੇ ਬਿਆਨ ਕਰਦੇ ਹਾਂ।

30:29

بَلِ ٱتَّبَعَ ٱلَّذِينَ ظَلَمُوٓاْ أَهۡوَآءَهُم بِغَيۡرِ عِلۡمٖۖ فَمَن يَهۡدِي مَنۡ أَضَلَّ ٱللَّهُۖ وَمَا لَهُم مِّن نَّـٰصِرِينَ ﴿29﴾

ਪਰ ਇਹ ਜ਼ਾਲਮ ਬਿਨਾਂ ਸੋਚੇ ਸਮਝੇ ਆਪਣੀਆਂ ਇੱਛਾਵਾਂ ਦੇ ਪਿੱਛੇ ਲੱਗੇ ਰਹੇ। ਜਿਸਨੂੰ ਅੱਲਾਹ ਹੀ ਕੁਰਾਹੇ ਪਾ ਦੇਵੇ ਫੇਰ ਉਸ ਨੂੰ ਰਾਹ ਕੌਣ ਵਿਖਾ ਸਕਦਾ ਹੈ ? ਉਹਨਾਂ ਦਾ ਤਾਂ ਕੋਈ ਵੀ ਸਹਾਈ ਨਹੀਂ ਹੋਵੇਗਾ।

30:30

فَأَقِمۡ وَجۡهَكَ لِلدِّينِ حَنِيفٗاۚ فِطۡرَتَ ٱللَّهِ ٱلَّتِي فَطَرَ ٱلنَّاسَ عَلَيۡهَاۚ لَا تَبۡدِيلَ لِخَلۡقِ ٱللَّهِۚ ذَٰلِكَ ٱلدِّينُ ٱلۡقَيِّمُ وَلَٰكِنَّ أَكۡثَرَ ٱلنَّاسِ لَا يَعۡلَمُونَ ﴿30﴾

(ਹੇ ਨਬੀ!) ਤੁਸੀਂ ਇਕਾਗਰਤਾ ਨਾਲ ਆਪਣਾ ਮੂੰਹ (ਅੱਲਾਹ ਦੇ) ਦੀਨ ਇਸਲਾਮ ਵੱਲ ਸਿੱਧਾ ਰੱਖੋ। ਕਾਇਮ ਹੋ ਜਾਓ ਉਸ ਫ਼ਿਤਰਤ (ਸੁਭਾਓ) ਉੱਤੇ ਜਿਸ ਉੱਤੇ ਅੱਲਾਹ ਨੇ ਮਨੁੱਖ ਨੂੰ ਪੈਦਾ ਕੀਤਾ ਹੈ। (ਭਾਵ ਮੁਸਲਮਾਨ ਹੀ ਪੈਦਾ ਕੀਤਾ ਹੈ) ਅੱਲਾਹ ਦੀ ਬਣਾਈ ਹੋਈ ਬਣਤਰ ਨੂੰ ਬਦਲਿਆ ਨਹੀਂ ਜਾ ਸਕਦਾ। ਇਹੋ ਸਿੱਧਾ ਤੇ ਸੱਚਾ ਧਰਮ (ਦੀਨ) ਹੈ, ਪਰ ਵਧੇਰੇ ਲੋਕ ਨਹੀਂ ਜਾਣਦੇ।[1]

30:31

مُنِيبِينَ إِلَيۡهِ وَٱتَّقُوهُ وَأَقِيمُواْ ٱلصَّلَوٰةَ وَلَا تَكُونُواْ مِنَ ٱلۡمُشۡرِكِينَ ﴿31﴾

(ਹੇ ਲੋਕੋ!) ਉਸੇ (ਅੱਲਾਹ) ਵੱਲ ਝੁਕਦੇ ਹੋਏ ਦੀਨ ’ਤੇ ਕਾਇਮ ਰਹੋ ਅਤੇ ਤੁਸੀਂ ਉਸੇ ਤੋਂ ਡਰਦੇ ਰਹੋ ਅਤੇ ਨਮਾਜ਼ ਕਾਇਮ ਰੱਖੋ ਅਤੇ ਤੁਸੀਂ ਮੁਸ਼ਰਿਕਾਂ ਵਿੱਚੋਂ ਨਾ ਹੋ ਜਾਓ।

30:32

مِنَ ٱلَّذِينَ فَرَّقُواْ دِينَهُمۡ وَكَانُواْ شِيَعٗاۖ كُلُّ حِزۡبِۭ بِمَا لَدَيۡهِمۡ فَرِحُونَ ﴿32﴾

(ਉਹਨਾਂ ਵਰਗੇ ਵੀ ਨਾ ਹੋ ਜਾਓ) ਜਿਨ੍ਹਾਂ ਨੇ ਆਪਣੇ ਧਰਮ ਨੂੰ ਟੋਟੇ-ਟੋਟੇ ਕਰ ਛੱਡਿਆ ਅਤੇ ਧੜ੍ਹਿਆਂ ਵਿਚ ਵੰਡੇ ਗਏ, ਹਰੇਕ ਧੜੇ ਕੋਲ ਜੋ ਹੈ ਉਹ ਉਸੇ ਵਿਚ ਮਸਤ ਹੈ।