quranm◉

ਪੰਨਾ 424

Range
from 33:44 to 33:50
Surahs covered
ਅਨੁਵਾਦ
7 ਅਨੁਵਾਦ

◉

33:44

تَحِيَّتُهُمۡ يَوۡمَ يَلۡقَوۡنَهُۥ سَلَٰمٞۚ وَأَعَدَّ لَهُمۡ أَجۡرٗا كَرِيمٗا ﴿44﴾

ਜਿਸ ਦਿਨ ਉਹ (ਈਮਾਨ ਵਾਲੇ) ਅੱਲਾਹ ਨੂੰ ਮਿਲਣਗੇ ਤਾਂ ਉਹਨਾਂ ਲਈ ਦੁਆ ਹੋਵੇਗੀ (ਕਿ ਤੁਹਾਡੇ ’ਤੇ) ਸਲਾਮ ਹੋਵੇ, ਉਹਨਾਂ ਲਈ ਆਦਰ-ਮਾਨ ਵਾਲਾ ਬਦਲਾ (ਸਵਰਗ) ਤਿਆਰ ਕਰ ਛੱਡਿਆ ਹੈ।

33:45

يَـٰٓأَيُّهَا ٱلنَّبِيُّ إِنَّآ أَرۡسَلۡنَٰكَ شَٰهِدٗا وَمُبَشِّرٗا وَنَذِيرٗا ﴿45﴾

ਹੇ ਨਬੀ! ਨਿਰਸੰਦੇਹ ਅਸੀਂ ਹੀ ਤੁਹਾਨੂੰ ਗਵਾਹੀ ਦੇਣ ਵਾਲਾ, (ਸਵਰਗਾਂ ਦੀਆਂ) ਖ਼ੁਸ਼ਖ਼ਬਰੀ ਸੁਣਾਉਣ ਵਾਲਾ ਅਤੇ (ਰੱਬ ਦੀ ਪਕੜ ਤੋਂ) ਡਰਾਉਣ ਵਾਲਾ (ਰਸੂਲ) ਬਣਾ ਕੇ ਭੇਜਿਆ ਹੈ।

33:46

وَدَاعِيًا إِلَى ٱللَّهِ بِإِذۡنِهِۦ وَسِرَاجٗا مُّنِيرٗا ﴿46﴾

ਅੱਲਾਹ ਦੀ ਆਗਿਆ ਨਾਲ (ਲੋਕਾਂ ਨੂੰ) ਉਸੇ (ਰੱਬ) ਵੱਲ ਬੁਲਾਉਣ ਵਾਲਾ ਅਤੇ (ਸਿੱਧਾ ਰਾਹ ਵਿਖਾਉਣ ਵਾਲਾ) ਇਕ ਰੌਸ਼ਨੀ ਦਾ ਚਰਾਗ਼[6] (ਚਾਨਣ ਮੁਨਾਰਾ) ਬਣਾ ਕੇ ਭੇਜਿਆ ਹੈ।

33:47

وَبَشِّرِ ٱلۡمُؤۡمِنِينَ بِأَنَّ لَهُم مِّنَ ٱللَّهِ فَضۡلٗا كَبِيرٗا ﴿47﴾

ਅਤੇ ਈਮਾਨ ਵਾਲਿਆਂ ਨੂੰ ਇਹ ਖ਼ੁਸ਼ਖ਼ਬਰੀ ਦੇ ਦਿਓ ਕਿ ਉਹਨਾਂ ਲਈ ਰੱਬ ਵੱਲੋਂ ਬਹੁਤ ਵੱਡੀ ਕ੍ਰਿਪਾਲਤਾ ਹੈ।

33:48

وَلَا تُطِعِ ٱلۡكَٰفِرِينَ وَٱلۡمُنَٰفِقِينَ وَدَعۡ أَذَىٰهُمۡ وَتَوَكَّلۡ عَلَى ٱللَّهِۚ وَكَفَىٰ بِٱللَّهِ وَكِيلٗا ﴿48﴾

(ਹੇ ਨਬੀ!) ਕਾਫ਼ਿਰਾਂ ਤੇ ਮੁਨਾਫ਼ਿਕਾਂ ਦਾ ਉੱਕਾ ਹੀ ਕਹਿਣਾ ਨਾ ਮੰਨੋ, ਉਹਨਾਂ ਵੱਲੋਂ ਦਿੱਤੀ ਹੋਈ ਤਕਲੀਫ਼ ਦੀ ਪਰਵਾਹ ਨਾ ਕਰੋ। ਅੱਲਾਹ ’ਤੇ ਹੀ ਭਰੋਸਾ ਰੱਖੋ ਅਤੇ ਸਾਰੇ ਕੰਮ ਸਵਾਰਨ ਵਾਲਾ ਅੱਲਾਹ ਹੀ ਬਥੇਰਾ ਹੈ।

33:49

يَـٰٓأَيُّهَا ٱلَّذِينَ ءَامَنُوٓاْ إِذَا نَكَحۡتُمُ ٱلۡمُؤۡمِنَٰتِ ثُمَّ طَلَّقۡتُمُوهُنَّ مِن قَبۡلِ أَن تَمَسُّوهُنَّ فَمَا لَكُمۡ عَلَيۡهِنَّ مِنۡ عِدَّةٖ تَعۡتَدُّونَهَاۖ فَمَتِّعُوهُنَّ وَسَرِّحُوهُنَّ سَرَاحٗا جَمِيلٗا ﴿49﴾

(ਹੇ ਈਮਾਨ ਵਾਲਿਓ!) ਜਦੋਂ ਤੁਸੀਂ ਮੋਮਿਨ ਔਰਤਾਂ ਨਾਲ ਨਿਕਾਹ ਕਰੋ ਜੇ ਹੱਥ ਲਾਉਣ ਤੋਂ ਪਹਿਲਾਂ ਹੀ ਉਹਨਾਂ ਨੂੰ ਤਲਾਕ ਦੇ ਦਿਓ ਤਾਂ ਤੁਹਾਡੇ ਵੱਲੋਂ ਉਹਨਾਂ ’ਤੇ ਕੋਈ ਇੱਦਤ ਪੂਰੀ ਕਰਨਾ ਜ਼ਰੂਰੀ ਨਹੀਂ ਕਿ ਤੁਸੀਂ ਉਸ (ਇੱਦਤ) ਦੇ ਦਿਨਾਂ ਦੀ ਗਿਣਤੀ ਕਰੋ, ਸਗੋਂ ਤੁਸੀਂ ਉਹਨਾਂ ਨੂੰ ਕੁੱਝ ਨਾ ਕੁੱਝ (ਮਾਲ) ਦੇ ਕੇ ਸੋਹਣੇ ਢੰਗ ਨਾਲ ਵਿਦਾ ਕਰੋ।

33:50

يَـٰٓأَيُّهَا ٱلنَّبِيُّ إِنَّآ أَحۡلَلۡنَا لَكَ أَزۡوَٰجَكَ ٱلَّـٰتِيٓ ءَاتَيۡتَ أُجُورَهُنَّ وَمَا مَلَكَتۡ يَمِينُكَ مِمَّآ أَفَآءَ ٱللَّهُ عَلَيۡكَ وَبَنَاتِ عَمِّكَ وَبَنَاتِ عَمَّـٰتِكَ وَبَنَاتِ خَالِكَ وَبَنَاتِ خَٰلَٰتِكَ ٱلَّـٰتِي هَاجَرۡنَ مَعَكَ وَٱمۡرَأَةٗ مُّؤۡمِنَةً إِن وَهَبَتۡ نَفۡسَهَا لِلنَّبِيِّ إِنۡ أَرَادَ ٱلنَّبِيُّ أَن يَسۡتَنكِحَهَا خَالِصَةٗ لَّكَ مِن دُونِ ٱلۡمُؤۡمِنِينَۗ قَدۡ عَلِمۡنَا مَا فَرَضۡنَا عَلَيۡهِمۡ فِيٓ أَزۡوَٰجِهِمۡ وَمَا مَلَكَتۡ أَيۡمَٰنُهُمۡ لِكَيۡلَا يَكُونَ عَلَيۡكَ حَرَجٞۗ وَكَانَ ٱللَّهُ غَفُورٗا رَّحِيمٗا ﴿50﴾

(ਹੇ ਨਬੀ!) ਅਸਾਂ ਤੁਹਾਡੇ ਲਈ ਤੁਹਾਡੀਆਂ ਉਹ ਪਤਨੀਆਂ ਹਲਾਲ (ਜਾਇਜ਼) ਕਰ ਦਿੱਤੀਆਂ ਜਿਨ੍ਹਾਂ ਦੇ ਮਹਿਰ ਤੁਸੀਂ ਅਦਾ ਕਰ ਚੁੱਕੇ ਹੋ ਅਤੇ ਉਹ ਦਾਸੀਆਂ ਵੀ ਜਾਇਜ਼ ਹਨ ਜਿਹੜੀਆਂ ਤੁਹਾਡੀ ਮਲਕੀਯਤ ਵਿਚ ਹਨ, ਜਿਹਨਾਂ ਨੂੰ ਅੱਲਾਹ ਨੇ ਤੁਹਾਨੂੰ ਮਾਲੇ-ਗ਼ਨੀਮਤ ਵਜੋਂ ਦਿੱਤੀਆਂ ਹਨ। ਤੁਹਾਡੇ ਚਾਚੇ, ਭੂਆ, ਮਾਮੇ ਅਤੇ ਮਾਸੀ ਦੀਆਂ ਧੀਆਂ, ਜਿਨ੍ਹਾਂ ਨੇ ਤੁਹਾਡੇ ਨਾਲ ਹਿਜਰਤ ਕੀਤੀ ਹੈ ਅਤੇ ਉਹ ਈਮਾਨ ਵਾਲੀਆਂ ਜ਼ਨਾਨੀਆਂ ਵੀ ਹਲਾਲ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਨਬੀ ਲਈ ਹਿਬਾ ਕਰ ਦਿੱਤਾ ਹੋਵੇ ਅਤੇ ਜੇ ਨਬੀ ਵੀ ਉਸ ਨਾਲ ਨਿਕਾਹ ਕਰਨਾ ਚਾਹੁੰਦਾ ਹੋਵੇ ਤਾਂ ਉਸ ਨੂੰ ਨਿਕਾਹ ਵਿਚ ਲੈ ਆਵੇ। ਪਰ ਇਹ ਛੂਟ ਕੇਵਲ ਤੁਹਾਡੇ ਲਈ ਹੈ, ਦੂਜੇ ਮੋਮਿਨਾਂ ਲਈ ਨਹੀਂ। ਜਿਹੜੇ ਹੁਕਮ ਅਸੀਂ ਉਹਨਾਂ (ਸਾਧਾਰਨ ਮੁਸਲਮਾਨ) ਦੀਆਂ ਪਤਨੀਆਂ ਅਤੇ ਦਾਸੀਆਂ ਬਾਰੇ ਦਿੱਤੇ ਹੋਏ ਹਨ ਅਸੀਂ ਭਲੀ-ਭਾਂਤ ਜਾਣਦੇ ਹਾਂ। (ਤੁਹਾਡੇ ਲਈ ਪਤਨੀਆਂ ਦੀ ਵਿਸ਼ੇਸ਼ ਛੂਟ ਇਸ ਲਈ ਹੈ ਕਿ) ਤੁਹਾਨੂੰ ਕਿਸੇ ਤਰ੍ਹਾਂ ਦੀ ਤੰਗੀ ਨਾ ਹੋਵੇ। ਅੱਲਾਹ ਵੱਡਾ ਬਖ਼ਸ਼ਣਹਾਰ ਤੇ ਰਹਿਮ ਕਰਨ ਵਾਲਾ ਹੈ।