quranm◉

ਪੰਨਾ 475

Range
from 40:67 to 40:77
Surahs covered
ਅਨੁਵਾਦ
11 ਅਨੁਵਾਦ

◉

40:67

هُوَ ٱلَّذِي خَلَقَكُم مِّن تُرَابٖ ثُمَّ مِن نُّطۡفَةٖ ثُمَّ مِنۡ عَلَقَةٖ ثُمَّ يُخۡرِجُكُمۡ طِفۡلٗا ثُمَّ لِتَبۡلُغُوٓاْ أَشُدَّكُمۡ ثُمَّ لِتَكُونُواْ شُيُوخٗاۚ وَمِنكُم مَّن يُتَوَفَّىٰ مِن قَبۡلُۖ وَلِتَبۡلُغُوٓاْ أَجَلٗا مُّسَمّٗى وَلَعَلَّكُمۡ تَعۡقِلُونَ ﴿67﴾

(ਅੱਲਾਹ) ਉਹੀਓ ਹੈ ਜਿਸ ਨੇ ਤੁਹਾਨੂੰ (ਪਹਿਲੀ ਵਾਰ) ਮਿੱਟੀ ਤੋਂ ਸਾਜਿਆ, ਫੇਰ ਵੀਰਜ ਤੋਂ, ਫੇਰ ਲਹੂ ਦੇ ਲੋਥੜੇ ਤੋਂ, ਫੇਰ ਉਹ ਤੁਹਾਨੂੰ ਬੱਚੇ ਦੇ ਰੂਪ ਵਿਚ (ਮਾਂ ਦੇ ਗਰਭ ’ਚੋਂ) ਕੱਢਦਾ ਹੈ, ਫੇਰ ਤੁਹਾਨੂੰ ਵਧਾਉਂਦਾ ਹੈ ਤਾਂ ਜੋ ਤੁਸੀਂ ਆਪਣੀ ਪੂਰੀ ਜਵਾਨੀ ਨੂੰ ਪਹੁੰਚ ਜਾਓ, ਫੇਰ (ਵਧਾਉਂਦਾ ਹੈ) ਤਾਂ ਜੋ ਤੁਸੀਂ ਬੁੱਢੇ ਹੋ ਜਾਓ। ਤੁਹਾਡੇ ਵਿੱਚੋਂ ਕੁੱਝ ਇਸ (ਬੁਢਾਪੇ) ਤੋਂ ਪਹਿਲਾਂ ਹੀ ਪੂਰੇ ਹੋ ਜਾਂਦੇ ਹਨ। (ਭਾਵ ਮਰ ਜਾਂਦੇ ਹੋ) ਅਤੇ (ਇਹ ਸਭ ਇਸ ਲਈ ਹੈ) ਤਾਂ ਜੋ ਤੁਸੀਂ ਆਪਣੀ ਨਿਯਤ ਉਮਰ ਤਕ ਪਹੁੰਚ ਜਾਓ ਅਤੇ ਤੁਸੀਂ (ਹਕੀਕਤ ਨੂੰ) ਸਮਝ ਸਕੋ।[2]

40:68

هُوَ ٱلَّذِي يُحۡيِۦ وَيُمِيتُۖ فَإِذَا قَضَىٰٓ أَمۡرٗا فَإِنَّمَا يَقُولُ لَهُۥ كُن فَيَكُونُ ﴿68﴾

ਉਹੀ ਜੀਵਨ ਦਿੰਦਾ ਹੈ, ਉਹੀ ਮੌਤ ਦਿੰਦਾ ਹੈ ਫੇਰ ਜਦੋਂ ਉਹ ਕਿਸੇ ਕੰਮ ਨੂੰ ਕਰਨਾ ਚਾਹੁੰਦਾ ਹੈ ਤਾਂ ਕੇਵਲ ਇਹੋ ਕਹਿੰਦਾ ਹੈ ਕਿ ਹੋ ਜਾ ਤੇ ਉਹ ਹੋ ਜਾਂਦਾ ਹੈ।

40:69

أَلَمۡ تَرَ إِلَى ٱلَّذِينَ يُجَٰدِلُونَ فِيٓ ءَايَٰتِ ٱللَّهِ أَنَّىٰ يُصۡرَفُونَ ﴿69﴾

ਕੀ ਤੁਸੀਂ ਉਹਨਾਂ ਨੂੰ ਨਹੀਂ ਵੇਖਿਆ ਕਿ ਜਿਹੜੇ ਅੱਲਾਹ ਦਿਆਂ ਆਇਤਾਂ (.ਕੁਰਆਨ) ਵਿਚ ਝਗੜਦੇ ਹਨ ? ਉਹ ਕਿਧਰੋਂ ਫਿਰਾਏ ਜਾ ਰਹੇ ਹੋ।

40:70

ٱلَّذِينَ كَذَّبُواْ بِٱلۡكِتَٰبِ وَبِمَآ أَرۡسَلۡنَا بِهِۦ رُسُلَنَاۖ فَسَوۡفَ يَعۡلَمُونَ ﴿70﴾

ਜਿਹਨਾਂ ਲੋਕਾਂ ਨੇ ਇਸ ਕਿਤਾਬ (.ਕੁਰਆਨ) ਨੂੰ ਝੁਠਲਾਇਆ ਅਤੇ ਉਹਨਾਂ (ਸਿੱਖਿਆਵਾਂ) ਨੂੰ ਝੁਠਲਾਇਆ, ਜਿਨ੍ਹਾਂ ਨਾਲ ਅਸੀਂ ਆਪਣੇ ਰਸੂਲਾਂ ਨੂੰ ਭੇਜਿਆ ਸੀ ਉਹ ਛੇਤੀ ਹੀ (ਹਕੀਕਤ ਨੂੰ) ਜਾਣ ਲੈਣਗੇ।

40:71

إِذِ ٱلۡأَغۡلَٰلُ فِيٓ أَعۡنَٰقِهِمۡ وَٱلسَّلَٰسِلُ يُسۡحَبُونَ ﴿71﴾

ਜਦੋਂ ਉਹਨਾਂ ਦੀਆਂ ਗਰਦਨਾਂ ਵਿਚ ਸੰਗਲ ਤੇ (ਪੈਰਾਂ ਵਿਚ) ਬੇੜੀਆਂ ਹੋਣਗੀਆਂ ਜਿਨ੍ਹਾਂ ਨਾਲ ਜਕੜ ਕੇ ਉਹ ਘਸੀਟੇ ਜਾਣਗੇ।

40:72

فِي ٱلۡحَمِيمِ ثُمَّ فِي ٱلنَّارِ يُسۡجَرُونَ ﴿72﴾

(ਪਹਿਲਾਂ) ਉਹ ਉੱਬਲਦੇ ਹੋਏ ਪਾਣੀ ਵਿਚ ਅਤੇ ਫੇਰ (ਨਰਕ ਦੀ) ਅੱਗ ਵਿਚ ਸੁੱਟ ਦਿੱਤੇ ਜਾਣਗੇ।

40:73

ثُمَّ قِيلَ لَهُمۡ أَيۡنَ مَا كُنتُمۡ تُشۡرِكُونَ ﴿73﴾

ਫੇਰ ਉਹਨਾਂ ਤੋਂ ਪੁੱਛਿਆ ਜਾਵੇਗਾ ਕਿ ਜਿਨ੍ਹਾਂ ਨੂੰ ਤੁਸੀਂ (ਰੱਬ ਦਾ) ਸ਼ਰੀਕ ਬਣਾਉਂਦੇ ਸੀ ਅੱਜ ਉਹ ਕਿੱਥੇ ਹਨ ?

40:74

مِن دُونِ ٱللَّهِۖ قَالُواْ ضَلُّواْ عَنَّا بَل لَّمۡ نَكُن نَّدۡعُواْ مِن قَبۡلُ شَيۡـٔٗاۚ كَذَٰلِكَ يُضِلُّ ٱللَّهُ ٱلۡكَٰفِرِينَ ﴿74﴾

ਅੱਲਾਹ ਤੋਂ ਛੁੱਟ ਦੂਜੇ ਇਸ਼ਟ ਕਿੱਥੇ ਹਨ ? ਉਹ (ਮੁਸ਼ਰਿਕ) ਆਖਣਗੇ ਕਿ ਉਹ ਤਾਂ ਸਾਥੋਂ ਗੁਆਚ ਗਏ। ਅਸੀਂ ਤਾਂ ਇਸ ਤੋਂ ਪਹਿਲਾਂ ਹੀ (ਅੱਲਾਹ ਤੋਂ ਛੁਟ) ਕਿਸੇ ਨੂੰ ਵੀ ਨਹੀਂ ਪੁਕਾਰਦੇ ਸੀ। ਅੱਲਾਹ ਕਾਫ਼ਿਰਾਂ ਨੂੰ ਇਸੇ ਤਰ੍ਹਾਂ ਕੁਰਾਹੇ ਪਾਉਂਦਾ ਹੈ।

40:75

ذَٰلِكُم بِمَا كُنتُمۡ تَفۡرَحُونَ فِي ٱلۡأَرۡضِ بِغَيۡرِ ٱلۡحَقِّ وَبِمَا كُنتُمۡ تَمۡرَحُونَ ﴿75﴾

ਕਿਹਾ ਜਾਵੇਗਾ ਕਿ ਤੁਹਾਡਾ ਇਹ ਭੈੜਾ ਅੰਤ ਇਸ ਲਈ ਹੋਇਆ ਹੈ ਕਿ ਤੁਸੀਂ ਧਰਤੀ ’ਤੇ ਘਮੰਡ ਕਰਦੇ ਸੀ ਅਤੇ (ਇਹ ਅੰਤ) ਇਸ ਲਈ ਵੀ ਹੈ ਕਿ ਤੁਸੀਂ ਆਕੜਦੇ ਸੀ।

40:76

ٱدۡخُلُوٓاْ أَبۡوَٰبَ جَهَنَّمَ خَٰلِدِينَ فِيهَاۖ فَبِئۡسَ مَثۡوَى ٱلۡمُتَكَبِّرِينَ ﴿76﴾

ਹੁਣ ਤੁਸੀਂ ਨਰਕ ਵਿਚ ਸਦਾ ਰਹਿਣ ਲਈ ਉਸ ਦੇ ਬੂਹਿਆਂ ਵਿਚ ਦਾਖ਼ਲਾ ਹੋ ਜਾਓ। ਉਹਨਾਂ ਹੰਕਾਰਿਆਂ ਲਈ ਕਿੰਨਾਂ ਭੈੜਾ ਟਿਕਾਣਾ ਹੈ।

40:77

فَٱصۡبِرۡ إِنَّ وَعۡدَ ٱللَّهِ حَقّٞۚ فَإِمَّا نُرِيَنَّكَ بَعۡضَ ٱلَّذِي نَعِدُهُمۡ أَوۡ نَتَوَفَّيَنَّكَ فَإِلَيۡنَا يُرۡجَعُونَ ﴿77﴾

ਸੋ ਹੇ ਨਬੀ! ਤੁਸੀਂ ਧੀਰਜ ਰੱਖੋ, ਬੇਸ਼ੱਕ ਅੱਲਾਹ ਦਾ ਵਾਅਦਾ ਸੱਚਾ ਹੁੰਦਾ ਹੈ। ਜੇ ਅਸੀਂ ਚਾਹੀਏ ਤਾਂ ਤੁਹਾਨੂੰ ਉਸ ਅਜ਼ਾਬ ਵਿੱਚੋਂ ਕੁੱਝ ਵਿਖਾ ਦਈਏ ਜਿਸ ਦਾ ਅਸੀਂ ਇਹਨਾਂ ਕਾਫ਼ਿਰਾਂ ਨਾਲ ਵਾਅਦਾ ਕੀਤਾ ਹੈ, ਜਾਂ ਅਸੀਂ ਇਸ ਤੋਂ ਪਹਿਲਾਂ ਹੀ ਤੁਹਾਨੂੰ ਮੌਤ ਦੇ ਦਈਏ। ਅੰਤ ਨੂੰ ਉਹ ਸਾਰੇ ਸਾਡੇ ਵੱਲ ਹੀ ਪਰਤਾਏ ਜਾਣਗੇ।