quranm◉

ਪੰਨਾ 476

Range
from 40:78 to 40:85
Surahs covered
ਅਨੁਵਾਦ
8 ਅਨੁਵਾਦ

◉

40:78

وَلَقَدۡ أَرۡسَلۡنَا رُسُلٗا مِّن قَبۡلِكَ مِنۡهُم مَّن قَصَصۡنَا عَلَيۡكَ وَمِنۡهُم مَّن لَّمۡ نَقۡصُصۡ عَلَيۡكَۗ وَمَا كَانَ لِرَسُولٍ أَن يَأۡتِيَ بِـَٔايَةٍ إِلَّا بِإِذۡنِ ٱللَّهِۚ فَإِذَا جَآءَ أَمۡرُ ٱللَّهِ قُضِيَ بِٱلۡحَقِّ وَخَسِرَ هُنَالِكَ ٱلۡمُبۡطِلُونَ ﴿78﴾

ਹੇ ਨਬੀ! ਬੇਸ਼ੱਕ ਅਸੀਂ ਤੁਹਾਥੋਂ ਪਹਿਲਾਂ ਵੀ ਬਹੁਤ ਸਾਰੇ ਰਸੂਲ ਭੇਜ ਚੁੱਕੇ ਹਾਂ ਜਿਨ੍ਹਾਂ ਵਿੱਚੋਂ ਕੁੱਝ (ਰਸੂਲਾਂ) ਦੇ ਹਾਲਾਤ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਅਤੇ ਕਈਆਂ ਦੇ ਹਾਲਾਤ ਤੁਹਾਨੂੰ ਬਿਆਨ ਵੀ ਨਹੀਂ ਕੀਤੇ। ਕਿਸੇ ਵੀ ਰਸੂਲ ਦੀ ਇਹ ਤਾਕਤ ਨਹੀਂ ਸੀ ਕਿ ਉਹ ਕੋਈ ਮੌਅਜਜ਼ਾ (ਨਿਸ਼ਾਨੀ) ਅੱਲਾਹ ਦੀ ਆਗਿਆ ਤੋਂ ਬਿਨਾਂ ਲੈ ਆਵੇ। ਜਦੋਂ ਅੱਲਾਹ ਦਾ ਅਜ਼ਾਬ ਆਉਣ ਦਾ ਹੁਕਮ ਆ ਗਿਆ, ਫੇਰ ਉਹਨਾਂ ਦਾ ਇਨਸਾਫ਼ ਨਾਲ ਫ਼ੈਸਲਾ ਕਰ ਦਿੱਤਾ ਗਿਆ ਤੇ ਉਸ ਸਮੇਂ ਝੂਠੇ ਲੋਕ ਘਾਟੇ ਵਿਚ ਰਹੇ।

40:79

ٱللَّهُ ٱلَّذِي جَعَلَ لَكُمُ ٱلۡأَنۡعَٰمَ لِتَرۡكَبُواْ مِنۡهَا وَمِنۡهَا تَأۡكُلُونَ ﴿79﴾

ਅੱਲਾਹ ਉਹ ਹੈ ਜਿਸ ਨੇ ਤੁਹਾਡੇ ਲਈ ਮਵੇਸ਼ੀ ਪੈਦਾ ਕੀਤੇ, ਇਨ੍ਹਾਂ ਵਿੱਚੋਂ ਕੁੱਝ ਦੀ ਤੁਸੀਂ ਸਵਾਰੀ ਕਰਦੇ ਹੋ ਅਤੇ ਕੁਝ ਨੂੰ ਤੁਸੀਂ ਖਾਂਦੇ ਹੋ।

40:80

وَلَكُمۡ فِيهَا مَنَٰفِعُ وَلِتَبۡلُغُواْ عَلَيۡهَا حَاجَةٗ فِي صُدُورِكُمۡ وَعَلَيۡهَا وَعَلَى ٱلۡفُلۡكِ تُحۡمَلُونَ ﴿80﴾

ਉਹਨਾਂ (ਮਵੇਸ਼ੀਆਂ) ਵਿਚ ਤੁਹਾਡੇ ਲਈ ਹੋਰ ਵੀ ਕਈ ਲਾਭ ਹਨ। ਤੁਸੀਂ ਉਹਨਾਂ ’ਤੇ ਸਵਾਰ ਹੋ ਕੇ ਆਪਣੀ ਉਸ ਥਾਂ ਤਕ ਪਹੁੰਚਦੇ ਹੋ ਜਿਸ ਦੀ ਚਾਹਤ ਤੁਹਾਡੇ ਦਿਲਾਂ ਵਿਚ ਹੁੰਦੀ ਹੈ। ਤੁਸੀਂ ਬੇੜੀਆਂ ’ਤੇ ਵੀ ਸਵਾਰ ਹੁੰਦੇ ਹੋ।

40:81

وَيُرِيكُمۡ ءَايَٰتِهِۦ فَأَيَّ ءَايَٰتِ ٱللَّهِ تُنكِرُونَ ﴿81﴾

ਉਹ ਅੱਲਾਹ ਤੁਹਾਨੂੰ ਆਪਣੀਆਂ ਨਿਸ਼ਾਨੀਆਂ ਵਿਖਾਉਂਦਾ ਹੈ। ਤੁਸੀਂ ਅੱਲਾਹ ਦੀਆਂ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਦਾ ਇਨਕਾਰ ਕਰੋਗੇ।

40:82

أَفَلَمۡ يَسِيرُواْ فِي ٱلۡأَرۡضِ فَيَنظُرُواْ كَيۡفَ كَانَ عَٰقِبَةُ ٱلَّذِينَ مِن قَبۡلِهِمۡۚ كَانُوٓاْ أَكۡثَرَ مِنۡهُمۡ وَأَشَدَّ قُوَّةٗ وَءَاثَارٗا فِي ٱلۡأَرۡضِ فَمَآ أَغۡنَىٰ عَنۡهُم مَّا كَانُواْ يَكۡسِبُونَ ﴿82﴾

ਕੀ ਉਹਨਾਂ (ਇਨਕਾਰੀਆਂ) ਨੇ ਧਰਤੀ ਦੀ ਸੈਰ ਨਹੀਂ ਕੀਤੀ, ਫੇਰ ਉਹ ਵੇਖਦੇ ਕਿ ਉਹਨਾਂ (ਇਨਕਾਰੀਆਂ) ਦਾ ਅੰਤ ਕਿਹੋ ਜਿਹਾ ਹੋਇਆ ਸੀ, ਜਿਹੜੇ ਉਹਨਾਂ ਤੋਂ ਪਹਿਲਾਂ ਹੋਏ ਸੀ। ਉਹ ਗਿਣਤੀ ਵਿਚ ਵੀ ਇਹਨਾਂ ਤੋਂ ਕਿਤੇ ਵੱਧ ਸਨ ਅਤੇ ਵਧੇਰੇ ਸ਼ਕਤੀਸ਼ਾਲੀ ਸਨ ਅਤੇ ਧਰਤੀ ਉੱਤੇ ਛੱਡੇ ਹੋਏ ਚਿੰਨਾਂ ਪੱਖੋਂ ਵੀ ਇਹਨਾਂ ਤੋਂ ਵਾਧੂ ਸਨ। ਉਹ ਲੋਕ ਜੋ ਵੀ ਕਰਦੇ ਸਨ ਉਹ ਉਹਨਾਂ ਦੇ ਕਿਸੇ ਕੰਮ ਨਹੀਂ ਆਇਆ।

40:83

فَلَمَّا جَآءَتۡهُمۡ رُسُلُهُم بِٱلۡبَيِّنَٰتِ فَرِحُواْ بِمَا عِندَهُم مِّنَ ٱلۡعِلۡمِ وَحَاقَ بِهِم مَّا كَانُواْ بِهِۦ يَسۡتَهۡزِءُونَ ﴿83﴾

ਜਦੋਂ ਵੀ ਉਹਨਾਂ ਲੋਕਾਂ ਕੋਲ ਉਹਨਾਂ ਦੇ ਰਸੂਲ ਸਪਸ਼ਟ ਪ੍ਰਮਾਣ ਲੈਕੇ ਆਉਂਦੇ ਤਾਂ ਉਹ ਆਪਣੇ ਹੀ ਝੂਠੇ ਗਿਆਨ ਉੱਤੇ ਹੰਕਾਰ ਕਰਦੇ ਰਹੇ ਜਿਹੜਾ ਗਿਆਨ ਉਹਨਾਂ ਦੇ ਕੋਲ ਸੀ। ਅੰਤ ਜਿਸ (ਅਜ਼ਾਬ) ਦਾ ਉਹ ਮਖੌਲ ਕਰਿਆ ਕਰਦੇ ਸੀ ਉਸ ਨੇ ਉਹਨਾਂ ਨੂੰ ਆ ਘੇਰਿਆ।

40:84

فَلَمَّا رَأَوۡاْ بَأۡسَنَا قَالُوٓاْ ءَامَنَّا بِٱللَّهِ وَحۡدَهُۥ وَكَفَرۡنَا بِمَا كُنَّا بِهِۦ مُشۡرِكِينَ ﴿84﴾

ਜਦੋਂ ਉਹਨਾਂ ਨੇ ਸਾਡਾ ਅਜ਼ਾਬ ਵੇਖਿਆ ਤਾਂ ਆਖਣ ਲੱਗੇ ਕਿ ਅਸੀਂ ਇੱਕੋ ਇੱਕ ਅੱਲਾਹ ਉੱਤੇ ਈਮਾਨ ਲਿਆਏ ਹਾਂ ਅਤੇ ਜਿਨ੍ਹਾਂ ਨੂੰ ਅਸੀਂ ਉਸ ਦਾ ਸਾਝੀ ਬਣਾਉਂਦੇ ਸੀ, ਅਸੀਂ ਉਹਨਾਂ ਸਭ ਦਾ ਇਨਕਾਰ ਕਰਦੇ ਹਾਂ।

40:85

فَلَمۡ يَكُ يَنفَعُهُمۡ إِيمَٰنُهُمۡ لَمَّا رَأَوۡاْ بَأۡسَنَاۖ سُنَّتَ ٱللَّهِ ٱلَّتِي قَدۡ خَلَتۡ فِي عِبَادِهِۦۖ وَخَسِرَ هُنَالِكَ ٱلۡكَٰفِرُونَ ﴿85﴾

ਪ੍ਰੰਤੂ ਜਦੋਂ ਉਹਨਾਂ ਨੇ ਸਾਡਾ ਅਜ਼ਾਬ ਵੇਖ ਲਿਆ ਤਾਂ ਉਹਨਾਂ ਦੇ ਈਮਾਨ ਲਿਆਉਣ ਨੇ ਉਹਨਾਂ ਨੂੰ ਕੁੱਝ ਵੀ ਲਾਭ ਨਹੀਂ ਦਿੱਤਾ। ਇਹੋ ਅੱਲਾਹ ਦਾ ਨਿਯਤ ਤਰੀਕਾ ਹੈ, ਜਿਹੜਾ ਉਸ ਦੇ ਬੰਦਿਆਂ ਵਿਚ ਸਦਾ ਤੋਂ ਲਾਗੂ ਹੈ ਅਤੇ ਉਸ ਸਮੇਂ ਇਨਕਾਰੀ ਘਾਟੇ ਵਿਚ ਪੈ ਗਏ।