quranm◉

ਪੰਨਾ 66

Range
from 3:122 to 3:132
Surahs covered
ਅਨੁਵਾਦ
11 ਅਨੁਵਾਦ

◉

3:122

إِذۡ هَمَّت طَّآئِفَتَانِ مِنكُمۡ أَن تَفۡشَلَا وَٱللَّهُ وَلِيُّهُمَاۗ وَعَلَى ٱللَّهِ فَلۡيَتَوَكَّلِ ٱلۡمُؤۡمِنُونَ ﴿122﴾

ਯਾਦ ਕਰੋ! ਜਦੋਂ ਤੁਹਾਡੇ ਵਿੱਚੋਂ ਦੋ ਟੋਲੀਆਂ ਤਾਂ ਹਿੰਮਤ ਵੀ ਹਾਰ ਚੁੱਕੀਆਂ ਸਨ ਜੱਦੋਂ ਕਿ ਅੱਲਾਹ ਉਹਨਾਂ ਦਾ ਮਦਦ ਕਰਨ ਵਾਲਾ ਮੌਜੂਦ ਸੀ। ਸੋ ਈਮਾਨ ਵਾਲਿਆਂ ਨੂੰ ਉਸੇ ਅੱਲਾਹ ਦੀ ਪਾਕ ਜ਼ਾਤ ’ਤੇ ਭਰੋਸਾ ਰੱਖਣਾ ਚਾਹੀਦਾ ਹੇ।

3:123

وَلَقَدۡ نَصَرَكُمُ ٱللَّهُ بِبَدۡرٖ وَأَنتُمۡ أَذِلَّةٞۖ فَٱتَّقُواْ ٱللَّهَ لَعَلَّكُمۡ تَشۡكُرُونَ ﴿123﴾

ਬਦਰ ਦੀ ਜੰਗ ਵਿਚ ਅੱਲਾਹ ਨੇ ਉਸ ਸਮੇਂ ਤੁਹਾਡੀ ਮਦਦ ਕੀਤੀ ਸੀ ਜਦੋਂ ਕਿ ਤੁਸੀਂ ਬਹੁਤ ਹੀ ਕਮਜ਼ੋਰ ਸੀ। ਤੁਸੀਂ ਅੱਲਾਹ ਤੋਂ ਡਰੋ ਤਾਂ ਜੋ ਤੁਸੀਂ ਅੱਲਾਹ ਦੇ ਸ਼ੁਕਰਗੁਜ਼ਾਰ ਬਣ ਸਕੋ।

3:124

إِذۡ تَقُولُ لِلۡمُؤۡمِنِينَ أَلَن يَكۡفِيَكُمۡ أَن يُمِدَّكُمۡ رَبُّكُم بِثَلَٰثَةِ ءَالَٰفٖ مِّنَ ٱلۡمَلَـٰٓئِكَةِ مُنزَلِينَ ﴿124﴾

(ਹੇ ਨਬੀ! ਯਾਦ ਕਰੋ) ਜਦੋਂ ਤੁਸੀਂ ਈਮਾਨ ਵਾਲਿਆਂ ਨੂੰ ਕਹਿ ਰਹੇ ਸੀ, ਕੀ ਤੁਹਾਡੇ ਲਈ ਇਹ ਗੱਲ (ਤੱਸਲੀ ਲਈ) ਬਥੇਰੀ ਨਹੀਂ ਹੋਵੇਗੀ ਕਿ ਅੱਲਾਹ ਅਕਾਸ਼ੋਂ ਤਿੰਨ ਹਜ਼ਾਰ ਫ਼ਰਿਸ਼ਤੇ ਉਤਾਰ ਕੇ ਤੁਹਾਡੀ ਮਦਦ ਕਰੇ?

3:125

بَلَىٰٓۚ إِن تَصۡبِرُواْ وَتَتَّقُواْ وَيَأۡتُوكُم مِّن فَوۡرِهِمۡ هَٰذَا يُمۡدِدۡكُمۡ رَبُّكُم بِخَمۡسَةِ ءَالَٰفٖ مِّنَ ٱلۡمَلَـٰٓئِكَةِ مُسَوِّمِينَ ﴿125﴾

(ਕਿਉਂ ਨਹੀਂ ਮਦਦ ਕਰੇਗਾ) ਜੇ ਤੁਸੀਂ ਸਬਰ ਤੋਂ ਕੰਮ ਲਵੋ ਤੇ ਅੱਲਾਹ ਤੋਂ ਡਰਦੇ ਰਹੋ ਅਤੇ ਜੇ ਵੈਰੀ ਤੁਹਾਡੇ ਉੱਤੇ ਹੱਲਾ ਬੋਲ ਦੇਣ ਤਾਂ ਤੁਹਾਡਾ ਰੱਬ ਉਸੇ ਸਮੇਂ ਤੁਹਾਡੀ ਸਹਾਇਤਾ ਪੰਜ ਹਜ਼ਾਰ ਫ਼ਰਿਸ਼ਤਿਆਂ ਨਾਲ ਕਰੇਗਾ, ਜਿਹਨਾਂ ’ਤੇ (ਪਛਾਣ ਲਈ) ਵਿਸ਼ੇਸ਼ ਨਿਸ਼ਾਨ ਲੱਗੇ ਹੋਣਗੇ।

3:126

وَمَا جَعَلَهُ ٱللَّهُ إِلَّا بُشۡرَىٰ لَكُمۡ وَلِتَطۡمَئِنَّ قُلُوبُكُم بِهِۦۗ وَمَا ٱلنَّصۡرُ إِلَّا مِنۡ عِندِ ٱللَّهِ ٱلۡعَزِيزِ ٱلۡحَكِيمِ ﴿126﴾

ਇਹ ਅੱਲਾਹ ਵੱਲੋਂ ਤੁਹਾਡੇ ਲਈ ਖ਼ੁਸ਼ਖ਼ਬਰੀ ਹੇ ਤਾਂ ਜੋ ਇਸ ਤੋਂ ਤੁਹਾਡੇ ਮਨਾਂ ਨੂੰ ਤਸੱਲੀ ਹੋਵੇ। ਮਦਦ ਤਾਂ ਅੱਲਾਹ ਵੱਲੋਂ ਹੀ ਹੁੰਦੀ ਹੇ ਜਿਹੜਾ ਡਾਢਾ ਜ਼ੋਰਾਵਰ ਤੇ ਹਿਕਮਤ ਵਾਲਾ ਹੇ।

3:127

لِيَقۡطَعَ طَرَفٗا مِّنَ ٱلَّذِينَ كَفَرُوٓاْ أَوۡ يَكۡبِتَهُمۡ فَيَنقَلِبُواْ خَآئِبِينَ ﴿127﴾

(ਇਹ ਰੱਬੀ ਸਹਾਇਤਾ ਇਸ ਲਈ ਸੀ ਕਿ) ਅੱਲਾਹ ਕਾਫ਼ਿਰਾਂ ਦੀ ਇਕ ਜਮਾਅਤ ਨੂੰ ਮਾਰ ਮੁਕਾਵੇ ਜਾਂ ਉਹਨਾਂ ਨੂੰ ਜ਼ਲੀਲ ਕਰ ਦੇਵੇ ਅਤੇ ਫ਼ੇਰ ਉਹ ਸਾਰੇ ਨਾ ਮੁਰਾਦ ਹੋਕੇ ਪਿਛਾਂਹ (ਮੱਕੇ ਨੂੰ) ਮੁੜ ਜਾਣ।

3:128

لَيۡسَ لَكَ مِنَ ٱلۡأَمۡرِ شَيۡءٌ أَوۡ يَتُوبَ عَلَيۡهِمۡ أَوۡ يُعَذِّبَهُمۡ فَإِنَّهُمۡ ظَٰلِمُونَ ﴿128﴾

ਹੇ ਮੁਹੰਮਦ (ਸ:)! ਤੁਹਾਡੇ ਵੱਸ ਵਿਚ ਕੁੱਝ ਵੀ ਨਹੀਂ ਅੱਲਾਹ ਚਾਹੇ ਤਾਂ ਉਹਨਾਂ ਦੀ ਤੌਬਾ ਨੂੰ ਕਬੂਲ ਕਰ ਲਵੇ ਜਾਂ ਅਜ਼ਾਬ (ਸਜ਼ਾ) ਦੇ ਦੇਵੇ ਕਿਉਂ ਜੋ ਉਹ ਲੋਕ ਜ਼ਾਲਮ ਹਨ।

3:129

وَلِلَّهِ مَا فِي ٱلسَّمَٰوَٰتِ وَمَا فِي ٱلۡأَرۡضِۚ يَغۡفِرُ لِمَن يَشَآءُ وَيُعَذِّبُ مَن يَشَآءُۚ وَٱللَّهُ غَفُورٞ رَّحِيمٞ ﴿129﴾

ਅਕਾਸ਼ ਤੇ ਧਰਤੀ ਵਿਚ ਜੋ ਕੁੱਝ ਵੀ ਹੇ ਉਹ ਸਭ ਅੱਲਾਹ ਦਾ ਹੀ ਹੇ ਜਿਸ ਨੂੰ ਚਾਹੇ ਉਸ ਨੂੰ ਬਖ਼ਸ਼ ਦੇਵੇ ਚਾਹੇ ਤਾਂ ਅਜ਼ਾਬ (ਸਜ਼ਾ) ਦੇ ਦੇਵੇ। ਅੱਲਾਹ ਬਖ਼ਸ਼ਿਸ਼ ਕਰਨ ਵਾਲਾ ਤੇ ਮਿਹਰਬਾਨ ਹੇ।

3:130

يَـٰٓأَيُّهَا ٱلَّذِينَ ءَامَنُواْ لَا تَأۡكُلُواْ ٱلرِّبَوٰٓاْ أَضۡعَٰفٗا مُّضَٰعَفَةٗۖ وَٱتَّقُواْ ٱللَّهَ لَعَلَّكُمۡ تُفۡلِحُونَ ﴿130﴾

ਹੇ ਈਮਾਨ ਵਾਲਿਓ! ਵਧਾ ਚੜ੍ਹਾ ਕੇ ਸੂਦ ਨਾ ਖਾਓ, ਅੱਲਾਹ ਤੋਂ ਡਰੋ ਤਾਂ ਜੋ ਤੁਹਾਨੂੰ (ਨਰਕ ਦੀ ਅੱਗ ਤੋਂ) ਬਚਾਇਆ ਜਾ ਸਕੇ।

3:131

وَٱتَّقُواْ ٱلنَّارَ ٱلَّتِيٓ أُعِدَّتۡ لِلۡكَٰفِرِينَ ﴿131﴾

ਅਤੇ ਉਸ ਅੱਗ ਤੋਂ ਡਰੋ ਜਿਹੜੀ ਕਾਫ਼ਿਰਾਂ ਲਈ ਤਿਆਰ ਕੀਤੀ ਗਈ ਹੇ।[13]

3:132

وَأَطِيعُواْ ٱللَّهَ وَٱلرَّسُولَ لَعَلَّكُمۡ تُرۡحَمُونَ ﴿132﴾

ਅੱਲਾਹ ਅਤੇ ਉਸ ਦੇ ਰਸੂਲ (ਮੁਹੰਮਦ) ਦੀ ਆਗਿਆ ਦੀ ਪਾਲਣਾ ਕਰੋ ਤਾਂ ਜੋ ਤੁਹਾਡੇ ’ਤੇ ਰਹਿਮ ਕੀਤਾ ਜਾਵੇ।[14]