quranm◉

Surah Al-Kahf transliteration

◉ ਸੂਰਾ · ∞

18:1

ٱلۡحَمۡدُ لِلَّهِ ٱلَّذِيٓ أَنزَلَ عَلَىٰ عَبۡدِهِ ٱلۡكِتَٰبَ وَلَمۡ يَجۡعَل لَّهُۥ عِوَجَاۜ ﴿1﴾

Transliteration: Alhamdu lillahi allathee anzala AAala AAabdihi alkitaba walam yajAAal lahu AAiwajan

Translation: ਹਰ ਪ੍ਰਕਾਰ ਦੀਆਂ ਤਾਰੀਫ਼ਾਂ (ਤੇ ਸ਼ੁਕਰਾਨੇ) ਉਸ ਅੱਲਾਹ ਨੂੰ ਹੀ ਸ਼ੋਭਾ ਦਿੰਦੇ ਹਨ ਜਿਸ ਨੇ ਆਪਣੇ ਬੰਦੇ (ਮੁਹੰਮਦ ਸ:) ’ਤੇ ਕਿਤਾਬ (.ਕੁਰਆਨ) ਉਤਾਰੀ ਅਤੇ ਜਿਸ ਵਿਚ ਕੋਈ ਵੀ ਵਿੰਗ-ਵੱਲ ਨਹੀਂ

18:2

قَيِّمٗا لِّيُنذِرَ بَأۡسٗا شَدِيدٗا مِّن لَّدُنۡهُ وَيُبَشِّرَ ٱلۡمُؤۡمِنِينَ ٱلَّذِينَ يَعۡمَلُونَ ٱلصَّـٰلِحَٰتِ أَنَّ لَهُمۡ أَجۡرًا حَسَنٗا ﴿2﴾

Transliteration: Qayyiman liyunthira basan shadeedan min ladunhu wayubashshira almumineena allatheena yaAAmaloona alssalihati anna lahum ajran hasanan

Translation: ਸਗੋਂ ਠੀਕ ਤੇ ਸਿੱਧੀਆਂ ਗੱਲਾਂ ਆਖਣ ਵਾਲੀ ਕਿਤਾਬ ਉਤਾਰੀ ਤਾਂ ਜੋ ਉਹ (ਲੋਕਾਂ ਨੂੰ) ਉਸ (ਅੱਲਾਹ) ਵੱਲੋਂ ਕਰੜੇ ਅਜ਼ਾਬ ਤੋਂ ਖ਼ਬਰਦਾਰ ਕਰੇ ਅਤੇ ਨੇਕ ਕੰਮ ਕਰਨ ਵਾਲੇ ਈਮਾਨ ਵਾਲਿਆਂ ਨੂੰ (ਜੰਨਤ ਦੀਆਂ) ਖ਼ੁਸ਼ਖ਼ਬਰੀਆਂ ਸੁਣਾਵੇ ਕਿ ਬੇਸ਼ਕ ਉਹਨਾਂ ਲਈ ਬਹੁਤ ਹੀ ਚੰਗਾ ਬਦਲਾ ਹੈ।

18:3

مَّـٰكِثِينَ فِيهِ أَبَدٗا ﴿3﴾

Transliteration: Makitheena feehi abadan

Translation: ਜਿਸ (ਸਵਰਗ ਵਿਚ) ਉਹ ਸਦਾ ਰਹਿਣਗੇ।

18:4

وَيُنذِرَ ٱلَّذِينَ قَالُواْ ٱتَّخَذَ ٱللَّهُ وَلَدٗا ﴿4﴾

Transliteration: Wayunthira allatheena qaloo ittakhatha Allahu waladan

Translation: ਅਤੇ ਉਹਨਾਂ ਲੋਕਾਂ ਨੂੰ ਵੀ ਡਰਾਏ ਜਿਹੜੇ ਆਖਦੇ ਹਨ ਕਿ ਅੱਲਾਹ ਔਲਾਦ ਰੱਖਦਾ ਹੈ।

18:5

مَّا لَهُم بِهِۦ مِنۡ عِلۡمٖ وَلَا لِأٓبَآئِهِمۡۚ كَبُرَتۡ كَلِمَةٗ تَخۡرُجُ مِنۡ أَفۡوَٰهِهِمۡۚ إِن يَقُولُونَ إِلَّا كَذِبٗا ﴿5﴾

Transliteration: Ma lahum bihi min AAilmin wala liabaihim kaburat kalimatan takhruju min afwahihim in yaqooloona illa kathiban

Translation: (ਅਸਲ ਵਿਚ) ਨਾ ਤਾਂ ਇਹਨਾਂ ਨੂੰ ਇਸ ਦਾ ਕੋਈ ਗਿਆਨ ਹੈ ਅਤੇ ਨਾ ਹੀ ਉਹਨਾਂ ਦੇ ਪਿਓ ਦਾਦਿਆਂ ਨੂੰ ਸੀ। ਬਹੁਤ ਹੀ ਭੈੜੀ ਗੱਲ ਹੈ ਜਿਹੜੀ ਉਹਨਾਂ ਦੇ ਮੂੰਹੋਂ ਨਿਕਲ ਰਹੀ ਹੈ। ਉਹ ਤਾਂ ਨਿਰਾ ਹੀ ਝੂਠ ਬਕ ਰਹੇ ਹਨ (ਕਿ ਅੱਲਾਹ ਦੇ ਔਲਾਦ ਹੈ)।

18:6

فَلَعَلَّكَ بَٰخِعٞ نَّفۡسَكَ عَلَىٰٓ ءَاثَٰرِهِمۡ إِن لَّمۡ يُؤۡمِنُواْ بِهَٰذَا ٱلۡحَدِيثِ أَسَفًا ﴿6﴾

Transliteration: FalaAAallaka bakhiAAun nafsaka AAala atharihim in lam yuminoo bihatha alhadeethi asafan

Translation: (ਹੇ ਨਬੀ!) ਜੇ ਇਹ ਕਾਫ਼ਿਰ ਇਸ .ਕੁਰਆਨ ’ਤੇ ਈਮਾਨ ਨਹੀਂ ਲਿਆਂਦੇ ਤਾਂ ਹੋ ਸਕਦਾ ਹੈ ਕਿ ਤੁਸੀਂ ਇਹਨਾਂ ਦੀ ਚਿੰਤਾ ਵਿਚ ਆਪਣੀ ਜਾਨ ਨੂੰ ਹੀ ਹਲਾਕ ਕਰ ਬੈਠੋ।

18:7

إِنَّا جَعَلۡنَا مَا عَلَى ٱلۡأَرۡضِ زِينَةٗ لَّهَا لِنَبۡلُوَهُمۡ أَيُّهُمۡ أَحۡسَنُ عَمَلٗا ﴿7﴾

Transliteration: Inna jaAAalna ma AAala alardi zeenatan laha linabluwahum ayyuhum ahsanu AAamalan

Translation: ਇਸ ਧਰਤੀ ਤੇ ਜੋ ਕੁੱਝ ਵੀ ਹੈ ਉਸ ਨੂੰ ਅਸੀਂ ਧਰਤੀ ਦੀ ਸਜਾਵਟ ਬਣਾਇਆ ਹੈ ਤਾਂ ਜੋ ਅਸੀਂ ਇਹਨਾਂ ਲੋਕਾਂ ਨੂੰ ਪਰਖੀਏ ਕਿ ਇਹਨਾਂ ਵਿੱਚੋਂ ਕੌਣ ਨੇਕ ਅਮਲ ਕਰਨ ਵਾਲਾ ਹੈ।

18:8

وَإِنَّا لَجَٰعِلُونَ مَا عَلَيۡهَا صَعِيدٗا جُرُزًا ﴿8﴾

Transliteration: Wainna lajaAAiloona ma AAalayha saAAeedan juruzan

Translation: (ਇਕ ਸਮਾਂ ਉਹ ਵੀ ਆਵੇਗਾ) ਕਿ ਇਸ (ਧਰਤੀ) ’ਤੇ ਜੋ ਕੁੱਝ ਵੀ ਹੈ ਅਸੀਂ ਉਸ ਨੂੰ ਇਕ ਰੜਾ ਮੈਦਾਨ ਬਣਾ ਦੇਣ ਵਾਲੇ ਹਾਂ।

18:9

أَمۡ حَسِبۡتَ أَنَّ أَصۡحَٰبَ ٱلۡكَهۡفِ وَٱلرَّقِيمِ كَانُواْ مِنۡ ءَايَٰتِنَا عَجَبًا ﴿9﴾

Transliteration: Am hasibta anna ashaba alkahfi waalrraqeemi kanoo min ayatina AAajaban

Translation: (ਹੇ ਲੋਕੋ!) ਕੀ ਤੁਸੀਂ ਗ਼ਾਰ (ਗੁਫਾ) ਵਾਲੇ ਤੇ ਕਤਬੇ (ਸ਼ਿਲਾਲੇਖ) ਵਾਲਿਆਂ ਨੂੰ ਸਾਡੀਆਂ ਨਿਸ਼ਾਨੀਆਂ ਵਿੱਚੋਂ ਕੋਈ ਅਜੀਬ (ਅਣਹੋਣੀ) ਨਿਸ਼ਾਨੀ ਸਮਝਦੇ ਹੋ?

18:10

إِذۡ أَوَى ٱلۡفِتۡيَةُ إِلَى ٱلۡكَهۡفِ فَقَالُواْ رَبَّنَآ ءَاتِنَا مِن لَّدُنكَ رَحۡمَةٗ وَهَيِّئۡ لَنَا مِنۡ أَمۡرِنَا رَشَدٗا ﴿10﴾

Transliteration: Ith awa alfityatu ila alkahfi faqaloo rabbana atina min ladunka rahmatan wahayyi lana min amrina rashadan

Translation: ਜਦੋਂ ਉਹਨਾਂ ਨੌਜਵਾਨਾਂ ਨੇ (ਆਪਣੇ ਈਮਾਨ ਨੂੰ ਕਾਫ਼ਿਰ ਬਾਦਸ਼ਾਹ ਤੋਂ ਮਹਫ਼ੂਜ਼ ਰੱਖਣ ਲਈ) ਗੁਫਾ ਵਿਚ ਜਾ ਕੇ ਸ਼ਰਨ ਲਈ ਤਾਂ ਉਹਨਾਂ ਨੇ ਦੁਆ ਕੀਤੀ ਸੀ ਕਿ ਹੇ ਸਾਡੇ ਮਾਲਿਕ! ਆਪਣੇ ਵੱਲੋਂ ਸਾਨੂੰ ਮਿਹਰਾਂ ਨਾਲ ਨਿਵਾਜ਼ ਦੇ ਅਤੇ ਸਾਡੇ ਮਾਅਮਲੇ ਵਿਚ ਸਾਡੀ ਅਗਵਾਈ ਕਰ।

18:11

فَضَرَبۡنَا عَلَىٰٓ ءَاذَانِهِمۡ فِي ٱلۡكَهۡفِ سِنِينَ عَدَدٗا ﴿11﴾

Transliteration: Fadarabna AAala athanihim fee alkahfi sineena AAadadan

Translation: ਫੇਰ ਅਸੀਂ ਉਸੇ ਗੁਫਾ ਵਿਚ ਕਈ ਸਾਲਾਂ ਲਈ ਉਹਨਾਂ ਦੇ ਕੰਨਾਂ ’ਤੇ ਪੜਦਾ ਪਾ ਛੱਡਿਆ (ਕਿ ਉਹ ਕੁੱਝ ਨਾ ਸੁਣ ਸਕਣ ਤੇ ਸੁੱਤੇ ਰਹਿਣ)।

18:12

ثُمَّ بَعَثۡنَٰهُمۡ لِنَعۡلَمَ أَيُّ ٱلۡحِزۡبَيۡنِ أَحۡصَىٰ لِمَا لَبِثُوٓاْ أَمَدٗا ﴿12﴾

Transliteration: Thumma baAAathnahum linaAAlama ayyu alhizbayni ahsa lima labithoo amadan

Translation: ਫੇਰ ਅਸੀਂ ਉਹਨਾਂ (ਨੌਜਵਾਨਾਂ) ਨੂੰ (ਨੀਂਦ ਤੋਂ) ਉਠਾਇਆ ਤਾਂ ਜੋ ਅਸੀਂ ਇਹ ਪਤਾ ਕਰੀਏ ਕਿ ਦੋਵੇਂ ਧਿਰਾਂ ’ਚੋਂ ਕਿਸ ਨੇ ਆਪਣੀ ਠਹਿਰਨ ਦੀ ਮੁੱਦਤ ਨੂੰ ਯਾਦ ਰੱਖਿਆ ਹੈ।

18:13

نَّحۡنُ نَقُصُّ عَلَيۡكَ نَبَأَهُم بِٱلۡحَقِّۚ إِنَّهُمۡ فِتۡيَةٌ ءَامَنُواْ بِرَبِّهِمۡ وَزِدۡنَٰهُمۡ هُدٗى ﴿13﴾

Transliteration: Nahnu naqussu AAalayka nabaahum bialhaqqi innahum fityatun amanoo birabbihim wazidnahum hudan

Translation: (ਹੇ ਨਬੀ!) ਅਸੀਂ ਉਹਨਾਂ (ਗੁਫਾ ਵਾਲਿਆਂ) ਦਾ ਅਸਲ ਕਿੱਸਾ ਤੁਹਾਨੂੰ ਸੁਣਾਉਂਦੇ ਹਾਂ। ਉਹ ਕੁੱਝ ਨੌਜਵਾਨ ਸਨ ਜਿਹੜੇ ਆਪਣੇ ਰੱਬ ’ਤੇ ਈਮਾਨ ਲਿਆਏ ਸੀ ਅਤੇ ਅਸੀਂ ਉਹਨਾਂ ਨੂੰ ਹਿਦਾਇਤ ਵਿਚ ਉੱਨਤੀ ਬਖ਼ਸ਼ ਸੀ।

18:14

وَرَبَطۡنَا عَلَىٰ قُلُوبِهِمۡ إِذۡ قَامُواْ فَقَالُواْ رَبُّنَا رَبُّ ٱلسَّمَٰوَٰتِ وَٱلۡأَرۡضِ لَن نَّدۡعُوَاْ مِن دُونِهِۦٓ إِلَٰهٗاۖ لَّقَدۡ قُلۡنَآ إِذٗا شَطَطًا ﴿14﴾

Transliteration: Warabatna AAala quloobihim ith qamoo faqaloo rabbuna rabbu alssamawati waalardi lan nadAAuwa min doonihi ilahan laqad qulna ithan shatatan

Translation: ਅਸੀਂ ਉਹਨਾਂ ਦੇ ਦਿਲਾਂ ਨੂੰ ਦ੍ਰਿੜਤਾ ਬਖ਼ਸ਼ੀ ਜਦੋਂ ਉਹ (ਬਾਦਸ਼ਾਹ ਦੇ ਦਰਬਾਰ ਵਿੱਚੋਂ) ਇਹ ਕਹਿੰਦੇ ਹੋਏ ਉੱਠ ਖੜੇ ਹੋਏ ਕਿ ਸਾਡਾ ਮਾਲਿਕ ਤਾਂ ਉਹੀਓ ਹੈ ਜਿਹੜਾ ਅਕਾਸ਼ ਤੇ ਧਰਤੀ ਦਾ ਮਾਲਿਕ ਹੈ, ਇਹ ਨਹੀਂ ਹੋ ਸਕਦਾ ਕਿ ਅਸੀਂ ਉਸ ਨੂੰ ਛੱਡ ਕੇ ਕਿਸੇ ਹੋਰ ਨੂੰ ਇਸ਼ਟ ਕਹਿਏ ? ਜੇਕਰ ਅਸੀਂ ਅਜਿਹਾ ਕੁੱਝ ਕਿਹਾ ਤਾਂ ਅਸੀਂ ਬਹੁਤ ਹੀ ਜ਼ੁਲਮ ਤੇ ਵਧੀਕੀ ਵਾਲੀ ਗੱਲ ਕਹੀ।

18:15

هَـٰٓؤُلَآءِ قَوۡمُنَا ٱتَّخَذُواْ مِن دُونِهِۦٓ ءَالِهَةٗۖ لَّوۡلَا يَأۡتُونَ عَلَيۡهِم بِسُلۡطَٰنِۭ بَيِّنٖۖ فَمَنۡ أَظۡلَمُ مِمَّنِ ٱفۡتَرَىٰ عَلَى ٱللَّهِ كَذِبٗا ﴿15﴾

Transliteration: Haolai qawmuna ittakhathoo min doonihi alihatan lawla yatoona AAalayhim bisultanin bayyinin faman athlamu mimmani iftara AAala Allahi kathiban

Translation: ਇਹ ਹੈ ਸਾਡੀ ਕੌਮ ਜਿਸ ਨੇ ਉਸ (ਅੱਲਾਹ)ਨੂੰ ਛੁੱਡ ਕੇ ਹੋਰ ਇਸ਼ਟ ਬਣਾ ਰੱਖੇ ਹਨ। ਇਹਨਾਂ ਦੇ ਇਸ਼ਟ ਹੋਣ ਦੀ ਇਹ ਲੋਕ ਕੋਈ ਖੁੱਲ੍ਹੀ ਦਲੀਲ ਕਿਉਂ ਨਹੀਂ ਲਿਆਉਂਦੇ ? ਅੱਲਾਹ ’ਤੇ ਝੂਠ ਜੋੜਣ ਵਾਲਿਆਂ ਤੋਂ ਵੱਧ ਜ਼ਾਲਮ ਹੋਰ ਕੌਣ ਹੋਵੇਗਾ।

18:16

وَإِذِ ٱعۡتَزَلۡتُمُوهُمۡ وَمَا يَعۡبُدُونَ إِلَّا ٱللَّهَ فَأۡوُۥٓاْ إِلَى ٱلۡكَهۡفِ يَنشُرۡ لَكُمۡ رَبُّكُم مِّن رَّحۡمَتِهِۦ وَيُهَيِّئۡ لَكُم مِّنۡ أَمۡرِكُم مِّرۡفَقٗا ﴿16﴾

Transliteration: Waithi iAAtazaltumoohum wama yaAAbudoona illa Allaha fawoo ila alkahfi yanshur lakum rabbukum min rahmatihi wayuhayyi lakum min amrikum mirfaqan

Translation: (ਉਹਨਾਂ ਨੌਜਵਾਨਾਂ ਵਿੱਚੋਂ ਹੀ ਇਕ ਨੇ ਕਿਹਾ ਕਿ) ਜਦੋਂ ਤੁਸੀਂ ਉਹਨਾਂ ਤੋਂ ਅਤੇ ਅੱਲਾਹ ਤੋਂ ਛੁਟ ਉਨ੍ਹਾਂ ਦੇ ਦੂਜੇ ਇਸ਼ਟਾਂ ਤੋਂ ਲਾਂਭੇ ਹੋ ਚੁੱਕੇ ਹੋ ਤਾਂ ਕਿਸੇ ਗੁਫਾ ਵਿਚ ਜਾ ਬੈਠੋ, ਤੁਹਾਡਾ ਰੱਬ ਤੁਹਾਡੇ ’ਤੇ ਆਪਣੀਆਂ ਮਿਹਰਾਂ ਦੀ ਛਾਂ ਕਰ ਦੇਵੇਗਾ ਅਤੇ ਤੁਹਾਡੇ ਕੰਮਾਂ ਵਿਚ ਆਸਾਨੀਆਂ ਪੈਦਾ ਕਰ ਦੇਵੇ ਗਾ।

18:17

وَتَرَى ٱلشَّمۡسَ إِذَا طَلَعَت تَّزَٰوَرُ عَن كَهۡفِهِمۡ ذَاتَ ٱلۡيَمِينِ وَإِذَا غَرَبَت تَّقۡرِضُهُمۡ ذَاتَ ٱلشِّمَالِ وَهُمۡ فِي فَجۡوَةٖ مِّنۡهُۚ ذَٰلِكَ مِنۡ ءَايَٰتِ ٱللَّهِۗ مَن يَهۡدِ ٱللَّهُ فَهُوَ ٱلۡمُهۡتَدِۖ وَمَن يُضۡلِلۡ فَلَن تَجِدَ لَهُۥ وَلِيّٗا مُّرۡشِدٗا ﴿17﴾

Transliteration: Watara alshshamsa itha talaAAat tazawaru AAan kahfihim thata alyameeni waitha gharabat taqriduhum thata alshshimali wahum fee fajwatin minhu thalika min ayati Allahi man yahdi Allahu fahuwa almuhtadi waman yudlil falan tajida lahu waliyyan murshidan

Translation: ਤੁਸੀਂ ਵੇਖਦੇ ਕਿ ਜਦੋਂ ਸੂਰਜ ਚੜ੍ਹਦਾ ਤਾਂ ਉਹਨਾਂ ਦੀ ਗੁਫਾ ਦੇ ਸੱਜੇ ਪਾਸੇ ਝੁਕ ਜਾਂਦਾ ਅਤੇ ਡੁਬਣ ਦੇ ਸਮੇਂ ਉਹਨਾਂ ਦੇ ਖੱਬੇ ਪਾਸਿਓਂ ਬਚ ਕੇ ਨਿਕਲ ਜਾਂਦਾ ਅਤੇ ਉਹ (ਨੌਜਵਾਨ) ਉਸ ਗੁਫਾ ਦੀ ਖੁੱਲ੍ਹੀ ਥਾਂ ਤੇ ਸੁੱਤੇ ਪਏ ਹਨ। ਇਹ ਅੱਲਾਹ ਦੀਆਂ ਨਿਸ਼ਾਨੀਆਂ ਵਿੱਚੋਂ ਇਕ ਨਿਸ਼ਾਨੀ ਹੈ। ਅੱਲਾਹ ਜਿਸ ਨੂੰ ਰਾਹ ਵਿਖਾਵੇ ਉਹੀਓ ਸਿੱਧੀ ਰਾਹ ਪੈਂਦਾ ਹੈ। ਜਿਸ ਨੂੰ ਉਹ ਕੁਰਾਹੇ ਪਾ ਦੇਵੇ ਉਸ ਲਈ ਤੁਸੀਂ ਕੋਈ ਹਿਮਾਇਤੀ ਤੇ ਰਾਹ ਦੱਸਣ ਵਾਲਾ ਨਹੀਂ ਲੱਭ ਸਕਦੇ।

18:18

وَتَحۡسَبُهُمۡ أَيۡقَاظٗا وَهُمۡ رُقُودٞۚ وَنُقَلِّبُهُمۡ ذَاتَ ٱلۡيَمِينِ وَذَاتَ ٱلشِّمَالِۖ وَكَلۡبُهُم بَٰسِطٞ ذِرَاعَيۡهِ بِٱلۡوَصِيدِۚ لَوِ ٱطَّلَعۡتَ عَلَيۡهِمۡ لَوَلَّيۡتَ مِنۡهُمۡ فِرَارٗا وَلَمُلِئۡتَ مِنۡهُمۡ رُعۡبٗا ﴿18﴾

Transliteration: Watahsabuhum ayqathan wahum ruqoodun wanuqallibuhum thata alyameeni wathata alshshimali wakalbuhum basitun thiraAAayhi bialwaseedi lawi ittalaAAta AAalayhim lawallayta minhum firaran walamulita minhum ruAAban

Translation: ਤੁਸੀਂ ਸਮਝਦੇ ਹੋ ਕਿ ਉਹ ਜਾਗ ਰਹੇ ਹਨ ਜਦ ਕਿ ਉਹ ਤਾਂ ਸੁੱਤੇ ਪਏ ਹਨ। ਅਸੀਂ (ਅੱਲਾਹ) ਆਪ ਹੀ ਉਹਨਾਂ ਨੂੰ ਸੱਜੇ ਖੱਬੇ ਪਾਸੇ ਦੁਆਉਂਦੇ ਹਾਂ ਅਤੇ ਉਹਨਾਂ ਦਾ ਕੁੱਤਾ ਵੀ (ਗੁਫਾ ਦੀ) ਚੌਂਖਟ ’ਤੇ ਆਪਣੇ ਪੈਰ ਫੈਲਾਈਂ ਬੈਠਾ ਹੋਇਆ ਹੈ। ਜੇਕਰ ਤੁਸੀਂ ਝਾਤੀ ਮਾਰ ਕੇ ਉਹਨਾਂ ਨੂੰ ਵੇਖ ਲੈਂਦੇ ਤਾਂ (ਡਰਦੇ ਹੋਏ) ਪਿਛਲੇ ਪੈਰੀਂ ਨੱਸ ਜਾਂਦੇ ਅਤੇ ਉਹਨਾਂ ਨੂੰ ਵੇਖ ਕੇ ਦਹਿਸ਼ਤ ਬੈਠ ਜਾਂਦੀ।

18:19

وَكَذَٰلِكَ بَعَثۡنَٰهُمۡ لِيَتَسَآءَلُواْ بَيۡنَهُمۡۚ قَالَ قَآئِلٞ مِّنۡهُمۡ كَمۡ لَبِثۡتُمۡۖ قَالُواْ لَبِثۡنَا يَوۡمًا أَوۡ بَعۡضَ يَوۡمٖۚ قَالُواْ رَبُّكُمۡ أَعۡلَمُ بِمَا لَبِثۡتُمۡ فَٱبۡعَثُوٓاْ أَحَدَكُم بِوَرِقِكُمۡ هَٰذِهِۦٓ إِلَى ٱلۡمَدِينَةِ فَلۡيَنظُرۡ أَيُّهَآ أَزۡكَىٰ طَعَامٗا فَلۡيَأۡتِكُم بِرِزۡقٖ مِّنۡهُ وَلۡيَتَلَطَّفۡ وَلَا يُشۡعِرَنَّ بِكُمۡ أَحَدًا ﴿19﴾

Transliteration: Wakathalika baAAathnahum liyatasaaloo baynahum qala qailun minhum kam labithtum qaloo labithna yawman aw baAAda yawmin qaloo rabbukum aAAlamu bima labithtum faibAAathoo ahadakum biwariqikum hathihi ila almadeenati falyanthur ayyuha azka taAAaman falyatikum birizqin minhu walyatalattaf wala yushAAiranna bikum ahadan

Translation: ਇਸੇ ਹਾਲਤ ਵਿਚ ਅਸੀਂ ਉਹਨਾਂ ਨੂੰ ਨੀਂਦ ਤੋਂ ਉਠਾਇਆ ਤਾਂ ਜੋ ਉਹ ਆਪਸ ਵਿਚ ਪੁੱਛ-ਗਿੱਛ ਕਰਨ। ਉਹਨਾਂ ਵਿੱਚੋਂ ਇਕ ਨੇ ਕਿਹਾ ਕਿ ਤੁਸੀਂ ਕਿੰਨੀ ਦੇਰ ਇਸ ਹਾਲਤ ਵਿਚ ਸੁੱਤੇ ਰਹੇ? ਉਹਨਾਂ ਨੇ ਉੱਤਰ ਦਿੱਤਾ ਕਿ ਅਸੀਂ ਇਕ ਦਿਨ ਜਾਂ ਇਕ ਦਿਨ ਤੋਂ ਵੀ ਘੱਟ ਇਸ ਹਾਲਤ ਵਿਚ ਰਹੇ ਹੋਵਾਂਗੇ। ਫੇਰ ਆਖਣ ਲੱਗੇ ਕਿ ਤੁਸੀਂ ਜਿੱਨੀ ਦੇਰ ਇੰਜ ਰਹੇ ਇਸ ਦਾ ਅਸਲ ਗਿਆਨ ਤਾਂ ਤੁਹਾਡੇ ਅੱਲਾਹ ਨੂੰ ਹੀ ਹੈ। ਸੋ ਹੁਣ ਤੁਸੀਂ ਆਪਣੇ ਵਿੱਚੋਂ ਇਕ ਵਿਅਕਤੀ ਨੂੰ ਇਹ ਚਾਂਦੀ (ਦਾ ਸਿੱਕਾ) ਦੇ ਕੇ ਬਸਤੀ ਵਿਚ ਭੇਜੋ। ਉਹ ਚੰਗੀ ਤਰ੍ਹਾਂ ਦੇਖ-ਭਾਲ ਕਰ ਲਵੇ ਕਿ ਸ਼ਹਿਰ ਵਿਚ ਕਿਹੜਾ ਭੋਜਨ ਵਧੇਰੇ ਪਾਕੀਜ਼ਾ ਹੈ, ਉਸੇ ਵਿੱਚੋਂ ਤੁਹਾਡੇ ਲਈ ਵੀ ਭੋਜਨ ਲਿਆਵੇ। ਉਸ ਨੂੰ ਚਾਹੀਦਾ ਹੈ ਕਿ (ਸੁਚੇਤ ਹੋ ਕੇ) ਨਰਮਾਈ ਨਾਲ ਗੱਲ ਕਰੇ, ਤੁਹਾਡੇ ਬਾਰੇ ਉੱਕਾ ਹੀ ਕਿਸੇ ਨੂੰ ਪਤਾ ਨਾ ਲੱਗੇ।

18:20

إِنَّهُمۡ إِن يَظۡهَرُواْ عَلَيۡكُمۡ يَرۡجُمُوكُمۡ أَوۡ يُعِيدُوكُمۡ فِي مِلَّتِهِمۡ وَلَن تُفۡلِحُوٓاْ إِذًا أَبَدٗا ﴿20﴾

Transliteration: Innahum in yathharoo AAalaykum yarjumookum aw yuAAeedookum fee millatihim walan tuflihoo ithan abadan

Translation: ਜੇ ਕਿਤੇ ਉਹਨਾਂ (ਬਸਤੀ ਵਾਲਿਆਂ) ਨੂੰ ਤੁਹਾਡੀ ਖ਼ਬਰ ਹੋ ਗਈ ਤਾਂ ਉਹ ਪੱਥਰ ਮਾਰ-ਮਾਰ ਕੇ ਤੁਹਾਨੂੰ ਮਾਰ ਦੇਣਗੇ ਜਾਂ ਤੁਹਾਨੂੰ ਮੁੜ ਆਪਣੇ ਧਰਮ ਵਿਚ ਲੈ ਆਉਣਗੇ, ਫੇਰ ਤੁਸੀਂ ਕਦੇ ਵੀ ਸਫ਼ਲਤਾ ਪ੍ਰਾਪਤ ਨਹੀਂ ਕਰ ਸਕੋਂਗੇ।

18:21

وَكَذَٰلِكَ أَعۡثَرۡنَا عَلَيۡهِمۡ لِيَعۡلَمُوٓاْ أَنَّ وَعۡدَ ٱللَّهِ حَقّٞ وَأَنَّ ٱلسَّاعَةَ لَا رَيۡبَ فِيهَآ إِذۡ يَتَنَٰزَعُونَ بَيۡنَهُمۡ أَمۡرَهُمۡۖ فَقَالُواْ ٱبۡنُواْ عَلَيۡهِم بُنۡيَٰنٗاۖ رَّبُّهُمۡ أَعۡلَمُ بِهِمۡۚ قَالَ ٱلَّذِينَ غَلَبُواْ عَلَىٰٓ أَمۡرِهِمۡ لَنَتَّخِذَنَّ عَلَيۡهِم مَّسۡجِدٗا ﴿21﴾

Transliteration: Wakathalika aAAtharna AAalayhim liyaAAlamoo anna waAAda Allahi haqqun waanna alsaAAata la rayba feeha ith yatanazaAAoona baynahum amrahum faqaloo ibnoo AAalayhim bunyanan rabbuhum aAAlamu bihim qala allatheena ghalaboo AAala amrihim lanattakhithanna AAalayhim masjidan

Translation: ਇਸੇ ਪ੍ਰਕਾਰ ਅਸੀਂ ਉਹਨਾਂ ਲੋਕਾਂ ਦੇ ਹਾਲੋਂ ਆਮ ਲੋਕਾਂ ਨੂੰ ਜਾਣੂ ਕਰਵਾਇਆ ਹੈ ਤਾਂ ਜੋ ਉਹ ਸਮਝ ਜਾਣ ਲੈਣ ਕਿ ਅੱਲਾਹ ਦਾ ਵਾਅਦਾ (ਆਪਣੇ ਨੇਕ ਬੰਦਿਆਂ ਦੀ) ਮਦਦ ਕਰਨ ਦਾ ਸੱਚਾ ਹੈ ਅਤੇ ਕਿਆਮਤ ਦੇ ਆਉਣ ਵਿਚ ਵੀ ਕੋਈ ਸ਼ੱਕ ਨਹੀਂ। ਜਦੋਂ ਉਹ (ਬਸਤੀ ਵਾਲੇ) ਇਹਨਾਂ ਦੇ ਮਾਮਲੇ ਵਿਚ ਆਪੋ ਵਿਚ ਝਗੜ ਰਹੇ ਸਨ ਤਾਂ ਉਹ ਆਖਣ ਲੱਗੇ ਕਿ (ਉਹਨਾਂ ਦੀ ਗੁਫਾ ’ਤੇ) ਇਕ ਭਵਨ ਬਣਾ ਦਿਓ, ਉਹਨਾਂ ਦੇ ਬਾਰੇ ਤਾਂ ਉਹਨਾਂ ਦਾ ਰੱਬ ਹੀ ਜਾਣਦਾ ਹੈ। ਜਿਹੜੇ ਲੋਕ ਮਾਮਲੇ ਦੀ ਅਗਵਾਈ ਕਰ ਰਹੇ ਸਨ, ਉਹ ਆਖਣ ਲੱਗੇ ਕਿ ਅਸੀਂ ਇਹਨਾਂ ’ਤੇ ਇਕ ਪੂਜਾ-ਸਥਾਨ ਬਣਾਵਾਂਗੇ।

18:22

سَيَقُولُونَ ثَلَٰثَةٞ رَّابِعُهُمۡ كَلۡبُهُمۡ وَيَقُولُونَ خَمۡسَةٞ سَادِسُهُمۡ كَلۡبُهُمۡ رَجۡمَۢا بِٱلۡغَيۡبِۖ وَيَقُولُونَ سَبۡعَةٞ وَثَامِنُهُمۡ كَلۡبُهُمۡۚ قُل رَّبِّيٓ أَعۡلَمُ بِعِدَّتِهِم مَّا يَعۡلَمُهُمۡ إِلَّا قَلِيلٞۗ فَلَا تُمَارِ فِيهِمۡ إِلَّا مِرَآءٗ ظَٰهِرٗا وَلَا تَسۡتَفۡتِ فِيهِم مِّنۡهُمۡ أَحَدٗا ﴿22﴾

Transliteration: Sayaqooloona thalathatun rabiAAuhum kalbuhum wayaqooloona khamsatun sadisuhum kalbuhum rajman bialghaybi wayaqooloona sabAAatun wathaminuhum kalbuhum qul rabbee aAAlamu biAAiddatihim ma yaAAlamuhum illa qaleelun fala tumari feehim illa miraan thahiran wala tastafti feehim minhum ahadan

Translation: ਕੁੱਝ ਲੋਕ ਤਾਂ ਆਖਣਗੇ ਕਿ ਉਹ (ਗੁਫਾ ਵਾਲੇ) ਤਿੰਨ ਸਨ ਅਤੇ ਚੌਥਾ ਉਹਨਾਂ ਦਾ ਕੁੱਤਾ ਸੀ, ਕੁੱਝ ਆਖਣਗੇ ਕਿ ਉਹ ਪੰਜ ਸਨ ਤੇ ਛੇਵਾਂ ਉਹਨਾਂ ਦਾ ਕੁੱਤਾ ਸੀ। (ਇਹ ਸਭ) ਹਨੇਰੇ ਵਿਚ ਤੀਰ ਚਲਾਉਣਾ ਹੈ। ਕੁੱਝ ਲੋਕ (ਇਹ ਵੀ) ਆਖਣਗੇ ਕਿ ਉਹ ਸਤ ਸਨ ਅਤੇ ਅਠਵਾਂ ਉਹਨਾਂ ਦਾ ਕੁੱਤਾ ਸੀ। (ਹੇ ਨਬੀ!) ਤੁਸੀਂ ਆਖ ਦਿਓ ਕਿ ਮੇਰਾ ਮਾਲਿਕ ਹੀ (ਉਹਨਾਂ ਦੀ ਠੀਕ ਗਿਣਤੀ) ਨੂੰ ਜਾਣਦਾ ਹੈ ਜਦ ਕਿ ਠੀਕ ਗਿਣਤੀ ਤਾਂ ਬਹੁਤ ਹੀ ਘੱਟ ਲੋਕ ਜਾਣਦੇ ਹਨ। ਸੋ ਤੁਸੀਂ ਇਸ ਸੰਬੰਧ ਵਿਚ ਸਰਸਰੀ ਗੱਲ ਕਰੋ ਅਤੇ ਕੋਈ ਵਾਦ-ਵਿਵਾਦ ਵਾਲੀ ਗੱਲ ਨਾ ਕਰੋ ਅਤੇ ਨਾ ਤੁਸੀਂ ਉਹਨਾਂ ਦੇ ਬਾਰੇ ਕਿਸੇ ਤੋਂ ਕੁੱਝ ਪੁੱਛੋ।

18:23

وَلَا تَقُولَنَّ لِشَاْيۡءٍ إِنِّي فَاعِلٞ ذَٰلِكَ غَدًا ﴿23﴾

Transliteration: Wala taqoolanna lishayin innee faAAilun thalika ghadan

Translation: ਕਿਸੇ ਵੀ ਕੰਮ ਬਾਰੇ ਕਦੇ ਵੀ ਇਹ ਨਾ ਕਹੋ ਕਿ ਮੈਂ ਇਹ ਕੰਮ ਭਲਕੇ ਕਰਾਂਗਾ।

18:24

إِلَّآ أَن يَشَآءَ ٱللَّهُۚ وَٱذۡكُر رَّبَّكَ إِذَا نَسِيتَ وَقُلۡ عَسَىٰٓ أَن يَهۡدِيَنِ رَبِّي لِأَقۡرَبَ مِنۡ هَٰذَا رَشَدٗا ﴿24﴾

Transliteration: Illa an yashaa Allahu waothkur rabbaka itha naseeta waqul AAasa an yahdiyani rabbee liaqraba min hatha rashadan

Translation: (ਸਗੋਂ ਆਖਿਆ ਕਰੋ) ਹਾਂ, ਜੇ ਅੱਲਾਹ ਚਾਹੇ (ਫੇਰ ਹੀ ਕਰ ਸਕਦੇ ਹੋ) ਜੇ ਤੁਸੀਂ (ਇਨਸ਼ਾ ਅੱਲਾਹ ਕਹਿਣਾ) ਭੁਲ ਜਾਵੋ ਤਾਂ ਝੱਟ ਆਪਣੇ ਰੱਬ ਨੂੰ ਯਾਦ ਕਰੋ ਅਤੇ ਆਖੋ ਕਿ ਆਸ ਹੈ ਕਿ ਮੇਰਾ ਰੱਬ ਇਸ ਮਾਮਲੇ ਵਿਚ ਹਿਦਾਇਤ ਤੇ ਭਲਾਈ ਵਲ ਮੇਰੀ ਅਗਵਾਈ ਕਰੇਗਾ।

18:25

وَلَبِثُواْ فِي كَهۡفِهِمۡ ثَلَٰثَ مِاْئَةٖ سِنِينَ وَٱزۡدَادُواْ تِسۡعٗا ﴿25﴾

Transliteration: Walabithoo fee kahfihim thalatha miatin sineena waizdadoo tisAAan

Translation: ਉਹ ਲੋਕ ਗੁਫਾ ਵਿਚ ਤਿੰਨ ਸੌ ਸਾਲ ਤੋਂ ਨੌ ਸਾਲ ਵੱਧ (ਭਾਵ 309 ਸਾਲ) ਰਹੇ।

18:26

قُلِ ٱللَّهُ أَعۡلَمُ بِمَا لَبِثُواْۖ لَهُۥ غَيۡبُ ٱلسَّمَٰوَٰتِ وَٱلۡأَرۡضِۖ أَبۡصِرۡ بِهِۦ وَأَسۡمِعۡۚ مَا لَهُم مِّن دُونِهِۦ مِن وَلِيّٖ وَلَا يُشۡرِكُ فِي حُكۡمِهِۦٓ أَحَدٗا ﴿26﴾

Transliteration: Quli Allahu aAAlamu bima labithoo lahu ghaybu alssamawati waalardi absir bihi waasmiAA ma lahum min doonihi min waliyyin wala yushriku fee hukmihi ahadan

Translation: (ਹੇ ਨਬੀ!) ਤੁਸੀਂ ਆਖ ਦਿਓ ਕਿ ਉਹਨਾਂ ਦੇ ਰਹਿਣ ਦਾ ਠੀਕ ਸਮਾਂ ਤਾਂ ਅੱਲਾਹ ਹੀ ਜਾਣਦਾ ਹੈ। ਅਕਾਸ਼ਾਂ ਤੇ ਧਰਤੀ ਦਾ ਗੁਪਤ ਗਿਆਨ ਕੇਵਲ ਉਸੇ ਨੂੰ ਹੀ ਹੈ। ਉਹ ਕਿੰਨਾ ਵਧੀਆ ਵੇਖਣ ਤੇ ਸੁਣਨ ਵਾਲਾ ਹੈ। ਅੱਲਾਹ ਤੋਂ ਛੁੱਟ ਉਹਨਾਂ ਦਾ ਕੋਈ ਸਹਾਈ ਨਹੀਂ ਅਤੇ ਅੱਲਾਹ ਆਪਣੀ ਸੱਤਾ ਵਿਚ ਕਿਸੇ ਨੂੰ ਭਾਈਵਾਲ ਨਹੀਂ ਬਣਾਉਂਦਾ।

18:27

وَٱتۡلُ مَآ أُوحِيَ إِلَيۡكَ مِن كِتَابِ رَبِّكَۖ لَا مُبَدِّلَ لِكَلِمَٰتِهِۦ وَلَن تَجِدَ مِن دُونِهِۦ مُلۡتَحَدٗا ﴿27﴾

Transliteration: Waotlu ma oohiya ilayka min kitabi rabbika la mubaddila likalimatihi walan tajida min doonihi multahadan

Translation: (ਹੇ ਨਬੀ!) ਤੁਹਾਡੇ ਵੱਲ ਤੁਹਾਡੇ ਰੱਬ ਵੱਲੋਂ ਜਿਹੜੀ ਕਿਤਾਬ ਵਹੀ ਕੀਤੀ ਗਈ ਹੈ ਤੁਸੀਂ ਉਸ ਨੂੰ ਪੜ੍ਹਦੇ ਰਿਹਾ ਕਰੋ। ਇਸ (.ਕੁਰਆਨ) ਦੀਆਂ ਗੱਲਾਂ ਨੂੰ ਕੋਈ ਬਦਲਣ ਵਾਲਾ ਨਹੀਂ ਅਤੇ ਨਾ ਹੀ ਤੁਹਾਨੂੰ ਉਸ (ਅੱਲਾਹ) ਤੋਂ ਛੁੱਟ ਕੋਈ ਸ਼ਰਨ ਸਥਾਨ ਮਿਲ ਸਕਦਾ ਹੈ।

18:28

وَٱصۡبِرۡ نَفۡسَكَ مَعَ ٱلَّذِينَ يَدۡعُونَ رَبَّهُم بِٱلۡغَدَوٰةِ وَٱلۡعَشِيِّ يُرِيدُونَ وَجۡهَهُۥۖ وَلَا تَعۡدُ عَيۡنَاكَ عَنۡهُمۡ تُرِيدُ زِينَةَ ٱلۡحَيَوٰةِ ٱلدُّنۡيَاۖ وَلَا تُطِعۡ مَنۡ أَغۡفَلۡنَا قَلۡبَهُۥ عَن ذِكۡرِنَا وَٱتَّبَعَ هَوَىٰهُ وَكَانَ أَمۡرُهُۥ فُرُطٗا ﴿28﴾

Transliteration: Waisbir nafsaka maAAa allatheena yadAAoona rabbahum bialghadati waalAAashiyyi yureedoona wajhahu wala taAAdu AAaynaka AAanhum tureedu zeenata alhayati alddunya wala tutiAA man aghfalna qalbahu AAan thikrina waittabaAAa hawahu wakana amruhu furutan

Translation: (ਹੇ ਨਬੀ!) ਤੁਸੀਂ ਆਪਣੇ ਆਪ ਨੂੰ ਉਹਨਾਂ ਲੋਕਾਂ ਦੀ ਸੰਗਤ ਵਿਚ ਰੱਖੋ ਜਿਹੜੇ ਸਵੇਰੇ-ਸ਼ਾਮ ਆਪਣੇ ਪਾਲਣਹਾਰ ਨੂੰ ਪੁਕਾਰਦੇ ਹਨ ਅਤੇ ਉਸ ਦੇ ਚਿਹਰੇ ਦਾ ਦੀਦਾਰ (ਭਾਵ ਉਸ ਦੀ ਰਜ਼ਾ) ਚਾਹੁੰਦੇ ਹਨ ਸੋ ਤੁਹਾਡੀਆਂ ਨਜ਼ਰਾਂ ਉਹਨਾਂ ਤੋਂ ਪਰਾਂ ਨਹੀਂ ਹਟਣੀਆਂ ਚਾਹੀਦੀਆਂ ਕਿ ਉਹ ਵੀ ਸੰਸਾਰਿਕ ਜੀਵਨ ਦੀ ਠਾਠ-ਬਾਠ ਦੀਆਂ ਇਛੁੱਕ ਬਣ ਜਾਣ। ਉਸ ਦੇ ਪਿੱਛੇ ਕਦੇ ਵੀ ਨਾ ਲੱਗੋ ਜਿਸ ਦੇ ਮਨ ਨੂੰ ਅਸੀਂ ਆਪਣੀ ਯਾਦ ਤੋਂ ਭੁਲਾ ਰਖਿਆ ਹੈ ਅਤੇ ਉਹ ਆਪਣੀਆਂ ਇੱਛਾਵਾਂ ਦੇ ਪਿੱਛੇ ਤੁਰ ਪਿਆ, ਫੇਰ ਉਸ ਦਾ ਮਾਮਲਾ ਹੱਦੋਂ ਟੱਪਿਆ ਹੋਇਆ ਹੈ।

18:29

وَقُلِ ٱلۡحَقُّ مِن رَّبِّكُمۡۖ فَمَن شَآءَ فَلۡيُؤۡمِن وَمَن شَآءَ فَلۡيَكۡفُرۡۚ إِنَّآ أَعۡتَدۡنَا لِلظَّـٰلِمِينَ نَارًا أَحَاطَ بِهِمۡ سُرَادِقُهَاۚ وَإِن يَسۡتَغِيثُواْ يُغَاثُواْ بِمَآءٖ كَٱلۡمُهۡلِ يَشۡوِي ٱلۡوُجُوهَۚ بِئۡسَ ٱلشَّرَابُ وَسَآءَتۡ مُرۡتَفَقًا ﴿29﴾

Transliteration: Waquli alhaqqu min rabbikum faman shaa falyumin waman shaa falyakfur inna aAAtadna lilththalimeena naran ahata bihim suradiquha wain yastagheethoo yughathoo bimain kaalmuhli yashwee alwujooha bisa alshsharabu wasaat murtafaqan

Translation: ਉਹਨਾਂ ਨੂੰ ਆਖ ਦਿਓ ਕਿ ਹੱਕ ਤੁਹਾਡੇ ਰੱਬ ਵੱਲੋਂ ਆ ਗਿਆ ਹੈ। ਹੁਣ ਜਿਹੜਾ ਚਾਹੇ ਈਮਾਨ ਲੈ ਆਏ ਅਤੇ ਜਿਹੜਾ ਚਾਹੇ ਕੁਫ਼ਰ (ਇਨਕਾਰ) ਕਰੇ। ਬੇਸ਼ੱਕ ਜ਼ਾਲਮਾਂ (ਇਨਕਾਰੀਆਂ) ਲਈ ਅਸੀਂ ਇਕ ਅਜਿਹੀ ਅੱਗ ਤਿਆਰ ਕਰ ਰੱਖੀ ਹੈ, ਜਿਸ ਦੀਆਂ ਲਾਟਾਂ ਨੇ ਉਹਨਾਂ ਨੂੰ ਘੇਰੇ ਵਿਚ ਲੈ ਲੈਣਾ ਹੈ, (ਜੇ ਉਹ ਪਾਣੀ ਲਈ) ਬੇਨਤੀ ਕਰਨਗੇ ਤਾਂ ਅਜਿਹੇ ਪਾਣੀ ਨਾਲ ਸੁਣੀ ਜਾਵੇਗੀ ਜਿਹੜਾ ਪੰਘਰੇ ਹੋਏ ਤੇਲ ਦੀ ਗਾਦ ਵਰਗਾ ਹੋਵੇਗਾ, ਉਹ ਉਹਨਾਂ ਦੇ ਚਿਹਰਿਆਂ ਨੂੰ ਭੁਣ ਦੇਵੇਗਾ। ਕਿੰਨੀ ਭੈੜੀ ਪੀਣ ਵਾਲੀ ਚੀਜ਼ ਹੈ ਅਤੇ ਕਿੰਨਾ ਭੈੜਾ ਵਿਸ਼ਰਾਮ ਘਰ (ਨਰਕ) ਹੈ।

18:30

إِنَّ ٱلَّذِينَ ءَامَنُواْ وَعَمِلُواْ ٱلصَّـٰلِحَٰتِ إِنَّا لَا نُضِيعُ أَجۡرَ مَنۡ أَحۡسَنَ عَمَلًا ﴿30﴾

Transliteration: Inna allatheena amanoo waAAamiloo alssalihati inna la nudeeAAu ajra man ahsana AAamalan

Translation: ਪਰ ਜਿਹੜੇ ਈਮਾਨ ਲਿਆਉਣ ਤੇ ਫੇਰ ਨੇਕ ਕਰਮ ਕਰਨ ਤਾਂ ਅਸੀਂ ਕਿਸੇ ਵੀ ਨੇਕ ਕਰਮ ਕਰਨ ਵਾਲੇ ਦਾ ਬਦਲਾ ਅਜਾਈਂ ਨਹੀਂ ਗੁਆਉਂਦੇ (ਭਾਵ ਹੱਕ ਨਹੀਂ ਮਾਰਦੇ)।

18:31

أُوْلَـٰٓئِكَ لَهُمۡ جَنَّـٰتُ عَدۡنٖ تَجۡرِي مِن تَحۡتِهِمُ ٱلۡأَنۡهَٰرُ يُحَلَّوۡنَ فِيهَا مِنۡ أَسَاوِرَ مِن ذَهَبٖ وَيَلۡبَسُونَ ثِيَابًا خُضۡرٗا مِّن سُندُسٖ وَإِسۡتَبۡرَقٖ مُّتَّكِـِٔينَ فِيهَا عَلَى ٱلۡأَرَآئِكِۚ نِعۡمَ ٱلثَّوَابُ وَحَسُنَتۡ مُرۡتَفَقٗا ﴿31﴾

Transliteration: Olaika lahum jannatu AAadnin tajree min tahtihimu alanharu yuhallawna feeha min asawira min thahabin wayalbasoona thiyaban khudran min sundusin waistabraqin muttakieena feeha AAala alaraiki niAAma alththawabu wahasunat murtafaqan

Translation: ਉਹਨਾਂ ਲੋਕਾਂ ਲਈ ਸਦੀਵੀ ਬਾਗ਼ (ਜੰਨਤਾਂ) ਹਨ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹੋਣਗੀਆਂ, ਉੱਥੇ ਉਹਨਾਂ ਨੂੰ ਸੋਨੇ ਦੇ ਕੜੇ ਪੁਵਾਏ ਜਾਣਾਂਗੇ ਅਤੇ ਹਰੇ ਰੰਗ ਦੇ ਬਰੀਕ ਤੇ ਮੋਟੇ ਰੇਸ਼ਮੀ ਲਿਬਾਸ ਪਹਿਣਨਗੇ। ਉੱਥੇ ਉਹ ਤੱਖਤਾਂ ਉੱਤੇ ਗਾਵੇ ਲਾਈਂ ਬੈਠੇ ਹੋਣਗੇ। ਕਿੰਨਾ ਵਧੀਆ ਬਦਲਾ ਹੈ ਅਤੇ ਕਿੰਨਾ ਵਧੀਆ ਵਿਸ਼ਰਾਮ ਘਰ (ਜੰਨਤ) ਹੈ।

18:32

وَٱضۡرِبۡ لَهُم مَّثَلٗا رَّجُلَيۡنِ جَعَلۡنَا لِأَحَدِهِمَا جَنَّتَيۡنِ مِنۡ أَعۡنَٰبٖ وَحَفَفۡنَٰهُمَا بِنَخۡلٖ وَجَعَلۡنَا بَيۡنَهُمَا زَرۡعٗا ﴿32﴾

Transliteration: Waidrib lahum mathalan rajulayni jaAAalna liahadihima jannatayni min aAAnabin wahafafnahuma binakhlin wajaAAalna baynahuma zarAAan

Translation: (ਹੇ ਨਬੀ!) ਇਹਨਾਂ ਲੋਕਾਂ ਨੂੰ ਉਹਨਾਂ ਦੋ ਵਿਅਕਤੀਆਂ ਦੀ ਉਦਾਹਰਨ ਵੀ ਸੁਣਾ ਦਿਓ, ਉਨ੍ਹਾਂ ਜਿਨ੍ਹਾਂ ਵਿੱਚੋਂ ਇਕ ਨੂੰ ਅਸਾਂ ਅੰਗੂਰਾਂ ਦੇ ਦੋ ਬਾਗ਼ ਦਿੱਤੇ ਸੀ ਅਤੇ ਉਹਨਾਂ ਦੁਆਲੇ ਖਜੂਰਾਂ ਦੇ ਰੁੱਖਾਂ ਦੀ ਵਾੜ ਲਾਈ ਸੀ ਅਤੇ ਉਹਨਾਂ (ਦੋਵੇਂ ਬਾਗ਼ਾਂ) ਦੇ ਵਿਚਾਲੇ ਖੇਤੀ ਉਗਾ ਛੱਡੀ ਸੀ।

18:33

كِلۡتَا ٱلۡجَنَّتَيۡنِ ءَاتَتۡ أُكُلَهَا وَلَمۡ تَظۡلِم مِّنۡهُ شَيۡـٔٗاۚ وَفَجَّرۡنَا خِلَٰلَهُمَا نَهَرٗا ﴿33﴾

Transliteration: Kilta aljannatayni atat okulaha walam tathlim minhu shayan wafajjarna khilalahuma naharan

Translation: ਦੋਵੇਂ ਬਾਗ਼ਾਂ ਨੇ ਫਲ ਦੇਣ ਵਿਚ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡੀ ਸੀ ਅਤੇ ਉਹਨਾਂ ਦੋਵਾਂ ਬਾਗ਼ਾਂ ਦੇ ਵਿਚਕਾਰ ਅਸੀਂ ਇਕ ਨਹਿਰ ਵਗਾ ਦਿੱਤੀ ਸੀ।

18:34

وَكَانَ لَهُۥ ثَمَرٞ فَقَالَ لِصَٰحِبِهِۦ وَهُوَ يُحَاوِرُهُۥٓ أَنَا۠ أَكۡثَرُ مِنكَ مَالٗا وَأَعَزُّ نَفَرٗا ﴿34﴾

Transliteration: Wakana lahu thamarun faqala lisahibihi wahuwa yuhawiruhu ana aktharu minka malan waaAAazzu nafaran

Translation: ਜਦੋਂ ਉਸ ਨੂੰ ਫਲਾਂ (ਦੀ ਉਪਜ ਪੂਰੀ) ਮਿਲ ਗਈ ਤਾਂ ਉਹ ਆਪਣੇ ਮਿੱਤਰ ਨੂੰ ਗੱਲਾਂ ਕਰਦੇ ਹੋਏ ਆਖਣ ਲੱਗਾ ਕਿ ਮੈਂ ਤੈਥੋਂ ਵਧੇਰੇ ਮਾਲਦਾਰ ਹਾਂ ਅਤੇ ਜੱਥੇ ਪੱਖੋਂ ਵੀ ਤੇਥੋਂ ਵੱਧ ਆਦਰ-ਮਾਨ ਵਾਲਾ ਹਾਂ।

18:35

وَدَخَلَ جَنَّتَهُۥ وَهُوَ ظَالِمٞ لِّنَفۡسِهِۦ قَالَ مَآ أَظُنُّ أَن تَبِيدَ هَٰذِهِۦٓ أَبَدٗا ﴿35﴾

Transliteration: Wadakhala jannatahu wahuwa thalimun linafsihi qala ma athunnu an tabeeda hathihi abadan

Translation: ਅਤੇ (ਇਹੋ ਆਖਦੇ ਹੋਏ) ਜਦੋਂ ਉਹ ਆਪਣੇ ਬਾਗ਼ ਵਿਚ ਦਾਖ਼ਲ ਹੋਇਆ ਜਦ ਕਿ ਉਹ ਆਪਣੀ ਆਤਮਾ ਨਾਲ ਜ਼ੁਲਮ ਕਰ ਰਿਹਾ ਸੀ। ਉਸ ਨੇ ਆਖਿਆ ਕਿ ਮੈਂ ਨਹੀਂ ਸਮਝਦਾ ਕਿ ਇਹ ਬਾਗ਼ ਕਦੇ ਨਸ਼ਟ ਹੋਵੇਗਾ।

18:36

وَمَآ أَظُنُّ ٱلسَّاعَةَ قَآئِمَةٗ وَلَئِن رُّدِدتُّ إِلَىٰ رَبِّي لَأَجِدَنَّ خَيۡرٗا مِّنۡهَا مُنقَلَبٗا ﴿36﴾

Transliteration: Wama athunnu alssaAAata qaimatan walain rudidtu ila rabbee laajidanna khayran minha munqalaban

Translation: ਅਤੇ ਆਖਿਆ ਕਿ ਨਾ ਹੀ ਮੈਂ ਸਮਝਦਾ ਹਾਂ ਕਿ ਕਿਆਮਤ ਕਾਇਮ ਹੋਵੇਗੀ। ਜੇ ਭਲਾਂ ਮੈਨੂੰ ਆਪਣੇ ਰੱਬ ਵੱਲ ਪਰਤਾਇਆ ਵੀ ਗਿਆ ਤਾਂ ਜ਼ਰੂਰ ਮੈਂ ਇਹਨਾਂ ਬਾਗ਼ਾਂ ਤੋਂ ਵੀ ਵਧੀਆ ਥਾਂ ਪ੍ਰਾਪਤ ਕਰਾਂਗਾ।

18:37

قَالَ لَهُۥ صَاحِبُهُۥ وَهُوَ يُحَاوِرُهُۥٓ أَكَفَرۡتَ بِٱلَّذِي خَلَقَكَ مِن تُرَابٖ ثُمَّ مِن نُّطۡفَةٖ ثُمَّ سَوَّىٰكَ رَجُلٗا ﴿37﴾

Transliteration: Qala lahu sahibuhu wahuwa yuhawiruhu akafarta biallathee khalaqaka min turabin thumma min nutfatin thumma sawwaka rajulan

Translation: ਉਸ ਦੇ ਮੋਮਿਨ ਸਾਥੀ ਨੇ ਉਸ ਨੂੰ ਗੱਲਾਂ ਗੱਲਾਂ ਵਿਚ ਪੁੱਛਿਆ, ਕੀ ਤੂੰ ਉਸ (ਰੱਬ) ਦਾ ਇਨਕਾਰ ਕਰਦਾ ਹੈ ਜਿਸ ਨੇ ਤੈਨੂੰ ਮਿੱਟੀ ਤੋਂ ਪੈਦਾ ਕੀਤਾ, ਤੇ ਫੇਰ ਵੀਰਜ ਤੋਂ ਸਾਜਿਆ ਤੇ ਫੇਰ ਇਕ ਪੂਰਾ ਆਦਮੀ ਬਣਾ ਖੜ੍ਹਾ ਕੀਤਾ ?

18:38

لَّـٰكِنَّا۠ هُوَ ٱللَّهُ رَبِّي وَلَآ أُشۡرِكُ بِرَبِّيٓ أَحَدٗا ﴿38﴾

Transliteration: Lakinna huwa Allahu rabbee wala oshriku birabbee ahadan

Translation: ਜਦੋਂ ਕਿ ਮੇਰਾ ਤਾਂ ਇਹ ਵਿਸ਼ਵਾਸ ਹੈ ਕਿ ਉਹੀਓ ਅੱਲਾਹ ਮੇਰਾ ਰੱਬ ਹੈ ਤੇ ਮੈਂ ਆਪਣੇ ਰੱਬ (ਪਾਲਣਹਾਰ) ਦੇ ਨਾਲ ਕਿਸੇ ਨੂੰ ਵੀ ਸ਼ਰੀਕ (ਸਾਂਝੀ) ਨਹੀਂ ਬਣਾਉਂਦਾ।

18:39

وَلَوۡلَآ إِذۡ دَخَلۡتَ جَنَّتَكَ قُلۡتَ مَا شَآءَ ٱللَّهُ لَا قُوَّةَ إِلَّا بِٱللَّهِۚ إِن تَرَنِ أَنَا۠ أَقَلَّ مِنكَ مَالٗا وَوَلَدٗا ﴿39﴾

Transliteration: Walawla ith dakhalta jannataka qulta ma shaa Allahu la quwwata illa biAllahi in tarani ana aqalla minka malan wawaladan

Translation: (ਅਤੇ ਕਿਹਾ) ਜਦੋਂ ਤੂੰ ਆਪਣੇ ਬਾਗ਼ ਵਿਚ ਦਾਖ਼ਲ ਹੋ ਰਿਹਾ ਸੀ ਤਾਂ “ਮਾਸ਼ਾ ਅੱਲਾਹ ਲਾ ਕੁਵੱਤਾ ਇਲਾੱ ਬਿਲਾੱਹ” [1] (ਭਾਵ ਜੋ ਅੱਲਾਹ ਚਾਹੁੰਦਾ ਹੈ ਉਹੀਓ ਹੁੰਦਾ ਹੈ, ਅੱਲਾਹ ਤੋਂ ਛੁੱਟ ਹੋਰ ਕੋਈ ਵੀ ਸ਼ਕਤੀ ਨਹੀਂ) ਕਿਉਂ ਨਾ ਕਿਹਾ। ਜੇ ਅੱਜ ਤੂੰ ਮੈਨੂੰ ਮਾਲ ਤੇ ਸੰਤਾਨ ਪੱਖੋਂ ਘੱਟ ਵੇਖ ਰਿਹਾ ਹੈ।

18:40

فَعَسَىٰ رَبِّيٓ أَن يُؤۡتِيَنِ خَيۡرٗا مِّن جَنَّتِكَ وَيُرۡسِلَ عَلَيۡهَا حُسۡبَانٗا مِّنَ ٱلسَّمَآءِ فَتُصۡبِحَ صَعِيدٗا زَلَقًا ﴿40﴾

Transliteration: FaAAasa rabbee an yutiyani khayran min jannatika wayursila AAalayha husbanan mina alssamai fatusbiha saAAeedan zalaqan

Translation: ਹੋ ਸਕਦਾ ਹੈ ਕਿ ਮੇਰਾ ਰੱਬ ਮੈਨੂੰ ਤੇਰੇ ਇਸ ਬਾਗ਼ ਤੋਂ ਵੀ ਵਧੀਆ (ਬਾਗ਼) ਦੇ ਦੇਵੇ ਅਤੇ ਜਾਂ ਤੇਰੇ ਇਸ ਬਾਗ਼ ’ਤੇ ਕੋਈ ਅਕਾਸ਼ੋਂ ਅਜ਼ਾਬ ਭੇਜੇ ਕਿ ਉਹ (ਤੇਰਾ ਬਾਗ਼) ਇਕ ਰੜਾ ਮੈਦਾਨ ਬਣ ਕੇ ਰਹਿ ਜਾਵੇ।

18:41

أَوۡ يُصۡبِحَ مَآؤُهَا غَوۡرٗا فَلَن تَسۡتَطِيعَ لَهُۥ طَلَبٗا ﴿41﴾

Transliteration: Aw yusbiha maoha ghawran falan tastateeAAa lahu talaban

Translation: ਜਾਂ ਇਸ ਦਾ ਪਾਣੀ ਡੁੰਗਿਆਈ (ਭਾਵ ਧਰਤੀ) ਵਿਚ ਉੱਤਰ ਜਾਵੇ ਫੇਰ ਇਹ ਗੱਲ ਤੇਰੇ ਵੱਸ ਦੀ ਨਹੀਂ ਕਿ ਤੂੰ (ਪਾਣੀ ਨੂੰ) ਲੱਭ ਸਕੇ (ਭਾਵ ਕੱਢ ਲਿਆਵੇਂ)।

18:42

وَأُحِيطَ بِثَمَرِهِۦ فَأَصۡبَحَ يُقَلِّبُ كَفَّيۡهِ عَلَىٰ مَآ أَنفَقَ فِيهَا وَهِيَ خَاوِيَةٌ عَلَىٰ عُرُوشِهَا وَيَقُولُ يَٰلَيۡتَنِي لَمۡ أُشۡرِكۡ بِرَبِّيٓ أَحَدٗا ﴿42﴾

Transliteration: Waoheeta bithamarihi faasbaha yuqallibu kaffayhi AAala ma anfaqa feeha wahiya khawiyatun AAala AAurooshiha wayaqoolu ya laytanee lam oshrik birabbee ahadan

Translation: ਸੋ ਉਸ (ਨਾ-ਸ਼ੁਕਰੇ) ਦੇ ਫਲਾਂ ਨੂੰ (ਅਜ਼ਾਬ ਨੇ) ਘੇਰ ਲਿਆ (ਭਾਵ ਨਸ਼ਟ ਹੋ ਗਏ) ਉਹ ਆਪਣੀ ਲਗਾਈ ਹੋਈ ਲਾਗਤ ਨੂੰ ਬਰਬਾਦ ਹੁੰਦਾ ਵੇਖ ਹੱਥ ਮਲਦਾ ਰਹਿ ਗਿਆ, ਜਦ ਕਿ ਉਹ ਆਪਣੇ (ਬਾਗ਼) ਛੱਪਰਾਂ ’ਤੇ ਪੁੱਠਾ ਡਿੱਗਿਆ ਪਿਆ ਸੀ ਅਤੇ ਉਹ ਆਖ ਰਿਹਾ ਸੀ ਕਿ ਕਾਸ਼! ਮੈਂ ਆਪਣੇ ਰੱਬ ਦੇ ਨਾਲ ਕਿਸੇ ਨੂੰ ਸ਼ਰੀਕ ਨਾ ਕਰਦਾ।

18:43

وَلَمۡ تَكُن لَّهُۥ فِئَةٞ يَنصُرُونَهُۥ مِن دُونِ ٱللَّهِ وَمَا كَانَ مُنتَصِرًا ﴿43﴾

Transliteration: Walam takun lahu fiatun yansuroonahu min dooni Allahi wama kana muntasiran

Translation: ਉਸ ਦੀ ਸਹਾਇਤਾ ਲਈ ਕੋਈ ਅਜਿਹਾ ਜੱਥਾ ਨਹੀਂ ਸੀ ਜਿਹੜਾ ਅੱਲਾਹ (ਦੇ ਅਜ਼ਾਬ) ਤੋਂ ਉਸ ਦਾ ਬਚਾਓ ਕਰਦਾ ਅਤੇ ਨਾ ਹੀ ਉਹ ਆਪ ਇਸ (ਬਿਪਤਾ) ਦਾ ਸਾਥੋਂ ਬਦਲਾ ਲੈ ਸਕਦਾ ਸੀ।

18:44

هُنَالِكَ ٱلۡوَلَٰيَةُ لِلَّهِ ٱلۡحَقِّۚ هُوَ خَيۡرٞ ثَوَابٗا وَخَيۡرٌ عُقۡبٗا ﴿44﴾

Transliteration: Hunalika alwalayatu lillahi alhaqqi huwa khayrun thawaban wakhayrun AAuqban

Translation: (ਇਸ ਤੋਂ ਸਿੱਧ ਹੁੰਦਾ ਹੈ ਕਿ) ਕੰਮ ਬਣਾਉਣ ਦਾ ਸਾਰਾ ਅਧਿਕਾਰ ਅੱਲਾਹ ਸੱਚੇ ਦਾ ਹੀ ਹੈ। ਉਹੀਓ ਲੋਕ-ਪ੍ਰਲੋਕ ਵਿਚ ਵਧੀਆ ਬਦਲਾ ਦੇਣ ਵਾਲਾ ਹੈ।

18:45

وَٱضۡرِبۡ لَهُم مَّثَلَ ٱلۡحَيَوٰةِ ٱلدُّنۡيَا كَمَآءٍ أَنزَلۡنَٰهُ مِنَ ٱلسَّمَآءِ فَٱخۡتَلَطَ بِهِۦ نَبَاتُ ٱلۡأَرۡضِ فَأَصۡبَحَ هَشِيمٗا تَذۡرُوهُ ٱلرِّيَٰحُۗ وَكَانَ ٱللَّهُ عَلَىٰ كُلِّ شَيۡءٖ مُّقۡتَدِرًا ﴿45﴾

Transliteration: Waidrib lahum mathala alhayati alddunya kamain anzalnahu mina alssamai faikhtalata bihi nabatu alardi faasbaha hasheeman tathroohu alrriyahu wakana Allahu AAala kulli shayin muqtadiran

Translation: (ਹੇ ਨਬੀ!) ਇਹਨਾਂ ਨੂੰ ਸੰਸਾਰਿਕ ਜੀਵਨ ਦੀ ਉਦਹਾਰਨ ਦਿਓ ਕਿ ਜਿਵੇਂ ਮੀਂਹ ਦਾ ਪਾਣੀ ਹੈ, ਜਿਸ ਨੂੰ ਅਸਾਂ ਅਕਾਸ਼ੋਂ ਬਰਸਾਇਆ, ਜਿਸ ਤੋਂ ਧਰਤੀ ਦੀ ਉਪਜ ਬਹੁਤ ਵਧੀਆ ਹੋਈ, ਫੇਰ ਉਹੀਓ ਉਪਜ ਚੂਰਾ-ਚੂਰਾ (ਭਾਵ ਭੁਸਾ) ਬਣਾ ਕੇ ਰਹਿ ਗਈ ਜਿਸ ਨੂੰ ਹਵਾਵਾਂ ਉਡਾਈਂ ਫਿਰਦੀਆਂ ਹਨ। ਬੇਸ਼ੱਕ ਅੱਲਾਹ ਹਰੇਕ ਕੰਮ ਕਰਨ ਦੀ ਕੁਦਰਤ ਰੱਖਦਾ ਹੈ।

18:46

ٱلۡمَالُ وَٱلۡبَنُونَ زِينَةُ ٱلۡحَيَوٰةِ ٱلدُّنۡيَاۖ وَٱلۡبَٰقِيَٰتُ ٱلصَّـٰلِحَٰتُ خَيۡرٌ عِندَ رَبِّكَ ثَوَابٗا وَخَيۡرٌ أَمَلٗا ﴿46﴾

Transliteration: Almalu waalbanoona zeenatu alhayati alddunya waalbaqiyatu alssalihatu khayrun AAinda rabbika thawaban wakhayrun amalan

Translation: ਇਹ ਮਾਲ (ਧਨ ਪਦਾਰਥ) ਤੇ ਔਲਾਦ ਤਾਂ ਸੰਸਰਿਕ ਜੀਵਨ ਦੀਆਂ ਸਜਾਵਟਾਂ ਹਨ, ਜਦ ਕਿ ਤੁਹਾਡੇ ਰੱਬ ਦੀਆਂ ਨਜ਼ਰਾਂ ਵਿਚ ਬਾਕੀ ਰਹਿਣ ਵਾਲੀਆਂ ਨੇਕੀਆਂ ਹੀ ਸਿੱਟੇ ਪੱਖੋਂ ਬਿਹਤਰ ਹਨ ਅਤੇ ਚੰਗੀਆਂ ਆਸਾਂ ਤੱਕਣ ਲਈ ਵੀ ਇਹੋ ਵਧੀਆ ਹਨ।

18:47

وَيَوۡمَ نُسَيِّرُ ٱلۡجِبَالَ وَتَرَى ٱلۡأَرۡضَ بَارِزَةٗ وَحَشَرۡنَٰهُمۡ فَلَمۡ نُغَادِرۡ مِنۡهُمۡ أَحَدٗا ﴿47﴾

Transliteration: Wayawma nusayyiru aljibala watara alarda barizatan wahasharnahum falam nughadir minhum ahadan

Translation: ਜਿਸ ਦਿਨ ਅਸੀਂ ਪਹਾੜਾਂ ਨੂੰ ਤੋਰਾਂਗੇ ਅਤੇ ਤੁਸੀਂ ਧਰਤੀ ਨੂੰ ਉੱਕਾ ਹੀ ਰੜਾ ਮੈਦਾਨ ਵੇਖੋਂਗੇ ਅਤੇ ਅਸੀਂ ਸਾਰੇ ਹੀ ਲੋਕਾਂ ਨੂੰ ਇਕੱਠਾ ਕਰਾਂਗੇ ਕਿ ਉਹਨਾਂ ਵਿੱਚੋਂ ਕੋਈ ਵੀ (ਬਿਨਾ ਪੁੱਛ ਗਿੱਛ ਤੋਂ ਛੱਡਿਆ ਨਹੀਂ ਜਾਵੇਗਾ।

18:48

وَعُرِضُواْ عَلَىٰ رَبِّكَ صَفّٗا لَّقَدۡ جِئۡتُمُونَا كَمَا خَلَقۡنَٰكُمۡ أَوَّلَ مَرَّةِۭۚ بَلۡ زَعَمۡتُمۡ أَلَّن نَّجۡعَلَ لَكُم مَّوۡعِدٗا ﴿48﴾

Transliteration: WaAAuridoo AAala rabbika saffan laqad jitumoona kama khalaqnakum awwala marratin bal zaAAamtum allan najAAala lakum mawAAidan

Translation: ਅਤੇ ਉਹ ਸਾਰੇ ਕਤਾਰਾਂ ਬੰਨੀ ਤੁਹਾਡੇ ਰੱਬ ਦੇ ਹਜ਼ੂਰ ਪੇਸ਼ ਕੀਤੇ ਜਾਣਗੇ। (ਕਿਹਾ ਜਾਵੇਗਾ ਕਿ) ਤੁਸੀਂ ਸਾਰੇ ਲੋਕ ਸਾਡੇ ਕੋਲ ਉਸੇ ਪ੍ਰਕਾਰ ਆਏ ਹੋ ਜਿਵੇਂ ਅਸੀਂ ਤੁਹਾਨੂੰ ਪਹਿਲੀ ਵਾਰ ਪੈਦਾ ਕੀਤਾ ਸੀ ਪਰ ਤੁਸੀਂ ਤਾਂ ਇਹੋ ਸਮਝਦੇ ਰਹੇ ਕਿ ਅਸੀਂ ਤੁਹਾਡੇ ਲਈ ਵਾਅਦੇ (ਭਾਵ ਕਿਅਮਾਤ) ਦਾ ਕੋਈ ਵੀ ਸਮਾਂ ਨਿਸ਼ਚਿਤ ਨਹੀਂ ਸੀ ਕੀਤਾ।

18:49

وَوُضِعَ ٱلۡكِتَٰبُ فَتَرَى ٱلۡمُجۡرِمِينَ مُشۡفِقِينَ مِمَّا فِيهِ وَيَقُولُونَ يَٰوَيۡلَتَنَا مَالِ هَٰذَا ٱلۡكِتَٰبِ لَا يُغَادِرُ صَغِيرَةٗ وَلَا كَبِيرَةً إِلَّآ أَحۡصَىٰهَاۚ وَوَجَدُواْ مَا عَمِلُواْ حَاضِرٗاۗ وَلَا يَظۡلِمُ رَبُّكَ أَحَدٗا ﴿49﴾

Transliteration: WawudiAAa alkitabu fatara almujrimeena mushfiqeena mimma feehi wayaqooloona ya waylatana ma lihatha alkitabi la yughadiru sagheeratan wala kabeeratan illa ahsaha wawajadoo ma AAamiloo hadiran wala yathlimu rabbuka ahadan

Translation: (ਕਿਆਮਤ ਦਿਆੜੇ) ਹਰੇਕ ਦੀ ਕਰਮ-ਪਤਰੀ ਉਸ ਦੇ ਸਾਹਮਣੇ ਧਰ ਦਿੱਤੀ ਜਾਵੇਗੀ। (ਹੇ ਮੁਹੰਮਦ!) ਫੇਰ ਤੁਸੀਂ ਵੇਖੋਗੇ ਕਿ ਅਪਰਾਧੀ ਉਸ ਦੀ ਲਿਖਤ ਨੂੰ ਪੜ੍ਹ ਕੇ ਡਰੇ ਸਹਿਮੇ ਪਏ ਹੋਣਗੇ ਅਤੇ ਆਖਣਗੇ ਕਿ ਹਾਏ ਸਾਡੇ ਫੁੱਟੇ ਭਾਗ! ਇਹ ਕਿਹੋ ਜਹੀ ਕਰਮ-ਪਤਰੀ ਹੈ ਜਿਸ ਨੇ ਕੋਈ ਵੀ ਛੋਟਾ ਵੱਡਾ ਅਮਲ ਬਿਨਾਂ ਲਿਖੇ ਨਹੀਂ ਛੱਡਿਆ ਅਤੇ ਇਸਨੇ ਤਾਂ ਸਭ ਕੁੱਝ ਹੀ ਗਿਣ ਰੱਖਿਆ ਹੈ। ਜੋ ਵੀ ਉਹਨਾਂ ਨੇ ਕਰਮ (ਕਰਤੂਤਾਂ) ਕੀਤੇ ਸਨ ਉਨ੍ਹਾਂ ਸਭ ਨੂੰ (ਉਸ ਕਿਤਾਬ ਵਿਚ) ਮੌਜੂਦ ਪਾਉਣਗੇ ਅਤੇ ਤੁਹਾਡਾ ਰੱਬ ਕਿਸੇ ਨਾਲ ਭੋਰਾ ਭਰ ਵੀ ਜ਼ੁਲਮ ਨਹੀਂ ਕਰੇਗਾ।

18:50

وَإِذۡ قُلۡنَا لِلۡمَلَـٰٓئِكَةِ ٱسۡجُدُواْ لِأٓدَمَ فَسَجَدُوٓاْ إِلَّآ إِبۡلِيسَ كَانَ مِنَ ٱلۡجِنِّ فَفَسَقَ عَنۡ أَمۡرِ رَبِّهِۦٓۗ أَفَتَتَّخِذُونَهُۥ وَذُرِّيَّتَهُۥٓ أَوۡلِيَآءَ مِن دُونِي وَهُمۡ لَكُمۡ عَدُوُّۢۚ بِئۡسَ لِلظَّـٰلِمِينَ بَدَلٗا ﴿50﴾

Transliteration: Waith qulna lilmalaikati osjudoo liadama fasajadoo illa ibleesa kana mina aljinni fafasaqa AAan amri rabbihi afatattakhithoonahu wathurriyyatahu awliyaa min doonee wahum lakum AAaduwwun bisa lilththalimeena badalan

Translation: (ਯਾਦ ਕਰੋ) ਜਦੋਂ ਅਸੀਂ ਫ਼ਰਿਸ਼ਤਿਆਂ ਨੂੰ ਹੁਕਮ ਦਿੱਤਾ ਕਿ ਆਦਮ ਦੇ ਅੱਗੇ ਸੀਸ ਝੁਕਾਓ ਤਾਂ ਛੁੱਟ ਇਬਲੀਸ ਤੋਂ ਸਭ ਨੇ ਸੀਸ ਝੁਕਾ ਦਿੱਤੇ। ਉਹ (ਇਬਲੀਸ) ਜਿੰਨਾਂ ਵਿੱਚੋਂ ਸੀ। ਸੋ ਉਸ ਨੇ ਆਪਣੇ ਰੱਬ ਦੀ ਨਾ-ਫ਼ਰਮਾਨੀ ਕੀਤੀ। (ਹੇ ਲੋਕੋ!) ਕੀ ਤੁਸੀਂ ਫੇਰ ਵੀ ਮੈਨੂੰ ਛੱਡ ਕੇ ਉਸ ਨੂੰ ਅਤੇ ਉਸਦੀ ਔਲਾਦ ਨੂੰ ਆਪਣਾ ਮਿੱਤਰ ਬਣਾ ਰਹੇ ਹੋ, ਜਦੋਂ ਕਿ ਉਹ ਤੁਹਾਡਾ ਵੈਰੀ ਹੈ। ਜ਼ਾਲਮਾਂ ਦਾ ਬਹੁਤ ਹੀ ਭੈੜਾ ਟਿਕਾਣਾ (ਨਰਕ) ਹੈ।

18:51

مَّآ أَشۡهَدتُّهُمۡ خَلۡقَ ٱلسَّمَٰوَٰتِ وَٱلۡأَرۡضِ وَلَا خَلۡقَ أَنفُسِهِمۡ وَمَا كُنتُ مُتَّخِذَ ٱلۡمُضِلِّينَ عَضُدٗا ﴿51﴾

Transliteration: Ma ashhadtuhum khalqa alssamawati waalardi wala khalqa anfusihim wama kuntu muttakhitha almudilleena AAadudan

Translation: ਮੈਂ ਉਹਨਾਂ (ਇਬਲੀਸ ਤੇ ਉਸ ਦੀ ਔਲਾਦ) ਨੂੰ ਅਕਾਸ਼ਾਂ ਤੇ ਧਰਤੀ ਨੂੰ ਸਿਰਜਣ ਸਮੇਂ ਗਵਾਹ ਨਹੀਂ ਬਣਾਇਆ ਸੀ ਅਤੇ ਨਾ ਹੀ ਉਸ ਸਮੇਂ, ਜਦੋਂ ਉਹਨਾਂ ਨੂੰ ਪੈਦਾ ਕੀਤਾ ਗਿਆ ਸੀ। ਮੈਂ ਕੁਰਾਹੇ ਪਾਉਣ ਵਾਲਿਆਂ ਨੂੰ ਆਪਣਾ ਸਹਾਈ ਬਣਾਉਣ ਵਾਲਾ ਵੀ ਨਹੀਂ।

18:52

وَيَوۡمَ يَقُولُ نَادُواْ شُرَكَآءِيَ ٱلَّذِينَ زَعَمۡتُمۡ فَدَعَوۡهُمۡ فَلَمۡ يَسۡتَجِيبُواْ لَهُمۡ وَجَعَلۡنَا بَيۡنَهُم مَّوۡبِقٗا ﴿52﴾

Transliteration: Wayawma yaqoolu nadoo shurakaiya allatheena zaAAamtum fadaAAawhum falam yastajeeboo lahum wajaAAalna baynahum mawbiqan

Translation: (ਉਸ ਦਿਨ ਤੋਂ ਡਰੋ) ਜਿਸ ਦਿਨ ਉਹ (ਅੱਲਾਹ) ਆਖੇਗਾ ਕਿ ਤੁਸੀਂ ਜਿਨ੍ਹਾਂ ਨੂੰ ਮੇਰਾ ਸ਼ਰੀਕ ਸਮਝਦੇ ਸੀ ਉਹਨਾਂ ਨੂੰ (ਆਪਣੀ ਮਦਦ ਲਈ) ਬਲਾਓ। ਇਹ ਉਹਨਾਂ ਨੂੰ ਬੁਲਾਉਣਗੇ ਪਰ ਉਹ ਕੋਈ ਵੀ ਜਵਾਬ ਨਹੀਂ ਦੇਣਗੇ ਅਤੇ ਅਸੀਂ ਉਹਨਾਂ (ਜ਼ਾਲਮਾਂ) ਵਿਚਾਲੇ ਬਰਬਾਦੀ ਦੀ ਇਕ ਖਾਈ ਬਣਾ ਦੇਵਾਂਗੇ।

18:53

وَرَءَا ٱلۡمُجۡرِمُونَ ٱلنَّارَ فَظَنُّوٓاْ أَنَّهُم مُّوَاقِعُوهَا وَلَمۡ يَجِدُواْ عَنۡهَا مَصۡرِفٗا ﴿53﴾

Transliteration: Waraa almujrimoona alnnara fathannoo annahum muwaqiAAooha walam yajidoo AAanha masrifan

Translation: ਅਤੇ ਪਾਪੀ (ਨਰਕ ਦੀ) ਅੱਗ ਨੂੰ ਵੇਖ ਕੇ ਸਮਝ ਲੈਣਗੇ ਕਿ ਉਹ ਇਸੇ (ਖਾਈ) ਵਿਚ ਸੁੱਟੇ ਜਾਣਗੇ ਅਤੇ ਉਸ ਤੋਂ ਬਚਣ ਲਈ ਉਹਨਾਂ ਨੂੰ ਕੋਈ ਹੋਰ ਥਾਂ ਨਹੀਂ ਲੱਭੇਗੀ।

18:54

وَلَقَدۡ صَرَّفۡنَا فِي هَٰذَا ٱلۡقُرۡءَانِ لِلنَّاسِ مِن كُلِّ مَثَلٖۚ وَكَانَ ٱلۡإِنسَٰنُ أَكۡثَرَ شَيۡءٖ جَدَلٗا ﴿54﴾

Transliteration: Walaqad sarrafna fee hatha alqurani lilnnasi min kulli mathalin wakana alinsanu akthara shayin jadalan

Translation: ਅਸੀਂ ਇਸ .ਕੁਰਆਨ ਵਿਚੋਂ ਹਰ ਹਰ ਪ੍ਰਕਾਰ ਦੀਆਂ ਉਦਾਹਰਣਾਂ ਲੋਕਾਂ (ਨੂੰ ਸਮਝਾਉਣ) ਲਈ ਬਿਆਨ ਕਰ ਦਿੱਤੀਆਂ ਹਨ ਪਰ ਮਨੁੱਖ ਸਭ ਤੋਂ ਵੱਧ ਝਗੜਾਲੂ ਹੈ।

18:55

وَمَا مَنَعَ ٱلنَّاسَ أَن يُؤۡمِنُوٓاْ إِذۡ جَآءَهُمُ ٱلۡهُدَىٰ وَيَسۡتَغۡفِرُواْ رَبَّهُمۡ إِلَّآ أَن تَأۡتِيَهُمۡ سُنَّةُ ٱلۡأَوَّلِينَ أَوۡ يَأۡتِيَهُمُ ٱلۡعَذَابُ قُبُلٗا ﴿55﴾

Transliteration: Wama manaAAa alnnasa an yuminoo ith jaahumu alhuda wayastaghfiroo rabbahum illa an tatiyahum sunnatu alawwaleena aw yatiyahumu alAAathabu qubulan

Translation: ਲੋਕਾਂ ਦੇ ਕੋਲ ਹਿਦਾਇਤ ਆ ਜਾਣ ਤੋਂ ਬਾਅਦ ਵੀ ਉਹਨਾਂ ਨੂੰ ਈਮਾਨ ਲਿਆਉਣ ਤੋਂ ਤੇ ਆਪਣੇ ਰੱਬ ਤੋਂ ਮੁਆਫ਼ੀ ਮੰਗਣ ਤੋਂ ਕੇਵਲ ਇਸ ਗੱਲ ਨੇ ਰੋਕ ਰੱਖਿਆ ਹੈ ਕਿ ਉਹ ਚਾਹੁੰਦੇ ਹਨ ਕਿ ਪਹਿਲੀਆਂ ਕੌਮਾਂ ਨਾਲ ਜਿਹੜਾ ਕੁਝ ਬੀਤ ਚੁੱਕਿਆ ਹੈ (ਭਾਵ ਅਜ਼ਾਬ) ਉਹ ਕੁੱਝ ਇਹਨਾਂ ਨਾਲ ਵੀ ਵਾਪਰੇ ਜਾਂ ਇਹਨਾਂ ਦੇ ਸਾਹਮਣੇ ਵੀ ਉਹੀਓ ਅਜ਼ਾਬ ਆਵੇ।

18:56

وَمَا نُرۡسِلُ ٱلۡمُرۡسَلِينَ إِلَّا مُبَشِّرِينَ وَمُنذِرِينَۚ وَيُجَٰدِلُ ٱلَّذِينَ كَفَرُواْ بِٱلۡبَٰطِلِ لِيُدۡحِضُواْ بِهِ ٱلۡحَقَّۖ وَٱتَّخَذُوٓاْ ءَايَٰتِي وَمَآ أُنذِرُواْ هُزُوٗا ﴿56﴾

Transliteration: Wama nursilu almursaleena illa mubashshireena wamunthireena wayujadilu allatheena kafaroo bialbatili liyudhidoo bihi alhaqqa waittakhathoo ayatee wama onthiroo huzuwan

Translation: ਅਸੀਂ ਰਸੂਲਾਂ ਨੂੰ ਕੇਵਲ ਇਸ ਲਈ ਭੇਜਦੇ ਹਾਂ ਕਿ ਉਹ (ਲੋਕਾਂ ਨੂੰ ਸਵਰਗਾਂ ਦੀਆਂ) ਖ਼ੁਸ਼ਖ਼ਬਰੀਆਂ ਸੁਣਾਉਣ ਅਤੇ (ਨਰਕ ਦੇ ਅਜ਼ਾਬ ਤੋਂ) ਡਰਾਉਣ, ਪਰ ਕਾਫ਼ਿਰ ਲੋਕ ਝੂਠ ਦੇ ਹਥਿਆਰ ਨਾਲ ਝਗੜਦੇ ਹਨ ਤਾਂ ਜੋ ਇਸ ਦੇ ਨਾਲ ਸੱਚ ਨੂੰ ਸੱਟ ਮਾਰੀ ਜਾਵੇ, ਉਹਨਾਂ ਨੇ ਸਾਡੀਆਂ ਆਇਤਾਂ (ਆਦੇਸ਼ਾਂ) ਨੂੰ ਅਤੇ ਜਿਸ ਚੀਜ਼ (ਅਜ਼ਾਬ) ਤੋਂ ਡਰਾਇਆ ਜਾਂਦਾ ਹੈ, ਉਹਨਾਂ ਨੇ ਉਸੇ ਦਾ ਹੀ ਮਖੌਲ ਬਣਾ ਲਿਆ।

18:57

وَمَنۡ أَظۡلَمُ مِمَّن ذُكِّرَ بِـَٔايَٰتِ رَبِّهِۦ فَأَعۡرَضَ عَنۡهَا وَنَسِيَ مَا قَدَّمَتۡ يَدَاهُۚ إِنَّا جَعَلۡنَا عَلَىٰ قُلُوبِهِمۡ أَكِنَّةً أَن يَفۡقَهُوهُ وَفِيٓ ءَاذَانِهِمۡ وَقۡرٗاۖ وَإِن تَدۡعُهُمۡ إِلَى ٱلۡهُدَىٰ فَلَن يَهۡتَدُوٓاْ إِذًا أَبَدٗا ﴿57﴾

Transliteration: Waman athlamu mimman thukkira biayati rabbihi faaAArada AAanha wanasiya ma qaddamat yadahu inna jaAAalna AAala quloobihim akinnatan an yafqahoohu wafee athanihim waqran wain tadAAuhum ila alhuda falan yahtadoo ithan abadan

Translation: ਉਸ ਤੋਂ ਵੱਧ ਜ਼ਾਲਮ ਕੌਣ ਹੈ ਜਿਸ ਨੂੰ ਉਸ ਦੇ ਰੱਬ ਦੀਆਂ ਅਇਤਾਂ (.ਕੁਰਆਨ) ਰਾਹੀਂ ਨਸੀਹਤ ਕੀਤੀ ਜਾਵੇ, ਉਹ ਫੇਰ ਵੀ ਮੂੰਹ ਮੋੜ ਲਵੇ ਅਤੇ ਜੋ ਵੀ ਉਸ ਦੇ ਹੱਥਾਂ ਨੇ ਅੱਗੇ ਭੇਜਿਆ ਹੈ ਉਹ ਉਸ ਨੂੰ ਭੁਲ ਜਾਵੇ। ਬੇਸ਼ੱਕ ਅਸੀਂ ਉਹਨਾਂ ਦੇ ਦਿਲਾਂ ’ਤੇ ਪੜਦਾ ਪਾ ਛਡਿਆ ਹੈ ਕਿ ਉਸ (.ਕੁਰਆਨ) ਨੂੰ ਨਾ-ਸਮਝਣ ਅਤੇ ਉਹਨਾਂ ਦੇ ਕੰਨਾਂ ਵਿਚ ਡਾਟ ਪਾ ਦਿੱਤੇ ਹਨ (ਕਿ ਉਹ ਸੁਣ ਨਾ ਸਕਣ)। (ਹੇ ਮੁਹੰਮਦ ਸ:!) ਭਾਵੇਂ ਤੁਸੀਂ ਉਹਨਾਂ ਨੂੰ ਕਿੰਨਾ ਹੀ ਹਿਦਾਇਤ ਵੱਲ ਸੱਦੋ ਪਰ ਉਹ ਇਹ ਫੇਰ ਵੀ ਹਿਦਾਇਤ ਨਹੀਂ ਪਾਉਣਗੇ

18:58

وَرَبُّكَ ٱلۡغَفُورُ ذُو ٱلرَّحۡمَةِۖ لَوۡ يُؤَاخِذُهُم بِمَا كَسَبُواْ لَعَجَّلَ لَهُمُ ٱلۡعَذَابَۚ بَل لَّهُم مَّوۡعِدٞ لَّن يَجِدُواْ مِن دُونِهِۦ مَوۡئِلٗا ﴿58﴾

Transliteration: Warabbuka alghafooru thoo alrrahmati law yuakhithuhum bima kasaboo laAAajjala lahumu alAAathaba bal lahum mawAAidun lan yajidoo min doonihi mawilan

Translation: ਤੁਹਾਡਾ ਰੱਬ ਅਤਿਅੰਤ ਬਖ਼ਸ਼ਣਹਾਰ ਤੇ ਰਹਿਮਤਾਂ ਵਾਲਾ ਹੈ। ਜੇ ਉਹ ਉਹਨਾਂ (ਪਾਪੀਆਂ) ਦੀਆਂ ਕਰਤੂਤਾਂ ਉੱਤੇ ਫੜਣਾ ਚਾਹੇ ਤਾਂ ਉਹਨਾਂ ਨੂੰ ਤਾਂ ਬਹੁਤ ਹੀ ਛੇਤੀ ਅਜ਼ਾਬ ਆ ਜਾਵੇ। ਪਰ ਉਹਨਾਂ ਨਾਲ (ਕਿਆਮਤ ਦੇ) ਵਾਅਦੇ ਦਾ ਸਮਾਂ ਨਿਯਤ ਕੀਤਾ ਹੋਇਆ ਹੈ। ਉਹ ਇਸ (ਦਿਹਾੜੇ) ਤੋਂ ਬਚਣ ਲਈ ਕੋਈ ਵੀ ਸ਼ਰਨ ਅਸਥਾਨ ਨਹੀਂ ਪਾਉਣਗੇ।

18:59

وَتِلۡكَ ٱلۡقُرَىٰٓ أَهۡلَكۡنَٰهُمۡ لَمَّا ظَلَمُواْ وَجَعَلۡنَا لِمَهۡلِكِهِم مَّوۡعِدٗا ﴿59﴾

Transliteration: Watilka alqura ahlaknahum lamma thalamoo wajaAAalna limahlikihim mawAAidan

Translation: ਇਹ ਹਨ ਉਹ ਬਸਤੀਆਂ ਜਿਨ੍ਹਾਂ ਨੂੰ ਅਸੀਂ ਉਦੋਂ ਹਲਾਕ ਕੀਤਾ ਸੀ ਜਦੋਂ ਉਹਨਾਂ ਨੇ ਅੱਤਿਆਚਾਰ ਕੀਤੇ ਸੀ, ਅਸਾਂ ਉਹਨਾਂ ਦੀ ਬਰਬਾਦੀ ਲਈ ਇਕ ਸਮਾਂ ਨਿਯਤ ਕਰ ਰੱਖਿਆ ਸੀ।

18:60

وَإِذۡ قَالَ مُوسَىٰ لِفَتَىٰهُ لَآ أَبۡرَحُ حَتَّىٰٓ أَبۡلُغَ مَجۡمَعَ ٱلۡبَحۡرَيۡنِ أَوۡ أَمۡضِيَ حُقُبٗا ﴿60﴾

Transliteration: Waith qala moosa lifatahu la abrahu hatta ablugha majmaAAa albahrayni aw amdiya huquban

Translation: (ਹੇ ਨਬੀ! ਯਾਦ ਕਰੋ) ਜਦੋਂ ਮੂਸਾ ਨੇ ਆਪਣੇ ਸਾਥੀ (ਯੁਸ਼ੂਅ ਬਿਨ ਨੂਨ) ਨੂੰ ਆਖਿਆ ਸੀ ਕਿ ਮੈਂ ਤਾਂ ਉਦੋਂ ਤਕ ਤੁਰਦਾ ਹੀ ਰਵਾਗਾਂ ਜਦੋਂ ਤੀਕ ਕਿ ਦੋ ਦਰਿਆਵਾਂ ਦੇ ਸੰਗਮ [2] ’ਤੇ ਨਾ ਪਹੁੰਚ ਜਾਵਾਂ, ਭਾਵੇਂ ਮੈਨੂੰ ਸਾਲਾਂ ਸਾਲ ਹੀ ਕਿਉਂ ਨਾ ਤੁਰਨਾ ਪਵੇ।

18:61

فَلَمَّا بَلَغَا مَجۡمَعَ بَيۡنِهِمَا نَسِيَا حُوتَهُمَا فَٱتَّخَذَ سَبِيلَهُۥ فِي ٱلۡبَحۡرِ سَرَبٗا ﴿61﴾

Transliteration: Falamma balagha majmaAAa baynihima nasiya hootahuma faittakhatha sabeelahu fee albahri saraban

Translation: ਜਦੋਂ ਉਹ ਦੋਵੇਂ ਦਰਿਆਵਾਂ ਦੇ ਸੰਗਮ ’ਤੇ ਪਹੁੰਚੇ ਉੱਥੇ ਉਹ ਆਪਣੀ ਮੱਛੀ ਭੁਲ ਗਏ ਅਤੇ ਉਹ (ਮੱਛੀ) ਦਰਿਆ ਵਿਚ ਦੀ ਇਕ ਸੁਰੰਗ ਵਾਂਗ ਰਾਹ ਬਣਾ ਕੇ ਚਲੀ ਗਈ।

18:62

فَلَمَّا جَاوَزَا قَالَ لِفَتَىٰهُ ءَاتِنَا غَدَآءَنَا لَقَدۡ لَقِينَا مِن سَفَرِنَا هَٰذَا نَصَبٗا ﴿62﴾

Transliteration: Falamma jawaza qala lifatahu atina ghadaana laqad laqeena min safarina hatha nasaban

Translation: ਜਦੋਂ ਉਹ ਦੋਵੇਂ ਉਥਿਓਂ ਅੱਗੇ ਤੁਰੇ ਤਾਂ ਮੂਸਾ ਨੇ ਆਪਣੇ ਸਾਥੀ ਨੂੰ ਆਖਿਆ ਕਿ ਲਿਆ ਸਾਡਾ ਨਾਸ਼ਤਾ! ਅਸੀਂ ਤਾਂ ਇਸ ਸਫ਼ਰ ਤੋਂ ਬੁਰੀ ਤਰ੍ਹਾਂ ਥੱਕ ਗਏ ਹਾਂ।

18:63

قَالَ أَرَءَيۡتَ إِذۡ أَوَيۡنَآ إِلَى ٱلصَّخۡرَةِ فَإِنِّي نَسِيتُ ٱلۡحُوتَ وَمَآ أَنسَىٰنِيهُ إِلَّا ٱلشَّيۡطَٰنُ أَنۡ أَذۡكُرَهُۥۚ وَٱتَّخَذَ سَبِيلَهُۥ فِي ٱلۡبَحۡرِ عَجَبٗا ﴿63﴾

Transliteration: Qala araayta ith awayna ila alssakhrati fainnee naseetu alhoota wama ansaneehu illa alshshaytanu an athkurahu waittakhatha sabeelahu fee albahri AAajaban

Translation: ਉਸ (ਸਾਥੀ) ਨੇ ਆਖਿਆ, ਕੀ ਤੁਸੀਂ ਵੇਖਿਆ ਸੀ ਜਦੋਂ ਅਸੀਂ ਇਕ ਚੱਟਾਨ ਲਾਗੇ ਰੁਕੇ ਸਾਂ, ਤਾਂ ਮੈਂ ਉੱਥੇ ਹੀ ਮੱਛੀ ਨੂੰ ਭੁੱਲ ਆਇਆ ਤੇ ਸ਼ੈਤਾਨ ਨੇ ਮੈਨੂੰ ਭੁਲਾ ਦਿੱਤਾ ਕਿ ਮੈਨੂੰ ਤੁਹਾਨੂੰ ਇਸ ਦੀ ਖ਼ਬਰ ਦਿੰਦਾ, ਉਹ (ਮੱਛੀ) ਤਾਂ ਬੜੇ ਹੀ ਅਜੀਬ ਢੰਗ ਨਾਲ ਦਰਿਆ ਵਿਚ ਰਸਤਾ ਬਣਾ ਕੇ ਚਲੀ ਗਈ।

18:64

قَالَ ذَٰلِكَ مَا كُنَّا نَبۡغِۚ فَٱرۡتَدَّا عَلَىٰٓ ءَاثَارِهِمَا قَصَصٗا ﴿64﴾

Transliteration: Qala thalika ma kunna nabghi fairtadda AAala atharihima qasasan

Translation: ਮੂਸਾ ਨੇ ਆਖਿਆ, ਇਹੋ ਥਾਂ ਤਾਂ ਅਸੀਂ ਚਾਹੁੰਦੇ ਸੀ। ਫੇਰ ਉਹ ਆਪਣੇ ਪੈਰਾਂ ਦੇ ਨਿਸ਼ਾਨ ਵੇਖਦੇ ਹੋਏ (ਉਸੇ ਥਾਂ) ਮੁੜ ਆਏ।

18:65

فَوَجَدَا عَبۡدٗا مِّنۡ عِبَادِنَآ ءَاتَيۡنَٰهُ رَحۡمَةٗ مِّنۡ عِندِنَا وَعَلَّمۡنَٰهُ مِن لَّدُنَّا عِلۡمٗا ﴿65﴾

Transliteration: Fawajada AAabdan min AAibadina ataynahu rahmatan min AAindina waAAallamnahu min ladunna AAilman

Translation: ਉੱਥੇ ਉਹਨਾਂ ਨੇ ਸਾਡੇ ਬੰਦਿਆਂ ਵਿੱਚੋਂ ਇਕ ਬੰਦਾ (ਖ਼ਿਜ਼ਰ ਨੂੰ) ਵੇਖਿਆ, ਜਿਸ ਨੂੰ ਅਸੀਂ ਆਪਣੇ ਵਲੋਂ ਮਿਹਰਾਂ ਨਾਲ ਨਿਵਾਜ਼ਿਆ ਸੀ ਅਤੇ ਉਸ ਨੂੰ ਆਪਣੇ ਵੱਲੋਂ ਇਕ ਵਿਸ਼ੇਸ਼ ਗਿਆਨ ਵੀ ਬਖ਼ਸ਼ਿਆ।

18:66

قَالَ لَهُۥ مُوسَىٰ هَلۡ أَتَّبِعُكَ عَلَىٰٓ أَن تُعَلِّمَنِ مِمَّا عُلِّمۡتَ رُشۡدٗا ﴿66﴾

Transliteration: Qala lahu moosa hal attabiAAuka AAala an tuAAallimani mimma AAullimta rushdan

Translation: ਮੂਸਾ ਨੇ ਉਸ (ਖ਼ਿਜ਼ਰ) ਨੂੰ ਪੁੱਛਿਆ, ਕੀ ਮੈਂ ਤੁਹਾਡੇ ਸੰਗ ਰਹਿ ਸਕਦਾ ਹਾਂ ਕਿ ਤੁਸੀਂ ਮੈਨੂੰ ਵੀ ਉਸ ਗਿਆਨ ਵਿੱਚੋਂ ਸਿਖਾਓ ਜਿਹੜੀ ਭਲਾਈ (ਹਿਕਮਤ) ਤੁਹਾਨੂੰ ਸਿਖਾਈ ਗਈ ਹੈ ?

18:67

قَالَ إِنَّكَ لَن تَسۡتَطِيعَ مَعِيَ صَبۡرٗا ﴿67﴾

Transliteration: Qala innaka lan tastateeAAa maAAiya sabran

Translation: ਉਸ (ਖ਼ਿਜ਼ਰ) ਨੇ ਆਖਿਆ ਕਿ ਤੁਸੀਂ ਮੇਰੇ ਸੰਗ (ਰਹਿ ਕੇ) ਸਬਰ ਨਹੀਂ ਕਰ ਸਕਦੇ।

18:68

وَكَيۡفَ تَصۡبِرُ عَلَىٰ مَا لَمۡ تُحِطۡ بِهِۦ خُبۡرٗا ﴿68﴾

Transliteration: Wakayfa tasbiru AAala ma lam tuhit bihi khubran

Translation: ਅਤੇ ਜਿਸ ਚੀਜ਼ ਦਾ ਤੁਹਾਨੂੰ ਗਿਆਨ ਹੀ ਨਾ ਹੋਵੇ ਉਸ ’ਤੇ ਸਬਰ ਹੋ ਵੀ ਕਿਵੇਂ ਸਕਦਾ ਹੈ ?

18:69

قَالَ سَتَجِدُنِيٓ إِن شَآءَ ٱللَّهُ صَابِرٗا وَلَآ أَعۡصِي لَكَ أَمۡرٗا ﴿69﴾

Transliteration: Qala satajidunee in shaa Allahu sabiran wala aAAsee laka amran

Translation: ਮੂਸਾ ਨੇ ਕਿਹਾ ਕਿ “ਇੰਸ਼ਾ ਅੱਲਾਹ” (ਰੱਬ ਨੇ ਚਾਹਿਆ), ਤੁਸੀਂ ਮੈਨੂੰ ਸਬਰ ਕਰਨ ਵਾਲਿਆਂ ਵਿੱਚੋਂ ਪਾਓਗੇ ਅਤੇ ਮੈਂ ਕਿਸੇ ਵੀ ਗੱਲ ਵਿਚ ਤੁਹਾਡੀ ਨਾ-ਫ਼ਰਮਾਨੀ ਨਹੀਂ ਕਰਾਂਗੇ।

18:70

قَالَ فَإِنِ ٱتَّبَعۡتَنِي فَلَا تَسۡـَٔلۡنِي عَن شَيۡءٍ حَتَّىٰٓ أُحۡدِثَ لَكَ مِنۡهُ ذِكۡرٗا ﴿70﴾

Transliteration: Qala faini ittabaAAtanee fala tasalnee AAan shayin hatta ohditha laka minhu thikran

Translation: ਉਸ (ਖ਼ਿਜ਼ਰ) ਨੇ ਕਿਹਾ ਕਿ ਚੰਗਾ ਜੇ ਤੁਸੀਂ ਮੇਰੇ ਨਾਲ ਚੱਲਣ ਲਈ ਜ਼ਿੱਦ ਕਰਦੇ ਹੋ ਤਾਂ ਯਾਦ ਰੱਖੋ ਕਿ ਕਿਸੇ ਵੀ ਚੀਜ਼ ਪ੍ਰਤੀ ਮੈਥੋਂ ਨਾ ਪੁੱਛਣਾ ਜਦੋਂ ਤੀਕ ਮੈਂ ਆਪ ਹੀ ਉਸ ਬਾਰੇ ਤੁਹਾਡੇ ਨਾਲ ਕੋਈ ਚਰਚਾ ਨਾ ਕਰਾਂ।

18:71

فَٱنطَلَقَا حَتَّىٰٓ إِذَا رَكِبَا فِي ٱلسَّفِينَةِ خَرَقَهَاۖ قَالَ أَخَرَقۡتَهَا لِتُغۡرِقَ أَهۡلَهَا لَقَدۡ جِئۡتَ شَيۡـًٔا إِمۡرٗا ﴿71﴾

Transliteration: Faintalaqa hatta itha rakiba fee alssafeenati kharaqaha qala akharaqtaha litughriqa ahlaha laqad jita shayan imran

Translation: ਫੇਰ ਉਹ ਦੋਵੇਂ (ਮੂਸਾ ਤੇ ਖ਼ਿਜ਼ਰ) ਤੁਰ ਪਏ, ਇੱਥੋਂ ਤਕ ਕਿ ਉਹ ਇਕ ਕਿਸ਼ਤੀ ’ਤੇ ਸਵਾਰ ਹੋ ਗਏ ਤਾਂ ਉਸ (ਖ਼ਿਜ਼ਰ) ਨੇ ਕਿਸ਼ਤੀ ਦੇ ਤਖ਼ਤੇ ਤੋੜ ਦਿੱਤੇ (ਭਾਵ ਛੇਕ ਕਰ ਦਿੱਤਾ)। ਮੂਸਾ ਨੇ ਕਿਹਾ, ਕੀ ਤੁਸੀਂ ਇਸ ਨੂੰ ਇਸ ਲਈ ਤੋੜ ਰਹੇ ਹੋ ਤਾਂ ਜੋ ਕਿਸ਼ਤੀ ਦੇ ਸਵਾਰ ਡੁੱਬ ਜਾਣ ? ਇਹ ਤਾਂ ਤੁਸੀਂ ਇਕ ਭਿਆਨਕ ਕੰਮ ਕੀਤਾ ਹੈ।

18:72

قَالَ أَلَمۡ أَقُلۡ إِنَّكَ لَن تَسۡتَطِيعَ مَعِيَ صَبۡرٗا ﴿72﴾

Transliteration: Qala alam aqul innaka lan tastateeAAa maAAiya sabran

Translation: ਉਸ (ਖ਼ਿਜ਼ਰ) ਨੇ ਕਿਹਾ ਕਿ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਕਿ ਤੁਸੀਂ (ਮੂਸਾ) ਮੇਰੇ ਨਾਲ (ਰਹਿ ਕੇ) ਸਬਰ ਨਹੀਂ ਕਰ ਸਕਦੇ।

18:73

قَالَ لَا تُؤَاخِذۡنِي بِمَا نَسِيتُ وَلَا تُرۡهِقۡنِي مِنۡ أَمۡرِي عُسۡرٗا ﴿73﴾

Transliteration: Qala la tuakhithnee bima naseetu wala turhiqnee min amree AAusran

Translation: (ਮੂਸਾ ਨੇ) ਕਿਹਾ ਕਿ ਮੇਰੀ ਭੁੱਲ ਚੁੱਕ ’ਤੇ ਮੇਰੀ ਪਕੜ [3] ਨਾ ਕਰੋ ਅਤੇ ਮੇਰੇ ਬਾਰੇ ਇੰਨੀ ਕਰੜਾਈ ਤੋਂ ਕੰਮ ਨਾ ਲਓ।

18:74

فَٱنطَلَقَا حَتَّىٰٓ إِذَا لَقِيَا غُلَٰمٗا فَقَتَلَهُۥ قَالَ أَقَتَلۡتَ نَفۡسٗا زَكِيَّةَۢ بِغَيۡرِ نَفۡسٖ لَّقَدۡ جِئۡتَ شَيۡـٔٗا نُّكۡرٗا ﴿74﴾

Transliteration: Faintalaqa hatta itha laqiya ghulaman faqatalahu qala aqatalta nafsan zakiyyatan bighayri nafsin laqad jita shayan nukran

Translation: ਫੇਰ ਉਹ ਦੋਵੇਂ ਤੁਰ ਪਏ ਇੱਥੋਂ ਤਕ ਕਿ ਉਹਨਾਂ ਨੂੰ ਇਕ ਬਾਲਕ ਮਿਿਲਆ ਉਸ (ਖ਼ਿਜ਼ਰ) ਨੇ ਉਸ ਨੂੰ ਮਾਰ ਦਿੱਤਾ ਮੂਸਾ ਨੇ ਕਿਹਾ ਕਿ ਤੁਸੀਂ ਤਾਂ ਇਕ ਨਿਰਦੋਸ਼ ਨੂੰ ਬਿਨਾਂ ਕਿਸੇ ਕਾਰਨ ਮਾਰ ਸੁੱਟਿਆ। ਤੁਸੀਂ ਤਾਂ ਬਹੁਤ ਹੀ ਭੈੜਾ ਕੰਮ ਕੀਤਾ ਹੈ।

18:75

قَالَ أَلَمۡ أَقُل لَّكَ إِنَّكَ لَن تَسۡتَطِيعَ مَعِيَ صَبۡرٗا ﴿75﴾

Transliteration: Qala alam aqul laka innaka lan tastateeAAa maAAiya sabran

Translation: ਉਹ (ਖ਼ਿਜ਼ਰ) ਕਹਿਣ ਲੱਗਿਆ ਕਿ ਮੈਂ ਨੇ ਤੁਹਾਨੂੰ ਕਿਹਾ ਨਹੀਂ ਸੀ ਕਿ ਤੁਸੀਂ ਮੇਰੇ ਸੰਗ ਰਹਿ ਕੇ ਸਬਰ ਨਹੀਂ ਕਰ ਸਕਦੇ।

18:76

قَالَ إِن سَأَلۡتُكَ عَن شَيۡءِۭ بَعۡدَهَا فَلَا تُصَٰحِبۡنِيۖ قَدۡ بَلَغۡتَ مِن لَّدُنِّي عُذۡرٗا ﴿76﴾

Transliteration: Qala in saaltuka AAan shayin baAAdaha fala tusahibnee qad balaghta min ladunnee AAuthran

Translation: (ਮੂਸਾ ਨੇ) ਕਿਹਾ ਕਿ ਜੇ ਇਸ ਤੋਂ ਬਾਅਦ ਮੈਂ ਤੁਹਾਥੋਂ ਕੋਈ ਸਵਾਲ ਕਰਾਂ ਤਾਂ ਬੇਸ਼ੱਕ ਤੁਸੀਂ ਮੈਨੂੰ ਆਪਣੇ ਸੰਗ ਨਾ ਰੱਖਣਾ, ਹੁਣ ਤੁਹਾਨੂੰ ਮੇਰੇ ਵੱਲੋਂ ਪੂਰੀ ਛੂਟ ਮਿਲ ਗਈ ਹੈ।

18:77

فَٱنطَلَقَا حَتَّىٰٓ إِذَآ أَتَيَآ أَهۡلَ قَرۡيَةٍ ٱسۡتَطۡعَمَآ أَهۡلَهَا فَأَبَوۡاْ أَن يُضَيِّفُوهُمَا فَوَجَدَا فِيهَا جِدَارٗا يُرِيدُ أَن يَنقَضَّ فَأَقَامَهُۥۖ قَالَ لَوۡ شِئۡتَ لَتَّخَذۡتَ عَلَيۡهِ أَجۡرٗا ﴿77﴾

Transliteration: Faintalaqa hatta itha ataya ahla qaryatin istatAAama ahlaha faabaw an yudayyifoohuma fawajada feeha jidaran yureedu an yanqadda faaqamahu qala law shita laittakhathta AAalayhi ajran

Translation: ਫੇਰ ਉਹ ਦੋਵੇਂ ਇਕ ਬਸਤੀ ਵਿਚ ਪਹੁੰਚੇ ਅਤੇ ਉਹਨਾਂ ਤੋਂ ਭੋਜਨ ਮੰਗਿਆ ਪਰ ਬਸਤੀ ਵਾਲਿਆਂ ਨੇ ਉਹਨਾਂ ਦੀ ਮਹਿਮਾਨਦਾਰੀ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਦੋਵਾਂ ਨੇ ਉੱਥੇ (ਬਸਤੀ ਵਿਚ) ਇਕ ਕੰਧ ਵੇਖੀ ਜਿਹੜੀ ਡਿਗਣ ਵਾਲੀ ਸੀ। ਉਸ (ਖ਼ਿਜ਼ਰ) ਨੇ ਉਸ ਕੰਧ ਨੂੰ ਸਿੱਧਾ ਕਰ ਦਿੱਤਾ। ਮੂਸਾ ਨੇ ਆਖਿਆ ਕਿ ਜੇ ਤੁਸੀਂ ਚਾਹੁੰਦੇ ਤਾਂ ਇਸ ਦੀ ਮਜ਼ਦੂਰੀ ਲੈ ਸਕਦੇ ਸੀ।

18:78

قَالَ هَٰذَا فِرَاقُ بَيۡنِي وَبَيۡنِكَۚ سَأُنَبِّئُكَ بِتَأۡوِيلِ مَا لَمۡ تَسۡتَطِع عَّلَيۡهِ صَبۡرًا ﴿78﴾

Transliteration: Qala hatha firaqu baynee wabaynika saonabbioka bitaweeli ma lam tastatiAA AAalayhi sabran

Translation: ਉਸ (ਖ਼ਿਜ਼ਰ) ਨੇ ਕਿਹਾ ਕਿ ਬਸ ਹੁਣ ਤੇਰੇ ਤੇ ਮੇਰੇ ਵਿਚਕਾਰ ਜੁਦਾਈ ਹੈ। ਹੁਣ ਮੈਂ ਤੁਹਾਨੂੰ ਉਹਨਾਂ ਗੱਲਾਂ ਦੀ ਹਕੀਕਤ ਵੀ ਦੱਸ ਦੇਵਾਂ ਜਿਨ੍ਹਾਂ ਬਾਰੇ ਤੁਸੀਂ ਸਬਰ ਨਹੀਂ ਸੀ ਕਰ ਸਕੇ।

18:79

أَمَّا ٱلسَّفِينَةُ فَكَانَتۡ لِمَسَٰكِينَ يَعۡمَلُونَ فِي ٱلۡبَحۡرِ فَأَرَدتُّ أَنۡ أَعِيبَهَا وَكَانَ وَرَآءَهُم مَّلِكٞ يَأۡخُذُ كُلَّ سَفِينَةٍ غَصۡبٗا ﴿79﴾

Transliteration: Amma alssafeenatu fakanat limasakeena yaAAmaloona fee albahri faaradtu an aAAeebaha wakana waraahum malikun yakhuthu kulla safeenatin ghasban

Translation: ਉਹ ਕਿਸ਼ਤੀ ਤਾਂ ਕੁੱਝ ਉਹਨਾਂ ਮਸਕੀਨਾਂ ਦੀ ਸੀ ਜਿਹੜੇ ਦਰਿਆ ਵਿਚ ਮਿਹਨਤ ਮਜ਼ਦੂਰੀ ਕਰਦੇ ਸਨ। ਮੈਂ ਨੇ ਉਸ (ਕਿਸ਼ਤੀ) ਵਿਚ ਇਹ ਸੋਚ ਕੇ ਤੋੜ ਫੋੜ ਕੀਤੀ ਸੀ ਕਿਉਂ ਜੋ ਉਸ (ਦਰਿਆ) ਤੋਂ ਅੱਗੇ ਇਕ ਬਾਦਸ਼ਾਹ ਸੀ ਜਿਹੜਾ ਹਰੇਕ ਕਿਸ਼ਤੀ ਨੂੰ ਆਪਣੇ ਕਬਜ਼ੇ ਵਿਚ ਕਰ ਲੈਂਦਾ ਸੀ।

18:80

وَأَمَّا ٱلۡغُلَٰمُ فَكَانَ أَبَوَاهُ مُؤۡمِنَيۡنِ فَخَشِينَآ أَن يُرۡهِقَهُمَا طُغۡيَٰنٗا وَكُفۡرٗا ﴿80﴾

Transliteration: Waamma alghulamu fakana abawahu muminayni fakhasheena an yurhiqahuma tughyanan wakufran

Translation: ਅਤੇ ਜਿਹੜਾ ਉਹ ਬਾਲਕ ਸੀ ਤਾਂ ਉਸ ਦੇ ਮਾਤਾ ਪਿਤਾ ਮੋਮਿਨ ਸਨ। ਅਸੀਂ ਇਸ ਗੱਲ ਤੋਂ ਡਰ ਗਏ ਕਿ ਉਹ ਆਪਣੀ ਸਰਕਸ਼ੀ ਤੇ ਕੁਫ਼ਰ ਕਾਰਨ ਉਹਨਾਂ ਨੂੰ ਗੁਨਾਹ ਕਰਨ ’ਤੇ ਮਜਬੂਰ ਕਰੇਗਾ।

18:81

فَأَرَدۡنَآ أَن يُبۡدِلَهُمَا رَبُّهُمَا خَيۡرٗا مِّنۡهُ زَكَوٰةٗ وَأَقۡرَبَ رُحۡمٗا ﴿81﴾

Transliteration: Faaradna an yubdilahuma rabbuhuma khayran minhu zakatan waaqraba ruhman

Translation: ਸੋ ਅਸੀਂ ਚਾਹਿਆ ਕਿ ਉਹਨਾਂ ਦਾ ਰੱਬ ਇਸ (ਸਰਕਸ਼ ਬਾਲਕ) ਦੇ ਬਦਲੇ ਵਿਚ ਉਹਨਾਂ ਨੂੰ ਅਜਿਹੀ ਔਲਾਦ ਦੇਵੇ ਜਿਹੜੀ ਉਸ ਨਾਲੋਂ ਚਰਿੱਤਰ ਪੱਖੋਂ ਵੀ ਚੰਗਾ ਹੋਵੇ ਅਤੇ ਪਿਆਰ-ਮੁਹੱਬਤ ਵਿਚ ਵੀ ਨੇੜਤਾ ਰੱਖਦਾ ਹੋਵੇ।

18:82

وَأَمَّا ٱلۡجِدَارُ فَكَانَ لِغُلَٰمَيۡنِ يَتِيمَيۡنِ فِي ٱلۡمَدِينَةِ وَكَانَ تَحۡتَهُۥ كَنزٞ لَّهُمَا وَكَانَ أَبُوهُمَا صَٰلِحٗا فَأَرَادَ رَبُّكَ أَن يَبۡلُغَآ أَشُدَّهُمَا وَيَسۡتَخۡرِجَا كَنزَهُمَا رَحۡمَةٗ مِّن رَّبِّكَۚ وَمَا فَعَلۡتُهُۥ عَنۡ أَمۡرِيۚ ذَٰلِكَ تَأۡوِيلُ مَا لَمۡ تَسۡطِع عَّلَيۡهِ صَبۡرٗا ﴿82﴾

Transliteration: Waamma aljidaru fakana lighulamayni yateemayni fee almadeenati wakana tahtahu kanzun lahuma wakana aboohuma salihan faarada rabbuka an yablugha ashuddahuma wayastakhrija kanzahuma rahmatan min rabbika wama faAAaltuhu AAan amree thalika taweelu ma lam tastiAA AAalayhi sabran

Translation: ਜਿਹੜੀ ਉਹ ਕੰਧ ਸੀ ਉਹ ਉਸ ਬਸਤੀ ਦੇ ਦੋ ਯਤੀਮ ਬਾਲਕਾਂ ਦੀ ਸੀ, ਜਿਸ ਦੇ ਹੇਠ ਉਹਨਾਂ ਦਾ ਇਕ ਖ਼ਜ਼ਾਨਾ (ਦੱਬਿਆ ਹੋਇਆ) ਸੀ ਉਹਨਾਂ ਦਾ ਪਿਓ ਇਕ ਨੇਕ ਪੁਰਖ ਸੀ। ਸੋ ਤੇਰੇ ਰੱਬ ਨੇ ਚਾਹਿਆ ਕਿ ਉਹ ਦੋਵੇਂ ਬੱਚੇ ਆਪਣੀ ਜਵਾਨੀ ਨੂੰ ਪਹੁੰਚਣ ਅਤੇ ਤੇਰੇ ਰੱਬ ਦੀ ਮਿਹਰਾਂ ਸਦਕੇ ਆਪਣਾ ਖ਼ਜ਼ਾਨਾ ਕੱਢ ਲੈਣ। ਇਹ ਸਭ ਮੈਂਨੇ ਆਪਣੀ ਸੋਚ ਨਾਲ ਨਹੀਂ ਸੀ ਕੀਤਾ। ਇਹ ਹੈ ਹਕੀਕਤ ਉਹਨਾਂ ਗੱਲਾਂ ਦੀ ਜਿਨ੍ਹਾਂ ’ਤੇ ਤੁਸੀਂ ਸਬਰ ਨਹੀਂ ਕਰ ਸਕੇ।

18:83

وَيَسۡـَٔلُونَكَ عَن ذِي ٱلۡقَرۡنَيۡنِۖ قُلۡ سَأَتۡلُواْ عَلَيۡكُم مِّنۡهُ ذِكۡرًا ﴿83﴾

Transliteration: Wayasaloonaka AAan thee alqarnayni qul saatloo AAalaykum minhu thikran

Translation: (ਹੇ ਨਬੀ!) ਇਹ (ਮੱਕੇ ਦੇ) ਲੋਕ ਤੁਹਾਥੋਂ ਜ਼ੁਲ-ਕਰਨੈਨ ਬਾਰੇ ਪੁੱਛਦੇ ਹਨ। ਤੁਸੀਂ ਕਹਿ ਦਿਓ ਕਿ ਛੇਤੀ ਹੀ ਮੈਂ ਤੁਹਾਡੇ ਸਾਹਮਣੇ ਇਸ ਦੀ ਚਰਚਾ ਕਰਾਂਗੇ।

18:84

إِنَّا مَكَّنَّا لَهُۥ فِي ٱلۡأَرۡضِ وَءَاتَيۡنَٰهُ مِن كُلِّ شَيۡءٖ سَبَبٗا ﴿84﴾

Transliteration: Inna makkanna lahu fee alardi waataynahu min kulli shayin sababan

Translation: ਬੇਸ਼ੱਕ ਅਸੀਂ ਉਸ ਨੂੰ ਧਰਤੀ ਦੀ ਰਾਜ ਸੱਤਾ ਬਖ਼ਸ਼ੀ ਅਤੇ ਉਸ ਨੂੰ ਹਰ ਪ੍ਰਕਾਰ ਦੇ ਸਾਧਨਾਂ ਤੋਂ ਵੀ ਨਿਵਾਜ਼ਿਆ ਸੀ।

18:85

فَأَتۡبَعَ سَبَبًا ﴿85﴾

Transliteration: FaatbaAAa sababan

Translation: ਉਹ ਇਕ ਮੁਹਿਮ ’ਤੇ ਤੁਰ ਪਿਆ।

18:86

حَتَّىٰٓ إِذَا بَلَغَ مَغۡرِبَ ٱلشَّمۡسِ وَجَدَهَا تَغۡرُبُ فِي عَيۡنٍ حَمِئَةٖ وَوَجَدَ عِندَهَا قَوۡمٗاۖ قُلۡنَا يَٰذَا ٱلۡقَرۡنَيۡنِ إِمَّآ أَن تُعَذِّبَ وَإِمَّآ أَن تَتَّخِذَ فِيهِمۡ حُسۡنٗا ﴿86﴾

Transliteration: Hatta itha balagha maghriba alshshamsi wajadaha taghrubu fee AAaynin hamiatin wawajada AAindaha qawman qulna ya tha alqarnayni imma an tuAAaththiba waimma an tattakhitha feehim husnan

Translation: ਇੱਥੋਂ ਤੀਕ ਕਿ ਉਹ ਸੂਰਜ ਡੂਬਣ ਵਾਲੀ ਥਾਂ ਪਹੁੰਚ ਗਿਆ ਉਸ ਨੇ ਵੇਖਿਆ ਕਿ ਉਹ (ਸੂਰਜ) ਕਾਲੇ ਪਾਣੀ ਵਿਚ ਡੁਬ ਰਿਹਾ ਹੈ ਅਤੇ ਉੱਥੇ ਇਕ ਕੌੌਮ ਵੇਖੀ। ਅਸੀਂ ਆਖਿਆ ਕਿ ਹੇ ਜ਼ੁਲ ਕੁਰਨੈਨ! ਤੈਨੂੰ ਅਧਿਕਾਰ ਹੈ ਕਿ ਭਾਵੇਂ ਤੂੰ ਇਹਨਾਂ ਨੂੰ ਦੰਡਿਤ ਕਰ ਭਾਵੇਂ ਵਧੀਆ ਵਿਵਹਾਰ ਕਰ।

18:87

قَالَ أَمَّا مَن ظَلَمَ فَسَوۡفَ نُعَذِّبُهُۥ ثُمَّ يُرَدُّ إِلَىٰ رَبِّهِۦ فَيُعَذِّبُهُۥ عَذَابٗا نُّكۡرٗا ﴿87﴾

Transliteration: Qala amma man thalama fasawfa nuAAaththibuhu thumma yuraddu ila rabbihi fayuAAaththibuhu AAathaban nukran

Translation: ਉਸ (ਜ਼ੁਲਕਰਨੈਨ) ਨੇ ਆਖਿਆ ਕਿ ਜਿਹੜੇ ਜ਼ਾਲਮ ਹਨ ਅਸੀਂ ਉਹਨਾਂ ਨੂੰ ਛੇਤੀ ਹੀ ਸਜ਼ਾ ਦੇਵਾਂਗੇ। ਫੇਰ ਉਹ ਆਪਣੇ ਰੱਬ ਵੱਲ ਪਰਤਾਏ ਜਾਣਗੇ ਜਿੱਥੇ ਉਹ ਉਸ ਨੂੰ ਕਰੜੀ ਸਜ਼ਾ ਦੇਵੇਗਾ।

18:88

وَأَمَّا مَنۡ ءَامَنَ وَعَمِلَ صَٰلِحٗا فَلَهُۥ جَزَآءً ٱلۡحُسۡنَىٰۖ وَسَنَقُولُ لَهُۥ مِنۡ أَمۡرِنَا يُسۡرٗا ﴿88﴾

Transliteration: Waamma man amana waAAamila salihan falahu jazaan alhusna wasanaqoolu lahu min amrina yusran

Translation: ਅਤੇ ਜਿਹੜਾ ਕੋਈ ਈਮਾਨ ਲਿਆਵੇ ਤੇ ਅਮਲ ਵੀ ਨੇਕ ਕਰੇ, ਉਹਨਾਂ ਲਈ ਅੱਲਾਹ ਕੋਲ ਸੋਹਣਾ ਬਦਲਾ ਹੈ ਅਤੇ ਅਸੀਂ ਵੀ ਆਪਣੇ ਕੰਮਾਂ ਲਈ ਉਹਨਾਂ ਨੂੰ ਸੁਖਾਲੇ ਆਦੇਸ਼ ਦਿਆਂਗੇ।

18:89

ثُمَّ أَتۡبَعَ سَبَبًا ﴿89﴾

Transliteration: Thumma atbaAAa sababan

Translation: ਫੇਰ ਉਹ ਇਕ ਦੂਜੀ ਮੁਹਿਮ ਦੇ ਪਿੱਛੇ ਤੁਰ ਪਿਆ।

18:90

حَتَّىٰٓ إِذَا بَلَغَ مَطۡلِعَ ٱلشَّمۡسِ وَجَدَهَا تَطۡلُعُ عَلَىٰ قَوۡمٖ لَّمۡ نَجۡعَل لَّهُم مِّن دُونِهَا سِتۡرٗا ﴿90﴾

Transliteration: Hatta itha balagha matliAAa alshshamsi wajadaha tatluAAu AAala qawmin lam najAAal lahum min dooniha sitran

Translation: ਇੱਥੋਂ ਤੀਕ ਕਿ ਉਹ ਸੂਰਜ ਚੜ੍ਹਨ ਦੀ ਸੀਮਾ ’ਤੇ ਪਹੁੰਚ ਗਿਆ ਉਸ ਨੇ ਵੇਖਿਆ ਕਿ ਉਹ (ਸੂਰਜ) ਇਕ ਅਜਿਹੀ ਕੌਮ ’ਤੇ ਨਿਕਲ ਰਿਹਾ ਹੈ ਜਿਸ ਲਈ ਅਸੀਂ ਸੂਰਜ ਤੇ ਲੋਕਾਂ ਵਿਚਕਾਰ ਕੋਈ ਪੜਦਾ ਨਹੀਂ ਰੱਖਿਆ।

18:91

كَذَٰلِكَۖ وَقَدۡ أَحَطۡنَا بِمَا لَدَيۡهِ خُبۡرٗا ﴿91﴾

Transliteration: Kathalika waqad ahatna bima ladayhi khubran

Translation: ਹਕੀਕਤ ਇਹੋ ਹੈ ਅਤੇ ਜੋ ਕੁੱਝ ਵੀ ਉਸ ਦੇ ਕੋਲ ਸੀ ਉਹ ਸਭ ਸਾਡੇ ਵਿਥਾਰ ਪੂਰਵਕ ਗਿਆਨ ਦੇ ਘੇਰੇ ਵਿਚ ਹੈ।

18:92

ثُمَّ أَتۡبَعَ سَبَبًا ﴿92﴾

Transliteration: Thumma atbaAAa sababan

Translation: ਫੇਰ ਉਹ ਇਕ ਹੋਰ ਮੁਹਿਮ ਦੇ ਪਿੱਛੇ ਤੁਰ ਪਿਆ।

18:93

حَتَّىٰٓ إِذَا بَلَغَ بَيۡنَ ٱلسَّدَّيۡنِ وَجَدَ مِن دُونِهِمَا قَوۡمٗا لَّا يَكَادُونَ يَفۡقَهُونَ قَوۡلٗا ﴿93﴾

Transliteration: Hatta itha balagha bayna alssaddayni wajada min doonihima qawman la yakadoona yafqahoona qawlan

Translation: ਜਦੋਂ ਉਹ ਦੋ ਦੀਵਾਰਾਂ ਦੇ (ਭਾਵ ਪਹਾੜਾਂ ਦੇ) ਵਿਚਾਲੇ ਪੁੱਜਿਆ ਤਾਂ ਉਸ ਨੂੰ ਉੱਥੇ ਇਕ ਕੌਮ ਵੇਖੀ ਜਿਹੜੀ ਕੋਈ ਵੀ ਗੱਲਬਾਤ ਸਮਝਣ ਵਿਚ ਅਸਮਰਥ ਲੱਗਦੀ ਸੀ।

18:94

قَالُواْ يَٰذَا ٱلۡقَرۡنَيۡنِ إِنَّ يَأۡجُوجَ وَمَأۡجُوجَ مُفۡسِدُونَ فِي ٱلۡأَرۡضِ فَهَلۡ نَجۡعَلُ لَكَ خَرۡجًا عَلَىٰٓ أَن تَجۡعَلَ بَيۡنَنَا وَبَيۡنَهُمۡ سَدّٗا ﴿94﴾

Transliteration: Qaloo ya tha alqarnayni inna yajooja wamajooja mufsidoona fee alardi fahal najAAalu laka kharjan AAala an tajAAala baynana wabaynahum saddan

Translation: ਉਹ (ਕੌਮ) ਆਖਣ ਲੱਗੀ ਕਿ ਹੇ ਜ਼ੁਲ ਕਰਨੈਨ! ਯਾਜੂਜ ਮਾਜੂਜ [4] ਇਸ ਧਰਤੀ ’ਤੇ ਫ਼ਸਾਦ ਮਚਾਉਂਦੇ ਰਹਿੰਦੇ ਹਨ। ਕੀ ਅਸੀਂ ਤੇਰੇ ਲਈ ਕੁੱਝ ਧੰਨ ਇਕੱਠਾ ਕਰ ਲਈਏ ਤਾਂ ਜੋ ਤੂੰ ਸਾਡੇ ਤੇ ਉਹਨਾਂ ਵਿਚਾਲੇ ਇਕ ਕੰਧ ਉਸਾਰ ਦੇਵੇਂ ?

18:95

قَالَ مَا مَكَّنِّي فِيهِ رَبِّي خَيۡرٞ فَأَعِينُونِي بِقُوَّةٍ أَجۡعَلۡ بَيۡنَكُمۡ وَبَيۡنَهُمۡ رَدۡمًا ﴿95﴾

Transliteration: Qala ma makkannee feehi rabbee khayrun faaAAeenoonee biquwwatin ajAAal baynakum wabaynahum radman

Translation: ਉਸ (ਜ਼ੁਲਕਰਨੈਨ) ਨੇ ਕਿਹਾ ਕਿ ਮੇਰੇ ਰੱਬ ਨੇ ਜੋ ਮੈਨੂੰ ਧੰਨ ਦੇ ਰੱਖਿਆ ਹੈ ਉਹ ਬਥੇਰਾ ਹੈ, ਤੁਸੀਂ ਕੇਵਲ ਸ਼ਰੀਰਿਕ ਸ਼ਕਤੀ ਪੱਖੋਂ ਮੇਰੀ ਸਹਾਇਤਾ ਕਰੋ, ਫੇਰ ਮੈਂ ਤੁਹਾਡੇ ਤੇ ਉਹਨਾਂ ਵਿਚਾਲੇ ਇਕ ਮਜ਼ਬੂਤ ਬੰਨ੍ਹ ਬਣਾ ਦਿਆਂਗਾ।

18:96

ءَاتُونِي زُبَرَ ٱلۡحَدِيدِۖ حَتَّىٰٓ إِذَا سَاوَىٰ بَيۡنَ ٱلصَّدَفَيۡنِ قَالَ ٱنفُخُواْۖ حَتَّىٰٓ إِذَا جَعَلَهُۥ نَارٗا قَالَ ءَاتُونِيٓ أُفۡرِغۡ عَلَيۡهِ قِطۡرٗا ﴿96﴾

Transliteration: Atoonee zubara alhadeedi hatta itha sawa bayna alsadafayni qala onfukhoo hatta itha jaAAalahu naran qala atoonee ofrigh AAalayhi qitran

Translation: ਬਸ ਤੁਸੀਂ ਮੈਨੂੰ ਲੋਹੇ ਦੀਆਂ ਚੱਦਰਾਂ ਲਿਆ ਦਿਓ। ਜਦੋਂ ਉਹਨਾਂ ਨੇ ਦੋਵੇਂ ਪਹਾੜਾਂ ਦੇ ਵਿਚਕਾਰਲਾ ਖੱਪਾ (ਚਦਰਾਂ ਰਾਹੀਂ) ਬਰਾਬਰ ਕਰ ਦਿੱਤਾ ਤਾਂ ਕਿਹਾ ਕਿ ਹੁਣ ਇਸ ਵਿਚ ਅੱਗ ਸੁਲਘਾਓ। ਜਦੋਂ ਉਸ ਨੇ ਉਸ (ਲੋਹੇ ਦੀ ਚੱਦਰਾਂ) ਨੂੰ ਅੱਗ ਵਾਂਗ ਬਣਾ ਦਿੱਤਾ ਤਾਂ ਆਖਿਆ ਕਿ ਹੁਣ ਇਸ ’ਤੇ ਪਾਉਣ ਲਈ ਪੰਘੇਰਿਆ ਹੋਇਆ ਤਾਂਬਾ ਲਿਆਓ।

18:97

فَمَا ٱسۡطَٰعُوٓاْ أَن يَظۡهَرُوهُ وَمَا ٱسۡتَطَٰعُواْ لَهُۥ نَقۡبٗا ﴿97﴾

Transliteration: Fama istaAAoo an yathharoohu wama istataAAoo lahu naqban

Translation: ਹੁਣ ਉਹ (ਯਾਜੂਜ-ਮਾਜੂਜ) ਇਸ (ਕੰਧ) ’ਤੇ ਚੜ੍ਹਣ ਦੀ ਹਿੰਮਤ ਨਹੀਂ ਸੀ ਰੱਖਦੇ ਅਤੇ ਨਾ ਹੀ ਇਸ ਵਿਚ ਸੰਨ੍ਹ ਲਾ ਸਕਦੇ ਸੀ।

18:98

قَالَ هَٰذَا رَحۡمَةٞ مِّن رَّبِّيۖ فَإِذَا جَآءَ وَعۡدُ رَبِّي جَعَلَهُۥ دَكَّآءَۖ وَكَانَ وَعۡدُ رَبِّي حَقّٗا ﴿98﴾

Transliteration: Qala hatha rahmatun min rabbee faitha jaa waAAdu rabbee jaAAalahu dakkaa wakana waAAdu rabbee haqqan

Translation: ਜ਼ੁਲਕਰਨੈਨ ਨੇ ਆਖਿਆ ਕਿ ਇਹ ਸਭ ਮੇਰੇ ਰੱਬ ਦੀ ਮਿਹਰ ਹੈ। ਹਾਂ, ਜਦੋਂ ਮੇਰੇ ਰੱਬ ਦਾ ਵਾਅਦਾ (ਕਿਆਮਤ ਦਿਹਾੜੇ ਦਾ) ਆ ਜਾਵੇਗਾ ਤਾਂ ਉਹ ਇਸ (ਕੰਧ) ਨੂੰ ਪੱਧਰ ਕਰ ਦੇਵੇਗਾ ਅਤੇ ਮੇਰੇ ਰੱਬ ਦਾ ਵਾਅਦਾ ਸੱਚਾ ਹੈ।

18:99

وَتَرَكۡنَا بَعۡضَهُمۡ يَوۡمَئِذٖ يَمُوجُ فِي بَعۡضٖۖ وَنُفِخَ فِي ٱلصُّورِ فَجَمَعۡنَٰهُمۡ جَمۡعٗا ﴿99﴾

Transliteration: Watarakna baAAdahum yawmaithin yamooju fee baAAdin wanufikha fee alssoori fajamaAAnahum jamAAan

Translation: ਉਸ ਦਿਨ (ਕਿਆਮਤ ਦਿਹਾੜੇ) ਅਸੀਂ ਇਹਨਾਂ ਨੂੰ ਇਕ ਦੂਜੇ ਵਿਚ ਗੱਡ ਮੱਡ ਹੋਣ ਲਈ ਛੱਡ ਦਿਆਂਗੇ। ਫੇਰ ਸੂਰ (ਨਰਸਿੰਘਾ) ਵਜਾਇਆ ਜਾਵੇਗਾ ਅਤੇ ਅਸੀਂ ਇਹਨਾਂ ਸਾਰਿਆਂ (ਮਨੁੱਖਾਂ) ਨੂੰ ਇਕੱਠਾ ਕਰਾਂਗੇ।

18:100

وَعَرَضۡنَا جَهَنَّمَ يَوۡمَئِذٖ لِّلۡكَٰفِرِينَ عَرۡضًا ﴿100﴾

Transliteration: WaAAaradna jahannama yawmaithin lilkafireena AAardan

Translation: ਉਸ ਦਿਨ ਅਸੀਂ ਨਰਕ ਨੂੰ ਕਾਫ਼ਿਰਾਂ ਦੇ ਹੈ-ਬਰੂ ਲਿਆਵਾਂਗੇ।

18:101

ٱلَّذِينَ كَانَتۡ أَعۡيُنُهُمۡ فِي غِطَآءٍ عَن ذِكۡرِي وَكَانُواْ لَا يَسۡتَطِيعُونَ سَمۡعًا ﴿101﴾

Transliteration: Allatheena kanat aAAyunuhum fee ghitain AAan thikree wakanoo la yastateeAAoona samAAan

Translation: (ਉਹਨਾਂ ਕਾਫ਼ਿਰਾਂ ਦੇ ਰੂ-ਬਰੂ) ਜਿਨ੍ਹਾਂ ਦੀਆਂ ਅੱਖਾਂ ਮੇਰੀ ਯਾਦ ਤੋਂ ਪੜਦੇ ਵਿਚ ਸਨ ਅਤੇ ਨਾ ਹੀ ਉਹ (ਹੱਕ) ਸੁਣਨ ਦੀ ਸਮਰਥਾ ਰੱਖਦੇ ਸੀ।

18:102

أَفَحَسِبَ ٱلَّذِينَ كَفَرُوٓاْ أَن يَتَّخِذُواْ عِبَادِي مِن دُونِيٓ أَوۡلِيَآءَۚ إِنَّآ أَعۡتَدۡنَا جَهَنَّمَ لِلۡكَٰفِرِينَ نُزُلٗا ﴿102﴾

Transliteration: Afahasiba allatheena kafaroo an yattakhithoo AAibadee min doonee awliyaa inna aAAtadna jahannama lilkafireena nuzulan

Translation: ਕੀ ਕਾਫ਼ਿਰ ਇਹ ਸਮਝਦੇ ਹਨ ਕਿ ਉਹ ਮੈਨੂੰ ਛੱਡ ਕੇ ਮੇਰੇ ਬੰਦਿਆਂ ਨੂੰ ਆਪਣਾ ਹਿਮਾਇਤੀ ਬਣਾ ਲੈਣਗੇ ?[5] ਬੇਸ਼$ਕ ਅਸੀਂ ਕਾਫ਼ਿਰਾਂ ਦੀ ਸੇਵਾ ਲਈ ਨਰਕ ਤਿਆਰ ਕਰ ਰੱਖੀ ਹੈ।

18:103

قُلۡ هَلۡ نُنَبِّئُكُم بِٱلۡأَخۡسَرِينَ أَعۡمَٰلًا ﴿103﴾

Transliteration: Qul hal nunabbiokum bialakhsareena aAAmalan

Translation: ਹੇ ਨਬੀ! ਇਹਨਾਂ ਨੂੰਆਖੋ, ਕੀ ਅਸੀਂ ਤੁਹਾਨੂੰ ਦੱਸੀਏ ਕਿ ਕਰਮਾਂ ਪੱਖੋਂ ਸਭ ਤੋਂ ਵੱਧ ਘਾਟੇ ਵਿਚ ਰਹਿਣ ਵਾਲੇ ਕੌਣ ਹਨ ?

18:104

ٱلَّذِينَ ضَلَّ سَعۡيُهُمۡ فِي ٱلۡحَيَوٰةِ ٱلدُّنۡيَا وَهُمۡ يَحۡسَبُونَ أَنَّهُمۡ يُحۡسِنُونَ صُنۡعًا ﴿104﴾

Transliteration: Allatheena dalla saAAyuhum fee alhayati alddunya wahum yahsaboona annahum yuhsinoona sunAAan

Translation: (ਉਹ ਘਾਟੇ ਵਿਚ ਹਨ) ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸੰਸਾਰਿਕ ਜੀਵਨ ਵਿਚ ਹੀ ਬਰਬਾਦ ਹੋ ਗਈਆਂ ਜਦ ਕਿ ਉਹ ਸਮਝਦੇ ਹਨ ਕਿ ਉਹ ਸਾਰੇ ਕੰਮ ਭਲਾਈ ਤੇ ਨੇਕੀ ਵਾਲੇ ਕਰ ਰਹੇ ਹਨ। [6]

18:105

أُوْلَـٰٓئِكَ ٱلَّذِينَ كَفَرُواْ بِـَٔايَٰتِ رَبِّهِمۡ وَلِقَآئِهِۦ فَحَبِطَتۡ أَعۡمَٰلُهُمۡ فَلَا نُقِيمُ لَهُمۡ يَوۡمَ ٱلۡقِيَٰمَةِ وَزۡنٗا ﴿105﴾

Transliteration: Olaika allatheena kafaroo biayati rabbihim waliqaihi fahabitat aAAmaluhum fala nuqeemu lahum yawma alqiyamati waznan

Translation: ਇਹ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਰੱਬ ਦੀਆਂ ਆਇਤਾਂ (ਨਿਸ਼ਾਨੀਆਂ) ਦਾ ਅਤੇ ਉਸ ਦੀ ਮਿਲਣੀ ਦਾ ਇਨਕਾਰ ਕੀਤਾ, ਇਸੇ ਕਾਰਨ ਉਹਨਾਂ ਦੇ ਸਾਰੇ ਕਰਮ ਬਰਬਾਦ ਹੋ ਗਏ। ਸੋ ਕਿਆਮਤ ਦਿਹਾੜੇ ਅਸੀਂ ਉਹਨਾਂ (ਦੇ ਕਰਮਾਂ) ਨੂੰ ਤੋਲਣ ਦਾ ਕੋਈ ਪ੍ਰਬੰਧ ਨਹੀਂ ਕਰਾਂਗੇ।

18:106

ذَٰلِكَ جَزَآؤُهُمۡ جَهَنَّمُ بِمَا كَفَرُواْ وَٱتَّخَذُوٓاْ ءَايَٰتِي وَرُسُلِي هُزُوًا ﴿106﴾

Transliteration: Thalika jazaohum jahannamu bima kafaroo waittakhathoo ayatee warusulee huzuwan

Translation: ਇਹੋ ਨਰਕ ਉਹਨਾਂ ਦੀ ਸਜ਼ਾ ਹੈ, ਕਿਉਂ ਜੋ ਉਹਨਾਂ ਨੇ ਕੁਫ਼ਰ ਕੀਤਾ ਸੀ ਅਤੇ ਮੇਰੀਆਂ ਆਇਤਾਂ (ਨਿਸ਼ਾਨੀਆਂ) ਤੇ ਮੇਰੇ ਰਸੂਲਾਂ ਦਾ ਮਖੌਲ ਕਰਦੇ ਸਨ।

18:107

إِنَّ ٱلَّذِينَ ءَامَنُواْ وَعَمِلُواْ ٱلصَّـٰلِحَٰتِ كَانَتۡ لَهُمۡ جَنَّـٰتُ ٱلۡفِرۡدَوۡسِ نُزُلًا ﴿107﴾

Transliteration: Inna allatheena amanoo waAAamiloo alssalihati kanat lahum jannatu alfirdawsi nuzulan

Translation: ਜਿਹੜੇ ਲੋਕ ਈਮਾਨ ਲਿਆਏ ਤੇ ਉਹਨਾਂ ਨੇ ਨੇਕ ਕਰਮ ਵੀ ਕੀਤੇ ਉਹਨਾਂ ਦੀ ਮਹਿਮਾਨਦਾਰੀ (ਭਾਵ ਸੇਵਾ) ਲਈ ਜੰਨਤੁ-ਉਲ-ਫ਼ਿਰਦੌਸ (ਉੱਚ ਕੋਟੀ) ਦਾ ਬਾਗ਼ ਹੈ।

18:108

خَٰلِدِينَ فِيهَا لَا يَبۡغُونَ عَنۡهَا حِوَلٗا ﴿108﴾

Transliteration: Khalideena feeha la yabghoona AAanha hiwalan

Translation: ਉਹ ਉਹਨਾਂ ਵਿਚ ਸਦਾ ਰਹਿਣਗੇ ਜਿੱਥਿਓ ਉਹ ਜਗ੍ਹਾ ਬਦਲਣਾ ਪਸੰਦ ਨਹੀਂ ਕਰਨਗੇ।

18:109

قُل لَّوۡ كَانَ ٱلۡبَحۡرُ مِدَادٗا لِّكَلِمَٰتِ رَبِّي لَنَفِدَ ٱلۡبَحۡرُ قَبۡلَ أَن تَنفَدَ كَلِمَٰتُ رَبِّي وَلَوۡ جِئۡنَا بِمِثۡلِهِۦ مَدَدٗا ﴿109﴾

Transliteration: Qul law kana albahru midadan likalimati rabbee lanafida albahru qabla an tanfada kalimatu rabbee walaw jina bimithlihi madadan

Translation: (ਹੇ ਨਬੀ!) ਆਖ ਦਿਓ! ਜੇ ਮੇਰੇ ਰੱਬ ਦੀਆਂ ਗੱਲਾਂ (ਸਿਫ਼ਤਾਂ ਲਿਖਣ ਲਈ) ਸਮੁੰਦਰ (ਦਾ ਪਾਣੀ) ਰੌਸ਼ਨਾਈ (ਸਿਆਹੀ) ਬਣ ਜਾਵੇ ਤਾਂ ਮੇਰੇ ਰੱਬ ਦੀਆਂ ਗੱਲਾਂ ਖ਼ਤਮ ਹੋਣ ਤੋਂ ਪਹਿਲਾਂ ਸਮੁੰਦਰ ਖ਼ਤਮ ਹੋ ਜਾਵੇਗਾ ਭਾਵੇਂ ਅਸੀਂ ਇਸ ਦੇ ਬਰਾਬਰ ਇਕ ਹੋਰ (ਸਮੁੰਦਰ) ਮਦਦ ਲਈ ਲੇ ਆਈਏ।

18:110

قُلۡ إِنَّمَآ أَنَا۠ بَشَرٞ مِّثۡلُكُمۡ يُوحَىٰٓ إِلَيَّ أَنَّمَآ إِلَٰهُكُمۡ إِلَٰهٞ وَٰحِدٞۖ فَمَن كَانَ يَرۡجُواْ لِقَآءَ رَبِّهِۦ فَلۡيَعۡمَلۡ عَمَلٗا صَٰلِحٗا وَلَا يُشۡرِكۡ بِعِبَادَةِ رَبِّهِۦٓ أَحَدَۢا ﴿110﴾

Transliteration: Qul innama ana basharun mithlukum yooha ilayya annama ilahukum ilahun wahidun faman kana yarjoo liqaa rabbihi falyaAAmal AAamalan salihan wala yushrik biAAibadati rabbihi ahadan

Translation: (ਹੇ ਨਬੀ!) ਆਖ ਦਿਓ! ਮੈਂ ਤਾਂ ਤੁਹਾਡੇ ਵਰਗਾਂ ਹੀ ਇਕ ਮਨੁੱਖ ਹਾਂ, ਮੇਰੇ ਵੱਲ ਵਹੀ (ਰੱਬੀ ਪੈਗ਼ਾਮ) ਆਉਂਦੀ ਹੈ ਕਿ ਤੁਹਾਡਾ ਇਸ਼ਟ ਕੇਵਲ ਇਕ ਇਸ਼ਟ ਹੈ, ਫੇਰ ਜਿਹੜਾ ਵਿਅਕਤੀ ਰੱਬ ਨਾਲ ਮਿਲਣ ਦੀ ਆਸ ਰੱਖਦਾ ਹੈ ਉਸ ਨੂੰ ਚਾਹੀਦਾ ਹੈ ਕਿ ਨੇਕ ਅਮਲ ਕਰੇ ਅਤੇ ਆਪਣੇ ਰੱਬ ਦੀ ਬੰਦਗੀ ਵਿਚ ਕਿਸੇ ਹੋਰ ਨੂੰ ਸ਼ਰੀਕ ਨਾ ਕਰੇ।

Transliteration source: English Transliteration by Tanzil. Used under Tanzil's non-commercial terms; see the source and latest updates at Tanzil. Tanzil translation download