quranm◉

Surah Al-Fath transliteration

◉ ਸੂਰਾ · ∞

48:1

إِنَّا فَتَحۡنَا لَكَ فَتۡحٗا مُّبِينٗا ﴿1﴾

Transliteration: Inna fatahna laka fathan mubeenan

Translation: (ਹੇ ਨਬੀ!) ਬੇਸ਼ੱਕ ਅਸੀਂ ਤੁਹਾਨੂੰ ਖੱਲ੍ਹੀ ਫ਼ਤਿਹ ਬਖ਼ਸ਼ ਦਿੱਤੀ ਹੈ।

48:2

لِّيَغۡفِرَ لَكَ ٱللَّهُ مَا تَقَدَّمَ مِن ذَنۢبِكَ وَمَا تَأَخَّرَ وَيُتِمَّ نِعۡمَتَهُۥ عَلَيۡكَ وَيَهۡدِيَكَ صِرَٰطٗا مُّسۡتَقِيمٗا ﴿2﴾

Transliteration: Liyaghfira laka Allahu ma taqaddama min thanbika wama taakhkhara wayutimma niAAmatahu AAalayka wayahdiyaka siratan mustaqeeman

Translation: ਤਾਂ ਜੋ ਅੱਲਾਹ ਤੁਹਾਡੀਆਂ ਸਾਰੀਆਂ ਅਗਲੀਆਂ ਪਿਛਲੀਆਂ ਭੁੱਲਾਂ ਨੂੰ ਮੁਆਫ਼ ਕਰ ਦੇਵੇ [1] ਅਤੇ ਤੁਹਾਡੇ ਉੱਤੇ ਆਪਣੀ ਨਿਅਮਤ (ਇਨਾਮ) ਨੂੰ ਪੂਰੀ ਕਰੇ ਅਤੇ ਤੁਹਾਨੂੰ ਸਿੱਧੀ ਰਾਹ ਦੀ ਹਿਦਾਇਤ ਬਖ਼ਸ਼ੇ।

48:3

وَيَنصُرَكَ ٱللَّهُ نَصۡرًا عَزِيزًا ﴿3﴾

Transliteration: Wayansuraka Allahu nasran AAazeezan

Translation: ਅਤੇ ਅੱਲਾਹ ਤੁਹਾਡੀ ਭਰਪੂਰ ਮਦਦ ਕਰੇ।

48:4

هُوَ ٱلَّذِيٓ أَنزَلَ ٱلسَّكِينَةَ فِي قُلُوبِ ٱلۡمُؤۡمِنِينَ لِيَزۡدَادُوٓاْ إِيمَٰنٗا مَّعَ إِيمَٰنِهِمۡۗ وَلِلَّهِ جُنُودُ ٱلسَّمَٰوَٰتِ وَٱلۡأَرۡضِۚ وَكَانَ ٱللَّهُ عَلِيمًا حَكِيمٗا ﴿4﴾

Transliteration: Huwa allathee anzala alssakeenata fee quloobi almumineena liyazdadoo eemanan maAAa eemanihim walillahi junoodu alssamawati waalardi wakana Allahu AAaleeman hakeeman

Translation: ਉਹੀਓ (ਅੱਲਾਹ) ਹੈ ਜਿਸ ਨੇ ਮੋਮਿਨਾਂ ਦੇ ਦਿਲਾਂ ਵਿਚ ਸਕੀਨਤ (ਮਨ ਦੀ ਸ਼ਾਂਤੀ) ਉਤਾਰੀ ਤਾਂ ਜੋ ਉਹਨਾਂ ਦੇ ਈਮਾਨ ਵਿਚ ਹੋਰ ਵਾਧਾ ਹੋਵੇ। ਅਕਾਸ਼ ਤੇ ਧਰਤੀ ਦੀਆਂ ਸਾਰੀਆਂ ਫ਼ੌਜਾਂ ਅੱਲਾਹ ਦੇ ਹੀ ਅਧੀਨ ਹਨ। ਅੱਲਾਹ ਵੱਡਾ ਜਾਣਨਹਾਰ ਤੇ ਯੁਕਤੀਮਾਨ ਹੈ।

48:5

لِّيُدۡخِلَ ٱلۡمُؤۡمِنِينَ وَٱلۡمُؤۡمِنَٰتِ جَنَّـٰتٖ تَجۡرِي مِن تَحۡتِهَا ٱلۡأَنۡهَٰرُ خَٰلِدِينَ فِيهَا وَيُكَفِّرَ عَنۡهُمۡ سَيِّـَٔاتِهِمۡۚ وَكَانَ ذَٰلِكَ عِندَ ٱللَّهِ فَوۡزًا عَظِيمٗا ﴿5﴾

Transliteration: Liyudkhila almumineena waalmuminati jannatin tajree min tahtiha alanharu khalideena feeha wayukaffira AAanhum sayyiatihim wakana thalika AAinda Allahi fawzan AAatheeman

Translation: (ਇਹ ਸਭ ਕੁੱਝ ਇਸ ਲਈ ਕੀਤਾ ਹੈ) ਤਾਂ ਜੋ ਉਹ ਮੋਮਿਨ ਪੁਰਸ਼ਾਂ ਨੂੰ ਤੇ ਮੋਮਿਨ ਇਸਤਰੀਆਂ ਨੂੰ ਅਜਿਹੇ ਬਾਗ਼ਾਂ ਵਿਚ ਦਾਖ਼ਲ ਕਰੇ ਜਿਨ੍ਹਾਂ ਦੇ ਹੇਠ ਨਹਿਰਾਂ ਵਗਦੀਆਂ ਹਨ। ਉਹ ਸਦਾ ਉਹਨਾਂ ਬਾਗ਼ਾਂ ਵਿਚ ਹੀ ਰਹਿਣਗੇ ਅਤੇ ਉਹਨਾਂ ਦੀਆਂ ਬੁਰਾਈਆਂ ਨੂੰ ਉਹਨਾਂ ਤੋਂ ਦੂਰ ਕਰ ਦੇਵੇਗਾ। ਅੱਲਾਹ ਦੀ ਨਜ਼ਰ ਵਿਚ ਇਹ ਬਹੁਤ ਵੱਡੀ ਕਾਮਯਾਬੀ ਹੈ।

48:6

وَيُعَذِّبَ ٱلۡمُنَٰفِقِينَ وَٱلۡمُنَٰفِقَٰتِ وَٱلۡمُشۡرِكِينَ وَٱلۡمُشۡرِكَٰتِ ٱلظَّآنِّينَ بِٱللَّهِ ظَنَّ ٱلسَّوۡءِۚ عَلَيۡهِمۡ دَآئِرَةُ ٱلسَّوۡءِۖ وَغَضِبَ ٱللَّهُ عَلَيۡهِمۡ وَلَعَنَهُمۡ وَأَعَدَّ لَهُمۡ جَهَنَّمَۖ وَسَآءَتۡ مَصِيرٗا ﴿6﴾

Transliteration: WayuAAaththiba almunafiqeena waalmunafiqati waalmushrikeena waalmushrikati alththanneena biAllahi thanna alssawi AAalayhim dairatu alssawi waghadiba Allahu AAalayhim walaAAanahum waaAAadda lahum jahannama wasaat maseeran

Translation: ਤਾਂ ਜੋ ਮੁਨਾਫ਼ਿਕ (ਪਖੰਡੀ) ਪੁਰਸ਼ ਅਤੇ ਮੁਨਾਫ਼ਿਕ ਇਸਤਰੀਆਂ ਅਤੇ ਮੁਸ਼ਰਿਕ ਪੁਰਸ਼ ਅਤੇ ਮੁਸ਼ਰਿਕ ਇਸਤਰੀਆਂ ਨੂੰ ਅਜ਼ਾਬ (ਸਜ਼ਾ) ਦੇਵੇ ਜਿਹੜੇ ਅੱਲਾਹ ਦੇ ਸੰਬੰਧ ਵਿਚ ਭੈੜੇ ਵਿਚਾਰ ਰੱਖਦੇ ਹਨ। ਬੁਰਾਈ ਦੇ ਫੇਰ ਵਿਚ ਉਹ ਆਪੇ ਹੀ ਹਨ। ਉਹਨਾਂ ਉੱਤੇ ਅੱਲਾਹ ਦੀ ਕਰੋਪੀ ਹੋਈ ਅਤੇ ਉਸ ਨੇ ਉਹਨਾਂ ਉੱਤੇ ਫਿਟਕਾਰ ਪਾਈ ਅਤੇ ਉਸ ਨੇ ਉਹਨਾਂ ਲਈ ਨਰਕ ਤਿਆਰ ਕਰ ਰੱਖੀ ਹੈ ਅਤੇ ਉਹ ਬਹੁਤ ਹੀ ਭੈੜਾ ਪਰਤਨ ਵਾਲਾ ਟਿਕਾਣਾ ਹੈ।

48:7

وَلِلَّهِ جُنُودُ ٱلسَّمَٰوَٰتِ وَٱلۡأَرۡضِۚ وَكَانَ ٱللَّهُ عَزِيزًا حَكِيمًا ﴿7﴾

Transliteration: Walillahi junoodu alssamawati waalardi wakana Allahu AAazeezan hakeeman

Translation: ਅਕਾਸ਼ਾਂ ਤੇ ਧਰਤੀ ਦੀਆਂ ਸਾਰੀਆਂ ਫ਼ੌਜਾਂ ਅੱਲਾਹ ਦੇ ਹੀ ਅਧੀਨ ਹਨ। ਅੱਲਾਹ ਵੱਡਾ ਜ਼ੋਰਾਵਰ ਅਤੇ ਹਿਕਮਤ ਵਾਲਾ (ਯੁਕਤੀਮਾਨ) ਹੈ।

48:8

إِنَّآ أَرۡسَلۡنَٰكَ شَٰهِدٗا وَمُبَشِّرٗا وَنَذِيرٗا ﴿8﴾

Transliteration: Inna arsalnaka shahidan wamubashshiran wanatheeran

Translation: (ਹੇ ਮੁਹੰਮਦ ਸ:!) ਬੇਸ਼ੱਕ ਅਸੀਂ ਤੁਹਾਨੂੰ (ਹੱਕ ਦੀ) ਗਵਾਹੀ ਦੇਣ ਵਾਲਾ, (ਜੰਨਤ ਦੀਆਂ) ਖ਼ੁਸ਼ਖ਼ਬਰੀਆਂ ਸੁਣਾਉਣ ਵਾਲਾ ਅਤੇ (ਨਰਕ ਤੋਂ) ਡਰਾਉਣ ਵਾਲਾ ਬਣਾ ਕੇ ਭੇਜਿਆ ਹੈ।[2]

48:9

لِّتُؤۡمِنُواْ بِٱللَّهِ وَرَسُولِهِۦ وَتُعَزِّرُوهُ وَتُوَقِّرُوهُۚ وَتُسَبِّحُوهُ بُكۡرَةٗ وَأَصِيلًا ﴿9﴾

Transliteration: Lituminoo biAllahi warasoolihi watuAAazziroohu watuwaqqiroohu watusabbihoohu bukratan waaseelan

Translation: (ਸੋ ਹੇ ਲੋਕੋ!) ਤੁਸੀਂ ਅੱਲਾਹ ਤੇ ਉਸ ਦੇ ਰਸੂਲ (ਮੁਹੰਮਦ ਸ:) ਉੱਤੇ ਈਮਾਨ ਲਿਆਓ, ਤੁਸੀਂ ਉਸ (ਰਸੂਲ) ਦੀ ਮਦਦ ਕਰੋ ਅਤੇ ਉਸ ਦਾ ਸਤਿਕਾਰ ਕਰੋ ਅਤੇ ਸਵੇਰੇ-ਸ਼ਾਮ (ਹਰ ਵੇਲੇ) ਉਸ (ਅੱਲਾਹ) ਦੀ ਪਾਕੀ ਬਿਆਨ ਕਰੋ।

48:10

إِنَّ ٱلَّذِينَ يُبَايِعُونَكَ إِنَّمَا يُبَايِعُونَ ٱللَّهَ يَدُ ٱللَّهِ فَوۡقَ أَيۡدِيهِمۡۚ فَمَن نَّكَثَ فَإِنَّمَا يَنكُثُ عَلَىٰ نَفۡسِهِۦۖ وَمَنۡ أَوۡفَىٰ بِمَا عَٰهَدَ عَلَيۡهُ ٱللَّهَ فَسَيُؤۡتِيهِ أَجۡرًا عَظِيمٗا ﴿10﴾

Transliteration: Inna allatheena yubayiAAoonaka innama yubayiAAoona Allaha yadu Allahi fawqa aydeehim faman nakatha fainnama yankuthu AAala nafsihi waman awfa bima AAahada AAalayhu Allaha fasayuteehi ajran AAatheeman

Translation: (ਹੇ ਨਬੀ!) ਬੇਸ਼ੱਕ ਜਿਹੜੇ ਲੋਕ ਤੁਹਾਡੇ ਨਾਲ ‘ਬੈਅਤ’ (ਪ੍ਰਤਿੱਗਿਆ) ਕਰ ਰਹੇ ਹਨ, ਅਸਲ ਵਿਚ ਉਹ ਅੱਲਾਹ ਨਾਲ ‘ਬੈਅਤ’ ਕਰ ਰਹੇ ਹਨ। ਅੱਲਾਹ ਦਾ ਹੱਥ ਉਹਨਾਂ ਦੇ ਹੱਥਾਂ ਉੱਤੇ ਹੈ। ਹੁਣ ਜਿਹੜਾ ਆਪਣੀ ਪ੍ਰਤਿੱਗਿਆ ਨੂੰ ਤੋੜੇਗਾ, ਉਸ ਦੀ ਪ੍ਰਤਿੱਗਿਆ ਤੋੜਨ ਦਾ ਦੋਸ਼ ਉਸ ਦੇ ਆਪਣੇ ਹੀ ਸਿਰ ਹੋਵੇਗਾ। ਅਤੇ ਜਿਹੜਾ ਉਸ ‘ਬੈਅਤ’ ਨੂੰ ਤੋੜ ਨਿਭਾਏਗਾ ਜੋ ਉਸ ਨੇ ਅੱਲਾਹ ਨਾਲ ਕੀਤੀ ਹੈ ਤਾਂ ਅੱਲਾਹ ਉਸ ਨੂੰ ਛੇਤੀ ਹੀ ਵੱਡਾ-ਉੱਚਾ ਬਦਲਾ ਦੇਵੇਗਾ।

48:11

سَيَقُولُ لَكَ ٱلۡمُخَلَّفُونَ مِنَ ٱلۡأَعۡرَابِ شَغَلَتۡنَآ أَمۡوَٰلُنَا وَأَهۡلُونَا فَٱسۡتَغۡفِرۡ لَنَاۚ يَقُولُونَ بِأَلۡسِنَتِهِم مَّا لَيۡسَ فِي قُلُوبِهِمۡۚ قُلۡ فَمَن يَمۡلِكُ لَكُم مِّنَ ٱللَّهِ شَيۡـًٔا إِنۡ أَرَادَ بِكُمۡ ضَرًّا أَوۡ أَرَادَ بِكُمۡ نَفۡعَۢاۚ بَلۡ كَانَ ٱللَّهُ بِمَا تَعۡمَلُونَ خَبِيرَۢا ﴿11﴾

Transliteration: Sayaqoolu laka almukhallafoona mina alaAArabi shaghalatna amwaluna waahloona faistaghfir lana yaqooloona bialsinatihim ma laysa fee quloobihim qul faman yamliku lakum mina Allahi shayan in arada bikum darran aw arada bikum nafAAan bal kana Allahu bima taAAmaloona khabeeran

Translation: (ਹੇ ਨਬੀ!) ਅਰਬ-ਬੱਦੂਆਂ ਵਿੱਚੋਂ (ਜੰਗ ਵਿਚ) ਪਿੱਛੇ ਰਹਿ ਜਾਣ ਵਾਲੇ ਲੋਕ ਤੁਹਾਨੂੰ ਜ਼ਰੂਰ ਆਖਣਗੇ ਕਿ ਸਾਨੂੰ ਸਾਡੇ ਮਾਲ-ਪਦਾਰਥਾਂ ਅਤੇ ਬਾਲ-ਬੱਚਿਆਂ ਨੇ ਰੁਝੇਵਿਆਂ ਵਿਚ ਪਾ ਰੱਖਿਆ ਸੀ, ਸੋ ਤੁਸੀਂ ਸਾਡੇ ਲਈ ਬਖ਼ਸ਼ਿਸ਼ ਦੀ ਦੁਆ ਕਰੋ। ਉਹ ਆਪਣੇ ਮੂੰਹੋਂ ਉਹ ਗੱਲਾਂ ਆਖ ਰਹੇ ਹਨ ਜੋ ਉਹਨਾਂ ਦੇ ਦਿਲਾਂ ਵਿਚ ਨਹੀਂ। ਤੁਸੀਂ ਉਹਨਾਂ ਨੂੰ ਆਖੋ ਕਿ ਉਹ ਕੌਣ ਹੈ ਜਿਹੜਾ ਤੁਹਾਡੇ ਮਾਮਲੇ ਵਿਚ ਅੱਲਾਹ ਵੱਲੋਂ ਕੀਤੇ ਗਏ ਫ਼ੈਸਲਿਆਂ ਦੇ ਸੰਬੰਧ ਵਿਚ ਕੋਈ ਅਧਿਕਾਰ ਰਖਦਾ ਹੈ, ਜੇ ਉਹ ਤੁਹਾਨੂੰ ਕੋਈ ਹਾਨੀ ਪਹੁੰਚਾਉਣਾ ਚਾਹੇ ਜਾਂ ਕੋਈ ਲਾਭ ਦੇਣਾ ਚਾਹੇ? (ਇਹ ਅਧਿਕਾਰ ਕਿਸੇ ਨੂੰ ਵੀ ਨਹੀਂ)। ਸਗੋਂ ਅੱਲਾਹ ਹੀ ਤੁਹਾਡੇ ਕਰਮਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ ?

48:12

بَلۡ ظَنَنتُمۡ أَن لَّن يَنقَلِبَ ٱلرَّسُولُ وَٱلۡمُؤۡمِنُونَ إِلَىٰٓ أَهۡلِيهِمۡ أَبَدٗا وَزُيِّنَ ذَٰلِكَ فِي قُلُوبِكُمۡ وَظَنَنتُمۡ ظَنَّ ٱلسَّوۡءِ وَكُنتُمۡ قَوۡمَۢا بُورٗا ﴿12﴾

Transliteration: Bal thanantum an lan yanqaliba alrrasoolu waalmuminoona ila ahleehim abadan wazuyyina thalika fee quloobikum wathanantum thanna alssawi wakuntum qawman booran

Translation: ਸਗੋਂ ਤੁਹਾਡੀ ਸੋਚ ਤਾਂ ਇਹ ਸੀ ਕਿ ਰਸੂਲ ਤੇ ਈਮਾਨ ਵਾਲੇ ਕਦੇ ਵੀ ਪਰਤ ਕੇ ਆਪਣੇ ਪਰਿਵਾਰ ਵੱਲ ਨਹੀਂ ਆ ਸਕਣਗੇ ਅਤੇ ਇਹ ਵਿਚਾਰ ਤੁਹਾਡੇ ਦਿਲਾਂ ਨੂੰ ਸੋਹਣਾ ਜਾਪਦਾ ਸੀ। ਤੁਸੀਂ ਬਹੁਤ ਹੀ ਭੈੜਾ ਗੁਮਾਨ ਕੀਤਾ ਸੀ। (ਹੇ ਮੁਨਾਫ਼ਿਕੋ!) ਤੁਸੀਂ ਤਾਂ ਬਰਬਾਦ ਹੋਣ ਵਾਲੇ ਲੋਕ ਹੋ।

48:13

وَمَن لَّمۡ يُؤۡمِنۢ بِٱللَّهِ وَرَسُولِهِۦ فَإِنَّآ أَعۡتَدۡنَا لِلۡكَٰفِرِينَ سَعِيرٗا ﴿13﴾

Transliteration: Waman lam yumin biAllahi warasoolihi fainna aAAtadna lilkafireena saAAeeran

Translation: ਜਿਹੜਾ ਵਿਅਕਤੀ ਅੱਲਾਹ ਤੇ ਉਸ ਦੇ ਰਸੂਲ ਉੱਤੇ ਈਮਾਨ ਨਹੀਂ ਲਿਆਇਆ [3] ਤਾਂ ਅਸੀਂ ਅਜਿਹੇ ਕਾਫ਼ਿਰਾ ਲਈ ਭੜਕਦੀ ਹੋਈ ਅੱਗ ਤਿਆਰ ਕਰ ਰੱਖੀ ਹੈ।

48:14

وَلِلَّهِ مُلۡكُ ٱلسَّمَٰوَٰتِ وَٱلۡأَرۡضِۚ يَغۡفِرُ لِمَن يَشَآءُ وَيُعَذِّبُ مَن يَشَآءُۚ وَكَانَ ٱللَّهُ غَفُورٗا رَّحِيمٗا ﴿14﴾

Transliteration: Walillahi mulku alssamawati waalardi yaghfiru liman yashao wayuAAaththibu man yashao wakana Allahu ghafooran raheeman

Translation: ਅਕਾਸ਼ਾਂ ਅਤੇ ਧਰਤੀ ਦੀ ਪਾਤਸ਼ਾਹੀ ਅੱਲਾਹ ਲਈ ਹੀ ਹੈ। ਉਹ ਜਿਸ ਨੂੰ ਚਾਹੇ ਮੁਆਫ਼ ਕਰ ਦੇਵੇ ਤੇ ਜਿਸ ਨੂੰ ਚਾਹੇ ਅਜ਼ਾਬ (ਸਜ਼ਾ) ਦੇਵੇ। ਅੱਲਾਹ ਅਤਿਅੰਤ ਬਖ਼ਸ਼ਣਹਾਰ ਤੇ ਰਹਿਮ ਫ਼ਰਮਾਉਣ ਵਾਲਾ ਹੈ।

48:15

سَيَقُولُ ٱلۡمُخَلَّفُونَ إِذَا ٱنطَلَقۡتُمۡ إِلَىٰ مَغَانِمَ لِتَأۡخُذُوهَا ذَرُونَا نَتَّبِعۡكُمۡۖ يُرِيدُونَ أَن يُبَدِّلُواْ كَلَٰمَ ٱللَّهِۚ قُل لَّن تَتَّبِعُونَا كَذَٰلِكُمۡ قَالَ ٱللَّهُ مِن قَبۡلُۖ فَسَيَقُولُونَ بَلۡ تَحۡسُدُونَنَاۚ بَلۡ كَانُواْ لَا يَفۡقَهُونَ إِلَّا قَلِيلٗا ﴿15﴾

Transliteration: Sayaqoolu almukhallafoona itha intalaqtum ila maghanima litakhuthooha tharoona nattabiAAkum yureedoona an yubaddiloo kalama Allahi qul lan tattabiAAoona kathalikum qala Allahu min qablu fasayaqooloona bal tahsudoonana bal kanoo la yafqahoona illa qaleelan

Translation: (ਹੇ ਨਬੀ!) ਤੁਸੀਂ ਛੇਤੀ ਹੀ ਮਾਲੇ-ਗ਼ਨੀਮਤ ਪ੍ਰਾਪਤ ਕਰਨ ਲਈ (ਖ਼ੈਬਰ ਵੱਲ) ਜਾਓਗੇ ਤਾਂ ਪਿੱਛੇ ਛੱਡੇ ਜਾਣ ਵਾਲੇ ਲੋਕ ਤੁਹਾਨੂੰ ਜ਼ਰੂਰ ਆਖਣਗੇ ਕਿ ਸਾਨੂੰ ਵੀ ਆਪਣੇ ਨਾਲ ਚੱਲਣ ਦੀ ਆਗਿਆ ਦਿਓ। ਉਹ ਅੱਲਾਹ ਦੇ ਹੁਕਮ ਨੂੰ ਬਦਲ ਦੇਣਾ ਚਾਹੁੰਦੇ ਹਨ। ਸੋ ਤੁਸੀਂ ਆਖ ਦਿਓ! ਕਿ ਤੁਸੀਂ ਕਦੇ ਵੀ ਸਾਡੇ ਨਾਲ ਨਹੀਂ ਚੱਲੋਗੇ, ਕਿਉਂ ਜੋ ਅੱਲਾਹ ਇਹ ਹੁਕਮ ਪਹਿਲਾਂ ਹੀ ਫ਼ਰਮਾ ਚੁੱਕਿਆ ਹੈ। ਫੇਰ ਉਹ ਆਖਣਗੇ ਕਿ ਇਹ ਗੱਲ ਨਹੀਂ, ਸਗੋਂ ਤੁਸੀਂ ਤਾਂ ਸਾਡੇ ਨਾਲ ਈਰਖਾ ਕਰਦੇ ਹੋ (ਜਦੋਂ ਕਿ ਅਜਿਹਾ ਨਹੀਂ)। ਇਹ ਲੋਕ ਠੀਕ ਗਲ ਨੂੰ ਘੱਟ ਹੀ ਸਮਝਦੇ ਹਨ।

48:16

قُل لِّلۡمُخَلَّفِينَ مِنَ ٱلۡأَعۡرَابِ سَتُدۡعَوۡنَ إِلَىٰ قَوۡمٍ أُوْلِي بَأۡسٖ شَدِيدٖ تُقَٰتِلُونَهُمۡ أَوۡ يُسۡلِمُونَۖ فَإِن تُطِيعُواْ يُؤۡتِكُمُ ٱللَّهُ أَجۡرًا حَسَنٗاۖ وَإِن تَتَوَلَّوۡاْ كَمَا تَوَلَّيۡتُم مِّن قَبۡلُ يُعَذِّبۡكُمۡ عَذَابًا أَلِيمٗا ﴿16﴾

Transliteration: Qul lilmukhallafeena mina alaAArabi satudAAawna ila qawmin olee basin shadeedin tuqatiloonahum aw yuslimoona fain tuteeAAoo yutikumu Allahu ajran hasanan wain tatawallaw kama tawallaytum min qablu yuAAaththibkum AAathaban aleeman

Translation: (ਹੇ ਨਬੀ!) ਤੁਸੀਂ ਇਹਨਾਂ ਪਿੱਛੇ ਛੱਡੇ ਜਾਣ ਵਾਲੇ ਦਿਹਾਤੀਆਂ (ਅਰਬ-ਬੱਦੂਆਂ) ਨੂੰ ਆਖ ਦਿਓ ਕਿ ਛੇਤੀ ਹੀ ਤੁਹਾਨੂੰ ਇਕ ਲੜਾਕੂ ਕੌਮ ਨਾਲ ਯੁੱਧ ਕਰਨ ਲਈ ਸੱਦਿਆ ਜਾਵੇਗਾ ਜਾਂ ਤੁਸੀਂ ਉਹਨਾਂ ਨਾਲ ਲੜਦੇ ਹੀ ਰਹੋਗੇ ਜਾਂ ਉਹ ਮੁਸਲਮਾਨ (ਭਾਵ ਆਗਿਆਕਾਰੀ) ਬਣ ਜਾਣਗੇ। ਸੋ ਜੇ ਤੁਸੀਂ (ਅੱਲਾਹ ਦੇ) ਹੁਕਮਾਂ ਦੀ ਪਾਲਣਾ ਕਰੋਗੇ ਤਾਂ ਅੱਲਾਹ ਤੁਹਾਨੂੰ ਸੋਹਣਾ ਬਦਲਾ ਦੇਵੇਗਾ। ਪਰ ਜੇ ਤੁਸੀਂ ਮੂੰਹ ਮੋੜ੍ਹਿਆ (ਭਾਵ ਅਵਗਿਆਕਾਰੀ ਕੀਤੀ) ਜਿਵੇਂ ਕਿ ਤੁਸੀਂ ਪਹਿਲਾਂ (ਹੁਦੈਬੀਆ ਵੇਲੇ) ਮੂੰਹ ਮੋੜ੍ਹਿਆ ਸੀ, ਤਾਂ ਅੱਲਾਹ ਤੁਹਾਨੂੰ ਦੁਖਦਾਈ ਅਜ਼ਾਬ ਦੇਵੇਗਾ।

48:17

لَّيۡسَ عَلَى ٱلۡأَعۡمَىٰ حَرَجٞ وَلَا عَلَى ٱلۡأَعۡرَجِ حَرَجٞ وَلَا عَلَى ٱلۡمَرِيضِ حَرَجٞۗ وَمَن يُطِعِ ٱللَّهَ وَرَسُولَهُۥ يُدۡخِلۡهُ جَنَّـٰتٖ تَجۡرِي مِن تَحۡتِهَا ٱلۡأَنۡهَٰرُۖ وَمَن يَتَوَلَّ يُعَذِّبۡهُ عَذَابًا أَلِيمٗا ﴿17﴾

Transliteration: Laysa AAala alaAAma harajun wala AAala alaAAraji harajun wala AAala almareedi harajun waman yutiAAi Allaha warasoolahu yudkhilhu jannatin tajree min tahtiha alanharu waman yatawalla yuAAaththibhu AAathaban aleeman

Translation: ਹਾਂ ਜੇ ਅੰਨ੍ਹਾ, ਲੂਲਾ-ਲੰਗੜਾ ਤੇ ਰੋਗੀ (ਜਿਹਾਦ ਲਈ) ਨਾ ਜਾਵੇ ਤਾਂ ਕੋਈ ਗੁਨਾਹ ਨਹੀਂ। ਜਿਹੜਾ ਵੀ ਕੋਈ ਅੱਲਾਹ ਤੇ ਉਸ ਦੇ ਰਸੂਲ ਹਜ਼ਰਤ (ਮੁਹੰਮਦ ਸ:) ਦੇ ਆਖੇ ਲੱਗੇਗਾ, ਅੱਲਾਹ ਉਸ ਨੂੰ ਅਜਿਹੇ ਬਾਗ਼ਾਂ ਵਿਚ ਰੱਖੇਗਾ ਜਿਸ ਦੇ ਹੇਠ ਨਹਿਰਾਂ ਵਗਦੀਆਂ ਹਨ ਅਤੇ ਜਿਹੜਾ ਕੋਈ (ਹੱਕ ਸੱਚ ਤੋਂ) ਮੂੰਹ ਫੇਰੇਗਾ ਤਾਂ ਉਹ (ਅੱਲਾਹ) ਉਸ ਨੂੰ ਦੁਖਦਾਈ ਸਜ਼ਾ ਦੇਵੇਗਾ।

48:18

لَّقَدۡ رَضِيَ ٱللَّهُ عَنِ ٱلۡمُؤۡمِنِينَ إِذۡ يُبَايِعُونَكَ تَحۡتَ ٱلشَّجَرَةِ فَعَلِمَ مَا فِي قُلُوبِهِمۡ فَأَنزَلَ ٱلسَّكِينَةَ عَلَيۡهِمۡ وَأَثَٰبَهُمۡ فَتۡحٗا قَرِيبٗا ﴿18﴾

Transliteration: Laqad radiya Allahu AAani almumineena ith yubayiAAoonaka tahta alshshajarati faAAalima ma fee quloobihim faanzala alsakeenata AAalayhim waathabahum fathan qareeban

Translation: ਬੇਸ਼ੱਕ ਅੱਲਾਹ ਈਮਾਨ ਵਾਲਿਆਂ ਨਾਲ ਉਸੇ ਸਮੇਂ ਰਾਜ਼ੀ ਹੋ ਗਿਆ ਸੀ ਜਦੋਂ ਉਹ ਇਕ ਰੁੱਖ ਦੇ ਹੇਠ ਤੁਹਾਡੇ (ਮੁਹੰਮਦ ਸ:) ਨਾਲ ਪ੍ਰਤਿੱਗਿਆ ਕਰ ਰਹੇ ਸਨ। ਸੋ ਜੋ ਉਹਨਾਂ ਦੇ ਮਨਾਂ ਵਿਚ ਸੀ, ਅੱਲਾਹ ਨੇ ਉਸ ਨੂੰ ਵੇਖ ਲਿਆ ਸੀ। ਫੇਰ ਅੱਲਾਹ ਨੇ ਉਹਨਾਂ ਉੱਤੇ ਸਕੀਨਤ (ਮਨਾਂ ਦੀ ਸ਼ਾਂਤੀ) ਉਤਾਰੀ ਅਤੇ ਬਦਲੇ ਵਿਚ ਨਿਕਟ ਭਵਿੱਖ ਵਿਚ ਪ੍ਰਾਪਤ ਹੋਣ ਵਾਲੀ ਜਿੱਤ (ਦੀ ਖ਼ੁਸ਼ਖ਼ਬਰੀ) ਦਿੱਤੀ।

48:19

وَمَغَانِمَ كَثِيرَةٗ يَأۡخُذُونَهَاۗ وَكَانَ ٱللَّهُ عَزِيزًا حَكِيمٗا ﴿19﴾

Transliteration: Wamaghanima katheeratan yakhuthoonaha wakana Allahu AAazeezan hakeeman

Translation: ਅਤੇ ਢੇਰ ਸਾਰਾ ਮਾਲੇ-ਗ਼ਨੀਮਤ ਵੀ ਬਖ਼ਸ਼ਿਆ, ਜੋ ਉਹ ਪ੍ਰਾਪਤ ਕਰ ਲੈਣਗੇ। ਅੱਲਾਹ ਬਹੁਤ ਹੀ ਜ਼ੋਰਾਵਰ ਤੇ ਯੁਕਤੀਮਾਨ ਹੈ।

48:20

وَعَدَكُمُ ٱللَّهُ مَغَانِمَ كَثِيرَةٗ تَأۡخُذُونَهَا فَعَجَّلَ لَكُمۡ هَٰذِهِۦ وَكَفَّ أَيۡدِيَ ٱلنَّاسِ عَنكُمۡ وَلِتَكُونَ ءَايَةٗ لِّلۡمُؤۡمِنِينَ وَيَهۡدِيَكُمۡ صِرَٰطٗا مُّسۡتَقِيمٗا ﴿20﴾

Transliteration: WaAAadakumu Allahu maghanima katheeratan takhuthoonaha faAAajjala lakum hathihi wakaffa aydiya alnnasi AAankum walitakoona ayatan lilmumineena wayahdiyakum siratan mustaqeeman

Translation: ਅੱਲਾਹ ਨੇ ਤੁਹਾਨੂੰ ਢੇਰ ਸਾਰੇ ਮਾਲੇ-ਗ਼ਨੀਮਤ ਦਾ ਵਚਨ ਦਿੱਤਾ ਹੈ ਕਿ ਤੁਸੀਂ ਉਸ ਨੂੰ (ਜੰਗ ਵਿਚ) ਪ੍ਰਾਪਤ ਕਰੋਗੇ, ਸੋ ਉਸ ਨੇ ਛੇਤੀ ਹੀ ਤੁਹਾਨੂੰ (ਖ਼ੈਬਰ ਵਿਚ) ਉਹ (ਮਾਲ ਪਦਾਰਥ) ਬਖ਼ਸ਼ ਦਿੱਤੇ। ਲੋਕਾਂ ਦੇ ਹੱਥ ਤੁਹਾਡੇ ਵਿਰੁਧ ਉੱਠਣ ਤੋਂ ਰੋਕ ਦਿੱਤੇ ਤਾਂ ਜੋ ਇਹ ਈਮਾਨ ਵਾਲਿਆਂ ਲਈ ਇਕ ਨਿਸ਼ਾਨੀ ਬਣ ਜਾਵੇ ਅਤੇ ਉਹ (ਅੱਲਾਹ) ਤੁਹਾਨੂੰ ਸਿੱਧੇ ਰਾਹ ਦੀ ਹਿਦਾਇਤ ਬਖ਼ਸ਼ੇ।

48:21

وَأُخۡرَىٰ لَمۡ تَقۡدِرُواْ عَلَيۡهَا قَدۡ أَحَاطَ ٱللَّهُ بِهَاۚ وَكَانَ ٱللَّهُ عَلَىٰ كُلِّ شَيۡءٖ قَدِيرٗا ﴿21﴾

Transliteration: Waokhra lam taqdiroo AAalayha qad ahata Allahu biha wakana Allahu AAala kulli shayin qadeeran

Translation: ਦੂਜੀਆਂ ਗ਼ਨੀਮਤਾਂ ਵੀ ਬਖ਼ਸ਼ੀਆਂ, ਜਿਨ੍ਹਾਂ ’ਤੇ ਤੁਸੀਂ ਕਾਬੂ ਨਹੀਂ ਸੀ ਪਾ ਸਕਦੇ। ਪਰ ਅੱਲਾਹ ਨੇ ਉਹਨਾਂ ਸਭ ਨੂੰ ਆਪਣੇ ਘੇਰੇ ਵਿਚ ਕਰ ਰੱਖਿਆ ਹੈ। ਅੱਲਾਹ ਨੂੰ ਹਰ ਪ੍ਰਕਾਰ ਦੀ ਸਮਰਥਾ ਪ੍ਰਾਪਤ ਹੈ।

48:22

وَلَوۡ قَٰتَلَكُمُ ٱلَّذِينَ كَفَرُواْ لَوَلَّوُاْ ٱلۡأَدۡبَٰرَ ثُمَّ لَا يَجِدُونَ وَلِيّٗا وَلَا نَصِيرٗا ﴿22﴾

Transliteration: Walaw qatalakumu allatheena kafaroo lawallawoo aladbara thumma la yajidoona waliyyan wala naseeran

Translation: ਜੇ (ਖ਼ੈਬਰ ਵਿਚ) ਉਹ ਕਾਫ਼ਿਰ ਤੁਹਾਡੇ ਨਾਲ ਲੜਦੇ ਤਾਂ ਫੇਰ ਉਹ ਜ਼ਰੂਰ ਹੀ ਪਿੱਠ ਵਿਖਾ ਜਾਂਦੇ। ਫੇਰ ਉਹਨਾਂ ਨੂੰ ਨਾ ਕੋਈ ਮਿੱਤਰ ਤੇ ਨਾ ਹੀ ਕੋਈ ਸਹਾਈ ਲਭਦਾ।

48:23

سُنَّةَ ٱللَّهِ ٱلَّتِي قَدۡ خَلَتۡ مِن قَبۡلُۖ وَلَن تَجِدَ لِسُنَّةِ ٱللَّهِ تَبۡدِيلٗا ﴿23﴾

Transliteration: Sunnata Allahi allatee qad khalat min qablu walan tajida lisunnati Allahi tabdeelan

Translation: ਇਹੋ ਅੱਲਾਹ ਦੀ ਮਰਿਆਦਾ ਹੈ ਜੋ ਮੁੱਢੋਂ ਚੱਲੀ ਆ ਰਹੀ ਹੈ। ਤੁਸੀਂ ਅੱਲਾਹ ਦੀ ਮਰਿਆਦਾ ਵਿਚ ਕਦੇ ਵੀ ਤਬਦੀਲੀ ਨਹੀਂ ਵੇਖੋਗੇ।

48:24

وَهُوَ ٱلَّذِي كَفَّ أَيۡدِيَهُمۡ عَنكُمۡ وَأَيۡدِيَكُمۡ عَنۡهُم بِبَطۡنِ مَكَّةَ مِنۢ بَعۡدِ أَنۡ أَظۡفَرَكُمۡ عَلَيۡهِمۡۚ وَكَانَ ٱللَّهُ بِمَا تَعۡمَلُونَ بَصِيرًا ﴿24﴾

Transliteration: Wahuwa allathee kaffa aydiyahum AAankum waaydiyakum AAanhum bibatni makkata min baAAdi an athfarakum AAalayhim wakana Allahu bima taAAmaloona baseeran

Translation: ਉਹ ਅੱਲਾਹ ਹੀ ਹੈ ਜਿਸ ਨੇ ਮੱਕੇ ਦੀ ਘਾਟੀ ਵਿਚ ਉਹਨਾਂ (ਕਾਫ਼ਿਰਾਂ) ਦੇ ਹੱਥ ਤੁਹਾਥੋਂ ਅਤੇ ਤੁਹਾਡੇ ਹੱਥ ਉਹਨਾਂ ਤੋਂ ਰੋਕ ਦਿੱਤੇ (ਭਾਵ ਲੜਾਈ ਨਹੀਂ ਹੋਈ), ਜਦੋਂ ਕਿ ਇਸ ਦੇ ਮਗਰੋਂ ਉਸ (ਅੱਲਾਹ) ਨੇ ਤੁਹਾਨੂੰ ਉਹਨਾਂ ਉੱਤੇ ਭਾਰੂ ਕਰ ਛੱਡਿਆ ਸੀ। ਅੱਲਾਹ ਉਹ ਸਭ ਕੁੱਝ ਵੇਖ ਰਿਹਾ ਹੈ ਜੋ ਤੁਸੀਂ ਕਰ ਰਹੇ ਹੋ।

48:25

هُمُ ٱلَّذِينَ كَفَرُواْ وَصَدُّوكُمۡ عَنِ ٱلۡمَسۡجِدِ ٱلۡحَرَامِ وَٱلۡهَدۡيَ مَعۡكُوفًا أَن يَبۡلُغَ مَحِلَّهُۥۚ وَلَوۡلَا رِجَالٞ مُّؤۡمِنُونَ وَنِسَآءٞ مُّؤۡمِنَٰتٞ لَّمۡ تَعۡلَمُوهُمۡ أَن تَطَـُٔوهُمۡ فَتُصِيبَكُم مِّنۡهُم مَّعَرَّةُۢ بِغَيۡرِ عِلۡمٖۖ لِّيُدۡخِلَ ٱللَّهُ فِي رَحۡمَتِهِۦ مَن يَشَآءُۚ لَوۡ تَزَيَّلُواْ لَعَذَّبۡنَا ٱلَّذِينَ كَفَرُواْ مِنۡهُمۡ عَذَابًا أَلِيمًا ﴿25﴾

Transliteration: Humu allatheena kafaroo wasaddookum AAani almasjidi alharami waalhadya maAAkoofan an yablugha mahillahu walawla rijalun muminoona wanisaon muminatun lam taAAlamoohum an tataoohum fatuseebakum minhum maAAarratun bighayri AAilmin liyudkhila Allahu fee rahmatihi man yashao law tazayyaloo laAAaththabna allatheena kafaroo minhum AAathaban aleeman

Translation: ਇਹ ਉਹ ਲੋਕ ਹਨ ਜਿਨ੍ਹਾਂ ਨੇ (ਤੁਹਾਡਾ) ਇਨਕਾਰ ਕੀਤਾ ਅਤੇ ਤੁਹਾਨੂੰ ਸਤਿਕਾਰਯੋਗ ਮਸੀਤ (ਖ਼ਾਨਾ-ਕਾਅਬਾ) ਜਾਣ ਤੋਂ ਰੋਕਿਆ ਅਤੇ ਕੁਰਬਾਨੀ ਦੇ ਜਾਨਵਰਾਂ ਨੂੰ ਵੀ ਕੁਰਬਾਨਗਾਹ ਜਾਣ ਤੋਂ ਰੋਕੀਂ ਰੱਖਿਆ। ਜੇ (ਮੱਕੇ ਵਿਖੇ) ਕੁੱਝ ਈਮਾਨ ਵਾਲੇ ਪੁਰਸ਼ ਅਤੇ ਈਮਾਨ ਵਾਲੀ ਇਸਤਰੀਆਂ ਨਾ ਹੁੰਦੀਆਂ ਜਿਨ੍ਹਾਂ (ਦੇ ਈਮਾਨ) ਨੂੰ ਤੁਸੀਂ ਜਾਣਦੇ ਵੀ ਨਹੀਂ ਸੀ, (ਜੇ ਇਹ ਖ਼ਤਰਾ ਨਾ ਹੁੰਦਾ ਕਿ) ਤੁਸੀਂ (ਕਾਫ਼ਿਰਾਂ ਨਾਲ ਲੜਦੇ ਹੋਏ) ਉਹਨਾਂ (ਈਮਾਨ ਵਾਲਿਆਂ) ਨੂੰ ਵੀ ਲਤਾੜ ਸੁੱਟੋਗੇ ਤੇ ਅਣਜਾਣਪੁਣੇ ਵਿਚ ਹੋਏ ਉਹਨਾਂ ਦੇ ਕਤਲ ਕਾਰਨ ਤੁਹਾਨੂੰ ਦੁੱਖ ਹੁੰਦਾ (ਤਾਂ ਤੁਹਾਨੂੰ ਲੜਨ ਦੀ ਆਗਿਆ ਦੇ ਦਿੱਤੀ ਜਾਂਦੀ, ਪਰ ਇੰਜ ਨਹੀਂ ਕੀਤਾ) ਤਾਂ ਜੋ ਅੱਲਾਹ ਜਿਸ ਨੂੰ ਚਾਹੇ ਆਪਣੀਆਂ ਮਿਹਰਾਂ ਵਿਚ ਦਾਖ਼ਲ ਕਰ ਲਵੇ। ਜੇ ਉਹ (ਈਮਾਨ ਵਾਲੇ ਤੇ ਇਨਕਾਰੀ) ਵਖਰੇ-ਵਖਰੇ ਹੋ ਜਾਂਦੇ ਤਾਂ ਜਿਹੜੇ ਉਹਨਾਂ ਵਿੱਚੋਂ ਇਨਕਾਰੀ ਸੀ, ਅਸੀਂ ਉਹਨਾਂ ਨੂੰ ਦੁਖਦਾਈ ਸਜ਼ਾ ਦਿੰਦੇ।

48:26

إِذۡ جَعَلَ ٱلَّذِينَ كَفَرُواْ فِي قُلُوبِهِمُ ٱلۡحَمِيَّةَ حَمِيَّةَ ٱلۡجَٰهِلِيَّةِ فَأَنزَلَ ٱللَّهُ سَكِينَتَهُۥ عَلَىٰ رَسُولِهِۦ وَعَلَى ٱلۡمُؤۡمِنِينَ وَأَلۡزَمَهُمۡ كَلِمَةَ ٱلتَّقۡوَىٰ وَكَانُوٓاْ أَحَقَّ بِهَا وَأَهۡلَهَاۚ وَكَانَ ٱللَّهُ بِكُلِّ شَيۡءٍ عَلِيمٗا ﴿26﴾

Transliteration: Ith jaAAala allatheena kafaroo fee quloobihimu alhamiyyata hamiyyata aljahiliyyati faanzala Allahu sakeenatahu AAala rasoolihi waAAala almumineena waalzamahum kalimata alttaqwa wakanoo ahaqqa biha waahlaha wakana Allahu bikulli shayin AAaleeman

Translation: ਜਿਹੜੇ ਲੋਕਾਂ ਨੇ ਕੁਫ਼ਰ ਕੀਤਾ ਜਦੋਂ ਉਹਨਾਂ ਨੇ ਆਪਣੇ ਦਿਲਾਂ ਵਿਚ ਹਟਧਰਮੀ ਪੈਦਾ ਕਰ ਲਈ, ਹਟਧਰਮੀ ਵੀ ਅਗਿਆਨਤਾ ਵਾਲੀ, ਤਾਂ ਅੱਲਾਹ ਨੇ ਆਪਣੇ ਰਸੂਲ ਤੇ ਮੋਮਿਨਾਂ ਉੱਤੇ ਸਕੀਨਤ (ਸ਼ਾਂਤੀ) ਉਤਾਰੀ ਅਤੇ ਉਹਨਾਂ ਨੂੰ ਅੱਲਾਹ ਦੇ ਡਰ ਉੱਤੇ ਕਾਇਮ ਰੱਖਿਆ, ਕਿਉਂ ਜੋ ਉਹੀਓ ਉਸ ਦੇ ਵਧੇਰੇ ਹੱਕਦਾਰ ਤੇ ਯੋਗ ਸਨ। ਅੱਲਾਹ ਹਰੇਕ ਚੀਜ਼ ਦਾ ਗਿਆਨ ਰਖਦਾ ਹੈ।

48:27

لَّقَدۡ صَدَقَ ٱللَّهُ رَسُولَهُ ٱلرُّءۡيَا بِٱلۡحَقِّۖ لَتَدۡخُلُنَّ ٱلۡمَسۡجِدَ ٱلۡحَرَامَ إِن شَآءَ ٱللَّهُ ءَامِنِينَ مُحَلِّقِينَ رُءُوسَكُمۡ وَمُقَصِّرِينَ لَا تَخَافُونَۖ فَعَلِمَ مَا لَمۡ تَعۡلَمُواْ فَجَعَلَ مِن دُونِ ذَٰلِكَ فَتۡحٗا قَرِيبًا ﴿27﴾

Transliteration: Laqad sadaqa Allahu rasoolahu alrruya bialhaqqi latadkhulunna almasjida alharama in shaa Allahu amineena muhalliqeena ruoosakum wamuqassireena la takhafoona faAAalima ma lam taAAlamoo fajaAAala min dooni thalika fathan qareeban

Translation: ਬੇਸ਼ੱਕ ਅੱਲਾਹ ਨੇ ਆਪਣੇ ਰਸੂਲ ਨੂੰ ਸੁਪਨੇ ਵਿਚ ਹੱਕ-ਸੱਚ ਨਾਲ ਸੂਚਨਾ ਦਿੱਤੀ ਸੀ ਕਿ ਜੇ ਅੱਲਾਹ ਨੇ ਚਾਹਿਆ ਤਾਂ ਤੁਸੀਂ ਆਪਣੇ ਸਿਰ ਮੁਨਵਾਉਂਦੇ ਹੋਏ ਅਤੇ ਆਪਣੇ ਵਾਲ ਕੁਤਰਵਾਉਂਦੇ ਹੋਏ ਸਤਿਕਾਰਯੋਗ ਮਸੀਤ (ਖ਼ਾਨਾ-ਕਾਅਬਾ) ਵਿਖੇ ਜ਼ਰੂਰ ਹੀ ਪ੍ਰਵੇਸ਼ ਕਰੋਗੇ। ਤੁਹਾਨੂੰ (ਕਿਸੇ ਦਾ ਵੀ) ਕੋਈ ਡਰ ਨਹੀਂ ਹੋਵੇਗਾ। ਅੱਲਾਹ ਉਹ ਗੱਲਾਂ ਜਾਣਦਾ ਹੈ ਜੋ ਤੁਸੀਂ ਨਹੀਂ ਜਾਣਦੇ। ਸੋ ਉਸ ਅੱਲਾਹ ਨੇ ਉਸ (ਫਤਿਹ ਮੁੱਕਾ) ਤੋਂ ਪਹਿਲਾਂ ਤੁਹਾਨੂੰ ਇਕ ਨੇੜੇ ਦੀ ਫ਼ਤਿਹ (ਭਾਵ ਸੁਲੇਹ ਹੁਦੈਬੀਆ) ਬਖ਼ਸ਼ੀ ਹੈ।

48:28

هُوَ ٱلَّذِيٓ أَرۡسَلَ رَسُولَهُۥ بِٱلۡهُدَىٰ وَدِينِ ٱلۡحَقِّ لِيُظۡهِرَهُۥ عَلَى ٱلدِّينِ كُلِّهِۦۚ وَكَفَىٰ بِٱللَّهِ شَهِيدٗا ﴿28﴾

Transliteration: Huwa allathee arsala rasoolahu bialhuda wadeeni alhaqqi liyuthhirahu AAala alddeeni kullihi wakafa biAllahi shaheedan

Translation: ਉਹ ਅੱਲਾਹ ਹੀ ਤਾਂ ਹੈ ਜਿਸ ਨੇ ਆਪਣੇ ਰਸੂਲ ਨੂੰ ਹਿਦਾਇਤ ਅਤੇ ਸੱਚਾ ਧਰਮ ਦੇ ਕੇ ਘੱਲਿਆ ਹੈ ਤਾਂ ਜੋ ਉਹ ਇਸ ਧਰਮ (ਇਸਲਾਮ) ਨੂੰ ਸਾਰੇ ਧਰਮਾਂ ਉੱਤੇ ਗ਼ਾਲਿਬ (ਭਾਰੂ) ਕਰ ਦੇਵੇ ਅਤੇ ਇਸ ਦੇ ਹੱਕ ਹੋਣ ’ਤੇ ਅੱਲਾਹ ਦੀ ਗਵਾਹੀ ਕਾਫ਼ੀ ਹੈ।

48:29

مُّحَمَّدٞ رَّسُولُ ٱللَّهِۚ وَٱلَّذِينَ مَعَهُۥٓ أَشِدَّآءُ عَلَى ٱلۡكُفَّارِ رُحَمَآءُ بَيۡنَهُمۡۖ تَرَىٰهُمۡ رُكَّعٗا سُجَّدٗا يَبۡتَغُونَ فَضۡلٗا مِّنَ ٱللَّهِ وَرِضۡوَٰنٗاۖ سِيمَاهُمۡ فِي وُجُوهِهِم مِّنۡ أَثَرِ ٱلسُّجُودِۚ ذَٰلِكَ مَثَلُهُمۡ فِي ٱلتَّوۡرَىٰةِۚ وَمَثَلُهُمۡ فِي ٱلۡإِنجِيلِ كَزَرۡعٍ أَخۡرَجَ شَطۡـَٔهُۥ فَـَٔازَرَهُۥ فَٱسۡتَغۡلَظَ فَٱسۡتَوَىٰ عَلَىٰ سُوقِهِۦ يُعۡجِبُ ٱلزُّرَّاعَ لِيَغِيظَ بِهِمُ ٱلۡكُفَّارَۗ وَعَدَ ٱللَّهُ ٱلَّذِينَ ءَامَنُواْ وَعَمِلُواْ ٱلصَّـٰلِحَٰتِ مِنۡهُم مَّغۡفِرَةٗ وَأَجۡرًا عَظِيمَۢا ﴿29﴾

Transliteration: Muhammadun rasoolu Allahi waallatheena maAAahu ashiddao AAala alkuffari ruhamao baynahum tarahum rukkaAAan sujjadan yabtaghoona fadlan mina Allahi waridwanan seemahum fee wujoohihim min athari alssujoodi thalika mathaluhum fee alttawrati wamathaluhum fee alinjeeli kazarAAin akhraja shatahu faazarahu faistaghlatha faistawa AAala sooqihi yuAAjibu alzzurraAAa liyagheetha bihimu alkuffara waAAada Allahu allatheena amanoo waAAamiloo alssalihati minhum maghfiratan waajran AAatheeman

Translation: ਮੁਹੰਮਦ (ਸ:) ਅੱਲਾਹ ਦੇ ਰਸੂਲ ਹਨ ਅਤੇ ਜਿਹੜੇ ਲੋਕ ਉਹਨਾਂ ਨਾਲ (ਭਾਵ ਸਹਾਬੀ) ਹਨ, ਉਹ ਕਾਫ਼ਿਰਾਂ ਲਈ ਤਾਂ ਬਹੁਤ ਕਰੜੇ ਤੇ ਕਠੋਰ ਹਨ ਪਰ ਆਪੋ ਵਿਚ ਅਤਿਅੰਤ ਮਿਹਰਬਾਨ ਹਨ। ਤੁਸੀਂ ਉਹਨਾਂ ਨੂੰ ਰੁਕੂਅ ਤੇ ਸਿਜਦਾ ਕਰਦੇ ਹੋਏ ਵੇਖੋਗੇ ਅਤੇ ਉਹ ਅੱਲਾਹ ਦੀ ਕ੍ਰਿਪਾਲਤਾ ਤੇ ਰਜ਼ਾ ਦੀ ਭਾਲ ਵਿਚ ਰੁਝੇ ਰਹਿੰਦੇ ਹਨ। ਉਹਨਾਂ ਦੀ ਵਿਸ਼ੇਸ਼ ਪਛਾਣ ਉਹਨਾਂ ਦੇ ਮੱਥਿਆਂ ਉੱਤੇ ਸਿਜਦਿਆਂ ਦੇ ਨਿਸ਼ਾਨ ਹਨ। ਉਹਨਾਂ ਦੀ ਇਹੋ ਸਿਫ਼ਤ ਤੌਰੈਤ ਵਿਚ ਹੈ ਅਤੇ ਇੰਜੀਲ ਵਿਚ ਉਹਨਾਂ ਦੀ ਇਹ ਸਿਫ਼ਤ ਉਸ ਖੇਤੀ ਵਾਂਗ ਹੈ ਜਿਸ ਨੇ ਆਪਣੀ ਪਹਿਲੀ ਤੂਈ ਕੱਢੀ, ਫੇਰ ਉਸ ਨੂੰ ਪਕਿਆਈ ਦਿੱਤੀ, ਫੇਰ ਉਹ ਗਦਰਾਈ ਅਤੇ ਫੇਰ ਆਪਣੀ ਨਾਲੀ ਉੱਤੇ ਖਲੋ ਗਈ। ਕਿਸਾਨਾਂ ਨੂੰ ਉਹ (ਖੇਤੀ) ਖ਼ੁਸ਼ ਕਰ ਦਿੰਦੀ ਹੈ। ਅੱਲਾਹ ਨੇ ਇਹ ਇਸ ਲਈ ਕੀਤਾ ਹੈ ਤਾਂ ਜੋ ਇਹਨਾਂ (ਸਹਾਬਾ) ਦੇ ਕਾਰਨ ਕਾਫ਼ਿਰ ਸੜ ਜਾਣ। ਅੱਲਾਹ ਨੇ ਉਹਨਾਂ ਲੋਕਾਂ ਲਈ (ਜਿਹੜੇ ਈਮਾਨ ਲਿਆਏ ਅਤੇ ਨੇਕ ਤੇ ਭਲੇ ਕੰਮ ਕੀਤੇ) ਬਖ਼ਸ਼ਿਸ਼ ਅਤੇ ਵੱਡੇ ਉੱਚੇ ਦਰਜੇ ਦਾ ਬਦਲਾ ਦੇਣ ਦਾ ਵਚਨ ਦਿੱਤਾ ਹੈ।

Transliteration source: English Transliteration by Tanzil. Used under Tanzil's non-commercial terms; see the source and latest updates at Tanzil. Tanzil translation download