quranm◉

Surah As-Saf transliteration

◉ ਸੂਰਾ · ∞

61:1

سَبَّحَ لِلَّهِ مَا فِي ٱلسَّمَٰوَٰتِ وَمَا فِي ٱلۡأَرۡضِۖ وَهُوَ ٱلۡعَزِيزُ ٱلۡحَكِيمُ ﴿1﴾

Transliteration: Sabbaha lillahi ma fee alssamawati wama fee alardi wahuwa alAAazeezu alhakeemu

Translation: ਅੱਲਾਹ ਦੀ ਤਸਬੀਹ ਹਰ ਉਹ ਚੀਜ਼ ਕਰਦੀ ਹੈ ਜਿਹੜੀ ਅਕਾਸ਼ਾਂ ਤੇ ਧਰਤੀ ਵਿਚ ਹੈ। ਉਹ ਵੱਡਾ ਜ਼ੋਰਾਵਰ ਅਤੇ ਯੁਕਤੀਮਾਨ ਹੈ।

61:2

يَـٰٓأَيُّهَا ٱلَّذِينَ ءَامَنُواْ لِمَ تَقُولُونَ مَا لَا تَفۡعَلُونَ ﴿2﴾

Transliteration: Ya ayyuha allatheena amanoo lima taqooloona ma la tafAAaloona

Translation: ਹੇ ਈਮਾਨ ਵਾਲਿਓ! ਤੁਸੀਂ ਉਹ ਗੱਲ ਕਿਉਂ ਆਖਦੇ ਹੋ ਜੋ ਤੁਸੀਂ ਕਰਦੇ ਨਹੀਂ ?

61:3

كَبُرَ مَقۡتًا عِندَ ٱللَّهِ أَن تَقُولُواْ مَا لَا تَفۡعَلُونَ ﴿3﴾

Transliteration: Kabura maqtan AAinda Allahi an taqooloo ma la tafAAaloona

Translation: ਅੱਲਾਹ ਦੀਆਂ ਨਜ਼ਰਾਂ ਵਿਚ ਇਹ ਨਾਰਾਜ਼ ਹੋਣ ਵਾਲੀ ਗੱਲ ਹੈ ਕਿ ਤੁਸੀਂ ਉਹ ਗੱਲ ਆਖੋ ਜਿਹੜੀ ਤੁਸੀਂ ਕਰਦੇ ਨਹੀਂ।

61:4

إِنَّ ٱللَّهَ يُحِبُّ ٱلَّذِينَ يُقَٰتِلُونَ فِي سَبِيلِهِۦ صَفّٗا كَأَنَّهُم بُنۡيَٰنٞ مَّرۡصُوصٞ ﴿4﴾

Transliteration: Inna Allaha yuhibbu allatheena yuqatiloona fee sabeelihi saffan kaannahum bunyanun marsoosun

Translation: ਬੇਸ਼ੱਕ ਅੱਲਾਹ ਉਹਨਾਂ ਲੋਕਾਂ ਨੂੰ ਪਸੰਦ ਕਰਦਾ ਹੈ ਜਿਹੜੇ ਉਸ ਦੀ ਰਾਹ ਵਿਚ ਪੰਕਤੀਆਂ ਬੰਨ੍ਹ ਕੇ (ਭਾਵ ਇਕ ਜੁੱਟ ਹੋ ਕੇ) ਲੜਦੇ ਹਨ [1] ਜਿਵੇਂ ਕਿ ਉਹ ਸਿੱਕੇ ਵਿੱਚ ਢਾਲੀ ਹੋਈ ਇਕ ਕੰਧ ਹੋਣ।

61:5

وَإِذۡ قَالَ مُوسَىٰ لِقَوۡمِهِۦ يَٰقَوۡمِ لِمَ تُؤۡذُونَنِي وَقَد تَّعۡلَمُونَ أَنِّي رَسُولُ ٱللَّهِ إِلَيۡكُمۡۖ فَلَمَّا زَاغُوٓاْ أَزَاغَ ٱللَّهُ قُلُوبَهُمۡۚ وَٱللَّهُ لَا يَهۡدِي ٱلۡقَوۡمَ ٱلۡفَٰسِقِينَ ﴿5﴾

Transliteration: Waith qala moosa liqawmihi ya qawmi lima tuthoonanee waqad taAAlamoona annee rasoolu Allahi ilaykum falamma zaghoo azagha Allahu quloobahum waAllahu la yahdee alqawma alfasiqeena

Translation: ਜਦੋਂ ਮੂਸਾ ਨੇ ਆਪਣੀ ਕੌਮ ਨੂੰ ਆਖਿਆ ਕਿ ਹੇ ਮੇਰੀ ਕੌਮ! ਤੁਸੀਂ ਮੈਨੂੰ ਤਸੀਹੇ ਕਿਉਂ ਦਿੰਦੇ ਹੋ ? ਜਦੋਂ ਕਿ ਤੁਸੀਂ ਭਲੀ-ਭਾਂਤ ਜਾਣਦੇ ਹੋ ਕਿ ਮੈਂ ਤੁਹਾਡੇ ਵੱਲ ਭੇਜਿਆ ਹੋਇਆ ਅੱਲਾਹ ਦਾ ਰਸੂਲ ਹਾਂ। ਫੇਰ ਜਦੋਂ ਉਹਨਾਂ ਨੇ ਟੇਢਪੁਣਾ ਇਖ਼ਤਿਆਰ ਕਰ ਲਿਆ ਤਾਂ ਅੱਲਾਹ ਨੇ ਵੀ ਉਹਨਾਂ ਦੇ ਦਿਲ ਟੇਢੇ ਕਰ ਦਿੱਤੇ। ਅੱਲਾਹ ਨਾ-ਫ਼ਰਮਾਨ ਲੋਕਾਂ ਨੂੰ ਹਿਦਾਇਤ ਨਹੀਂ ਦਿੰਦਾ।

61:6

وَإِذۡ قَالَ عِيسَى ٱبۡنُ مَرۡيَمَ يَٰبَنِيٓ إِسۡرَـٰٓءِيلَ إِنِّي رَسُولُ ٱللَّهِ إِلَيۡكُم مُّصَدِّقٗا لِّمَا بَيۡنَ يَدَيَّ مِنَ ٱلتَّوۡرَىٰةِ وَمُبَشِّرَۢا بِرَسُولٖ يَأۡتِي مِنۢ بَعۡدِي ٱسۡمُهُۥٓ أَحۡمَدُۖ فَلَمَّا جَآءَهُم بِٱلۡبَيِّنَٰتِ قَالُواْ هَٰذَا سِحۡرٞ مُّبِينٞ ﴿6﴾

Transliteration: Waith qala AAeesa ibnu maryama ya banee israeela innee rasoolu Allahi ilaykum musaddiqan lima bayna yadayya mina alttawrati wamubashshiran birasoolin yatee min baAAdee ismuhu ahmadu falamma jaahum bialbayyinati qaloo hatha sihrun mubeenun

Translation: ਜਦੋਂ ਮਰੀਅਮ ਦੇ ਪੁੱਤਰ ਈਸਾ ਨੇ ਆਖਿਆ ਕਿ ਹੇ ਬਨੀ-ਇਸਰਾਈਲ! ਬੇਸ਼ੱਕ ਮੈਂ ਤੁਹਾਡੇ ਵੱਲ ਅੱਲਾਹ ਦਾ ਰਸੂਲ ਹਾਂ, ਉਸ ਕਿਤਾਬ ਦੀ ਪੁਸ਼ਟੀ ਕਰਨ ਵਾਲਾ ਹਾਂ ਜਿਹੜੀ ਮੈਥੋਂ ਪਹਿਲਾਂ (ਤੌਰੈਤ) ਨਾਜ਼ਿਲ ਹੋਈ ਹੈ। ਮੈਂ ਇਕ ਰਸੂਲ ਦੀ ਖ਼ੁਸ਼ਖ਼ਬਰੀ ਦੇਣ ਵਾਲਾ ਹਾਂ, ਉਹ ਮੈਥੋਂ ਬਾਅਦ ਆਵੇਗਾ ਤੇ ਉਸ ਦਾ ਨਾਂ ‘ਅਹਿਮਦ’ [2] ਹੋਵੇਗਾ, ਫੇਰ ਜਦੋਂ ਉਹ ਰਸੂਲ (ਭਾਵ ਹਜ਼ਰਤ ਮੁਹੰਮਦ ਸ:) ਉਹਨਾਂ ਕੋਲ ਖੁੱਲ੍ਹੀਆਂ ਨਿਸ਼ਾਨੀਆਂ ਲੈ ਕੇ ਆਇਆ ਤਾਂ ਉਹ ਲੋਕ ਆਖਣ ਲੱਗੇ, ਇਹ ਤਾਂ ਖੁੱਲ੍ਹਾ ਜਾਦੂ ਹੈ।

61:7

وَمَنۡ أَظۡلَمُ مِمَّنِ ٱفۡتَرَىٰ عَلَى ٱللَّهِ ٱلۡكَذِبَ وَهُوَ يُدۡعَىٰٓ إِلَى ٱلۡإِسۡلَٰمِۚ وَٱللَّهُ لَا يَهۡدِي ٱلۡقَوۡمَ ٱلظَّـٰلِمِينَ ﴿7﴾

Transliteration: Waman athlamu mimmani iftara AAala Allahi alkathiba wahuwa yudAAa ila alislami waAllahu la yahdee alqawma alththalimeena

Translation: ਭਲਾ ਉਸ ਵਿਅਕਤੀ ਤੋਂ ਵੱਡਾ ਜ਼ਾਲਮ ਕੌਣ ਹੋਵੇਗਾ ਜਿਹੜਾ ਅੱਲਾਹ ਉੱਤੇ ਝੂਠ ਮੜ੍ਹੇ, ਹਾਲਾਂ ਕਿ ਉਸ ਨੂੰ ਅੱਲਾਹ ਵੱਲ ਸੱਦਿਆ ਜਾਂਦਾ ਹੈ ? ਅਤੇ ਅੱਲਾਹ ਜ਼ਾਲਮ ਲੋਕਾਂ ਨੂੰ ਹਿਦਾਇਤ ਨਹੀਂ ਦਿੰਦਾ।

61:8

يُرِيدُونَ لِيُطۡفِـُٔواْ نُورَ ٱللَّهِ بِأَفۡوَٰهِهِمۡ وَٱللَّهُ مُتِمُّ نُورِهِۦ وَلَوۡ كَرِهَ ٱلۡكَٰفِرُونَ ﴿8﴾

Transliteration: Yureedoona liyutfioo noora Allahi biafwahihim waAllahu mutimmu noorihi walaw kariha alkafiroona

Translation: ਉਹ (ਇਨਕਾਰੀ) ਤਾਂ ਇਹੋ ਚਾਹੁੰਦੇ ਹਨ ਕਿ ਅੱਲਾਹ ਦੇ ਨੂਰ (ਇਸਲਾਮ) ਨੂੰ ਆਪਣੇ ਮੂੰਹ ਦੀਆਂ ਫੂਕਾਂ ਨਾਲ ਬੁਝਾ ਦੇਣ। ਜਦ ਕਿ ਅੱਲਾਹ ਆਪਣੇ ਨੂਰ ਨੂੰ ਪੂਰੀ ਤਰ੍ਹਾਂ ਫੈਲਾਉਣ ਵਾਲਾ ਹੈ ਭਾਵੇਂ ਕਾਫ਼ਿਰਾਂ ਨੂੰ ਕਿੰਨਾ ਹੀ ਨਾ-ਪਸੰਦ ਹੋਵੇ।

61:9

هُوَ ٱلَّذِيٓ أَرۡسَلَ رَسُولَهُۥ بِٱلۡهُدَىٰ وَدِينِ ٱلۡحَقِّ لِيُظۡهِرَهُۥ عَلَى ٱلدِّينِ كُلِّهِۦ وَلَوۡ كَرِهَ ٱلۡمُشۡرِكُونَ ﴿9﴾

Transliteration: Huwa allathee arsala rasoolahu bialhuda wadeeni alhaqqi liyuthhirahu AAala alddeeni kullihi walaw kariha almushrikoona

Translation: ਉਹ (ਅੱਲਾਹ) ਹੈ, ਜਿਸ ਨੇ ਆਪਣੇ ਰਸੂਲ ਨੂੰ ਹਿਦਾਇਤ ਅਤੇ ਸੱਚਾ ਧਰਮ ਦੇ ਕੇ ਭੇਜਿਆ ਹੈ ਤਾਂ ਜੋ ਉਹ ਉਸ ਨੂੰ ਸਾਰੇ ਧਰਮਾਂ ਉੱਤੇ ਗ਼ਾਲਿਬ (ਭਾਰੂ) ਕਰ ਦੇਵੇ ਭਾਵੇਂ ਕਿ ਮੁਸ਼ਰਿਕ ਇਸ ਨੂੰ ਨਾ-ਪਸੰਦ ਹੀ ਕਿਉਂ ਨਾ ਕਰਨ।

61:10

يَـٰٓأَيُّهَا ٱلَّذِينَ ءَامَنُواْ هَلۡ أَدُلُّكُمۡ عَلَىٰ تِجَٰرَةٖ تُنجِيكُم مِّنۡ عَذَابٍ أَلِيمٖ ﴿10﴾

Transliteration: Ya ayyuha allatheena amanoo hal adullukum AAala tijaratin tunjeekum min AAathabin aleemin

Translation: ਹੇ ਈਮਾਨ ਵਾਲਿਓ! ਕੀ ਮੈਂ ਤੁਹਾਨੂੰ ਉਹ ਵਪਾਰ ਦੱਸਾਂ ਜੋ ਤੁਹਾਨੂੰ ਦੁਖਦਾਈ ਅਜ਼ਾਬ ਤੋਂ ਬਚਾ ਦੇਵੇ ?

61:11

تُؤۡمِنُونَ بِٱللَّهِ وَرَسُولِهِۦ وَتُجَٰهِدُونَ فِي سَبِيلِ ٱللَّهِ بِأَمۡوَٰلِكُمۡ وَأَنفُسِكُمۡۚ ذَٰلِكُمۡ خَيۡرٞ لَّكُمۡ إِن كُنتُمۡ تَعۡلَمُونَ ﴿11﴾

Transliteration: Tuminoona biAllahi warasoolihi watujahidoona fee sabeeli Allahi biamwalikum waanfusikum thalikum khayrun lakum in kuntum taAAlamoona

Translation: ਤੁਸੀਂ ਅੱਲਾਹ ਤੇ ਉਸ ਦੇ ਰਸੂਲ (ਮੁਹੰਮਦ) ਉੱਤੇ ਈਮਾਨ ਲਿਆਓ ਤੇ ਅੱਲਾਹ ਦੀ ਰਾਹ ਵਿਚ ਆਪਣੇ ਧੰਨ ਤੇ ਆਪਣੀਆਂ ਜਾਨਾਂ ਨਾਲ ਜਿਹਾਦ (ਸੰਘਰਸ਼) ਕਰੋ। ਇਹ ਤੁਹਾਡੇ ਲਈ ਬਹੁਤ ਹੀ ਚੰਗਾ ਹੈ, ਜੇ ਤੁਸੀਂ ਕੁੱਝ ਗਿਆਨ ਰੱਖਦੇ ਹੋ।

61:12

يَغۡفِرۡ لَكُمۡ ذُنُوبَكُمۡ وَيُدۡخِلۡكُمۡ جَنَّـٰتٖ تَجۡرِي مِن تَحۡتِهَا ٱلۡأَنۡهَٰرُ وَمَسَٰكِنَ طَيِّبَةٗ فِي جَنَّـٰتِ عَدۡنٖۚ ذَٰلِكَ ٱلۡفَوۡزُ ٱلۡعَظِيمُ ﴿12﴾

Transliteration: Yaghfir lakum thunoobakum wayudkhilkum jannatin tajree min tahtiha alanharu wamasakina tayyibatan fee jannati AAadnin thalika alfawzu alAAatheemu

Translation: ਉਹ (ਅੱਲਾਹ) ਤੁਹਾਡੇ ਗੁਨਾਹਾਂ ਨੂੰ ਬਖ਼ਸ਼ ਦੇਵੇਗਾ ਅਤੇ ਤੁਹਾਨੂੰ ਉਹਨਾਂ ਜੰਨਤਾਂ ਵਿਚ ਦਾਖ਼ਲ ਕਰੇਗਾ ਜਿਨ੍ਹਾਂ ਹੇਠ ਨਹਿਰਾਂ ਵਗਦੀਆਂ ਹਨ। ਸਦੀਵੀ ਰਹਿਣ ਵਾਲੀਆਂ ਜੰਨਤਾਂ ਵਿਚ ਪਵਿੱਤਰ ਮਹਿਲ ਹਨ, ਇਹੋ ਵੱਡੀ ਸਫ਼ਲਤਾ ਹੈ।

61:13

وَأُخۡرَىٰ تُحِبُّونَهَاۖ نَصۡرٞ مِّنَ ٱللَّهِ وَفَتۡحٞ قَرِيبٞۗ وَبَشِّرِ ٱلۡمُؤۡمِنِينَ ﴿13﴾

Transliteration: Waokhra tuhibboonaha nasrun mina Allahi wafathun qarreebun wabashshiri almumineena

Translation: ਅਤੇ ਇਕ ਹੋਰ ਨਿਅਮਤ ਜਿਸ ਨੂੰ ਤੁਸੀਂ ਪਸੰਦ ਕਰਦੇ ਹੋ ਉਹ ਅੱਲਾਹ ਦੀ ਮਦਦ ਅਤੇ ਨਿਕਟ ਵਿਚ ਹੋ ਜਾਣ ਵਾਲੀ ਫ਼ਤਿਹ ਹੈ, ਇਸ ਦੀ ਖ਼ੁਸ਼ਖ਼ਬਰੀ ਈਮਾਨ ਵਾਲਿਆਂ ਨੂੰ ਸੁਣਾ ਦਿਓ।

61:14

يَـٰٓأَيُّهَا ٱلَّذِينَ ءَامَنُواْ كُونُوٓاْ أَنصَارَ ٱللَّهِ كَمَا قَالَ عِيسَى ٱبۡنُ مَرۡيَمَ لِلۡحَوَارِيِّـۧنَ مَنۡ أَنصَارِيٓ إِلَى ٱللَّهِۖ قَالَ ٱلۡحَوَارِيُّونَ نَحۡنُ أَنصَارُ ٱللَّهِۖ فَـَٔامَنَت طَّآئِفَةٞ مِّنۢ بَنِيٓ إِسۡرَـٰٓءِيلَ وَكَفَرَت طَّآئِفَةٞۖ فَأَيَّدۡنَا ٱلَّذِينَ ءَامَنُواْ عَلَىٰ عَدُوِّهِمۡ فَأَصۡبَحُواْ ظَٰهِرِينَ ﴿14﴾

Transliteration: Ya ayyuha allatheena amanoo koonoo ansara Allahi kama qala AAeesa ibnu maryama lilhawariyyeena man ansaree ila Allahi qala alhawariyyoona nahnu ansaru Allahi faamanat taifatun min banee israeela wakafarat taifatun faayyadna allatheena amanoo AAala AAaduwwihim faasbahoo thahireena

Translation: ਹੇ ਈਮਾਨ ਵਾਲਿਓ! ਤੁਸੀਂ ਅੱਲਾਹ ਦੇ ਸਹਾਈ ਬਣ ਜਾਓ, ਜਿਵੇਂ ਮਰੀਅਮ ਦੇ ਪੁੱਤਰ ਈਸਾ ਨੇ ਆਪਣੇ ਹਵਾਰੀਆਂ ਨੂੰ ਆਖਿਆ ਸੀ ਕਿ ਅੱਲਾਹ ਦੀ ਰਾਹ ਵੱਲ (ਸੱਦਾ ਦੇਣ ਵਿਚ) ਮੇਰਾ ਸਹਾਈ ਕੌੌਣ ਹੈ? ਹਵਾਰੀਆਂ (ਸਾਥੀਆਂ) ਨੇ ਆਖਿਆ ਕਿ ਅਸੀਂ ਅੱਲਾਹ ਦੇ ਸਹਾਈ ਹਾਂ। ਬਨੀ-ਇਸਰਾਈਲ ਵਿੱਚੋਂ ਇਕ ਟੋਲੀ ਈਮਾਨ ਲਿਆਈ ਅਤੇ ਦੂਜੀ ਟੋਲੀ ਨੇ ਇਨਕਾਰ ਕਰ ਦਿੱਤਾ। ਅਸੀਂ ਈਮਾਨ ਲਿਆਉਣ ਵਾਲੇ ਲੋਕਾਂ ਨੂੰ ਉਹਨਾਂ ਦੇ ਵੈਰੀਆਂ ਵਿਰੁੱਧ ਤਾਕਤ ਬਖ਼ਸ਼ੀ ਤਾਂ ਉਹ ਭਾਰੂੁ[3] ਹੋ ਗਏ।

Transliteration source: English Transliteration by Tanzil. Used under Tanzil's non-commercial terms; see the source and latest updates at Tanzil. Tanzil translation download