quranm◉

ਵਿਸ਼ੇ · pa (ਪੰਨਾ 4)

163 ਆਇਤ · ਵਿਸ਼ੇ · pa

As-Sajdah 32:17

فَلَا تَعۡلَمُ نَفۡسٞ مَّآ أُخۡفِيَ لَهُم مِّن قُرَّةِ أَعۡيُنٖ جَزَآءَۢ بِمَا كَانُواْ يَعۡمَلُونَ ﴿١٧﴾

ਕੋਈ ਵੀ (ਈਮਾਨ ’ਤੇ ਨੇਕ ਕਰਮ ਕਰਨ ਵਾਲਾ) ਵਿਅਕਤੀ ਨਹੀਂ ਜਾਣਦਾ ਕਿ ਉਸ ਦੇ ਕਰਮਾਂ ਦੇ ਬਦਲੇ ਉਸ ਦੀਆਂ ਅੱਖਾਂ ਠੰਡੀਆਂ ਕਰਨ ਲਈ (ਰੱਬ ਨੇ) ਕੀ ਕੁੱਝ ਲੁਕੋ ਕੇ ਰੱਖਿਆ ਹੋਇਆ ਹੈ।

Az-Zumar 39:9

أَمَّنۡ هُوَ قَٰنِتٌ ءَانَآءَ ٱلَّيۡلِ سَاجِدٗا وَقَآئِمٗا يَحۡذَرُ ٱلۡأٓخِرَةَ وَيَرۡجُواْ رَحۡمَةَ رَبِّهِۦۗ قُلۡ هَلۡ يَسۡتَوِي ٱلَّذِينَ يَعۡلَمُونَ وَٱلَّذِينَ لَا يَعۡلَمُونَۗ إِنَّمَا يَتَذَكَّرُ أُوْلُواْ ٱلۡأَلۡبَٰبِ ﴿٩﴾

ਕੀ (ਮੁਸ਼ਰਿਕ ਵਧੀਆ ਹੈ ਜਾਂ) ਉਹ ਵਿਅਕਤੀ ਜਿਹੜਾ ਰਾਤ ਦੀਆਂ ਘੜ੍ਹੀਆਂ ਵਿਚ ਸਿਜਦਾ ਕਰਦਾ ਹੋਵੇ ਅਤੇ ਖੜਾ-ਖੜਾ (ਅੱਲਾਹ ਦੀ) ਇਬਾਦਤ ਕਰਦਾ ਹੈ, ਜਦ ਕਿ ਉਹ ਪਰਲੋਕ ਤੋਂ ਡਰਦਾ ਹੈ ਅਤੇ ਆਪਣੇ ਰੱਬ ਦੀ ਰਹਿਮਤ ਦੀ ਆਸ ਵੀ ਰੱਖਦਾ ਹੈ ? (ਹੇ ਨਬੀ!) ਇਹਨਾਂ ਤੋਂ ਪੁੱਛੋ, ਕੀ ਗਿਆਨੀ ਅਤੇ ਅਗਿਆਨੀ ਇੱਕੋ ਬਰਾਬਰ ਹੋ ਸਕਦੇ ਹਨ ? ਬੇਸ਼ੱਕ ਅਕਲ ਵਾਲੇ ਹੀ ਨਸੀਹਤ ਗ੍ਰਹਿਣ ਕਰਦੇ ਹਨ।

Fussilat 41:37

وَمِنۡ ءَايَٰتِهِ ٱلَّيۡلُ وَٱلنَّهَارُ وَٱلشَّمۡسُ وَٱلۡقَمَرُۚ لَا تَسۡجُدُواْ لِلشَّمۡسِ وَلَا لِلۡقَمَرِ وَٱسۡجُدُواْۤ لِلَّهِۤ ٱلَّذِي خَلَقَهُنَّ إِن كُنتُمۡ إِيَّاهُ تَعۡبُدُونَ ﴿٣٧﴾

ਇਹ ਦਿਨ ਤੇ ਰਾਤ, ਸੂਰਜ ਤੇ ਚੰਨ ਉਸ (ਅੱਲਾਹਾਂ) ਦੀ ਨਿਸ਼ਾਨੀਆਂ ਵਿੱਚੋਂ ਹਨ। ਤੁਸੀਂ ਲੋਕ ਨਾ ਸੂਰਜ ਦੀ ਪੂਜਾ ਕਰੋ ਨਾ ਚੰਨ ਦੀ, ਜੇ ਤੁਸੀਂ ਵਾਸਤਵ ਵਿਚ ਉਸੇ ਦੀ ਇਬਾਦਤ ਕਰਦੇ ਹੋ, ਤਾਂ ਤੁਸੀਂ ਉਸ ਅੱਲਾਹ ਨੂੰ ਸਿਜਦਾ ਕਰੋ ਜਿਸ ਨੇ (ਇਹਨਾਂ ਸਭ ਨੂੰ) ਪੈਦਾ ਕੀਤਾ ਹੈ।

Fussilat 41:38

فَإِنِ ٱسۡتَكۡبَرُواْ فَٱلَّذِينَ عِندَ رَبِّكَ يُسَبِّحُونَ لَهُۥ بِٱلَّيۡلِ وَٱلنَّهَارِ وَهُمۡ لَا يَسۡـَٔمُونَ۩ ﴿٣٨﴾

ਜੇ ਫੇਰ ਵੀ ਉਹ (ਕਾਫ਼ਿਰ) ਹੰਕਾਰ ਤੇ ਘਮੰਡ ਕਰਨ [3] (ਤਾਂ ਕੋਈ ਪਰਵਾਹ ਨਹੀਂ ਕਿਉਂ ਜੋ) ਉਹ (ਫ਼ਰਿਸ਼ਤੇ) ਜਿਹੜੇ ਤੁਹਾਡੇ ਰੱਬ ਦੇ ਨਿਕਟਵਰਤੀ ਹਨ, ਉਹ ਰਾਤ ਦਿਨ (ਭਾਵ ਹਰ ਵੇਲੇ) ਉਸ ਦੀ ਤਸਬੀਹ (ਸ਼ਲਾਘਾ) ਕਰਦੇ ਹਨ ਅਤੇ ਉਹ ਕਦੇ ਥੱਕਦੇ ਨਹੀਂ।

Al-Fath 48:27

لَّقَدۡ صَدَقَ ٱللَّهُ رَسُولَهُ ٱلرُّءۡيَا بِٱلۡحَقِّۖ لَتَدۡخُلُنَّ ٱلۡمَسۡجِدَ ٱلۡحَرَامَ إِن شَآءَ ٱللَّهُ ءَامِنِينَ مُحَلِّقِينَ رُءُوسَكُمۡ وَمُقَصِّرِينَ لَا تَخَافُونَۖ فَعَلِمَ مَا لَمۡ تَعۡلَمُواْ فَجَعَلَ مِن دُونِ ذَٰلِكَ فَتۡحٗا قَرِيبًا ﴿٢٧﴾

ਬੇਸ਼ੱਕ ਅੱਲਾਹ ਨੇ ਆਪਣੇ ਰਸੂਲ ਨੂੰ ਸੁਪਨੇ ਵਿਚ ਹੱਕ-ਸੱਚ ਨਾਲ ਸੂਚਨਾ ਦਿੱਤੀ ਸੀ ਕਿ ਜੇ ਅੱਲਾਹ ਨੇ ਚਾਹਿਆ ਤਾਂ ਤੁਸੀਂ ਆਪਣੇ ਸਿਰ ਮੁਨਵਾਉਂਦੇ ਹੋਏ ਅਤੇ ਆਪਣੇ ਵਾਲ ਕੁਤਰਵਾਉਂਦੇ ਹੋਏ ਸਤਿਕਾਰਯੋਗ ਮਸੀਤ (ਖ਼ਾਨਾ-ਕਾਅਬਾ) ਵਿਖੇ ਜ਼ਰੂਰ ਹੀ ਪ੍ਰਵੇਸ਼ ਕਰੋਗੇ। ਤੁਹਾਨੂੰ (ਕਿਸੇ ਦਾ ਵੀ) ਕੋਈ ਡਰ ਨਹੀਂ ਹੋਵੇਗਾ। ਅੱਲਾਹ ਉਹ ਗੱਲਾਂ ਜਾਣਦਾ ਹੈ ਜੋ ਤੁਸੀਂ ਨਹੀਂ ਜਾਣਦੇ। ਸੋ ਉਸ ਅੱਲਾਹ ਨੇ ਉਸ (ਫਤਿਹ ਮੁੱਕਾ) ਤੋਂ ਪਹਿਲਾਂ ਤੁਹਾਨੂੰ ਇਕ ਨੇੜੇ ਦੀ ਫ਼ਤਿਹ (ਭਾਵ ਸੁਲੇਹ ਹੁਦੈਬੀਆ) ਬਖ਼ਸ਼ੀ ਹੈ।

Al-Fath 48:29

مُّحَمَّدٞ رَّسُولُ ٱللَّهِۚ وَٱلَّذِينَ مَعَهُۥٓ أَشِدَّآءُ عَلَى ٱلۡكُفَّارِ رُحَمَآءُ بَيۡنَهُمۡۖ تَرَىٰهُمۡ رُكَّعٗا سُجَّدٗا يَبۡتَغُونَ فَضۡلٗا مِّنَ ٱللَّهِ وَرِضۡوَٰنٗاۖ سِيمَاهُمۡ فِي وُجُوهِهِم مِّنۡ أَثَرِ ٱلسُّجُودِۚ ذَٰلِكَ مَثَلُهُمۡ فِي ٱلتَّوۡرَىٰةِۚ وَمَثَلُهُمۡ فِي ٱلۡإِنجِيلِ كَزَرۡعٍ أَخۡرَجَ شَطۡـَٔهُۥ فَـَٔازَرَهُۥ فَٱسۡتَغۡلَظَ فَٱسۡتَوَىٰ عَلَىٰ سُوقِهِۦ يُعۡجِبُ ٱلزُّرَّاعَ لِيَغِيظَ بِهِمُ ٱلۡكُفَّارَۗ وَعَدَ ٱللَّهُ ٱلَّذِينَ ءَامَنُواْ وَعَمِلُواْ ٱلصَّـٰلِحَٰتِ مِنۡهُم مَّغۡفِرَةٗ وَأَجۡرًا عَظِيمَۢا ﴿٢٩﴾

ਮੁਹੰਮਦ (ਸ:) ਅੱਲਾਹ ਦੇ ਰਸੂਲ ਹਨ ਅਤੇ ਜਿਹੜੇ ਲੋਕ ਉਹਨਾਂ ਨਾਲ (ਭਾਵ ਸਹਾਬੀ) ਹਨ, ਉਹ ਕਾਫ਼ਿਰਾਂ ਲਈ ਤਾਂ ਬਹੁਤ ਕਰੜੇ ਤੇ ਕਠੋਰ ਹਨ ਪਰ ਆਪੋ ਵਿਚ ਅਤਿਅੰਤ ਮਿਹਰਬਾਨ ਹਨ। ਤੁਸੀਂ ਉਹਨਾਂ ਨੂੰ ਰੁਕੂਅ ਤੇ ਸਿਜਦਾ ਕਰਦੇ ਹੋਏ ਵੇਖੋਗੇ ਅਤੇ ਉਹ ਅੱਲਾਹ ਦੀ ਕ੍ਰਿਪਾਲਤਾ ਤੇ ਰਜ਼ਾ ਦੀ ਭਾਲ ਵਿਚ ਰੁਝੇ ਰਹਿੰਦੇ ਹਨ। ਉਹਨਾਂ ਦੀ ਵਿਸ਼ੇਸ਼ ਪਛਾਣ ਉਹਨਾਂ ਦੇ ਮੱਥਿਆਂ ਉੱਤੇ ਸਿਜਦਿਆਂ ਦੇ ਨਿਸ਼ਾਨ ਹਨ। ਉਹਨਾਂ ਦੀ ਇਹੋ ਸਿਫ਼ਤ ਤੌਰੈਤ ਵਿਚ ਹੈ ਅਤੇ ਇੰਜੀਲ ਵਿਚ ਉਹਨਾਂ ਦੀ ਇਹ ਸਿਫ਼ਤ ਉਸ ਖੇਤੀ ਵਾਂਗ ਹੈ ਜਿਸ ਨੇ ਆਪਣੀ ਪਹਿਲੀ ਤੂਈ ਕੱਢੀ, ਫੇਰ ਉਸ ਨੂੰ ਪਕਿਆਈ ਦਿੱਤੀ, ਫੇਰ ਉਹ ਗਦਰਾਈ ਅਤੇ ਫੇਰ ਆਪਣੀ ਨਾਲੀ ਉੱਤੇ ਖਲੋ ਗਈ। ਕਿਸਾਨਾਂ ਨੂੰ ਉਹ (ਖੇਤੀ) ਖ਼ੁਸ਼ ਕਰ ਦਿੰਦੀ ਹੈ। ਅੱਲਾਹ ਨੇ ਇਹ ਇਸ ਲਈ ਕੀਤਾ ਹੈ ਤਾਂ ਜੋ ਇਹਨਾਂ (ਸਹਾਬਾ) ਦੇ ਕਾਰਨ ਕਾਫ਼ਿਰ ਸੜ ਜਾਣ। ਅੱਲਾਹ ਨੇ ਉਹਨਾਂ ਲੋਕਾਂ ਲਈ (ਜਿਹੜੇ ਈਮਾਨ ਲਿਆਏ ਅਤੇ ਨੇਕ ਤੇ ਭਲੇ ਕੰਮ ਕੀਤੇ) ਬਖ਼ਸ਼ਿਸ਼ ਅਤੇ ਵੱਡੇ ਉੱਚੇ ਦਰਜੇ ਦਾ ਬਦਲਾ ਦੇਣ ਦਾ ਵਚਨ ਦਿੱਤਾ ਹੈ।

Qaf 50:40

وَمِنَ ٱلَّيۡلِ فَسَبِّحۡهُ وَأَدۡبَٰرَ ٱلسُّجُودِ ﴿٤٠﴾

ਅਤੇ ਰਾਤ ਵੇਲੇ ਵੀ ਅਤੇ ਸਿਜਦਿਆਂ (ਨਮਾਜ਼) ਤੋਂ ਮਗਰੋਂ ਵੀ ਉਸ ਦੀ ਤਸਬੀਹ ਕਰੋ।

An-Najm 53:62

فَٱسۡجُدُواْۤ لِلَّهِۤ وَٱعۡبُدُواْ۩ ﴿٦٢﴾

ਤੁਸੀਂ (ਬਾਜ਼ ਆ ਜਾਓ ਤੇ) ਅੱਲਾਹ ਨੂੰ ਸਿਜਦਾ ਕਰੋ ਅਤੇ ਉਸ ਦੀ ਬੰਦਗੀ ਕਰੋ।

Al-Insan 76:25

وَٱذۡكُرِ ٱسۡمَ رَبِّكَ بُكۡرَةٗ وَأَصِيلٗا ﴿٢٥﴾

ਸਵੇਰੇ-ਸ਼ਾਮ (ਭਾਵ ਹਰ ਵੇਲੇ) ਆਪਣੇ ਰੱਬ ਦੇ ਨਾਮ ਦਾ ਸਿਮਰਨ ਕਰੋ।

Al-Insan 76:26

وَمِنَ ٱلَّيۡلِ فَٱسۡجُدۡ لَهُۥ وَسَبِّحۡهُ لَيۡلٗا طَوِيلًا ﴿٢٦﴾

ਅਤੇ ਰਾਤ ਦੇ ਕਿਸੇ ਸਮੇਂ ਉਸੇ ਨੂੰ ਸਿਜਦੇ ਕਰੋ ਅਤੇ ਰਾਤ ਰਹਿੰਦੇ ਤਕ ਉਸ ਦੀ ਤਸਬੀਹ ਕਰਦੇ ਰਹੋ।

Al-'Alaq 96:19

كَلَّا لَا تُطِعۡهُ وَٱسۡجُدۡۤ وَٱقۡتَرِب۩ ﴿١٩﴾

ਉੱਕਾ ਨਹੀਂ, ਤੁਸੀਂ ਉਸ (ਝੁਠਲਾਉਣ ਵਾਲੇ) ਦੇ ਪਿੱਛੇ ਨਹੀਂ ਲੱਗਣਾ, ਸਗੋਂ ਸਿਜਦਾ ਕਰੋ ਅਤੇ ਰੱਬ ਦੀ ਨੇੜਤਾ ਪ੍ਰਾਪਤ ਕਰੋ।

Ali 'Imran 3:17

ٱلصَّـٰبِرِينَ وَٱلصَّـٰدِقِينَ وَٱلۡقَٰنِتِينَ وَٱلۡمُنفِقِينَ وَٱلۡمُسۡتَغۡفِرِينَ بِٱلۡأَسۡحَارِ ﴿١٧﴾

ਇਹ ਲੋਕ ਉਹ ਹਨ ਜਿਹੜੇ ਸਬਰ ਕਰਦੇ ਹਨ, ਸੱਚ ਬੋਲਦੇ ਹਨ, ਰੱਬ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ, (ਰੱਬ ਦੀ ਰਾਹ ਵਿਚ) ਖ਼ਰਚ ਕਰਦੇ ਹਨ ਅਤੇ ਸਰਘੀ ਵੇਲੇ ਆਪਣੇ ਲਈ ਬਖ਼ਸ਼ਿਸ਼ ਦੀਆਂ ਦੁਆਵਾਂ ਕਰਦੇ ਹਨ।

Al-Baqarah 2:139

قُلۡ أَتُحَآجُّونَنَا فِي ٱللَّهِ وَهُوَ رَبُّنَا وَرَبُّكُمۡ وَلَنَآ أَعۡمَٰلُنَا وَلَكُمۡ أَعۡمَٰلُكُمۡ وَنَحۡنُ لَهُۥ مُخۡلِصُونَ ﴿١٣٩﴾

(ਹੇ ਨਬੀ! ਤੁਸੀਂ) ਆਖੋ, ਕੀ ਤੁਸੀਂ ਸਾਡੇ ਨਾਲ ਅੱਲਾਹ ਬਾਰੇ ਝਗੜਦੇ ਹੋ ? ਜਦੋਂ ਕਿ ਉਹ ਸਾਡਾ ਵੀ ਰੱਬ ਹੈ ਅਤੇ ਤੁਹਾਡਾ ਵੀ ਉਹੀਓ ਰੱਬ ਹੈ ਅਤੇ ਸਾਡੇ ਲਈ ਸਾਡੇ ਕਰਮ ਹਨ ਅਤੇ ਤੁਹਾਡੇ ਲਈ ਤੁਹਾਡੇ ਕਰਮ ਹਨ ਅਤੇ ਅਸੀਂ ਸਾਰੇ (ਕਰਮ) ਖ਼ਾਲਸ ਉਸੇ (ਅੱਲਾਹ ਦੀ ਰਜ਼ਾ) ਲਈ ਕਰਦੇ ਹਾਂ। [21]

ਵਿਸ਼ੇ