quranm◉

ਵਿਸ਼ੇ · pa

49 ਆਇਤ · ਵਿਸ਼ੇ · pa

Al-Baqarah 2:62

إِنَّ ٱلَّذِينَ ءَامَنُواْ وَٱلَّذِينَ هَادُواْ وَٱلنَّصَٰرَىٰ وَٱلصَّـٰبِـِٔينَ مَنۡ ءَامَنَ بِٱللَّهِ وَٱلۡيَوۡمِ ٱلۡأٓخِرِ وَعَمِلَ صَٰلِحٗا فَلَهُمۡ أَجۡرُهُمۡ عِندَ رَبِّهِمۡ وَلَا خَوۡفٌ عَلَيۡهِمۡ وَلَا هُمۡ يَحۡزَنُونَ ﴿٦٢﴾

ਬੇਸ਼ੱਕ ਜਿਹੜੇ ਈਮਾਨ ਲਿਆਏ ਅਤੇ ਜੋ ਯਹੂਦੀ, ਈਸਾਈ ਅਤੇ ਸਾਬੀ [14](ਬੇ-ਦੀਨ) ਹਨ ਇਹਨਾਂ ਵਿੱਚੋਂ ਜਿਹੜਾ ਵੀ ਕੋਈ ਅੱਲਾਹ ਅਤੇ ਆਖ਼ਿਰਤ ਦੇ ਦਿਨ ਉੱਤੇ ਈਮਾਨ ਲਿਆਵੇਗਾ ਅਤੇ ਨੇਕ ਕੰਮ ਕਰੇਗਾ, ਉਹਨਾਂ ਦਾ ਬਦਲਾ ਉਹਨਾਂ ਦੇ ਰੱਬ ਕੋਲ ਹੈ [15] ਨਾ ਤਾਂ ਉਹਨਾਂ ਨੂੰ (ਨਰਕ ਦਾ) ਭੈ ਹੋਵੇਗਾ ਅਤੇ ਨਾ ਹੀ ਉਹ ਉਦਾਸ ਹੋਣਗੇ।

Al-Baqarah 2:105

مَّا يَوَدُّ ٱلَّذِينَ كَفَرُواْ مِنۡ أَهۡلِ ٱلۡكِتَٰبِ وَلَا ٱلۡمُشۡرِكِينَ أَن يُنَزَّلَ عَلَيۡكُم مِّنۡ خَيۡرٖ مِّن رَّبِّكُمۡۚ وَٱللَّهُ يَخۡتَصُّ بِرَحۡمَتِهِۦ مَن يَشَآءُۚ وَٱللَّهُ ذُو ٱلۡفَضۡلِ ٱلۡعَظِيمِ ﴿١٠٥﴾

ਹੇ ਨਬੀ! ਅਹਲੇ ਕਿਤਾਬ (ਯਹੂਦੀ ਤੇ ਈਸਾਈਆਂ) ਵਿੱਚੋਂ ਜਿਨ੍ਹਾਂ ਨੇ ਵੀ ਕੁਫ਼ਰ ਕੀਤਾ ਉਹ ਨਹੀਂ ਚਾਹੁੰਦੇ ਅਤੇ ਨਾ ਹੀ ਮੁਸ਼ਰਿਕ ਚਾਹੁੰਦੇ ਹਨ ਕਿ ਤੁਹਾਡੇ ’ਤੇ ਤੁਹਾਡੇ ਰੱਬ ਵੱਲੋਂ ਕੋਈ ਭਲਾਈ (ਪੈਗ਼ੰਬਰੀ) ਨਾਜ਼ਿਲ ਹੋਵੇ ਪਰ ਅੱਲਾਹ ਜਿਸ ਨੂੰ ਚਾਹੁੰਦਾ ਹੈ ਉਸੇ ਨੂੰ ਆਪਣੀਆਂ ਮਿਹਰਾਂ ਲਈ ਚੁਣ ਲੈਂਦਾ । ਅੱਲਾਹ ਹੀ ਵੱਡੇ ਫ਼ਜਲਾਂ ਦਾ ਮਾਲਿਕ ਹੈ।

Al-Baqarah 2:109

وَدَّ كَثِيرٞ مِّنۡ أَهۡلِ ٱلۡكِتَٰبِ لَوۡ يَرُدُّونَكُم مِّنۢ بَعۡدِ إِيمَٰنِكُمۡ كُفَّارًا حَسَدٗا مِّنۡ عِندِ أَنفُسِهِم مِّنۢ بَعۡدِ مَا تَبَيَّنَ لَهُمُ ٱلۡحَقُّۖ فَٱعۡفُواْ وَٱصۡفَحُواْ حَتَّىٰ يَأۡتِيَ ٱللَّهُ بِأَمۡرِهِۦٓۗ إِنَّ ٱللَّهَ عَلَىٰ كُلِّ شَيۡءٖ قَدِيرٞ ﴿١٠٩﴾

ਅਹਲੇ ਕਿਤਾਬ ਵਿਚੋਂ ਬਹੁਤੇ ਲੋਕ ਇਹ ਚਾਹੁੰਦੇ ਹਨ ਕਿ ਕਾਸ਼ ਉਹ ਤੁਹਾਡੇ ਈਮਾਨ ਲਿਆਉਣ ਤੋਂ ਬਾਅਦ ਤੁਹਾਨੂੰ ਮੁੜ ਕਾਫ਼ਿਰ ਬਣਾ ਦੇਣ। ਉਹ ਆਪਣੇ ਦਿਲਾਂ ਵਿਚ (ਤੁਹਾਡੇ ਪ੍ਰਤੀ) ਈਰਖਾ ਰੱਖਦੇ ਹਨ ਜਦ ਕਿ ਉਹਨਾਂ ਦੇ ਸਾਹਮਣੇ ਹੱਕ ਵੀ ਸਪਸ਼ਟ ਹੋ ਗਿਆ ਹੈ। ਸੋ ਤੁਸੀਂ ਉਹਨਾਂ ਨੂੰ ਖ਼ਿਮਾ ਕਰ ਦਿਓ ਅਤੇ ਉਹਨਾਂ ਦੇ ਹਾਲ ’ਤੇ ਛੱਡ ਦਿਓ ਇੱਥੋਂ ਤਕ ਕਿ ਅੱਲਾਹ ਉਹਨਾਂ ਲਈ ਆਪਣਾ ਕੋਈ ਵਿਸ਼ੇਸ਼ ਹੁਕਮ ਲਾਗੂ ਕਰ ਦੇਵੇ। ਬੇਸ਼ਕ ਅੱਲਾਹ ਹਰੇਕ ਕੰਮ ਕਰਨ ਦੀ ਕੁਦਰਤ ਰਖਦਾ ਹੈ।

Al-Baqarah 2:113

وَقَالَتِ ٱلۡيَهُودُ لَيۡسَتِ ٱلنَّصَٰرَىٰ عَلَىٰ شَيۡءٖ وَقَالَتِ ٱلنَّصَٰرَىٰ لَيۡسَتِ ٱلۡيَهُودُ عَلَىٰ شَيۡءٖ وَهُمۡ يَتۡلُونَ ٱلۡكِتَٰبَۗ كَذَٰلِكَ قَالَ ٱلَّذِينَ لَا يَعۡلَمُونَ مِثۡلَ قَوۡلِهِمۡۚ فَٱللَّهُ يَحۡكُمُ بَيۡنَهُمۡ يَوۡمَ ٱلۡقِيَٰمَةِ فِيمَا كَانُواْ فِيهِ يَخۡتَلِفُونَ ﴿١١٣﴾

ਯਹੂਦੀ ਆਖਦੇ ਹਨ ਕਿ ਈਸਾਈਆਂ ਦਾ ਕੋਈ ਅਧਾਰ ਨਹੀਂ ਅਤੇ ਈਸਾਈ ਆਖਦੇ ਹਨ ਕਿ ਯਹੂਦੀਆਂ ਦਾ ਕੋਈ ਅਧਾਰ ਨਹੀਂ ਜਦ ਕਿ ਉਹ ਦੋਵੇਂ ਕਿਤਾਬ (ਤੌਰੈਤ ਅਤੇ ਇੰਜੀਲ) ਪੜ੍ਹਦੇ ਹਨ। ਇਸੇ ਤਰ੍ਹਾਂ ਜੋ ਲੋਕ ਕੁੱਝ ਵੀ ਗਿਆਨ ਨਹੀਂ ਰੱਖਦੇ ਉਹ ਵੀ ਇਸੇ ਤਰ੍ਹਾਂ ਦੀਆਂ ਮਿਲਦੀਆਂ ਜੁਲਦੀਆਂ ਗਲਾਂ ਕਰਦੇ ਹਨ। ਕਿਆਮਤ ਵਾਲੇ ਦਿਨ ਅੱਲਾਹ ਉਹਨਾਂ ਦੇ ਵਿਚਕਾਰ ਦੇ ਸਾਰੇ ਮੱਤਭੇਦਾਂ ਦਾ ਫ਼ੈਸਲਾ ਕਰ ਦੇਵੇਗਾ।

Al-Baqarah 2:120

وَلَن تَرۡضَىٰ عَنكَ ٱلۡيَهُودُ وَلَا ٱلنَّصَٰرَىٰ حَتَّىٰ تَتَّبِعَ مِلَّتَهُمۡۗ قُلۡ إِنَّ هُدَى ٱللَّهِ هُوَ ٱلۡهُدَىٰۗ وَلَئِنِ ٱتَّبَعۡتَ أَهۡوَآءَهُم بَعۡدَ ٱلَّذِي جَآءَكَ مِنَ ٱلۡعِلۡمِ مَا لَكَ مِنَ ٱللَّهِ مِن وَلِيّٖ وَلَا نَصِيرٍ ﴿١٢٠﴾

ਯਹੂਦੀ ਤੇ ਈਸਾਈ ਤੁਹਾਥੋਂ ਕਦੇ ਵੀ ਰਾਜ਼ੀ ਨਹੀਂ ਹੋਣਗੇ ਜਦ ਤੀਕ ਕਿ ਤੁਸੀਂ ਉਹਨਾਂ ਦੇ ਧਰਮ ਦੇ ਪੈਰੋਕਾਰ ਨਹੀਂ ਬਣ ਜਾਂਦੇ। (ਹੇ ਨਬੀ!) ਆਖ ਦਿਓ ਕਿ ਬੇਸ਼ੱਕ ਅੱਲਾਹ ਦੀ ਹਿਦਾਇਤ ਹੀ ਅਸਲੀ ਹਿਦਾਇਤ ਹੈ। ਤੁਹਾਡੇ ਕੋਲ ਜਿਹੜਾ ਗਿਆਨ ਆਇਆ ਹੈ ਜੇ ਤੁਸੀਂ ਇਸ ਤੋਂ ਬਾਅਦ ਵੀ ਇਹਨਾਂ (ਯਹੂਦੀਆਂ) ਦੀਆਂ ਇੱਛਾਵਾਂ ਦੀ ਪੈਰਵੀ ਕੀਤੀ ਤਾਂ ਤੁਹਾਨੂੰ ਅੱਲਾਹ ਦੀ ਪਕੜ ਤੋਂ ਬਚਾਉਣ ਵਾਲਾ ਨਾ ਤੁਹਾਡਾ ਕੋਈ ਹਿਮਾਇਤੀ ਹੋਵੇਗਾ ਨਾ ਹੀ ਕੋਈ ਮਦਦਗਾਰ ਹੋਵੇਗਾ।

Ali 'Imran 3:45

إِذۡ قَالَتِ ٱلۡمَلَـٰٓئِكَةُ يَٰمَرۡيَمُ إِنَّ ٱللَّهَ يُبَشِّرُكِ بِكَلِمَةٖ مِّنۡهُ ٱسۡمُهُ ٱلۡمَسِيحُ عِيسَى ٱبۡنُ مَرۡيَمَ وَجِيهٗا فِي ٱلدُّنۡيَا وَٱلۡأٓخِرَةِ وَمِنَ ٱلۡمُقَرَّبِينَ ﴿٤٥﴾

ਜਦੋਂ ਫ਼ਰਿਸ਼ਤਿਆਂ ਨੇ ਕਿਹਾ ਕਿ ਹੇ ਮਰੀਅਮ! ਅੱਲਾਹ ਤੈਨੂੰ ਆਪਣੇ ਇਕ ਕਲਮੇ (ਭਾਵ ਬੱਚੇ ਦੀ) ਖ਼ੁਸ਼ਖ਼ਬਰੀ ਦਿੰਦਾ ਹੇ ਜਿਸ ਦਾ ਨਾਂ ਮਸੀਹ ਈਸਾ ਬਿਨ ਮਰੀਅਮ ਹੋਵੇਗਾ ਜੋ ਦੁਨੀਆਂ ਅਤੇ ਆਖ਼ਿਰਤ ਵਿਚ ਇੱਜ਼ਤ ਵਾਲਾ ਹੋਵੇਗਾ ਅਤੇ ਅੱਲਾਹ ਦੇ ਨੇੜਲੇ ਬੰਦਿਆਂ ਵਿੱਚੋਂ ਹੋਵੇਗਾ।

Ali 'Imran 3:64

قُلۡ يَـٰٓأَهۡلَ ٱلۡكِتَٰبِ تَعَالَوۡاْ إِلَىٰ كَلِمَةٖ سَوَآءِۭ بَيۡنَنَا وَبَيۡنَكُمۡ أَلَّا نَعۡبُدَ إِلَّا ٱللَّهَ وَلَا نُشۡرِكَ بِهِۦ شَيۡـٔٗا وَلَا يَتَّخِذَ بَعۡضُنَا بَعۡضًا أَرۡبَابٗا مِّن دُونِ ٱللَّهِۚ فَإِن تَوَلَّوۡاْ فَقُولُواْ ٱشۡهَدُواْ بِأَنَّا مُسۡلِمُونَ ﴿٦٤﴾

(ਹੇ ਨਬੀ!) ਤੁਸੀਂ ਕਹਿ ਦਿਓ ਕਿ ਹੇ ਕਿਤਾਬ ਵਾਲਿਓ! ਆਓ ਇਕ ਅਜਿਹੀ ਗੱਲ ਵੱਲ ਜਿਹੜੀ ਤੁਹਾਡੇ ਤੇ ਸਾਡੇ ਵਿਚਾਲੇ ਸਾਂਝੀ ਹੇ ਕਿ ਅਸੀਂ ਅੱਲਾਹ ਤੋਂ ਛੁੱਟ ਕਿਸੇ ਹੋਰ ਦੀ ਇਬਾਦਤ ਨਾ ਕਰੀਏ, ਨਾ ਉਸ ਦਾ ਕਿਸੇ ਨੂੰ ਸ਼ਰੀਕ ਬਣਾਈਏ ਅਤੇ ਨਾ ਅੱਲਾਹ ਨੂੰ ਛੱਡ ਕੇ ਕਿਸੇ ਨੂੰ ਆਪਣਾ ਰੱਬ ਬਣਾਈਏ (ਭਾਵ ਰੱਬ ਦੇ ਆਗਿਆਕਾਰੀ ਹਾਂ) ਫੇਰ ਵੀ ਜੇ ਉਹ ਮੂੰਹ ਮੋੜਦੇ ਹਨ ਤਾਂ ਤੁਸੀਂ ਆਖ ਦਿਓ ਕਿ ਗਵਾਹ ਰਹੋ ਕਿ ਅਸੀਂ ਤਾਂ ਮੁਸਲਮਾਨ (ਆਗਿਆਕਾਰੀ) ਹਾਂ। [5]

Ali 'Imran 3:65

يَـٰٓأَهۡلَ ٱلۡكِتَٰبِ لِمَ تُحَآجُّونَ فِيٓ إِبۡرَٰهِيمَ وَمَآ أُنزِلَتِ ٱلتَّوۡرَىٰةُ وَٱلۡإِنجِيلُ إِلَّا مِنۢ بَعۡدِهِۦٓۚ أَفَلَا تَعۡقِلُونَ ﴿٦٥﴾

ਹੇ ਕਿਤਾਬ ਵਾਲਿਓ! ਤੁਸੀਂ ਇਬਰਾਹੀਮ ਦੇ ਧਰਮ ਬਾਰੇ ਕਿਉਂ ਝਗੜਦੇ ਹੋ ? ਤੌਰੈਤ ਤੇ ਇੰਜੀਲ ਤਾਂ ਉਹਨਾਂ ਦੇ ਮਗਰੋਂ ਹੀ ਨਾਜ਼ਲ ਹੋਈਆਂ ਸਨ। ਕੀ ਤੁਸੀਂ ਇੰਨੀ ਗੱਲ ਵੀ ਨਹੀਂ ਸਮਝਦੇ?

Ali 'Imran 3:69

وَدَّت طَّآئِفَةٞ مِّنۡ أَهۡلِ ٱلۡكِتَٰبِ لَوۡ يُضِلُّونَكُمۡ وَمَا يُضِلُّونَ إِلَّآ أَنفُسَهُمۡ وَمَا يَشۡعُرُونَ ﴿٦٩﴾

(ਹੇ! ਈਮਾਨ ਵਾਲਿਓ) ਕਿਤਾਬ ਵਾਲਿਆਂ ਵਿੱਚੋਂ ਇਕ ਧੜਾ ਤੁਹਾਨੂੰ ਕੁਰਾਹੇ ਪਾਉਣਾ ਚਾਹੁੰਦਾ ਹੇ ਜਦ ਕਿ ਉਹ ਆਪਣੇ ਆਪ ਨੂੰ ਹੀ ਕੁਰਾਹੇ ਪਾ ਰਹੇ ਹਨ ਅਤੇ ਇਸ ਗੱਲ ਨੂੰ ਉਹ ਸਮਝਦੇ ਵੀ ਨਹੀਂ।

Ali 'Imran 3:70

يَـٰٓأَهۡلَ ٱلۡكِتَٰبِ لِمَ تَكۡفُرُونَ بِـَٔايَٰتِ ٱللَّهِ وَأَنتُمۡ تَشۡهَدُونَ ﴿٧٠﴾

ਹੇ ਕਿਤਾਬ ਵਾਲਿਓ! ਤੁਸੀਂ ਅੱਲਾਹ ਦੀਆਂ ਆਇਤਾਂ ਦਾ ਇਨਕਾਰ ਕਿਉਂ ਕਰ ਰਹੇ ਹੋ ? ਜਦ ਕਿ ਤੁਸੀਂ ਆਪ ਇਹਨਾਂ ਦੇ ਸੱਚ ਹੋਣ ਦੇ ਗਵਾਹ ਹੋ।

Ali 'Imran 3:71

يَـٰٓأَهۡلَ ٱلۡكِتَٰبِ لِمَ تَلۡبِسُونَ ٱلۡحَقَّ بِٱلۡبَٰطِلِ وَتَكۡتُمُونَ ٱلۡحَقَّ وَأَنتُمۡ تَعۡلَمُونَ ﴿٧١﴾

ਹੇ ਕਿਤਾਬ ਵਾਲਿਓ! ਤੁਸੀਂ ਸੱਚ ਅਤੇ ਝੂਠ ਨੂੰ ਕਿਉਂ ਗੱਡ ਮੱਡ ਕਰ ਰਹੇ ਹੋ ? ਤੁਸੀਂ ਜਾਣ ਬੁਝ ਕੇ ਹੱਕ ਸੱਚ ਨੂੰ ਕਿਉਂ ਲੁਕਾ ਰਹੇ ਹੋ?

Ali 'Imran 3:75

۞وَمِنۡ أَهۡلِ ٱلۡكِتَٰبِ مَنۡ إِن تَأۡمَنۡهُ بِقِنطَارٖ يُؤَدِّهِۦٓ إِلَيۡكَ وَمِنۡهُم مَّنۡ إِن تَأۡمَنۡهُ بِدِينَارٖ لَّا يُؤَدِّهِۦٓ إِلَيۡكَ إِلَّا مَا دُمۡتَ عَلَيۡهِ قَآئِمٗاۗ ذَٰلِكَ بِأَنَّهُمۡ قَالُواْ لَيۡسَ عَلَيۡنَا فِي ٱلۡأُمِّيِّـۧنَ سَبِيلٞ وَيَقُولُونَ عَلَى ٱللَّهِ ٱلۡكَذِبَ وَهُمۡ يَعۡلَمُونَ ﴿٧٥﴾

ਕਿਤਾਬ ਵਾਲਿਆਂ ਵਿੱਚੋਂ ਕੁੱਝ (ਯਹੂਦੀ) ਅਜਿਹੇ ਵੀ ਹਨ ਕਿ ਜੇ ਤੁਸੀਂ ਉਹਨਾਂ ਨੂੰ ਮਾਲ ਦੌਲਤ ਦਾ ਇਕ ਢੇਰ ਵੀ (ਅਮਾਨਤ ਵਜੋਂ) ਸੰਭਾਲ ਦਿਓ ਤਾਂ ਵੀ ਉਹ ਤੁਹਾਨੂੰ ਮੁੜ ਅਦਾ ਕਰ ਦੇਣਗੇ ਪਰ ਉਹਨਾਂ ਵਿੱਚੋਂ ਕੁੱਝ ਅਜਿਹੇ ਵੀ ਹਨ ਕਿ ਜੇ ਤੁਸੀਂ ਉਹਨਾਂ ਕੋਲ ਇਕ ਦੀਨਾਰ ਵੀ ਅਮਾਨਤ ਵਜੋਂ ਰੱਖ ਦਿਓ ਤਾਂ ਵੀ ਅਦਾ ਨਹੀਂਂ ਕਰਨਗੇ, ਹਾਂ ਇਹ ਗੱਲ ਹੋਰ ਹੇ ਕਿ ਤੁਸੀਂ (ਆਪਣੀ ਅਮਾਨਤ ਲੈਣ ਲਈ) ਉਹਨਾਂ ਦੇ ਸਿਰ ’ਤੇ ਹੀ ਸਵਾਰ ਹੋ ਜਾਓ। ਉਹ ਇਹ ਵਤੀਰਾ ਇਸ ਲਈ ਕਰਦੇ ਹਨ ਕਿ ਉਹ ਆਖਦੇ ਹਨ ਕਿ ਸਾਡੇ ਉੱਤੇ ਇਹਨਾਂ ਉੱਮੀਆਂ (ਗ਼ੈਰ ਯਹੂਦੀ) ਦਾ ਹੱਕ ਮਾਰਨ ’ਤੇ ਕੋਈ ਗੁਨਾਹ ਨਹੀਂ। ਉਹ (ਯਹੂਦੀ) ਲੋਕ ਸਭ ਕੁੱਝ ਜਾਣਦੇ ਹੋਏ ਵੀ ਅੱਲਾਹ ਦੇ ਸਿਰ ਝੂਠ ਮੜ੍ਹਦੇ ਹਨ।

Ali 'Imran 3:98

قُلۡ يَـٰٓأَهۡلَ ٱلۡكِتَٰبِ لِمَ تَكۡفُرُونَ بِـَٔايَٰتِ ٱللَّهِ وَٱللَّهُ شَهِيدٌ عَلَىٰ مَا تَعۡمَلُونَ ﴿٩٨﴾

(ਹੇ ਨਬੀ!)ਤੁਸੀਂ ਆਖ ਦਿਓ ਕਿ ਹੇ ਕਿਤਾਬ ਵਾਲਿਓ! ਤੁਸੀਂ ਅੱਲਾਹ ਦੀਆਂ ਆਇਤਾਂ (ਆਦੇਸ਼ਾਂ) ਨਾਲ ਕਿਉਂ ਕੁਫ਼ਰ (ਇਨਕਾਰ) ਕਰਦੇ ਹੋ। ਜੋ ਕੁੱਝ ਵੀ ਤੁਸੀਂ ਕਰਦੇ ਹੋ ਅੱਲਾਹ ਉਸ ’ਤੇ ਗਵਾਹ ਹੇ (ਭਾਵ) ਉਹ ਸਭ ਕੁੱਝ ਜਾਣਦਾ ਹੇ।

Ali 'Imran 3:99

قُلۡ يَـٰٓأَهۡلَ ٱلۡكِتَٰبِ لِمَ تَصُدُّونَ عَن سَبِيلِ ٱللَّهِ مَنۡ ءَامَنَ تَبۡغُونَهَا عِوَجٗا وَأَنتُمۡ شُهَدَآءُۗ وَمَا ٱللَّهُ بِغَٰفِلٍ عَمَّا تَعۡمَلُونَ ﴿٩٩﴾

ਇਹਨਾਂ ਕਿਤਾਬ ਵਾਲਿਆਂ ਨੂੰ ਆਖ ਦਿਓ ਕਿ ਤੁਸੀਂ ਅੱਲਾਹ ਦੇ ਰਸਤੇ ’ਤੇ ਚੱਲਣ ਤੋਂ ਮੋਮਿਨਾਂ ਨੂੰ ਕਿਉਂ ਰੋਕਦੇ ਹੋ। ਤੁਸੀਂ ਚਾਹੁੰਦੇ ਹੋ ਕਿ ਉਹ ਵਿੰਗੇ ਟੇਢੇ ਰਸਤਿਆਂ ’ਤੇ ਹੀ ਤੁਰਦੇ ਰਹਿਣ ਜਦੋਂ ਕਿ ਤੁਸੀਂ ਆਪ ਉਸ ਦੀ ਸਿੱਧੀ ਰਾਹ ਹੋਣ ਉੱਤੇ ਗਵਾਹ ਹੋ। ਅੱਲਾਹ ਤੁਹਾਡੇ ਅਮਲਾਂ ਤੋਂ ਬੇਖ਼ਬਰ ਨਹੀਂ ਹੇ।

Ali 'Imran 3:110

كُنتُمۡ خَيۡرَ أُمَّةٍ أُخۡرِجَتۡ لِلنَّاسِ تَأۡمُرُونَ بِٱلۡمَعۡرُوفِ وَتَنۡهَوۡنَ عَنِ ٱلۡمُنكَرِ وَتُؤۡمِنُونَ بِٱللَّهِۗ وَلَوۡ ءَامَنَ أَهۡلُ ٱلۡكِتَٰبِ لَكَانَ خَيۡرٗا لَّهُمۚ مِّنۡهُمُ ٱلۡمُؤۡمِنُونَ وَأَكۡثَرُهُمُ ٱلۡفَٰسِقُونَ ﴿١١٠﴾

(ਹੇ ਮੁਸਲਮਾਨੋ!) ਤੁਸੀਂ ਹੀ ਸਭ ਤੋਂ ਵਧੀਆ ਉੱਮਤ [12] (ਸਮੁਦਾਇ) ਹੋ ਜਿਹੜੀ ਲੋਕਾਂ ਦੀ ਭਲਾਈ ਲਈ ਪੈਦਾ ਕੀਤੀ ਗਈ ਹੇ ਕਿਉਂ ਜੋ ਤੁਸੀਂ ਨੇਕੀ ਦਾ ਹੁਕਮ ਦਿੰਦੇ ਹੋ ਬੁਰਾਈਆਂ ਤੋਂ ਰੋਕਦੇ ਹੋ (ਇਸ ਦੇ ਨਾਲ ਹੀ) ਅੱਲਾਹ ’ਤੇ ਈਮਾਨ ਰੱਖਦੇ ਹੋ। ਜੇਕਰ ਕਿਤਾਬ ਵਾਲੇ (ਯਹੂਦੀ ਤੇ ਈਸਾਈ) ਵੀ ਈਮਾਨ ਲਿਆਉਂਦੇ ਤਾਂ ਉਹਨਾਂ ਲਈ ਵਧੀਆ ਗੱਲ ਸੀ, ਇਹਨਾਂ (ਕਿਤਾਬ ਵਾਲਿਆਂ) ਵਿਚ ਕੁੱਝ ਈਮਾਨ ਵਾਲੇ ਵੀ ਹਨ ਪਰ ਬਹੁਤੇ ਲੋਕ ਨਾ-ਫ਼ਰਮਾਨ ਹਨ।

Ali 'Imran 3:113

۞لَيۡسُواْ سَوَآءٗۗ مِّنۡ أَهۡلِ ٱلۡكِتَٰبِ أُمَّةٞ قَآئِمَةٞ يَتۡلُونَ ءَايَٰتِ ٱللَّهِ ءَانَآءَ ٱلَّيۡلِ وَهُمۡ يَسۡجُدُونَ ﴿١١٣﴾

ਇਹ ਸਾਰੇ ਹੀ ਇੱਕੋ-ਜਿਹੇ ਨਹੀਂ ਹਨ ਸਗੋਂ ਇਹਨਾਂ ਕਿਤਾਬ ਵਾਲਿਆਂ (ਯਹੂਦੀਆਂ) ਵਿੱਚੋਂ ਇਕ ਗਰੋਹ ਅਜਿਹਾ ਵੀ ਹੇ ਜਿਹੜਾ ਹੱਕ ’ਤੇ ਖੜ੍ਹਣ ਵਾਲਾ ਹੇ, ਉਹ ਰਾਤਾਂ ਨੂੰ ਅੱਲਾਹ ਦੀਆਂ ਆਇਤਾਂ (ਕੁਰਆਨ) ਨੂੰ ਪੜ੍ਹਦਾ ਹੇ ਅਤੇ (ਆਪਣੇ ਪਾਲਣਹਾਰ ਦੇ ਅੱਗੇ) ਸਿਜਦਾ ਵੀ ਕਰਦਾ ਹੇ।

Ali 'Imran 3:199

وَإِنَّ مِنۡ أَهۡلِ ٱلۡكِتَٰبِ لَمَن يُؤۡمِنُ بِٱللَّهِ وَمَآ أُنزِلَ إِلَيۡكُمۡ وَمَآ أُنزِلَ إِلَيۡهِمۡ خَٰشِعِينَ لِلَّهِ لَا يَشۡتَرُونَ بِـَٔايَٰتِ ٱللَّهِ ثَمَنٗا قَلِيلًاۚ أُوْلَـٰٓئِكَ لَهُمۡ أَجۡرُهُمۡ عِندَ رَبِّهِمۡۗ إِنَّ ٱللَّهَ سَرِيعُ ٱلۡحِسَابِ ﴿١٩٩﴾

ਬੇਸ਼ੱਕ! ਕਿਤਾਬ ਵਾਲਿਆਂ (ਯਹੂਦੀਆਂ ਤੇ ਈਸਾਈਆਂ) ਵਿੱਚੋਂ ਕੁੱਝ ਅਜਿਹੇ ਵੀ ਹਨ ਜਿਹੜੇ ਅੱਲਾਹ ’ਤੇ ਈਮਾਨ ਰਖਦੇ ਹਨ ਅਤੇ ਤੁਹਾਡੇ ਉੱਤੇ (ਹੇ ਮੁਹੰਮਦ!) ਜਿਹੜਾ (.ਕੁਰਆਨ) ਨਾਜ਼ਲ ਹੋਇਆ ਹੇ ਅਤੇ ਉਹਨਾਂ ਲਈ ਜੋ (ਤੌਰੈਤ ਤੇ ਇੰਜੀਲ) ਨਾਜ਼ਲ ਕੀਤਾ ਗਿਆ ਹੇ ਉਸ ’ਤੇ ਵੀ (ਈਮਾਨ ਰੱਖਦੇ ਹਨ), ਅੱਲਾਹ ਤੋਂ ਡਰਦੇ ਹਨ ਅਤੇ ਅੱਲਾਹ ਦੀਆਂ ਆਇਤਾਂ (.ਕੁਰਆਨ) ਨੂੰ ਥੋੜ੍ਹੇ ਜਿਹੇ (ਸੰਸਰਾਕਿ ਲਾਭ) ਮੁੱਲ ’ਤੇ ਵੇਚ ਨਹੀਂ ਸੁੱਟਦੇ, ਉਹਨਾਂ ਦਾ ਬਦਲਾ ਉਹਨਾਂ ਦੇ ਰੱਬ ਦੇ ਕੋਲ ਹੇ ਅਤੇ ਅੱਲਾਹ ਬਹੁਤ ਛੇਤੀ ਹਿਸਾਬ ਲੈਣ ਵਾਲਾ ਹੇ।

An-Nisa 4:123

لَّيۡسَ بِأَمَانِيِّكُمۡ وَلَآ أَمَانِيِّ أَهۡلِ ٱلۡكِتَٰبِۗ مَن يَعۡمَلۡ سُوٓءٗا يُجۡزَ بِهِۦ وَلَا يَجِدۡ لَهُۥ مِن دُونِ ٱللَّهِ وَلِيّٗا وَلَا نَصِيرٗا ﴿١٢٣﴾

ਆਖ਼ੀਰ ਨਾ ਤੁਹਾਡੀ (ਮੁਸ਼ਰਿਕਾਂ ਦੀ) ਕਾਮਨਾਵਾਂ ’ਤੇ ਨਿਰਭਰ ਕਰਦਾ ਹੇ ਅਤੇ ਨਾ ਹੀ ਕਿਤਾਬ ਵਾਲਿਆਂ ਦੀਆਂ ਕਾਮਨਾਵਾਂ ਉੱਤੇ ਹੇ। ਜਿਹੜਾ ਵੀ ਬੁਰਾਈ ਕਰੇਗਾ ਉਸ ਨੂੰ ਸਜ਼ਾ ਅਵੱਸ਼ ਮਿਲੇਗੀ ਅਤੇ ਉਹ ਅੱਲਾਹ ਤੋਂ ਛੁੱਟ ਕੋਈ ਮਿੱਤਰ ਤੇ ਸਹਾਈ ਨਾ ਲੱਭ ਸਕੇਗਾ।

An-Nisa 4:153

يَسۡـَٔلُكَ أَهۡلُ ٱلۡكِتَٰبِ أَن تُنَزِّلَ عَلَيۡهِمۡ كِتَٰبٗا مِّنَ ٱلسَّمَآءِۚ فَقَدۡ سَأَلُواْ مُوسَىٰٓ أَكۡبَرَ مِن ذَٰلِكَ فَقَالُوٓاْ أَرِنَا ٱللَّهَ جَهۡرَةٗ فَأَخَذَتۡهُمُ ٱلصَّـٰعِقَةُ بِظُلۡمِهِمۡۚ ثُمَّ ٱتَّخَذُواْ ٱلۡعِجۡلَ مِنۢ بَعۡدِ مَا جَآءَتۡهُمُ ٱلۡبَيِّنَٰتُ فَعَفَوۡنَا عَن ذَٰلِكَۚ وَءَاتَيۡنَا مُوسَىٰ سُلۡطَٰنٗا مُّبِينٗا ﴿١٥٣﴾

(ਹੇ ਨਬੀ!) ਤੁਹਾਥੋਂ ਇਹ ਕਿਤਾਬ ਵਾਲੇ (ਯਹੂਦੀ ਤੇ ਈਸਾਈ) ਇਹ ਮੰਗ ਕਰਦੇ ਹਨ ਕਿ ਤੁਸੀਂ ਇਹਨਾਂ ਕੋਲ ਕੋਈ ਅਕਾਸ਼ੋਂ ਕਿਤਾਬ ਲੈ ਕੇ ਆਓ, ਜਦ ਕਿ ਮੂਸਾ ਤੋਂ ਤਾਂ ਇਹਨਾਂ ਨੇ ਇਸ ਤੋਂ ਵੀ ਵੱਡੀ ਮੰਗ ਕੀਤੀ ਸੀ ਕਿ ਸਾ` ਐਲਾਨੀਆ (ਖੁੱਲ੍ਹਮ-ਖੁੱਲ੍ਹਾ) ਅੱਲਾਹ ਨੂੰ ਵਿਖਾ ਦਿਓ। ਬਸ ਉਹਨਾਂ ਦੀਆਂ ਜ਼ਾਲਮਾਨਾਂ ਕਰਤੂਤਾਂ ਕਾਰਨ ਉਹਨਾਂ ਉੱਤੇ ਅਚਨਚੇਤ ਬਿਜਲੀ ਆ ਡਿਗੀ, ਜਦ ਕਿ ਉਹਨਾਂ ਕੋਲ ਸਪਸ਼ਟ ਦਲੀਲਾਂ (ਮੂਸਾਂ ਦੇ ਰਸੂਲ ਹੋਣ ਦੀਆਂ) ਆ ਚੁੱਕੀਆਂ ਸਨ ਫੇਰ ਵੀ ਉਹਨਾਂ ਨੇ ਵੱਛੇ ਨੂੰ ਆਪਣਾ ਪੂਜਣਹਾਰ ਬਣਾ ਲਿਆ, ਪ੍ਰੰਤੂ ਅਸੀਂ ਇਹ ਵੀ ਮੁਆਫ਼ ਕਰ ਦਿੱਤਾ ਅਤੇ ਮੂਸਾ ਨੂੰ ਸਪਸ਼ਟ ਰੂਪ ਵਿਚ ਉਹਨਾਂ ਉੱਤੇ ਭਾਰੂ ਕਰ ਦਿੱਤਾ।

An-Nisa 4:157

وَقَوۡلِهِمۡ إِنَّا قَتَلۡنَا ٱلۡمَسِيحَ عِيسَى ٱبۡنَ مَرۡيَمَ رَسُولَ ٱللَّهِ وَمَا قَتَلُوهُ وَمَا صَلَبُوهُ وَلَٰكِن شُبِّهَ لَهُمۡۚ وَإِنَّ ٱلَّذِينَ ٱخۡتَلَفُواْ فِيهِ لَفِي شَكّٖ مِّنۡهُۚ مَا لَهُم بِهِۦ مِنۡ عِلۡمٍ إِلَّا ٱتِّبَاعَ ٱلظَّنِّۚ وَمَا قَتَلُوهُ يَقِينَۢا ﴿١٥٧﴾

ਅਤੇ ਉਹਨਾਂ ਦੇ ਇਸ ਕਥਨ ਕਾਰਨ ਵੀ ਲਾਅਨਤ ਸੀ ਕਿ ਅਸੀਂ ਅੱਲਾਹ ਦੇ ਰਸੂਲ ਮਰੀਅਮ ਦੇ ਪੁੱਤਰ ਮਸੀਹ ਈਸਾ ਨੂੰ ਕਤਲ ਕਰ ਦਿੱਤਾ ਹੇ, ਜਦ ਕਿ ਵਾਸਤਵ ਵਿਚ ਨਾ ਤਾਂ ਉਹਨਾਂ ਨੇ ਉਸ (ਈਸਾ)ਨੂੰ ਕਤਲ ਕੀਤਾ ਅਤੇ ਨਾ ਹੀ ਉਸ ਨੂੰ ਸੂਲੀ ’ਤੇ ਚਾੜ੍ਹਿਆ ਸਗੋਂ ਸਾਰਾ ਮਾਮਲਾ ਉਹਨਾਂ ਲਈ ਸ਼ੱਕੀ ਬਣਾ ਦਿੱਤਾ ਗਿਆ। ਸੱਚ ਜਾਣੋ ਕਿ ਉਹਨਾਂ ਨੂੰ ਇਸ ਗੱਲ ਦਾ ਕੋਈ ਗਿਆਨ ਨਹੀਂ, ਇਹ ਤਾਂ ਸਾਰੇ ਅਟਕਲਾਂ ਉੱਤੇ ਹੀ ਚਲ ਰਹੇ ਹਨ। ਇਹ ਗੱਲ ਯਕੀਨੀ ਹੇ ਕਿ ਉਹਨਾਂ ਨੇ ਉਸ (ਈਸਾ ਨੂੰ ) ਕਤਲ ਨਹੀਂ ਸੀ ਕੀਤਾ।

An-Nisa 4:159

وَإِن مِّنۡ أَهۡلِ ٱلۡكِتَٰبِ إِلَّا لَيُؤۡمِنَنَّ بِهِۦ قَبۡلَ مَوۡتِهِۦۖ وَيَوۡمَ ٱلۡقِيَٰمَةِ يَكُونُ عَلَيۡهِمۡ شَهِيدٗا ﴿١٥٩﴾

ਕਿਤਾਬ ਵਾਲਿਆਂ ਵਿੱਚੋਂ ਇਕ ਵੀ ਅਜਿਹਾ ਨਹੀਂ ਹੋਵੇਗਾ ਜਿਹੜਾ ਈਸਾ ਉੱਤੇ ਆਪਣੇ ਮਰਨ ਤੋਂ ਪਹਿਲਾਂ ਪਹਿਲਾਂ ਈਮਾਨ ਨਾ ਲੈ ਆਵੇ[25] ਅਤੇ ਕਿਆਮਤ ਵਾਲੇ ਦਿਨ ਉਹ ਉਹਨਾਂ ਉੱਤੇ ਗਵਾਹ ਹੋਵੇਗਾ।

An-Nisa 4:171

يَـٰٓأَهۡلَ ٱلۡكِتَٰبِ لَا تَغۡلُواْ فِي دِينِكُمۡ وَلَا تَقُولُواْ عَلَى ٱللَّهِ إِلَّا ٱلۡحَقَّۚ إِنَّمَا ٱلۡمَسِيحُ عِيسَى ٱبۡنُ مَرۡيَمَ رَسُولُ ٱللَّهِ وَكَلِمَتُهُۥٓ أَلۡقَىٰهَآ إِلَىٰ مَرۡيَمَ وَرُوحٞ مِّنۡهُۖ فَـَٔامِنُواْ بِٱللَّهِ وَرُسُلِهِۦۖ وَلَا تَقُولُواْ ثَلَٰثَةٌۚ ٱنتَهُواْ خَيۡرٗا لَّكُمۡۚ إِنَّمَا ٱللَّهُ إِلَٰهٞ وَٰحِدٞۖ سُبۡحَٰنَهُۥٓ أَن يَكُونَ لَهُۥ وَلَدٞۘ لَّهُۥ مَا فِي ٱلسَّمَٰوَٰتِ وَمَا فِي ٱلۡأَرۡضِۗ وَكَفَىٰ بِٱللَّهِ وَكِيلٗا ﴿١٧١﴾

ਹੇ ਕਿਤਾਬ ਵਾਲਿਓ (ਯਹੂਦੀ ਤੇ ਈਸਾਈਓ)! ਆਪਣੇ ਧਰਮ ਦੀਆਂ ਹੱਦਾਂ ਤੋਂ ਨਾ ਲੰਘੋ (ਭਾਵ ਜੋ ਅੱਲਾਹ ਨੇ ਆਦੇਸ਼ ਦਿੱਤੇ ਹਨ, ਉਹਨਾਂ ਨੂੰ ਹੀ ਮੰਨੋ) ਅਤੇ ਅੱਲਾਹ ਦੇ ਸੰਬੰਧ ਵਿਚ ਸਚਾੱਈ ਤੋਂ ਛੁੱਟ ਹੋਰ ਕੁੱਝ ਵੀ ਨਾ ਕਹੋ। ਬੇਸ਼ੱਕ ਮਰੀਅਮ ਦਾ ਪੁੱਤਰ ਈਸਾ ਤਾਂ ਕੇਵਲ ਅੱਲਾਹ ਦਾ ਰਸੂਲ ਹੇ ਅਤੇ (ਉਸ ਦਾ ਜਨਮ) ਉਸ (ਅੱਲਾਹ ਦੇ) ਇਕ ਬੋਲ (ਹੁਕਮ ਦੁਆਰਾ ਹੋਇਆ) ਹੇ ਜਿਸ ਨੂੰ ਉਸ ਨੇ ਮਰੀਅਮ ਵੱਲ ਘੱਲਿਆ, ਉਹ ਉਸ ਵੱਲੋਂ ਇਕ ਰੂਹ ਹੇ। ਸੋ ਤੁਸੀਂ ਅੱਲਾਹ ਅਤੇ ਉਸ ਦੇ ਰਸੂਲ ਉੱਤੇ ਈਮਾਨ ਲਿਆਓ ਅਤੇ ਇਹ ਨਾ ਕਹੋ ਕਿ ਇਸ਼ਟ ਤਿੰਨ ਹਨ, ਇਹ ਗੱਲ ਕਹਿਣ ਤੋਂ ਬਾਜ਼ ਆ ਜਾਓ ਇਸੇ ਵਿਚ ਹੀ ਤੁਹਾਡੀ ਭਲਾਈ ਹੇ। ਪੂਜਣਯੋਗ ਤਾਂ ਕੇਵਲ ਅੱਲਾਹ ਹੀ ਹੇ ਅਤੇ ਇਸ ਗੱਲ ਤੋਂ ਪਾਕ ਹੇ ਕਿ ਉਸ ਦੇ ਕੋਈ ਔੌਲਾਦ ਵੀ ਹੋਵੇ।[27] ਸਭ ਕੁੱਝ ਉਸੇ ਲਈ ਹੇ ਜਿਹੜਾ ਆਸਾਮਾਨਾਂ ਅਤੇ ਧਰਤੀ ਵਿਚ ਹੇ ਅਤੇ ਸਾਰੇ ਕੰਮਾਂ ਨੂੰ ਸਿਰੇ ਚਾੜ੍ਹਣ ਲਈ ਅੱਲਾਹ ਹੀ ਬਥੇਰਾ ਹੇ।

An-Nisa 4:172

لَّن يَسۡتَنكِفَ ٱلۡمَسِيحُ أَن يَكُونَ عَبۡدٗا لِّلَّهِ وَلَا ٱلۡمَلَـٰٓئِكَةُ ٱلۡمُقَرَّبُونَۚ وَمَن يَسۡتَنكِفۡ عَنۡ عِبَادَتِهِۦ وَيَسۡتَكۡبِرۡ فَسَيَحۡشُرُهُمۡ إِلَيۡهِ جَمِيعٗا ﴿١٧٢﴾

ਅੱਲਾਹ ਦਾ ਬੰਦਾ ਹੋਣ ਵਿਚ ਨਾ ਤਾਂ ਮਸੀਹ (ਈਸਾ) ਦੀ ਕੋਈ ਹੇਠੀ ਹੇ ਅਤੇ ਨਾ ਹੀ ਅੱਲਾਹ ਦੇ ਨੇੜਲੇ ਫ਼ਰਿਸ਼ਤਿਆਂ ਦੀ ਹੀ ਕੋਈ ਹੇਠੀ ਹੇ, ਪਰ ਜਿਹੜਾ ਕੋਈ ਅੱਲਾਹ ਦੀ ਬੰਦਗੀ ਕਰਨ ਵਿਚ ਆਪਣੀ ਹੇਠੀ ਸਮਝਦਾ ਹੇ ਅਤੇ ਘਮੰਡ ਵੀ ਕਰਦਾ ਹੇ ਤਾਂ ਅੱਲਾਹ ਛੇਤੀ ਹੀ ਉਹਨਾਂ ਸਭ ਨੂੰ ਆਪਣੇ ਕੋਲ ਇਕੱਠਾ ਕਰੇਗਾ।

Al-Ma'idah 5:17

لَّقَدۡ كَفَرَ ٱلَّذِينَ قَالُوٓاْ إِنَّ ٱللَّهَ هُوَ ٱلۡمَسِيحُ ٱبۡنُ مَرۡيَمَۚ قُلۡ فَمَن يَمۡلِكُ مِنَ ٱللَّهِ شَيۡـًٔا إِنۡ أَرَادَ أَن يُهۡلِكَ ٱلۡمَسِيحَ ٱبۡنَ مَرۡيَمَ وَأُمَّهُۥ وَمَن فِي ٱلۡأَرۡضِ جَمِيعٗاۗ وَلِلَّهِ مُلۡكُ ٱلسَّمَٰوَٰتِ وَٱلۡأَرۡضِ وَمَا بَيۡنَهُمَاۚ يَخۡلُقُ مَا يَشَآءُۚ وَٱللَّهُ عَلَىٰ كُلِّ شَيۡءٖ قَدِيرٞ ﴿١٧﴾

ਬੇਸ਼ੱਕ ਉਹ ਲੋਕ ਰੱਬ ਦੇ ਇਨਕਾਰੀ ਹੋ ਗਏ ਜਿਨ੍ਹਾਂ ਨੇ ਕਿਹਾ ਕਿ ਬੇਸ਼ੱਕ ਅੱਲਾਹ ਤਾਂ ਉਹੀ ਮਸੀਹ, ਮਰੀਅਮ ਦਾ ਪੁੱਤਰ ਹੇ। (ਹੇ ਨਬੀ!) ਜੇਕਰ ਅੱਲਾਹ ਮਰੀਅਮ ਦੇ ਪੁੱਤਰ ਮਸੀਹ ਨੂੰ ਅਤੇ ਉਸ ਦੀ ਮਾਤਾ ਨੂੰ ਅਤੇ ਧਰਤੀ ਉੱਤੇ ਵਸਨ ਵਾਲੇ ਸਾਰੇ ਹੀ ਲੋਕਾਂ ਨੂੰ ਹਲਾਕ ਕਰ ਦੇਵੇ, ਤਾਂ ਕੌਣ ਹੇ ਜਿਹੜਾ ਅੱਲਾਹ ਨੂੰ ਇਸ ਗੱਲ ਤੋਂ ਰੋਕਣ ਦਾ ਅਧਿਕਾਰ ਰੱਖਦਾ ਹੇ? ਅਕਾਸ਼ ਅਤੇ ਧਰਤੀ ਅਤੇ ਇਹਨਾਂ ਦੋਵਾਂ ਦੇ ਵਿਚਾਲੇ ਜੋ ਕੁੱਝ ਵੀ ਹੇ ਉਹਨਾਂ ਸਭ ਦਾ ਮਾਲਿਕ ਅੱਲਾਹ ਹੀ ਹੇ ਉਹ ਜੋ ਵੀ ਚਾਹੁੰਦਾ ਹੇ ਪੈਦਾ ਕਰਦਾ ਹੇ ਅਤੇ ਹਰੇਕ ਚੀਜ਼ ਅੱਲਾਹ ਦੇ ਵੱਸ ਵਿਚ ਹੇ।

Al-Ma'idah 5:18

وَقَالَتِ ٱلۡيَهُودُ وَٱلنَّصَٰرَىٰ نَحۡنُ أَبۡنَـٰٓؤُاْ ٱللَّهِ وَأَحِبَّـٰٓؤُهُۥۚ قُلۡ فَلِمَ يُعَذِّبُكُم بِذُنُوبِكُمۖ بَلۡ أَنتُم بَشَرٞ مِّمَّنۡ خَلَقَۚ يَغۡفِرُ لِمَن يَشَآءُ وَيُعَذِّبُ مَن يَشَآءُۚ وَلِلَّهِ مُلۡكُ ٱلسَّمَٰوَٰتِ وَٱلۡأَرۡضِ وَمَا بَيۡنَهُمَاۖ وَإِلَيۡهِ ٱلۡمَصِيرُ ﴿١٨﴾

ਯਹੂਦੀ ਅਤੇ ਈਸਾਈ ਆਖਦੇ ਹਨ ਕਿ ਅਸੀਂ ਅੱਲਾਹ ਦੇ ਪੁੱਤਰ ਅਤੇ ਉਸ ਦੇ ਲਾਡਲੇ ਹਾਂ। (ਤੁਸੀਂ ਹੇ ਨਬੀ!) ਉਹਨਾਂ ਤੋਂ ਪੁੱਛੋ ਕਿ ਜੇ ਇਹ ਗੱਲ ਹੇ ਤਾਂ ਫੇਰ ਉਹ ਤੁਹਾਡੇ ਪਾਪਾਂ ਦੀ ਸਜ਼ਾ ਕਿਉਂ ਦਿੰਦਾ ਹੇ ? ਨਹੀਂ ਸਗੋਂ ਤੁਸੀਂ ਵੀ ਉਸ (ਅੱਲਾਹ) ਦੀ ਰਚਨਾ ਵਿੱਚੋਂ ਇਕ ਮਨੁੱਖੀ ਰਚਨਾ ਹੋ, ਉਹ ਜਿਸ ਨੂੰ ਚਾਹੁੰਦਾ ਹੇ ਬਖ਼ਸ਼ ਦਿੰਦਾ ਹੇ ਅਤੇ ਜਿਸ ਨੂੰ ਚਾਹੁੰਦਾ ਰੁ ਸਜ਼ਾ ਦੇ ਦਿੰਦਾ ਹੇ। ਅਕਾਸ਼ ਅਤੇ ਧਰਤੀ ਅਤੇ ਇਹਨਾਂ ਦੇ ਵਿਚਾਲੇ ਦੀ ਹਰੇਕ ਚੀਜ਼ ਦਾ ਮਾਲਿਕ ਅੱਲਾਹ ਹੀ ਹੇ ਅਤੇ ਤੁਸੀਂ ਸਭ ਨੇ ਉਸੇ ਵੱਲ ਮੁੜ ਕੇ ਜਾਣਾ ਹੇ।

Al-Ma'idah 5:19

يَـٰٓأَهۡلَ ٱلۡكِتَٰبِ قَدۡ جَآءَكُمۡ رَسُولُنَا يُبَيِّنُ لَكُمۡ عَلَىٰ فَتۡرَةٖ مِّنَ ٱلرُّسُلِ أَن تَقُولُواْ مَا جَآءَنَا مِنۢ بَشِيرٖ وَلَا نَذِيرٖۖ فَقَدۡ جَآءَكُم بَشِيرٞ وَنَذِيرٞۗ وَٱللَّهُ عَلَىٰ كُلِّ شَيۡءٖ قَدِيرٞ ﴿١٩﴾

ਹੇ ਕਿਤਾਬ ਵਾਲਿਓ! ਤੁਹਾਡੇ ਕੋਲ ਸਾਡਾ ਰਸੂਲ (ਹਜ਼ਰਤ ਮੁਹੰਮਦ) ਆ ਗਿਆ ਹੇ, ਜਿਹੜਾ ਰਸੂਲਾਂ ਦੇ ਕਾਫ਼ੀ ਦੇਰ ਮਗਰੋਂ ਅਇਆ ਹੇ ਜੋ ਤੁਹਾਡੇ ਲਈ ਸਾਡੀਆਂ ਗੱਲਾਂ (ਸਿੱਖਿਆਵਾਂ) ਨੂੰ ਵਿਸਥਾਰ ਪੂਰਵਕ ਬਿਆਨ ਕਰਦਾ ਹੇ ਤਾਂ ਜੋ ਤੁਸੀਂ ਇਹ ਨਾ ਕਹਿ ਸਕੋ ਕਿ ਸਾਡੇ ਕੋਲ ਤਾਂ ਕੋਈ ਸਵਰਗ ਦੀਆਂ ਖ਼ੁਸ਼ਖ਼ਬਰੀਆਂ ਸੁਣਾਉਣ ਵਾਲਾ ਤੇ (ਨਰਕ ਤੋਂ) ਡਰਾਉਣ ਵਾਲਾ ਕੋਈ ਆਇਆ ਹੀ ਨਹੀਂ ਸੀ। ਸੋ ਹੁਣ ਖ਼ੁਸ਼ਖ਼ਬਰੀਆਂ ਦੇਣ ਵਾਲਾ ਅਤੇ ਡਰਾਉਣ ਵਾਲਾ ਆ ਗਿਆ ਹੇ।[6] ਅੱਲਾਹ ਹਰ ਚੀਜ਼ ਉੱਤੇ ਪੂਰੀ ਕੁਦਰਤ ਰੱਖਦਾ ਹੇ।

Al-Ma'idah 5:51

۞يَـٰٓأَيُّهَا ٱلَّذِينَ ءَامَنُواْ لَا تَتَّخِذُواْ ٱلۡيَهُودَ وَٱلنَّصَٰرَىٰٓ أَوۡلِيَآءَۘ بَعۡضُهُمۡ أَوۡلِيَآءُ بَعۡضٖۚ وَمَن يَتَوَلَّهُم مِّنكُمۡ فَإِنَّهُۥ مِنۡهُمۡۗ إِنَّ ٱللَّهَ لَا يَهۡدِي ٱلۡقَوۡمَ ٱلظَّـٰلِمِينَ ﴿٥١﴾

ਹੇ ਈਮਾਨ ਵਾਲਿਓ! ਤੁਸੀਂ ਯਹੂਦੀਆਂ ਅਤੇ ਈਸਾਈਆਂ ਨੂੰ ਆਪਣਾ ਮਿੱਤਰ ਨਾ ਬਣਾਓ ਇਹ ਤਾਂ ਆਪਸ ਵਿਚ ਹੀ ਇਕ ਦੂਜੇ ਦੇ ਮਿੱਤਰ ਹਨ। ਤੁਹਾਡੇ ਵਿੱਚੋਂ ਜਿਹੜਾ ਵੀ ਕੋਈ ਇਹਨਾਂ ਨਾਲ ਦੋਸਤੀ ਕਰੇਗਾ, ਉਹ ਇਹਨਾਂ ਵਿੱਚੋਂ ਹੀ ਗਿਿਣਆ ਜਾਵੇਗਾ। ਬੇਸ਼ੱਕ ਅੱਲਾਹ ਜ਼ਾਲਮਾਂ ਨੂੰ ਕਦੇ ਵੀ ਹਿਦਾਇਤ ਨਹੀਂ ਦਿੰਦਾ।

Al-Ma'idah 5:59

قُلۡ يَـٰٓأَهۡلَ ٱلۡكِتَٰبِ هَلۡ تَنقِمُونَ مِنَّآ إِلَّآ أَنۡ ءَامَنَّا بِٱللَّهِ وَمَآ أُنزِلَ إِلَيۡنَا وَمَآ أُنزِلَ مِن قَبۡلُ وَأَنَّ أَكۡثَرَكُمۡ فَٰسِقُونَ ﴿٥٩﴾

ਸੋ (ਹੇ ਨਬੀ!) ਤੁਸੀਂ ਆਖੋ ਕਿ ਹੇ ਕਿਤਾਬ ਵਾਲਿਓ! ਕੀ ਤੁਸੀਂ ਸਾਡੇ ਨਾਲ ਇਸ ਲਈ ਵੈਰ ਰੱਖਦੇ ਹੋ ਕਿ ਅਸੀਂ ਅੱਲਾਹ ਅਤੇ ਉਸ ਵੱਲੋਂ ਘੱਲੀ ਗਈ ਕਿਤਾਬ (.ਕੁਰਆਨ) ਅਤੇ ਸਾਥੋਂ ਪਹਿਲਾਂ ਨਾਜ਼ਿਲ ਹੋਈਆਂ ਕਿਤਾਬਾਂ ਉੱਤੇ ਈਮਾਨ ਰੱਖਦੇ ਹਾਂ। ਬੇਸ਼ੱਕ ਤੁਹਾਡੇ ਵਿੱਚੋਂ ਬਹੁਤੇ ਲੋਕ ਤਾਂ ਨਾ-ਫ਼ਰਮਾਨ ਹਨ।

Al-Ma'idah 5:65

وَلَوۡ أَنَّ أَهۡلَ ٱلۡكِتَٰبِ ءَامَنُواْ وَٱتَّقَوۡاْ لَكَفَّرۡنَا عَنۡهُمۡ سَيِّـَٔاتِهِمۡ وَلَأَدۡخَلۡنَٰهُمۡ جَنَّـٰتِ ٱلنَّعِيمِ ﴿٦٥﴾

ਜੇ ਇਹ ਅਹਲੇ ਕਿਤਾਬ ਈਮਾਨ ਲਿਆਉਂਦੇ ਅਤੇ ਦਿਲਾਂ ਵਿਚ ਰੱਬ ਦਾ ਡਰ ਰੱਖਦੇ ਤਾਂ ਅਸੀਂ (ਅੱਲਾਹ) ਇਹਨਾਂ ਦੀਆਂ ਸਾਰੀਆਂ ਬੁਰਾਈਆਂ ਨੂੰ ਮੁਆਫ਼ ਕਰ ਦਿੰਦੇ ਅਤੇ ਇਹਨਾਂ ਨੂੰ ਨਿਅਮਤਾਂ ਭਰੀਆਂ ਜੱਨਤਾਂ ਵਿਚ ਲੈ ਜਾਂਦੇ।

Al-Ma'idah 5:68

قُلۡ يَـٰٓأَهۡلَ ٱلۡكِتَٰبِ لَسۡتُمۡ عَلَىٰ شَيۡءٍ حَتَّىٰ تُقِيمُواْ ٱلتَّوۡرَىٰةَ وَٱلۡإِنجِيلَ وَمَآ أُنزِلَ إِلَيۡكُم مِّن رَّبِّكُمۡۗ وَلَيَزِيدَنَّ كَثِيرٗا مِّنۡهُم مَّآ أُنزِلَ إِلَيۡكَ مِن رَّبِّكَ طُغۡيَٰنٗا وَكُفۡرٗاۖ فَلَا تَأۡسَ عَلَى ٱلۡقَوۡمِ ٱلۡكَٰفِرِينَ ﴿٦٨﴾

(ਹੇ ਨਬੀ!) ਤੁਸੀਂ ਕਹਿ ਦਿਓ! ਹੇ ਅਹਲੇ ਕਿਤਾਬ! ਤੁਸੀਂ ਅਸਲੀ ਧਰਮ ਉੱਤੇ ਕਦੇ ਵੀ ਕਾਇਮ ਨਹੀਂ ਰਹਿ ਸਕਦੇ ਜਦ ਤਕ ਕਿ ਤੁਸੀਂ ਤੌਰੈਤ, ਇੰਜੀਲ ਅਤੇ ਆਪਣੇ ਰੱਬ ਵੱਲੋਂ ਉਤਾਰੀਆਂ ਹੋਈਆਂ ਦੂਜੀਆਂ ਕਿਤਾਬਾਂ ਦੇ ਆਦੇਸ਼ਾਂ ਦੀ ਪਾਲਣਾ ਨਹੀਂ ਕਰੋਗੇ। ਹਕੀਕਤ ਇਹ ਹੇ ਜੋ ਕੁੱਝ ਤੁਹਾਡੇ ਵੱਲ ਤੁਹਾਡੇ ਰੱਬ ਨੇ ਉਤਾਰਿਆ ਹੇ, ਇਹ ਇਹਨਾਂ (ਅਹਲੇ ਕਿਤਾਬ) ਦੇ ਬਹੁਤੇ ਲੋਕਾਂ ਦੀ ਸਰਕਸ਼ੀ ਤੇ ਕੁਫ਼ਰ ਵਿਚ ਵਾਧੇ ਦਾ ਕਾਰਨ ਬਣਿਆ ਹੇ, ਸੋ ਤੁਸੀਂ ਕਾਫ਼ਿਰਾਂ ਦੇ ਹਾਲ ਉੱਤੇ ਦੁਖੀ ਨਾ ਹੋਵੋ।

Al-Ma'idah 5:69

إِنَّ ٱلَّذِينَ ءَامَنُواْ وَٱلَّذِينَ هَادُواْ وَٱلصَّـٰبِـُٔونَ وَٱلنَّصَٰرَىٰ مَنۡ ءَامَنَ بِٱللَّهِ وَٱلۡيَوۡمِ ٱلۡأٓخِرِ وَعَمِلَ صَٰلِحٗا فَلَا خَوۡفٌ عَلَيۡهِمۡ وَلَا هُمۡ يَحۡزَنُونَ ﴿٦٩﴾

ਬੇਸ਼ੱਕ ਜਿਹੜੇ ਲੋਕ ਵੀ ਈਮਾਨ ਲਿਆਏ ਭਾਂਵੇਂ ਉਹ ਯਹੂਦੀ, ਸਾਬੀ ਤੇ ਨਸਰਾਨੀ ਹਨ, ਇਹਨਾਂ ਵਿੱਚੋਂ ਜਿਹੜਾ ਵੀ ਅੱਲਾਹ ਅਤੇ ਕਿਆਮਤ ਉੱਤੇ ਈਮਾਨ ਰੱਖੇਗਾ ਅਤੇ ਨੇਕ ਕੰਮ ਵੀ ਕਰੇਗਾ, ਉਹਨਾਂ ਨੂੰ (ਕਿਆਮਤ ਦਿਹਾੜੇ) ਨਾ ਕੋਈ ਡਰ ਹੋਵੇਗਾ ਅਤੇ ਨਾ ਹੀ ਉਹਨਾਂ ਨੂੰ ਕੋਈ ਦੁੱਖ ਹੋਵੇਗਾ।

Al-Ma'idah 5:72

لَقَدۡ كَفَرَ ٱلَّذِينَ قَالُوٓاْ إِنَّ ٱللَّهَ هُوَ ٱلۡمَسِيحُ ٱبۡنُ مَرۡيَمَۖ وَقَالَ ٱلۡمَسِيحُ يَٰبَنِيٓ إِسۡرَـٰٓءِيلَ ٱعۡبُدُواْ ٱللَّهَ رَبِّي وَرَبَّكُمۡۖ إِنَّهُۥ مَن يُشۡرِكۡ بِٱللَّهِ فَقَدۡ حَرَّمَ ٱللَّهُ عَلَيۡهِ ٱلۡجَنَّةَ وَمَأۡوَىٰهُ ٱلنَّارُۖ وَمَا لِلظَّـٰلِمِينَ مِنۡ أَنصَارٖ ﴿٧٢﴾

ਬੇਸ਼ੱਕ ਉਹਨਾਂ ਲੋਕਾਂ ਨੇ ਕੁਫ਼ਰ ਕੀਤਾ ਜਿਨ੍ਹਾਂ ਦਾ ਕਹਿਣਾ ਸੀ ਕਿ ਬੇਸ਼ੱਕ ਅੱਲਾਹ ਤਾਂ ਮਰੀਅਮ ਦਾ ਪੁੱਤਰ ਮਸੀਹ ਹੀ ਹੇ। ਜਦੋਂ ਕਿ ਮਸੀਹ ਨੇ ਇਹ ਕਿਹਾ ਸੀ ਕਿ ਹੇ ਬਨੀ ਇਸਰਾਈਲ! ਤੁਸੀਂ ਅੱਲਾਹ ਦੀ ਹੀ ਇਬਾਦਤ ਕਰੋ, ਜਿਹੜਾ ਮੇਰਾ ਤੇ ਤੁਹਾਡਾ ਰੱਬ ਹੇ। ਜਿਹੜਾ ਵਿਅਕਤੀ ਅੱਲਾਹ ਨਾਲ ਕਿਸੇ ਹੋਰ ਨੂੰ ਸਾਂਝੀ ਬਣਾਉਂਦਾ ਹੇ ਉਸ ਲਈ ਅੱਲਾਹ ਨੇ ਜੰਨਤ ਹਰਾਮ ਕਰ ਛੱਡੀ ਹੇ ਤੇ ਉਸ ਦਾ ਟਿਕਾਣਾ ਨਰਕ ਹੇ। ਜਿੱਥੇ ਗੁਨਾਹਗਾਰਾਂ ਦੀ ਮਦਦ ਕਰਨ ਵਾਲਾ ਕੋਈ ਨਹੀਂ ਹੋਵੇਗਾ।[18]

Al-Ma'idah 5:73

لَّقَدۡ كَفَرَ ٱلَّذِينَ قَالُوٓاْ إِنَّ ٱللَّهَ ثَالِثُ ثَلَٰثَةٖۘ وَمَا مِنۡ إِلَٰهٍ إِلَّآ إِلَٰهٞ وَٰحِدٞۚ وَإِن لَّمۡ يَنتَهُواْ عَمَّا يَقُولُونَ لَيَمَسَّنَّ ٱلَّذِينَ كَفَرُواْ مِنۡهُمۡ عَذَابٌ أَلِيمٌ ﴿٧٣﴾

ਉਹ ਲੋਕ ਵੀ ਕਾਫ਼ਿਰ ਹੋ ਗਏ ਜਿਨ੍ਹਾਂ ਨੇ ਕਿਹਾ ਸੀ ਕਿ ਅੱਲਾਹ ਤਿੰਨਾਂ (ਭਾਵ ਮਰੀਅਮ, ਈਸਾ ਤੇ ਅੱਲਾਹ) ਵਿੱਚੋਂ ਇਕ ਹੇ। ਜਦ ਕਿ ਇਕ ਇਸ਼ਟ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ। ਜੇ ਕਰ ਇਹ ਲੋਕ ਆਪਣੀ ਇਸ ਗੱਲ ਤੋਂ ਬਾਜ਼ ਨਾ ਆਏ ਤਾਂ ਇਹਨਾਂ ਵਿਚ ਜਿਹੜੇ ਕੁਫ਼ਰ ’ਤੇ ਅੜੇ ਰਹਿਣਗੇ ਉਹਨਾਂ ਨੂੰ ਦੁਖਦਾਈ ਅਜ਼ਾਬ ਮਿਲੇਗਾ।

Al-Ma'idah 5:74

أَفَلَا يَتُوبُونَ إِلَى ٱللَّهِ وَيَسۡتَغۡفِرُونَهُۥۚ وَٱللَّهُ غَفُورٞ رَّحِيمٞ ﴿٧٤﴾

ਫੇਰ ਕੀ ਇਹ ਲੋਕ ਅੱਲਾਹ ਅੱਗੇ ਤੌਬਾ ਨਹੀਂ ਕਰਦੇ ਅਤੇ ਉਸ ਤੋਂ ਖਿਮਾ ਨਹੀਂ ਮੰਗਦੇ? ਅੱਲਾਹ ਤਾਂ ਬਹੁਤ ਹੀ ਵੱਡਾ ਬਖ਼ਸ਼ਣਹਾਰ ਅਤੇ ਬਹੁਤ ਹੀ ਮਿਹਰਬਾਨ ਹੇ।[19]

Al-Ma'idah 5:75

مَّا ٱلۡمَسِيحُ ٱبۡنُ مَرۡيَمَ إِلَّا رَسُولٞ قَدۡ خَلَتۡ مِن قَبۡلِهِ ٱلرُّسُلُ وَأُمُّهُۥ صِدِّيقَةٞۖ كَانَا يَأۡكُلَانِ ٱلطَّعَامَۗ ٱنظُرۡ كَيۡفَ نُبَيِّنُ لَهُمُ ٱلۡأٓيَٰتِ ثُمَّ ٱنظُرۡ أَنَّىٰ يُؤۡفَكُونَ ﴿٧٥﴾

ਮਸੀਹ ਇਬਨੇ ਮਰੀਅਮ ਇਕ ਪੈਗ਼ੰਬਰ ਹੋਣ ਤੋਂ ਛੁੱਟ ਕੁੱਝ ਵੀ ਨਹੀਂ ਸੀ। ਇਹਨਾਂ ਤੋਂ ਪਹਿਲਾਂ ਵੀ ਵਧੇਰੇ ਪੈਗ਼ੰਬਰ ਹੋ ਗੁਜ਼ਰੇ ਹਨ। ਇਹਨਾਂ (ਈਸਾ) ਦੀ ਮਾਤਾ (ਮਰੀਅਮ) ਇਕ ਸੱਚੀ-ਸੁੱਚੀ ਔਰਤ ਸੀ, ਉਹ ਦੋਵੇਂ (ਮਾਂ-ਪੁੱਤਰ) ਭੋਜਨ ਕਰਿਆ ਕਰਦੇ ਸਨ। ਵੇਖੋ ਅਸੀਂ ਇਹਨਾਂ ਸਾਹਮਣੇ ਕਿੱਦਾਂ ਨਿਸ਼ਾਨੀਆਂ (ਮਨੁੱਖ ਹੋਣ ਦੀਆਂ) ਬਿਆਨ ਕਰਦੇ ਹਾਂ, ਫੇਰ ਵੀ ਵੇਖੋ ਕਿ ਉਹ ਕਿੱਧਰ ਪੁੱਠੇ ਫਿਰੇ ਜਾਂਦੇ ਹਨ।

Al-Ma'idah 5:76

قُلۡ أَتَعۡبُدُونَ مِن دُونِ ٱللَّهِ مَا لَا يَمۡلِكُ لَكُمۡ ضَرّٗا وَلَا نَفۡعٗاۚ وَٱللَّهُ هُوَ ٱلسَّمِيعُ ٱلۡعَلِيمُ ﴿٧٦﴾

(ਹੇ ਨਬੀ!) ਤੁਸੀਂ ਆਖ ਦਿਓ! ਤੁਸੀਂ ਲੋਕ ਅੱਲਾਹ ਨੂੰ ਛੱਡ ਕੇ ਜਿਨ੍ਹਾਂ ਦੀ ਇਬਾਦਤ ਕਰਦੇ ਹੋ ਉਹ ਨਾ ਤਾਂ ਤੁਹਾਡੇ ਲਈ ਕੋਈ ਨੁਕਸਾਨ ਅਤੇ ਨਾ ਹੀ ਕੋਈ ਲਾਭ ਦੇਣ ਦਾ ਅਧਿਕਾਰ ਰੱਖਦੇ ਹਨ। ਅੱਲਾਹ ਹੀ ਸਭ ਕੁੱਝ ਸੁਣਨ ਵਾਲਾ ਅਤੇ ਜਾਣਨ ਵਾਲਾ ਹੇ।

Al-Ma'idah 5:77

قُلۡ يَـٰٓأَهۡلَ ٱلۡكِتَٰبِ لَا تَغۡلُواْ فِي دِينِكُمۡ غَيۡرَ ٱلۡحَقِّ وَلَا تَتَّبِعُوٓاْ أَهۡوَآءَ قَوۡمٖ قَدۡ ضَلُّواْ مِن قَبۡلُ وَأَضَلُّواْ كَثِيرٗا وَضَلُّواْ عَن سَوَآءِ ٱلسَّبِيلِ ﴿٧٧﴾

ਆਖ ਦਿਓ! ਕਿ ਹੇ ਅਹਲੇ ਕਿਤਾਬ! ਆਪਣੇ ਦੀਨ ਵਿਚ ਅਣ-ਹੱਕਾ ਵਾਧਾ ਨਾ ਕਰੋ ਅਤੇ ਉਹਨਾਂ ਲੋਕਾਂ ਦੀਆਂ ਇੱਛਾਵਾਂ ਦੇ ਪਿੱਛੇ ਨਾ ਲੱਗੋ ਜਿਹੜੇ ਪਹਿਲਾਂ ਤੋਂ ਹੀ ਭਟਕੇ ਹੋਏ ਹਨ, ਉਹਨਾਂ ਨੇ ਬਥੇਰਿਆਂ ਨੂੰ ਕੁਰਾਹੇ ਪਾਇਆ ਹੇ, ਉਹ ਸਿੱਧੀ ਰਾਹ ਤੋਂ ਭਟਕੇ ਹੋਏ ਹਨ।

Al-Ma'idah 5:82

۞لَتَجِدَنَّ أَشَدَّ ٱلنَّاسِ عَدَٰوَةٗ لِّلَّذِينَ ءَامَنُواْ ٱلۡيَهُودَ وَٱلَّذِينَ أَشۡرَكُواْۖ وَلَتَجِدَنَّ أَقۡرَبَهُم مَّوَدَّةٗ لِّلَّذِينَ ءَامَنُواْ ٱلَّذِينَ قَالُوٓاْ إِنَّا نَصَٰرَىٰۚ ذَٰلِكَ بِأَنَّ مِنۡهُمۡ قِسِّيسِينَ وَرُهۡبَانٗا وَأَنَّهُمۡ لَا يَسۡتَكۡبِرُونَ ﴿٨٢﴾

(ਹੇ ਨਬੀ!) ਬੇਸ਼ੱਕ ਤੁਸੀਂ ਈਮਾਨ ਵਾਲਿਆਂ ਦਾ ਸਭ ਤੋਂ ਵੱਡਾ ਦੁਸ਼ਮਨ ਯਹੂਦੀਆਂ ਨੂੰ ਅਤੇ ਮੁਸ਼ਰਿਕਾਂ [20] ਨੂੰ ਵੇਖੋਗੇ ਅਤੇ ਈਮਾਨ ਵਾਲਿਆਂ ਨਾਲ ਮਿੱਤਰਤਾ ਵਿਚ ਸਭ ਤੋਂ ਵੱਧ ਨੇੜਤਾ ਤੁਸੀਂ ਉਹਨਾਂ ’ਚ ਵੇਖੋਗੇ ਜਿਹੜੇ ਆਪਣੇ ਆਪ ਨੂੰ ਨਸਾਰਾ (ਈਸਾਈ) ਕਹਿੰਦੇ ਹਨ। ਇਹ ਇਸ ਲਈ ਕਿ ਇਹਨਾਂ ’ਚ ਕੁੱਝ ਧਰਮ-ਗਿਆਨੀ ਤੇ ਇਬਾਦਤ ਗੁਜ਼ਾਰ ਹਨ ਅਤੇ ਕੁੱਝ ਸੰਸਾਰ-ਤਿਆਗੀ ਵੀ ਹਨ ਅਤੇ ਉਹ ਘਮੰਡ ਵੀ ਨਹੀਂ ਕਰਦੇ।

Al-Ma'idah 5:83

وَإِذَا سَمِعُواْ مَآ أُنزِلَ إِلَى ٱلرَّسُولِ تَرَىٰٓ أَعۡيُنَهُمۡ تَفِيضُ مِنَ ٱلدَّمۡعِ مِمَّا عَرَفُواْ مِنَ ٱلۡحَقِّۖ يَقُولُونَ رَبَّنَآ ءَامَنَّا فَٱكۡتُبۡنَا مَعَ ٱلشَّـٰهِدِينَ ﴿٨٣﴾

ਜਦੋਂ ਉਹ (ਨਸਾਰਾ) ਰਸੂਲ ਵੱਲ ਉਤਰਿਆ ਹੋਇਆ ਕਲਾਮ (.ਕੁਰਆਨ) ਸੁਣਦੇ ਹਨ ਤਾਂ ਤੁਸੀਂ ਵੇਖੋਗੇ ਕਿ ਉਹਨਾਂ ਦੀਆਂ ਅੱਖਾਂ ਵਿੱਚੋਂ ਅਥਰੂ ਵਗਣ ਲੱਗ ਜਾਂਦੇ ਹਨ। ਇਸ ਦਾ ਕਾਰਨ ਇਹ ਹੇ ਕਿ ਉਹਨਾਂ ਨੇ ਹੱਕ ਨੂੰ ਪਛਾਣ ਲਿਆ ਹੇ। ਉਹ ਕਹਿੰਦੇ ਹਨ ਕਿ ਹੇ ਸਾਡੇ ਰੱਬ! ਅਸੀਂ ਈਮਾਨ ਲਿਆਏ ਸੋ ਹੁਣ ਤੂੰ ਸਾਡਾ ਨਾਂ ਵੀ (ਹੱਕ ਦੀ) ਗਵਾਹੀ ਦੇਣ ਵਾਲਿਆਂ ਵਿਚ ਲਿਖ ਲੈ।

Al-Ma'idah 5:84

وَمَا لَنَا لَا نُؤۡمِنُ بِٱللَّهِ وَمَا جَآءَنَا مِنَ ٱلۡحَقِّ وَنَطۡمَعُ أَن يُدۡخِلَنَا رَبُّنَا مَعَ ٱلۡقَوۡمِ ٱلصَّـٰلِحِينَ ﴿٨٤﴾

(ਅਤੇ ਕਹਿੰਦੇ ਹਨ ਕਿ) ਹੁਣ ਸਾਡੇ ਕੋਲ ਕਿਹੜਾ ਬਹਾਨਾ ਹੇ ਕਿ ਅਸੀਂ ਅੱਲਾਹ ’ਤੇ ਅਤੇ ਜਿਹੜਾ ਹੱਕ (.ਕੁਰਆਨ) ਸਾਡੇ ਕੋਲ ਪਹੁੰਚਿਆ ਹੇ ਉਸ ’ਤੇ ਈਮਾਨ ਨਾ ਲਿਆਏ ਅਤੇ ਸਾ` ਇਸ ਗੱਲ ਦੀ ਵੀ ਆਸ ਰੱਖਣੀ ਚਾਹੀਦੀ ਹੇ ਕਿ ਸਾਡਾ ਰੱਬ ਸਾਨੂੰ ਨੇਕ ਲੋਕਾਂ ਵਿਚ ਸ਼ਾਮਲ ਕਰੇਗਾ।

Al-Ma'idah 5:85

فَأَثَٰبَهُمُ ٱللَّهُ بِمَا قَالُواْ جَنَّـٰتٖ تَجۡرِي مِن تَحۡتِهَا ٱلۡأَنۡهَٰرُ خَٰلِدِينَ فِيهَاۚ وَذَٰلِكَ جَزَآءُ ٱلۡمُحۡسِنِينَ ﴿٨٥﴾

ਇਸੇ ਕਥਨ ਸਦਕਾ ਅੱਲਾਹ ਉਹਨਾਂ ਨੂੰ ਅਜਿਹੇ ਬਾਗ਼ ਦੇਵੇਗਾ ਜਿਸ ਦੇ ਹੇਠ ਨਹਿਰਾਂ ਵਗਦੀਆਂ ਹੋਣਗੀਆਂ ਅਤੇ ਉਹ ਉਹਨਾਂ ਵਿਚ ਸਦਾ ਲਈ ਰਹਿਣਗੇ ਅਤੇ ਨੇਕ ਲੋਕਾਂ ਦਾ ਇਹੋ ਬਦਲਾ ਹੇ।

Al-Ma'idah 5:86

وَٱلَّذِينَ كَفَرُواْ وَكَذَّبُواْ بِـَٔايَٰتِنَآ أُوْلَـٰٓئِكَ أَصۡحَٰبُ ٱلۡجَحِيمِ ﴿٨٦﴾

ਅਤੇ ਜਿਹੜੇ ਲੋਕ ਕੁਫ਼ਰ ਕਰਦੇ ਰਹੇ ਅਤੇ ਸਾਡੀਆਂ ਆਇਤਾਂ ਨੂੰ ਝੁਠਲਾਉਂਦੇ ਰਹੇ, ਉਹੀਓ ਨਰਕੀ ਹਨ।

At-Tawbah 9:30

وَقَالَتِ ٱلۡيَهُودُ عُزَيۡرٌ ٱبۡنُ ٱللَّهِ وَقَالَتِ ٱلنَّصَٰرَى ٱلۡمَسِيحُ ٱبۡنُ ٱللَّهِۖ ذَٰلِكَ قَوۡلُهُم بِأَفۡوَٰهِهِمۡۖ يُضَٰهِـُٔونَ قَوۡلَ ٱلَّذِينَ كَفَرُواْ مِن قَبۡلُۚ قَٰتَلَهُمُ ٱللَّهُۖ أَنَّىٰ يُؤۡفَكُونَ ﴿٣٠﴾

ਯਹੂਦੀ ਆਖਦੇ ਹਨ ਕਿ ਉਜ਼ੈਰ (ਨਾਂ ਦਾ ਨਬੀ) ਅੱਲਾਹ ਦਾ ਪੁੱਤਰ ਹੈ ਅਤੇ ਨਸਰਾਨੀ (ਈਸਾਈ) ਆਖਦੇ ਹਨ ਕਿ ਮਸੀਹ (ਈਸਾ) ਅੱਲਾਹ ਦਾ ਪੁੱਤਰ [7] ਹੈ। ਇਹ ਕੇਵਲ ਇਹਨਾਂ ਦੇ ਮੂੰਹ (ਭਾਵ ਕਹਿਣ) ਦੀਆਂ ਗੱਲਾਂ ਹਨ। ਇਹ ਉਹਨਾਂ ਇਨਕਾਰੀਆਂ ਦੀ ਰੀਸੋ-ਰੀਸ ਗੱਲਾਂ ਕਰਦੇ ਹਨ ਜਿਹੜੇ ਇਹਨਾਂ ਤੋਂ ਪਹਿਲਾਂ ਬੀਤ ਚੁੱਕੇ ਹਨ। ਰੱਬ ਦੀ ਮਾਰ ਹੋਵੇ ਇਹਨਾਂ ’ਤੇ, ਇਹ ਭਟਕੇ ਹੋਏ ਕਿੱਥੇ ਟੁਰੀ ਫਿਰਦੇ ਹਨ।

At-Tawbah 9:31

ٱتَّخَذُوٓاْ أَحۡبَارَهُمۡ وَرُهۡبَٰنَهُمۡ أَرۡبَابٗا مِّن دُونِ ٱللَّهِ وَٱلۡمَسِيحَ ٱبۡنَ مَرۡيَمَ وَمَآ أُمِرُوٓاْ إِلَّا لِيَعۡبُدُوٓاْ إِلَٰهٗا وَٰحِدٗاۖ لَّآ إِلَٰهَ إِلَّا هُوَۚ سُبۡحَٰنَهُۥ عَمَّا يُشۡرِكُونَ ﴿٣١﴾

ਇਹਨਾਂ ਨੇ ਅੱਲਾਹ ਨੂੰ ਛੱਡ ਕੇ ਆਪਣੇ ਧਾਰਮਿਕ ਗਿਆਨੀਆਂ ਤੇ ਬੇਰਾਗੀਆਂ ਨੂੰ ਅਤੇ ਮਰੀਅਮ ਦੇ ਪੁੱਤਰ ਮਸੀਹ (ਈਸਾ) ਨੂੰ ਆਪਣਾ ਰੱਬ ਬਣਾ ਲਿਆ ਹੈ (ਭਾਵ ਜੋ ਉਹ ਆਖਣ ਉਹੀਓ ਰੱਬੀ ਕਲਾਮ ਹੈ) ਜਦ ਕਿ ਇਹਨਾਂ ਨੂੰ ਕੇਵਲ ਇਕ ਅੱਲਾਹ ਦੀ ਇਬਾਦਤ ਕਰਨ ਦਾ ਹੁਕਮ ਦਿੱਤਾ ਗਿਆ ਸੀ, ਜਿਸ ਤੋਂ ਬਿਨਾਂ ਹੋਰ ਕੋਈ ਇਸ਼ਟ ਨਹੀਂ।[8] ਉਹ ਹਰ ਪ੍ਰਕਾਰ ਦੇ ਸ਼ਿਰਕ ਤੋਂ ਪਾਕ ਹੈ, ਜਿਹੜਾ ਉਹ ਕਰਦੇ ਹਨ।

Al-Hajj 22:17

إِنَّ ٱلَّذِينَ ءَامَنُواْ وَٱلَّذِينَ هَادُواْ وَٱلصَّـٰبِـِٔينَ وَٱلنَّصَٰرَىٰ وَٱلۡمَجُوسَ وَٱلَّذِينَ أَشۡرَكُوٓاْ إِنَّ ٱللَّهَ يَفۡصِلُ بَيۡنَهُمۡ يَوۡمَ ٱلۡقِيَٰمَةِۚ إِنَّ ٱللَّهَ عَلَىٰ كُلِّ شَيۡءٖ شَهِيدٌ ﴿١٧﴾

ਬੇਸ਼ੱਕ ਜਿਹੜੇ ਲੋਕੀ ਈਮਾਨ ਲਿਆਏ, ਜਾਂ ਜਿਹੜੇ ਯਹੂਦੀ, ਸਾਬੀ (ਅਧਰਮੀ) , ਈਸਾਈ, ਮਜੂਸੀ (ਅੱਗ ਪੂਜਣ ਵਾਲੇ) ਜਾਂ ਮੁਸ਼ਰਿਕ ਬਣ ਗਏ (ਭਾਵ ਉਹ ਕੋਈ ਵੀ ਹੋਵੇ) ਬੇਸ਼ੱਕ ਅੱਲਾਹ ਉਹਨਾਂ ਸਭਨਾਂ ਵਿਚਾਲੇ ਕਿਆਮਤ ਦਿਹਾੜੇ ਫ਼ੈਸਲਾ ਕਰ ਦੇਵੇਗਾ। ਅੱਲਾਹ ਤਾਂ ਹਰ ਹਰ ਚੀਜ਼ ਦਾ ਗਵਾਹ ਹੈ।[3]

Al-Hadid 57:29

لِّئَلَّا يَعۡلَمَ أَهۡلُ ٱلۡكِتَٰبِ أَلَّا يَقۡدِرُونَ عَلَىٰ شَيۡءٖ مِّن فَضۡلِ ٱللَّهِ وَأَنَّ ٱلۡفَضۡلَ بِيَدِ ٱللَّهِ يُؤۡتِيهِ مَن يَشَآءُۚ وَٱللَّهُ ذُو ٱلۡفَضۡلِ ٱلۡعَظِيمِ ﴿٢٩﴾

ਤਾਂ ਜੋ ਕਿਤਾਬ ਵਾਲੇ (ਯਹੂਦੀ ਅਤੇ ਈਸਾਈ) ਇਹ ਜਾਣ ਲੈਣ ਕਿ ਉਹ ਅੱਲਾਹ ਦੀ ਕ੍ਰਿਪਾਲਤਾ ਨਾਲ ਕਿਸੇ ਸ਼ੈਅ ’ਤੇ ਕੁਦਰਤ ਨਹੀਂ ਰੱਖਦੇ। ਬੇਸ਼ੱਕ ਸਾਰੇ ਫ਼ਜ਼ਲ (ਕ੍ਰਿਪਾਲਤਾ ਤੇ ਬਖ਼ਸ਼ਿਸ਼ਾਂ) ਅੱਲਾਹ ਦੇ ਹੱਥ ਵਿਚ ਹੀ ਹਨ। ਉਹ ਜਿਸ ਨੂੰ ਚਾਹੁੰਦਾ ਹੈ (ਆਪਣੀ ਕ੍ਰਿਪਾ ਨਾਲ) ਦੇ ਦਿੰਦਾ ਹੈ ਅਤੇ ਅੱਲਾਹ ਅਤਿਅੰਤ ਕ੍ਰਿਪਾਲੂ ਹੈ।

Al-Hashr 59:2

هُوَ ٱلَّذِيٓ أَخۡرَجَ ٱلَّذِينَ كَفَرُواْ مِنۡ أَهۡلِ ٱلۡكِتَٰبِ مِن دِيَٰرِهِمۡ لِأَوَّلِ ٱلۡحَشۡرِۚ مَا ظَنَنتُمۡ أَن يَخۡرُجُواْۖ وَظَنُّوٓاْ أَنَّهُم مَّانِعَتُهُمۡ حُصُونُهُم مِّنَ ٱللَّهِ فَأَتَىٰهُمُ ٱللَّهُ مِنۡ حَيۡثُ لَمۡ يَحۡتَسِبُواْۖ وَقَذَفَ فِي قُلُوبِهِمُ ٱلرُّعۡبَۚ يُخۡرِبُونَ بُيُوتَهُم بِأَيۡدِيهِمۡ وَأَيۡدِي ٱلۡمُؤۡمِنِينَ فَٱعۡتَبِرُواْ يَـٰٓأُوْلِي ٱلۡأَبۡصَٰرِ ﴿٢﴾

ਇਹ ਅੱਲਾਹ ਉਹੀ ਹੈ ਜਿਸ ਨੇ ਕਿਤਾਬ ਵਾਲਿਆਂ ਦੇ ਇਨਕਾਰੀਆਂ ਨੂੰ ਪਹਿਲੇ ਦੇਸ਼ ਨਿਕਾਲੇ ਸਮੇਂ ਹੀ ਉਹਨਾਂ ਦੇ ਘਰੋਂ ਕੱਢ ਦਿੱਤਾ ਸੀ। (ਹੇ ਨਬੀ!) ਤੁਸੀਂ ਤਾਂ ਕਦੇ ਇਹ ਸੋਚਿਆ ਵੀ ਨਹੀਂ ਸੀ ਕਿ ਉਹ (ਮਦੀਨੇ ਤੋਂ) ਨਿੱਕਲਣਗੇ ਅਤੇ ਉਹ (ਅਹਿਲੇ ਕਿਤਾਬ) ਇਹ ਸਮਝਦੇ ਸਨ ਕਿ ਬੇਸ਼ੱਕ ਉਹਨਾਂ ਦੀਆਂ ਗੜ੍ਹੀਆਂ ਉਹਨਾਂ ਨੂੰ ਅੱਲਾਹ ਦੇ ਅਜ਼ਾਬ ਤੋਂ ਬਚਾ ਲੈਣਗੀਆਂ, ਪਰ ਉਹਨਾਂ ਉੱਤੇ ਅੱਲਾਹ ਦਾ ਅਜ਼ਾਬ ਉਸ ਪਾਸਿਓਂ ਆਇਆ ਜਿਧਰੋਂ ਉਹਨਾਂ ਦਾ ਧਿਆਨ ਵੀ ਨਹੀਂ ਸੀ ਗਿਆ। ਉਸੇ ਨੇ ਉਹਨਾਂ ਦੇ ਦਿਲਾਂ ਵਿਚ ਰੋਅਬ ਪਾ ਦਿੱਤਾ। ਉਹ ਆਪਣੇ ਹੱਥੀਂ ਆਪਣੇ ਘਰ ਉਜਾੜ ਰਹੇ ਸਨ ਅਤੇ ਮੋਮਿਨਾਂ ਦੇ ਹੱਥੋਂ ਵੀ ਬਰਬਾਦ ਹੋ ਰਹੇ ਸਨ। ਸੋ ਹੇ ਅੱਖਾਂ ਵਾਲਿਓ! (ਇਸ ਘਟਨਾਂ ਤੋਂ) ਸਿੱਖਿਆ ਗ੍ਰਹਿਣ ਕਰੋ।

Al-Hashr 59:11

۞أَلَمۡ تَرَ إِلَى ٱلَّذِينَ نَافَقُواْ يَقُولُونَ لِإِخۡوَٰنِهِمُ ٱلَّذِينَ كَفَرُواْ مِنۡ أَهۡلِ ٱلۡكِتَٰبِ لَئِنۡ أُخۡرِجۡتُمۡ لَنَخۡرُجَنَّ مَعَكُمۡ وَلَا نُطِيعُ فِيكُمۡ أَحَدًا أَبَدٗا وَإِن قُوتِلۡتُمۡ لَنَنصُرَنَّكُمۡ وَٱللَّهُ يَشۡهَدُ إِنَّهُمۡ لَكَٰذِبُونَ ﴿١١﴾

(ਹੇ ਨਬੀ!) ਕੀ ਤੁਸੀਂ ਉਹਨਾਂ ਲੋਕਾਂ ਨੂੰ ਨਹੀਂ ਵੇਖਿਆ ਜਿਨ੍ਹਾਂ ਨੇ ਮੁਨਾਫ਼ਕਤ (ਦੋਰੰਗੀ) ਅਪਣਾਈ ਹੈ? ਉਹ ਆਪਣੇ ਕਿਤਾਬ ਵਾਲੇ ਕਾਫ਼ਿਰ ਭਰਾਵਾਂ (ਯਹੂਦੀਆਂ) ਨੂੰ ਆਖਦੇ ਹਨ ਕਿ ਜੇ ਤੁਹਾਨੂੰ ਘਰਾਂ ਵਿੱਚੋਂ ਕੱਢਿਆ ਗਿਆ ਤਾਂ ਅਸੀਂ ਵੀ ਤੁਹਾਡੇ ਨਾਲ ਹੀ (ਮਦੀਨੇ ਵਿੱਚੋਂ) ਨਿੱਕਲਾਂਗੇ ਅਤੇ ਤੁਹਾਡੇ (ਵਿਰੁੱਧ) ਅਸੀਂ ਕਿਸੇ ਪ੍ਰਕਾਰ ਦੀ ਗੱਲ ਨਹੀਂ ਮੰਨਾਂਗੇ। ਜੇਕਰ ਤੁਹਾਡੇ ਨਾਲ ਜੰਗ ਕੀਤੀ ਗਈ ਤਾਂ ਅਸੀਂ ਤੁਹਾਡੀ ਸਹਾਇਤਾ ਕਰਾਂਗੇ। ਪ੍ਰੰਤੂ ਅੱਲਾਹ ਉਹਨਾਂ ਦੇ ਝੂਠੇ ਹੋਣ ਦੀ ਗਵਾਹੀ ਦਿੰਦਾ ਹੈ।

As-Saf 61:14

يَـٰٓأَيُّهَا ٱلَّذِينَ ءَامَنُواْ كُونُوٓاْ أَنصَارَ ٱللَّهِ كَمَا قَالَ عِيسَى ٱبۡنُ مَرۡيَمَ لِلۡحَوَارِيِّـۧنَ مَنۡ أَنصَارِيٓ إِلَى ٱللَّهِۖ قَالَ ٱلۡحَوَارِيُّونَ نَحۡنُ أَنصَارُ ٱللَّهِۖ فَـَٔامَنَت طَّآئِفَةٞ مِّنۢ بَنِيٓ إِسۡرَـٰٓءِيلَ وَكَفَرَت طَّآئِفَةٞۖ فَأَيَّدۡنَا ٱلَّذِينَ ءَامَنُواْ عَلَىٰ عَدُوِّهِمۡ فَأَصۡبَحُواْ ظَٰهِرِينَ ﴿١٤﴾

ਹੇ ਈਮਾਨ ਵਾਲਿਓ! ਤੁਸੀਂ ਅੱਲਾਹ ਦੇ ਸਹਾਈ ਬਣ ਜਾਓ, ਜਿਵੇਂ ਮਰੀਅਮ ਦੇ ਪੁੱਤਰ ਈਸਾ ਨੇ ਆਪਣੇ ਹਵਾਰੀਆਂ ਨੂੰ ਆਖਿਆ ਸੀ ਕਿ ਅੱਲਾਹ ਦੀ ਰਾਹ ਵੱਲ (ਸੱਦਾ ਦੇਣ ਵਿਚ) ਮੇਰਾ ਸਹਾਈ ਕੌੌਣ ਹੈ? ਹਵਾਰੀਆਂ (ਸਾਥੀਆਂ) ਨੇ ਆਖਿਆ ਕਿ ਅਸੀਂ ਅੱਲਾਹ ਦੇ ਸਹਾਈ ਹਾਂ। ਬਨੀ-ਇਸਰਾਈਲ ਵਿੱਚੋਂ ਇਕ ਟੋਲੀ ਈਮਾਨ ਲਿਆਈ ਅਤੇ ਦੂਜੀ ਟੋਲੀ ਨੇ ਇਨਕਾਰ ਕਰ ਦਿੱਤਾ। ਅਸੀਂ ਈਮਾਨ ਲਿਆਉਣ ਵਾਲੇ ਲੋਕਾਂ ਨੂੰ ਉਹਨਾਂ ਦੇ ਵੈਰੀਆਂ ਵਿਰੁੱਧ ਤਾਕਤ ਬਖ਼ਸ਼ੀ ਤਾਂ ਉਹ ਭਾਰੂੁ[3] ਹੋ ਗਏ।

ਵਿਸ਼ੇ