ਸੂਰਾ Al-Baqarah 2:221
وَلَا تَنكِحُواْ ٱلۡمُشۡرِكَٰتِ حَتَّىٰ يُؤۡمِنَّۚ وَلَأَمَةٞ مُّؤۡمِنَةٌ خَيۡرٞ مِّن مُّشۡرِكَةٖ وَلَوۡ أَعۡجَبَتۡكُمۡۗ وَلَا تُنكِحُواْ ٱلۡمُشۡرِكِينَ حَتَّىٰ يُؤۡمِنُواْۚ وَلَعَبۡدٞ مُّؤۡمِنٌ خَيۡرٞ مِّن مُّشۡرِكٖ وَلَوۡ أَعۡجَبَكُمۡۗ أُوْلَـٰٓئِكَ يَدۡعُونَ إِلَى ٱلنَّارِۖ وَٱللَّهُ يَدۡعُوٓاْ إِلَى ٱلۡجَنَّةِ وَٱلۡمَغۡفِرَةِ بِإِذۡنِهِۦۖ وَيُبَيِّنُ ءَايَٰتِهِۦ لِلنَّاسِ لَعَلَّهُمۡ يَتَذَكَّرُونَ ﴿٢٢١﴾
◉
ਅਨੁਵਾਦ
(ਹੇ ਮੁਸਲਮਾਨੋ!) ਤੁਸੀਂ ਮੁਸ਼ਰਿਕੁ[42] ਔਰਤਾਂ ਨਾਲ ਉਦੋਂ ਤਕ ਨਿਕਾਹ ਨਾ ਕਰੋ ਜਦੋਂ ਤਕ ਕਿ ਉਹ ਈਮਾਨ ਨਾ ਲੈ ਆਉਣ। ਇਕ ਈਮਾਨ ਵਾਲੀ ਗੋਲੀ ਔਰਤ ਮੁਸ਼ਰਿਕ ਔਰਤ ਤੋਂ ਕਿਤੇ ਵਧੀਆ ਹੇ ਭਾਵੇਂ ਉਹ (ਮੁਸ਼ਰਿਕਾ) ਤੁਹਾਨੂੰ ਕਿੰਨੀ ਹੀ ਭਾਂਉਂਦੀ ਹੋਵੇ ਅਤੇ ਤੁਸੀਂ (ਮੁਸਲਮਾਨ ਔਰਤੋਂ) ਮੁਸ਼ਰਿਕ ਮਰਦਾਂ ਨਾਲ ਨਿਕਾਹ ਨਾ ਕਰੋ ਜਦੋਂ ਤਕ ਕਿ ਉਹ ਈਮਾਨ ਨਾ ਲੈ ਆਉਣ। ਇਕ ਮੋਮਿਨ ਗ਼ੁਲਾਮ ਮੁਸ਼ਰਿਕ ਤੋਂ ਕਿਤੇ ਵਧੀਆ ਹੇ ਭਾਵੇਂ ਕਿ ਉਹ (ਮੁਸ਼ਰਿਕ) ਤੁਹਾਨੂੰ ਕਿੰਨਾ ਹੀ ਪਸੰਦ ਹੇ। ਇਹ (ਮੁਸ਼ਰਿਕ) ਤਾਂ ਨਰਕ ਵੱਲ ਬੁਲਾਉਂਦੇ ਹਨ ਅਤੇ ਅੱਲਾਹ ਆਪਣੇ ਹੁਕਮਾਂ ਨਾਲ ਤੁਹਾਨੂੰ ਜੰਨਤ ਤੇ ਬਖ਼ਸ਼ਿਸ਼ ਵੱਲ ਬੁਲਾਉਂਦਾ ਹੇ। (ਇਸੇ ਲਈ) ਉਹ ਲੋਕਾਂ ਨੂੰ ਆਪਣੀਆਂ ਆਇਤਾਂ (ਫ਼ਰਮਾਨ) ਖੋਲ ਖੋਲ ਕੇ ਬਿਆਨ ਕਰਦਾ ਹੇ ਤਾਂ ਜੋ ਉਹ ਸਿੱਖਿਆ ਗ੍ਰਹਿਣ ਕਰਨ।