ਸੂਰਾ Al-An'am 6:93
وَمَنۡ أَظۡلَمُ مِمَّنِ ٱفۡتَرَىٰ عَلَى ٱللَّهِ كَذِبًا أَوۡ قَالَ أُوحِيَ إِلَيَّ وَلَمۡ يُوحَ إِلَيۡهِ شَيۡءٞ وَمَن قَالَ سَأُنزِلُ مِثۡلَ مَآ أَنزَلَ ٱللَّهُۗ وَلَوۡ تَرَىٰٓ إِذِ ٱلظَّـٰلِمُونَ فِي غَمَرَٰتِ ٱلۡمَوۡتِ وَٱلۡمَلَـٰٓئِكَةُ بَاسِطُوٓاْ أَيۡدِيهِمۡ أَخۡرِجُوٓاْ أَنفُسَكُمُۖ ٱلۡيَوۡمَ تُجۡزَوۡنَ عَذَابَ ٱلۡهُونِ بِمَا كُنتُمۡ تَقُولُونَ عَلَى ٱللَّهِ غَيۡرَ ٱلۡحَقِّ وَكُنتُمۡ عَنۡ ءَايَٰتِهِۦ تَسۡتَكۡبِرُونَ ﴿٩٣﴾
◉
ਅਨੁਵਾਦ
ਉਸ ਵਿਅਕਤੀ ਤੋਂ ਵੱਧ ਜ਼ਾਲਮ ਕੌਣ ਹੋਵੇਗਾ ਜਿਹੜਾ ਅੱਲਾਹ ਉੱਤੇ ਝੂਠੀ ਊਜ ਲਾਵੇ ਜਾਂ ਇਹ ਕਹੇ ਕਿ ਮੇਰੇ ਉੱਤੇ ਵੀ ਵਹੀ ਨਾਜ਼ਿਲ ਕੀਤੀ ਗਈ ਹੇ, ਜਦੋਂ ਕਿ ਉਸ ਕੋਲ ਰੱਬ ਵੱਲੋਂ ਕੋਈ ਵੀ ਵਹੀ ਨਾਜ਼ਿਲ ਨਹੀਂ ਹੋਈ ਜਾਂ ਜਿਹੜਾ ਵਿਅਕਤੀ ਇਹ ਕਹੇ ਕਿ ਜਿਹੋ ਜਿਹਾ ਕਲਾਮ ਅੱਲਾਹ ਨੇ ਉਤਾਰਿਆ ਹੇ ਮੈਂ ਵੀ ਇਸੇ ਪ੍ਰਕਾਰ ਦਾ ਲਿਆ ਸਕਦਾ ਹਾਂ। ਜਦੋਂ ਤੁਸੀਂ ਇਹਨਾਂ ਜ਼ਾਲਮਾਂ ਨੂੰ ਮੌਤ ਦੀਆਂ ਸਖ਼ਤੀਆਂ ਵਿਚ ਗਿਰਫ਼ਤਾਰ ਵੇਖੋਗੇ ਅਤੇ ਫ਼ਰਿਸ਼ਤੇ ਇਹ ਕਹਿੰਦੇ ਹੋਏ ਆਪਣੇ ਹੱਥ ਵਧਾ ਰਹੇ ਹੋਣਗੇ ਕਿ ਕੱਢੋ ਆਪਣੀਆਂ ਜਾਨਾਂ, ਅੱਜ ਤੁਹਾਨੂੰ ਜ਼ਲੀਲ ਕਰਨ ਵਾਲੀ ਸਜ਼ਾ ਦਿੱਤੀ ਜਾਵੇਗੀ[8] ਕਿਉਂ ਜੋ ਤੁਸੀਂ ਅੱਲਾਹ ’ਤੇ ਊਜਾਂ ਲਾਕੇ ਅਣ-ਹੱਕੀਆਂ ਗੱਲਾਂ ਘੜ੍ਹਦੇ ਸੀ ਅਤੇ ਉਸ ਦੀਆਂ ਆਇਤਾਂ ਤੋਂ ਤਕੱਬਰ (ਘਮੰਡ ਵਿਚ ਆ ਕੇ ਇਨਕਾਰ) ਕਰਦੇ ਸੀ।