يسٓ ﴿1﴾يسٓ
Transliteration: Yaseen
Translation: ਯਾ, ਸੀਨ।
يسٓ ﴿1﴾يسٓ
Transliteration: Yaseen
Translation: ਯਾ, ਸੀਨ।
وَٱلۡقُرۡءَانِ ٱلۡحَكِيمِ ﴿2﴾وَٱلۡقُرۡءَانِ ٱلۡحَكِيمِ
Transliteration: Waalqurani alhakeemi
Translation: ਕਸਮ ਹੈ ਹਿਕਮਤ ਭਰੇ .ਕੁਰਆਨ ਦੀ।
إِنَّكَ لَمِنَ ٱلۡمُرۡسَلِينَ ﴿3﴾إِنَّكَ لَمِنَ ٱلۡمُرۡسَلِينَ
Transliteration: Innaka lamina almursaleena
Translation: ਨਿਰਸੰਦੇਹ, ਤੁਸੀਂ (ਹੇ ਮੁਹੰਮਦ!) ਪੈਗ਼ੰਬਰਾਂ ਵਿੱਚੋਂ ਹੀ ਹੋ।
عَلَىٰ صِرَٰطٖ مُّسۡتَقِيمٖ ﴿4﴾عَلَىٰ صِرَٰطٖ مُّسۡتَقِيمٖ
Transliteration: AAala siratin mustaqeemin
Translation: ਅਤੇ ਸਿੱਧੇ ਰਾਹ ’ਤੇ ਹੋ।
تَنزِيلَ ٱلۡعَزِيزِ ٱلرَّحِيمِ ﴿5﴾تَنزِيلَ ٱلۡعَزِيزِ ٱلرَّحِيمِ
Transliteration: Tanzeela alAAazeezi alrraheemi
Translation: ਇਹ (.ਕੁਰਆਨ) ਜ਼ੋਰਾਵਰ ਤੇ ਮਿਹਰਾਂ ਵਾਲੇ (ਅੱਲਾਹ) ਵੱਲੋਂ ਉਤਾਰਿਆ ਗਿਆ ਹੈ।
لِتُنذِرَ قَوۡمٗا مَّآ أُنذِرَ ءَابَآؤُهُمۡ فَهُمۡ غَٰفِلُونَ ﴿6﴾لِتُنذِرَ قَوۡمٗا مَّآ أُنذِرَ ءَابَآؤُهُمۡ فَهُمۡ غَٰفِلُونَ
Transliteration: Litunthira qawman ma onthira abaohum fahum ghafiloona
Translation: ਤਾਂ ਜੋ ਤੁਸੀਂ ਉਹਨਾਂ ਲੋਕਾਂ ਨੂੰ (ਕਿਆਮਤ ਤੋਂ) ਡਰਾਵੋ ਜਿਨ੍ਹਾਂ ਦੇ ਪਿਓ ਦਾਦਿਆਂ ਨੂੰ ਡਰਾਇਆ ਨਹੀਂ ਗਿਆ ਸੀ, ਇਸੇ ਕਾਰਨ ਉਹ ਵੀ (ਨਕਰ ਤੋਂ) ਬੇਪਰਵਾਹ ਹਨ।
لَقَدۡ حَقَّ ٱلۡقَوۡلُ عَلَىٰٓ أَكۡثَرِهِمۡ فَهُمۡ لَا يُؤۡمِنُونَ ﴿7﴾لَقَدۡ حَقَّ ٱلۡقَوۡلُ عَلَىٰٓ أَكۡثَرِهِمۡ فَهُمۡ لَا يُؤۡمِنُونَ
Transliteration: Laqad haqqa alqawlu AAala aktharihim fahum la yuminoona
Translation: ਨਿਰਸੰਦੇਹ, ਉਹਨਾਂ ਦੀ ਬਹੁ ਗਿਣਤੀ ਅੱਲਾਹ ਦੇ ਫ਼ੈਸਲੇ (ਭਾਵ ਅਜ਼ਾਬ) ਦੀ ਭਾਗੀ ਬਣ ਚੁੱਕੀ ਹੈ, ਸੋ ਇਹ ਈਮਾਨ ਨਹੀਂ ਲਿਆਉਣਗੇ।
إِنَّا جَعَلۡنَا فِيٓ أَعۡنَٰقِهِمۡ أَغۡلَٰلٗا فَهِيَ إِلَى ٱلۡأَذۡقَانِ فَهُم مُّقۡمَحُونَ ﴿8﴾إِنَّا جَعَلۡنَا فِيٓ أَعۡنَٰقِهِمۡ أَغۡلَٰلٗا فَهِيَ إِلَى ٱلۡأَذۡقَانِ فَهُم مُّقۡمَحُونَ
Transliteration: Inna jaAAalna fee aAAnaqihim aghlalan fahiya ila alathqani fahum muqmahoona
Translation: ਅਸਾਂ ਉਹਨਾਂ ਦੇ ਗਲਾਂ ਵਿਚ ਸੰਗਲ ਪਾ ਛੱਡੇ ਹਨ, ਜਿਹੜੇ ਉਹਨਾਂ ਦੀਆਂ ਠੋਡੀਆਂ ਤੀਕ ਹਨ ਇਸ ਲਈ ਉਹ ਸਿਰ ਚੁੱਕੀਂ ਖੜ੍ਹੇ ਹਨ।
وَجَعَلۡنَا مِنۢ بَيۡنِ أَيۡدِيهِمۡ سَدّٗا وَمِنۡ خَلۡفِهِمۡ سَدّٗا فَأَغۡشَيۡنَٰهُمۡ فَهُمۡ لَا يُبۡصِرُونَ ﴿9﴾وَجَعَلۡنَا مِنۢ بَيۡنِ أَيۡدِيهِمۡ سَدّٗا وَمِنۡ خَلۡفِهِمۡ سَدّٗا فَأَغۡشَيۡنَٰهُمۡ فَهُمۡ لَا يُبۡصِرُونَ
Transliteration: WajaAAalna min bayni aydeehim saddan wamin khalfihim saddan faaghshaynahum fahum la yubsiroona
Translation: ਅਤੇ ਅਸੀਂ ਉਹਨਾਂ ਦੇ ਅੱਗੇ (ਨਫ਼ਰਤ ਦੀ) ਇਕ ਕੰਧ ਖੜ੍ਹੀ ਕਰ ਛੱਡੀ ਹੈ ਅਤੇ ਇਕ ਕੰਧ ਉਹਨਾਂ ਦੇ ਪਿੱਛੇ, ਜਿਸ ਨਾਲ ਅਸੀਂ ਉਹਨਾਂ ਦੀਆਂ ਅੱਖਾਂ ਨੂੰ ਢੱਕ ਦਿੱਤਾ ਹੈ, ਹੁਣ ਉਹ (ਹੱਕ ਸੱਚ) ਵੇਖ ਨਹੀਂ ਸਕਦੇ।
وَسَوَآءٌ عَلَيۡهِمۡ ءَأَنذَرۡتَهُمۡ أَمۡ لَمۡ تُنذِرۡهُمۡ لَا يُؤۡمِنُونَ ﴿10﴾وَسَوَآءٌ عَلَيۡهِمۡ ءَأَنذَرۡتَهُمۡ أَمۡ لَمۡ تُنذِرۡهُمۡ لَا يُؤۡمِنُونَ
Transliteration: Wasawaon AAalayhim aanthartahum am lam tunthirhum la yuminoona
Translation: (ਹੇ ਨਬੀ!) ਤੁਸੀਂ ਭਾਵੇਂ ਉਹਨਾਂ ਨੂੰ ਡਰਾਓ ਜਾਂ ਨਾ ਡਰਾਓ, ਉਹਨਾਂ ਲਈ ਇਕ ਬਰਾਬਰ ਹੈ। ਉਹ ਈਮਾਨ ਨਹੀਂ ਲਿਆਉਣਗੇ।
إِنَّمَا تُنذِرُ مَنِ ٱتَّبَعَ ٱلذِّكۡرَ وَخَشِيَ ٱلرَّحۡمَٰنَ بِٱلۡغَيۡبِۖ فَبَشِّرۡهُ بِمَغۡفِرَةٖ وَأَجۡرٖ كَرِيمٍ ﴿11﴾إِنَّمَا تُنذِرُ مَنِ ٱتَّبَعَ ٱلذِّكۡرَ وَخَشِيَ ٱلرَّحۡمَٰنَ بِٱلۡغَيۡبِۖ فَبَشِّرۡهُ بِمَغۡفِرَةٖ وَأَجۡرٖ كَرِيمٍ
Transliteration: Innama tunthiru mani ittabaAAa alththikra wakhashiya alrrahmana bialghaybi fabashshirhu bimaghfiratin waajrin kareemin
Translation: (ਹੇ ਨਬੀ!) ਤੁਸੀਂ ਤਾਂ ਕੇਵਲ ਉਸੇ ਵਿਅਕਤੀ ਨੂੰ ਹੀ ਡਰਾ ਸਕਦੇ ਹੋ ਜਿਹੜਾ ਨਸੀਹਤ (.ਕੁਰਆਨ) ਦੀ ਪੈਰਵੀ ਕਰੇ ਤੇ ਬਿਨਾਂ ਵੇਖੇ ਰਹਿਮਾਨ ਤੋਂ ਡਰੇ, ਸੋ ਤੁਸੀਂ ਉਸ ਵਿਅਕਤੀ ਨੂੰ ਬਖ਼ਸ਼ਿਸ਼ ਤੇ ਮਾਨ-ਸਨਮਾਨ ਵਾਲੇ ਬਦਲੇ (ਭਾਵ ਜੰਨਤ) ਦੀਆਂ ਖ਼ੁਸ਼ਖ਼ਬਰੀਆਂ ਸੁਣਾ ਦਿਓ।
إِنَّا نَحۡنُ نُحۡيِ ٱلۡمَوۡتَىٰ وَنَكۡتُبُ مَا قَدَّمُواْ وَءَاثَٰرَهُمۡۚ وَكُلَّ شَيۡءٍ أَحۡصَيۡنَٰهُ فِيٓ إِمَامٖ مُّبِينٖ ﴿12﴾إِنَّا نَحۡنُ نُحۡيِ ٱلۡمَوۡتَىٰ وَنَكۡتُبُ مَا قَدَّمُواْ وَءَاثَٰرَهُمۡۚ وَكُلَّ شَيۡءٍ أَحۡصَيۡنَٰهُ فِيٓ إِمَامٖ مُّبِينٖ
Transliteration: Inna nahnu nuhyee almawta wanaktubu ma qaddamoo waatharahum wakulla shayin ahsaynahu fee imamin mubeenin
Translation: ਨਿਰਸੰਦੇਹ, ਅਸੀਂ ਹੀ ਮੁਰਦਿਆਂ ਨੂੰ (ਮੁੜ) ਜਿਊਂਦਾ ਕਰਾਂਗੇ ਅਤੇ ਜਿਹੜੇ ਕਰਮ ਉਹ ਅੱਗੇ (ਪਰਲੋਕ ਲਈ) ਭੇਜ ਚੁੱਕੇ ਹਨ, ਉਹਨਾਂ ਸਭ ਨੂੰ ਅਸੀਂ ਲਿਖ ਰਹੇ ਹਾਂ ਅਤੇ ਜਿਹੜੇ (ਚੰਗੇ ਜਾਂ ਮਾੜੇ) ਚਿੰਨ੍ਹ ਉਹ ਪਿੱਛੇ ਛੱਡ ਆਏ ਹਨ, ਉਹ ਵੀ ਦਰਜ ਕਰਦੇ ਹਾਂ। ਅਸੀਂ ਉਹਨਾਂ ਸਭ ਨੂੰ ਇਕ ਸਪਸ਼ਟ ਕਿਤਾਬ ਵਿਚ ਲਿਖ ਰੱਖਿਆ ਹੈ।
وَٱضۡرِبۡ لَهُم مَّثَلًا أَصۡحَٰبَ ٱلۡقَرۡيَةِ إِذۡ جَآءَهَا ٱلۡمُرۡسَلُونَ ﴿13﴾وَٱضۡرِبۡ لَهُم مَّثَلًا أَصۡحَٰبَ ٱلۡقَرۡيَةِ إِذۡ جَآءَهَا ٱلۡمُرۡسَلُونَ
Transliteration: Waidrib lahum mathalan ashaba alqaryati ith jaaha almursaloona
Translation: (ਹੇ ਨਬੀ!) ਤੁਸੀਂ ਇਹਨਾਂ (ਇਨਕਾਰੀਆਂ) ਲਈ ਇਕ ਬਸਤੀ ਦੀ ਉਦਾਹਰਨ ਦਾ ਉੱਲੇਖ ਕਰੋ, ਜਦੋਂ ਕਿ ਉਸ ਬਸਤੀ ਵਿਚ ਪੈਗ਼ੰਬਰ ਆਏ ਸਨ।
إِذۡ أَرۡسَلۡنَآ إِلَيۡهِمُ ٱثۡنَيۡنِ فَكَذَّبُوهُمَا فَعَزَّزۡنَا بِثَالِثٖ فَقَالُوٓاْ إِنَّآ إِلَيۡكُم مُّرۡسَلُونَ ﴿14﴾إِذۡ أَرۡسَلۡنَآ إِلَيۡهِمُ ٱثۡنَيۡنِ فَكَذَّبُوهُمَا فَعَزَّزۡنَا بِثَالِثٖ فَقَالُوٓاْ إِنَّآ إِلَيۡكُم مُّرۡسَلُونَ
Transliteration: Ith arsalna ilayhimu ithnayni fakaththaboohuma faAAazzazna bithalithin faqaloo inna ilaykum mursaloona
Translation: ਜਦੋਂ ਅਸੀਂ ਉਹਨਾਂ (ਬਸਤੀ ਵਾਲਿਆਂ) ਕੋਲ ਦੋ (ਪੈਗ਼ੰਬਰਾਂ) ਨੂੰ ਭੇਜਿਆ, ਪਰ ਉਹਨਾਂ ਨੇ ਉਹਨਾਂ ਦੋਵਾਂ ਨੂੰ ਝੁਠਲਾਇਆ, ਫੇਰ ਅਸੀਂ ਤੀਜਾ ਪੈਗ਼ੰਬਰ ਉਹਨਾਂ ਦੋਵਾਂ ਦੀ ਸਹਾਇਤਾ ਲਈ ਭੇਜਿਆ, ਸੋ ਉਹਨਾਂ (ਤਿੰਨਾਂ) ਨੇ ਕਿਹਾ ਕਿ ਅਸੀਂ ਤੁਹਾਡੇ ਵੱਲ (ਰੱਬ ਵੱਲੋਂ) ਘੱਲੇ ਗਏ (ਰਸੂਲ) ਹਾਂ।
قَالُواْ مَآ أَنتُمۡ إِلَّا بَشَرٞ مِّثۡلُنَا وَمَآ أَنزَلَ ٱلرَّحۡمَٰنُ مِن شَيۡءٍ إِنۡ أَنتُمۡ إِلَّا تَكۡذِبُونَ ﴿15﴾قَالُواْ مَآ أَنتُمۡ إِلَّا بَشَرٞ مِّثۡلُنَا وَمَآ أَنزَلَ ٱلرَّحۡمَٰنُ مِن شَيۡءٍ إِنۡ أَنتُمۡ إِلَّا تَكۡذِبُونَ
Transliteration: Qaloo ma antum illa basharun mithluna wama anzala alrrahmanu min shayin in antum illa takthiboona
Translation: ਉਹਨਾਂ (ਬਸਤੀ ਵਾਲਿਆਂ) ਨੇ ਕਿਹਾ ਕਿ ਤੁਸੀਂ ਤਾਂ ਸਾਡੇ ਹੀ ਵਰਗੇ ਇਕ ਮਨੁੱਖ ਹੋ ਅਤੇ ਰਹਿਮਾਨ (ਰੱਬ) ਨੇ ਤੁਹਾਡੇ ਉੱਤੇ ਕੋਈ ਵੀ ਚੀਜ਼ (ਭਾਵ ਪੈਗ਼ੰਬਰੀ) ਨਹੀਂ ਉਤਾਰੀ, ਤੁਸੀਂ ਤਾਂ ਨਿਰਾ ਹੀ ਝੂਠ ਬੋਲਦੇ ਹੋ।
قَالُواْ رَبُّنَا يَعۡلَمُ إِنَّآ إِلَيۡكُمۡ لَمُرۡسَلُونَ ﴿16﴾قَالُواْ رَبُّنَا يَعۡلَمُ إِنَّآ إِلَيۡكُمۡ لَمُرۡسَلُونَ
Transliteration: Qaloo rabbuna yaAAlamu inna ilaykum lamursaloona
Translation: ਉਹਨਾਂ (ਪੈਗ਼ੰਬਰਾਂ) ਨੇ ਕਿਹਾ ਕਿ ਸਾਡਾ ਪਾਲਣਹਾਰ ਜਾਣਦਾ ਹੈ ਕਿ ਬੇਸ਼ੱਕ ਅਸੀਂ ਤੁਹਾਡੇ ਵੱਲ ਹੀ ਭੇਜੇ ਗਏ ਹਾਂ।
وَمَا عَلَيۡنَآ إِلَّا ٱلۡبَلَٰغُ ٱلۡمُبِينُ ﴿17﴾وَمَا عَلَيۡنَآ إِلَّا ٱلۡبَلَٰغُ ٱلۡمُبِينُ
Transliteration: Wama AAalayna illa albalaghu almubeenu
Translation: ਸਾਡੇ ਜ਼ਿੰਮੇ ਤਾਂ ਕੇਵਲ ਸਪਸ਼ਟ ਰੂਪ ਵਿਚ (ਰੱਬੀ ਸੁਨੇਹਾ) ਪਹੁੰਚਾਉਣਾ ਹੈ।
قَالُوٓاْ إِنَّا تَطَيَّرۡنَا بِكُمۡۖ لَئِن لَّمۡ تَنتَهُواْ لَنَرۡجُمَنَّكُمۡ وَلَيَمَسَّنَّكُم مِّنَّا عَذَابٌ أَلِيمٞ ﴿18﴾قَالُوٓاْ إِنَّا تَطَيَّرۡنَا بِكُمۡۖ لَئِن لَّمۡ تَنتَهُواْ لَنَرۡجُمَنَّكُمۡ وَلَيَمَسَّنَّكُم مِّنَّا عَذَابٌ أَلِيمٞ
Transliteration: Qaloo inna tatayyarna bikum lain lam tantahoo lanarjumannakum walayamassannakum minna AAathabun aleemun
Translation: ਉਹ (ਬਸਤੀ ਵਾਲੇ) ਆਖਣ ਲੱਗੇ ਕਿ ਅਸੀਂ ਤਾਂ ਤੁਹਾਨੂੰ ਮਨਹੂਸ (ਬੇ-ਭਾਗ) ਸਮਝਦੇ ਹਾਂ, ਜੇ ਤੁਸੀਂ ਬਾਜ਼ ਨਾ ਆਏ ਤਾਂ ਅਸੀਂ ਤੁਹਾਨੂੰ ਪੱਥਰ ਮਾਰ-ਮਾਰ ਕੇ ਮਾਰ ਸੁੱਟਾਂਗੇ ਅਤੇ ਸਾਡੇ ਵੱਲੋਂ ਤੁਹਾਨੂੰ ਕਰੜੀ ਸਜ਼ਾ ਮਿਲੇਗੀ।
قَالُواْ طَـٰٓئِرُكُم مَّعَكُمۡ أَئِن ذُكِّرۡتُمۚ بَلۡ أَنتُمۡ قَوۡمٞ مُّسۡرِفُونَ ﴿19﴾قَالُواْ طَـٰٓئِرُكُم مَّعَكُمۡ أَئِن ذُكِّرۡتُمۚ بَلۡ أَنتُمۡ قَوۡمٞ مُّسۡرِفُونَ
Transliteration: Qaloo tairukum maAAakum ain thukkirtum bal antum qawmun musrifoona
Translation: ਉਹਨਾਂ (ਪੈਗ਼ੰਬਰਾਂ) ਨੇ ਕਿਹਾ ਕਿ ਤੁਹਾਡੀ ਨਹੂਸਤ ਤੁਹਾਡੇ ਨਾਲ ਹੀ ਜੁੜੀ ਹੋਈ ਹੈ। ਕੀ ਤੁਸੀਂ ਇਸ ਨਸੀਹਤ ਨੂੰ ਨਹੂਸਤ ਸਮਝਦੇ ਹੋ ਜਿਹੜੀ ਤੁਹਾਨੂੰ ਕੀਤੀ ਜਾਂਦੀ ਹੈ। (ਉੱਕਾ ਹੀ ਨਹੀਂ ਸਗੋਂ) ਤੁਸੀਂ ਹੱਦੋਂ ਟੱਪਣ ਵਾਲੇ ਲੋਕ ਹੋ।
وَجَآءَ مِنۡ أَقۡصَا ٱلۡمَدِينَةِ رَجُلٞ يَسۡعَىٰ قَالَ يَٰقَوۡمِ ٱتَّبِعُواْ ٱلۡمُرۡسَلِينَ ﴿20﴾وَجَآءَ مِنۡ أَقۡصَا ٱلۡمَدِينَةِ رَجُلٞ يَسۡعَىٰ قَالَ يَٰقَوۡمِ ٱتَّبِعُواْ ٱلۡمُرۡسَلِينَ
Transliteration: Wajaa min aqsa almadeenati rajulun yasAAa qala ya qawmi ittabiAAoo almursaleena
Translation: ਇਨ੍ਹਾਂ ਕੋਲ ਇਕ ਵਿਅਕਤੀ, ਬਸਤੀ ਦੇ ਪਰਲੇ ਸਿਿਰਓ, ਨੱਸਦਾ ਹੋਇਆ ਆਇਆ ਅਤੇ ਆਖਣ ਲੱਗਾ ਕਿ ਹੇ ਮੇਰੀ ਕੌਮ! ਤੁਸੀਂ ਇਹਨਾਂ (ਪੈਗ਼ੰਬਰਾਂ) ਦੀ ਪੈਰਵੀ ਕਰੋ।
ٱتَّبِعُواْ مَن لَّا يَسۡـَٔلُكُمۡ أَجۡرٗا وَهُم مُّهۡتَدُونَ ﴿21﴾ٱتَّبِعُواْ مَن لَّا يَسۡـَٔلُكُمۡ أَجۡرٗا وَهُم مُّهۡتَدُونَ
Transliteration: IttabiAAoo man la yasalukum ajran wahum muhtadoona
Translation: ਤੁਸੀਂ ਇਹਨਾਂ ਲੋਕਾਂ ਦੀ ਪੈਰਵੀ ਕਰੋ ਜਿਹੜੇ ਤੁਹਾਥੋਂ (ਨਸੀਹਤਾਂ ਕਰਨ ਦਾ) ਕੋਈ ਬਦਲਾ ਵੀ ਨਹੀਂ ਮੰਗਦੇ ਅਤੇ ਇਹ ਲੋਕ ਸਿੱਧੇ ਰਾਹ ’ਤੇ ਵੀ ਹਨ।
وَمَالِيَ لَآ أَعۡبُدُ ٱلَّذِي فَطَرَنِي وَإِلَيۡهِ تُرۡجَعُونَ ﴿22﴾وَمَالِيَ لَآ أَعۡبُدُ ٱلَّذِي فَطَرَنِي وَإِلَيۡهِ تُرۡجَعُونَ
Transliteration: Wama liya la aAAbudu allathee fataranee wailayhi turjaAAoona
Translation: ਅਤੇ ਮੈਨੂੰ ਕੀ ਹੋਇਆ ਹੈ ਕਿ ਮੈਂ ਉਸ ਜ਼ਾਤ ਦੀ ਇਬਾਦਤ ਨਾ ਕਰਾਂ, ਜਿਸ ਨੇ ਮੈਨੂੰ ਪੈਦਾ ਕੀ? ਤਾ ਹੈ ਅਤੇ ਤੁਸੀਂ ਸਾਰੇ (ਮਰਨ ਮਗਰੋਂ) ਉਸੇ ਵੱਲ ਪਰਤਾਏ ਜਾਵੋਗੇ।
ءَأَتَّخِذُ مِن دُونِهِۦٓ ءَالِهَةً إِن يُرِدۡنِ ٱلرَّحۡمَٰنُ بِضُرّٖ لَّا تُغۡنِ عَنِّي شَفَٰعَتُهُمۡ شَيۡـٔٗا وَلَا يُنقِذُونِ ﴿23﴾ءَأَتَّخِذُ مِن دُونِهِۦٓ ءَالِهَةً إِن يُرِدۡنِ ٱلرَّحۡمَٰنُ بِضُرّٖ لَّا تُغۡنِ عَنِّي شَفَٰعَتُهُمۡ شَيۡـٔٗا وَلَا يُنقِذُونِ
Transliteration: Aattakhithu min doonihi alihatan in yuridni alrrahmanu bidurrin la tughni AAannee shafaAAatuhum shayan wala yunqithooni
Translation: ਕੀ ਮੈਂ ਉਸ (ਅੱਲਾਹ) ਨੂੰ ਛੱਡ ਦੂਜਿਆਂ ਨੂੰ ਇਸ਼ਟ ਬਣਾ ਲਵਾਂ ? ਜੇ ਰਹਿਮਾਨ ਮੈਨੂੰ ਕੋਈ ਹਾਨੀ ਪਚਾਉਣਾ ਚਾਹਵੇ ਤਾਂ ਨਾ ਉਹਨਾਂ (ਇਸ਼ਟਾਂ) ਦੀ ਸਿਫ਼ਾਰਸ਼ ਮੇਰੇ ਕੁਝ ਕੰਮ ਆਵੇਗੀ ਅਤੇ ਨਾ ਹੀ ਉਹ ਮੈਨੂੰ (ਅਜ਼ਾਬ ਤੋਂ) ਛੁਡਵਾ ਸਕਦੇ ਹਨ।
إِنِّيٓ إِذٗا لَّفِي ضَلَٰلٖ مُّبِينٍ ﴿24﴾إِنِّيٓ إِذٗا لَّفِي ضَلَٰلٖ مُّبِينٍ
Transliteration: Innee ithan lafee dalalin mubeenin
Translation: ਇੰਜ ਤਾਂ ਮੈਂ ਸਪਸ਼ਟ ਰੂਪ ਵਿਚ ਗੁਮਰਾਹੀ ਵਿਚ ਫਸ ਜਾਵਾਂਗਾ।
إِنِّيٓ ءَامَنتُ بِرَبِّكُمۡ فَٱسۡمَعُونِ ﴿25﴾إِنِّيٓ ءَامَنتُ بِرَبِّكُمۡ فَٱسۡمَعُونِ
Transliteration: Innee amantu birabbikum faismaAAooni
Translation: (ਉਹੀ ਵਿਅਕਤੀ ਨੇ ਕਿਹਾ ਕਿ) ਮੈਂ ਤਾਂ ਤੁਹਾਡੇ ਸਭ ਦੇ ਪਾਲਣਹਾਰ ’ਤੇ ਈਮਾਨ ਲੈ ਆਇਆ ਹਾਂ (ਇਹ ਸੁਣ ਕੇ ਕੌਮ ਨੇ ਉਸ ਨੂੰ ਮਾਰ ਦਿੱਤਾ)।
قِيلَ ٱدۡخُلِ ٱلۡجَنَّةَۖ قَالَ يَٰلَيۡتَ قَوۡمِي يَعۡلَمُونَ ﴿26﴾قِيلَ ٱدۡخُلِ ٱلۡجَنَّةَۖ قَالَ يَٰلَيۡتَ قَوۡمِي يَعۡلَمُونَ
Transliteration: Qeela odkhuli aljannata qala ya layta qawmee yaAAlamoona
Translation: (ਰੱਬ ਵੱਲੋਂ ਉਸ ਵਿਅਕਤੀ ਨੂੰ) ਕਿਹਾ ਗਿਆ ਕਿ ਸਵਰਗ ਵਿਚ ਪ੍ਰਵੇਸ਼ ਕਰ ਜਾ। ਉਹ (ਵਿਅਕਤੀ ਆਖਣ ਲੱਗਿਆ ਕਿ) ਕਾਸ਼ ਮੇਰੀ ਕੌਮ ਨੂੰ ਵੀ ਗਿਆਨ ਹੋ ਜਾਂਦਾ।
بِمَا غَفَرَ لِي رَبِّي وَجَعَلَنِي مِنَ ٱلۡمُكۡرَمِينَ ﴿27﴾بِمَا غَفَرَ لِي رَبِّي وَجَعَلَنِي مِنَ ٱلۡمُكۡرَمِينَ
Transliteration: Bima ghafara lee rabbee wajaAAalanee mina almukrameena
Translation: ਕਿ ਮੇਰੇ ਮਾਲਿਕ ਨੇ ਮੈਨੂੰ ਬਖ਼ਸ਼ ਦਿੱਤਾ ਹੈ ਅਤੇ ਉਸ ਨੇ ਮੈਨੂੰ ਪਤਵੰਤੇ ਲੋਕਾਂ ਵਿਚ ਸ਼ਾਮਿਲ ਕਰ ਲਿਆ ਹੈ।
وَمَآ أَنزَلۡنَا عَلَىٰ قَوۡمِهِۦ مِنۢ بَعۡدِهِۦ مِن جُندٖ مِّنَ ٱلسَّمَآءِ وَمَا كُنَّا مُنزِلِينَ ﴿28﴾۞وَمَآ أَنزَلۡنَا عَلَىٰ قَوۡمِهِۦ مِنۢ بَعۡدِهِۦ مِن جُندٖ مِّنَ ٱلسَّمَآءِ وَمَا كُنَّا مُنزِلِينَ
Transliteration: Wama anzalna AAala qawmihi min baAAdihi min jundin mina alssamai wama kunna munzileena
Translation: ਉਸ (ਵਿਅਕਤੀ ਦੇ ਕਤਲ) ਮਗਰੋਂ ਅਸੀਂ ਉਸ ਦੀ ਕੌਮ ’ਤੇ ਅਕਾਸ਼ੋਂ ਕੋਈ ਫ਼ੌਜ (ਸਜ਼ਾ ਦੇਣ ਲਈ) ਨਹੀਂ ਉਤਾਰੀ ਅਤੇ ਨਾ ਹੀ ਅਸੀਂ ਇਸ ਪ੍ਰਕਾਰ ਭੇਜਿਆ ਕਰਦੇ ਹਾਂ।
إِن كَانَتۡ إِلَّا صَيۡحَةٗ وَٰحِدَةٗ فَإِذَا هُمۡ خَٰمِدُونَ ﴿29﴾إِن كَانَتۡ إِلَّا صَيۡحَةٗ وَٰحِدَةٗ فَإِذَا هُمۡ خَٰمِدُونَ
Transliteration: In kanat illa sayhatan wahidatan faitha hum khamidoona
Translation: ਉਹ ਤਾਂ ਕੇਵਲ ਇਕ (ਦਿਲ ਦਹਲਾਉਣ ਵਾਲੀ) ਚੀਕ ਸੀ (ਜਿਸ ਨੂੰ ਸੁਣ ਕੇ) ਅਚਣਚੇਤ ਉਹ ਸਾਰੇ ਲੋਕੀ ਬੁਝ ਕੇ ਰਹਿ ਗਏ (ਭਾਵ ਮਰ ਗਏ)।
يَٰحَسۡرَةً عَلَى ٱلۡعِبَادِۚ مَا يَأۡتِيهِم مِّن رَّسُولٍ إِلَّا كَانُواْ بِهِۦ يَسۡتَهۡزِءُونَ ﴿30﴾يَٰحَسۡرَةً عَلَى ٱلۡعِبَادِۚ مَا يَأۡتِيهِم مِّن رَّسُولٍ إِلَّا كَانُواْ بِهِۦ يَسۡتَهۡزِءُونَ
Transliteration: Ya hasratan AAala alAAibadi ma yateehim min rasoolin illa kanoo bihi yastahzioona
Translation: ਹਾਏ ਅਫ਼ਸੋਸ ਬੰਦਿਆਂ ਦੇ ਹਾਲ ’ਤੇ, ਜਿਹੜਾ ਵੀ ਰਸੂਲ ਉਹਨਾਂ ਕੋਲ ਆਇਆ, ਉਹ ਉਸ ਦਾ ਮਖੌਲ ਹੀ ਉਡਾਉਂਦੇ ਰਹੇ।
أَلَمۡ يَرَوۡاْ كَمۡ أَهۡلَكۡنَا قَبۡلَهُم مِّنَ ٱلۡقُرُونِ أَنَّهُمۡ إِلَيۡهِمۡ لَا يَرۡجِعُونَ ﴿31﴾أَلَمۡ يَرَوۡاْ كَمۡ أَهۡلَكۡنَا قَبۡلَهُم مِّنَ ٱلۡقُرُونِ أَنَّهُمۡ إِلَيۡهِمۡ لَا يَرۡجِعُونَ
Transliteration: Alam yaraw kam ahlakna qablahum mina alqurooni annahum ilayhim la yarjiAAoona
Translation: ਕੀ ਉਹਨਾਂ ਨੇ ਨਹੀਂ ਵੇਖਿਆ ਕਿ ਉਹਨਾਂ ਤੋਂ ਪਹਿਲਾਂ ਅਸੀਂ ਕਿੰਨੀਆਂ ਕੌਮਾਂ ਨੂੰ ਬਰਬਾਦ ਕਰ ਚੁੱਕੇ ਹਾਂ ? ਬੇਸ਼ੱਕ ਉਹ ਉਹਨਾਂ ਕੋਲ ਮੁੜ ਕੇ ਨਹੀਂ ਆਉਣਗੀਆਂ।
وَإِن كُلّٞ لَّمَّا جَمِيعٞ لَّدَيۡنَا مُحۡضَرُونَ ﴿32﴾وَإِن كُلّٞ لَّمَّا جَمِيعٞ لَّدَيۡنَا مُحۡضَرُونَ
Transliteration: Wain kullun lamma jameeAAun ladayna muhdaroona
Translation: ਅਤੇ ਸਾਰੇ ਦੇ ਸਾਰੇ ਲੋਕ ਸਾਡੀ ਹਜ਼ੂਰੀ ਵਿਚ ਹਾਜ਼ਰ ਕੀਤੇ ਜਾਣਗੇ।
وَءَايَةٞ لَّهُمُ ٱلۡأَرۡضُ ٱلۡمَيۡتَةُ أَحۡيَيۡنَٰهَا وَأَخۡرَجۡنَا مِنۡهَا حَبّٗا فَمِنۡهُ يَأۡكُلُونَ ﴿33﴾وَءَايَةٞ لَّهُمُ ٱلۡأَرۡضُ ٱلۡمَيۡتَةُ أَحۡيَيۡنَٰهَا وَأَخۡرَجۡنَا مِنۡهَا حَبّٗا فَمِنۡهُ يَأۡكُلُونَ
Transliteration: Waayatun lahumu alardu almaytatu ahyaynaha waakhrajna minha habban faminhu yakuloona
Translation: (ਜਿਹੜੇ ਲੋਕੀ ਮੁੜ ਜੀਵਨ ਨੂੰ ਨਹੀਂ ਮੰਨੇਦ) ਉਹਨਾਂ ਲਈ ਮੁਰਦਾ (ਭਾਵ ਬੰਜਰ) ਧਰਤੀ ਇਕ ਨਿਸ਼ਾਨੀ ਹੈ, ਜਿਸ ਨੂੰ ਅਸੀਂ ਜਿਊਂਦਾ (ਉਪਜਾਊ) ਕਰ ਦਿੱਤਾ ਅਤੇ ਇਸ ਵਿੱਚੋਂ ਅਨਾਜ ਕੱਢਿਆ, ਫੇਰ ਇਸ ਵਿੱਚੋਂ ਇਹ ਖਾਂਦੇ ਹਨ।
وَجَعَلۡنَا فِيهَا جَنَّـٰتٖ مِّن نَّخِيلٖ وَأَعۡنَٰبٖ وَفَجَّرۡنَا فِيهَا مِنَ ٱلۡعُيُونِ ﴿34﴾وَجَعَلۡنَا فِيهَا جَنَّـٰتٖ مِّن نَّخِيلٖ وَأَعۡنَٰبٖ وَفَجَّرۡنَا فِيهَا مِنَ ٱلۡعُيُونِ
Transliteration: WajaAAalna feeha jannatin min nakheelin waaAAnabin wafajjarna feeha mina alAAuyooni
Translation: ਅਤੇ ਅਸੀਂ ਇਸ (ਧਰਤੀ) ਵਿੱਚੋਂ ਖਜੂਰ ਅਤੇ ਅੰਗੂਰਾਂ ਦੇ ਬਾਗ਼ ਪੈਦਾ ਕੀਤੇ ਅਤੇ ਇਸ (ਧਰਤੀ) ਵਿੱਚੋਂ ਨਹਿਰਾਂ ਵੀ ਵਗਾਈਆਂ।
لِيَأۡكُلُواْ مِن ثَمَرِهِۦ وَمَا عَمِلَتۡهُ أَيۡدِيهِمۡۚ أَفَلَا يَشۡكُرُونَ ﴿35﴾لِيَأۡكُلُواْ مِن ثَمَرِهِۦ وَمَا عَمِلَتۡهُ أَيۡدِيهِمۡۚ أَفَلَا يَشۡكُرُونَ
Transliteration: Liyakuloo min thamarihi wama AAamilathu aydeehim afala yashkuroona
Translation: ਤਾਂ ਜੋ (ਲੋਕੀ) ਇਸ ਦੇ ਫਲ ਖਾਣ ਅਤੇ ਇਹਨਾਂ ਫਲਾਂ ਨੂੰ ਇਹਨਾਂ (ਇਨਕਾਰੀਆਂ) ਦੇ ਹੱਥਾਂ ਨੇ ਨਹੀਂ ਬਣਾਇਆ (ਇਹ ਸਭ ਜਾਣਦੇ ਹੋਏ ਵੀ) ਉਹ ਲੋਕ ਧੰਨਵਾਦ ਕਿਉਂ ਨਹੀਂ ਕਰਦੇ।
سُبۡحَٰنَ ٱلَّذِي خَلَقَ ٱلۡأَزۡوَٰجَ كُلَّهَا مِمَّا تُنۢبِتُ ٱلۡأَرۡضُ وَمِنۡ أَنفُسِهِمۡ وَمِمَّا لَا يَعۡلَمُونَ ﴿36﴾سُبۡحَٰنَ ٱلَّذِي خَلَقَ ٱلۡأَزۡوَٰجَ كُلَّهَا مِمَّا تُنۢبِتُ ٱلۡأَرۡضُ وَمِنۡ أَنفُسِهِمۡ وَمِمَّا لَا يَعۡلَمُونَ
Transliteration: Subhana allathee khalaqa alazwaja kullaha mimma tunbitu alardu wamin anfusihim wamimma la yaAAlamoona
Translation: ਪਾਕ ਹੈ ਉਹ ਜ਼ਾਤ ਜਿਸ ਨੇ ਹਰ ਚੀਜ਼ ਦੇ ਜੋੜੇ ਪੈਦਾ ਕੀਤੇ, ਉਹਨਾਂ ਚੀਜ਼ਾਂ ਦੇ ਵੀ ਜਿਨ੍ਹਾਂ ਨੂੰ ਧਰਤੀ ਉਗਾਉਂਦੀ ਹੈ ਅਤ ਇਹਨਾਂ (ਮਨੁੱਖਾਂ) ਦੇ ਵੀ ਅਤੇ ਉਹਨਾਂ ਦੇ ਵੀ (ਜੋੜੇ ਬਣਾਏ) ਜਿਨ੍ਹਾਂ ਨੂੰ ਇਹ ਜਾਣਦੇ ਵੀ ਨਹੀਂ।
وَءَايَةٞ لَّهُمُ ٱلَّيۡلُ نَسۡلَخُ مِنۡهُ ٱلنَّهَارَ فَإِذَا هُم مُّظۡلِمُونَ ﴿37﴾وَءَايَةٞ لَّهُمُ ٱلَّيۡلُ نَسۡلَخُ مِنۡهُ ٱلنَّهَارَ فَإِذَا هُم مُّظۡلِمُونَ
Transliteration: Waayatun lahumu allaylu naslakhu minhu alnnahara faitha hum muthlimoona
Translation: ਅਤੇ ਇਹਨਾਂ ਲੋਕਾਂ ਲਈ ਰਾਤ ਵੀ ਇਕ ਨਿਸ਼ਾਨੀ ਹੈ। ਅਸੀਂ ਇਸ ਵਿੱਚੋਂ ਦਿਨ ਨੂੰ ਕੱਢਦੇ ਹਾਂ ਤਾਂ ਉਹ (ਦਿਨ) ਹਨੇਰੇ ਵਿਚ ਡੁੱਬ ਜਾਂਦਾ ਹੈ।
وَٱلشَّمۡسُ تَجۡرِي لِمُسۡتَقَرّٖ لَّهَاۚ ذَٰلِكَ تَقۡدِيرُ ٱلۡعَزِيزِ ٱلۡعَلِيمِ ﴿38﴾وَٱلشَّمۡسُ تَجۡرِي لِمُسۡتَقَرّٖ لَّهَاۚ ذَٰلِكَ تَقۡدِيرُ ٱلۡعَزِيزِ ٱلۡعَلِيمِ
Transliteration: Waalshshamsu tajree limustaqarrin laha thalika taqdeeru alAAazeezi alAAaleemi
Translation: ਅਤੇ ਸੂਰਜ ਆਪਣੇ ਨਿਯਤ ਟਿਕਾਣੇ ਪਹੁੰਚਣ ਲਈ ਚਲਦਾ ਰਹਿੰਦਾ ਹੈ, ਇਹ (ਨਿਯਤ ਚਾਲਾਂ) ਦਾ ਹਿਸਾਬ ਵੱਡੇ ਜ਼ੋਰਾਵਰ ਤੇ ਜਾਣਨਹਾਰ ਵੱਲੋਂ ਹੈ।
وَٱلۡقَمَرَ قَدَّرۡنَٰهُ مَنَازِلَ حَتَّىٰ عَادَ كَٱلۡعُرۡجُونِ ٱلۡقَدِيمِ ﴿39﴾وَٱلۡقَمَرَ قَدَّرۡنَٰهُ مَنَازِلَ حَتَّىٰ عَادَ كَٱلۡعُرۡجُونِ ٱلۡقَدِيمِ
Transliteration: Waalqamara qaddarnahu manazila hatta AAada kaalAAurjooni alqadeemi
Translation: ਅਤੇ ਚੰਨ ਦੀਆਂ (ਅਠਾਈ) ਮੰਜ਼ਿਲਾਂ (ਚਾਲਾਂ) ਅਸੀਂ ਨਿਯਤ ਕਰ ਰੱਖੀਆਂ ਹਨ, ਇੱਥੋਂ ਤਕ ਕਿ (ਮਹੀਨੇ ਦੇ ਅਖੀਰ ਵਿਚ) ਉਹ ਮੁੜ ਖਜੂਰ ਦੀ ਇਕ ਪੁਰਾਣੀ ਟੇਢੀ ਟਹਿਣੀ ਵਾਂਗ ਹੋ ਜਾਂਦਾ ਹੈ।
لَا ٱلشَّمۡسُ يَنۢبَغِي لَهَآ أَن تُدۡرِكَ ٱلۡقَمَرَ وَلَا ٱلَّيۡلُ سَابِقُ ٱلنَّهَارِۚ وَكُلّٞ فِي فَلَكٖ يَسۡبَحُونَ ﴿40﴾لَا ٱلشَّمۡسُ يَنۢبَغِي لَهَآ أَن تُدۡرِكَ ٱلۡقَمَرَ وَلَا ٱلَّيۡلُ سَابِقُ ٱلنَّهَارِۚ وَكُلّٞ فِي فَلَكٖ يَسۡبَحُونَ
Transliteration: La alshshamsu yanbaghee laha an tudrika alqamara wala allaylu sabiqu alnnahari wakullun fee falakin yasbahoona
Translation: ਨਾ ਹੀ ਸੂਰਜ ਦੇ ਵੱਸ ਵਿਚ ਹੈ ਕਿ ਉਹ ਚੰਨ ਨੂੰ ਫੜ ਲਵੇ ਅਤੇ ਨਾ ਹੀ ਰਾਤ ਤੋਂ ਪਹਿਲਾਂ ਦਿਨ ਆ ਸਕਦਾ ਹੈ ਅਤੇ ਹਰੇਕ (ਸੂਰਜ, ਚੰਨ, ਤਾਰੇ ਆਦਿ) ਆਪਣੇ ਨਿਯਤ ਘੇਰੇ ਵਿਚ ਤੇਰਦਾ ਫਿਰਦਾ ਹੈ।
وَءَايَةٞ لَّهُمۡ أَنَّا حَمَلۡنَا ذُرِّيَّتَهُمۡ فِي ٱلۡفُلۡكِ ٱلۡمَشۡحُونِ ﴿41﴾وَءَايَةٞ لَّهُمۡ أَنَّا حَمَلۡنَا ذُرِّيَّتَهُمۡ فِي ٱلۡفُلۡكِ ٱلۡمَشۡحُونِ
Transliteration: Waayatun lahum anna hamalna thurriyyatahum fee alfulki almashhooni
Translation: ਉਹਨਾਂ (ਰੱਬ ਦੇ ਇਨਕਾਰੀਆਂ) ਲਈ ਇਕ ਨਿਸ਼ਾਨੀ ਇਹ ਵੀ ਹੈ ਕਿ ਅਸੀਂ ਉਹਨਾਂ ਦੀ ਨਸਲ ਨੂੰ (ਨੂਹ ਦੀ) ਭਰੀ ਹੋਈ ਕਿਸ਼ਤੀ ਵਿਚ ਸਵਾਰ ਕੀਤਾ।
وَخَلَقۡنَا لَهُم مِّن مِّثۡلِهِۦ مَا يَرۡكَبُونَ ﴿42﴾وَخَلَقۡنَا لَهُم مِّن مِّثۡلِهِۦ مَا يَرۡكَبُونَ
Transliteration: Wakhalaqna lahum min mithlihi ma yarkaboona
Translation: ਅਤੇ ਅਸੀਂ ਉਹਨਾਂ ਲਈ ਅਜਿਹੀਆਂ ਕਈ ਚੀਜ਼ਾਂ ਹੋਰ ਵੀ ਪੈਦਾ ਕੀਤੀਆਂ ਜਿਨ੍ਹਾਂ ’ਤੇ ਉਹ ਸਵਾਰ ਹੁੰਦੇ ਹਨ।
وَإِن نَّشَأۡ نُغۡرِقۡهُمۡ فَلَا صَرِيخَ لَهُمۡ وَلَا هُمۡ يُنقَذُونَ ﴿43﴾وَإِن نَّشَأۡ نُغۡرِقۡهُمۡ فَلَا صَرِيخَ لَهُمۡ وَلَا هُمۡ يُنقَذُونَ
Transliteration: Wain nasha nughriqhum fala sareekha lahum wala hum yunqathoona
Translation: ਜੇਕਰ ਅਸੀਂ ਚਾਹੀਏ ਤਾਂ ਉਹਨਾਂ ਨੂੰ ਡੋਬ ਦਈਏ, ਫੇਰ ਨਾ ਤਾਂ ਕੋਈ ਉਹਨਾਂ ਦੀਆਂ ਅਰਦਾਸਾਂ ਸੁਣਨ ਵਾਲਾ ਹੋਵੇਗਾ ਅਤੇ ਨਾ ਹੀ ਉਹਨਾਂ ਨੂੰ ਬਚਾਇਆ ਜਾ ਸਕੇਗਾ।
إِلَّا رَحۡمَةٗ مِّنَّا وَمَتَٰعًا إِلَىٰ حِينٖ ﴿44﴾إِلَّا رَحۡمَةٗ مِّنَّا وَمَتَٰعًا إِلَىٰ حِينٖ
Transliteration: Illa rahmatan minna wamataAAan ila heenin
Translation: ਪ੍ਰੰਤੂ (ਉਹਨਾਂ ਦਾ ਬਚਾਓ) ਸਾਡੀ ਮਿਹਰਾਂ ’ਤੇ ਨਿਰਭਰ ਹੈ ਅਤੇ ਇਕ ਖ਼ਾਸ ਸਮੇਂ ਤਕ (ਭਾਵ ਮਰਨ ਤੱਕ) ਉਹਨਾਂ ਨੂੰ ਜੀਵਨ ਦਾ ਲਾਭ ਦੇ ਰਹੇ ਹਾਂ।
وَإِذَا قِيلَ لَهُمُ ٱتَّقُواْ مَا بَيۡنَ أَيۡدِيكُمۡ وَمَا خَلۡفَكُمۡ لَعَلَّكُمۡ تُرۡحَمُونَ ﴿45﴾وَإِذَا قِيلَ لَهُمُ ٱتَّقُواْ مَا بَيۡنَ أَيۡدِيكُمۡ وَمَا خَلۡفَكُمۡ لَعَلَّكُمۡ تُرۡحَمُونَ
Transliteration: Waitha qeela lahumu ittaqoo ma bayna aydeekum wama khalfakum laAAallakum turhamoona
Translation: ਜਦੋਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਉਸ ਅਜ਼ਾਬ ਤੋਂ ਡਰੋ ਜਿਹੜਾ ਤੁਹਾਡੇ ਸਾਹਮਣੇ (ਸੰਸਾਰ ਵਿਚ) ਹੈ ਅਤੇ ਜਿਹੜਾ ਤੁਹਾਡੇ ਪਿੱਛੇ (ਪਰਲੋਕ ਵਿਚ) ਹੈ ਤਾਂ ਜੋ ਤੁਹਾਡੇ ’ਤੇ ਰਹਿਮ ਕੀਤਾ ਜਾਵੇ (ਤਾਂ ਉਹ ਕੰਨੀ ਕਤਰਾਉਂਦੇ ਹਨ)।
وَمَا تَأۡتِيهِم مِّنۡ ءَايَةٖ مِّنۡ ءَايَٰتِ رَبِّهِمۡ إِلَّا كَانُواْ عَنۡهَا مُعۡرِضِينَ ﴿46﴾وَمَا تَأۡتِيهِم مِّنۡ ءَايَةٖ مِّنۡ ءَايَٰتِ رَبِّهِمۡ إِلَّا كَانُواْ عَنۡهَا مُعۡرِضِينَ
Transliteration: Wama tateehim min ayatin min ayati rabbihim illa kanoo AAanha muAArideena
Translation: ਅਤੇ ਉਹਨਾਂ ਦੇ ਰੱਬ ਦੀਆਂ ਨਿਸ਼ਾਨੀਆਂ ਵਿੱਚੋਂ ਜਿਹੜੀ ਵੀ ਨਿਸ਼ਾਨੀ ਉਹਨਾਂ ਕੋਲ ਆਉਂਦੀ ਹੈ ਤਾਂ ਉਸ ਤੋਂ ਮੂੰਹ ਫੇਰ ਲੈਂਦੇ ਹਨ।
وَإِذَا قِيلَ لَهُمۡ أَنفِقُواْ مِمَّا رَزَقَكُمُ ٱللَّهُ قَالَ ٱلَّذِينَ كَفَرُواْ لِلَّذِينَ ءَامَنُوٓاْ أَنُطۡعِمُ مَن لَّوۡ يَشَآءُ ٱللَّهُ أَطۡعَمَهُۥٓ إِنۡ أَنتُمۡ إِلَّا فِي ضَلَٰلٖ مُّبِينٖ ﴿47﴾وَإِذَا قِيلَ لَهُمۡ أَنفِقُواْ مِمَّا رَزَقَكُمُ ٱللَّهُ قَالَ ٱلَّذِينَ كَفَرُواْ لِلَّذِينَ ءَامَنُوٓاْ أَنُطۡعِمُ مَن لَّوۡ يَشَآءُ ٱللَّهُ أَطۡعَمَهُۥٓ إِنۡ أَنتُمۡ إِلَّا فِي ضَلَٰلٖ مُّبِينٖ
Transliteration: Waitha qeela lahum anfiqoo mimma razaqakumu Allahu qala allatheena kafaroo lillatheena amanoo anutAAimu man law yashao Allahu atAAamahu in antum illa fee dalalin mubeenin
Translation: ਜਦੋਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਜੋ ਅੱਲਾਹ ਨੇ ਤੁਹਾਨੂੰ ਦਿੱਤਾ ਹੈ ਉਸ (ਮਾਲ) ਵਿੱਚੋਂ ਖ਼ਰਚ ਕਰੋ, ਤਾਂ ਉਹ ਕਾਫ਼ਿਰ ਈਮਾਨ ਵਾਲਿਆਂ ਨੂੰ ਕਹਿੰਦੇ ਹਨ, ਕੀ ਅਸੀਂ ਇਹਨਾਂ ਨੂੰ ਖਵਾਈਏ? ਜੇ ਅੱਲਾਹ ਚਾਹੁੰਦਾ ਤਾਂ ਇਹਨਾਂ ਨੂੰ ਆਪ ਹੀ ਖੁਆ ਦਿੰਦਾ। ਤੁਸੀਂ ਤਾਂ ਕੁਰਾਹੇ ਪਏ ਹੋਏ ਹੋ।
وَيَقُولُونَ مَتَىٰ هَٰذَا ٱلۡوَعۡدُ إِن كُنتُمۡ صَٰدِقِينَ ﴿48﴾وَيَقُولُونَ مَتَىٰ هَٰذَا ٱلۡوَعۡدُ إِن كُنتُمۡ صَٰدِقِينَ
Transliteration: Wayaqooloona mata hatha alwaAAdu in kuntum sadiqeena
Translation: ਇਹ (ਕਾਫ਼ਿਰ) ਆਖਦੇ ਹਨ ਕਿ ਇਹ (ਕਿਆਮਤ ਆਉਣ ਦਾ) ਵਚਨ ਕਦੋਂ ਪੂਰਾ ਹੋਵੇਗਾ, (ਹੇ ਨਬੀ!) ਜੇ ਤੁਸੀਂ ਸੱਚੇ ਹੋ ਤਾਂ ਦੱਸੋ।
مَا يَنظُرُونَ إِلَّا صَيۡحَةٗ وَٰحِدَةٗ تَأۡخُذُهُمۡ وَهُمۡ يَخِصِّمُونَ ﴿49﴾مَا يَنظُرُونَ إِلَّا صَيۡحَةٗ وَٰحِدَةٗ تَأۡخُذُهُمۡ وَهُمۡ يَخِصِّمُونَ
Transliteration: Ma yanthuroona illa sayhatan wahidatan takhuthuhum wahum yakhissimoona
Translation: (ਹੇ ਨਬੀ!) ਉਹ ਤਾਂ ਇਕ ਕਰੜੀ ਜਿਹੀ ਚੀਕ ਦੀ ਉਡੀਕ ਕਰ ਰਹੇ ਹਨ ਅਤੇ ਉਹ ਉਹਨਾਂ ਨੂੰ (ਅਚਣਚੇਤ) ਆ ਨੱਪੇਗੀ ਅਤੇ ਉਸ ਸਮੇਂ ਉਹ ਆਪਸ ਵਿਚ ਝਗੜ ਰਹੇ ਹੋਣਗੇ।
فَلَا يَسۡتَطِيعُونَ تَوۡصِيَةٗ وَلَآ إِلَىٰٓ أَهۡلِهِمۡ يَرۡجِعُونَ ﴿50﴾فَلَا يَسۡتَطِيعُونَ تَوۡصِيَةٗ وَلَآ إِلَىٰٓ أَهۡلِهِمۡ يَرۡجِعُونَ
Transliteration: Fala yastateeAAoona tawsiyatan wala ila ahlihim yarjiAAoona
Translation: (ਉਸ ਸਮੇਂ) ਨਾ ਤਾਂ ਉਹ ਕੋਈ ਵਸੀਅਤ ਕਰ ਸਕਣਗੇ ਅਤੇ ਨਾ ਹੀ ਆਪਣੇ ਪਰਿਵਾਰ ਵੱਲ ਆ ਸਕਣਗੇ।
وَنُفِخَ فِي ٱلصُّورِ فَإِذَا هُم مِّنَ ٱلۡأَجۡدَاثِ إِلَىٰ رَبِّهِمۡ يَنسِلُونَ ﴿51﴾وَنُفِخَ فِي ٱلصُّورِ فَإِذَا هُم مِّنَ ٱلۡأَجۡدَاثِ إِلَىٰ رَبِّهِمۡ يَنسِلُونَ
Transliteration: Wanufikha fee alssoori faitha hum mina alajdathi ila rabbihim yansiloona
Translation: ਅਤੇ ਜਦੋਂ ਸੂਰ (ਬਿਗਲ) ਬਜਾਇਆ ਜਾਵੇਗਾ ਤਾਂ ਇਕ ਦਮ ਉਹ ਸਾਰੇ ਆਪਣੀਆਂ ਕਬਰਾਂ ਵਿੱਚੋਂ ਨਿਕਲ ਕੇ ਆਪਣੇ ਮਾਲਿਕ ਵੱਲ ਨੱਸਣਗੇ।
قَالُواْ يَٰوَيۡلَنَا مَنۢ بَعَثَنَا مِن مَّرۡقَدِنَاۜۗ هَٰذَا مَا وَعَدَ ٱلرَّحۡمَٰنُ وَصَدَقَ ٱلۡمُرۡسَلُونَ ﴿52﴾قَالُواْ يَٰوَيۡلَنَا مَنۢ بَعَثَنَا مِن مَّرۡقَدِنَاۜۗ هَٰذَا مَا وَعَدَ ٱلرَّحۡمَٰنُ وَصَدَقَ ٱلۡمُرۡسَلُونَ
Transliteration: Qaloo ya waylana man baAAathana min marqadina hatha ma waAAada alrrahmanu wasadaqa almursaloona
Translation: ਆਖਣਗੇ ਕਿ ਹਾਏ ਸਾਡੇ ਮਾੜੇ ਭਾਗ! ਸਾਨੂੰ ਸਾਡੇ ਨੀਂਦਰ ਸਥਾਨ ਤੋਂ ਕਿਸ ਨੇ ਜਗਾ ਦਿੱਤਾ? (ਉੱਤਰ ਵਿਚ ਕਿਹਾ ਜਾਵੇਗਾ) ਕਿ ਇਹ ਉਹੀਓ (ਕਿਆਮਤ) ਹੈ, ਜਿਸ ਦਾ ਵਚਨ ਰਹਿਮਾਨ ਨੇ ਕੀਤਾ ਸੀ ਅਤੇ ਪੈਗ਼ੰਬਰਾਂ ਨੇ ਸੱਚ ਹੀ ਆਖਿਆ ਸੀ।
إِن كَانَتۡ إِلَّا صَيۡحَةٗ وَٰحِدَةٗ فَإِذَا هُمۡ جَمِيعٞ لَّدَيۡنَا مُحۡضَرُونَ ﴿53﴾إِن كَانَتۡ إِلَّا صَيۡحَةٗ وَٰحِدَةٗ فَإِذَا هُمۡ جَمِيعٞ لَّدَيۡنَا مُحۡضَرُونَ
Transliteration: In kanat illa sayhatan wahidatan faitha hum jameeAAun ladayna muhdaroona
Translation: ਉਹ ਤਾਂ ਕੇਵਲ ਇਕ ਕਰੜੀ (ਡਰਾਉਣ ਵਾਲੀ) ਚੀਕ ਹੋਵੇਗੀ, ਫੇਰ ਉਹ ਸਾਰੇ ਦੇ ਸਾਰੇ ਸਾਡੇ ਹਜ਼ੂਰ ਪੇਸ਼ ਕਰ ਦਿੱਤੇ ਜਾਣਗੇ।
فَٱلۡيَوۡمَ لَا تُظۡلَمُ نَفۡسٞ شَيۡـٔٗا وَلَا تُجۡزَوۡنَ إِلَّا مَا كُنتُمۡ تَعۡمَلُونَ ﴿54﴾فَٱلۡيَوۡمَ لَا تُظۡلَمُ نَفۡسٞ شَيۡـٔٗا وَلَا تُجۡزَوۡنَ إِلَّا مَا كُنتُمۡ تَعۡمَلُونَ
Transliteration: Faalyawma la tuthlamu nafsun shayan wala tujzawna illa ma kuntum taAAmaloona
Translation: ਅੱਜ ਕਿਸੇ ਵਿਅਕਤੀ ’ਤੇ ਕੋਈ ਜ਼ੁਲਮ (ਨਾ-ਇਨਸਾਫ਼ੀ) ਨਹੀਂ ਹੋਵੇਗਾ, ਤੁਹਾਨੂੰ ਕੇਵਲ ਉਹਨਾਂ ਕੰਮਾਂ ਦਾ ਹੀ ਬਦਲਾ ਦਿੱਤਾ ਜਾਵੇਗਾ ਜੋ ਤੁਸੀਂ ਕਰਦੇ ਸੀ।
إِنَّ أَصۡحَٰبَ ٱلۡجَنَّةِ ٱلۡيَوۡمَ فِي شُغُلٖ فَٰكِهُونَ ﴿55﴾إِنَّ أَصۡحَٰبَ ٱلۡجَنَّةِ ٱلۡيَوۡمَ فِي شُغُلٖ فَٰكِهُونَ
Transliteration: Inna ashaba aljannati alyawma fee shughulin fakihoona
Translation: ਬੇਸ਼ੱਕ ਸਵਰਗਾਂ ਵਾਲੇ ਅੱਜ ਐਸ਼ੋ-ਆਰਾਮ ਵਿਚ ਰੁਝੇ ਹੋਣਗੇ।
هُمۡ وَأَزۡوَٰجُهُمۡ فِي ظِلَٰلٍ عَلَى ٱلۡأَرَآئِكِ مُتَّكِـُٔونَ ﴿56﴾هُمۡ وَأَزۡوَٰجُهُمۡ فِي ظِلَٰلٍ عَلَى ٱلۡأَرَآئِكِ مُتَّكِـُٔونَ
Transliteration: Hum waazwajuhum fee thilalin AAala alaraiki muttakioona
Translation: ਉਹ ਤੇ ਉਹਨਾਂ ਦੀਆਂ ਪਤਨੀਆਂ ਛਾਵਾਂ ਹੇਠ ਸਿੰਘਾਸਣਾਂ ਉੱਤੇ ਗਾਵੇ ਲਾਈਂ ਬੈਠੀਆਂ ਹੋਣਗੀਆਂ।
لَهُمۡ فِيهَا فَٰكِهَةٞ وَلَهُم مَّا يَدَّعُونَ ﴿57﴾لَهُمۡ فِيهَا فَٰكِهَةٞ وَلَهُم مَّا يَدَّعُونَ
Transliteration: Lahum feeha fakihatun walahum ma yaddaAAoona
Translation: ਉਹਨਾਂ ਲਈ ਉੱਥੇ ਹਰ ਪ੍ਰਕਾਰ ਦੇ ਫਲ ਹੋਣਗੇ ਅਤੇ ਜੋ ਵੀ ਉਹ ਇੱਛਾ ਕਰਣਗੇ ਉਹਨਾਂ ਨੂੰ ਉਹੀਓ ਮਿਲੇਗਾ।
سَلَٰمٞ قَوۡلٗا مِّن رَّبّٖ رَّحِيمٖ ﴿58﴾سَلَٰمٞ قَوۡلٗا مِّن رَّبّٖ رَّحِيمٖ
Transliteration: Salamun qawlan min rabbin raheemin
Translation: ਅਤੇ ਅਤਿਅੰਤ ਮਿਹਰਾਂ ਵਾਲੇ ਰੱਬ ਵੱਲੋਂ ਉਹਨਾਂ ਨੂੰ ਸਲਾਮ ਕਿਹਾ ਜਾਵੇਗਾ।
وَٱمۡتَٰزُواْ ٱلۡيَوۡمَ أَيُّهَا ٱلۡمُجۡرِمُونَ ﴿59﴾وَٱمۡتَٰزُواْ ٱلۡيَوۡمَ أَيُّهَا ٱلۡمُجۡرِمُونَ
Transliteration: Waimtazoo alyawma ayyuha almujrimoona
Translation: (ਅਤੇ ਪਾਪੀਆਂ ਨੂੰ ਕਿਹਾ ਜਾਵੇਗਾ ਕਿ) ਹੇ ਪਾਪੀਓ! ਅੱਜ ਤੁਸੀਂ (ਨੇਕ ਲੋਕਾਂ ਤੋਂ) ਅੱਡ ਹੋ ਜਾਓ।
أَلَمۡ أَعۡهَدۡ إِلَيۡكُمۡ يَٰبَنِيٓ ءَادَمَ أَن لَّا تَعۡبُدُواْ ٱلشَّيۡطَٰنَۖ إِنَّهُۥ لَكُمۡ عَدُوّٞ مُّبِينٞ ﴿60﴾۞أَلَمۡ أَعۡهَدۡ إِلَيۡكُمۡ يَٰبَنِيٓ ءَادَمَ أَن لَّا تَعۡبُدُواْ ٱلشَّيۡطَٰنَۖ إِنَّهُۥ لَكُمۡ عَدُوّٞ مُّبِينٞ
Transliteration: Alam aAAhad ilaykum ya banee adama an la taAAbudoo alshshaytana innahu lakum AAaduwwun mubeenun
Translation: ਹੇ ਆਦਮ ਦੀ ਔਲਾਦ! ਕੀ ਮੈਂਨੇ ਤੁਹਾਨੂੰ ਇਹ ਹਿਦਾਇਤ ਨਹੀਂ ਸੀ ਦਿੱਤੀ ਕਿ ਤੁਸੀਂ ਸ਼ੈਤਾਨ ਦੀ ਬੰਦਗੀ ਨਾ ਕਰੀਓ, ਉਹ ਤਾਂ ਤੁਹਾਡਾ ਖੁੱਲ੍ਹਾ ਵੈਰੀ ਹੈ।
وَأَنِ ٱعۡبُدُونِيۚ هَٰذَا صِرَٰطٞ مُّسۡتَقِيمٞ ﴿61﴾وَأَنِ ٱعۡبُدُونِيۚ هَٰذَا صِرَٰطٞ مُّسۡتَقِيمٞ
Transliteration: Waani oAAbudoonee hatha siratun mustaqeemun
Translation: ਸਗੋਂ ਮੇਰੀ ਹੀ ਇਬਾਦਤ ਕਰਨਾ, ਇਹੋ ਸਿੱਧੀ ਰਾਹ ਹੈ।[1]
وَلَقَدۡ أَضَلَّ مِنكُمۡ جِبِلّٗا كَثِيرًاۖ أَفَلَمۡ تَكُونُواْ تَعۡقِلُونَ ﴿62﴾وَلَقَدۡ أَضَلَّ مِنكُمۡ جِبِلّٗا كَثِيرًاۖ أَفَلَمۡ تَكُونُواْ تَعۡقِلُونَ
Transliteration: Walaqad adalla minkum jibillan katheeran afalam takoonoo taAAqiloona
Translation: ਬੇਸ਼ਕ ਉਸ (ਸ਼ੈਤਾਨ ਨੇ ਤਾਂ ਤੁਹਾਡੇ ਵਿੱਚੋਂ ਕਈਆਂ ਨੂੰ ਕੁਰਾਹੇ ਪਾ ਦਿੱਤਾ ਹੈ। ਕੀ ਤੁਹਾਨੂੰ ਕੁੱਝ ਵੀ ਅਕਲ ਨਹੀਂ ?
هَٰذِهِۦ جَهَنَّمُ ٱلَّتِي كُنتُمۡ تُوعَدُونَ ﴿63﴾هَٰذِهِۦ جَهَنَّمُ ٱلَّتِي كُنتُمۡ تُوعَدُونَ
Transliteration: Hathihi jahannamu allatee kuntum tooAAadoona
Translation: (ਵੇਖੋ) ਇਹੋ ਉਹ ਨਰਕ ਹੈ ਜਿਸ ਦਾ ਤੁਹਾਡੇ ਨਾਲ ਵਾਅਦਾ ਕੀਤਾ ਗਿਆ ਸੀ।
ٱصۡلَوۡهَا ٱلۡيَوۡمَ بِمَا كُنتُمۡ تَكۡفُرُونَ ﴿64﴾ٱصۡلَوۡهَا ٱلۡيَوۡمَ بِمَا كُنتُمۡ تَكۡفُرُونَ
Transliteration: Islawha alyawma bima kuntum takfuroona
Translation: ਅੱਜ ਇਸ ਵਿਚ ਪ੍ਰਵੇਸ਼ ਕਰ ਜਾਓ। ਕਿਉਂ ਜੋ ਤੁਸੀਂ ਕੁਫ਼ਰ ਕਰਿਆ ਕਰਦੇ ਸੀ।
ٱلۡيَوۡمَ نَخۡتِمُ عَلَىٰٓ أَفۡوَٰهِهِمۡ وَتُكَلِّمُنَآ أَيۡدِيهِمۡ وَتَشۡهَدُ أَرۡجُلُهُم بِمَا كَانُواْ يَكۡسِبُونَ ﴿65﴾ٱلۡيَوۡمَ نَخۡتِمُ عَلَىٰٓ أَفۡوَٰهِهِمۡ وَتُكَلِّمُنَآ أَيۡدِيهِمۡ وَتَشۡهَدُ أَرۡجُلُهُم بِمَا كَانُواْ يَكۡسِبُونَ
Transliteration: Alyawma nakhtimu AAala afwahihim watukallimuna aydeehim watashhadu arjuluhum bima kanoo yaksiboona
Translation: ਅੱਜ (ਕਿਆਮਤ ਦਿਹਾੜੇ) ਅਸੀਂ ਉਹਨਾਂ (ਕਾਫ਼ਿਰਾਂ) ਦੇ ਮੂੰਹਾਂ ’ਤੇ ਮੋਹਰਾਂ ਲਾ ਦੇਵਾਂਗੇ ਅਤੇ ਉਹਨਾਂ ਦੇ ਹੱਥ ਸਾਡੇ ਨਾਲ (ਭਾਵ ਅੱਲਾਹ ਨਾਲ) ਗੱਲਾਂ ਕਰਨਗੇ ਅਤੇ ਉਹਨਾਂ ਦੇ ਪੈਰ ਉਹਨਾਂ ਦੇ ਕੰਮਾਂ ਦੀ ਗਵਾਹੀਆਂ ਦੇਣਗੇ ਜੋ ਉਹ (ਸੰਸਾਰ ਵਿਚ) ਕਰਦੇ ਸਨ।
وَلَوۡ نَشَآءُ لَطَمَسۡنَا عَلَىٰٓ أَعۡيُنِهِمۡ فَٱسۡتَبَقُواْ ٱلصِّرَٰطَ فَأَنَّىٰ يُبۡصِرُونَ ﴿66﴾وَلَوۡ نَشَآءُ لَطَمَسۡنَا عَلَىٰٓ أَعۡيُنِهِمۡ فَٱسۡتَبَقُواْ ٱلصِّرَٰطَ فَأَنَّىٰ يُبۡصِرُونَ
Transliteration: Walaw nashao latamasna AAala aAAyunihim faistabaqoo alssirata faanna yubsiroona
Translation: ਜੇ ਅਸੀਂ ਚਾਹੀਏ ਤਾਂ ਅਸੀਂ ਉਹਨਾਂ (ਕਾਫ਼ਿਰਾਂ) ਨੂੰ ਅੱਖਾਂ ਤੋਂ ਅੰਨ੍ਹਾ ਕਰ ਦਈਏ ਫੇਰ ਉਹ (ਰਾਹ ਲੱਭਣ ਲਈ) ਨੱਸਦੇ, ਪ੍ਰੰਤੂ ਉਹਨਾਂ ਨੂੰ ਵਿਖਾਈ ਕਿਵੇਂ ਦੇਵੇਗਾ ?
وَلَوۡ نَشَآءُ لَمَسَخۡنَٰهُمۡ عَلَىٰ مَكَانَتِهِمۡ فَمَا ٱسۡتَطَٰعُواْ مُضِيّٗا وَلَا يَرۡجِعُونَ ﴿67﴾وَلَوۡ نَشَآءُ لَمَسَخۡنَٰهُمۡ عَلَىٰ مَكَانَتِهِمۡ فَمَا ٱسۡتَطَٰعُواْ مُضِيّٗا وَلَا يَرۡجِعُونَ
Transliteration: Walaw nashao lamasakhnahum AAala makanatihim fama istataAAoo mudiyyan wala yarjiAAoona
Translation: ਜੇ ਅਸੀਂ ਚਾਹੁੰਦੇ ਤਾਂ ਇਸੇ ਥਾਂ ਉਹਨਾਂ ਦੀਆਂ ਸ਼ਕਲਾਂ ਨੂੰ ਵਿਗਾੜ ਦਿੰਦੇ ਫੇਰ ਉਹ ਨਾ ਹੀ ਅੱਗੇ ਜਾ ਸਕਣਗੇ ਅਤੇ ਨਾ ਹੀ ਪਿੱਛੇ ਮੁੜ ਸਕਣਗੇ।[2]
وَمَن نُّعَمِّرۡهُ نُنَكِّسۡهُ فِي ٱلۡخَلۡقِۚ أَفَلَا يَعۡقِلُونَ ﴿68﴾وَمَن نُّعَمِّرۡهُ نُنَكِّسۡهُ فِي ٱلۡخَلۡقِۚ أَفَلَا يَعۡقِلُونَ
Transliteration: Waman nuAAammirhu nunakkishu fee alkhalqi afala yaAAqiloona
Translation: ਜਿਸ ਵਿਅਕਤੀ ਨੂੰ ਅਸੀਂ ਵੱਡੀ ਉਮਰ (ਭਾਵ ਬੁਢਾਪਾ) ਦਿੰਦੇ ਹਾਂ, ਤਾਂ ਉਸ ਨੂੰ ਪੈਦਾ ਹੋਣ ਵਾਲੀ ਸਥਿਤੀ (ਭਾਵ ਬਚਪਣ) ਵੱਲ ਉਲਟਾ ਦਿੰਦੇ ਹਾਂ। ਕੀ ਉਹ ਫੇਰ ਵੀ ਨਹੀਂ ਸਮਝਦੇ ?
وَمَا عَلَّمۡنَٰهُ ٱلشِّعۡرَ وَمَا يَنۢبَغِي لَهُۥٓۚ إِنۡ هُوَ إِلَّا ذِكۡرٞ وَقُرۡءَانٞ مُّبِينٞ ﴿69﴾وَمَا عَلَّمۡنَٰهُ ٱلشِّعۡرَ وَمَا يَنۢبَغِي لَهُۥٓۚ إِنۡ هُوَ إِلَّا ذِكۡرٞ وَقُرۡءَانٞ مُّبِينٞ
Transliteration: Wama AAallamnahu alshshiAAra wama yanbaghee lahu in huwa illa thikrun waquranun mubeenun
Translation: ਅਸੀਂ ਇਸ (ਮੁਹੰਮਦ ਸ:) ਨੂੰ ਕਵਿਤਾ ਕਹਿਣੀ ਨਹੀਂ ਸਿਖਾਈ ਅਤੇ ਨਾ ਹੀ ਇਸ ਨੂੰ ਸ਼ੋਭਦਾ ਹੈ। ਇਹ (ਰੱਬੀ ਬਾਣੀ) ਤਾਂ ਕੇਵਲ ਇਕ ਨਸੀਹਤ ਤੇ ਖੁੱਲ੍ਹੇ ਰੂਪ ਵਿਚ .ਕੁਰਆਨ ਹੈ।
لِّيُنذِرَ مَن كَانَ حَيّٗا وَيَحِقَّ ٱلۡقَوۡلُ عَلَى ٱلۡكَٰفِرِينَ ﴿70﴾لِّيُنذِرَ مَن كَانَ حَيّٗا وَيَحِقَّ ٱلۡقَوۡلُ عَلَى ٱلۡكَٰفِرِينَ
Transliteration: Liyunthira man kana hayyan wayahiqqa alqawlu AAala alkafireena
Translation: ਤਾਂ ਜੋ ਉਹ (ਨਬੀ) ਉਸ ਨੂੰ (.ਕੁਰਆਨ ਰਾਹੀਂ) ਰੱਬ ਦੇ ਅਜ਼ਾਬ ਤੋਂ ਸਾਵਧਾਨ ਕਰੇ ਜਿਹੜਾ ਜਿਊਂਦਾ ਹੈ (ਭਾਵ ਜਿਸ ਦੀ ਅਕਲ ਨਹੀਂ ਮਰੀ) ਅਤੇ ਕਾਫ਼ਿਰਾਂ ਲਈ (ਅਜ਼ਾਬ ਦੇਣ ਦੀ) ਹੁੱਜਤ ਪੂਰੀ ਹੋ ਜਾਵੇ।
أَوَلَمۡ يَرَوۡاْ أَنَّا خَلَقۡنَا لَهُم مِّمَّا عَمِلَتۡ أَيۡدِينَآ أَنۡعَٰمٗا فَهُمۡ لَهَا مَٰلِكُونَ ﴿71﴾أَوَلَمۡ يَرَوۡاْ أَنَّا خَلَقۡنَا لَهُم مِّمَّا عَمِلَتۡ أَيۡدِينَآ أَنۡعَٰمٗا فَهُمۡ لَهَا مَٰلِكُونَ
Transliteration: Awalam yaraw anna khalaqna lahum mimma AAamilat aydeena anAAaman fahum laha malikoona
Translation: ਕੀ ਉਹ (ਕਾਫ਼ਿਰ) ਨਹੀਂ ਵੇਖਦੇ ਕਿ ਅਸੀਂ ਆਪਣੇ ਹੱਥੀਂ ਬਣਾਈਆਂ ਹੋਈਆਂ ਚੀਜ਼ਾਂ ਵਿੱਚੋਂ ਉਹਨਾਂ ਲਈ ਪਸ਼ੂ ਪੈਦਾ ਕੀਤੇ ਜਿਨ੍ਹਾਂ ਦੇ ਉਹ ਮਾਲਿਕ ਬਣ ਗਏ ਹਨ।
وَذَلَّلۡنَٰهَا لَهُمۡ فَمِنۡهَا رَكُوبُهُمۡ وَمِنۡهَا يَأۡكُلُونَ ﴿72﴾وَذَلَّلۡنَٰهَا لَهُمۡ فَمِنۡهَا رَكُوبُهُمۡ وَمِنۡهَا يَأۡكُلُونَ
Transliteration: Wathallalnaha lahum faminha rakoobuhum waminha yakuloona
Translation: ਉਹਨਾਂ (ਪਸ਼ੂਆਂ) ਨੂੰ ਅਸੀਂ ਉਹਨਾਂ ਦੇ ਅਧੀਨ ਕਰ ਛੱਡਿਆ ਹੈ, ਸੋ ਇਹਨਾਂ ਵਿੱਚੋਂ ਕੁੱਝ ਪਸ਼ੂਆਂ (ਘੋੜਾ, ਗਧਾ ਊਂਠ ਆਦਿ) ਦੀ ਤਾਂ ਉਹ ਸਵਾਰੀ ਕਰਦੇ ਹਨ ਅਤੇ ਉਹਨਾਂ ਵਿੱਚੋਂ ਕੁੱਝ (ਪਸ਼ੂਆਂ) ਨੂੰ ਉਹ ਖਾਂਦੇ ਹਨ (ਜਿਵੇਂ ਬਕਰੀ, ਭੈਡ, ਊਂਠ, ਗਊ, ਮੈਸ) ਆਦਿ।
وَلَهُمۡ فِيهَا مَنَٰفِعُ وَمَشَارِبُۚ أَفَلَا يَشۡكُرُونَ ﴿73﴾وَلَهُمۡ فِيهَا مَنَٰفِعُ وَمَشَارِبُۚ أَفَلَا يَشۡكُرُونَ
Transliteration: Walahum feeha manafiAAu wamasharibu afala yashkuroona
Translation: ਉਹਨਾਂ ਲਈ ਉਹਨਾਂ ਪਸ਼ੂਆਂ ਵਿਚ ਹੋਰ ਵੀ ਕਈ ਤਰ੍ਹਾਂ ਦੇ ਲਾਭ ਹਨ, (ਜਿਵੇਂ ਚਮੜੀ, ਵਾਲ, ਉੱਨ ਆਦਿ) ਅਤੇ ਪੀਣ ਲਈ (ਦੁੱਧ) ਹੈ। ਕੀ ਉਹ ਫੇਰ ਵੀ (ਰੱਬ ਦਾ) ਸ਼ੁਕਰ ਅਦਾ ਨਹੀਂ ਕਰਦੇ?
وَٱتَّخَذُواْ مِن دُونِ ٱللَّهِ ءَالِهَةٗ لَّعَلَّهُمۡ يُنصَرُونَ ﴿74﴾وَٱتَّخَذُواْ مِن دُونِ ٱللَّهِ ءَالِهَةٗ لَّعَلَّهُمۡ يُنصَرُونَ
Transliteration: Waittakhathoo min dooni Allahi alihatan laAAallahum yunsaroona
Translation: ਅਤੇ ਉਹਨਾਂ (ਕਾਫ਼ਿਰਾਂ) ਨੇ ਅੱਲਾਹ ਨੂੰ ਛੱਡ ਹੋਰਾਂ ਨੂੰ ਇਸ਼ਟ ਬਣਾ ਲਿਆ ਹੈ ਤਾਂ ਜੋ ਉਹਨਾਂ ਦੀ ਮਦਦ ਕਰ ਸਕਣ।
لَا يَسۡتَطِيعُونَ نَصۡرَهُمۡ وَهُمۡ لَهُمۡ جُندٞ مُّحۡضَرُونَ ﴿75﴾لَا يَسۡتَطِيعُونَ نَصۡرَهُمۡ وَهُمۡ لَهُمۡ جُندٞ مُّحۡضَرُونَ
Transliteration: La yastateeAAoona nasrahum wahum lahum jundun muhdaroona
Translation: ਜਦੋਂ ਕਿ ਉਹ (ਇਸ਼ਟਾਂ) ਉਹਨਾਂ ਦੀ ਮਦਦ ਨਹੀਂ ਕਰ ਸਕਦੇ ਸਗੋਂ ਇਹ (ਮੁਸ਼ਰਿਕ) ਤਾਂ ਉਲਟੇ ਉਹਨਾਂ (ਬੁਤਾਂ) ਦੀ ਮਦਦ ਕਰਨ ਲਈ ਹਰ ਵੇਲੇ ਹਾਜ਼ਿਰ ਰਹਿੰਦੇ ਹਨ।
فَلَا يَحۡزُنكَ قَوۡلُهُمۡۘ إِنَّا نَعۡلَمُ مَا يُسِرُّونَ وَمَا يُعۡلِنُونَ ﴿76﴾فَلَا يَحۡزُنكَ قَوۡلُهُمۡۘ إِنَّا نَعۡلَمُ مَا يُسِرُّونَ وَمَا يُعۡلِنُونَ
Transliteration: Fala yahzunka qawluhum inna naAAlamu ma yusirroona wama yuAAlinoona
Translation: ਸੋ (ਹੇ ਨਬੀ!) ਤੁਸੀਂ ਇਹਨਾਂ (ਕਾਫ਼ਿਰਾਂ) ਦੀਆਂ ਗੱਲਾਂ ਤੋਂ ਦੁਖੀ ਨਾ ਹੋਵੋ, ਅਸੀਂ ਉਹਨਾਂ (ਕਾਫ਼ਿਰਾਂ) ਦੀਆਂ ਖੁੱਲ੍ਹੀਆਂ ਤੇ ਲੁਕੀਆਂ ਹੋਈਆਂ ਸਾਰੀਆਂ ਗੱਲਾਂ ਦੀ ਜਾਣਕਾਰੀ ਰੱਖਦੇ ਹਾਂ।
أَوَلَمۡ يَرَ ٱلۡإِنسَٰنُ أَنَّا خَلَقۡنَٰهُ مِن نُّطۡفَةٖ فَإِذَا هُوَ خَصِيمٞ مُّبِينٞ ﴿77﴾أَوَلَمۡ يَرَ ٱلۡإِنسَٰنُ أَنَّا خَلَقۡنَٰهُ مِن نُّطۡفَةٖ فَإِذَا هُوَ خَصِيمٞ مُّبِينٞ
Transliteration: Awalam yara alinsanu anna khalaqnahu min nutfatin faitha huwa khaseemun mubeenun
Translation: ਕੀ ਮਨੁੱਖ ਇਹ ਵੀ ਨਹੀਂ ਜਾਣਦਾ ਕਿ ਅਸੀਂ ਉਸ ਨੂੰ ਵੀਰਜ ਤੋਂ ਪੈਦਾ ਕੀਤਾ ਹੈ ?ਫੇਰ ਉਹ (ਸਿਆਣਾ ਹੋਣ ’ਤੇ ਸਾਡੇ ਮੁਕਾਬਲੇ ਵਿਚ) ਇਕ ਦਮ ਝਗੜਾਲੂ ਬਣ ਗਿਆ।
وَضَرَبَ لَنَا مَثَلٗا وَنَسِيَ خَلۡقَهُۥۖ قَالَ مَن يُحۡيِ ٱلۡعِظَٰمَ وَهِيَ رَمِيمٞ ﴿78﴾وَضَرَبَ لَنَا مَثَلٗا وَنَسِيَ خَلۡقَهُۥۖ قَالَ مَن يُحۡيِ ٱلۡعِظَٰمَ وَهِيَ رَمِيمٞ
Transliteration: Wadaraba lana mathalan wanasiya khalqahu qala man yuhyee alAAithama wahiya rameemun
Translation: ਅਤੇ ਇਸ (ਝਗੜਾਲੂ ਮਨੁੱਖ) ਨੇ ਸਾਡੇ ਲਈ ਉਦਾਹਰਨ ਬਿਆਨ ਕੀਤੀ ਅਤੇ ਆਪਣੀ ਸਿਰਜਣਾ ਨੂੰ ਭੁੱਲ ਗਿਆ। ਆਖਣ ਲੱਗਾ ਕਿ ਉਹਨਾਂ ਗਲੀਆਂ-ਸੜੀਆਂ ਹੱਡੀਆਂ ਨੂੰ ਕੌਣ ਜਿਊਂਦਾ ਕਰ ਸਕਦਾ ਹੈ।
قُلۡ يُحۡيِيهَا ٱلَّذِيٓ أَنشَأَهَآ أَوَّلَ مَرَّةٖۖ وَهُوَ بِكُلِّ خَلۡقٍ عَلِيمٌ ﴿79﴾قُلۡ يُحۡيِيهَا ٱلَّذِيٓ أَنشَأَهَآ أَوَّلَ مَرَّةٖۖ وَهُوَ بِكُلِّ خَلۡقٍ عَلِيمٌ
Transliteration: Qul yuhyeeha allathee anshaaha awwala marratin wahuwa bikulli khalqin AAaleemun
Translation: (ਹੇ ਨਬੀ!) ਤੁਸੀਂ ਕਹੋ ਕਿ ਉਹਨਾਂ (ਗਲੀਆਂ ਸੜੀਆਂ ਹੱਡੀਆਂ) ਨੂੰ ਉਹੀ (ਅੱਲਾਹ) ਜਿਊਂਦਾ ਕਰੇਗਾ, ਜਿਨ੍ਹੇ ਉਹਨਾਂ ਨੂੰ ਪਹਿਲੀ ਵਾਰ ਪੈਦਾ ਕੀਤਾ ਹੈ ਅਤੇ ਉਹ ਹਰ ਤਰ੍ਹਾਂ ਦੇ ਪੈਦਾ ਕਰਨ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
ٱلَّذِي جَعَلَ لَكُم مِّنَ ٱلشَّجَرِ ٱلۡأَخۡضَرِ نَارٗا فَإِذَآ أَنتُم مِّنۡهُ تُوقِدُونَ ﴿80﴾ٱلَّذِي جَعَلَ لَكُم مِّنَ ٱلشَّجَرِ ٱلۡأَخۡضَرِ نَارٗا فَإِذَآ أَنتُم مِّنۡهُ تُوقِدُونَ
Transliteration: Allathee jaAAala lakum mina alshshajari alakhdari naran faitha antum minhu tooqidoona
Translation: ਉਹੀਓ (ਅੱਲਾਹ ਮੁੜ ਪੈਦਾ ਕਰੇਗਾ) ਜਿਸ ਨੇ ਤੁਹਾਡੇ ਲਈ ਹਰੇ ਭਰੇ ਰੁੱਖ ਤੋਂ ਅੱਗ (ਬਾਲਣ ਲਈ ਲੱਕੜ) ਬਣਾਈ ਜਿਸ ਤੋਂ ਤੁਸੀਂ ਅਚਣਚੇਤ ਅੱਗ ਬਾਲ ਲੈਂਦੇ ਹੋ।
أَوَلَيۡسَ ٱلَّذِي خَلَقَ ٱلسَّمَٰوَٰتِ وَٱلۡأَرۡضَ بِقَٰدِرٍ عَلَىٰٓ أَن يَخۡلُقَ مِثۡلَهُمۚ بَلَىٰ وَهُوَ ٱلۡخَلَّـٰقُ ٱلۡعَلِيمُ ﴿81﴾أَوَلَيۡسَ ٱلَّذِي خَلَقَ ٱلسَّمَٰوَٰتِ وَٱلۡأَرۡضَ بِقَٰدِرٍ عَلَىٰٓ أَن يَخۡلُقَ مِثۡلَهُمۚ بَلَىٰ وَهُوَ ٱلۡخَلَّـٰقُ ٱلۡعَلِيمُ
Transliteration: Awalaysa allathee khalaqa alssamawati waalarda biqadirin AAala an yakhluqa mithlahum bala wahuwa alkhallaqu alAAaleemu
Translation: ਉਹੀ (ਅੱਲਾਹ ਮੁੜ ਪੈਦਾ ਕਰੇਗਾ) ਜਿਸ ਨੇ ਅਕਾਸ਼ਾਂ ਤੇ ਧਰਤੀ ਨੂੰ ਪੈਦਾ ਕੀਤਾ। ਕੀ ਉਹ ਉਹਨਾਂ ਵਰਗਿਆਂ ਨੂੰ (ਮੁੜ) ਪੈਦਾ ਕਰਨ ਦੀ ਸਮਰਥਾ ਨਹੀਂ ਰੱਖਦਾ ? ਨਿਰਸੰਦੇਹ, ਸਮਰਥਾ ਰੱਖਦਾ ਹੈ, ਉਹੀਓ ਤਾਂ ਪੈਦਾ ਕਰਨ ਵਾਲਾ ਤੇ ਗਿਆਨ ਰੱਖਣ ਵਾਲਾ ਹੈ।
إِنَّمَآ أَمۡرُهُۥٓ إِذَآ أَرَادَ شَيۡـًٔا أَن يَقُولَ لَهُۥ كُن فَيَكُونُ ﴿82﴾إِنَّمَآ أَمۡرُهُۥٓ إِذَآ أَرَادَ شَيۡـًٔا أَن يَقُولَ لَهُۥ كُن فَيَكُونُ
Transliteration: Innama amruhu itha arada shayan an yaqoola lahu kun fayakoonu
Translation: ਜਦੋਂ ਉਹ (ਅੱਲਾਹ) ਕੁੱਝ ਕਰਨਾ ਚਾਹੁੰਦਾ ਹੈ ਤਾਂ ਉਸ ਦਾ ਕੇਵਲ ਇੱਨਾ ਹੀ ਕਹਿਣਾ ਬਥੇਰਾ ਹੁੰਦਾ ਹੈ ਕਿ ‘ਹੋ ਜਾ’ ਤਾਂ ਉਹ (ਕੰਮ) ਹੋ ਜਾਂਦਾ ਹੈ।
فَسُبۡحَٰنَ ٱلَّذِي بِيَدِهِۦ مَلَكُوتُ كُلِّ شَيۡءٖ وَإِلَيۡهِ تُرۡجَعُونَ ﴿83﴾فَسُبۡحَٰنَ ٱلَّذِي بِيَدِهِۦ مَلَكُوتُ كُلِّ شَيۡءٖ وَإِلَيۡهِ تُرۡجَعُونَ
Transliteration: Fasubhana allathee biyadihi malakootu kulli shayin wailayhi turjaAAoona
Translation: ਪਾਕ ਹੈ ਉਹ ਅੱਲਾਹ ਜਿਸ ਦੇ ਹੱਥ ਵਿਚ ਹਰ ਚੀਜ਼ ਦੀ ਸੰਪੂਰਨ ਸੱਤਾ ਹੈ ਅਤੇ ਤੁਸੀਂ ਸਾਰੇ ਉਸੇ ਵੱਲ ਪਰਤਾਏ ਜਾਵੋਗੇ।
Transliteration source: English Transliteration by Tanzil. Used under Tanzil's non-commercial terms; see the source and latest updates at Tanzil. Tanzil translation download