quranm◉

Surah Al-Insan transliteration

◉ ਸੂਰਾ · ∞

76:1

هَلۡ أَتَىٰ عَلَى ٱلۡإِنسَٰنِ حِينٞ مِّنَ ٱلدَّهۡرِ لَمۡ يَكُن شَيۡـٔٗا مَّذۡكُورًا ﴿1﴾

Transliteration: Hal ata AAala alinsani heenun mina alddahri lam yakun shayan mathkooran

Translation: ਜ਼ਰੂਰ ਹੀ ਮਨੁੱਖ ਉੱਤੇ ਅਨੰਤ-ਕਾਲ ਦਾ ਇਕ ਅਜਿਹਾ ਸਮਾਂ ਵੀ ਬੀਤ ਚੁੱਕਾ ਹੈ ਜਦੋਂ ਉਹ ਕੋਈ ਵਰਣਨ ਯੋਗ ਚੀਜ਼ ਨਹੀਂ ਸੀ।

76:2

إِنَّا خَلَقۡنَا ٱلۡإِنسَٰنَ مِن نُّطۡفَةٍ أَمۡشَاجٖ نَّبۡتَلِيهِ فَجَعَلۡنَٰهُ سَمِيعَۢا بَصِيرًا ﴿2﴾

Transliteration: Inna khalaqna alinsana min nutfatin amshajin nabtaleehi fajaAAalnahu sameeAAan baseeran

Translation: ਬੇਸ਼ੱਕ ਅਸੀਂ ਮਨੁੱਖ ਨੂੰ (ਮਰਦ ਤੇ ਔਰਤ ਦੇ) ਰਲੇ ਮਿਲੇ ਵੀਰਜ ਤੋਂ ਸਾਜਿਆ ਹੈ, ਅਸੀਂ ਉਸ ਨੂੰ ਪਰਖਣਾ ਚਾਹੁੰਦੇ ਹਾਂ ਇਸ ਲਈ ਅਸੀਂ ਉਸ ਨੂੰ ਸੁਣਨ ਵਾਲਾ ਅਤੇ ਵੇਖਣ ਵਾਲਾ ਬਣਾ ਦਿੱਤਾ।

76:3

إِنَّا هَدَيۡنَٰهُ ٱلسَّبِيلَ إِمَّا شَاكِرٗا وَإِمَّا كَفُورًا ﴿3﴾

Transliteration: Inna hadaynahu alssabeela imma shakiran waimma kafooran

Translation: ਅਸੀਂ ਉਸ ਨੂੰ ਸਿੱਧੇ ਰਾਹ ਦੀ ਹਿਦਾਇਤ ਬਖ਼ਸ਼ੀ ਹੁਣ ਭਾਵੇਂ ਉਹ ਸ਼ੁਕਰਗੁਜ਼ਾਰ ਹੋਵੇ ਜਾਂ ਨਾ-ਸ਼ੁਕਰਾ।

76:4

إِنَّآ أَعۡتَدۡنَا لِلۡكَٰفِرِينَ سَلَٰسِلَاْ وَأَغۡلَٰلٗا وَسَعِيرًا ﴿4﴾

Transliteration: Inna aAAtadna lilkafireena salasila waaghlalan wasaAAeeran

Translation: ਨਿਰਸੰਦੇਹ, ਅਸੀਂ ਕਾਫ਼ਿਰਾਂ ਲਈ ਜ਼ੰਜੀਰਾਂ, ਸੰਗਲ ਤੇ ਭੜਕਦੀ ਹੋਈ ਅੱਗ ਤਿਆਰ ਕਰ ਰੱਖੀ ਹੈ।

76:5

إِنَّ ٱلۡأَبۡرَارَ يَشۡرَبُونَ مِن كَأۡسٖ كَانَ مِزَاجُهَا كَافُورًا ﴿5﴾

Transliteration: Inna alabrara yashraboona min kasin kana mizajuha kafooran

Translation: ਬੇਸ਼ੱਕ ਨੇਕ ਲੋਕ (ਸਵਰਗ ਵਿਚ) ਅਜਿਹੇ ਜਾਮ ਤੋਂ (ਸ਼ਰਾਬ) ਪੀਣਗੇ ਜਿਸ ਵਿਚ ਕਪੂਰ-ਜਲ ਦਾ ਰਲਾ ਹੋਵੇਗ।

76:6

عَيۡنٗا يَشۡرَبُ بِهَا عِبَادُ ٱللَّهِ يُفَجِّرُونَهَا تَفۡجِيرٗا ﴿6﴾

Transliteration: AAaynan yashrabu biha AAibadu Allahi yufajjiroonaha tafjeeran

Translation: ਉਹ ਇਕ ਚਸ਼ਮਾਂ ਹੈ ਜਿਸ ਵਿੱਚੋਂ ਅੱਲਾਹ ਦੇ ਨੇਕ ਬੰਦੇ (ਸ਼ਰਾਬ) ਪੀਣਗੇ ਅਤੇ ਜਿੱਥੇ ਵੀ ਚਾਹੁੰਣਗੇ ਉਸ ਦੀਆਂ ਸ਼ਾਖ਼ਾਂ ਕੱਢ ਲੈਣਗੇ।

76:7

يُوفُونَ بِٱلنَّذۡرِ وَيَخَافُونَ يَوۡمٗا كَانَ شَرُّهُۥ مُسۡتَطِيرٗا ﴿7﴾

Transliteration: Yoofoona bialnnathri wayakhafoona yawman kana sharruhu mustateeran

Translation: ਉਹ (ਸੰਸਾਰ ਵਿਚ) ਆਪਣੀਆਂ ਸੁੱਖਾਂ ਪੂਰੀਆਂ ਕਰਦੇ ਹਨ ਅਤੇ ਉਸ ਦਿਹਾੜ੍ਹਿਓ ਭੈ-ਭੀਤ ਰਹਿੰਦੇ ਹਨ ਜਿਸ ਦੀ ਬਿਪਤਾ (ਚਾਰੋਂ ਪਾਸੇ) ਫੈਲੀ ਹੋਈ ਹੋਵੇਗੀ।

76:8

وَيُطۡعِمُونَ ٱلطَّعَامَ عَلَىٰ حُبِّهِۦ مِسۡكِينٗا وَيَتِيمٗا وَأَسِيرًا ﴿8﴾

Transliteration: WayutAAimona alttaAAama AAala hubbihi miskeenan wayateeman waaseeran

Translation: ਅਤੇ ਅੱਲਾਹ ਦੀ ਮੁਹੱਬਤ ਵਿਚ ਮੁਥਾਜਾਂ, ਯਤੀਮਾਂ ਅਤੇ ਕੈਦੀਆਂ ਨੂੰ ਭੋਜਨ ਖੁਆਉਂਦੇ ਸੀ।

76:9

إِنَّمَا نُطۡعِمُكُمۡ لِوَجۡهِ ٱللَّهِ لَا نُرِيدُ مِنكُمۡ جَزَآءٗ وَلَا شُكُورًا ﴿9﴾

Transliteration: Innama nutAAimukum liwajhi Allahi la nureedu minkum jazaan wala shukooran

Translation: (ਅਤੇ ਆਖਦੇ ਹਨ ਕਿ) ਅਸੀਂ ਤੁਹਾਨੂੰ ਕੇਵਲ ਅੱਲਾਹ (ਨੂੰ ਖ਼ੁਸ਼ ਕਰਨ) ਲਈ ਖਾਣਾ ਖੁਆ ਰਹੇ ਹਾਂ। ਅਸੀਂ ਤੁਹਾਥੋਂ ਨਾ ਤਾਂ ਇਸ ਦਾ ਕੋਈ ਬਦਲਾ ਚਾਹੁੰਦੇ ਹਾਂ ਤੇ ਨਾ ਹੀ ਚਾਹੁੰਦੇ ਹਾਂ ਕਿ ਤੁਸੀਂ ਸਾਡਾ ਧੰਨਵਾਦ ਕਰੋ।

76:10

إِنَّا نَخَافُ مِن رَّبِّنَا يَوۡمًا عَبُوسٗا قَمۡطَرِيرٗا ﴿10﴾

Transliteration: Inna nakhafu min rabbina yawman AAaboosan qamtareeran

Translation: ਅਸੀਂ ਤਾਂ ਆਪਣੇ ਰੱਬ ਤੋਂ ਚਿਹਰੇ ਵਿਗਾੜ ਦੇਣ ਵਾਲੇ ਅਤਿਅੰਤ ਕਰੜੇ ਦਿਹਾੜੇ (ਭਾਵ ਕਿਆਮਤ) ਦਾ ਡਰ ਖਾਂਦੇ ਹਾਂ।

76:11

فَوَقَىٰهُمُ ٱللَّهُ شَرَّ ذَٰلِكَ ٱلۡيَوۡمِ وَلَقَّىٰهُمۡ نَضۡرَةٗ وَسُرُورٗا ﴿11﴾

Transliteration: Fawaqahumu Allahu sharra thalika alyawmi walaqqahum nadratan wasurooran

Translation: ਸੋ ਅੱਲਾਹ ਉਹਨਾਂ ਨੂੰ ਉਸ ਦਿਹਾੜੇ ਦੇ ਅਜ਼ਾਬ ਤੋਂ ਬਚਾ ਲਵੇਗਾ ਅਤੇ ਉਹਨਾਂ ਨੂੰ ਤਾਜ਼ਗੀ ਤੇ ਆਨੰਦ ਨਾਲ ਨਵਾਜ਼ੇਗਾ।

76:12

وَجَزَىٰهُم بِمَا صَبَرُواْ جَنَّةٗ وَحَرِيرٗا ﴿12﴾

Transliteration: Wajazahum bima sabaroo jannatan wahareeran

Translation: ਅਤੇ ਉਹਨਾਂ ਦੇ ਸਬਰ ਦੇ ਬਦਲੇ ਉਹਨਾਂ ਨੂੰ ਜੰਨਤ ਅਤੇ ਰੇਸ਼ਮੀ ਵਸਤਰ ਦੇਵਾਂਗਾ।

76:13

مُّتَّكِـِٔينَ فِيهَا عَلَى ٱلۡأَرَآئِكِۖ لَا يَرَوۡنَ فِيهَا شَمۡسٗا وَلَا زَمۡهَرِيرٗا ﴿13﴾

Transliteration: Muttakieena feeha AAala alaraiki la yarawna feeha shamsan wala zamhareeran

Translation: ਉਹ ਜੰਨਤ ਵਿਖੇ ਸਿੰਘਾਸਣਾ ਉੱਤੇ ਤਕੀਏ ਲਾਈਂ ਬੈਠੇ ਹੋਣਗੇ, ਉੱਥੇ ਨਾਂ ਧੁੱਪ ਵੇਖਣਗੇ ਤੇ ਨਾ ਹੀ ਠਾਰੀ ਹੋਵੇਗੀ।

76:14

وَدَانِيَةً عَلَيۡهِمۡ ظِلَٰلُهَا وَذُلِّلَتۡ قُطُوفُهَا تَذۡلِيلٗا ﴿14﴾

Transliteration: Wadaniyatan AAalayhim thilaluha wathullilat qutoofuha tathleelan

Translation: ਅਤੇ ਜੰਨਤ ਦੀਆਂ ਛਾਵਾਂ ਉਹਨਾਂ ’ਤੇ ਝੁਕੀਆਂ ਹੋਣਗੀਆਂ ਅਤੇ ਉਸ ਦੇ ਫਲਾਂ ਦੇ ਗੁੱਛੇ ਉਹਨਾਂ ਦੀ ਪਹੁੰਚ ਹੇਠ ਕਰ ਦਿੱਤੇ ਜਾਣਗੇ।

76:15

وَيُطَافُ عَلَيۡهِم بِـَٔانِيَةٖ مِّن فِضَّةٖ وَأَكۡوَابٖ كَانَتۡ قَوَارِيرَا۠ ﴿15﴾

Transliteration: Wayutafu AAalayhim bianiyatin min fiddatin waakwabin kanat qawareera

Translation: ਅਤੇ ਉਹਨਾਂ ਦੇ ਅੱਗੇ ਚਾਂਦੀ ਦੇ ਭਾਂਡੇ ਤੇ ਸ਼ੀਸ਼ੇ ਦੇ ਪਿਆਲੇ ਘੁਮਾਏ ਜਾ ਰਹੇ ਹੋਣਗੇ।

76:16

قَوَارِيرَاْ مِن فِضَّةٖ قَدَّرُوهَا تَقۡدِيرٗا ﴿16﴾

Transliteration: Qawareera min fiddatin qaddarooha taqdeeran

Translation: ਸ਼ੀਸ਼ੇ ਵੀ ਉਹ ਜਿਹੜੇ ਚਾਂਦੀ (ਦੀ ਕਿਸਮ) ਦੇ ਹੋਣਗੇ ਅਤੇ (ਸਾਕੀ) ਉਹਨਾਂ ਨੂੰ ਠੀਕ ਅੰਦਾਜ਼ੇ ਸਿਰ (ਭਾਵ ਚੰਗੀ ਤਰ੍ਹਾਂ) ਭਰਣਗੇ।

76:17

وَيُسۡقَوۡنَ فِيهَا كَأۡسٗا كَانَ مِزَاجُهَا زَنجَبِيلًا ﴿17﴾

Transliteration: Wayusqawna feeha kasan kana mizajuha zanjabeelan

Translation: ਉੱਥੇ ਉਹਨਾਂ ਨੂੰ ਅਜਿਹੇ ਜਾਮ (ਸ਼ਰਾਬ ਦੇ) ਪਿਆਏ ਜਾਣਗੇ ਜਿਨ੍ਹਾਂ ਵਿਚ ਸੁਂਢ ਦਾ ਰਲਾ ਹੋਵੇਗਾ।

76:18

عَيۡنٗا فِيهَا تُسَمَّىٰ سَلۡسَبِيلٗا ﴿18﴾

Transliteration: AAaynan feeha tusamma salsabeelan

Translation: ਇਹ ਜੰਨਤ ਦਾ ਇਕ ਚਸ਼ਮਾ ਹੈ ਜਿਸ ਨੂੰ ‘ਸਲਸਬੀਲ’ ਦਾ ਨਾਂ ਦਿੱਤਾ ਗਿਆ ਹੈ।

76:19

وَيَطُوفُ عَلَيۡهِمۡ وِلۡدَٰنٞ مُّخَلَّدُونَ إِذَا رَأَيۡتَهُمۡ حَسِبۡتَهُمۡ لُؤۡلُؤٗا مَّنثُورٗا ﴿19﴾

Transliteration: Wayatoofu AAalayhim wildanun mukhalladoona itha raaytahum hasibtahum luluan manthooran

Translation: ਉਹਨਾਂ ਦੀ ਸੇਵਾ ਲਈ ਮੁੰਢੇ ਫਿਰ ਰਹੇ ਹੋਣਗੇ, ਜਿਹੜੇ ਸਦਾ ਮੁੰਢੇ ਹੀ ਰਹਿਣਗੇ, ਜਦੋਂ ਤੁਸੀਂ ਉਹਨਾਂ ਨੂੰ ਵੇਖੋਗੇ ਤਾਂ ਉਹਨਾਂ ਨੂੰ ਖਿਲਰੇ ਹੋਏ ਮੋਤੀ ਸਮਝੋਗੇ।

76:20

وَإِذَا رَأَيۡتَ ثَمَّ رَأَيۡتَ نَعِيمٗا وَمُلۡكٗا كَبِيرًا ﴿20﴾

Transliteration: Waitha raayta thamma raayta naAAeeman wamulkan kabeeran

Translation: ਜਦੋਂ ਤੁਸੀਂ ਉੱਥੇ ਜਿੱਧਰ ਵੀ ਵੇਖੋਗੇ ਨਿਅਮਤਾਂ ਹੀ ਨਿਅਮਤਾਂ ਅਤੇ ਇਕ ਵੱਡੀ ਪਾਤਸ਼ਾਹੀ ਵੇਖੋਗੇ।

76:21

عَٰلِيَهُمۡ ثِيَابُ سُندُسٍ خُضۡرٞ وَإِسۡتَبۡرَقٞۖ وَحُلُّوٓاْ أَسَاوِرَ مِن فِضَّةٖ وَسَقَىٰهُمۡ رَبُّهُمۡ شَرَابٗا طَهُورًا ﴿21﴾

Transliteration: AAaliyahum thiyabu sundusin khudrun waistabraqun wahulloo asawira min fiddatin wasaqahum rabbuhum sharaban tahooran

Translation: ਉਹਨਾਂ ਦੇ (ਸਰੀਰ) ਉੱਤੇ ਬਰੀਕ ਹਰੇ ਰੰਗ ਦੇ ਰੇਸ਼ਮੀ ਬਸਤਰ ਹੋਣਗੇ, ਅਤੇ ਉਹਨਾਂ ਨੂੰ ਚਾਂਦੀ ਦੇ ਕੰਗਣ ਪਹਿਨਾਏ ਜਾਣਗੇ ਅਤੇ ਉਹਨਾਂ ਦਾ ਰੱਬ ਉਹਨਾਂ ਨੂੰ ਪਵਿੱਤਰ ਸ਼ਰਾਬ ਪਿਆਏਗਾ।

76:22

إِنَّ هَٰذَا كَانَ لَكُمۡ جَزَآءٗ وَكَانَ سَعۡيُكُم مَّشۡكُورًا ﴿22﴾

Transliteration: Inna hatha kana lakum jazaan wakana saAAyukum mashkooran

Translation: (ਆਖਿਆ ਜਾਵੇਗਾ) ਇਹ ਤੁਹਾਡਾ (ਨੇਕੀਆਂ ਦਾ) ਬਦਲਾ ਹੈ ਅਤੇ ਤੁਹਾਡੀਆਂ ਕੋਸ਼ਿਸ਼ਾਂ ਇਸ ਯੋਗ ਹਨ ਕਿ ਉਹਨਾਂ ਦੀ ਕਦਰ ਕੀਤੀ ਜਾਵੇ।

76:23

إِنَّا نَحۡنُ نَزَّلۡنَا عَلَيۡكَ ٱلۡقُرۡءَانَ تَنزِيلٗا ﴿23﴾

Transliteration: Inna nahnu nazzalna AAalayka alqurana tanzeelan

Translation: ਬੇਸ਼ੱਕ ਅਸੀਂ ਹੀ ਤੁਹਾਡੇ ਉੱਤੇ (ਹੇ ਮੁਹੰਮਦ!) ਇਹ .ਕੁਰਆਨ ਥੋੜ੍ਹਾ ਥੋੜ੍ਹਾ ਕਰਕੇ ਉਤਾਰਿਆ ਹੈ।

76:24

فَٱصۡبِرۡ لِحُكۡمِ رَبِّكَ وَلَا تُطِعۡ مِنۡهُمۡ ءَاثِمًا أَوۡ كَفُورٗا ﴿24﴾

Transliteration: Faisbir lihukmi rabbika wala tutiAA minhum athiman aw kafooran

Translation: ਸੋ ਤੁਸੀਂ ਆਪਣੇ ਰੱਬ ਦੇ ਹੁਕਮ ਉੱਤੇ ਸਬਰ ਕਰੋ ਭਾਵ ਦ੍ਰਿੜਤਾ ਨਾਲ ਜਮੇਂ ਰਹੋ ਅਤੇ ਇਹਨਾਂ ਵਿੱਚੋਂ ਕਿਸੇ ਪਾਪੀ ਜਾਂ ਨਾ-ਸ਼ੁਕਰੇ ਦੇ ਪਿੱਛੇ ਨਾ ਲੱਗੋ।

76:25

وَٱذۡكُرِ ٱسۡمَ رَبِّكَ بُكۡرَةٗ وَأَصِيلٗا ﴿25﴾

Transliteration: Waothkuri isma rabbika bukratan waaseelan

Translation: ਸਵੇਰੇ-ਸ਼ਾਮ (ਭਾਵ ਹਰ ਵੇਲੇ) ਆਪਣੇ ਰੱਬ ਦੇ ਨਾਮ ਦਾ ਸਿਮਰਨ ਕਰੋ।

76:26

وَمِنَ ٱلَّيۡلِ فَٱسۡجُدۡ لَهُۥ وَسَبِّحۡهُ لَيۡلٗا طَوِيلًا ﴿26﴾

Transliteration: Wamina allayli faosjud lahu wasabbihhu laylan taweelan

Translation: ਅਤੇ ਰਾਤ ਦੇ ਕਿਸੇ ਸਮੇਂ ਉਸੇ ਨੂੰ ਸਿਜਦੇ ਕਰੋ ਅਤੇ ਰਾਤ ਰਹਿੰਦੇ ਤਕ ਉਸ ਦੀ ਤਸਬੀਹ ਕਰਦੇ ਰਹੋ।

76:27

إِنَّ هَـٰٓؤُلَآءِ يُحِبُّونَ ٱلۡعَاجِلَةَ وَيَذَرُونَ وَرَآءَهُمۡ يَوۡمٗا ثَقِيلٗا ﴿27﴾

Transliteration: Inna haolai yuhibboona alAAajilata wayatharoona waraahum yawman thaqeelan

Translation: ਬੇਸ਼ੱਕ ਇਹ (ਇਨਕਾਰੀ) ਲੋਕ ਦੁਨੀਆਂ ਨਾਲ ਮੋਹ ਰੱਖਦੇ ਹਨ ਅਤੇ ਭਾਰੀ ਦਿਨ (ਕਿਆਮਤ) ਨੂੰ ਅੱਖੋਂ ਪਰੋਖੇ ਕਰ ਦਿੰਦੇ ਹਨ।

76:28

نَّحۡنُ خَلَقۡنَٰهُمۡ وَشَدَدۡنَآ أَسۡرَهُمۡۖ وَإِذَا شِئۡنَا بَدَّلۡنَآ أَمۡثَٰلَهُمۡ تَبۡدِيلًا ﴿28﴾

Transliteration: Nahnu khalaqnahum washadadna asrahum waitha shina baddalna amthalahum tabdeelan

Translation: ਅਸੀਂ ਹੀ ਇਹਨਾਂ ਨੂੰ ਸਾਜਿਆ ਹੈ ਤੇ ਇਹਨਾਂ ਦੇ ਜੋੜ-ਬੰਦ ਪੱਕੇ ਕੀਤੇ ਹਨ, ਜਦੋਂ ਅਸੀਂ ਚਾਹੀਏ ਇਹਨਾਂ ਵਰਗੇ ਹੋਰ ਲੋਕ ਲਿਆਈਏ।

76:29

إِنَّ هَٰذِهِۦ تَذۡكِرَةٞۖ فَمَن شَآءَ ٱتَّخَذَ إِلَىٰ رَبِّهِۦ سَبِيلٗا ﴿29﴾

Transliteration: Inna hathihi tathkiratun faman shaa ittakhatha ila rabbihi sabeelan

Translation: ਬੇਸ਼ੱਕ ਇਹ (.ਕੁਰਆਨ) ਇਕ ਨਸੀਹਤ ਹੈ ਹੁਣ ਜਿਹੜਾ ਚਾਹਵੇ ਆਪਣੇ ਰੱਬ ਵੱਲ (ਜਾਣ ਵਾਲੀ) ਰਾਹ ਤੁਰ ਪਵੇ।

76:30

وَمَا تَشَآءُونَ إِلَّآ أَن يَشَآءَ ٱللَّهُۚ إِنَّ ٱللَّهَ كَانَ عَلِيمًا حَكِيمٗا ﴿30﴾

Transliteration: Wama tashaoona illa an yashaa Allahu inna Allaha kana AAaleeman hakeeman

Translation: ਤੁਹਾਡੇ ਚਾਹੁਣ ਨਾਲ ਕੁੱਝ ਨਹੀਂ ਹੁੰਦਾ, ਜਦੋਂ ਤਕ ਅੱਲਾਹ ਹੀ ਨਾ ਚਾਹੇ। ਬੇਸ਼ੱਕ ਅੱਲਾਹ ਜਾਣਨਹਾਰ ਅਤੇ ਯੁਕਤੀਮਾਨ ਹੈ।

76:31

يُدۡخِلُ مَن يَشَآءُ فِي رَحۡمَتِهِۦۚ وَٱلظَّـٰلِمِينَ أَعَدَّ لَهُمۡ عَذَابًا أَلِيمَۢا ﴿31﴾

Transliteration: Yudkhilu man yashao fee rahmatihi waalththalimeena aAAadda lahum AAathaban aleeman

Translation: ਉਹ ਜਿਸ ਨੂੰ ਚਾਹੁੰਦਾ ਹੈ ਆਪਣੀ ਮਿਹਰਾਂ ਵਿਚ ਦਾਖ਼ਲ ਕਰਦਾ ਹੈ ਅਤੇ ਜ਼ਾਲਮਾਂ ਲਈ ਉਸ ਨੇ ਦਰਦਨਾਕ ਅਜ਼ਾਬ ਤਿਆਰ ਕਰ ਰੱਖਿਆ ਹੈ।

Transliteration source: English Transliteration by Tanzil. Used under Tanzil's non-commercial terms; see the source and latest updates at Tanzil. Tanzil translation download