quranm◉

ਵਿਸ਼ੇ · pa (ਪੰਨਾ 3)

109 ਆਇਤ · ਵਿਸ਼ੇ · pa

Al-Humazah 104:2

ٱلَّذِي جَمَعَ مَالٗا وَعَدَّدَهُۥ ﴿٢﴾

(ਅਤੇ ਉਸ ਲਈ ਵੀ) ਜਿਸ ਨੇ ਧਨ-ਦੌਲਤ ਨੂੰ ਜੋੜ੍ਹਿਆ ਅਤੇ ਉਸ ਨੂੰ ਗਿਣ ਗਿਣ ਰੱਖਿਆ।

Yusuf 12:19

وَجَآءَتۡ سَيَّارَةٞ فَأَرۡسَلُواْ وَارِدَهُمۡ فَأَدۡلَىٰ دَلۡوَهُۥۖ قَالَ يَٰبُشۡرَىٰ هَٰذَا غُلَٰمٞۚ وَأَسَرُّوهُ بِضَٰعَةٗۚ وَٱللَّهُ عَلِيمُۢ بِمَا يَعۡمَلُونَ ﴿١٩﴾

ਇਕ ਕਾਫ਼ਲਾ ਆਇਆ ਅਤੇ ਉਹਨਾਂ ਨੇ ਆਪਣੇ ਮਾਸਕੀ ਨੂੰ ਪਾਣੀ ਲੈਣ ਲਈ ਭੇਜਿਆ। ਜਦੋਂ ਉਸ ਨੇ ਆਪਣਾ ਡੋਲ (ਖੂਹ ਵਿਚ) ਲਮਕਾਇਆ, (ਉਹ ਵੇਖਦੇ ਹੀ) ਆਖਣ ਲੱਗਿਆ ਕਿ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ (ਖ਼ੂਹ ਵਿਚ ਤਾਂ) ਇਕ ਬਾਲਕ ਹੈ। ਉਹਨਾਂ (ਕਾਫ਼ਲੇ ਵਾਲਿਆਂ) ਨੇ ਉਸ ਬਾਲਕ ਨੂੰ ਪੂੰਜੀ (ਵਪਾਰਕ ਮਾਲ) ਸਮਝਦੇ ਹੋਏ ਲੁਕਾ ਲਿਆ, ਜਦੋਂ ਕਿ ਉਹ ਜੋ ਵੀ ਕਰ ਰਹੇ ਸੀ ਉਸ ਤੋਂ ਅੱਲਾਹ ਭਲੀ-ਭਾਂਤ ਜਾਣੂ ਸੀ।

Yusuf 12:20

وَشَرَوۡهُ بِثَمَنِۭ بَخۡسٖ دَرَٰهِمَ مَعۡدُودَةٖ وَكَانُواْ فِيهِ مِنَ ٱلزَّـٰهِدِينَ ﴿٢٠﴾

ਅਤੇ ਉਹਨਾਂ (ਕਾਫ਼ਲੇ ਵਾਲਿਆਂ) ਨੇ ਉਸ ਬਾਲਕ (ਯੂਸੁਫ਼) ਨੂੰ ਬਹੁਤ ਹੀ ਥੋੜ੍ਹੇ ਮੁੱਲ ’ਤੇ ਭਾਵ ਕੁੱਝ ਕੁ ਦਮੜ੍ਹੀਆਂ ਵੱਟੇ ਵੇਚ ਸੁੱਟਿਆ, ਉਹ (ਕਾਫ਼ਲੇ ਵਾਲੇ) ਤਾਂ ਉਸ (ਯੂਸੁਫ਼) ਤੋਂ ਬੇ-ਧਿਆਨੇ ਹੀ ਸਨ।

Yusuf 12:21

وَقَالَ ٱلَّذِي ٱشۡتَرَىٰهُ مِن مِّصۡرَ لِٱمۡرَأَتِهِۦٓ أَكۡرِمِي مَثۡوَىٰهُ عَسَىٰٓ أَن يَنفَعَنَآ أَوۡ نَتَّخِذَهُۥ وَلَدٗاۚ وَكَذَٰلِكَ مَكَّنَّا لِيُوسُفَ فِي ٱلۡأَرۡضِ وَلِنُعَلِّمَهُۥ مِن تَأۡوِيلِ ٱلۡأَحَادِيثِۚ وَٱللَّهُ غَالِبٌ عَلَىٰٓ أَمۡرِهِۦ وَلَٰكِنَّ أَكۡثَرَ ٱلنَّاسِ لَا يَعۡلَمُونَ ﴿٢١﴾

ਜਿਸ ਵਿਅਕਤੀ ਨੇ ਉਸ (ਯੂਸੁਫ਼) ਨੂੰ ਕਾਫ਼ਲੇ ਵਾਲਿਆਂ ਤੋਂ ਮਿਸਰ ਦੇਸ਼ ਵਿਚ ਖਰੀਦਿਆ ਸੀ ਉਸ ਨੇ ਆਪਣੀ ਪਤਨੀ ਨੂੰ ਆਖਿਆ ਕਿ ਇਸ (ਬਾਲਕ) ਦਾ ਧਿਆਨ ਰੱਖੀਂ, ਹੋ ਸਕਦਾ ਹੈ ਕਿ ਇਹ ਸਾਡੇ ਲਈ ਲਾਹੇਵੰਦ ਸਿੱਧ ਹੋਵੇ ਜਾਂ ਇਹ ਨੂੰ ਅਸੀਂ ਆਪਣਾ ਪੁੱਤਰ ਹੀ ਬਣਾ ਲਈਏ। ਇੰਜ ਅਸੀਂ ਯੂਸੁਫ਼ ਨੂੰ ਮਿਸਰ ਦੀ ਧਰਤੀ ’ਤੇ ਰਹਿਣ ਲਈ ਥਾਂ ਦਿੱਤੀ ਤਾਂ ਜੋ ਉਸ ਨੂੰ ਗੱਲਾਂ ਦੀ ਤਹਿ ਤਕ ਪਹੁੰਚਣਾ (ਭਾਵ ਸੁਪਨੇ ਦੀ ਤਾਬੀਰ) ਸਿਖਾਈਏ। ਅੱਲਾਹ ਆਪਣੇ ਹਰ ਕੰਮ ਕਰਨ ਵਿਚ ਸਮਰਥ ਹੈ, ਪਰ ਫੇਰ ਵੀ ਬਥੇਰੇ ਲੋਕੀ (ਅੱਲਾਹ ਦੇ ਗਿਆਨ ਨੂੰ) ਨਹੀਂ ਜਾਣਦੇ।

Al-Baqarah 2:282

يَـٰٓأَيُّهَا ٱلَّذِينَ ءَامَنُوٓاْ إِذَا تَدَايَنتُم بِدَيۡنٍ إِلَىٰٓ أَجَلٖ مُّسَمّٗى فَٱكۡتُبُوهُۚ وَلۡيَكۡتُب بَّيۡنَكُمۡ كَاتِبُۢ بِٱلۡعَدۡلِۚ وَلَا يَأۡبَ كَاتِبٌ أَن يَكۡتُبَ كَمَا عَلَّمَهُ ٱللَّهُۚ فَلۡيَكۡتُبۡ وَلۡيُمۡلِلِ ٱلَّذِي عَلَيۡهِ ٱلۡحَقُّ وَلۡيَتَّقِ ٱللَّهَ رَبَّهُۥ وَلَا يَبۡخَسۡ مِنۡهُ شَيۡـٔٗاۚ فَإِن كَانَ ٱلَّذِي عَلَيۡهِ ٱلۡحَقُّ سَفِيهًا أَوۡ ضَعِيفًا أَوۡ لَا يَسۡتَطِيعُ أَن يُمِلَّ هُوَ فَلۡيُمۡلِلۡ وَلِيُّهُۥ بِٱلۡعَدۡلِۚ وَٱسۡتَشۡهِدُواْ شَهِيدَيۡنِ مِن رِّجَالِكُمۡۖ فَإِن لَّمۡ يَكُونَا رَجُلَيۡنِ فَرَجُلٞ وَٱمۡرَأَتَانِ مِمَّن تَرۡضَوۡنَ مِنَ ٱلشُّهَدَآءِ أَن تَضِلَّ إِحۡدَىٰهُمَا فَتُذَكِّرَ إِحۡدَىٰهُمَا ٱلۡأُخۡرَىٰۚ وَلَا يَأۡبَ ٱلشُّهَدَآءُ إِذَا مَا دُعُواْۚ وَلَا تَسۡـَٔمُوٓاْ أَن تَكۡتُبُوهُ صَغِيرًا أَوۡ كَبِيرًا إِلَىٰٓ أَجَلِهِۦۚ ذَٰلِكُمۡ أَقۡسَطُ عِندَ ٱللَّهِ وَأَقۡوَمُ لِلشَّهَٰدَةِ وَأَدۡنَىٰٓ أَلَّا تَرۡتَابُوٓاْ إِلَّآ أَن تَكُونَ تِجَٰرَةً حَاضِرَةٗ تُدِيرُونَهَا بَيۡنَكُمۡ فَلَيۡسَ عَلَيۡكُمۡ جُنَاحٌ أَلَّا تَكۡتُبُوهَاۗ وَأَشۡهِدُوٓاْ إِذَا تَبَايَعۡتُمۡۚ وَلَا يُضَآرَّ كَاتِبٞ وَلَا شَهِيدٞۚ وَإِن تَفۡعَلُواْ فَإِنَّهُۥ فُسُوقُۢ بِكُمۡۗ وَٱتَّقُواْ ٱللَّهَۖ وَيُعَلِّمُكُمُ ٱللَّهُۗ وَٱللَّهُ بِكُلِّ شَيۡءٍ عَلِيمٞ ﴿٢٨٢﴾

ਹੇ ਲੋਕੋ! ਜਿਹੜੇ ਈਮਾਨ ਲਿਆਏ ਹੋ! ਜਦੋਂ ਤੁਸੀਂ ਆਪੋ ਵਿਚ ਇਕ ਨਿਸ਼ਚਿਤ ਸਮੇਂ ਲਈ ਉਧਾਰ ਦਾ ਲੈਣ-ਦੇਣ ਕਰੋ ਤਾਂ ਉਸ ਨੂੰ ਲਿਖ ਲਿਆ ਕਰੋ ਅਤੇ ਲਿਖਣ ਵਾਲੇ ਨੂੰ ਚਾਹੀਦਾ ਹੇ ਕਿ ਤੁਹਾਡੇ ਵਿਚਕਾਰ (ਲੈਣ-ਦੇਣ ਨੂੰ) ਇਨਸਾਫ਼ ਨਾਲ ਲਿਖੇ ਅਤੇ ਲਿਖਣਯੋਗ ਵਿਅਕਤੀ ਲਿਖਣ ਤੋਂ ਇਨਕਾਰ ਨਾ ਕਰੇ। ਜਿਸ ਨੂੰ ਅੱਲਾਹ ਨੇ ਲਿਖਣਾ ਸਿਖਾਇਆ ਹੇ ਉਸ ਨੂੰ ਲਿਖਣਾ ਚਾਹੀਦਾ ਹੇ। ਜਿਸ ਦੇ ਜ਼ਿੰਮੇ ਕਰਜ਼ ਹੋਵੇ ਉਹੀ ਵਿਅਕਤੀ ਲਿਖਵਾਏਗਾ ਅਤੇ ਕਰਜ਼ਦਾਰ ਨੂੰ (ਲਿਖਵਾਉਂਦੇ ਹੋਏ) ਆਪਣੇ ਰੱਬ ਤੋਂ ਡਰਨਾ ਚਾਹੀਦਾ ਹੇ ਅਤੇ ਇਹ (ਲਿਖਵਾਉਂਦੇ ਹੋਏ) ਕਿਸੇ ਚੀਜ਼ ਨੂੰ ਘੱਟਾ ਨਾ ਦੇਵੇ। ਜੇ ਕਰਜ਼ਦਾਰ ਨਾ ਸਮਝ ਰੁ ਜਾਂ ਕਮਜ਼ੋਰ ਰੁ ਜਾਂ ਲਿਖਵਾ ਨਹੀਂ ਸਕਦਾ ਤਾਂ ਉਸ ਦੇ ਮੁਖ਼ਤਿਆਰ ਨੂੰ ਚਾਹੀਦਾ ਹੇ ਕਿ ਉਹ ਇਨਸਾਫ਼ ਨਾਲ ਲਿਖਵਾ ਦੇਵੇ ਫਿਰ ਤੁਸੀਂ ਆਪਣੇ ਮੁਸਲਮਾਨ ਮਰਦਾਂ ਵਿੱਚੋਂ ਦੋ ਗਵਾਹ ਬਣਾਓ ਜੇ ਦੋ ਮਰਦ ਨਾ ਹੋਣ ਤਾਂ ਇਕ ਮਰਦ ਤੇ ਦੋ ਔਰਤਾਂ, ਜਿਨ੍ਹਾਂ ਨੂੰ ਤੁਸੀਂ (ਗਵਾਹੀ ਲਈ) ਪਸੰਦ ਕਰਦੇ ਹੋ, ਗਵਾਹ ਬਣਾ ਲਵੋ। (ਇਹ ਇਸ ਲਈ) ਕਿ ਜੇਕਰ ਇਕ ਔਰਤ ਭੁੱਲ ਜਾਵੇ ਤਾਂ ਦੂਜੀ ਉਸ ਨੂੰ ਯਾਦ ਕਰਵਾ ਦਵੇ। ਜਦੋਂ ਗਵਾਹਾਂ ਨੂੰ ਬੁਲਾਇਆ ਜਾਵੇ ਤਾਂ ਉਹ ਇਨਕਾਰ ਨਾ ਕਰਣ। ਮੁਆਮਲਾ ਭਾਵੇਂ ਨਿੱਕਾ ਹੋਵੇ ਜਾਂ ਵੱਡਾ ਉਸ ਨੂੰ ਨਿਯਤ ਸਮੇਂ ਨਾਲ ਲਿਖਵਾਉਣ ਵਿਚ ਘੌਲ ਨਾ ਕਰੋ, ਅੱਲਾਹ ਦੀਆਂ ਨਜ਼ਰਾਂ ਵਿਚ ਇਹੋ ਇਨਸਾਫ਼ ਵਾਲੀ ਗੱਲ ਹੇ ਅਤੇ ਗਵਾਹੀ ਲਈ ਵਧੀਆ ਤਰੀਕਾ ਹੇ। ਇਸ ਤਰ੍ਹਾਂ ਸ਼ੰਕਾਵਾਂ ਦੀ ਸੰਭਾਵਨਾ ਵੀ ਘੱਟ ਜਾਂਦੀ ਹੇ। ਹਾਂ! ਜਿਹੜਾ ਕਾਰੋਬਾਰੀ ਲੈਣ-ਦੇਣ ਤੁਸੀਂ ਹੱਥੋਂ-ਹੱਥ ਕਰਦੇ ਹੋ ਉਸ ਦੇ ਨਾ ਲਿਖਣ ਵਿਚ ਕੋਈ ਹਰਜ ਨਹੀਂ। ਜਦੋਂ ਤੁਸੀਂ ਆਪਸ ਵਿਚ ਕੋਈ ਸੌਦਾ ਕਰੋ ਤਾਂ ਗਵਾਹ ਬਣਾ ਲਿਆ ਕਰੋ। ਲਿਖਣ ਵਾਲੇ ਨੂੰ ਅਤੇ ਗਵਾਹ ਨੂੰ ਤੰਗ ਨਾ ਕੀਤਾ ਜਾਵੇ ਜੇ ਤੁਸੀਂ (ਤੰਗ) ਕਰੋਗੇ ਤਾਂ ਇਹ ਤੁਹਾਡੇ ਵੱਲੋਂ (ਰੱਬ ਦੇ ਹੁਕਮਾਂ ਦੀ) ਉਲੰਘਣਾ ਹੋਵੇਗੀ। ਅੱਲਾਹ ਤੋਂ ਡਰਦੇ ਰਹੋ ਅਤੇ ਇਹ ਸਾਰੀਆਂ (ਗੱਲਾਂ) ਤੁਹਾਨੂੰ ਅੱਲਾਹ ਹੀ ਸਿਖਾਉਂਦਾ ਹੇ। ਅੱਲਾਹ ਹਰੇਕ ਗੱਲ ਨੂੰ ਭਲੀ-ਭਾਂਤ ਜਾਣਨ ਵਾਲਾ ਹੇ।

An-Nisa 4:29

يَـٰٓأَيُّهَا ٱلَّذِينَ ءَامَنُواْ لَا تَأۡكُلُوٓاْ أَمۡوَٰلَكُم بَيۡنَكُم بِٱلۡبَٰطِلِ إِلَّآ أَن تَكُونَ تِجَٰرَةً عَن تَرَاضٖ مِّنكُمۡۚ وَلَا تَقۡتُلُوٓاْ أَنفُسَكُمۡۚ إِنَّ ٱللَّهَ كَانَ بِكُمۡ رَحِيمٗا ﴿٢٩﴾

ਹੇ ਈਮਾਨ ਵਾਲਿਓ! ਤੁਸੀਂ ਇਕ ਦੂਜੇ ਦਾ ਮਾਲ ਨਾ-ਜਾਇਜ਼ ਢੰਗ ਨਾਲ ਨਾ ਖਾਓ, ਸਗੋਂ ਆਪਸੀ ਰਜ਼ਾਮੰਦੀ ਨਾਲ ਲੈਣ-ਦੇਣ ਕਰੋ ਅਤੇ ਅਨ-ਹੱਕਾ ਆਪਣੇ ਆਪ ਨੂੰ ਕਤਲ (ਆਤਮਾ ਹੱਤਿਆ) ਨਾ ਕਰੋ,[5] ਬੇਸ਼ੱਕ ਅੱਲਾਹ ਤੁਹਾਡੇ ’ਤੇ ਬਹੁਤ ਮਿਹਰਬਾਨ ਹੇ।

At-Tawbah 9:24

قُلۡ إِن كَانَ ءَابَآؤُكُمۡ وَأَبۡنَآؤُكُمۡ وَإِخۡوَٰنُكُمۡ وَأَزۡوَٰجُكُمۡ وَعَشِيرَتُكُمۡ وَأَمۡوَٰلٌ ٱقۡتَرَفۡتُمُوهَا وَتِجَٰرَةٞ تَخۡشَوۡنَ كَسَادَهَا وَمَسَٰكِنُ تَرۡضَوۡنَهَآ أَحَبَّ إِلَيۡكُم مِّنَ ٱللَّهِ وَرَسُولِهِۦ وَجِهَادٖ فِي سَبِيلِهِۦ فَتَرَبَّصُواْ حَتَّىٰ يَأۡتِيَ ٱللَّهُ بِأَمۡرِهِۦۗ وَٱللَّهُ لَا يَهۡدِي ٱلۡقَوۡمَ ٱلۡفَٰسِقِينَ ﴿٢٤﴾

(ਹੇ ਮੁਹੰਮਦ ਸ:!) ਤੁਸੀਂ ਆਖ ਦਿਓ ਕਿ ਜੇਕਰ ਤੁਹਾਡੇ ਪਿਤਾ ਤੇ ਤੁਹਾਡੇ ਪੁੱਤਰ ਤੇ ਤੁਹਾਡੇ ਭਰਾ ਤੇ ਤੁਹਾਡੀਆਂ ਪਤਨੀਆਂ ਤੇ ਤੁਹਾਡੇ ਪਰਿਵਾਰ ਤੇ ਤੁਹਾਡੇ ਕਮਾਏ ਹੋਏ ਉਹ ਧਨ ਪਦਾਰਥ ਅਤੇ ਕਾਰੋਬਾਰ ਜਿਨ੍ਹਾਂ ਦੇ ਮੰਦਾ ਪੈਣ ਤੋਂ ਤੁਸੀਂ ਡਰਦੇ ਹੋ ਅਤੇ ਤੁਹਾਡੀਆਂ ਉਹ ਹਵੇਲੀਆਂ ਜਿਨ੍ਹਾਂ ਨੂੰ ਤੁਸੀਂ ਪਸੰਦ ਕਰਦੇ ਹੋ ਜੇਕਰ ਇਹ ਸਭ ਤੁਹਾਨੂੰ ਅੱਲਾਹ ਅਤੇ ਉਸ ਦੇ ਰਸੂਲ ਤੋਂ ਅਤੇ ਉਸ ਦੀ ਰਾਹ ਵਿਚ ਜਿਹਾਦ ਤੋਂ ਵੱਧ ਪਿਆਰੇ ਹਨ ਤਾਂ ਤੁਸੀਂ ਉਡੀਕ ਕਰੋ ਕਿ ਅੱਲਾਹ ਆਪਣਾ ਹੁਕਮ (ਅਜ਼ਾਬ ਦਾ) ਭੈਜ ਦੇਵੇ।[4] ਅੱਲਾਹ ਝੂਠਿਆਂ ਨੂੰ ਹਿਦਾਇਤ ਨਹੀਂ ਦਿੰਦਾ।

Fatir 35:29

إِنَّ ٱلَّذِينَ يَتۡلُونَ كِتَٰبَ ٱللَّهِ وَأَقَامُواْ ٱلصَّلَوٰةَ وَأَنفَقُواْ مِمَّا رَزَقۡنَٰهُمۡ سِرّٗا وَعَلَانِيَةٗ يَرۡجُونَ تِجَٰرَةٗ لَّن تَبُورَ ﴿٢٩﴾

ਜਿਹੜੇ ਲੋਕੀ ਅੱਲਾਹ ਦੀ ਕਿਤਾਬ (.ਕੁਰਆਨ) ਦਾ ਪਾਠ ਕਰਦੇ ਹਨ ਅਤੇ ਨਮਾਜ਼ਾਂ ਦੀ ਪਾਬੰਦੀ ਕਰਦੇ ਹਨ ਅਤੇ ਜੋ ਵੀ ਅਸੀਂ ਉਹਨਾਂ ਨੂੰ (ਮਾਲ) ਦਿੱਤਾ ਹੈ ਉਸ ਵਿੱਚੋਂ ਗੁਪਤ ਰੂਪ ਵਿਚ ਜਾਂ (ਲੋੜ ਪੈਣ ’ਤੇ) ਐਲਾਨੀਆ ਖ਼ਰਚ ਕਰਦੇ ਹਨ, ਉਹ ਲੋਕ ਅਜਿਹੇ ਵਣਜ-ਵਪਾਰ ਦੇ ਆਸਵੰਦ ਹਨ, ਜਿਸ ਵਿਚ ਕੋਈ ਘਾਟਾ ਵੀ ਨਹੀਂ।

Al-Jumu'ah 62:11

وَإِذَا رَأَوۡاْ تِجَٰرَةً أَوۡ لَهۡوًا ٱنفَضُّوٓاْ إِلَيۡهَا وَتَرَكُوكَ قَآئِمٗاۚ قُلۡ مَا عِندَ ٱللَّهِ خَيۡرٞ مِّنَ ٱللَّهۡوِ وَمِنَ ٱلتِّجَٰرَةِۚ وَٱللَّهُ خَيۡرُ ٱلرَّـٰزِقِينَ ﴿١١﴾

(ਹੇ ਨਬੀ!) ਜਦੋਂ ਉਹ ਕੋਈ ਵਪਾਰ ਜਾਂ ਕੋਈ ਖੇਡ-ਤਮਾਸ਼ਾ ਹੁੰਦਾ ਵੇਖਦੇ ਹਨ ਤਾਂ ਉਸ ਵੱਲ ਨੱਸ ਜਾਂਦੇ ਹਨ ਅਤੇ ਤੁਹਾਨੂੰ ਇਕੱਲਾ ਖਲੋਤਿਆਂ ਛੱਡ ਜਾਂਦੇ ਹਨ, ਤੁਸੀਂ ਆਖ ਦਿਓ ਕਿ ਜੋ ਕੁੱਝ ਵੀ ਅੱਲਾਹ ਕੋਲ ਹੈ ਉਹ ਇਹਨਾਂ ਖੇਡ-ਤਮਾਸ਼ਿਆਂ ਤੋਂ ਅਤੇ ਵਪਾਰ ਤੋਂ ਕਿਤੇ ਵਧੀਆ ਹੈ ਅਤੇ ਅੱਲਾਹ ਸਾਰਿਆਂ ਤੋਂ ਵਧੀਆ ਰੋਜ਼ੀ ਦੇਣ ਵਾਲਾ ਹੈ।

ਵਿਸ਼ੇ