quranm◉

Surah 'Abasa transliteration

◉ ਸੂਰਾ · ∞

80:1

عَبَسَ وَتَوَلَّىٰٓ ﴿1﴾

Transliteration: AAabasa watawalla

Translation: ਉਸ (ਮੁਹੰਮਦ ਸ:) ਨੇ ਮੱਥੇ ਵਿਚ ਵੱਟ ਪਾਏ ਅਤੇ ਬੇ-ਰੁਖੀ ਵਿਖਾਈ।

80:2

أَن جَآءَهُ ٱلۡأَعۡمَىٰ ﴿2﴾

Transliteration: An jaahu alaAAma

Translation: ਉਹ ਇਸ ਲਈ ਕਿ ਉਸ ਦੇ ਕੋਲ ਇਕ ਅੱਨਾ ਵਿਅਕਤੀ (ਅਬਦੁੱਲਾ ਬਿਨ ਮਕਤੂਮ) ਆਇਆ ਸੀ।

80:3

وَمَا يُدۡرِيكَ لَعَلَّهُۥ يَزَّكَّىٰٓ ﴿3﴾

Transliteration: Wama yudreeka laAAallahu yazzakka

Translation: ਹੇ ਨਬੀ! ਤੁਹਾਨੂੰ ਕੀ ਪਤਾ ਹੈ ਕਿ ਉਹ ਪਵਿੱਤਰਤਾ ਗ੍ਰਹਿਣ ਕਰੇ।

80:4

أَوۡ يَذَّكَّرُ فَتَنفَعَهُ ٱلذِّكۡرَىٰٓ ﴿4﴾

Transliteration: Aw yaththakkaru fatanfaAAahu alththikra

Translation: ਜਾਂ ਜੇ ਨਸੀਹਤ ਸੁਣਦਾ ਤਾਂ ਉਹ ਉਸ ਨੂੰ ਲਾਭ ਦਿੰਦੀ।

80:5

أَمَّا مَنِ ٱسۡتَغۡنَىٰ ﴿5﴾

Transliteration: Amma mani istaghna

Translation: ਪਰ ਜਿਹੜਾ ਬੇ-ਪਰਵਾਹੀ ਵਿਖਾਦਾਂ ਹੈ।

80:6

فَأَنتَ لَهُۥ تَصَدَّىٰ ﴿6﴾

Transliteration: Faanta lahu tasadda

Translation: ਤੁਸੀਂ ਉਸ ਵੱਲ ਧਿਆਨ ਦਿੰਦੇ ਹੋ।

80:7

وَمَا عَلَيۡكَ أَلَّا يَزَّكَّىٰ ﴿7﴾

Transliteration: Wama AAalayka alla yazzakka

Translation: ਹਾਲਾਂ ਕਿ ਜੇ ਉਹ (ਕਾਫ਼ਿਰ) ਨਹੀਂ ਸੁਧਰਦੇ ਤਾਂ ਤੁਹਾਡੇ ਉੱਤੇ (ਹੇ ਨਬੀ!) ਕੋਈ ਦੋਸ਼ ਨਹੀਂ।

80:8

وَأَمَّا مَن جَآءَكَ يَسۡعَىٰ ﴿8﴾

Transliteration: Waamma man jaaka yasAAa

Translation: ਅਤੇ ਜਿਹੜਾ ਵਿਅਕਤੀ ਤੇਰੇ ਕੋਲ ਨੱਸ ਕੇ ਆਉਂਦਾ ਹੈ।

80:9

وَهُوَ يَخۡشَىٰ ﴿9﴾

Transliteration: Wahuwa yakhsha

Translation: ਅਤੇ ਉਹ (ਰੱਬ ਤੋਂ) ਡਰਦਾ ਵੀ ਹੈ।

80:10

فَأَنتَ عَنۡهُ تَلَهَّىٰ ﴿10﴾

Transliteration: Faanta AAanhu talahha

Translation: ਉਸ ਤੋਂ ਤੁਸੀਂ ਬੇਰੁਖੀ ਵਾਲਾ ਵਰਤਾਓ ਕਰਦੇ ਹੋ

80:11

كَلَّآ إِنَّهَا تَذۡكِرَةٞ ﴿11﴾

Transliteration: Kalla innaha tathkiratun

Translation: ਇਹ (ਤਰੀਕਾ) ਠੀਕ ਨਹੀਂ। ਬੇਸ਼ੱਕ ਇਹ .ਕੁਰਆਨ ਤਾਂ ਇਕ ਨਸੀਹਤ ਦੀ ਕਿਤਾਬ ਹੈ।

80:12

فَمَن شَآءَ ذَكَرَهُۥ ﴿12﴾

Transliteration: Faman shaa thakarahu

Translation: ਜੋ ਵੀ ਚਾਹੇ ਉਸ ਤੋਂ (ਹਿਦਾਇਤ) ਲੈ ਸਕਦਾ ਹੈ।

80:13

فِي صُحُفٖ مُّكَرَّمَةٖ ﴿13﴾

Transliteration: Fee suhufin mukarramatin

Translation: ਇਹ ਬਹੁਤ ਦੀ ਵਡਿਆਈ ਵਾਲੇ ਪੱਨਿਆਂ ਵਿਚ ਦਰਜ ਹੈ।

80:14

مَّرۡفُوعَةٖ مُّطَهَّرَةِۭ ﴿14﴾

Transliteration: MarfooAAatin mutahharatin

Translation: ਜਿਹੜੇ ਬਹੁਤ ਹੀ ਉੱਚੇ ਅਤੇ ਪਵਿੱਤਰ ਹਨ।

80:15

بِأَيۡدِي سَفَرَةٖ ﴿15﴾

Transliteration: Biaydee safaratin

Translation: ਅਜਿਹਾ ਲਿਖਣ ਵਾਲੇ ਹੱਥਾਂ ਵਿਚ (ਸੁਰੱਖਿਅਤ) ਹਨ।

80:16

كِرَامِۭ بَرَرَةٖ ﴿16﴾

Transliteration: Kiramin bararatin

Translation: ਜਿਹੜੇ ਪਤਵੰਤੇ ਤੇ ਪਾਕਬਾਜ਼ ਹਨ।

80:17

قُتِلَ ٱلۡإِنسَٰنُ مَآ أَكۡفَرَهُۥ ﴿17﴾

Transliteration: Qutila alinsanu ma akfarahu

Translation: ਫਿਟਕਾਰ ਹੋਵੇ ਮਨੁੱਖ ਉੱਤੇ ਕਿ ਉਹ ਕਿੰਨਾ ਨਾ-ਸ਼ੁਕਰਾ ਹੈ।

80:18

مِنۡ أَيِّ شَيۡءٍ خَلَقَهُۥ ﴿18﴾

Transliteration: Min ayyi shayin khalaqahu

Translation: ਉਸ ਨੂੰ ਅੱਲਾਹ ਨੇ ਕਿਸ ਚੀਜ਼ ਤੋਂ ਪੈਦਾ ਕੀਤਾ ਹੈ ?

80:19

مِن نُّطۡفَةٍ خَلَقَهُۥ فَقَدَّرَهُۥ ﴿19﴾

Transliteration: Min nutfatin khalaqahu faqaddarahu

Translation: ਕੇਵਲ ਵੀਰਜ ਦੀ ਇਕ ਬੂੰਦ ਤੋਂ, ਫੇਰ ਉਸ ਦੀ ਤਕਦੀਰ ਬਣਾਈ।

80:20

ثُمَّ ٱلسَّبِيلَ يَسَّرَهُۥ ﴿20﴾

Transliteration: Thumma alssabeela yassarahu

Translation: ਫੇਰ ਉਸ ਲਈ ਜੀਵਨ ਮਾਰਗ ਸੁਖਾਲਾ ਕਰ ਦਿੱਤਾ।

80:21

ثُمَّ أَمَاتَهُۥ فَأَقۡبَرَهُۥ ﴿21﴾

Transliteration: Thumma amatahu faaqbarahu

Translation: ਫੇਰ ਉਸ ਨੂੰ ਮੌਤ ਦਿੱਤੀ ਅਤੇ ਕਬਰ ਵਿਚ ਦਫ਼ਨਾ ਦਿੱਤਾ।

80:22

ثُمَّ إِذَا شَآءَ أَنشَرَهُۥ ﴿22﴾

Transliteration: Thumma itha shaa ansharahu

Translation: ਫੇਰ ਜਦੋਂ ਉਹ ਚਾਹੇਗਾ ਉਸ ਨੂੰ (ਮੁੜ) ਜਿਊਂਦਾ ਕਰੇਗਾ।

80:23

كَلَّا لَمَّا يَقۡضِ مَآ أَمَرَهُۥ ﴿23﴾

Transliteration: Kalla lamma yaqdi ma amarahu

Translation: (ਉਸ ਕਾਫ਼ਿਰਾਂ ਦੀ ਗੱਲ) ਕਦੇ ਵੀ ਨਹੀਂ (ਮੰਨੀ ਜਾਵੇਗੀ)। ਉਸ ਨੇ ਹੁਣ ਤਕ ਅੱਲਾਹ ਦੀ ਆਗਿਆ ਦਾ ਪਾਲਣ ਨਹੀਂ ਕੀਤਾ।

80:24

فَلۡيَنظُرِ ٱلۡإِنسَٰنُ إِلَىٰ طَعَامِهِۦٓ ﴿24﴾

Transliteration: Falyanthuri alinsanu ila taAAamihi

Translation: ਸੋ ਇਨਸਾਨ ਨੂੰ ਚਾਹੀਦਾ ਹੈ ਕਿ ਆਪਣੇ ਭੋਜਨ ਵੱਲ ਵੇਖੋ (ਕਿ ਉਹ ਕਿਵੇਂ ਆਇਆ)।

80:25

أَنَّا صَبَبۡنَا ٱلۡمَآءَ صَبّٗا ﴿25﴾

Transliteration: Anna sababna almaa sabban

Translation: ਅਸੀਂ ਚੰਗੀ ਤਰ੍ਹਾਂ ਪਾਣੀ ਬਰਸਾਇਆ।

80:26

ثُمَّ شَقَقۡنَا ٱلۡأَرۡضَ شَقّٗا ﴿26﴾

Transliteration: Thumma shaqaqna alarda shaqqan

Translation: ਫੇਰ ਧਰਤੀ ਨੂੰ ਚੰਗੀ ਤਰ੍ਹਾਂ ਪਾੜ੍ਹਿਆ।

80:27

فَأَنۢبَتۡنَا فِيهَا حَبّٗا ﴿27﴾

Transliteration: Faanbatna feeha habban

Translation: ਫੇਰ ਇਸ ਵਿੱਚੋਂ ਅਨਾਜ ਉਗਾਏ।

80:28

وَعِنَبٗا وَقَضۡبٗا ﴿28﴾

Transliteration: WaAAinaban waqadban

Translation: ਅੰਗੂਉਰ ਅਤੇ ਤਰਕਾਰੀ।

80:29

وَزَيۡتُونٗا وَنَخۡلٗا ﴿29﴾

Transliteration: Wazaytoonan wanakhlan

Translation: ਜ਼ੈਤੂਨ ਤੇ ਖਜੂਰ ਉਗਾਏ।

80:30

وَحَدَآئِقَ غُلۡبٗا ﴿30﴾

Transliteration: Wahadaiqa ghulban

Translation: ਅਤੇ ਘਨੇ ਬਾਗ਼।

80:31

وَفَٰكِهَةٗ وَأَبّٗا ﴿31﴾

Transliteration: Wafakihatan waabban

Translation: ਫਲ ਤੇ ਘਾਹ ਵੀ ਉਗਾਇਆ।

80:32

مَّتَٰعٗا لَّكُمۡ وَلِأَنۡعَٰمِكُمۡ ﴿32﴾

Transliteration: MataAAan lakum walianAAamikum

Translation: ਤੁਹਾਡੇ ਲਈ ਅਤੇ ਤੁਹਾਡੇ ਪਸ਼ੂਆਂ ਲਈ ਜੀਵਨ ਸਮੱਗਰੀ ਹੈ।

80:33

فَإِذَا جَآءَتِ ٱلصَّآخَّةُ ﴿33﴾

Transliteration: Faitha jaati alssakhkhatu

Translation: ਜਦੋਂ ਕੰਨ ਬੋਲੇ ਕਰਨ ਵਾਲੀ ਕਰੜੀ ਆਵਾਜ਼ ਆਵੇਗੀ।

80:34

يَوۡمَ يَفِرُّ ٱلۡمَرۡءُ مِنۡ أَخِيهِ ﴿34﴾

Transliteration: Yawma yafirru almaro min akheehi

Translation: ਉਸ ਦਿਨ ਆਦਮੀ ਆਪਣੇ ਭਰਾ ਤੋਂ ਦੂਰ ਨੱਸੇਗਾ।

80:35

وَأُمِّهِۦ وَأَبِيهِ ﴿35﴾

Transliteration: Waommihi waabeehi

Translation: ਅਤੇ ਆਪਣੀ ਮਾਂ ਅਤੇ ਆਪਣੇ ਬਾਪ ਤੋਂ ਵੀ।

80:36

وَصَٰحِبَتِهِۦ وَبَنِيهِ ﴿36﴾

Transliteration: Wasahibatihi wabaneehi

Translation: ਅਤੇ ਪਤਨੀ ਤੇ ਆਪਣੀ ਔਲਾਦ ਤੋਂ ਵੀ ਨੱਸੇਗਾ।

80:37

لِكُلِّ ٱمۡرِيٕٖ مِّنۡهُمۡ يَوۡمَئِذٖ شَأۡنٞ يُغۡنِيهِ ﴿37﴾

Transliteration: Likulli imriin minhum yawmaithin shanun yughneehi

Translation: ਇਹਨਾਂ ਵਿੱਚੋਂ ਹਰੇਕ ਵਿਅਕਤੀ ਦਾ ਉਸ ਦਿਨ ਅਜਿਹਾ ਹਾਲ ਹੋਵੇਗਾ ਜਿਹੜਾ ਉਸ ਨੂੰ ਦੂਜਿਆਂ ਦੀ ਚਿੰਤਾ ਤੋਂ ਬੇਪਰਵਾਹ ਕਰ ਦੇਵੇਗਾ।

80:38

وُجُوهٞ يَوۡمَئِذٖ مُّسۡفِرَةٞ ﴿38﴾

Transliteration: Wujoohun yawmaithin musfiratun

Translation: ਉਸ ਦਿਨ ਕਿੰਨੇ ਹੀ ਚਿਹਰੇ ਚਮਕਦੇ ਹੋਣਗੇ।

80:39

ضَاحِكَةٞ مُّسۡتَبۡشِرَةٞ ﴿39﴾

Transliteration: Dahikatun mustabshiratun

Translation: ਜਿਹੜੇ ਖ਼ੁਸ਼ ਅਤੇ ਹਸਦੇ ਹੋਣਗੇ।

80:40

وَوُجُوهٞ يَوۡمَئِذٍ عَلَيۡهَا غَبَرَةٞ ﴿40﴾

Transliteration: Wawujoohun yawmaithin AAalayha ghabaratun

Translation: ਅਤੇ ਬਥੇਰੇ ਚਿਹਰੇ ਉਸ ਦਿਨ ਮਿੱਟੀ ਘੱਟੇ ਨਾਲ ਭਰੇ ਹੋਣਗੇ।

80:41

تَرۡهَقُهَا قَتَرَةٌ ﴿41﴾

Transliteration: Tarhaquha qataratun

Translation: ਉਨ੍ਹਾਂ ’ਤੇ ਕਾਲਕ ਲੱਗੀ ਹੋਵੇਗੀ।

80:42

أُوْلَـٰٓئِكَ هُمُ ٱلۡكَفَرَةُ ٱلۡفَجَرَةُ ﴿42﴾

Transliteration: Olaika humu alkafaratu alfajaratu

Translation: ਇਹ ਕਾਫ਼ਿਰ ਤੇ ਭੈੜੀਆਂ ਕਰਤੂਤਾਂ ਵਾਲੇ ਲੋਕ ਹੋਣਗੇ।

Transliteration source: English Transliteration by Tanzil. Used under Tanzil's non-commercial terms; see the source and latest updates at Tanzil. Tanzil translation download