عَمَّ يَتَسَآءَلُونَ ﴿1﴾عَمَّ يَتَسَآءَلُونَ
Transliteration: AAamma yatasaaloona
Translation: ਉਹ ਲੋਕ ਆਪੋ ਵਿਚ ਕਿਹੜੀ ਚੀਜ਼ ਬਾਰੇ ਪੁੱਛਦੇ ਹਨ ?
عَمَّ يَتَسَآءَلُونَ ﴿1﴾عَمَّ يَتَسَآءَلُونَ
Transliteration: AAamma yatasaaloona
Translation: ਉਹ ਲੋਕ ਆਪੋ ਵਿਚ ਕਿਹੜੀ ਚੀਜ਼ ਬਾਰੇ ਪੁੱਛਦੇ ਹਨ ?
عَنِ ٱلنَّبَإِ ٱلۡعَظِيمِ ﴿2﴾عَنِ ٱلنَّبَإِ ٱلۡعَظِيمِ
Transliteration: AAani alnnabai alAAatheemi
Translation: ਕੀ ਉਸ ਵੱਡੀ ਸੂਚਨਾ ਬਾਰੇ ?
ٱلَّذِي هُمۡ فِيهِ مُخۡتَلِفُونَ ﴿3﴾ٱلَّذِي هُمۡ فِيهِ مُخۡتَلِفُونَ
Transliteration: Allathee hum feehi mukhtalifoona
Translation: ਜਿਸ ਵਿਚ (ਲੋਕਾਂ ਦੇ) ਵੱਖੋ-ਵੇਖ ਵਿਚਾਰ ਹਨ।
كَلَّا سَيَعۡلَمُونَ ﴿4﴾كَلَّا سَيَعۡلَمُونَ
Transliteration: Kalla sayaAAlamoona
Translation: ਉਹ ਛੇਤੀ ਹੀ ਜਾਣ ਲੈਣਗੇ।
ثُمَّ كَلَّا سَيَعۡلَمُونَ ﴿5﴾ثُمَّ كَلَّا سَيَعۡلَمُونَ
Transliteration: Thumma kalla sayaAAlamoona
Translation: ਹਾਂ! ਉੱਕਾ ਨਹੀਂ, ਛੇਤੀ ਹੀ ਉਹ ਜਾਣ ਲੈਂਣਗੇ।
أَلَمۡ نَجۡعَلِ ٱلۡأَرۡضَ مِهَٰدٗا ﴿6﴾أَلَمۡ نَجۡعَلِ ٱلۡأَرۡضَ مِهَٰدٗا
Transliteration: Alam najAAali alarda mihadan
Translation: ਕੀ ਅਸੀਂ ਧਰਤੀ ਨੂੰ ਫਰਸ਼ ਨਹੀਂ ਬਣਾਇਆ ?
وَٱلۡجِبَالَ أَوۡتَادٗا ﴿7﴾وَٱلۡجِبَالَ أَوۡتَادٗا
Transliteration: Waaljibala awtadan
Translation: ਕੀ ਪਹਾੜਾਂ ਨੂੰ ਮੇਖਾਂ ਵਾਂਗ ਨਹੀਂ ਬਣਾਇਆ ?
وَخَلَقۡنَٰكُمۡ أَزۡوَٰجٗا ﴿8﴾وَخَلَقۡنَٰكُمۡ أَزۡوَٰجٗا
Transliteration: Wakhalaqnakum azwajan
Translation: ਅਤੇ ਅਸੀਂ ਤੁਹਾਨੂੰ ਜੋੜਾ-ਜੋੜਾ ਪੈਦਾ ਕੀਤਾ।
وَجَعَلۡنَا نَوۡمَكُمۡ سُبَاتٗا ﴿9﴾وَجَعَلۡنَا نَوۡمَكُمۡ سُبَاتٗا
Transliteration: WajaAAalna nawmakum subatan
Translation: ਤੁਹਾਡੀ ਨੀਂਦਰ ਨੂੰ ਤੁਹਾਡੇ ਸੁਖ ਦਾ ਸਾਧਨ ਬਣਾਇਆ ?
وَجَعَلۡنَا ٱلَّيۡلَ لِبَاسٗا ﴿10﴾وَجَعَلۡنَا ٱلَّيۡلَ لِبَاسٗا
Transliteration: WajaAAalna allayla libasan
Translation: ਅਤੇ ਰਾਤ ਨੂੰ (ਤੁਹਾਡੇ ਲਈ) ਪੜਦਾ ਬਣਾਇਆ।
وَجَعَلۡنَا ٱلنَّهَارَ مَعَاشٗا ﴿11﴾وَجَعَلۡنَا ٱلنَّهَارَ مَعَاشٗا
Transliteration: WajaAAalna alnnahara maAAashan
Translation: ਅਤੇ ਦਿਨ ਨੂੰ ਅਸੀਂ ਰੋਜ਼ੀ ਕਮਾਉਣ ਦਾ ਵੇਲਾ ਬਣਾਇਆ।
وَبَنَيۡنَا فَوۡقَكُمۡ سَبۡعٗا شِدَادٗا ﴿12﴾وَبَنَيۡنَا فَوۡقَكُمۡ سَبۡعٗا شِدَادٗا
Transliteration: Wabanayna fawqakum sabAAan shidadan
Translation: ਅਤੇ ਤੁਹਾਡੇ ਉੱਤੇ ਸੱਤ ਮਜ਼ਬੂਤ ਅਕਾਸ਼ ਬਣਾਏ।
وَجَعَلۡنَا سِرَاجٗا وَهَّاجٗا ﴿13﴾وَجَعَلۡنَا سِرَاجٗا وَهَّاجٗا
Transliteration: WajaAAalna sirajan wahhajan
Translation: ਅਤੇ ਇਕ ਲਿਸ਼ਕਾਰੇ ਮਾਰਦਾ ਚਰਾਗ਼ (ਸੂਰਜ) ਬਣਾਇਆ।
وَأَنزَلۡنَا مِنَ ٱلۡمُعۡصِرَٰتِ مَآءٗ ثَجَّاجٗا ﴿14﴾وَأَنزَلۡنَا مِنَ ٱلۡمُعۡصِرَٰتِ مَآءٗ ثَجَّاجٗا
Transliteration: Waanzalna mina almuAAsirati maan thajjajan
Translation: ਬੱਦਲਾਂ ਤੋਂ ਬੇ-ਥੋਹਾ ਪਾਣੀ ਬਰਸਾਇਆ।
لِّنُخۡرِجَ بِهِۦ حَبّٗا وَنَبَاتٗا ﴿15﴾لِّنُخۡرِجَ بِهِۦ حَبّٗا وَنَبَاتٗا
Transliteration: Linukhrija bihi habban wanabatan
Translation: ਤਾਂ ਜੋ ਇਸ ਤੋਂ ਅਨਾਜ ਅਤੇ ਸਬਜ਼ਾ ਉਗਾਈਏ।
وَجَنَّـٰتٍ أَلۡفَافًا ﴿16﴾وَجَنَّـٰتٍ أَلۡفَافًا
Transliteration: Wajannatin alfafan
Translation: ਸੰਘਣੇ ਅਤੇ ਘਨੇ ਬਾਗ਼ ਵੀ ਉਗਾਈਏ।
إِنَّ يَوۡمَ ٱلۡفَصۡلِ كَانَ مِيقَٰتٗا ﴿17﴾إِنَّ يَوۡمَ ٱلۡفَصۡلِ كَانَ مِيقَٰتٗا
Transliteration: Inna yawma alfasli kana meeqatan
Translation: ਬੇਸ਼ੱਕ ਫ਼ੈਸਲੇ (ਕਿਆਮਤ) ਦਾ ਦਿਨ ਨਿਸ਼ਚਿਤ ਹੈ।
يَوۡمَ يُنفَخُ فِي ٱلصُّورِ فَتَأۡتُونَ أَفۡوَاجٗا ﴿18﴾يَوۡمَ يُنفَخُ فِي ٱلصُّورِ فَتَأۡتُونَ أَفۡوَاجٗا
Transliteration: Yawma yunfakhu fee alssoori fatatoona afwajan
Translation: ਜਿਸ ਦਿਨ ਨਰਸਿੰਘੇ ਵਿਚ ਫੂਂਕ ਮਾਰੀ ਜਾਵੇਗੀ, ਫੇਰ ਤੁਸੀਂ ਟੋਲੀਆਂ ਵਿਚ ਆਓਗੇ।
وَفُتِحَتِ ٱلسَّمَآءُ فَكَانَتۡ أَبۡوَٰبٗا ﴿19﴾وَفُتِحَتِ ٱلسَّمَآءُ فَكَانَتۡ أَبۡوَٰبٗا
Transliteration: Wafutihati alssamao fakanat abwaban
Translation: ਅਤੇ ਅਕਾਸ਼ ਖੋਲ੍ਹ ਦਿੱਤਾ ਜਾਵੇਗਾ, ਉਸ ਵਿਚ ਦਰਵਾਜ਼ੇ ਹੀ ਦਰਵਾਜ਼ੇ ਹੋ ਜਾਣਗੇ।
وَسُيِّرَتِ ٱلۡجِبَالُ فَكَانَتۡ سَرَابًا ﴿20﴾وَسُيِّرَتِ ٱلۡجِبَالُ فَكَانَتۡ سَرَابًا
Transliteration: Wasuyyirati aljibalu fakanat saraban
Translation: ਅਤੇ ਪਹਾੜ ਤੋਰੇ ਜਾਣਗੇ ਤਾਂ ਉਹ ਰੇਤੇ ਵਾਂਗ ਹੋ ਜਾਣਗੇ।
إِنَّ جَهَنَّمَ كَانَتۡ مِرۡصَادٗا ﴿21﴾إِنَّ جَهَنَّمَ كَانَتۡ مِرۡصَادٗا
Transliteration: Inna jahannama kanat mirsadan
Translation: ਬੇਸ਼ੱਕ ਨਰਕ (ਸ਼ਕਾਰ ਕਰਨ ਲਈ) ਘਾਤ ਵਿਚ ਹੈ।
لِّلطَّـٰغِينَ مَـَٔابٗا ﴿22﴾لِّلطَّـٰغِينَ مَـَٔابٗا
Transliteration: Lilttagheena maaban
Translation: ਬਾਗ਼ੀਆਂ ਦਾ ਇਹੋ ਟਿਕਾਣਾ ਹੈ।
لَّـٰبِثِينَ فِيهَآ أَحۡقَابٗا ﴿23﴾لَّـٰبِثِينَ فِيهَآ أَحۡقَابٗا
Transliteration: Labitheena feeha ahqaban
Translation: ਇਸ ਵਿਚ ਉਹ ਮੁੱਦਤਾਂ ਤਕ ਪਏ ਰਹਿਣਗੇ।
لَّا يَذُوقُونَ فِيهَا بَرۡدٗا وَلَا شَرَابًا ﴿24﴾لَّا يَذُوقُونَ فِيهَا بَرۡدٗا وَلَا شَرَابًا
Transliteration: La yathooqoona feeha bardan wala sharaban
Translation: ਨਾ ਇਸ ਵਿਚ ਉਹਨਾਂ ਨੂੰ ਠੰਢੀ (ਹਵਾ) ਦਾ ਸੁਆਦ ਮਿਲੇਗਾ ਨਾ ਹੀ ਪੀਣਯੋਗ ਕੋਈ ਚੀਜ਼ ਮਿਲੇਗੀ।
إِلَّا حَمِيمٗا وَغَسَّاقٗا ﴿25﴾إِلَّا حَمِيمٗا وَغَسَّاقٗا
Transliteration: Illa hameeman waghassaqan
Translation: ਹਾਂ! ਗਰਮ ਪਾਣੀ ਅਤੇ ਪੀਪ ਮਿਲੇਗੀ।
جَزَآءٗ وِفَاقًا ﴿26﴾جَزَآءٗ وِفَاقًا
Transliteration: Jazaan wifaqan
Translation: ਇਹ ਹੈ ਉਹਨਾਂ ਦੇ ਕਰਮਾਂ ਦਾ ਪੂਰਾ-ਪੂਰਾ ਬਦਲਾ।
إِنَّهُمۡ كَانُواْ لَا يَرۡجُونَ حِسَابٗا ﴿27﴾إِنَّهُمۡ كَانُواْ لَا يَرۡجُونَ حِسَابٗا
Transliteration: Innahum kanoo la yarjoona hisaban
Translation: ਉਹਨਾਂ ਨੂੰ ਤਾਂ ਹਿਸਾਬ ਹੋਣ ਦੀ ਆਸ ਵੀ ਨਹੀਂ ਸੀ।
وَكَذَّبُواْ بِـَٔايَٰتِنَا كِذَّابٗا ﴿28﴾وَكَذَّبُواْ بِـَٔايَٰتِنَا كِذَّابٗا
Transliteration: Wakaththaboo biayatina kiththaban
Translation: (ਇਸੇ ਕਰਕੇ) ਉਹਨਾਂ ਨੇ ਸਾਡੀਆਂ ਆਇਤਾਂ ਦਾ ਉੱਕਾ ਹੀ ਇਨਕਾਰ ਕੀਤਾ।
وَكُلَّ شَيۡءٍ أَحۡصَيۡنَٰهُ كِتَٰبٗا ﴿29﴾وَكُلَّ شَيۡءٍ أَحۡصَيۡنَٰهُ كِتَٰبٗا
Transliteration: Wakulla shayin ahsaynahu kitaban
Translation: ਅਸੀਂ ਹਰੇਕ ਚੀਜ਼ ਦੀ ਗਿਣਤੀ ਇਕ ਕਿਤਾਬ (ਲੌਹ-ਏ-ਮਹਿਫ਼ੂਜ਼) ਵਿਚ ਲਿਖ ਰੱਖੀ ਹੈ।
فَذُوقُواْ فَلَن نَّزِيدَكُمۡ إِلَّا عَذَابًا ﴿30﴾فَذُوقُواْ فَلَن نَّزِيدَكُمۡ إِلَّا عَذَابًا
Transliteration: Fathooqoo falan nazeedakum illa AAathaban
Translation: ਸੋ ਹੁਣ ਤੁਸੀਂ ਆਪਣੇ ਕੀਤੇ ਕੰਮਾਂ ਦਾ ਸੁਆਦ ਲਵੋ, ਅਸੀਂ ਤੁਹਾਡਾ ਅਜ਼ਾਬ ਵਧਾਉਂਦੇ ਹੀ ਰਹਾਂਗੇ।
إِنَّ لِلۡمُتَّقِينَ مَفَازًا ﴿31﴾إِنَّ لِلۡمُتَّقِينَ مَفَازًا
Transliteration: Inna lilmuttaqeena mafazan
Translation: ਬੇਸ਼ੱਕ ਰੱਬ ਤੋਂ ਡਰਨ ਵਾਲਿਆਂ ਲਈ ਹੀ ਕਾਮਯਾਬੀ ਹੈ।
حَدَآئِقَ وَأَعۡنَٰبٗا ﴿32﴾حَدَآئِقَ وَأَعۡنَٰبٗا
Transliteration: Hadaiqa waaAAnaban
Translation: (ਉਹਨਾਂ ਲਈ) ਬਾਗ਼ ਹਨ ਅਤੇ ਅੰਗੂਰ ਹਨ।
وَكَوَاعِبَ أَتۡرَابٗا ﴿33﴾وَكَوَاعِبَ أَتۡرَابٗا
Transliteration: WakawaAAiba atraban
Translation: ਅਤੇ ਹਾਣ-ਪ੍ਰਵਾਣ ਦੀਆਂ ਮੁਟਿਆਰਾਂ ਹਨ।
وَكَأۡسٗا دِهَاقٗا ﴿34﴾وَكَأۡسٗا دِهَاقٗا
Transliteration: Wakasan dihaqan
Translation: ਛਲਕਦੇ ਹੋਏ ਭਾਵ ਭਰੇ ਹੋਏ (ਸ਼ਰਾਬ ਦੇ) ਜਾਮ (ਪਿਆਲੇ) ਹਨ।
لَّا يَسۡمَعُونَ فِيهَا لَغۡوٗا وَلَا كِذَّـٰبٗا ﴿35﴾لَّا يَسۡمَعُونَ فِيهَا لَغۡوٗا وَلَا كِذَّـٰبٗا
Transliteration: La yasmaAAoona feeha laghwan wala kiththaban
Translation: ਉਹ ਜੰਨਤ ਵਿਚ ਨਾ ਤਾਂ ਭੈੜੀਆਂ ਗੱਲਾਂ ਸੁਣਨਗੇ ਅਤੇ ਨਾ ਹੀ ਝੂਠ।
جَزَآءٗ مِّن رَّبِّكَ عَطَآءً حِسَابٗا ﴿36﴾جَزَآءٗ مِّن رَّبِّكَ عَطَآءً حِسَابٗا
Transliteration: Jazaan min rabbika AAataan hisaban
Translation: ਤੇਰੇ ਰੱਬ ਵੱਲੋਂ ਉਹਨਾਂ ਨੂੰ ਉਹਨਾਂ ਦੇ ਨੇਕ ਕਰਮਾਂ ਦਾ ਇਹੋ ਬਦਲਾ ਮਿਲੇਗਾ, ਜੋ ਉਹਨਾ ਲਈ ਵੱਡਾ ਇਨਾਮ ਹੋਵੇਗਾ।[1]
رَّبِّ ٱلسَّمَٰوَٰتِ وَٱلۡأَرۡضِ وَمَا بَيۡنَهُمَا ٱلرَّحۡمَٰنِۖ لَا يَمۡلِكُونَ مِنۡهُ خِطَابٗا ﴿37﴾رَّبِّ ٱلسَّمَٰوَٰتِ وَٱلۡأَرۡضِ وَمَا بَيۡنَهُمَا ٱلرَّحۡمَٰنِۖ لَا يَمۡلِكُونَ مِنۡهُ خِطَابٗا
Transliteration: Rabbi alssamawati waalardi wama baynahuma alrrahmani la yamlikoona minhu khitaban
Translation: (ਇਹ ਇਨਾਮ ਉਸ ਰੱਬ ਵੱਲੋਂ ਮਿਲੇਗਾ) ਜਿਹੜਾ ਅਕਾਸ਼ਾਂ ਤੇ ਧਰਤੀ ਦਾ ਅਤੇ ਜੋ ਇਹਨਾਂ ਵਿਚਕਾਰ ਹੈ, ਉਹਨਾਂ ਸਭ ਦਾ ਰੱਬ ਹੈ ਅਤੇ ਵੱਡਾ ਬਖ਼ਸ਼ਣਹਾਰ ਹੈ।
يَوۡمَ يَقُومُ ٱلرُّوحُ وَٱلۡمَلَـٰٓئِكَةُ صَفّٗاۖ لَّا يَتَكَلَّمُونَ إِلَّا مَنۡ أَذِنَ لَهُ ٱلرَّحۡمَٰنُ وَقَالَ صَوَابٗا ﴿38﴾يَوۡمَ يَقُومُ ٱلرُّوحُ وَٱلۡمَلَـٰٓئِكَةُ صَفّٗاۖ لَّا يَتَكَلَّمُونَ إِلَّا مَنۡ أَذِنَ لَهُ ٱلرَّحۡمَٰنُ وَقَالَ صَوَابٗا
Transliteration: Yawma yaqoomu alrroohu waalmalaikatu saffan la yatakallamoona illa man athina lahu alrrahmanu waqala sawaban
Translation: ਜਿਸ ਦਿਨ ਰੂਹ (ਜਿਬਰਾਈਲ) ਅਤੇ (ਸਾਰੇ) ਫ਼ਰਿਸ਼ਤੇ ਕਤਾਰਾਂ ਵਿਚ ਖੜੇ ਹੋਣਗੇ ਤਾਂ ਉਸ (ਅੱਲਾਹ ਨਾਲ) ਉਹੀਓ ਕਲਾਮ ਕਰ ਸਕੇਗਾ, ਜਿਸ ਨੂੰ ਰਹਿਮਾਨ ਆਗਿਆ ਦੇਵੇਗਾ ਅਤੇ ਉਹ ਵੀ ਠੀਕ-ਠੀਕ ਗੱਲ ਆਖੇਗਾ।
ذَٰلِكَ ٱلۡيَوۡمُ ٱلۡحَقُّۖ فَمَن شَآءَ ٱتَّخَذَ إِلَىٰ رَبِّهِۦ مَـَٔابًا ﴿39﴾ذَٰلِكَ ٱلۡيَوۡمُ ٱلۡحَقُّۖ فَمَن شَآءَ ٱتَّخَذَ إِلَىٰ رَبِّهِۦ مَـَٔابًا
Transliteration: Thalika alyawmu alhaqqu faman shaa ittakhatha ila rabbihi maaban
Translation: ਇਹ ਦਿਨ ਹੋਣਾ ਹੱਕ ਹੈ, ਹੁਣ ਜੋ ਵੀ ਚਾਹੁੰਦਾ ਹੈ ਉਹ ਆਪਣੇ ਰੱਬ ਦੇ ਕੋਲ (ਵਧੀਆ) ਟਿਕਾਣਾ ਬਣਾ ਲਵੇ।
إِنَّآ أَنذَرۡنَٰكُمۡ عَذَابٗا قَرِيبٗا يَوۡمَ يَنظُرُ ٱلۡمَرۡءُ مَا قَدَّمَتۡ يَدَاهُ وَيَقُولُ ٱلۡكَافِرُ يَٰلَيۡتَنِي كُنتُ تُرَٰبَۢا ﴿40﴾إِنَّآ أَنذَرۡنَٰكُمۡ عَذَابٗا قَرِيبٗا يَوۡمَ يَنظُرُ ٱلۡمَرۡءُ مَا قَدَّمَتۡ يَدَاهُ وَيَقُولُ ٱلۡكَافِرُ يَٰلَيۡتَنِي كُنتُ تُرَٰبَۢا
Transliteration: Inna antharnakum AAathaban qareeban yawma yanthuru almaro ma qaddamat yadahu wayaqoolu alkafiru ya laytanee kuntu turaban
Translation: ਅਸੀਂ ਤੁਹਾਨੂੰ ਛੇਤੀ ਹੀ ਆਉਣ ਵਾਲੇ ਅਜ਼ਾਬ ਤੋਂ ਡਰਾ ਦਿੱਤਾ ਹੈ। ਉਸ ਦਿਨ ਮਨੁੱਖ ਉਹ ਸਭ ਕੁਝ ਵੇਖੇਗਾ ਜੋ ਉਸ ਦੇ ਹੱਥਾਂ ਨੇ ਅੱਗੇ ਭੇਜਿਆ ਹੋਵੇਗਾ ਅਤੇ ਕਾਫ਼ਿਰ ਆਖੇਗਾ ਕਿ ਕਾਸ਼! ਜੇ ਮੈਂ ਮਿੱਟੀ ਹੀ ਹੁੰਦਾ। (ਤਾਂ ਜੋ ਮੈਂ ਹਿਸਾਬ ਤੋਂ ਬਚ ਜਾਂਦਾ)।
Transliteration source: English Transliteration by Tanzil. Used under Tanzil's non-commercial terms; see the source and latest updates at Tanzil. Tanzil translation download