quranm◉

Surah Ash-Shams transliteration

◉ ਸੂਰਾ · ∞

91:1

وَٱلشَّمۡسِ وَضُحَىٰهَا ﴿1﴾

Transliteration: Waalshshamsi waduhaha

Translation: ਸੂਰਜ ਅਤੇ ਉਸ ਦੀ ਧੁੱਪ ਚੜਣ ਦੀ ਸਹੁੰ।

91:2

وَٱلۡقَمَرِ إِذَا تَلَىٰهَا ﴿2﴾

Transliteration: Waalqamari itha talaha

Translation: ਅਤੇ ਚੰਨ ਦੀ ਜਦੋਂ ਉਹ ਉਸ (ਸੂਰਜ) ਦੇ ਪਿੱਛੇ ਆਉਂਦਾ ਹੈ।

91:3

وَٱلنَّهَارِ إِذَا جَلَّىٰهَا ﴿3﴾

Transliteration: Waalnnahari itha jallaha

Translation: ਅਤੇ ਦਿਨ ਦੀ ਜਦੋਂ ਉਹ ਸੂਰਜ ਨੂੰ ਸਪਸ਼ਟ ਕਰਦਾ ਹੈ।

91:4

وَٱلَّيۡلِ إِذَا يَغۡشَىٰهَا ﴿4﴾

Transliteration: Waallayli itha yaghshaha

Translation: ਅਤੇ ਰਾਤ ਦੀ ਜਦੋਂ ਉਹ ਉਸ ਨੂੰ ਢੱਕ ਲੈਂਦੀ ਹੈ।

91:5

وَٱلسَّمَآءِ وَمَا بَنَىٰهَا ﴿5﴾

Transliteration: Waalssamai wama banaha

Translation: ਅਤੇ ਅਕਾਸ਼ ਦੀ ਅਤੇ ਉਸ ਦੀ, ਜਿਸਨੇ ਉਸ ਨੂੰ ਬਣਾਇਆ।

91:6

وَٱلۡأَرۡضِ وَمَا طَحَىٰهَا ﴿6﴾

Transliteration: Waalardi wama tahaha

Translation: ਅਤੇ ਧਰਤੀ ਦੀ ਅਤੇ ਉਸ ਦੀ, ਜਿਸ ਨੇ ਉਸ ਨੂੰ ਵਿਛਾਇਆ।

91:7

وَنَفۡسٖ وَمَا سَوَّىٰهَا ﴿7﴾

Transliteration: Wanafsin wama sawwaha

Translation: ਅਤੇ (ਮਨੁੱਖੀ) ਜਾਨ ਦੀ ਅਤੇ ਉਸ ਦੀ, ਜਿਸ ਨੇ ਉਸ ਨੂੰ ਠੀਕ ਬਣਾਇਆ।

91:8

فَأَلۡهَمَهَا فُجُورَهَا وَتَقۡوَىٰهَا ﴿8﴾

Transliteration: Faalhamaha fujooraha wataqwaha

Translation: ਫੇਰ ਉਸ ਦੀ, ਜਿਸ ਨੇ ਉਸ ਦੀ ਬੁਰਾਈ ਅਤੇ ਨੇਕੀ ਉਸ ਨੂੰ ਸਮਝਾਈ।

91:9

قَدۡ أَفۡلَحَ مَن زَكَّىٰهَا ﴿9﴾

Transliteration: Qad aflaha man zakkaha

Translation: ਬੇਸ਼ੱਕ ਸਫ਼ਲਤਾ ਉਸੇ ਨੇ ਹੀ ਪ੍ਰਾਪਤ ਕੀਤਾ ਜਿਸ ਨੇ ਆਪਣੇ ਮਨ ਨੂੰ ਪਵਿੱਤਰ ਰੱਖਿਆ।

91:10

وَقَدۡ خَابَ مَن دَسَّىٰهَا ﴿10﴾

Transliteration: Waqad khaba man dassaha

Translation: ਅਤੇ ਬੇਸ਼ੱਕ ਉਹ ਨਾ-ਮੁਰਾਦ ਹੋਇਆ ਜਿਸ ਨੇ ਉਸ ਨੂੰ ਅਪਵਿੱਤਰ ਕੀਤਾ।

91:11

كَذَّبَتۡ ثَمُودُ بِطَغۡوَىٰهَآ ﴿11﴾

Transliteration: Kaththabat thamoodu bitaghwaha

Translation: ਸਮੂਦ ਦੀ ਕੌਮ ਨੇ ਆਪਣੀ ਸਰਕਸ਼ੀ ਕਾਰਨ (ਨਬੀ ਨੂੰ) ਝੁਠਲਾਇਆ।

91:12

إِذِ ٱنۢبَعَثَ أَشۡقَىٰهَا ﴿12﴾

Transliteration: Ithi inbaAAatha ashqaha

Translation: ਜਦੋਂ ਉਸੇ ਕੌਮ ਦਾ ਸਭ ਤੋਂ ਵੱਡਾ ਅਭਾਗਾ ਵਿਅਕਤੀ (ਊਂਠਣੀ ਨੂੰ ਵੱਡਣ ਲਈ) ਉੱਠਿਆ।

91:13

فَقَالَ لَهُمۡ رَسُولُ ٱللَّهِ نَاقَةَ ٱللَّهِ وَسُقۡيَٰهَا ﴿13﴾

Transliteration: Faqala lahum rasoolu Allahi naqata Allahi wasuqyaha

Translation: ਤਾਂ ਉਹਨਾਂ ਨੂੰ ਅੱਲਾਹ ਦੇ ਰਸੂਲ (ਸਾਲੇਹ) ਨੇ ਆਖਿਆ ਕਿ ਅੱਲਾਹ ਦੀ ਊਠਣੀ ਦੀ ਅਤੇ ਉਸ ਦੇ ਪਾਣੀ ਪੀਣ ਦੀ ਰਾਖੀ ਕਰੋ (ਭਾਵ ਵਿਘਣ ਨਾ ਪਾਓ)।

91:14

فَكَذَّبُوهُ فَعَقَرُوهَا فَدَمۡدَمَ عَلَيۡهِمۡ رَبُّهُم بِذَنۢبِهِمۡ فَسَوَّىٰهَا ﴿14﴾

Transliteration: Fakaththaboohu faAAaqarooha fadamdama AAalayhim rabbuhum bithanbihim fasawwaha

Translation: ਪਰ ਉਹਨਾਂ ਨੇ ਉਸ (ਨਬੀ ਦੀ ਗੱਲ) ਨੂੰ ਝੁਠਲਾਇਆ ਅਤੇ ਊਠਣੀ ਨੂੰ ਮਾਰ ਸੁੱਟਿਆ ਤਾਂ ਉਹਨਾਂ ਦੇ ਰੱਬ ਨੇ ਉਹਨਾਂ ਦੇ ਪਾਪਾਂ ਕਾਰਨ ਉਹਨਾਂ ’ਤੇ ਅਜ਼ਾਬ ਭੇਜ ਕੇ ਉਹਨਾਂ ਸਭ ਦਾ ਸਫ਼ਾਇਆ ਕਰ ਦਿੱਤਾ।

91:15

وَلَا يَخَافُ عُقۡبَٰهَا ﴿15﴾

Transliteration: Wala yakhafu AAuqbaha

Translation: ਅਤੇ ਉਹ ਇਸ (ਤਬਾਹੀ) ਦੇ ਅੰਜਾਮ ਤੋਂ ਨਹੀਂ ਡਰਦਾ।

Transliteration source: English Transliteration by Tanzil. Used under Tanzil's non-commercial terms; see the source and latest updates at Tanzil. Tanzil translation download