quranm◉

Surah Al-Qari'ah transliteration

◉ ਸੂਰਾ · ∞

101:1

ٱلۡقَارِعَةُ ﴿1﴾

Transliteration: AlqariAAatu

Translation: ਖੜਖੜਾ ਦੇਣ ਵਾਲੀ (ਆਫ਼ਤ ਜ਼ਰੂਰ ਆਵੇਗੀ)।

101:2

مَا ٱلۡقَارِعَةُ ﴿2﴾

Transliteration: Ma alqariAAatu

Translation: ਭਲਾਂ ਕੀ ਹੈ ਉਹ ਖੜਖੜਾ ਦੇਣ ਵਾਲੀ (ਘਟਨਾ)?

101:3

وَمَآ أَدۡرَىٰكَ مَا ٱلۡقَارِعَةُ ﴿3﴾

Transliteration: Wama adraka ma alqariAAatu

Translation: ਅਤੇ ਤੁਸੀਂ ਕੀ ਜਾਣੋਂ ਕਿ ਉਹ ਖੜਖੜਾ ਦੇਣ ਵਾਲੀ (ਆਫ਼ਤ) ਕੀ ਹੈ ?

101:4

يَوۡمَ يَكُونُ ٱلنَّاسُ كَٱلۡفَرَاشِ ٱلۡمَبۡثُوثِ ﴿4﴾

Transliteration: Yawma yakoonu alnnasu kaalfarashi almabthoothi

Translation: (ਇਹ ਉਹ ਦਿਨ ਹੈ) ਜਦੋਂ ਲੋਕੀ (ਐਵੇਂ) ਹੋ ਜਾਣਗੇ, ਜਿਵੇਂ ਖਿਲਰੇ ਹੋਏ ਭਮੱਕੜ।

101:5

وَتَكُونُ ٱلۡجِبَالُ كَٱلۡعِهۡنِ ٱلۡمَنفُوشِ ﴿5﴾

Transliteration: Watakoonu aljibalu kaalAAihni almanfooshi

Translation: ਅਤੇ ਪਹਾੜ ਪਿੰਜੀ ਹੋਈ ਰੰਗ-ਬਰੰਗੀ ਉੱਨ ਵਾਂਗ ਹੋ ਜਾਣਗੇ।

101:6

فَأَمَّا مَن ثَقُلَتۡ مَوَٰزِينُهُۥ ﴿6﴾

Transliteration: Faamma man thaqulat mawazeenuhu

Translation: ਅਤੇ ਫੇਰ (ਉਸ ਦਿਨ) ਜਿਸ ਵਿਅਕਤੀ ਦਾ ਪਾਲੜਾ (ਨੇਕ ਅਮਲਾਂ ਨਾਲ) ਭਾਰੀ ਹੋਵੇਗਾ।

101:7

فَهُوَ فِي عِيشَةٖ رَّاضِيَةٖ ﴿7﴾

Transliteration: Fahuwa fee AAeeshatin radiyatin

Translation: ਉਹ (ਸਵਰਗ ਵਿਚ) ਆਪਣੀ ਮਨ ਭਾਉਂਦੀ ਜ਼ਿੰਦਗੀ ਵਿਚ ਹੋਵੇਗਾ।

101:8

وَأَمَّا مَنۡ خَفَّتۡ مَوَٰزِينُهُۥ ﴿8﴾

Transliteration: Waamma man khaffat mawazeenuhu

Translation: ਅਤੇ ਜਿਸ ਵਿਅਕਤੀ ਦੇ ਪਲੜੇ ਹਲਕੇ ਹੋਣਗੇ।

101:9

فَأُمُّهُۥ هَاوِيَةٞ ﴿9﴾

Transliteration: Faommuhu hawiyatun

Translation: ਤਾਂ ਉਸ ਦਾ ਟਿਕਾਣਾ ‘ਹਾਵਿਆ’ ਹੋਵੇਗਾ।

101:10

وَمَآ أَدۡرَىٰكَ مَا هِيَهۡ ﴿10﴾

Transliteration: Wama adraka ma hiyah

Translation: ਅਤੇ ਤੁਹਾਨੂੰ ਕੀ ਖ਼ਬਰ ਕਿ ਇਹ (ਹਾਵਿਆ) ਕੀ ਹੈ ?

101:11

نَارٌ حَامِيَةُۢ ﴿11﴾

Transliteration: Narun hamiyatun

Translation: ਉਹ ਇਕ ਦਹਕਦੀ ਹੋਈ (ਨਰਕ ਦੀ) ਅੱਗ ਹੈ।

Transliteration source: English Transliteration by Tanzil. Used under Tanzil's non-commercial terms; see the source and latest updates at Tanzil. Tanzil translation download