quranm◉

Surah Al-Ghashiyah transliteration

◉ ਸੂਰਾ · ∞

88:1

هَلۡ أَتَىٰكَ حَدِيثُ ٱلۡغَٰشِيَةِ ﴿1﴾

Transliteration: Hal ataka hadeethu alghashiyati

Translation: ਕੀ ਤੁਹਾਨੂੰ (ਹਰੇਕ ਚੀਜ਼ ’ਤੇ) ਛਾ ਜਾਣ ਵਾਲੀ (ਕਿਆਮਤ) ਦੀ ਸੂਚਨਾ ਪਹੁੰਚ ਗਈ ਹੈ ?

88:2

وُجُوهٞ يَوۡمَئِذٍ خَٰشِعَةٌ ﴿2﴾

Transliteration: Wujoohun yawmaithin khashiAAatun

Translation: ਉਸ ਦਿਹਾੜੇ ਕਿੰਨੇ ਹੀ ਚਿਹਰੇ ਜ਼ਲੀਲ (ਰੁਸਵਾ) ਹੋਣਗੇ।

88:3

عَامِلَةٞ نَّاصِبَةٞ ﴿3﴾

Transliteration: AAamilatun nasibatun

Translation: (ਸੰਸਾਰਿਕ ਜੀਵਨ ਲਈ) ਕਰੜੀ ਮਿਹਨਤ ਕਰਨ ਵਾਲੇ ਥੱਕੇ ਹਾਰੇ ਹੋਣਗੇ।

88:4

تَصۡلَىٰ نَارًا حَامِيَةٗ ﴿4﴾

Transliteration: Tasla naran hamiyatan

Translation: ਸੁਲਘਦੀ ਹੋਈ ਅੱਗ ਵਿਚ ਸੁੱਟੇ ਜਾਣਗੇ।

88:5

تُسۡقَىٰ مِنۡ عَيۡنٍ ءَانِيَةٖ ﴿5﴾

Transliteration: Tusqa min AAaynin aniyatin

Translation: ਉਹਨਾਂ ਨੂੰ (ਨਰਕ ਵਿਚ) ਉੱਬਲਦੇ ਹੋਏ ਸੋਮੇ ਦਾ ਪਾਣੀ ਪਿਆਇਆ ਜਾਵੇਗਾ।

88:6

لَّيۡسَ لَهُمۡ طَعَامٌ إِلَّا مِن ضَرِيعٖ ﴿6﴾

Transliteration: Laysa lahum taAAamun illa min dareeAAin

Translation: ਉਹਨਾਂ ਦਾ ਭੋਜਨ ਕੇਵਲ ਕੰਢੇਦਾਰ ਝਾੜੀਆਂ ਹੋਣਗੀਆਂ।

88:7

لَّا يُسۡمِنُ وَلَا يُغۡنِي مِن جُوعٖ ﴿7﴾

Transliteration: La yusminu wala yughnee min jooAAin

Translation: ਜਿਹੜਾ ਨਾ ਤਾਂ ਮੋਟਾ ਕਰੇਗਾ ਅਤੇ ਨਾ ਹੀ ਭੁੱਖ ਮਟਾਵੇਗਾ।

88:8

وُجُوهٞ يَوۡمَئِذٖ نَّاعِمَةٞ ﴿8﴾

Transliteration: Wujoohun yawmaithin naAAimatun

Translation: ਉਸੇ ਦਿਨ ਕਈ ਚਿਹਰੇ ਖਿੜੇ ਹੋਣਗੇ।

88:9

لِّسَعۡيِهَا رَاضِيَةٞ ﴿9﴾

Transliteration: LisaAAyiha radiyatun

Translation: (ਸੰਸਾਰ ਵਿਚ) ਆਪਣੀਆਂ ਕੀਤੀਆਂ ਕੋਸ਼ਿਸ਼ਾਂ ’ਤੇ ਖ਼ੁਸ਼ ਹੋਣਗੇ।

88:10

فِي جَنَّةٍ عَالِيَةٖ ﴿10﴾

Transliteration: Fee jannatin AAaliyatin

Translation: ਸਵਰਗਾਂ ਵਿਖੇ ਹੋਣਗੇ।

88:11

لَّا تَسۡمَعُ فِيهَا لَٰغِيَةٗ ﴿11﴾

Transliteration: La tasmaAAu feeha laghiyatan

Translation: ਉਸ ਵਿਚ ਉਹ ਕੋਈ ਵੀ ਵਿਅਰਥ ਗੱਲ ਨਹੀਂ ਸੁਣਨਗੇ।

88:12

فِيهَا عَيۡنٞ جَارِيَةٞ ﴿12﴾

Transliteration: Feeha AAaynun jariyatun

Translation: ਉਸ (ਸਵਰਗ) ਵਿਚ ਇਕ ਚਸ਼ਮਾਂ ਵਗਦਾ ਹੋਵੇਗਾ।

88:13

فِيهَا سُرُرٞ مَّرۡفُوعَةٞ ﴿13﴾

Transliteration: Feeha sururun marfooAAatun

Translation: ਉਸ ਵਿਚ ਉੱਚੇ ਤਖ਼ਤ ਹੋਣਗੇ।

88:14

وَأَكۡوَابٞ مَّوۡضُوعَةٞ ﴿14﴾

Transliteration: Waakwabun mawdooAAatun

Translation: ਅਤੇ ਜਾਮ ਰੱਖੇ ਹੋਣਗੇ।

88:15

وَنَمَارِقُ مَصۡفُوفَةٞ ﴿15﴾

Transliteration: Wanamariqu masfoofatun

Translation: ਕਤਾਰਾਂ ਵਿਚ ਗਾਵੇ ਲੱਗੇ ਹੋਣਗੇ।

88:16

وَزَرَابِيُّ مَبۡثُوثَةٌ ﴿16﴾

Transliteration: Wazarabiyyu mabthoothatun

Translation: ਅਤੇ ਵਧੀਆ ਕਾਲੀਨ ਵਿਛੇ ਹੋਣਗੇ।

88:17

أَفَلَا يَنظُرُونَ إِلَى ٱلۡإِبِلِ كَيۡفَ خُلِقَتۡ ﴿17﴾

Transliteration: Afala yanthuroona ila alibili kayfa khuliqat

Translation: ਕੀ ਉਹ (ਰੱਬ ਦੇ ਇਨਕਾਰੀ) ਊਠਾਂ ਵੱਲ ਨਹੀਂ ਵੇਖਦੇ ਕਿ ਉਹ ਕਿਵੇਂ ਪੈਦਾ ਕੀਤੇ ਗਏ ਹਨ ?

88:18

وَإِلَى ٱلسَّمَآءِ كَيۡفَ رُفِعَتۡ ﴿18﴾

Transliteration: Waila alssamai kayfa rufiAAat

Translation: ਅਤੇ ਅਕਾਸ਼ ਨੂੰ (ਨਹੀਂ ਵੇਖਦੇ) ਕਿ ਕਿਵੇਂ ਉੱਚਾ ਕੀਤਾ ਗਿਆ ਹੈ ?

88:19

وَإِلَى ٱلۡجِبَالِ كَيۡفَ نُصِبَتۡ ﴿19﴾

Transliteration: Waila aljibali kayfa nusibat

Translation: ਅਤੇ ਪਹਾੜਾਂ ਵੱਲ (ਨਹੀਂ ਵੇਖਦੇ) ਕਿ ਕਿਵੇਂ ਗੱਡੇ ਹੋਏ ਹਨ।

88:20

وَإِلَى ٱلۡأَرۡضِ كَيۡفَ سُطِحَتۡ ﴿20﴾

Transliteration: Waila alardi kayfa sutihat

Translation: ਅਤੇ ਧਰਤੀ ਵੱਲ (ਨਹੀਂ ਵੇਖਦੇ) ਕਿ ਕਿਵੇਂ ਵਿਛਾਈ ਗਈ ਹੈ ?

88:21

فَذَكِّرۡ إِنَّمَآ أَنتَ مُذَكِّرٞ ﴿21﴾

Transliteration: Fathakkir innama anta muthakkirun

Translation: ਸੋ ਤੁਸੀਂ (ਹੇ ਨਬੀ!) ਨਸੀਹਤ ਕਰਦੇ ਰਹੋ, ਤੁਸੀਂ ਤਾਂ ਕੇਵਲ ਨਸੀਹਤ ਕਰਨ ਵਾਲੇ ਹੋ।

88:22

لَّسۡتَ عَلَيۡهِم بِمُصَيۡطِرٍ ﴿22﴾

Transliteration: Lasta AAalayhim bimusaytirin

Translation: ਤੁਸੀਂ ਇਹਨਾਂ ’ਤੇ ਕੋਈ ਦਰੋਗਾ ਨਹੀਂ।

88:23

إِلَّا مَن تَوَلَّىٰ وَكَفَرَ ﴿23﴾

Transliteration: Illa man tawalla wakafara

Translation: ਹਾਂ ਜਿਸ ਵਿਅਕਤੀ ਨੇ (ਤੁਹਾਡੀ ਨਸੀਹਤ ਤੋਂ) ਮੂੰਹ ਮੋੜ੍ਹਿਆ ਅਤੇ ਇਨਕਾਰ ਕੀਤਾ।

88:24

فَيُعَذِّبُهُ ٱللَّهُ ٱلۡعَذَابَ ٱلۡأَكۡبَرَ ﴿24﴾

Transliteration: FayuAAaththibuhu Allahu alAAathaba alakbara

Translation: ਉਸ ਨੂੰ ਅੱਲਾਹ ਬਹੁਤ ਵੱਡਾ ਅਜ਼ਾਬ ਦੇਵੇਗਾ।

88:25

إِنَّ إِلَيۡنَآ إِيَابَهُمۡ ﴿25﴾

Transliteration: Inna ilayna iyabahum

Translation: ਬੇਸ਼ੱਕ ਸਾਡੇ ਵੱਲ ਹੀ ਇਹਨਾਂ ਸਭ ਨੇ ਪਰਤਣਾ ਹੈ।

88:26

ثُمَّ إِنَّ عَلَيۡنَا حِسَابَهُم ﴿26﴾

Transliteration: Thumma inna AAalayna hisabahum

Translation: ਫੇਰ ਬੇਸ਼ੱਕ ਇਹਨਾਂ ਦਾ ਲੇਖਾ-ਜੋਖਾ ਲੈਣਾ ਸਾਡੇ ਹੀ ਜ਼ਿੰਮੇ ਹੈ।

Transliteration source: English Transliteration by Tanzil. Used under Tanzil's non-commercial terms; see the source and latest updates at Tanzil. Tanzil translation download